ਮੰਨ ਚੰਗਾ ਤਾਂ
ਖਟੌਤੀ ਗੰਗਾਂ
ਐਸ ਐਲ ਵਿਰਦੀ
ਐਡਵੋਕੇਟ
ਇਕ ਵਾਰ ਗੁਰੂ ਰਵਿਦਾਸ ਜੀ ਅਯੁੱਧਿਆ ਤੋਂ ਬਾਰਾਬੰਕੀ ਹੁੰਦੇ
ਹੋਏ ਲਖਨਊ ਪੁੱਜੇ। ਫਿਰ ਉਹ ਲਖਨਊ ਤੋਂ ਖੇੜੀ,
ਪੀਲੀਭੀਤ,
ਬਰੇਲੀ,
ਮੁਰਾਦਾਬਾਦ ਤੋਂ ਮੁਜੱਫਰਨਗਰ ਹੁੰਦੇ ਹੋਏ ਹਰਿਦੁਆਰ
ਪਹੁੰਚੇ। ਇਹ ਉੱਤਰ ਹਿਮਾਲਿਆ ਦੀਆਂ ਅਰੰਭਿਕ ਪਹਾੜੀਆਂ
'ਤੇ
ਸਥਿਤ ਹੈ। ਗੁਰੂ ਜੀ,
ਜੀਵਨ ਦਾਸ ਅਤੇ ਧਰਮ ਦਾਸ ਤੇ ਹੋਰ ਸੰਤਾਂ ਨਾਲ ਨੂੰ ਗੰਗਾ
ਨਦੀ
'ਤੇ
ਪ੍ਰਕਰਮਾ ਕਰਨ ਗਏ। ਇੱਥੇ ਥਾਂ ਥਾਂ ਲੋਕ ਤਰਲੋ ਮੱਛੀ ਹੋਏ
ਪਏ ਸਨ। ਪੈਰ ਧਰਨ ਨੂੰ ਜਗਾ ਨਹੀ ਸੀ ਮਿਲਦੀ।
ਭੀੜ
'ਚੋ
ਵੱਖ ਹੋ ਗੁਰੂ ਰਵਿਦਾਸ ਜੀ ਨੇ ਇਕ ਪ੍ਰੋਹਿਤ ਨੂੰ ਪੁੱਛਿਆ,
''ਇਥੇ
ਲੋਕਾਂ ਦਾ ਇੰਨਾ ਜਮਘਟਾ ਕਿਉਂ ਜੁੜਿਆ ਹੈ?''
''ਪੁਰਾਣਾਂ
ਵਿੱਚ ਹਰਿਦੁਆਰ ਨੂੰ ਸਵਰਗ ਦਾ ਦੁਆਰ ਕਿਹਾ ਗਿਆ ਹੈ। ਕੁੰਭ
ਮੇਲਾ ਹੈ,
ਕਿਹਾ ਜਾਂਦਾ ਹੈ ਕਿ ਹਰਿਦੁਆਰ,
'ਹਰਿ
ਕੀ ਪੌੜੀ'
ਦੇ ਦਰਸ਼ਨ ਕਰਨ ਅਤੇ ਇੱਥੇ ਆਪਣੇ ਪਿਤਰਾਂ ਦੇ ਅਸਤ ਪਾਉਣ ਨਾਲ
ਸਭ ਪਾਪ ਮਿਟ ਜਾਂਦੇ ਹਨ। ਦੂਰ ਦੂਰ ਤੋਂ ਲੋਕ ਮੰਨਤਾਂ ਮੰਨਣ
ਆਏ ਹੋਏ ਹਨ। ਇਸੇ ਲਈ ਜਮਘਟਾ ਜੁੜਿਆ ਹੈ।
ਹਿੰਦੂ ਧਰਮ ਦੇ ਗ੍ਰੰਥ ਮਹਾਂਭਾਰਤ ਦੇ ਵਨਪਰਵ ਅਧਿਆਇ
85
ਵਿੱਚ ਕਿਹਾ ਗਿਆ ਹੈ ਕਿ ਜੇ ਆਦਮੀ ਸੈਂਕੜੇ ਪਾਪ ਕਰਕੇ ਗੰਗਾ
ਵਿੱਚ ਇਸ਼ਨਾਨ ਕਰ ਲਵੇ ਤਾਂ ਉਸ ਦੇ ਪਾਪ ਇਵੇਂ ਨਸ਼ਟ ਹੋ
ਜਾਣਗੇ ਜਿਵੇਂ ਬਲਦੀ ਅੱਗ ਸੁੱਕੀਆਂ ਲੱਕੜੀਆਂ ਨੂੰ ਸਾੜ ਕੇ
ਸੁਆਹ ਕਰ ਦਿੰਦੀ ਹੈ। ਕਿਉਂਕਿ ਕਲਯੁਗ ਵਿੱਚ ਗੰਗਾ ਹੀ ਸਭ
ਤੋਂ ਪਵਿੱਤਰ ਤੀਰਥ ਸਥਾਨ ਹੈ।
ਮਹਾਂਭਾਰਤ ਦੇ ਹੀ ਅਨੁਸ਼ਾਸਨ ਪਰਵ ਅਧਿਆਇ
26
ਵਿੱਚ ਕਿਹਾ ਗਿਆ ਹੈ ਕਿ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਜਿਸ
ਦਾ ਮਨ ਸ਼ੁੱਧ ਹੋ ਜਾਂਦਾ ਹੈ,
ਉਸ ਨੂੰ ਜਿੰਨਾ ਪੁੰਨ ਪ੍ਰਾਪਤ ਹੁੰਦਾ ਹੈ,
ਉੱਨਾ ਪੁੰਨ ਸੈਂਕੜੇ ਯੱਗ ਕਰਨ ਨਾਲ ਵੀ ਪ੍ਰਾਪਤ ਨਹੀਂ
ਹੁੰਦਾ ਹੈ। ਜੋ ਵਿਅਕਤੀ ਗੰਗਾ ਦੇ ਕਿਨਾਰੇ ਇੱਕ ਮਹੀਨਾ
ਰਹਿੰਦਾ ਹੈ,
ਉਸ ਨੂੰ ਇੱਕ ਹਜ਼ਾਰ ਸਾਲ ਤੱਕ ਇੱਕ ਪੈਰ ਤੇ ਖਲੋ ਕੇ ਤਪ ਕਰਨ
ਵਾਲੇ ਨਾਲੋ ਵੀ ਜ਼ਿਆਦਾ ਪੁੰਨ ਪ੍ਰਾਪਤ ਹੁੰਦਾ ਹੈ। ਜਿਸ
ਤਰ੍ਹਾਂ ਗਰੁੜ ਨੂੰ ਦੇਖਦਿਆਂ ਹੀ ਸਭ ਪ੍ਰਕਾਰ ਦੇ ਸੱਪਾਂ ਦੀ
ਜ਼ਹਿਰ ਖਤਮ ਹੋ ਜਾਂਦੀ ਹੈ,
ਉਸੇ ਤਰ੍ਹਾਂ ਗੰਗਾ ਦੇ ਦਰਸ਼ਨਾਂ ਨਾਲ ਹੀ ਵਿਅਕਤੀ ਦੇ ਪਾਪ
ਦੂਰ ਜੋ ਜਾਂਦੇ ਹਨ। ਜੋ ਵਿਅਕਤੀ ਗੰਗਾ ਦਾ ਦਰਸ਼ਨ ਕਰਦਾ ਹੈ,
ਉਸ ਦੇ ਜਲ ਨੂੰ ਛੋਂਦਾ ਹੈ ਅਤੇ ਉਸ ਵਿੱਚ ਇਸ਼ਨਾਨ ਕਰਦਾ ਹੈ,
ਉਸ ਦੀਆਂ ਸੱਤ ਪਹਿਲੀਆਂ ਪੀੜ੍ਹੀਆਂ ਅਤੇ ਸੱਤ ਆਉਣ ਵਾਲੀਆਂ
ਪੀੜ੍ਹੀਆਂ ਦਾ ਕਲਿਆਣ ਹੋ ਜਾਂਦਾ ਹੈ।
ਵਿਸ਼ਨੂੰ ਪੁਰਾਣ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਗੰਗਾ
ਤੋਂ ਹਜ਼ਾਰਾਂ ਮੀਲ ਦੂਰ ਬੈਠਾ ਵੀ ਗੰਗਾ ਦਾ ਇੱਕ ਵਾਰ ਵੀ
ਨਾਉਂ ਲੈਂਦਾ ਹੈ ਤਾਂ ਗੰਗਾ ਉਸ ਦੇ ਤਿੰਨਾਂ ਜਨਮਾਂ ਵਿੱਚ
ਕੀਤੇ ਪਾਪਾਂ ਨੂੰ ਨਸ਼ਟ ਕਰ ਦਿੰਦੀ ਹੈ।
ਭਵਿੱਖ ਪੁਰਾਣ ਦਾ ਕਥਨ ਹੈ ਕਿ ਜੇ ਗੰਗਾ ਦਾ ਦਰਸ਼ਨ ਕੀਤਾ
ਜਾਵੇ,
ਉਸ ਦੇ ਪਾਣੀ ਨੂੰ ਛੋਇਆ ਅਤੇ ਪੀਤਾ ਜਾਵੇ ਤਾਂ ਗੰਗਾ ਪਾਪਾਂ
ਨੂੰ ਇੱਕ ਪਲ ਵਿੱਚ ਸੁਆਹ ਕਰ ਦਿੰਦੀ ਹੈ।''
ਪ੍ਰੋਹਿਤ ਮੁਖੀ ਨੇ ਸਾਰਾ ਬ੍ਰਾਹਮਣੀ ਧਰਮ ਇਕ ਸਾਰ ਦੱਸ
ਦਿੱਤਾ।
''ਕੀ
ਮਥੁਰਾ,
ਕੀ ਦਵਾਰਕਾ,
ਕੀ ਕਾਂਸ਼ੀ ਹਰਿਦੁਆਰ,
ਰਵਿਦਾਸ ਖੋਜਾ ਮਨ ਆਪਣਾ,
ਤੋ ਮਿਲ ਗਿਆ ਦਿਲਦਾਰ।''
''ਪੰਡਿਤ
ਜੀ,
ਜੇ ਗੰਗਾ ਵਿੱਚ ਹੱਡੀਆਂ ਪੈਣ ਨਾਲ ਹੀ ਕੋਈ ਸਵਰਗ ਵਿੱਚ ਜਾ
ਸਕਦਾ ਹੋਵੇ ਤਾਂ ਡੱਡੂ,
ਮੱਛੀਆਂ ਆਦਿ ਸਭ ਤੋਂ ਪਹਿਲਾਂ ਸਵਰਗ ਦੇ ਹੱਕਦਾਰ ਬਣਦੇ,
ਜੋ ਹਮੇਸ਼ਾ ਗੰਗਾ ਵਿੱਚ ਰਹਿੰਦੇ ਹਨ?
ਫਿਰ ਤਾਂ ਗੰਗਾ ਦੇ ਪਾਣੀ ਵਿੱਚ ਮੱਛੀਆਂ ਮਰਨੀਆਂ ਹੀ ਨਹੀ
ਚਾਹੀਦੀਆਂ?
ਗੰਗਾ ਦੇ ਕਿਨਾਰੇ ਵਸੇ ਸ਼ਹਿਰਾਂ ਦੇ ਲੋਕਾਂ ਨੂੰ ਹੈਜ਼ਾ,
ਤਪਦਿਕ,
ਅੱਖਾਂ ਦੀ ਖਾਰਸ਼ ਆਦਿ ਰੋਗ ਨਹੀਂ ਹੋਣੇ ਚਾਹੀਦੇ। ਪਰ ਇਹ ਸਭ
ਰੋਗ ਇਥੋਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਹੁੰਦੇ ਹਨ।
ਹਿੰਦੂਆ ਦੇ ਮਥੁਰਾ,
ਦਵਾਰਕਾ,
ਕਾਂਸ਼ੀ ਤੇ ਹਰਿਦੁਆਰ ਚੌਹਾਂ ਤੀਰਥ ਸਥਾਨਾਂ ਦੀ ਯਾਤਰਾ ਕਰਨ
ਨਾਲ,
ਇਹਨਾਂ ਵਿਚ ਇਸ਼ਨਾਨ ਕਰਨ ਨਾਲ,
ਇਹਨਾਂ ਦਾ ਪਾਣੀ ਪੀਣ ਨਾਲ,
ਜਾਂ ਇਹਨਾਂ ਵਿਚ ਅਸਤ ਪਾਉਣ ਨਾਲ ਮਨੁੱਖ ਦੀ ਮੁਕਤੀ ਨਹੀ ਹੋ
ਸਕਦੀ। ਗੁਰੂ ਰਵਿਦਾਸ ਜੀ ਨੇ ਫਰਮਾਇਆ,
ਇਹ ਯੱਗ ਦੁੱਖ ਕੀ ਖੇਤਰੀ,
ਇਹ ਜਾਨਤ ਸਭ ਕੋਇ।
ਗਿਆਨੀ ਕਾਟੇਹਿ ਗਿਆਨ ਸੇ,
ਮੂਰਖ ਕਾਟੇਹਿ ਰੋਇ।
ਮਾਧਓ! ਅਵਿੱਦਿਆ ਹਿਤ ਕੀਨ,
ਵਿਵੇਕ ਦੀਨ ਮਲੀਨ।
ਇਹ ਹਰ ਕੋਈ ਜਾਣਦਾ ਹੈ ਕਿ ਸਮੁੱਚਾ ਜਗਤ ਦੁੱਖੀ ਹੈ।
ਦੁੱਖਾਂ ਦਾ ਕੋਈ ਕਾਰਣ ਹੈ। ਇਹ ਸਭ ਨਹੀਂ ਜਾਣਦੇ। ਮਨੁੱਖ
ਦੇ ਦੁੱਖਾਂ ਦਾ ਕਾਰਨ ਅਵਿਦਿਆ ( ਅਗਿਆਨਤਾ) ਹੈ। ਅਗਿਆਨਤਾ
ਕਾਰਨ ਮਨੁੱਖ ਗੁਲਾਮ ਹੈ। ਗੁਲਾਮੀ ਦੋ ਤਰ੍ਹਾਂ ਦੀ ਹੁੰਦੀ
ਹੈ। ਪਹਿਲੀ ਅੰਦਰੂਨੀ (ਮਨ ਦੀ ਗੁਲਾਮੀ) ਅਤੇ ਦੂਜੀ ਬਾਹਰੀ
ਗੁਲਾਮੀ ਹੈ। ਅੰਦਰੂਨੀ ਗੁਲਾਮੀ ਦੇ ਕਾਰਣ ਮਨੁੱਖ ਆਪਣੇ ਮਨ
ਦਾ ਗੁਲਾਮ ਹੋ ਕੇ ਖੁੱਦ ਦੁੱਖ ਪੈਦਾ ਕਰਦਾ ਹੈ ਅਤੇ ਦੂਜਾ
ਬਾਹਰੀ ਸ਼ੋਸ਼ਣ (ਗਰੀਬੀ) ਦੀ ਗੁਲਾਮੀ ਕਾਰਨ ਮਨੁੱਖ ਦੁੱਖੀ
ਹੁੰਦਾਂ ਹੈ।
ਬਹੁਗਿਣਤੀ ਵਿਚ ਦੁੱਖ ਮਨੁੱਖ ਖੁੱਦ ਪੈਦਾ ਕਰਦਾ ਹੈ।
ਦੁੱਖਾਂ ਦਾ ਕਾਰਣ ਮਨ,
ਇੱਛਾ ਅਤੇ ਕਰਮ ਹੈ। ਇਹਨਾਂ ਵਿਕਾਰਾਂ ਕਾਰਣ ਹੀ ਮਨੁੱਖ
ਸੁਆਦਾਂ ਵਿੱਚ ਬੁਰੀ ਤਰ੍ਹਾਂ ਮਸਤ ਹੋ ਜਾਂਦਾ ਹੈ। ਇਹ ਮਨ
ਹੀ ਹੈ ਜੋ ਸਭ ਕਿਰਆਵਾ ਦਾ ਕੇਂਦਰ ਬਿੰਦੂ ਹੈ। ਮਨ ਹੀ ਸਭ
ਚੀਜਾਂ ਦਾ ਮੋਢੀ ਹੈ। ਮਨ ਹੀ ਇਨ੍ਹਾਂ ਇੱਛਾਵਾਂ ਨੂੰ ਉਤਪਨ
ਕਰਦਾ ਹੈ ਅਤੇ ਉਨ੍ਹਾਂ
'ਤੇ
ਪ੍ਰਭਾਵ ਪਾਉਂਦਾ ਹੈ। ਮਨ ਜੇ ਚੰਗਾ ਸੋਚਦਾ ਹੈ ਤਾਂ ਚੰਗਿਆਈ
ਪੈਦਾ ਹੁੰਦੀ ਹੈ ਅਤੇ ਜੇ ਬੁਰਾ ਸੋਚਦਾ ਹੈ ਤਾਂ ਬੁਰਾਈ
ਪੈਦਾ ਹੁੰਦੀ ਹੈ। ਜਿੰਦਗੀ ਦੀ ਹਕੂਮਤ ਮਨ ਦੇ ਹੱਥਾਂ ਵਿੱਚ
ਹੈ ਅਤੇ ਸਾਰੇ ਮਨੁੱਖ ਮਨ ਦੇ ਹੁਕਮ ਵਿੱਚ ਚਲ ਰਹੇ ਹਨ। ਮਨ
ਦੀ ਗੁਲਾਮੀ ਕਾਰਨ ਮਨੁੱਖ ਦੀ ਬੁੱਧੀ ਦੀਨ ਮਲੀਨ ਹੋ ਜਾਂਦੀ
ਹੈ ਜਿਸ ਕਾਰਨ ਉਸ ਦਾ ਵਿਕਾਸ ਰੁਕ ਜਾਂਦਾ ਹੈ।
ਮਨ ਦੇ ਗੁਲਾਮ ਮਨੁੱਖ ਦੀ ਇੱਛਾ ਭਟਕਦੀ ਹੈ। ਭਟਕਿਆ ਮਨੁੱਖ
ਚਾਹੁੰਦਾ ਹੈ ਕਿ ਸਾਰੇ ਸੰਸਾਰ ਦੇ ਸੁੱਖ ਉਸ ਨੂੰ ਹੀ ਮਿਲਣ।
ਸਾਰੀ ਧੰਨ ਦੌਲਤ ਉਸ ਪਾਸ ਆ ਜਾਵੇ। ਸਾਰੇ ਸਨਮਾਨ ਉਸ ਨੂੰ
ਮਿਲਣ। ਸਾਰੇ ਸੁਆਦੀ ਖਾਣੇ ਉਹ ਹੀ ਖਾਵੇ। ਉਹ ਅੱਛੀ ਤੋਂ
ਅੱਛੀ ਪੁਸ਼ਾਕ ਪਹਿਨੇ। ਸਾਰੀਆਂ ਸੁਗੰਧਾਂ ਦਾ ਅਨੰਦ ਉਹ ਹੀ
ਮਾਣੇ। ਉਹ ਉੱਚੇ ਤੋਂ ਉੱਚੇ ਰੁਤਵੇ ਮਾਣੇ। ਸਭ ਥਾਂ ਉਸ ਦਾ
ਹੀ ਬੋਲ ਬਾਲਾ ਹੋਵੇ। ਭਟਕੇ ਮਨੁੱਖ ਦੀ ਜਦ ਦਸਾਂ ਨੌਹਾਂ ਦੀ
ਕੀਤੀ ਕਿਰਤ ਨਾਲ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹ ਇੱਛਾ
ਦੀ ਪੂਰਤੀ ਲਈ ਦੂਸਰੇ ਦਾ ਹੱਕ ਮਾਰਦਾ ਹੈ। ਉਹ ਧੰਨ ਦੌਲਤ
ਇਕੱਠੀ ਕਰਨ ਲਈ ਝੂਠ ਬੋਲਦਾ ਹੈ। ਚੋਰੀ ਕਰਦਾ ਹੈ। ਨਸ਼ੇ
ਕਰਦਾ ਹੈ। ਨਸ਼ਿਆਂ
'ਚ
ਧੁੱਤ ਪ੍ਰਾਣੀ ਪਰਾਈ ਔਰਤ ਵੱਲ੍ਹ
ਝਾਕਦਾ ਹੈ। ਨਸ਼ੇ ਅਤੇ ਕਾਮ
'ਚ
ਅੰਨਾ ਮਨੁੱਖ ਕਈ ਵਾਰ ਹਿੰਸਾ ਕਰਦਾ ਹੈ। ਇੱਛਾ ਪੂਰਤੀ ਲਈ
ਦੂਜੇ ਨੂੰ ਮਾਰਦਾ ਹੈ। ਮਾਰ ਕੇ ਇੱਕ ਤਾਂ ਉਹ ਆਪ ਜੇਲ
ਜਾਂਦਾ ਹੈ। ਪਿੱਛੋਂ ਉਸ ਦੇ ਬਿਰਧ ਮਾਂ ਬਾਪ,
ਔਰਤ ਅਤੇ ਬੱਚੇ ਬੇਸਹਾਰਾ ਹੋ ਜਾਂਦੇ ਹਨ। ਮਾਂ ਬਾਪ ਬੁਢਾਪੇ
ਕਾਰਨ ਰੁਲਦੇ ਹਨ। ਔਰਤ ਪੇਟ ਪੂਜਾ ਲਈ ਕੰਮ ਕਰਨ ਜਾਂਦੀ ਹੈ
ਤਾਂ ਉਸ ਪ੍ਰਤੀ ਲੋਕਾਂ ਦੇ ਮਨਾਂ ਵਿਚ ਸ਼ੰਕੇ ਪੈਦਾ ਹੁੰਦੇ
ਹਨ। ਬਾਪ ਦੇ ਛਾਏ ਬਾਂਝੋ ਬੱਚੇ ਰੁਲ ਜਾਂਦੇ ਹਨ। ਔਰਤ ਦੇ
ਮਾਂ ਬਾਪ ਨੂੰ ਚਿੰਤਾ ਰਹਿੰਦੀ ਹੈ ਕਿ ਸਾਡੀ ਧੀ ਇਕੱਲੀ ਹੈ।
ਮਾਮਿਆਂ ਨੂੰ ਫਿਕਰ ਰਹਿੰਦਾ ਹੈ ਕਿ ਸਾਡੇ ਭਾਣਜੇ ਕਿੱਥੋਂ
ਰੋਟੀ ਖਾਂਦੇ ਹੋਣਗੇ। ਆਪ ਉਹ ਜੇਲ੍ਹ
ਵਿੱਚ ਆਪਣੇ ਮਾਂ ਬਾਪ,
ਔਰਤ ਤੇ ਬੱਚਿਆਂ ਲਈ ਤੜਪਦਾ ਹੈ। ਇਹ ਦੁੱਖ ਇਸ ਤਰ੍ਹਾਂ
ਅੱਗੇ ਤੋਂ ਅੱਗੇ ਰਿਸ਼ਤੇਦਾਰੀ ਮੁਤਾਬਕ ਵਧਦਾ ਜਾਂਦਾ ਹੈ। ਇਸ
ਤਰਾਂ ਮਨੁੱਖ ਆਪਣੇ ਮਨ ਦਾ ਸ਼ਿਕਾਰ ਹੋ ਕੇ ਸੈਕੜੇ ਮਨੁੱਖਾਂ
ਨੂੰ ਦੁੱਖੀ ਕਰਦਾ ਹੈ।
ਦੂਜੇ ਪਾਸੇ ਮਨਮੁੱਖ ਦੁਰਾਚਾਰੀ ਮਨੁੱਖ,
ਜਿਸ ਮਨੁੱਖ ਨੂੰ ਮਾਰਦਾ ਹੈ,
ਉਸ ਦੀ ਪਤਨੀ ਵਿਧਵਾ ਹੋ ਜਾਂਦੀ ਹੈ। ਉਸ ਦੇ ਬੱਚੇ ਬੇਸਹਾਰਾ
ਹੋ ਜਾਂਦੇ ਹਨ। ਉਸ ਦੇ ਬਿਰਧ ਮਾਂ ਬਾਪ ਦਾ ਕੋਈ ਸਹਾਰਾ
ਨਹੀਂ ਰਹਿੰਦਾ। ਉਹ ਬੁਢਾਪੇ ਵਿੱਚ ਵਿਲਕਦੇ ਫਿਰਦੇ ਹਨ। ਉਸ
ਦੀ ਵਿਧਵਾ ਪਤਨੀ ਪ੍ਰਤੀ ਹਰ ਕੋਈ ਜੋ ਮੂੰਹ ਆਇਆ ਬੋਲਦਾ ਹੈ।
ਉਸ ਨੂੰ ਹਰ ਵਕਤ ਸ਼ੱਕ ਦੀ ਨਜ਼ਰ
'ਚ
ਵੇਖਿਆ ਜਾਂਦਾ ਹੈ। ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ
ਨਹੀਂ ਹੁੰਦਾ। ਉਹ ਢੇਰਾਂ ਰੂੜ੍ਹੀਆਂ
'ਤੇ
ਰੁਲਦੇ ਹਨ। ਉਸ ਦੇ ਸੌਹਰਿਆਂ ਨੂੰ ਆਪਣੀ ਧੀ ਅਤੇ ਦੋਹਤਿਆਂ
ਦਾ ਦਰਦ ਹਰ ਵਕਤ ਸਤਾਉਂਦਾ ਰਹਿੰਦਾ ਹੈ। ਸਾਰੀ ਰਿਸ਼ਤੇਦਾਰੀ
ਚਿੰਤਤ ਰਹਿੰਦੀ ਹੈ। ਇਸ ਤਰ੍ਹਾਂ ਇੱਕ ਦੁਰਾਚਾਰੀ ਮਨੁੱਖ ਆਪ
ਵੀ ਦੁੱਖੀ ਹੁੰਦਾ ਹੈ। ਪਰਿਵਾਰ ਅਤੇ ਆਪਣੇ ਕੁਨਵੇ ਨੂੰ ਵੀ
ਦੁੱਖੀ ਕਰਦਾ ਹੈ। ਦੂਜੇ ਦੇ ਪਰਿਵਾਰ ਅਤੇ ਆਪਣੇ ਕੁਨਵੇ ਨੂੰ
ਵੀ ਦੁੱਖੀ ਕਰਦਾ ਹੈ।
ਮਨਮੁੱਖ ਮਨੁੱਖ ਨਸ਼ਿਆਂ ਦਾ ਸੇਵਨ ਕਰਦਾ ਹੈ। ਨਸ਼ੇ ਕਰਨ ਨਾਲ
ਇਕ ਤਾਂ ਉਹ ਧੰਨ ਸੰਪੱਤੀ ਦਾ ਨਾਸ਼ ਕਰਦਾ ਹੈ। ਦੂਜਾ ਉਹ ਘਰ
ਅਤੇ ਬਾਹਰ ਝਗੜਾ ਕਰਦਾ ਹੈ। ਉਹ ਰੋਗੀ ਅਤੇ ਨਸ਼ਿਆਂ ਦਾ
ਗੁਲਾਮ ਹੋ ਜਾਂਦਾ ਹੈ। ਲੋਕ ਉਸਦੀ ਬਦਨਾਮੀ ਕਰਦੇ ਹਨ,
ਉਹ ਬੇਸ਼ਰਮ ਹੋ ਜਾਂਦਾ ਹੈ। ਨਸ਼ਈ ਦੀ ਬੁੱਧੀ ਭ੍ਰਿਸ਼ਟ ਹੋ
ਜਾਂਦੀ ਹੈ ਅਤੇ ਜ਼ਲਦੀ ਹੀ ਉਹ ਮੌਤ ਦਾ ਸ਼ਿਕਾਰ ਹੋ ਜਾਂਦਾ
ਹੈ। ਨਸ਼ਈ ਆਪ,
ਉਸਦੀ ਪਤਨੀ ਅਤੇ ਬੱਚੇ ਅਸੁਰੱਖਿਅਤ ਹੋ ਜਾਂਦੇ ਹਨ। ਉਸ ਦਾ
ਘਰ ਸੰਪੱਤੀ ਅਸੁਰੱਖਿਅਤ ਰਹਿੰਦੀ ਹੈ।
ਜਿਨ੍ਹਾਂ ਅਪਰਾਧਾਂ ਦਾ ਪਤਾ ਨਹੀਂ ਲਗਦਾ ਉਹਨਾਂ ਦੀ ਉਸ
'ਤੇ
ਸ਼ੱਕ ਰਹਿੰਦੀ ਹੈ। ਉਸ ਨੂੰ ਹਮੇਸ਼ਾਂ ਡਰ ਲੱਗਿਆ ਰਹਿੰਦਾ ਹੈ
ਕਿ ਕੋਈ ਉਸ ਨੂੰ ਪਹਿਚਾਣ ਨਾ ਲਵੇ। ਉਸ ਪ੍ਰਤੀ ਝੂਠੀ ਅਫਵਾਹ
ਫੈਲ ਜਾਂਦੀ ਹੈ। ਉਸ ਨੂੰ ਝੂਠ ਬੋਲਣ ਦੀ ਆਦਤ ਪੈ ਜਾਂਦੀ
ਹੈ। ਉਸ ਦਾ ਕੰਮ ਕਾਰ ਵਿੱਚ ਜੀਅ ਨਹੀਂ ਲਗਦਾ। ਉਹ ਭੈੜੀ
ਸੰਗਤ ਦਾ ਆਦੀ ਹੋ ਜਾਂਦਾ ਹੈ। ਦੁਰਾਚਾਰੀ ਹੀ ਉਸਦੇ ਮਿੱਤਰ
ਬਣ ਜਾਂਦੇ ਹਨ। ਦੁਰਾਚਾਰੀ ਸਮਾਜਿਕ ਜਿੰਮੇਵਾਰੀ ਤੋਂ ਭੱਜਦਾ
ਹੈ। ਉਸ ਦਾ ਕੋਈ ਕੰਮ ਸਿਰੇ ਨਹੀ ਚੜਦਾ। ਉਹ ਤਰੱਕੀ ਨਹੀਂ
ਕਰ ਸਕਦਾ। ਉਹ ਅਗਾਂਹ ਦੀ ਬਜਾਏ ਪਿਛੇ ਨੂੰ ਜਾਂਦਾ ਹੈ। ਉਹ
ਹੌਲੀ-ਹੌਲੀ ਨਿਕੰਮਾ ਹੋ ਜਾਂਦਾ ਹੈ। ਉਹ ਜੱਦੀ ਜਾਇਦਾਦ ਨੂੰ
ਬਰਬਾਦ ਕਰਦਾ ਹੈ। ਜਿੰਦਗੀ ਵਿੱਚ ਹਮੇਸ਼ਾ ਅਸਫਲ ਹੁੰਦਾ ਹੈ।
ਇਸ ਲਈ ਸਭ ਦੁੱਖਾਂ ਦਾ ਕਾਰਨ ਮਨ ਹੀ ਹੈ।
ਗੁਰੂ ਜੀ ਨੇ ਦੱਸਿਆ ਕਿ ਮਨ ਦੇ ਭਟਕਣ ਦਾ ਕਾਰਨ ਇੱਛਾ ਹੈ।
ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਚਾਹ ਹੀ ਇੱਛਾ ਹੈ। ਇੱਛਾ
ਮਨ ਨੂੰ ਕਾਬੂ ਵਿਚ ਨਹੀ ਰਹਿਣ ਦਿੰਦੀ। ਇੱਛਾ ਹੀ ਮਨੁੱਖ
ਨੂੰ ਜੀਵਨ ਵਿੱਚ ਭੜਕਾਉਂਦੀ ਹੈ। ਜੋ ਹੁਣ ਇੱਥੇ ਹੁੰਦੀ ਹੈ
ਅਤੇ ਹੁਣੇ ਹੀ ਕਿੱਧਰੇ ਦੂਰ ਹੁੰਦੀ ਹੈ। ਹਰ ਮਨੁੱਖ ਦੀ
ਇੱਛਾ ਭੋਗ ਵਿਲਾਸ ਦੇ ਪਿੱਛੇ ਦੌੜਦੀ ਹੈ। ਮਨੁੱਖ ਦੀ ਇਹ
ਇੱਛਾ ਹੈ ਕਿ ਉਸ ਪਾਸ ਅਧਿਕ ਤੋਂ ਅਧਿਕ ਧੰਨ,
ਵਧੀਆ ਤੋਂ ਵਧੀਆ ਘਰ,
ਉੱਚੇ ਤੋਂ ਉੱਚਾ ਔਹਦਾ,
ਵੱਡੇ ਤੋਂ ਵੱਡਾ ਸਨਮਾਨ,
ਜਿਆਦਾ ਤੋਂ ਜਿਆਦਾ ਭੌਤਿਕ ਪਦਾਰਥ ਅਤੇ ਹਰ ਪ੍ਰਕਾਰ ਦੀਆਂ
ਸਹੂਲਤਾਂ ਹੋਣ। ਮੈਂ ਆਹ ਹੋਵਾਂ,
ਮੇਰੇ ਪੁੱਤ,
ਧੀਆਂ,
ਪਤਨੀ,
ਸਬੰਧੀ ਆਹ ਹੋਣ,
ਔਹ ਹੋਣ,
ਆਦਿ ਪ੍ਰਤੀ ਇੱਛਾ ਭਟਕਦੀ ਰਹਿੰਦੀ ਹੈ।
ਇੱਛਾ ਅਮਰ ਵੇਲ ਵਾਂਗ ਵਧਦੀ ਹੀ ਜਾਂਦੀ ਹੈ। ਇੱਛਾ ਹੀ
ਮਨੁੱਖ ਵਿਚ ਬੁਰਾਈਆਂ ਪੈਦਾ ਕਰਦੀ ਹੈ। ਇੱਛਾ ਹੀ ਮਨੁੱਖ
ਨੂੰ ਸ਼ੋਸ਼ਣ ਲਈ ਉਕਸਾਉਂਦੀ ਹੈ। ਇੱਛਾ ਹੀ ਮਨੁੱਖ ਨੂੰ ਚੋਰੀ
ਲਈ ਮਜ਼ਬੂਰ ਕਰਦੀ ਹੈ। ਇੱਛਾ ਹੀ ਮਨੁੱਖ ਨੂੰ ਇੱਕ ਦੀ
ਖੁਸ਼ਾਮਦ ਅਤੇ ਦੂਜੇ ਦੀ ਨਿੰਦਾ,
ਚੁਗਲੀ ਅਤੇ ਝੂਠ ਬੋਲਣ ਲਈ ਮਜ਼ਬੂਰ ਕਰਦੀ ਹੈ। ਇੱਛਾ ਦਾ
ਗੁਲਾਮ ਮਨੁੱਖ,
ਇੱਛਾਵਾਂ ਦੇ ਜਾਲ ਵਿੱਚ ਉਵੇਂ ਹੀ ਫਸ ਕੇ ਮਰ ਜਾਂਦਾ ਹੈ
ਜਿਵੇਂ ਮਕੜੀ ਆਪਣੇ ਹੀ ਬਣਾਏ ਜਾਲੇ ਵਿੱਚ ਫਸ ਕੇ ਮਰ ਜਾਂਦੀ
ਹੈ।
ਬੱਸ! ਸਾਰੇ ਵਿਕਾਰਾਂ ਨੂੰ ਜਨਮ ਦੇਣ ਵਾਲੀ ਇੱਛਾ ਹੀ ਹੈ।
ਪਸੰਦ ਨੂੰ ਪ੍ਰਾਪਤ ਕਰਨ ਦੀ ਇੱਛਾ,
ਨਾ ਪਸੰਦ ਨੂੰ ਦੂਰ ਕਰਨ ਦੀ ਇੱਛਾ। ਮਨ ਵਿੱਚ ਕੋਈ ਚੀਜ
ਚੰਗੀ ਲੱਗੀ ਤਾਂ ਭੋਗਣ ਦੀ ਇੱਛਾ ਜਾਗ ਪੈਂਦੀ ਹੈ। ਭੋਗ ਲਈ
ਹੀ ਮਨੁੱਖ ਭੜਕਿਆ ਫਿਰਦਾ ਹੈ। ਭੋਗ ਜਦ ਅਸੀਂ ਇੱਕ ਸੀਮਾਂ
ਵਿੱਚ ਰਹਿਕੇ ਕਰਦੇ ਹਾਂ ਤਾਂ ਇਹ ਸੁੱਖ ਦਿੰਦਾ ਹੈ,
ਜਦ ਇੱਛਾ ਪੂਰਤੀ ਲਈ ਅਸੀਮਤ ਭੋਗ ਕਰਦੇ ਹਾਂ ਤਾਂ ਦੁੱਖ
ਦਿੰਦਾ ਹੈ।
ਮਨੁੱਖ ਭੋਗ ਵਿਲਾਸ ਦੀ ਪ੍ਰਕਿਰਿਆ ਆਪਣੀਆਂ ਛੇ ਇੰਦਰੀਆਂ
ਅੱਖਾਂ,
ਕੰਨ,
ਨੱਕ,
ਜੀਭ,
ਚਮੜੀ ਅਤੇ ਮਨ ਰਾਂਹੀ ਕਰਦਾ ਹੈ। ਜਿਵੇਂ ਅੱਖਾਂ ਨਾਲ ਰੂਪ
ਵੇਖਣਾ,
ਕੰਨਾ ਨਾਲ ਸ਼ਬਦ ਸੁਣਨਾ,
ਨਕ ਨਾਲ ਗੰਧ ਸੁੰਘਣਾ,
ਜੀਭ ਨਾਲ ਸੁਆਦ ਚੱਖਣਾ,
ਚਮੜੀ ਨਾਲ ਸਪਰਸ਼ ਛੋਹਣਾ ਤੇ ਮਨ ਨਾਲ ਕਲਪਨਾ ਕਰਦਾ ਹੈ।
ਗੁਰੂ ਰਵਿਦਾਸ ਜੀ ਨੇ ਫਰਮਾਇਆ,
ਮਾਟੀ ਕੋ ਪੁਤਰਾ,
ਕੈਸੇ ਨਚਤੁ ਹੈ।
ਦੇਖੈ ਦੇਖੈ ਸੁਨੈ ਬੋਲੇ,ਦਉਰਿਓ
ਫਰਤੁ ਹੈ।
ਜਬ ਕਛੂ ਪਾਵੇ,
ਤਾਂ ਗਰਬੁ ਕਰਤੁ ਹੈ।
ਮਾਇਆ ਗਈ ਤਾਂ ਰੋਵਨੁ ਲਗਤੁ ਹੈ।
ਮਨੁੱਖ ਰੂਪੀ ਇਹ ਮਿੱਟੀ ਦਾ ਪੁਤਲਾ ਵਿਸ਼ੇ ਵਿਕਾਰਾਂ,
ਕਾਮ,
ਕ੍ਰੋਧ,
ਲੋਭ,
ਮੋਹ,
ਹੰਕਾਰ ਦੇ ਜਾਲ ਵਿੱਚ ਫਸਿਆ ਕਿਵੇਂ
ਬੋਲੀਆ ਭੰਗੜੇ ਪਾ ਰਿਹਾ ਹੈ?
ਮਨੁੱਖ ਇਹਨਾਂ ਵਿਕਾਰਾਂ ਵਿੱਚ ਐਨਾ ਫਸ ਗਿਆ ਹੈ ਕਿ ਵੇਖਦੇ
ਹੋਏ ਵੀ ਉਸ ਨੂੰ ਦਿੱਖ ਨਹੀਂ ਰਿਹਾ ਅਤੇ ਸੁਣਦੇ ਹੋਏ ਵੀ
ਸੁਣ ਨਹੀਂ ਰਿਹਾ। ਮਾਇਆ ਮੋਹ ਨੇ ਉਸ ਦੀ ਮਤ ਮਾਰੀ ਹੋਈ ਹੈ।
ਅਜਿਹੀ ਅਗਿਆਨਤਾ ਕਾਰਨ ਪਾਗਲਪਨ ਦੀ ਹਾਲਤ ਵਿੱਚ ਮਨੁੱਖ ਨੂੰ
ਜਦੋਂ ਕੁੱਝ ਧੰਨ,
ਮਾਲ ਪ੍ਰਾਪਤ ਹੁੰਦਾ ਹੈ ਤਾਂ ਉਹ ਖੁਸ਼ ਹੁੰਦਾ ਹੈ,
ਹੰਕਾਰ ਕਰਦਾ ਹੈ ਅਤੇ ਜਦ ਕੋਈ ਨੁਕਸਾਨ ਹੁੰਦਾ ਹੈ ਤਾਂ
ਰੋਂਦਾ ਹੀ ਨਹੀਂ ਬਲਕਿ ਪਿੱਟ ਉਠਦਾ ਹੈ ਅਤੇ ਦੁੱਖੀ ਹੋ
ਤੜਪਦਾ ਹੈ।
ਇਹ ਭੋਗ ਦੀ ਇੱਛਾ ਇੱਕ ਲਾਲਸਾ ਹੈ। ਲਾਲਸਈ ਮਨੁੱਖ ਆਪਣੀ
ਲਾਲਸਾ ਪੂਰੀ ਕਰਨ ਲਈ ਹਰ ਦਮ ਮਗਨ ਰਹਿੰਦਾ ਹੈ। ਜਦ ਮਨੁੱਖ
ਲਾਲਸਾ ਪੂਰੀ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਬੇਚੈਨ
ਹੋ ਜਾਂਦਾ ਹੈ। ਬੇਚੈਨੀ ਵਿੱਚ ਵਿਆਕੁਲ ਮਨੁੱਖ ਲਾਲਸਾ ਦੀ
ਪੂਰਤੀ ਲਈ ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ।
ਮੋਹ,
ਲੋਭ,
ਦਵੇਸ਼,
ਈਰਖਾ,
ਕਰੋਧ,
ਹੰਕਾਰ ਆਦਿ ਵਿਸ਼ੇ ਵਿਕਾਰ ਹੀ ਹਨ। ਇਹਨਾਂ ਵਿਕਾਰਾਂ ਦਾ
ਸ਼ਿਕਾਰ ਮਨੁੱਖ ਜਦ ਆਪਣੀ ਇੱਛਾ ਪੂਰਤੀ ਲਈ,
ਚੋਰੀ-ਡਕੈਤੀ,
ਝੂਠ-ਝਗੜਾ,
ਛਲ-ਕਪਟ,
ਧੋਖਾ-ਧੜੀ,
ਪੱਖ-ਪਾਤ,
ਚੁਗਲੀ-ਨਿੰਦਿਆ,
ਤੰਗ-ਦਿਲੀ,
ਹਠਧਰਮੀ-ਕੱਟੜਤਾ,
ਪਖੰਡ-ਘੁਮੰਡ ਕਰਦਾ ਹੈ ਤਾਂ ਉਹ ਖੁਦ ਵੀ ਦੁੱਖੀ ਹੁੰਦਾ ਹੈ
ਅਤੇ ਦੂਜਿਆਂ ਨੂੰ ਵੀ ਦੁੱਖੀ ਕਰਦਾ ਹੈ।
ਵਿਸ਼ੇ-ਵਿਕਾਰਾ ਦੀ ਪੂਰਤੀ ਲਈ ਹੀ ਮਨੁੱਖ ਵੱਧ ਤੋਂ ਵੱਧ ਧਨ
ਇਕੱਠਾ ਕਰਨ ਲਗਦਾ ਹੈ। ਇਸ ਨਾਲ ਮਨੁੱਖ ਵਿੱਚ ਮਲਕੀਅਤ ਦੀ
ਭਾਵਨਾ ਪੈਦਾ ਹੁੰਦੀ ਹੈ। ਮਲਕੀਅਤ ਨਿਜੀ ਜਾਇਦਾਦ ਨੂੰ ਜਨਮ
ਦਿੰਦੀ ਹੈ। ਨਿੱਜੀ ਜਾਇਦਾਦ ਬਣਾਉਂਣ ਲਈ ਧੱਨ ਇਕੱਠਾ ਕਰਨ
ਦੀ ਲਾਲਸਾ ਹੀ ਸਭ ਪ੍ਰਕਾਰ ਦੇ ਦੁੱਖਾਂ ਦਾ ਮੂਲ ਕਾਰਨ ਹੈ।
ਇਹ ਵਿਅਕਤੀਗਤ ਹੀ ਨਹੀਂ ਬਲਕਿ ਸਮਾਜ ਨੂੰ ਵੀ ਦੁੱਖੀ ਕਰਦੀ
ਹੇ। ਇਹ ਸਮਾਜ ਵਿੱਚ ਝਗੜਾ ਪੈਦਾ ਕਰਦੀ ਹੈ। ਇਹ ਇੱਕ ਵਰਗ
ਲਈ ਸੁੱਖ ਅਤੇ ਦੂਜੇ ਲਈ ਦੁੱਖ ਪੈਦਾ ਕਰਦੀ ਹੈ। ਇਕ ਵਰਗ ਲਈ
ਤਾਕਤ ਅਤੇ ਦੂਜੇ ਲਈ ਮੁਸੀਬਤਾਂ ਪੈਦਾ ਕਰਦੀ ਹੈ। ਮੁਸੀਬਤਾਂ
ਦੁੱਖ ਹਨ। ਭਟਕਿਆ ਮਨਮੁੱਖ ਮਨੱਖ ਦੁਰਾਚਾਰੀ ਹੁੰਦਾ ਹੈ। ਇਹ
ਦੁਰਾਚਾਰ ਹੀ ਦੁੱਖ ਹੈ।
ਇਹ ਸਭ ਦੁੱਖ ਇੱਕ ਦੁਰਾਚਾਰੀ ਮਨੁੱਖ,
ਦੂਸਰੇ ਮਨੁੱਖ ਦਾ ਸ਼ੋਸ਼ਣ ਕਰਕੇ ਪੈਦਾ ਕਰਦਾ ਹੈ। ਅਜਿਹਾ
ਕਰਕੇ ਦੁਰਾਚਾਰੀ ਮਨੁੱਖ ਸਿਰਫ ਆਪ ਹੀ ਦੁੱਖੀ ਨਹੀਂ ਹੁੰਦਾ
ਬਲਕਿ ਹਜ਼ਾਰਾਂ ਸਕੇ ਸਬੰਧੀਆਂ,
ਰਿਸ਼ਤੇਦਾਰਾਂ,
ਮਿੱਤਰਾਂ,
ਦੋਸਤਾਂ ਅਤੇ ਸਮਾਜ ਨੂੰ ਵੀ ਦੁੱਖੀ ਕਰਦਾ ਹੈ। ਗੁਰੂ
ਰਵਿਦਾਸ ਜੀ ਨੇ ਫਰਮਾਇਆ,
ਮ੍ਰਿਗ,
ਮੀਨ,
ਭ੍ਰਿੰਡ,
ਪਤੰਗ,
ਕੁੰਚਰ ਏਕ ਦੋਖ ਬਿਨਾਸ।
ਪੰਚ ਦੋਖ ਅਸਾਧ ਜਾਮਹਿ,
ਤਾਂ ਕੀ ਕੇਤਕ ਆਸ।
ਮਾਧੋ ਅਬਿਦਿਆ ਹਿਤ ਕੀਨ,
ਬਿਬੇਕ ਦੀਪ ਮਲੀਨ
॥
ਤ੍ਰਿਗਦ ਜੋਨਿ ਅਚੇਤ,
ਸੰਭਵ ਪੁੰਨ ਪਾਪ ਅਸੋਚ£
ਮਨੁੱਖ ਅਵਤਾਰ ਦੁੱਲਭ,
ਤਿਹੀ ਸੰਗਤ ਪੋਚ£
ਜੀਅ ਜੰਤ ਜਹਾ ਜਹਾ ਲਗੁ,
ਕਰਮ ਕੇ ਬਸਿ ਜਾਇ
॥
ਕਾਲ ਫਾਸ ਅਬਧ ਲਾਗੇ,
ਕਛੁ ਨ ਚਲੈ ਉਪਾਇ॥
ਰਵਿਦਾਸ ਉਦਾਸ ਤਜੁ ਭ੍ਰਮ,
ਤਪਨ ਤਪ ਗੁਰ ਗਿਆਨ
॥
ਭਗਤ ਜਨ ਭੈ ਹਰਨ,
ਪਰਮਾਨੰਦ ਕਰਹੁ ਨਿਦਾਨ
॥
ਪੰਡਿਤ ਜੀ,
ਹਿਰਨ ਨਾਦ ਸੁਣਨ ਦਾ ਆਸ਼ਕ ਹੈ। ਉਹ ਕੰਨਾਂ ਦੇ ਵਿਸ਼ੇ ਕਾਰਨ
ਸ਼ਿਕਾਰੀ ਦੁਆਰਾ ਵਜਾਇਆ ਜੰਤਰ ਸੁਣਨ ਜਾਂਦਾ ਹੈ ਅਤੇ ਸ਼ਿਕਾਰੀ
ਦਾ ਸ਼ਿਕਾਰ ਹੋ ਜਾਂਦਾ ਹੈ। ਮੱਛੀ ਜੀਭ ਦੇ ਰਸ ਦੀ ਮਾਰੀ,
ਮਾਛੀ ਦੀ ਕੁੰਡੀ ਵਿੱਚ ਫਸ ਜਾਂਦੀ ਹੈ। ਭੌਰਾ ਫੁਲ ਦੀ
ਸੁਗੰਧੀ ਦੇ ਕਾਰਨ ਫੁੱਲ ਉੱਤੇ ਬੈਠਾ ਰਹਿੰਦਾ ਹੈ ਅਤੇ ਜਦ
ਰਾਤ ਨੂੰ ਫੁੱਲ ਬੰਦ ਹੋ ਜਾਂਦਾ ਹੈ ਤਾਂ ਭੌਰਾ ਵਿੱਚ ਕੈਦ
ਹੋ ਕੇ ਮਾਰਿਆ ਜਾਂਦਾ ਹੈ। ਪਤੰਗੇ ਨੂੰ ਦੀਵੇ ਦੀ ਲਾਟ
ਸੋਹਣੀ ਲਗਦੀ ਹੈ। ਸੁਹਣੇ ਤੋਂ ਸੋਹਣਾ ਦੇਖਣ ਲਈ ਅੱਖਾਂ ਦੇ
ਐਬ ਕਾਰਨ ਉਹ ਦੀਵੇ ਦੁਆਲੇ ਸੜ ਕੇ ਸੁਆਹ ਹੋ ਜਾਂਦਾ ਹੈ।
ਹਾਥੀ ਕਾਮ ਕਾਰਨ ਕਮਲਾ ਹੋ ਕੇ ਮਹਾਵਤਾਂ ਦੁਆਰਾ ਬਣਾਈ ਕਾਗਜ਼
ਦੀ ਝੂਠੀ ਹਥਣੀ ਪਿੱਛੇ ਜਾਂਦਾ ਟੋਏ ਵਿੱਚ ਡਿੱਗ ਪੈਦਾ ਹੈ।
ਮਹਾਵਤ ਉਹਨੂੰ ਕਾਬੂ ਕਰ ਲੈਂਦੇ ਹਨ।
ਪੰਡਿਤ ਜੀ,
ਇਹਨਾਂ ਪੰਜਾਂ ਨੂੰ ਤਾਂ ਇੱਕ ਇੱਕ ਐਬ ਨੇਂ ਹੀ ਖਤਮ ਕਰ
ਦਿੱਤਾ ਹੈ। ਪ੍ਰੰਤੂ ਮਨੁੱਖ ਨੂੰ ਤਾਂ ਇਹ ਪੰਜੇ ਐਬ ਲੱਗੇ
ਹੋਏ ਹਨ। ਫਿਰ ਵੀ ਉਹ ਆਸ ਲਾਈ ਬੈਠਾ ਹੈ?
ਪਸ਼ੂ ਪੰਛੀ ਤਾਂ ਵਿਚਾਰਹੀਣ ਜੀਵ ਹਨ,
ਉਹ ਆਪਣਾ ਬੁਰਾ ਭਲਾ ਨਹੀਂ ਸੋਚ ਸਕਦੇ। ਬੇਵਸ ਉਹਨਾਂ ਨੂੰ
ਅਜਿਹਾ ਜੀਵਨ ਭੋਗਣਾ ਹੀ ਪੈਂਦਾ ਹੈ। ਅੰਤ! ਉਹਨਾਂ ਦੀ ਮੌਤ
ਹੋ ਜਾਂਦੀ ਹੈ।
ਪੰਡਿਤ ਜੀ,
ਪਸ਼ੂ,
ਪੰਛੀ ਤਾਂ ਅਜਿਹਾ ਇਸ ਕਰਕੇ ਕਰਦੇ ਹਨ ਕਿਉਂਕਿ ਉਹਨਾਂ ਵਿੱਚ
ਚੇਤਨਾ ਨਹੀਂ ਹੈ,
ਉਹ ਆਪਣਾ ਨਫਾ ਨੁਕਸਾਨ ਸੋਚ ਨਹੀਂ ਸਕਦੇ। ਪਰ ਮਨੁੱਖਾ ਜੀਵਨ
ਤਾਂ ਸਭ ਤੋਂ ਉੱਤਮ ਹੈ। ਮਨੁੱਖ ਆਪਣੇ ਮਨ ਨਾਲ ਆਪਣਾ ਨਫਾ
ਨੁਕਸਾਨ ਸੋਚ ਸਕਦਾ ਹੈ,
ਫਿਰ ਵੀ ਉਹ ਅੰਧਵਿਸ਼ਵਾਸ ਵਿੱਚ ਫਸਿਆ ਹੋਇਆ ਆਪਣਾ ਜੀਵਨ
ਆਂਜਾਈ ਗਵਾ ਰਿਹਾ ਹੈ?
ਮਨੁੱਖ ਦੇ ਦੁੱਖਾਂ ਦਾ ਦੂਜਾ ਕਾਰਨ ਬਾਹਰੀ ਗੁਲਾਮੀ ਹੈ। ਜੋ
ਇੱਕ ਦੁਰਾਚਾਰੀ ਮਨੁੱਖ,
ਦੂਸਰੇ ਮਨੁੱਖ ਦਾ ਸ਼ੋਸ਼ਣ ਕਰਕੇ ਪੈਦਾ ਕਰਦਾ ਹੈ। ਅਜਿਹਾ
ਕਰਕੇ ਦੁਰਾਚਾਰੀ ਮਨੁੱਖ,
ਦੂਜੇ ਮਨੁੱਖ ਦਾ ਹੱਕ ਮਾਰਦਾ ਹੈ। ਸਿੱਟੇ ਵਜੋਂ ਇਕ ਮਨੁੱਖ
ਅਮੀਰ ਅਤੇ ਦੂਜਾ ਗਰੀਬ ਹੁੰਦਾ ਹੈ। ਅਮੀਰ ਗਰੀਬ ਨੂੰ ਆਪਣਾ
ਗੁਲਾਮ ਬਣਾਉਂਦਾ ਹੈ। ਗੁਲਾਮੀ ਦੁੱਖ ਹੈ। ਗੁਰੂ ਜੀ ਨੇ
ਫਰਮਾਇਆ,
ਪ੍ਰਾਧੀਨਤਾ ਪਾਪ ਹੈ,
ਜਾਨ ਲਿਉ ਰੇ ਮੀਤ।
ਰਵਿਦਾਸ ਪ੍ਰਾਧੀਨ ਕੋ,
ਕੋਣ ਕਰੇ ਹੈ ਪ੍ਰੀਤ
॥
ਪ੍ਰਾਧੀਨ ਕਾ ਦੀਨ ਕਿਆ,
ਪ੍ਰਾਧੀਨ ਬੇਦੀਨ।
ਰਵਿਦਾਸ ਪ੍ਰਧੀਨ ਕੋ,
ਸਭ ਹੀ ਸਮਝੇ ਹੀਨ
॥
ਗੁਲਾਮੀ
ਕੋਈ ਕੁਦਰਤੀ ਨਿਯਮ ਨਹੀਂ। ਗੁਲਾਮੀ ਸਾਡੇ ਉੱਤੇ ਥੋਪੀ ਗਈ
ਹੈ। ਗੁਲਾਮ ਦਾ ਕੋਈ ਜੀਵਨ ਨਹੀ ਹੁੰਦਾ। ਗੁਲਾਮ ਦੀ ਕੋਈ
ਗਿਣਤੀ ਨਹੀਂ ਹੁੰਦੀ। ਗੁਲਮ ਦਾ ਕੋਈ ਸੁੱਖ ਅਤੇ ਸਨਮਾਨ
ਨਹੀਂ ਹੁੰਦਾ। ਗੁਲਾਮ ਨੂੰ ਪੈਰ ਪੈਰ ਉੱਤੇ ਅਪਮਾਨਤ ਕੀਤਾ
ਜਾਂਦਾ ਹੈ। ਕੋਈ ਉਸ ਨਾਲ ਪ੍ਰੇਮ ਤੇ ਭਾਈਚਾਰਾ ਨਹੀਂ ਕਰਦਾ।
ਗੁਲਾਮੀ ਤੋਂ ਵੱਡਾ ਕੋਈ ਪਾਪ ਨਹੀ। ਇਸ ਲਈ ਗੁਲਾਮੀ ਨੂੰ
ਗਲੋਂ ਲਾਉਣਾ ਚਾਹੀਦਾ ਹੈ। ਗੁਲਾਮੀ ਪ੍ਰਤੀ ਬਗ਼ਾਵਤ ਕਰਨੀ
ਚਾਹੀਦੀ ਹੈ। ਜਿੰਨਾ ਚਿਰ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ
ਨਹੀਂ ਹੁੰਦਾ ਤਦ ਤੱਕ ਉਹ ਬਗਾਵਤ ਨਹੀਂ ਕਰਦਾ। ਜਦ ਤੱਕ
ਗੁਲਾਮ ਬਗਾਵਤ ਨਹੀਂ ਕਰਦਾ ਤਦ ਤੱਕ ਕੋਈ ਰਾਜ ਨਹੀਂ ਮਿਲਦਾ।
ਰਾਜ ਨਹੀਂ ਤਾਂ ਸੁੱਖ ਨਹੀਂ,
ਸੁੱਖ ਨਹੀਂ ਤਾਂ ਦੁੱਖ ਹੀ ਦੁੱਖ ਹੈ। ਇਸ ਲਈ ਸ਼ੋਸ਼ਿਤ ਸਮਾਜ
ਨੂੰ ਗੁਲਾਮੀ ਵਿਰੁੱਧ ਬਗਾਵਤ ਕਰਨੀ ਚਾਹੀਦੀ ਹੈ। ਆਪਣਾ ਰਾਜ
ਲੈਣਾ ਚਾਹੀਦਾ ਹੈ। ਆਪਣੇ ਰਾਜ (ਸਵੈਰਾਜ) ਵਿੱਚ ਹੀ ਸੁੱਖ
ਹੈ। ਗੁਰੂ ਜੀ ਨੇ ਫਰਮਾਇਆ,
ਰਾਜ ਅਤੇ ਮਨ ਕਰ ਵਸ ਆਪਣੇ,
ਸੁੱਖ ਘਰ ਹੈ ਦੋਈ ਠਾਵ।
ਰਵਿਦਾਸ ਇੱਕ ਸੁੱਖ ਹੈ ਸਵੈਰਾਜ ਵਿੱਚ,
ਦੂਜਾ ਹੈ ਨਿਰਵਾਣ
॥
ਅੰਤ! ਦੁੱਖਾਂ ਦੇ ਖਾਤਮੇ ਅਤੇ ਸੁੱਖ ਦੀ ਪ੍ਰਾਪਤੀ ਲਈ
ਨਿਰਵਾਣ ਤੇ ਆਪਣਾ ਰਾਜ ਜਰੂਰੀ ਹੈ। ਇਹਨਾਂ ਦੋਹਾਂ ਵਿਚ ਹੀ
ਸੁੱਖ ਹੈ। ਇਹ ਨਿਰਵਾਣ ਸੁੱਖ ਮਨੁੱਖ ਆਪਣੇ ਮਨ ਨੂੰ ਕਾਬੂ
ਕਰਕੇ ਪ੍ਰਾਪਤ ਕਰ ਸਕਦਾ ਹੈ। ਦੂਜਾ ਸੁੱਖ ਬੇਗ਼ਮਪੁਰਾ
ਸਵੈਰਾਜ ਵਿਚ ਹੀ ਮਿਲ ਸਕਦਾ ਹੈ। ਪ੍ਰੰਤੂ ਅਗਿਆਨਤਾ
(ਅਵਿਦਿਆ) ਇਸ ਵਿਚ ਰੁਕਾਵਟ ਹੈ। ਅਗਿਆਨਤਾ ਮਨੁੱਖ ਨੂੰ
ਅੰਧਵਿਸ਼ਵਾਸ ਦੀ ਤਰਫ ਲੈ ਜਾਂਦੀ ਹੈ। ਅੰਧਵਿਸ਼ਵਾਸੀ ਲੋਕ ਉਸ
ਪਤੰਗ ਦੇ ਸਮਾਨ ਹਨ ਜਿਸ ਦੀ ਵਾਗਡੋਰ ਕਿਸੇ ਹੋਰ ਦੇ ਹੱਥ
ਵਿਚ ਹੁੰਦੀ ਹੈ। ਉਵੇ ਹੀ ਅੰਧਵਿਸ਼ਵਾਸੀ ਲੋਕਾਂ ਦੀ ਡੋਰ
ਪਰੋਹਿਤਾਂ,
ਪੁਜਾਰੀਆ ਦੇ ਹੱਥ ਹੁੰਦੀ ਹੈ। ਪਰੋਹਿਤ-ਪੁਜਾਰੀ ਅੰਧਵਿਸ਼ਵਾਸ
ਅਤੇ ਅਸਮਾਨਤਾ ਪੈਦਾ ਕਰਦੇ ਹਨ। ਅੰਧਵਿਸ਼ਵਾਸ ਅਤੇ ਅਸਮਾਨਤਾ
ਦੁੱਖ ਪੈਦਾ ਕਰਦੀ ਹੈ। ਗੁਰੂ ਜੀ ਨੇ ਫਰਮਾਇਆ,
ਹਰ ਸੋ ਹੀਰਾ ਛਾਡਿਕੈ,
ਕਰਿਹ ਆਨ ਕੀ ਆਸ।
ਤੈ ਨਰ ਦੋਜਿਖ ਜਾਹਿਗੇ,
ਸਤਿ ਭਾਖੇ ਰਵਿਦਾਸ।
ਸੋਹੰ
ਜਹਾਂ ਅੰਧ ਵਿਸ਼ਵਾਸ਼ ਹੈ,
ਸਚਿ ਪਰਖ ਤਹਿ ਨਾਹੀ।
ਰਵਿਦਾਸ ਸਚਿ ਸੋਈ ਜਾਨਿ,
ਜੋ ਅਨੁਭਵ ਹੋਵੇ ਮਨ ਮਾਹੀ
॥
ਸਰਿਸ਼ਟੀ ਪਦਾਰਥ ਅਤੇ ਪ੍ਰਾਣੀ ਦਾ ਸੁਮੇਲ ਹੈ। ਜਿਵੇਂ
ਪਦਾਰਥਾਂ ਵਿਚੋਂ ਹੀਰਾ ਸਭ ਤੋਂ ਦੁਰਲੱਭ ਹੈ ਉਵੇ ਹੀ
ਪ੍ਰਾਣੀਆ ਵਿਚੋਂ ਮਨੁੱਖਾਂ ਜੀਵਨ ਸਭ ਤੋਂ ਦੁਰਲੱਭ ਹੈ। ਇਸ
ਲਈ ਹਰ ਉਹ ਜੋ ਦੁਰਲੱਭ ਮਨੁੱਖਾ ਜੀਵਨ ਨੂੰ ਛੱਡ ਕੇ ਕਿਸੇ
ਹੋਰ ਪਰਲੋਕ,
ਅੰਧਵਿਸ਼ਵਾਸ ਦੀ ਆਸ ਤੱਕਦਾ ਹੈ ਉਹ ਕਦੇ ਸੁੱਖ ਨਹੀ ਪਾ
ਸਕਦਾ। ਉਹ ਮਨੁੱਖ ਹਮੇਸ਼ਾ ਹੀ ਦੁੱਖ ਪਾਉਂਗਾ। ਮੇਰਾ ਇਹ ਸੱਚ
ਪਰਖਿਆ ਹੋਇਆ ਹੈ।
ਸੋਹੰ! ਤੋਂ ਭਾਵ ਹੇ ਮਨੁੱਖ। ਤੂੰ ਕਿਸੇ ਅੰਧਵਿਸ਼ਵਾਸ ਪਿੱਛੇ
ਭੱਜਣ ਦੀ ਬਨਿਸਬਤ ਆਪਣੇ ਆਪ ਨੂੰ ਜਾਣ ਕਿ ਤੂੰ ਕੀ ਹੈ। ਤੂੰ
ਸਵੇਰ ਤੋਂ ਸ਼ਾਮ ਤਕ,
ਜਨਮ ਤੋਂ ਮੌਤ ਤਕ,
ਕੀ ਚੰਗਾ ਕਰਦਾ ਹੈ ਤੇ ਕੀ ਬੁਰਾ ਕਰਦਾ ਹੈ?
ਕਿਉਂਕਿ ਜੇ ਮਨੁੱਖ ਆਪਣੇ ਮਨ ਨਾਲ ਚੰਗਾ ਕਰਦਾ ਹੈ ਤਾਂ
ਚੰਗਿਆਈ ਪੈਦਾ ਹੋ ਜਾਂਦੀ ਹੈ ਅਤੇ ਜੇ ਮਨੁੱਖ ਆਪਣੇ ਮਨ ਨਾਲ
ਬੁਰਾ ਸੋਚਦਾ ਹੈ ਤਾਂ ਬੁਰਾਈ ਪੈਦਾ ਹੋ ਜਾਂਦੀ ਹੈ। ਬੁਰਾਈ
ਦੁੱਖ ਪੈਦਾ ਕਰਦੀ ਹੈ। ਮਨੁੱਖ ਦੇ ਦੁੱਖਾਂ ਦਾ ਕਾਰਨ ਕਿਸੇ
ਕਾਲਪਨਿਕ ਪਿਛਲੇ ਜਨਮਾਂ ਦੇ ਕੀਤੇ ਪਾਪਾ ਦਾ ਫਲ ਨਹੀ,
ਬਲਕਿ ਇਸੇ ਜਨਮ ਆਪਣੇ ਮਨ ਨਾਲ ਕੀਤੇ ਮਾੜੇ ਕੰਮਾਂ ਦਾ
ਨਤੀਜਾ ਹੈ।
ਹੇ ਮਨੁੱਖ! ਇਸ ਲਈ ਤੂੰ ਆਪਣੇ ਮਨ ਨੂੰ ਜਾਨਣ ਦੀ ਕੋਸ਼ਿਸ਼
ਕਰ। ਕਿਉਂਕਿ ਜਿੱਥੇ ਅੰਧਵਿਸ਼ਵਾਸ ਹੈ ਉੱਥੇ ਸਚ ਪ੍ਰਗਟ ਨਹੀ
ਹੋ ਸਕਦਾ। ਸੱਚ ਕੀ ਹੈ?
ਇਹ ਜਾਨਣ ਲਈ ਮਨ ਨਾਲ ਅਨੁਭਵ ਕਰ,
ਭਾਵ ਹਰ ਗੱਲ ਨੂੰ ਕਸੌਟੀ
'ਤੇ
ਪਰਖਕੇ ਹੀ ਉਸ ਨੂੰ ਸੱਚ ਜਾਣ। ਸੱਚ ਪਹਿਲਾ ਵੀ ਸੱਚ ਸੀ,
ਸੱਚ ਹੁਣ ਵੀ ਸੱਚ ਹੈ,
ਸੱਚ ਅੱਗੋਂ ਵੀ ਸੱਚ ਹੀ ਰਹੇਗਾ। ਪ੍ਰੰਤੂ ਇਹ ਸਭ ਤਦ ਹੀ
ਸੰਭਵ ਹੈ ਜੇ ਮਨੁੱਖ ਅਗਿਆਨਤਾ ਨੂੰ ਦੂਰ ਕਰਨ ਲਈ ਵੱਧ ਤੋਂ
ਵੱਧ ਗਿਆਨ ਪ੍ਰਾਪਤ ਕਰੇ।
ਕਿਉਂਕਿ ਗਿਆਨ ਮਨੁੱਖ ਨੂੰ ਪ੍ਰਕਾਸ਼ ਦੀ ਤਰਫ ਲੈ ਜਾਂਦਾ ਹੈ।
ਗਿਆਨ ਹੀ ਅਜ਼ਾਦੀ ਦਾ ਰਾਹ ਖੋਜ ਸਕਦਾ ਹੈ। ਜਿੰਨਾਂ ਅਧਿਕ
ਮਨੁੱਖ ਨੂੰ ਗਿਆਨ ਹੋਵੇਗਾ ਉਨਾਂ ਹੀ ਮਨੁੱਖ ਪ੍ਰਾਕਿਰਤਿਕ
ਸ਼ਕਤੀਆਂ ਨੂੰ ਸਮਝਣ ਦੇ ਸਮਰਥ ਹੋਵੇਗਾ। ਸਮਾਜ ਦਾ ਪੁਨਰ
ਨਿਰਮਾਣ ਅਤੇ ਮਨੁੱਖੀ ਕਲਿਆਣ ਲਈ ਪ੍ਰਕਿਰਤੀ,
ਸਮਾਜ ਅਤੇ ਵਿਚਾਰ ਦਾ ਗਿਆਨ ਜਰੂਰੀ ਹੈ ਕਿਉਂਕਿ ਇਸ ਨਾਲ ਹੀ
ਪੂਰਣ ਵਿਅਕਤੀਤਵ ਪ੍ਰਪਤ ਹੁੰਦਾ ਹੈ। ਪੂਰਨ ਵਿਅਕਤੀਤਵ ਹੀ
ਸਵੈ-ਨਿਰਵਾਣ ਹੈ। ਵਿਕਾਸ ਦਾ ਉਦੇਸ਼ ਹੀ ਬੰਧਨਾ ਨੂੰ ਤੋੜ ਕੇ
ਮੁਕਤ ਹੋ ਜਾਣਾ ਹੈ। ਬਸ! ਇਹ ਹੀ ਮੁਕਤੀ ਹੈ। ਦੁੱਖਾਂ ਤੋਂ
ਛੁਟਕਾਰਾ
ਹੈ।
ਕਿਉਂਕਿ ਗਿਆਨੀ ਮਨੁੱਖ ਮਨ ਨੂੰ ਕਾਬੂ ਵਿੱਚ ਰੱਖਦਾ ਹੈ। ਮਨ
ਨੂੰ ਕਾਬੂ ਵਿੱਚ ਰੱਖਣ ਵਾਲਾ ਮਨੁੱਖ ਸਦਾਚਾਰੀ ਹੁੰਦਾ ਹੈ।
ਸਦਾਚਾਰ ਦਾ ਅਰਥ ਹੈ ਇਸੇ ਸੰਸਾਰ ਵਿੱਚ,
ਇਸੇ ਧਰਤੀ ਤੇ,
ਜੀਵਨ ਦੇ ਸਭ ਖੇਤਰਾਂ ਵਿੱਚ ਇੱਕ ਮਨੁੱਖ ਦਾ ਦੂਜੇ ਮਨੁੱਖ
ਪ੍ਰਤੀ ਚੰਗਾ ਵਿਵਹਾਰ। ਇਹ ਚੰਗਾ ਵਿਵਹਾਰ ਹੀ ਸਾਨੂੰ ਆਪਸ
ਵਿੱਚ ਜੋੜਦਾ ਹੈ। ਇਹ ਜੋੜ ਹੀ ਸਦਾਚਾਰ ਹੈ। ਸਦਾਚਾਰ
ਸਮਾਨਤਾ ਪੈਦਾ ਕਰਦਾ ਹੈ। ਇਹ ਸਮਾਨਤਾ ਅਜ਼ਾਦੀ ਹੈ। ਅਜ਼ਾਦੀ
ਗੁਲਾਮੀ ਤੋਂ ਛੁਟਕਾਰਾ ਹੈ। ਗੁਲਾਮੀ ਨਹੀਂ ਤਾਂ ਦੁੱਖ
ਨਹੀਂ। ਇਸ ਤਰ੍ਹਾਂ ਮਨੁੱਖ ਆਪ ਵੀ ਸੁੱਖੀ ਰਹਿੰਦਾ ਹੈ ਅਤੇ
ਦੂਜਿਆਂ ਦੇ ਸੁੱਖ ਵਿੱਚ ਵੀ ਵਾਧਾ ਕਰਦਾ ਹੈ। ਕੋਈ ਵੀ ਇਸੇ
ਮਾਰਗ
'ਤੇ
ਚਲ ਕੇ ਇਸੇ ਸੰਸਾਰ ਵਿਚ,
ਇਸੇ ਧਰਤੀ
'ਤੇ,
ਇਸੇ ਜੀਵਨ
'ਚ
ਮੁਕਤੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਪੰਡਿਤ ਜੀ,
''ਮਨ
ਚੰਗਾ ਤਾਂ ਖਟੌਤੀ ਗੰਗਾ''
ਜੋ ਦਿਨ ਆਵਹਿ ਸੋ ਦਿਨ ਜਾਹੀ£
ਕਰਨਾ ਕੂਚੁ ਰਹਨ ਥਿਰ ਨਾਹੀ
॥
ਸੰਗੁ ਚਲਤ ਹੈ ਹਮ ਭਈ ਚਲਨਾ£
ਦੂਰ ਗਵਨੁ ਸਿਰ ਉਪਰਿ ਮਰਨਾ
॥
ਪੰਡਿਤ ਜੀ! ਮੌਤ ਅਟੱਲ ਹੈ। ਜਦ ਮੌਤ ਅਟੱਲ ਹੈ ਤਾਂ ਮਨੁੱਖ
ਨੂੰ ਆਪਣਾ ਵਡਮੁੱਲਾ ਜੀਵਨ ਅੰਜਾਈਂ ਨਹੀਂ ਗਵਾਉਣਾ ਚਾਹੀਦਾ।
ਮੌਤ ਦਾ ਕੋਈ ਸਮਾਂ ਸੀਮਾਂ ਨਹੀਂ ਹੈ। ਪਤਾ ਨਹੀਂ ਇਹ ਕਦ ਆ
ਜਾਵੇ। ਇਹ ਹੁਣ ਵੀ ਆ ਸਕਦੀ ਹੈ,
10
ਦਿਨ,10-20-40
ਸਾਲ ਬਾਅਦ ਵੀ ਆ ਸਕਦੀ ਹੈ। ਵਿਚਾਰਨ ਦੀ ਗੱਲ ਇਹ ਹੈ ਕਿ
ਮੌਤ ਨਿਸ਼ਚਿਤ ਹੈ। ਸਭ ਸੰਸਾਰ ਪੈਦਾ ਹੋ ਕੇ ਖਤਮ ਹੋ ਰਿਹਾ
ਹੈ। ਇਸ ਲਈ ਮਨੁੱਖ ਨੂੰ ਆਪਣਾ ਜੀਵਨ ਉਪਯੋਗੀ ਪਾਸੇ ਲਾਉਣਾ
ਚਾਹੀਦਾ ਹੈ।
ਇਸ ਸੰਸਾਰ ਵਿਚ ਚਾਰ ਤਰ੍ਹਾਂ ਦੇ ਪੁਰਸ਼ ਪੈਦਾ ਹੁੰਦੇ ਹਨ।
ਇਕ ਉਹ ਪੁਰਸ਼ ਪੈਦਾ ਹੁੰਦੇ ਹਨ ਜੋ ਜਨਮ ਲੈਂਦੇ ਹਨ,
ਖਾਂਦੇ ਪੀਂਦੇ ਹਨ,
ਰਾਤ ਨੂੰ ਸੌਂ ਜਾਂਦੇ ਹਨ,
ਸਵੇਰੇ ਉੁੱਠਦੇ ਹਨ ਫਿਰ ਇਸੇ ਪ੍ਰਕਿਰਿਆ ਵਿਚ ਲੱਗ ਜਾਂਦੇ
ਹਨ ਅਤੇ ਇਸੇ ਤਰ੍ਹਾਂ ਜੀਵਨ ਗੁਜਾਰ ਕੇ ਮਰ ਜਾਂਦੇ ਹਨ। ਨਾ
ਉਹ ਆਪਣਾ ਕੁੱਝ ਸਵਾਰਦੇ ਹਨ ਤੇ ਨਾ ਸਮਾਜ ਦਾ ਕੁੱਝ ਸਵਾਰਦੇ
ਹਨ। ਉਹ ਜਾਨਵਰਾਂ ਦੀ ਤਰ੍ਹਾਂ ਜਨਮ ਲੈਂਦੇ ਹਨ ਤੇ ਜਾਨਵਰਾਂ
ਦੀ ਤਰ੍ਹਾਂ ਮਰ ਜਾਂਦੇ ਹਨ। ਇਤਿਹਾਸ
'ਚ
ਉਨ੍ਹਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਰਹਿੰਦਾ।
ਦੂਜੀ ਤਰ੍ਹਾਂ ਦੇ ਉਹ ਪੁਰਸ਼ ਪੈਦਾ ਹੁੰਦੇ ਹਨ ਜੋ ਸਾਰੀ ਉਮਰ
ਬੇਇਮਾਨੀ ਨਾਲ ਦੌਲਤ ਇਕੱਠੀ ਕਰਨ ਵਿਚ ਲੱਗੇ ਰਹਿੰਦੇ ਹਨ।
ਹੋਰ ਧਨ,
ਹੋਰ ਧਨ ਦੀ ਆੜ ਵਿਚ ਧਨ ਇਕੱਠਾ ਕਰਦੇ-ਕਰਦੇ ਉਹ ਮਰ ਜਾਂਦੇ
ਹਨ। ਧਨ ਦੌਲਤ ਦੀ ਵੰਡ ਲਈ ਪਿੱਛੋਂ ਉਨ੍ਹਾਂ ਦੀ ਸੰਤਾਨ ਆਪਸ
ਵਿਚ ਲੜਦੀ ਝਗੜਦੀ ਹੈ। ਪਰਿਵਾਰਕ ਪਿਆਰ,
ਨਫਰਤ ਤੇ ਦੁਸ਼ਮਣੀ ਵਿਚ ਬਦਲ ਜਾਂਦਾ ਹੈ। ਕਲੇਸ਼ ਵਿੱਚ ਧਨ
ਦੌਲਤ ਇੱਥੇ ਖਤਮ ਹੋ ਜਾਂਦਾ ਹੈ। ਲੜਦੇ-ਲੜਦੇ ਉਹ ਵੀ ਮਰ
ਜਾਂਦੇ ਹਨ। ਅਜਿਹੀ ਕਿਸਮ ਦੇ ਪੁਰਸ਼ਾਂ ਦਾ ਵੀ ਇਤਿਹਾਸ ਵਿਚ
ਨਾਮ ਨਹੀਂ ਰਹਿੰਦਾ।
ਤੀਜੀ ਕਿਸਮ ਦੇ ਉਹ ਪੁਰਸ਼ ਹਨ ਜੋ ਜਨਮ ਲੈਂਦੇ ਹਨ ਪਰ ਸਮਾਜ
ਦੀਆਂ ਸਮੱਸਿਆਵਾਂ ਨੂੰ ਵੇਖ ਕੇ ਸਹਿਮ ਜਾਂਦੇ ਹਨ।
ਸਮੱਸਿਆਵਾਂ ਨਾਲ ਜੂਝਦੇ ਨਹੀਂ,
ਸਗੋਂ ਸਮਾਜ ਨੂੰ ਛੱਡਕੇ ਪਹਾੜਾ,
ਜੰਗਲਾਂ ਵੱਲ ਚਲੇ ਜਾਂਦੇ ਹਨ। ਉੱਥੇ ਸਮੱਸਿਆਵਾਂ ਦਾ ਹੱਲ
ਲੱਭਦੇ-ਲੱਭਦੇ ਖਤਮ ਹੋ ਜਾਂਦੇ ਹਨ। ਸਮਾਜ ਵਿਚ ਇਹੋ ਜਿਹੇ
ਪੁਰਸ਼ਾਂ ਦਾ ਵੀ ਕਿਧਰੇ ਨਾਮੋ ਨਿਸ਼ਾਨ ਨਹੀਂ ਰਹਿੰਦਾ।
ਚੌਥੀ ਕਿਸਮ ਦੇ ਉਹ ਪੁਰਸ਼ ਹਨ ਜੋ ਆਪਣੇ ਮਨ ਨੂੰ ਕਾਬੂ ਕਰਕੇ,
ਸਮਾਜ ਵਿਚ ਜਿੱਥੇ ਉਹ ਜਨਮ ਲੈਂਦੇ ਹਨ ਉੱਥੇ ਦੀਆਂ
ਪ੍ਰਸਥਿੱਤੀਆਂ ਨੂੰ ਸਮਝਕੇ,
ਮੌਜੂਦਾ ਸਮੱਸਿਆਵਾਂ ਨੂੰ ਸੰਘਰਸ਼ ਕਰਕੇ ਨਜਿੱਠਦੇ ਹਨ ਅਤੇ
ਅੱਗੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਰਸਤਾ
ਵੀ ਵਿਖਾਉਂਦੇ ਹਨ।
ਅਜਿਹੇ ਪੁਰਸ਼,
ਪੁਰਸ਼ ਨਹੀ-ਮਹਾਂਪੁਰਸ਼ ਹੁੰਦੇ ਹਨ। ਮਹਾਂਪੁਰਸ਼ਾਂ ਨੂੰ
ਇਤਿਹਾਸ ਤੇ ਸਮਾਜ ਹਮੇਸ਼ਾ ਯਾਦ ਰੱਖਦਾ ਹੈ। ਇਸ ਲਈ ਮਨੁੱਖ
ਜੀਵੇ ਤਾਂ ਮਹਾਂÎਪੁਰਸ਼ਾਂ
ਵਾਲਾ ਜੀਵਨ ਜੀਵੇ। ਕਿਉਂਕਿ
-
'ਮਨੁੱਖਾਂ
ਜੀਵਨ ਦੁੱਲਭ'
ਸੰਤ ਰਵਿਦਾਸ ਜੀ ਦੇ ਪ੍ਰਬਚਨ ਸੁਣ ਪ੍ਰੋਹਿਤ ਮੰਡਲੀ ਗਿਆਨ
ਨਾਲ ਗਦ ਗਦ ਹੋ ਗਈ। ਪ੍ਰੋਹਿਤ ਇਕ ਦੂਜੇ ਦੇ ਮੂੰਹ ਵਲ
ਵੇਖਣ। ਪ੍ਰੋਹਿਤ ਮੁਖੀ ਨੇ ਕਿਹਾ,''ਦੇਖਦੇ
ਕੀ ਹੋ,
ਸੰਤ ਰਵਿਦਾਸ ਜੀ ਆਮ ਸੰਤ ਨਹੀ,
ਇਹ ਤਾਂ ਮਾਰਗ ਦਰਸ਼ਕ ਹਨ ਜਿਹਨਾਂ
ਸਾਨੂੰ ਭੁੱਲੇ ਭਟਕਿਆ ਨੂੰ ਸਿੱਧੇ ਰਾਹ ਪਾਇਆ ਹੈ। ਜੀਵਨ
ਮੁਕਤੀ ਤੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ,
ਤਾਂ ਚਲੋ ਸੰਤ ਰਵਿਦਾਸ ਜੀ ਦੀ ਸ਼ਰਣ?
ਸਭ ਨੇ ਸੰਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨ ਲਿਆ।
ਪ੍ਰੋਹਿਤ ਮੁਖੀ ਹੱਥ ਜੋੜ ਬੋਲਿਆ,
''ਗੁਰੂ
ਰਵਿਦਾਸ ਜੀ ਧੰਨ ਹੋ,
ਤੁਸਾਂ ਮੇਰਾ ਜੀਵਨ ਸਫ਼ਲ ਕਰ ਦਿੱਤਾ। ਗੁਰੂ ਜੀ ਤੁਹਾਡੇ ਬਚਨ
ਸੱਚੇ ਹਨ। ਮਹਾਂਰਾਜ ਜੀ! ਤੁਹਾਡੀ ਦਇਆ ਨਾਲ ਸਾਨੂੰ
ਅੰਦਵਿਸ਼ਵਾਸੀ ਨਰਕ ਤੋਂ ਛੁਟਕਾਰਾ ਮਿਲਿਆ,
ਅਸੀਂ ਸਾਰੀ ਉਮਰ ਆਪ ਜੀ ਦੇ ਸ਼ਰਧਾਲੂ ਬਣੇ ਰਹਾਂਗੇ।''
ਕਹਿ ਸਾਰੇ ਪ੍ਰੋਹਿਤ ਗੁਰੂ ਜੀ ਦੇ ਚਰਨੀ ਪੈ ਗਏ।
''ਸਭਿ
ਭਬੰਤ ਮੰਗਲਮ! ਸਾਰੇ ਸੁਖੀ ਰਹੋ''
ਅਸ਼ੀਰਵਾਦ ਦੇ ਗੁਰੂ ਜੀ ਅੱਗੇ ਚੱਲ ਪਏ। ਪ੍ਰੋਹਿਤ ਮੰਡਲੀ ਵੀ
ਸੰਤ ਮਹਾਂਪੁਰਸ਼ਾਂ ਦੀ ਜੈ... ਜੈ... ਕਾਰ ਬਲਾਉਂਦੀ ਪਿੱਛੇ
ਚੱਲ ਪਈ।
ਐਸ ਐਲ ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ,
ਪੰਜਾਬ।
ਫੋਨ:
01824 265887, 98145 17499
|