ਅੰਬੇਡਕਰਵਾਦ ਹੀ ਦਲਿਤ ਮੁਕਤੀ ਦਾ ਮਾਰਗ
ਹੈ
ਐਸ ਐਲ ਵਿਰਦੀ ਐਡਵੋਕੇਟ
ਨਵਾਂ ਜ਼ਮਾਨਾਂ ਦੇ
2
ਸਤੰਬਰ ਦੇ ਅੰਕ
'ਚ ਚਿੰਤਨ ਪ੍ਰੰਪਰਾ ਦੀ ਲੜੀ
'ਚ ਮਾਨਯੋਗ ਤਸਕੀਨ ਜੀ ਦਾ ਰੰਗਾਨਾਇਕੰਮਾ ਦੀ
ਪੰਜਾਬੀ ਅਨੁਵਾਦਤ ਕਿਤਾਬ,
'ਜਾਤ ਪਾਤ ਦੇ ਸਵਾਲ ਦੇ ਹੱਲ ਲਈ,
ਬੁੱਧ ਕਾਫੀ ਨਹੀ,
ਅੰਬੇਡਕਰ ਵੀ ਕਾਫੀ ਨਹੀ,
ਮਾਰਕਸ ਜਰੂਰੀ ਹੈ'
ਦਾ ਰੀਵਿਓ ਪੜਿਆ। ਤਸਕੀਨ ਜੀ ਨੇ ਚਾਰ ਮੁੱਦੇ ਉਠਾਏ
ਹਨ। ਪਹਿਲਾ-ਅੰਬੇਡਕਰ ਵਿਚਾਰਧਾਰਾ ਵਰਗ ਸ਼ੰਘਰਸ਼ ਦੀ ਵਿਰੋਧੀ
ਹੈ। ਦੂਜਾ-ਅੰਬੇਡਕਰ ਦਾ ਅਜੰਡਾ ਦਲਿਤ ਮੁਕਤੀ ਦਾ ਨਹੀ,
ਸਗੋਂ ਹਿੰਦੂ ਸਟੇਟ
'ਚ ਦਲਿਤਾਂ ਦੀ ਹਿੱਸੇਦਾਰੀ ਦਾ ਸਵਾਲ ਹੈ।
ਤੀਜਾ-ਅੰਬੇਡਕਰ ਜਾਤ ਪਾਤ ਦਾ ਵਿਰੋਧੀ ਹੈ,
ਪਰ ਬ੍ਰਾਹਮਣਵਾਦੀ ਜਾਤ ਪਾਤ ਤੰਤਰ ਦਾ ਮੁਕੰਮਲ ਨਾਸ਼
ਕਿਤੇ ਨਜ਼ਰ ਨਹੀ ਆਉਂਦਾ। ਚੌਥਾ-ਡਾਕਟਰ ਅੰਬੇਡਕਰ ਦਾ ਬੁੱਧ
ਧੱਮ ਅਪਣਾਉਣਾ ਅਦਿ।
ਭਾਰਤ ਵਿਚ ਸਮਾਜਿਕ ਪ੍ਰੀਵਰਤਨ ਲਈ ਅੱਜ ਆਧੁਨਿਕ ਵਿਚਾਰਾਂ
ਦੇ ਰੂਪ ਵਿਚ ਅੰਬੇਡਕਰਵਾਦ ਅਤੇ ਮਾਰਕਸਵਾਦ ਦੋਵੇਂ ਵਿਗਿਆਨਕ
ਚਿੰਤਨ ਦੇ ਤੌਰ
'ਤੇ
ਮਾਨਤਾ ਪ੍ਰਾਪਤ ਹਨ। ਅੰਬੇਡਕਰ ਵਿਚਾਰਧਾਰਾ ਦੇ ਵਰਗ ਸ਼ੰਘਰਸ਼
ਦੇ ਵਿਰੋਧੀ ਹੋਣ ਦੀ ਗੱਲ ਹੈ ਪਹਿਲਾਂ ਤਾਂ ਡਾਕਟਰ ਅੰਬੇਡਕਰ
ਨੇ ਹੀ
1936 ਵਿਚ
'ਇੰਡੀਪੈਨਡਿੰਟ ਲੇਬਰ ਪਾਰਟੀ'
ਬਣਾਈ। ਉਹਨਾਂ ਮੇਹਨਤਕਸ਼ਾ ਦੇ ਭਾਰੀ ਇਕੱਠ ਨੂੰ
ਸੰਬੋਧਨ ਕਰਦਿਆ ਕਿਹਾ ਕਿ ਦਲਿਤ ਸ਼ੋਸ਼ਿਤ ਮਜ਼ਦੂਰ ਅਤੇ ਗਰੀਬ
ਕਿਸਾਨਾਂ ਦੇ ਦੋ ਦੁਸ਼ਮਣ ਹਨ। ਪਹਿਲਾ ਪੂੰਜੀਵਾਦ ਅਤੇ ਦੂਜਾ
ਬ੍ਰਹਮਣਵਾਦ। ਬ੍ਰਾਹਮਣਵਾਦ ਅੰਧਵਿਸਵਾਸ਼ ਫੈਲਾਅ ਕੇ
ਮੇਹਨਤਕਸ਼ਾਂ ਨੂੰ ਜਾਤਾਂ ਅਤੇ ਮਜਹਬਾਂ ਵਿਚ ਵੰਡ ਕੇ ਰੱਖਦਾ
ਹੈ। ਪੂੰਜੀਵਾਦ ਇਹਨਾਂ ਦੀ ਲੁੱਟ ਕਰਦਾ ਹੈ। ਇਹ ਦੋਵੇ
ਭਾਰਤੀ ਸਮਾਜ ਦੇ ਵਿਕਾਸ ਨੂੰ ਜਕੜੀ ਬੈਠੇ ਹਨ। ਤੁਹਾਨੂੰ
ਪੂੰਜੀਵਾਦ ਅਤੇ ਬ੍ਰਾਹਮਣਵਾਦ ਦੋਹਾਂ ਦੁਸ਼ਮਣਾਂ ਦੇ ਖਿਲਾਫ
ਸਮਾਜ ਵਿਵਸਥਾ ਪ੍ਰੀਵਰਤਨ (ਸਭਿਆਚਾਰਕ ਇਨਕਲਾਬ- ਪਹਿਲਾਂ
ਵਿਗਿਆਨਕ ਇਨਕਲਾਬ,
ਦੂਜਾ ਸਮਾਜਿਕ ਇਨਕਲਾਬ ਅਤੇ ਤੀਜਾ ਜਮਾਤੀ ਇਨਕਲਾਬ)
ਕਰਨਾ ਪਵੇਗਾ। ਭਾਵ ਉਪਰੋਕਤ ਤਿੰਨੋ ਇਨਕਲਾਬ ਬਰਾਬਰ ਕਰਨੇ
ਪੈਣਗੇ।
ਮਾਰਕਸ ਦਾ ਵੀ ਕਹਿਣਾ ਹੈ ਕਿ ਸੱਭਿਆਚਾਰਕ ਇਨਕਲਾਬ ਲਗਾਤਾਰ
ਜ਼ਾਰੀ ਰਹਿਣਾ ਚਾਹੀਦਾ ਹੈ। ਲੈਨਿਨ ਦਾ ਕਹਿਣਾ ਹੈ ਕਿ
ਸੱਭਿਆਚਾਰਕ ਇਨਕਲਾਬ ਤੋਂ ਬਗੈਰ ਇਨਕਲਾਬ ਅਸੰਭਵ ਹੈ। ਮਾਓ
ਦਾ ਕਹਿਣਾ ਹੈ ਕਿ ਰਾਜਨੀਤਿਕ ਸੱਤਾ ਉੱਤੇ ਅਧਿਕਾਰ ਕਰਨ ਲਈ
ਇਹ ਜ਼ਰੂਰੀ ਹੈ ਕਿ ਲੋਕ ਮੱਤ ਤਿਆਰ ਕੀਤਾ ਜਾਵੇ। ਇਹ
ਸੱਭਿਆਚਾਰਕ ਇਨਕਲਾਬ ਦੀ ਸਹੀ ਰੂਪ ਰੇਖਾ ਤਿਆਰ ਕਰਕੇ ਉਸ ਦੇ
ਅਨੁਸਾਰ ਕੰਮ ਕਰਨ ਨਾਲ ਹੀ ਸੰਭਵ ਹੈ। ਕੋਈ ਵੀ ਕਮਿਊਨਿਸਟ
ਪਾਰਟੀ ਸੱਭਿਆਚਾਰਕ ਇਨਕਲਾਬ ਨੂੰ ਨਜ਼ਰ ਅੰਦਾਜ਼ ਕਰਕੇ ਇਨਕਲਾਬ
ਨਹੀਂ ਕਰ ਸਕਦੀ। ਮਾਰਕਸ ਦਾ ਇਹ ਵੀ ਕਹਿਣ ਹੈ ਕਿ ਕਿਸੇ ਵੀ
ਦੇਸ਼ ਵਿਚ ਇਨਕਲਾਬ ਲਈ,
ਉਥੋਂ ਦੇ ਸਮਾਜ ਦੇ ਇਤਿਹਾਸਕ ਵਿਰੋਧ ਵਿਕਾਸ ਨੂੰ ਮੱਦੇ ਨਜ਼ਰ
ਰੱਖ ਕੇ ਹੀ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ।
ਹਰ ਮਨੁੱਖ ਦੇ ਜੀਵਨ ਜਿਊਣ ਲਈ ਪੰਜ ਜ਼ਰੂਰੀ ਲੋੜਾਂ ਹਨ।
-
ਜਿੰਦੇ
ਰਹਿਣ ਲਈ ਸਾਹ ਵਾਸਤੇ ਹਵਾ।
-
ਖਾਣੇ ਲਈ ਖੁਰਾਕ।
-
ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਤੋਂ ਸੁਰੱਖਿਆ।
-
ਸੰਤੁਸ਼ਟੀ ਲਈ ਸੈਕਸ।
-
ਅਰਾਮ ਲਈ ਸੌਣਾ। ਇਹਨਾਂ ਪੰਜਾਂ ਵਿੱਚੋਂ ਪਹਿਲੀ ਅਤੇ ਪੰਜਵੀ
ਮੁਫ਼ਤ ਹਨ ਅਤੇ ਇਹਨਾਂ
'ਤੇ ਕਿਸੇ ਸ਼ਕਤੀ ਦਾ ਕੰਟਰੋਲ ਨਹੀਂ ਹੈ। ਜਮਾਤਾਂ
ਦੋ ਹੀ ਹਨ। ਤਾਕਤਵਰ ਜਮਾਤ ਦੂਜੀ ਦਬਾਈ ਗਈ ਜਮਾਤ ਦੀ ਲੁੱਟ
ਕਰਦੀ ਹੈ। ਤਿਥੋਂ ਤਕ ਹਿੰਦੋਸਤਾਨ ਦੀ ਗੱਲ੍ਹ
ਹੈ ਭਾਰਤ ਨੂੰ ਛੱਡਕੇ ਬਾਕੀ ਸੰਸਾਰ ਵਿੱਚ
ਤਾਕਤਵਰਾਂ ਦਾ ਖੁਰਾਕ ਅਤੇ ਸੁਰੱਖਿਆ
'ਤੇ ਹੀ ਕੰਟਰੋਲ ਹੈ। ਸੈਕਸ ਵਿੱਚ ਕੋਈ ਵੀ ਤਾਕਤ
ਦਖਲ ਨਹੀ ਦਿੰਦੀ। ਕੋਈ ਵੀ ਆਦਮੀ ਔਰਤ ਕਿਸੇ ਵੀ ਜ਼ਮਾਤ ਦਾ
ਹੋਵੇ ਆਪਸ
'ਚ ਸ਼ਾਦੀ ਕਰ ਸਕਦਾ ਹੈ।
ਪ੍ਰੰਤੂ
ਭਾਰਤੀ ਸਮਾਜ ਵਿਵਸਥਾ,
ਧਰਮ ਜਾਂ ਸਭਿਆਚਾਰ ਵਿੱਚ ਤਾਕਤਵਰਾਂ ਦਾ ਸੈਕਸ ਉੱਤੇ ਵੀ
ਪੂਰਨ ਕੰਟਰੋਲ ਹੈ। ਕੋਈ ਵੀ ਆਦਮੀ ਔਰਤ ਆਪਣੀ ਇੱਛਾ ਅਨੁਸਾਰ
ਹਿੰਦੇਸਤਾਨ ਵਿਚ ਸ਼ਾਦੀ ਨਹੀਂ ਕਰ ਸਕਦੀ। ਜਾਤ,
ਮਜ਼ਹਬ,
ਧਰਮ ਇਸ ਵਿੱਚ ਰੁਕਾਵਟ ਹਨ। ਜਾਤ ਅਤੇ ਮਜ਼ਹਬੀ ਵਿਆਹ
ਵਿਚ ਬੰਧਨ ਹਨ। ਜੇਕਰ ਕੋਈ ਨੌਜ਼ਵਾਨ ਜਾਂ ਮਟਿਆਰ ਇਹਨਾਂ
ਬੰਧਨਾਂ ਨੂੰ ਤੋੜਦਾ ਹੈ,
ਜਾਂ ਆਪਣੀ ਇੱਛਾ ਅਨੁਸਾਰ ਸ਼ਾਦੀ ਕਰਦਾ ਹੈ ਤਾਂ
ਜਹਾਦ ਖੜ•ਾ
ਹੋ ਜਾਂਦਾ ਹੈ। ਹਰਿਆਣਾ,
ਰਾਜਸਥਾਨ,
ਯੂ. ਪੀ. ਦੀਆਂ ਖਾਪ ਪੰਚਾਇਤਾਂ ਦੇ ਫ਼ਰਮਾਨ ਸਾਹਮਣੇ
ਹਨ। ਇਸ ਲਈ ਭਾਰਤ ਵਿਚ ਜਾਤ ਤੇ ਜਮਾਤ ਵਿੱਚ ਫਰਕ ਹੈ ਜੋ
ਹਿੰਦੋਸਤਾਨੀ ਖੱਬੇਪੱਖੀਆ ਨੂੰ ਦਿਖਾਈ ਨਹੀਂ ਦਿੱਤਾ। ਇਹ
ਸਿਰਫ ਫਰਕ ਹੀ ਨਹੀਂ,
ਇੱਕ ਫਲਸਫਾ ਵੀ ਹੈ।
ਡਾਕਟਰ ਅੰਬੇਡਕਰ ਦਾ ਕਹਿਣਾ ਹੈ ਕਿ,
''ਸਮਾਜਿਕ
ਸੁਧਾਰ ਤੋਂ ਬਿਨਾਂ ਸੱਚੀ ਏਕਤਾ ਉਤਪਨ ਨਹੀ ਹੋ ਸਕਦੀ। ਊੱਚ,
ਨੀਚ ਤੇ ਵਰਣ ਜਾਤੀ ਦੇ ਭੇਦਭਾਵ ਨੂੰ ਉਤਪੰਨ ਕਰਨ
ਵਾਲੇ ਸਰੋਤਾਂ ਭਾਵ ਬ੍ਰਾਹਮਣਵਾਦ ਨਾਲ ਯੁੱਧ ਕੀਤੇ ਬਗੈਰ
ਮਾਰਕਸਵਾਦੀ ਰਾਜ ਇੱਥੇ ਚੱਲ ਸਕਣਾਂ ਸੰਭਵ ਨਹੀਂ ਹੈ। ਤੁਸੀਂ
ਕਿਸੇ ਪਾਸੇ ਵੀ ਮੂੰਹ ਕਰੋ ਵਰਣ ਭੇਦ ਤੇ ਜਾਤੀ ਭੇਦਭਾਵ ਇੱਕ
ਅਜਿਹਾ ਭੂਤ ਹੈ ਜੋ ਸਾਰੇ ਪਾਸੇ ਤੁਹਾਡਾ ਰਸਤਾ ਰੋਕੀ ਖੜਾ
ਹੈ। ਜਦੋਂ ਤੱਕ ਤੁਸੀਂ ਇਸ ਭੂਤ ਨੂੰ ਖਤਮ ਨਹੀਂ ਕਰਦੇ,
ਤੁਸੀਂ ਇੱਥੇ ਨਾ ਆਰਥਿਕ ਸੁਧਾਰ ਕਰ ਸਕਦੇ ਹੋ ਤੇ
ਨਾ ਰਾਜਨੀਤਕ ਸੁਧਾਰ।
ਮਾਰਕਸ ਨੇ ਵੀ
1853
ਵਿਚ ਬ੍ਰਿਟਿਸ਼ ਰਾਜ ਦੇ ਨਤੀਜਿਆਂ ਦੀ ਪੜਚੋਲ ਕਰਦੇ ਹੋਏ
ਅਜਿਹੀ ਹੀ ਭਵਿਖਬਾਣੀ ਕੀਤੀ ਸੀ। ਉਹਨਾਂ ਭਾਰਤੀ ਸਮਾਜ ਰਚਨਾ
'ਤੇ ਆਪਣੀ ਟਿੱਪਣੀ ਕਰਦੇ ਹੋਏ ਬਹੁਤ ਹੀ ਵਿਸਥਾਰ
ਪੂਰਬਕ ਢੰਗ ਨਾਲ ਕਿਹਾ ਹੈ,
''ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੇਂਡੂ
ਬਸਤੀਆਂ,
ਉੱਪਰ ਤੋਂ ਚਾਹੇ ਜਿੰਨੀਆਂ ਮਰਜ਼ੀ ਨਿਰਦੋਸ਼ ਦਿਖਾਈ
ਦੇ ਰਹੀਆਂ ਹੋਣ,
ਪੂਰਵ ਦੀ ਨਿਰੰਕੁਸ਼ਸ਼ਾਹੀ ਦਾ ਸਦਾ ਠੋਸ ਅਧਾਰ ਰਹੀਆਂ
ਹਨ। ਜਿਹਨਾਂ ਮਨੁੱਖ ਦੇ ਦਿਮਾਗ ਨੂੰ ਛੋਟੀ ਤੋਂ ਛੋਟੀ
ਸੀਮਾਂ ਵਿੱਚ ਬੰਨ•
ਕੇ ਰੱਖਿਆ ਹੈ,
ਜਿਸ ਕਾਰਨ ਉਹ ਅੰਧਵਿਸ਼ਵਾਸਾਂ ਦਾ ਅਸਿਹ ਸਾਧਨ ਬਣ
ਕੇ ਰਹਿ ਗਿਆ ਹੈ। ਪ੍ਰੰਪਰਾਗਤ ਚਲੀਆਂ ਆ ਰਹੀਆਂ ਰੂੜ੍ਹੀਆਂ
ਦਾ ਗੁਲਾਮ ਬਣ ਗਿਆ ਹੈ। ਉਸ ਦੀ ਸਾਰੀ ਸੋਚ,
ਗੌਰਵ ਤੇ ਵਿਚਾਰ ਉਸ ਤੋਂ ਖੁੱਸ ਗਿਆ ਹੈ। ਇਸ
ਨਿਰੰਕੁਸ਼ ਅੱਤਿਆਚਾਰੀ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ
ਜੋ ਆਪਣਾ ਸਾਰਾ ਧਿਆਨ ਜ਼ਮੀਨ ਦੇ ਕਿਸੇ ਛੋਟੇ ਟੁਕੜੇ ਤੇ ਲਗਾ
ਕੇ,
ਸਾਮਰਾਜਾਂ ਦੇ ਟੁੱਟਦੇ ਮਿਟਦੇ,
ਵਰਣੀਯ ਅੱਤਿਆਚਾਰਾਂ ਨੂੰ ਸਹਿੰਦੇ ਤੇ ਵੱਡੇ ਵੱਡੇ
ਸ਼ਹਿਰਾਂ ਦੀ ਜਨਸੰਖਿਆ ਦਾ ਕਤਲੇਆਮ ਹੁੰਦਾ ਚੁੱਪਚਾਪ ਦੇਖਦਾ
ਰਿਹਾ। ਇਹਨਾਂ ਅੱਤਿਆਚਾਰਾ ਨੂੰ ਦੇਖ ਕੇ ਉਸ ਨੇ ਇਸ ਤਰ੍ਹਾਂ
ਮੁੱਖ ਫੇਰ ਲਿਆ ਜਿਸ ਤਰ੍ਹਾਂ ਇਹ ਕੋਈ ਕੁਦਰਤੀ ਘਟਨਾਵਾਂ
ਹੋਣ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸੇ
ਵਿਕਾਸਹੀਣ,
ਗਤੀਹੀਣ ਤੇ ਕੰਮਚੋਰ ਅਸਤਿਤਵ ਨੇ ਆਪਣੇ ਤੋਂ
ਬਿਲਕੁਲ ਅਲੱਗ ਵਿਨਾਸ ਦੀਆਂ ਅਸੀਮਤ ਸ਼ਕਤੀਆਂ ਨੂੰ ਵੀ ਜਗ•ਾ
ਦਿੱਤੀ ਹੈ ਅਤੇ ਮਨੁੱਖੀ ਹੱਤਿਆ ਤੱਕ ਨੂੰ ਹਿੰਦੁਸਤਾਨ ਦੀ
ਇੱਕ ਧਾਰਮਿਕ ਪ੍ਰਥਾ ਬਣਾ ਦਿੱਤਾ। ਸਾਨੂੰ ਇਹ ਨਹੀਂ ਭੁੱਲਣਾ
ਚਾਹੀਦਾ ਕਿ ਇਹਨਾਂ ਛੋਟੀਆਂ ਛੋਟੀਆਂ ਬਸਤੀਆਂ ਨੂੰ ਜਾਤਪਾਤ
ਦੇ ਭੇਦ ਭਾਵ ਅਤੇ ਦਾਸਤਾ ਦੀ ਪ੍ਰਥਾ ਨੇ ਦੂਸ਼ਿਤ ਕਰ ਦਿੱਤਾ
ਹੈ। ਮਨੁੱਖ ਨੂੰ ਪ੍ਰਸਥਿਤੀਆਂ ਦਾ ਸਰਵ ਸੱਤਾਸ਼ਾਲੀ ਸਵਾਮੀ
ਬਣਾਉਣ ਦੀ ਬਜਾਏ ਉਹਨਾਂ ਨੇ ਮਨੁੱਖ ਨੂੰ ਪ੍ਰਸਥਿਤੀਆਂ ਦਾ
ਦਾਸ ਬਣਾ ਦਿੱਤਾ ਹੈ। ਆਪਣੇ ਆਪ ਤੋਂ ਵਿਕਸਿਤ ਹੋਣ ਵਾਲੀ
ਇੱਕ ਸਮਾਜਿਕ ਵਿਵਸਥਾ ਨੂੰ
Àਹਨਾ ਨੇ ਇੱਕ ਕਦੀ ਨਾ ਬਦਲਣ ਵਾਲੀ ਕਿਸਮਤ ਦਾ ਰੂਪ
ਦੇ ਦਿੱਤਾ ਹੈ। ਇਸ ਪ੍ਰਕਾਰ ਇਸ ਵਿਵਸਥਾ ਨੇ ਇੱਕ ਅਜਿਹੀ
ਕੁਦਰਤੀ ਪੂਜਾ ਨੂੰ ਮਾਨਤਾ ਦੇ ਦਿੱਤੀ ਹੈ ਜਿਸ ਵਿੱਚ ਮਨੁੱਖ
ਆਪਣੀ ਮਨੁੱਖਤਾ ਗੁਆਉਂਦਾ ਜਾ ਰਿਹਾ ਹੈ। ਇਥੇ ਮਨੁੱਖ ਦਾ
ਪਤਨ ਇਸ ਗੱਲ ਤੋਂ ਵੀ ਸਪਸ਼ਟ ਹੋ ਰਿਹਾ ਹੈ ਕਿ ਪ੍ਰਕਿਰਤੀ ਦਾ
ਸਰਵ ਸੱਤਾਸ਼ਾਲੀ ਸੁਆਮੀ ਮਨੁੱਖ,
ਬਾਨਰ-ਹਨੂੰਮਾਨ ਤੇ ਗਊ ਸਬਲਾ ਅੱਗੇ ਗੋਡੇ ਟੇਕ ਕੇ
ਉਹਨਾ ਦੀ ਪੂਜਾ ਕਰ ਰਿਹਾ ਹੈ। (ਡਾਕਟਰ ਅੰਬੇਡਕਰ ਇਸ ਨੂੰ
ਹੀ ਬ੍ਰਾਹਮਣਵਾਦ ਕਹਿੰਦੇ ਹਨ)
ਭਾਰਤੀ ਪ੍ਰਸਥਿਤੀਆਂ ਵਿਚ ਜਾਤ ਤੇ ਧਰਮ,
ਸਮਾਜਵਾਦ ਸਥਾਪਿਤ ਕਰਨ ਲਈ ਇੱਕ ਬਹੁਤ ਵੱਡੀ ਰੁਕਾਵਟ ਹਨ।
ਹੁਣ ਮੁੱਖ ਸਮੱਸਿਆ ਮਜਦੂਰ ਸਮਾਜ ਦੇ ਸੰਗਠਨ ਦੀ ਹੈ,
ਜਿਸ ਨੂੰ ਜਾਤ ਤੇ ਧਰਮ ਹੋਣ ਨਹੀਂ ਦਿੰਦੇ। ਮਜ਼ਦੂਰ
ਜਮਾਤ ਦਾ ਸੰਗਠਨ ਹੀ ਨਹੀਂ ਤਾਂ ਇਨਕਲਾਬ ਕਿੱਦਾਂ ਹੋ ਜਾਊ?
ਇਨਕਲਾਬ ਹਥਿਆਰਬੰਦ ਹੋਵੇ ਜਾਂ ਬਿਨਾਂ ਹਥਿਆਰ,
ਇਹ ਸੰਗਠਤ ਮਜ਼ਦੂਰ ਜਮਾਤ ਦੀ ਜਮਾਤੀ ਚੋਤਨਾ ਤੇ ਜਮਾਤੀ ਸ਼ਕਤੀ
'ਤੇ ਨਿਰਭਰ ਹੈ ਕਿਉਕਿ ਭਾਰਤ ਵਿਚ ਜਾਤ ਮੇਹਨਤ ਦੀ
ਵੰਡ ਹੀ ਨਹੀਂ,
ਸਗੋਂ ਇਹ ਤਾਂ ਮੇਹਨਤਕਸ਼ਾਂ (ਮਜ਼ਦੂਰਾਂ) ਦੀ ਵੀ ਵੰਡ
ਕਰਦੀ ਹੈ। ਅਜਿਹਾ ਕਰਕੇ ਇਹ ਜਮਾਤੀ ਸ਼ਕਤੀ ਉੱਤੇ ਹੀ ਸੱਟ
ਨਹੀਂ ਮਾਰਦੀ ਬਲਕਿ ਜਮਾਤੀ ਚੇਤਨਾ ਨੂੰ ਵੀ ਰੋਕਦੀ ਹੈ।
ਸਪੱਸ਼ਟ ਹੈ ਕਿ ਭਾਰਤ ਵਿੱਚ ਜਾਤ ਇੱਕ ਗੰਭੀਰ ਸਮੱਸਿਆ ਹੈ
ਜਿਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਆਰਥਿਕ ਤੇ
ਰਾਜਨੀਤਕ ਇਨਕਲਾਬ ਲਈ ਇਸ ਦਾ ਖਾਤਮਾ ਜ਼ਰੂਰੀ ਹੈ।
ਤਸਕੀਨ ਜੀ ਦੇ ਤੀਜੇ ਸਵਾਲ ਜਾਤ ਪਾਤ ਦੇ ਨਾਸ਼ ਦੀ ਜੋ ਗੱਲ
ਹੈ ਡਾਕਟਰ ਅੰਬੇਡਕਰ ਨੇ ਜਾਤ ਪਾਤ ਦੀ ਗੰਭੀਰਤਾ ਨਾਲ ਖੋਜ
ਕੀਤੀ ਅਤੇ ਦੱਸਿਆ,
''ਭਾਰਤ
ਵਿਚ ਜਾਤ-ਪਾਤ ਅਤੇ ਛੂਆ-ਛਾਤ ਦੀ ਸਮੱਸਿਆ ਵਰਗ ਸੰਘਰਸ਼ ਹੀ
ਹੈ। ਇਹ ਵਰਗ ਸੰਘਰਸ਼ ਉੱਚ ਜਾਤੀਆਂ ਅਤੇ ਦਲਿਤਾਂ ਵਿਚਕਾਰ
ਹੈ। ਇਹ ਕੋਈ ਇਕ ਵਿਅਕਤੀ ਦੇ ਖਿਲਾਫ ਬੇਇਨਸਾਫੀ ਨਹੀਂ ਹੈ
ਇਹ ਤਾਂ ਇਕ ਅਜਿਹਾ ਅੱਤਿਆਚਾਰ ਹੈ ਜੋ ਇਕ ਸਮੁੱਚੇ ਅਖੌਤੀ
ਉੱਚ ਵਰਗ ਵਲੋਂ ਦੂਜੇ ਸਮੁੱਚੇ ਨੀਚ ਬਣਾਏ ਗਏ ਵਰਗ ਉੱਤੇ
ਢਾਇਆ ਜਾਂਦਾ ਹੈ।''
ਡਾਕਟਰ ਅੰਬੇਡਕਰ ਨੇ ਜਾਤ ਪਾਤ ਅਤੇ ਛੂਆਛਾਤ ਦੇ
ਨਫੇ-ਨੁਕਸਾਨ ਦੀ ਸਿਰਫ ਖੋਜ ਹੀ ਨਹੀਂ ਕੀਤੀ ਬਲਕਿ ਇਸ ਦੇ
ਖਾਤਮੇ ਦੇ ਉਪਾਅ ਵੀ ਦੱਸੇ। ਉਹਨਾਂ ਸਪੱਸ਼ਟ ਕਿਹਾ ਕਿ
ਜਿਹਨਾਂ ਧਾਰਮਿਕ ਧਾਰਨਾਵਾਂ ਦੇ ਅਧਾਰ ਉੱਤੇ ਜਾਤੀ ਵਿਵਸਥਾ
ਦੀ ਸਥਾਪਨਾ ਕੀਤੀ ਗਈ ਹੈ ਉਹਨਾਂ ਨੂੰ ਖਤਮ ਕੀਤੇ ਬਗੈਰ
ਜਾਤੀ ਪਾਤੀ ਵਿਵਸਥਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
ਉਹਨਾਂ ਉਚ ਜਾਤੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦ
ਤੱਕ ਤੁਸੀਂ ਆਪਣੀ ਸਮਾਜਿਕ ਵਿਵਸਥਾ ਨਹੀ ਬਦਲਦੇ ਤਦ ਤੱਕ
ਤੁਸੀਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ। ਆਪ ਕਿਸੇ ਪਾਸੇ
ਵੀ ਮੂੰਹ ਘੁਮਾਅ ਕੇ ਵੇਖ ਲਓ,
ਜਾਤ-ਪਾਤ ਇਕ ਅਜਿਹਾ ਭੂਤ ਹੈ ਜੋ ਹਰ ਪਾਸੇ ਤੁਹਡੀ ਤਰੱਕੀ
ਦਾ ਰਾਹ ਰੋਕੀ ਬੈਠਾ ਹੈ। ਜਦ ਤੱਕ ਇਸ ਭੂਤ ਦਾ ਖਾਤਮਾ ਨਹੀਂ
ਹੁੰਦਾ ਤਦ ਤੱਕ ਆਪ ਕਿਸੇ ਕਰਾਂ ਦਾ ਵੀ ਰਾਜਨੀਤਕ,
ਸਮਾਜਿਕ ਤੇ ਆਰਥਿਕ ਸੁਧਾਰ ਨਹੀਂ ਕਰ ਸਕਦੇ।
ਉਹਨਾਂ ਜੋਰ ਦੇ ਕੇ ਕਿਹਾ ਕਿ ਜਾਤ-ਪਾਤ ਦਾ ਅਸਲ ਇਲਾਜ ਆਪਸੀ
ਸ਼ਾਦੀਆਂ ਹੀ ਹਨ। ਖੂਨ ਦਾ ਮਿਲਾਪ ਤੇ ਕੇਵਲ ਇਹ ਹੀ ਇਕ
ਮਿਲਾਪ ਹੈ ਜੋ ਆਪਣਾਪਣ ਅਤੇ ਰਿਸ਼ਤੇਦਾਰੀ ਹੋਣ ਦਾ ਅਹਿਸਾਸ
ਪੈਦਾ ਕਰ ਸਕਦਾ ਹੈ। ਜਦੋਂ ਤੱਕ ਇਹ ਰਿਸ਼ਤੇਦਾਰੀ ਦਾ ਤੇ
ਆਪਣੇ ਪਣ ਦਾ ਅਹਿਸਾਸ ਸਭ ਤੋਂ ਉੱਚਾ ਅਹਿਸਾਸ ਨਹੀਂ ਬਣ
ਜਾਂਦਾ,
ਉਸ ਵੇਲੇ ਤੱਕ ਵੱਖਰੇਪਣ ਦਾ ਅਹਿਸਾਸ ਅਤੇ ਬਿਗਾਨਾ ਹੋਣ ਦਾ
ਅਹਿਸਾਸ ਮਿਟ ਨਹੀਂ ਸਕਦਾ।
ਰਾਜਨੀਤਕ ਸੁਧਾਰ ਕਰਨਾ ਕੋਈ ਔਖੀ ਗੱਲ ਨਹੀਂ ਹੈ। ਸਮਾਜ ਨੂੰ
ਬਦਲਣਾ ਉਸ ਤੋਂ ਹਜ਼ਾਰਾਂ ਗੁਣਾਂ ਔਖਾ ਹੈ। ਜਦੋਂ ਇਨਕਲਾਬ ਦੇ
ਰਾਹ ਤੁਰਿਆ ਜਾਂਦਾ ਹੈ ਤਾਂ ਕੁਝ ਫੈਸਲੇ ਲੈਣੇ ਹੀ ਪੈਂਦੇ
ਹਨ। ਕੀ ਕਰਨਾ ਹੈ?
ਕਿਸ ਦੇ ਨਾਲ ਡੱਟਣਾ ਹੈ?
ਜਦੋਂ ਤੁਸੀਂ ਅੰਤਰ ਜਾਤੀ ਵਿਆਹ ਜਾਂ ਗਰੀਬ ਦਲਿਤਾਂ
ਨੂੰ ਉੱਪਰ ਉਠਾਉਂਗੇ ਤਾਂ ਕੁਝ ਖੋਹ-ਖਿੱਚ,
ਟੁੱਟ-ਭੱਜ,
ਗੁੱਸੇ-ਰਾਜੀ ਅਤੇ ਤਣਾਅ ਹਿੰਸਾ ਤਾਂ ਹੋਣਗੇ ਹੀ।
ਜੇ ਇਸ ਤੋਂ ਘਬਰਾ ਜਾਓਗੇ ਤਾਂ ਜਾਤ ਪਾਤ ਅਤੇ ਊਚ-ਨੀਚ ਖਤਮ
ਨਹੀਂ ਹੋਣ ਲੱਗੀ। ਊਚ-ਨੀਚ ਨੂੰ ਖਤਮ ਕਰਕੇ ਬਰਾਬਰੀ ਲਿਆਉਣ
ਵੱਲ ਵਧੋਗੇ ਤਾਂ ਜੇ ਭੂਚਾਲ ਨਹੀਂ ਤਾਂ ਵੱਡੇ-ਵੱਡੇ ਝਟਕੇ
ਤਾਂ ਜਰੂਰ ਹੀ ਲੱਗਣਗੇ। ਇਸ ਤੋਂ ਘਬਰਾਉਣਾ ਨਹੀਂ ਚਾਹੀਦਾ
ਬਲਕਿ ਇਸ ਦਾ ਮੁਕਾਵਲਾ ਕਰਨਾ ਚਾਹੀਦਾ ਹੈ। ਨਹੀ! ਜੇ ਜਾਤ
ਪਾਤ ਖਤਮ ਨਾ ਹੋਈ ਤਾਂ ਦੇਸ਼ ਜਾਤੀ ਯੁੱਧ
'ਚ ਉਲਝ ਜਾਵੇਗਾ। ਜੇ ਸਰਕਾਰਾਂ ਅੰਤਰਜਾਤੀ ਵਿਆਹ
ਕਰਨ ਵਾਲਿਆ ਨੂੰ ਸਰਕਾਰੀ ਨੌਕਰੀ ਤੇ ਰਹਾਇਸ਼ ਦੇਣ ਤਾਂ ਜਾਤ
ਪਾਤ ਨੂੰ ਕਾਫੀ ਹਦ ਤਕ ਖੋਰਾ ਲੱਗ ਸਕਦਾ ਹੈ।
ਡਾਕਟਰ ਅੰਬੇਡਕਰ ਕਹਿੰਦੇ,''ਤੁਸੀ
ਸਾਡੇ ਮਾਲਕ ਬਣੇ ਰਹੋ,
ਇਸ
'ਚ ਤੁਹਾਡਾ ਤਾਂ ਹਿਤ ਹੋ ਸਕਦਾ ਹੈ,
ਪਰ ਅਸੀਂ ਤੁਹਾਡੇ ਗ਼ੁਲਾਮ ਬਣੇ ਰਹੀਏ,
ਇਸ ਵਿਚ ਸਾਨੂੰ ਕੀ ਲਾਭ?''
ਇਸੇ ਚੇਤਨਾ ਤਹਿਤ ਦਲਿਤਾਂ ਵਿੱਚ ਸਿਰ ਉੱਚਾ ਕਰਕੇ
ਜੀਉਣ ਦੀ ਤਾਂਘ ਪੈਦਾ ਹੋ ਰਹੀ ਹੈ। ਜਿਉਂ ਜਿਉਂ ਜਾਤ ਪਾਤ
ਤੋਂ ਪੀੜਤ ਦਲਿਤ ਆਪਣੇ ਅਧਿਕਾਰਾਂ ਪ੍ਰਤੀ ਅੱਗੇ ਵੱਧਦੇ ਹਨ,
ਤਿਉਂ ਤਿਉਂ ਇਹ ਜੰਗ ਤੇਜ ਹੁੰਦੀ ਜਾਂਦੀ ਹੈ। ਅੰਤ
ਉੱਚ ਜਾਤੀਏ ਦਲਿਤਾਂ ਦਾ ਸਮਾਜਿਕ ਬਾਈਕਾਟ ਕਰ ਦਿੰਦੇ ਹਨ
ਤਾਂ ਫਿਰ ਇਹ ਜੰਗ
'ਖਾਨਾਂ ਜੰਗੀ'
ਦਾ ਰੂਪ ਧਾਰਨ ਕਰ ਲੈਂਦੀ ਹੈ। ਮਰਾਠਵਾੜਾ,
ਮੰਡਲ,
ਤੱਲ੍ਹਣ ਤੇ ਵਿਆਨਾ ਕਾਂਡ ਸਾਹਮਣੇ ਪ੍ਰਤੱਖ ਪ੍ਰਮਾਣ
ਹਨ। ਜੋ ਭਾਈਚਾਰੇ ਤੇ ਦੇਸ਼ ਲਈ ਘਾਤਕ ਸਿੱਧ ਹੋਏ ਹਨ। ਇਸ
ਨੂੰ ਹਰ ਹਾਲਤ ਰੋਕਣਾ ਹੋਵੇਗਾ। ਇਸ ਮੌਕੇ ਹਕੀਕੀ
ਇਨਕਲਾਬੀਆਂ ਦੀ ਜੁੱਮੇਵਾਰੀ ਵੱਧ ਜਾਵੇਗੀ ਅਤੇ ਉਹਨਾਂ ਨੂੰ
ਉੱਚ ਜਾਤੀਆਂ ਨੂੰ ਬਾਰ ਬਾਰ ਸਮਝਾਉਣਾ ਹੋਵੇਗਾ ਕਿ ਦਲਿਤ ਵੀ
ਇਨਸਾਨ ਹਨ। ਉਹਨਾਂ ਨੂੰ ਮਨੁੱਖੀ ਅਧਿਕਾਰ ਮਾਨਣ ਦਿਓ। ਇਸ
ਤਰਾਂ ਜਾਤੀ ਯੁੱਧ ਨੂੰ ਜਮਾਤੀ ਯੁੱਧ ਵੱਲ੍ਹ
ਸੇਧਤ ਕਰਨਾ ਹੋਵੇਗਾ।
ਇੱਥੇ ਸ਼ਹੀਦ ਭਗਤ ਸਿੰਘ ਦਾ ਵਿਚਾਰ ਵੀ ਜਿਕਰਯੋਗ ਹੈ-ਉਹਨਾਂ
ਆਪਣੇ ਲੇਖ
'ਅਛੂਤ
ਦਾ ਸਵਾਲ''
ਵਿਚ ਕਿਹਾ,
''ਦਲਿਤੋ ਉੱਠੋ! ਆਪਣੀ ਤਾਕਤ ਪਛਾਣੋ। ਸੰਗਠਤ ਹੋ
ਜਾਓ। ਅਸਲ ਵਿਚ ਤੁਹਾਡੇ ਆਪਣੇ ਯਤਨਾਂ ਬਿਨਾਂ ਤੁਹਾਨੂੰ ਕੁਝ
ਵੀ ਨਹੀਂ ਮਿਲਣਾ। ਅਜ਼ਾਦੀ ਦੀ ਖਾਤਰ,
ਅਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ
ਹੈ। ਮਨੁੱਖ ਦਾ ਇਹ ਸੁਭਾਅ ਬਣ ਗਿਆ ਹੈ ਕਿ ਉਹ ਆਪਣੇ ਲਈ
ਤਾਂ ਹੱਕ ਮੰਗਣਾ ਚਾਹੁੰਦਾ ਹੈ,
ਪਰ ਜਿਨ੍ਹਾਂ ਉੱਤੇ ਉਹਦਾ ਆਪਣਾ ਦਬਦਬਾ ਹੋਵੇ,
ਉਨ੍ਹਾਂ ਨੂੰ ਪੈਰਾਂ ਹੇਠਾਂ ਹੀ ਰੱਖਣਾ ਚਾਹੁੰਦਾ
ਹੈ। ਭਰਾਵੋ! ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ।
ਸੰਗਠਤ ਹੋ ਕੇ ਆਪਣੇ ਪੈਰਾਂ
'ਤੇ ਖੜੇ ਹੋ ਕੇ ਸਾਰੇ ਸਮਾਜ ਨੂੰ ਲਲਕਾਰੋ। ਦੇਖੋ,
ਫਿਰ ਕੌਣ ਤੁਹਾਡੇ ਹੱਕ ਨਾ ਦੇਣ ਦੀ ਜੁਅਰਤ ਕਰਦਾ
ਹੈ। ਤੁਸੀਂ ਦੂਜੇ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ
ਮੂੰਹ ਵੱਲ ਨਾ ਤੱਕਦੇ ਰਹੋ।
ਭਰਾਵੋ! ਤੁਸੀਂ ਹੀ ਅਸਲੀ ਮਜ਼ਦੂਰ ਹੋ। ਮਜ਼ਦੂਰੋ ਸੰਗਠਿਤ ਹੋ
ਜਾਓ। ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ,
ਸਿਰਫ ਤੁਹਾਡੀਆ ਗੁਲਾਮੀ ਦੀਆਂ ਜ਼ੰਜੀਰਾਂ ਹੀ ਟੁੱਟਣਗੀਆਂ।
ਉਠੋ ਅਤੇ ਮੌਜ਼ੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜੀ ਕਰ ਦਿਓ।
ਇੱਕਾ-ਦੁੱਕਾ ਸੁਧਾਰਾਂ ਨਾਲ ਕੁਝ ਨਹੀਂ ਬਣਨਾ। ਸਮਾਜਕ
ਇਨਕਲਾਬ ਪੈਦਾ ਕਰ ਦਿਓ ਅਤੇ ਰਾਜਨੀਤਿਕ ਤੇ ਆਰਥਿਕ ਇਨਕਲਾਬ
ਲਈ ਕਮਰਕੱਸੇ ਕਰੋ। ਤੁਸੀਂ ਹੀ ਤਾਂ ਦੇਸ਼ ਦਾ ਆਧਾਰ ਹੋ,
ਅਸਲੀ ਤਾਕਤ ਹੋ। ਉੱਠੋ! ਸੁੱਤੇ ਹੋਏ ਸ਼ੇਰੋ,
ਉਠੋ! ਵਿਦਰੋਹੀਓ,
ਵਿਦਰੋਹ ਕਰ ਦਿਓ!''
ਕੀ ਇੱਥੇ ਸ਼ਹੀਦ ਭਗਤ ਸਿੰਘ ਨੂੰ ਆਪਾ ਵਰਗ ਸੰਘਰਸ਼
ਦੇ ਵਿਰੋਧੀ ਕਹਗੇ?
ਹਰਗਿਜ ਨਹੀ। ਬੱਸ! ਇਹੋ ਗੱਲ ਡਾਕਟਰ ਅੰਬੇਡਕਰ
ਕਹਿੰਦੇ ਹਨ।
ਸਪੱਸ਼ਟ ਹੈ ਕਿ ਮੌਜੂਦਾ ਭਾਰਤੀ ਸਮਾਜ ਦੀ ਮਾਨਸਿਕਤਾ
(ਬ੍ਰਾਹਮਣਵਾਦ) ਨੂੰ ਤੋੜਨ ਅਤੇ ਮਜ਼ਦੂਰ ਜਮਾਤ ਨੂੰ ਇੱਕ
ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਉਭਾਰਨ ਲਈ ਅੰਬੇਡਕਰਵਾਦ ਅਤੇ
ਮਾਰਕਸਵਾਦ ਦਾ ਇੱਕ ਜੁੱਟ ਹੋਣਾ ਭਾਰਤੀ ਇਨਕਲਾਬ ਲਈ ਸਮੇਂ
ਦੀ ਮੰਗ ਹੈ। ਇਸ ਸੁਝਾਅ ਤੋਂ ਖੱਬੇ ਪੱਖੀ ਵੀਰ ਜ਼ਰੂਰ
ਬੁਖਲਾਉਣਗੇ। ਉਹਨਾਂ ਦਾ ਇੱਕ ਟੁੱਕ ਜਵਾਬ ਇਹੀ ਹੋਵੇਗਾ ਕਿ
ਇਹ ਕਿਵੇਂ ਹੋ ਸਕਦਾ ਹੈ?
'ਡਾਕਟਰ
ਅੰਬੇਡਕਰ ਤਾਂ ਬੁੱਧ ਧਰਮ ਨੂੰ ਮੰਨਦੇ ਹਨ,
ਜਦ ਕਿ,
'ਧਰਮ ਸਮਾਜ ਦੀ ਅਫੀਮ ਹੈ,
ਹਵਾ ਦਾ ਕਾਲਪਨਿਕ ਮਹਿਲ ਹੈ।'
ਜੋ ਬੁੱਧੀ ਸੰਗਤ ਹੈ,
ਉਹ ਹੀ ਬੁੱਧਵਾਦ ਹੈ,
ਇਹ ਅੰਤਿਮ ਨਹੀਂ ਹੈ,
ਆਉਣ ਵਾਲਾ ਸਮਾਂ ਇਸ ਨੂੰ ਹੋਰ ਅੱਗੇ ਵਧਾਏਗਾ।
ਅਜਿਹਾ ਸਿਧਾਂਤ ਅੱਜ ਵੀ ਵਿਸ਼ਵ ਮਾਨਵਤਾ ਨਾਲ ਸਬੰਧਿਤ ਦਰਸ਼ਣ
ਮਾਰਕਸਵਾਦ ਦੇ ਨਾਲ ਮੇਲ ਖਾਂਦਾ ਹੈ। ਅਸਲ ਵਿੱਚ
ਹਿੰਦੋਸਤਾਨੀ ਖੱਬੇ ਪੱਖੀ ਬੁੱਧ ਧੱਮ ਤੇ ਅੰਬੇਡਕਰਵਾਦ ਨੂੰ
ਬਿਨਾ ਪੜੇ ਤੇ ਸੋਚੇ ਸਮਝੇ ਹੀ ਇਸ ਦਾ ਵਿਰੋਧ ਕਰਦੇ ਹਨ ਜੋ
ਕਿ ਗੈਰ ਵਿਗਿਆਨਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਡਾ.
ਅੰਬੇਡਕਰ ਦਾ ਬੁੱਧ ਧਰਮ ਨਹੀਂ ਹੈ ਬਲਕਿ ਬੁੱਧ ਧੱਮ ਹੈ,
ਜੋ ਕਿ ਰਿਲੀਜ਼ਨ ਨਹੀਂ ਹੈ। ਉਹਨਾਂ ਤਾਂ ਨਾਹਰਾ ਹੀ
ਬੁਲੰਦ ਕੀਤਾ ਸੀ,
''ਡਿਸਟਰੌਏ ਰਿਲੀਜ਼ਨ''
ਭਾਵ
'ਮਜ਼ਹਬ ਦਾ ਨਾਸ਼ ਕਰੋ'।
ਹਿੰਦੋਸਤਾਨੀ ਕਮਿਊਨਿਸਟਾਂ ਨੇ ਨਾਅਰਾ ਤਾਂ ਲਗਾਇਆ ਕਿ,
''ਧਰਮ ਇੱਕ ਅਫੀਮ ਹੈ''
ਪ੍ਰੰਤੂ ਇਸ ਨੂੰ ਖਤਮ ਕਰਨ ਲਈ ਉਹਨਾਂ ਕੁੱਝ ਕਰਨਾ
ਤਾਂ ਕੀ ਸਗੋਂ ਬਹੁਤੇ ਆਗੂ ਧਾਰਮਿਕ ਪ੍ਰੋਗਰਾਮਾਂ ਵਿੱਚ ਉਸੇ
ਤਰ੍ਹਾਂ ਭਾਗ ਲੈਂਦੇ ਹਨ ਜਿਵੇਂ ਕਿ ਬ੍ਰਾਹਮਣਵਾਦੀ ਲੈਂਦੇ
ਹਨ। ਜਦ ਕਿ ਡਾਕਟਰ ਅੰਬੇਡਕਰ ਨੇ ਲੋਕਾਂ ਨੂੰ ਮਜ਼ਹਬ ਦੀ
ਅਫੀਮ ਤੋਂ ਛੁਟਕਾਰਾ ਦਿਵਾਉਣ ਲਈ ਅਮਲ ਭਰਪੂਰ ਵਿਚਾਰਕ ਤੇ
ਵਿਵਹਾਰਕ ਹਮਲੇ ਕੀਤੇ। ਉਹਨਾਂ ਨੇ ਸਪੱਸ਼ਟ ਕਿਹਾ
, ''ਉਹ ਧਰਮ,
ਜਿਸ ਅਗਿਆਨਤਾ ਦੇ ਗੁਣ ਗਾਏ,
ਜਿਸ ਢੀਠਾਂ ਵਾਂਗ ਅਸਮਾਨਤਾ ਤੇ ਨਫਰਤ ਦਾ ਪ੍ਰਚਾਰ
ਕੀਤਾ,
ਜਿਸ ਗਰੀਬੀ ਦੀ ਦਾਤ ਬਖਸ਼ੀ,
ਜਿਸ ਅਜਿਹੇ ਹੱਥ ਕੰਡੇ ਅਪਨਾਏ ਜਿਸ ਨਾਲ ਸਮਾਜ ਦਾ
ਬਹੁਜਨ ਗਰੀਬ,
ਅਨਪੜ੍ਹ,
ਅਗਿਆਨੀ,
ਵੰਡਿਆ ਹੋਇਆ ਅਤੇ ਆਪਸੀ ਫੁੱਟ ਦਾ ਸ਼ਿਕਾਰ ਹੋਵੇ,
ਉਹ ਧਰਮ ਨਹੀਂ ਸਗੋਂ ਕਲੰਕ ਹੈ।''
ਅਸਲ ਵਿੱਚ ਬੁੱਧ ਸਿਧਾਂਤ,
ਮਾਰਕਸਵਾਦ ਦਾ ਅਧਾਰ ਹੈ। ਬੁੱਧ ਧੱਮ ਅਫੀਮ ਨਹੀਂ ਹੈ ਬਲਕਿ
ਇਹ ਤਾਂ ਅਫੀਮ ਦੇ ਸ਼ਿਕਾਰ ਲੋਕਾਂ ਨੂੰ ਵਧੀਆ ਇਨਸਾਨ ਬਣਾਉਣ
ਦੀ ਦਵਾਈ ਹੈ,
ਪ੍ਰੇਰਣਾ ਹੈ,
ਨੈਤਿਕਤਾ ਦਾ ਸਿਧਾਂਤ ਹੈ। ਅੱਜ ਕਮਿਊਨਿਸਟ ਦੇਸ਼ਾਂ
ਵਿੱਚ ਕੀ ਹੋ ਰਿਹਾ ਹੈ?
ਚੀਨ ਤੇ ਰੂਸ ਵਿੱਚ ਆਪਸੀ ਵਿਰੋਧ ਚੱਲ ਰਿਹਾ ਹੈ।
ਫਿਰ ਚੀਨ ਤੇ ਰੂਸ ਵਿੱਚ ਵਿਚਾਰਧਾਰਕ ਬਦਲਾਅ ਆਇਆ ਹੈ। ਰੂਸ
ਦੇ ਰਾਸ਼ਟਰਪਤੀ ਮਿਖਾਇਲ ਗੌਰਬਾਚੇਬ ਦੇ
'ਪਿਰੇਸਤਰੋਇਕਾ'
ਅਰਥਾਤ ਪੁਨਰ ਗਠਨ ਤੇ
'ਗਲਾਸਨੋਸਤ'
ਅਰਥਾਤ ਵਧੇਰੇ ਖੁੱਲ੍ਹ
ਦੇ ਸਿਧਾਂਤ ਨੇ ਸੰਸਾਰ ਨੂੰ ਹੈਰਾਨ ਕਰਕੇ ਰੱਖ
ਦਿੱਤਾ ਹੈ।
ਹੁਣ ਰੂਸ ਨੇ ਚਰਚ ਨੂੰ ਤੇ ਚੀਨ ਨੇ ਬੁੱਧ ਧੱਮ ਨੂੰ ਆਪਣੇ
ਆਪਣੇ ਦੇਸ਼ਾਂ ਵਿੱਚ ਬਹਾਲ ਕਰ ਦਿੱਤਾ ਹੈ। ਉਹਨਾਂ ਨੂੰ
ਸਦਾਚਾਰ ਦੀ ਜ਼ਰੂਰਤ ਪਈ ਹੈ। ਪਹਿਲਾਂ ਜੋ ਧੱਮ ਉਹਨਾਂ ਲਈ
ਅਫੀਮ ਸੀ,
ਅੱਜ ਅਫੀਮ ਨਹੀਂ ਰਿਹਾ ਹੈ। ਪੰਚਸ਼ੀਲ ਦੀ ਪੰਜਾਹਵੀ ਵਰੇਗੰਡ
ਮੌਕੇ ਚੀਨ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਬੁੱਧ ਦਾ ਪੰਚਸ਼ੀਲ
ਸਿਧਾਂਤ ਹੀ ਸਾਰਥਿਕ ਹੈ। ਕੀ ਭਾਰਤੀ ਕਮਿਊਨਿਸਟ ਇਸ ਪ੍ਰਤੀ
ਧਿਆਨ ਦੇਣਗੇ?
ਇਸ ਵੇਲੇ ਦੇਸ਼ ਵਿੱਚ ਤਿੰਨ ਵਿਚਾਰਧਾਰਾਵਾਂ ਕੰਮ ਕਰਦੀਆਂ
ਹਨ। ਗਾਂਧੀਵਾਦ,
ਅੰਬੇਡਕਰਵਾਦ,
ਮਰਾਕਸਵਾਦ। ਗਾਂਧੀਵਾਦ ਇੱਕ ਗੈਰਵਿਗਿਆਨਕ
ਪ੍ਰਤੀਕਿਰਿਆਵਾਦੀ ਨਵਬ੍ਰਾਹਮਣਵਾਦੀ ਵਿਚਾਰਧਾਰਾ ਹੈ। ਦੂਜੇ
ਪਾਸੇ ਅੰਬੇਡਕਰਵਾਦ ਅਤੇ ਮਰਾਕਸਵਾਦ ਵਿਚਾਰਧਾਰਾਵਾਂ ਹਨ ਜੋ
ਵਿਗਿਆਨਕ,
ਪ੍ਰਗਤੀਸ਼ੀਲ ਅਤੇ ਭੌਤਿਕਵਾਦੀ ਹਨ,
ਜੋ ਕਿ ਸਮੇਂ ਦੀ ਇਤਿਹਾਸਿਕ ਲੋੜ ਹੈ।
ਕੋਈ ਵੀ ਵਿਚਾਰ ਜਾਂ ਫਲਸਫਾ ਸੌ ਫੀ ਸਦੀ ਹੂ ਬ ਹੂ ਨਹੀਂ ਹੋ
ਸਕਦਾ। ਥੋੜਾ ਬਹੁਤ ਫਰਕ ਸੁਭਾਵਕ ਹੈ। ਸਾਡੇ ਹੱਥ ਦੀਆਂ
ਪੰਜੇ ਉਂਗਲਾਂ ਬਰਾਬਰ ਨਹੀਂ ਹਨ। ਫਿਰ ਵੀ ਅਸੀਂ ਆਪਣੇ ਕੰਮ
ਤੇ ਰੱਖਿਆ ਲਈ ਉਹਨਾਂ ਦਾ ਆਪਸੀ ਸਹਿਯੋਗ ਲੈਂਦੇ ਹਾਂ।
ਅੰਬੇਡਕਰਵਾਦ ਅਤੇ ਮਾਰਕਸਵਾਦ ਵਿੱਚ ਅਗਰ ਕਿਸੇ ਨੂੰ ਥੋੜਾ
ਬਹੁਤ ਫਰਕ ਨਜ਼ਰ ਵੀ ਆਉਂਦਾ ਹੈ ਤਾਂ ਇਸ ਵਿੱਚ ਖਤਰੇ ਵਾਲੀ
ਕੀ ਗੱਲ ਹੈ। ਉਸ ਨੂੰ ਸਮੇਂ ਤੇ ਸਥਾਨ ਮੁਤਾਬਿਕ ਦਲੀਲ
'ਤੇ
ਰੱਖਿਆ ਜਾ ਸਕਦਾ ਹੈ। ਇਸ ਤੋਂ ਤਾਂ ਦੋਵੇਂ ਨਹੀਂ ਰੋਕਦੇ।
ਹਾਂ! ਮੌਕਾਪ੍ਰੱਸਤ ਤੇ ਇੱਕ ਪੱਖੀ ਸੋਚ ਵਾਲੇ ਕੁੱਝ ਸੁਆਰਥੀ
ਨੇਤਾਵਾ ਅਤੇ ਰਾਜਨੀਤਕ ਭਿਖਾਰੀਆ ਲਈ ਅਜਿਹਾ ਕਰਨ ਵਿੱਚ
ਖਤਰਾ ਹੋ ਸਕਦਾ ਹੈ। ਇਸ ਕਰਕੇ ਹੀ ਉਹ ਇੱਕ ਦੂਜੇ
'ਤੇ ਅੰਧਾ ਧੁੰਦ ਚਿੱਕੜ ਸੁੱਟਦੇ ਹਨ। ਇਸ ਨੂੰ
ਅੱਖੋਂ ਓਹਲੇ ਕਰਨਾ ਨੁਕਸਾਨਦੇਹ ਤਾਂ ਹੈ ਹੀ ਹੈ ਪ੍ਰੰਤੂ
ਮਨੁੱਖੀ ਵਿਕਾਸ ਲਈ ਖਤਰਨਾਕ ਵੀ ਹੈ। ਇਸ ਲਈ ਦੋਹਾਂ ਦੀ
ਤੁਲਨਾ ਕੀਤੀ ਜਾਣੀ ਚਾਹੀਦੀ ਹੈ।
ਜਿੱਥੋਂ ਤੱਕ ਕਮਿਊਨਿਸਟ ਪਾਰਟੀਆਂ ਦਾ ਸੰਬੰਧ ਹੈ,
ਇਹਨਾਂ ਕੋਲ ਸਮਾਜ ਨੂੰ ਬੁਨਿਆਦੀ ਤੌਰ
'ਤੇ ਬਦਲਣ ਵਾਲੀਆਂ ਵਿਚਾਰਧਾਰਾਵਾਂ ਹੋਣ ਦੇ
ਬਾਵਜੂਦ ਇਹ ਹੇਂਠਲੀਆਂ ਜਾਤਾਂ ਅਤੇ ਜਮਾਤਾਂ ਨੂੰ ਆਪਣੇ ਨਾਲ
ਨਹੀਂ ਜੋੜ ਸਕੀਆਂ। ਇਸਦਾ ਇੱਕ ਮੁੱਖ ਕਾਰਨ ਕਮਿਊਨਿਸਟ ਲਹਿਰ
ਦਾ ਕਮਜ਼ੋਰ ਹੋਣਾ ਹੈ ਅਤੇ ਇਸ ਦੇ ਇੱਕ ਹਿੱਸੇ ਦੁਆਰਾ
ਸਥਾਪਤੀ ਨਾਲ ਸਹਿਯੋਗ ਦਾ ਰੁਖ ਅਖ਼ਤਿਆਰ ਕਰ ਲੈਣਾ ਹੈ। ਇਸ
ਤੋਂ ਇਲਾਵਾ ਕਮਿਊਨਿਸਟਾਂ ਦਾ ਇੱਕ ਹਿੱਸਾ ਸਮਾਜਿਕ
ਅੰਤਰ-ਵਿਰੋਧਾਂ ਨੂੰ ਸਮਝਣ ਵਿੱਚ ਨਾਕਾਮਯਾਬ ਰਿਹਾ ਹੈ। ਇਹੀ
ਕਾਰਨ ਹੈ ਕਿ ਦਲਿਤਾਂ ਦਾ ਇੱਕ ਵੱਡਾ ਹਿੱਸਾ ਬਸਪਾ ਨਾਲ ਜਾ
ਜੁੜਿਆ ਹੈ ਅਤੇ ਹੇਂਠਲੀਆਂ ਜਾਤਾਂ ਅਤੇ ਜਮਾਤਾਂ ਦਾ ਇਹ
ਹਿੱਸਾ ਲੁੱਟ-ਖਸੁੱਟ ਦੇ ਬਾਵਜੂਦ ਕਮਿਊਨਿਸਟ ਪਾਰਟੀਆਂ ਤੋਂ
ਮੂੰਹ ਮੋੜੀ ਬੈਠਾ ਹੈ। ਕਮਿਊਨਿਸਟ ਪਾਰਟੀਆਂ ਜਾਂ ਗਰੁੱਪਾਂ
ਨੇ ਭਾਰਤ ਦੇ ਸਮਾਜਿਕ ਤਾਣੇ-ਬਾਣੇ ਦੀ ਅਣਦੇਖੀ ਕਰਦਿਆਂ ਕਦੇ
ਵੀ ਜਾਤੀ-ਪਾਤੀ ਪ੍ਰਬੰਧ ਨੂੰ ਤੋੜਨ ਦੇ ਸਵਾਲ ਨੂੰ ਅਹਿਮ
ਮੁੱਦਾ ਬਣਾ ਕੇ ਇਸ ਵਿਰੁੱਧ ਵੱਖਰੇ ਅੰਦੋਲਨ ਦੀ ਲੋੜ ਨੂੰ
ਮਹਿਸੂਸ ਹੀਂ ਨਹੀਂ ਕੀਤਾ।
ਪਰ ਅੱਜ ਲੋੜ ਹੈ ਕਿ ਜਾਤ ਅਤੇ ਜਮਾਤ ਦੀ ਸਮੱਸਿਆ ਨੂੰ
ਸਮਝਿਆ ਜਾਵੇ ਕਿਉਂਕਿ ਇਕੱਲੇ ਜਾਤ ਜਾਂ ਜਮਾਤ ਨੂੰ ਆਧਾਰ
ਬਣਾ ਕੇ ਕਦੇ ਵੀ ਕੋਈ ਇਨਕਲਾਬ ਨਹੀਂ ਆ ਸਕਦਾ। ਮਨੂੰਵਾਦੀ
ਬ੍ਰਾਹਮਣਵਾਦ,
ਪੂੰਜੀਵਾਦ,
ਜਾਗੀਰਦਾਰੀ,
ਸਾਮੰਤਵਾਦ,
ਜਾਤੀਵਾਦ,ਆਜਾਰੇਦਾਰੀ,
ਨਵ-ਉਦਾਰਵਾਦ,
ਨਵ-ਸਾਮਰਾਜਵਾਦ ਅਤੇ ਪਰੋਹਿਤਵਾਦ ਦੇ ਸ਼ੋਸ਼ਣ ਅਤੇ
ਅੱਤਿਆਚਾਰਾਂ ਤੋਂ ਮੁਕਤੀ ਤਾਂ ਹੀ ਹੋ ਸਕਦੀ ਹੈ ਜਦੋਂ ਦਲਿਤ
ਸ਼ੋਸ਼ਿਤ ਮਜ਼ਦੂਰ ਗਰੀਬ ਕਿਸਾਨ ਇੱਕ ਪੀੜਤ ਵਰਗ ਦੇ ਆਧਾਰ
'ਤੇ ਸੰਗਠਤ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼
ਕਰਨਗੇ।
ਅੰਤ! ਭਾਰਤ ਵਿਚ ਜਾਤੀ ਅਤੇ ਜਮਾਤੀ ਇਨਕਲਾਬ ਇੱਕ ਅਹਿਮ
ਜ਼ਰੂਰਤ ਹੈ ਜਿਸ ਨਾਲ ਸਮੁੱਚਾ ਸਿਸਟਮ ਬਦਲੇ,
ਕੀਮਤਾਂ ਬਦਲਣ,
ਲੋਕਾਂ ਦੀ ਸੋਚ ਬਦਲੇ,
ਮਾਨਸਿਕਤਾ ਅਤੇ ਅਵਚੇਤਨਾ ਦਾ ਪੁਨਰ-ਨਿਰਮਾਣ ਹੋਵੇ।
ਅਜਿਹੇ ਪੁਨਰ-ਨਿਰਮਾਣ ਵਿੱਚ ਹੀ ਦਲਿਤ ਸ਼ੋਸ਼ਿਤ ਮਜ਼ਦੂਰ ਗਰੀਬ
ਕਿਸਾਨ ਤੇ ਪੀੜਤ ਵਰਗ ਬਰਾਬਰੀ ਦਾ ਅਹਿਸਾਸ ਅਤੇ ਆਨੰਦ ਮਾਣ
ਸਕਦਾ ਹੈ। ਇਸ ਲਈ ਸਭ ਸਾਥੀਓ ਆਓ! ਪੂੰਜੀਵਾਦ ਅਤੇ
ਬ੍ਰਾਹਮਣਵਾਦ ਦੋਹਾਂ ਦੁਸ਼ਮਣਾਂ ਦੇ ਖਿਲਾਫ ਉਪਰੋਕਤ ਤਿੰਨੋ
ਇਨਕਲਾਬਾਂ ਲਈ ਅੱਗੇ ਵਧੀਏ।
ਐਸ ਐਲ ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ,
ਪੰਜਾਬ।
ਫੋਨ:
01824 265887, 98145 17499 |