ਡਾਕਟਰ ਅੰਬੇਡਕਰ ਅਤੇ ਉਹਨਾਂ ਦਾ ਫਲਸਫਾ
ਡਾ.
ਸੰਤੋਖ ਲਾਲ ਵਿਰਦੀ ਐਡਵੋਕੇਟ
ਅੰਬੇਡਕਰਵਾਦ ਅੱਜ ਗਾਂਧੀਵਾਦ ਅਤੇ ਮਾਰਕਸਵਾਦ
ਵਾਂਗ ਯੂਨੀਵਰਸਿਟੀਆਂ, ਕਾਲਜਾਂ, ਸਿਖਿਆ ਸੰਸਥਾਵਾਂ, ਖੋਜ
ਕੇਂਦਰਾਂ ਅਤੇ ਮੀਡੀਆ ਵਿੱਚ ਭਖਵਾਂ ਵਿਸ਼ਾ ਬਣ ਰਿਹਾ ਹੈ ।ਸਿੱਟੇ
ਵਜੋਂ ਦੇਸ਼ ਵਿਦੇਸ਼ ਵਿੱਚ ਅੰਬੇਡਕਰੀ ਦਰਸ਼ਨ, ਦਲਿਤ ਅੰਦੋਲਨ ਤੇ
ਬਹੁਜਨ ਲਹਿਰ ਨੂੰ ਜੲਨਣ ਦੀ ਤੀਬਰ ਇੱਛਾ ਵਧੀ ਹੈ। ਕਰੋੜਾਂ ਲੋਕ
ਇਸ ਲਹਿਰ ਨਾਲ ਜੁੜ ਰਹੇ ਹਨ । ਪ੍ਰਤੂੰ ਲਹਿਰ ਨਾਲ ਜੁੜ ਜਾਣ ਅਤੇ
ਅੰਬੇਡਕਰੀ ਫਲਸਫੇ ਨੂੰ ਸਮਝਕੇ ਅੰਬੇਡਕਰੀ ਬਨਣ ਵਿੱਚ ਬਹੁਤ ਵੱਡਾ
ਅੰਤਰ ਹੈ ।
ਅੱਜ ਦੇਸ਼ ਵਿੱਚ ਦੋ ਵਿਚਾਰਧਾਰਾਵਾਂ ਦਾ ਮਾਹੌਲ
ਬਣਾਇਆ ਜਾ ਰਿਹਾ ਹੈ ।ਸਾਡੇ ਵਿਚਾਰ ਅਨੁਸਾਰ ਵਿਚਾਰਧਾਰਾਵਾਂ ਦੋ
ਨਹੀ ਤਿੰਨ ਹਨ । ਪਹਿਲੇ ਬ੍ਰਾਹਮਣਵਾਦੀ ( ਗਾਂਧੀ ਤੇ
ਗੋਲਕਰਵਾਦੀ) ਦੂਜੇ ਕਮਿਊਨਿਸਟ ਅਤੇ ਤੀਜੀ ਅੰਬੇਡਕਰਵਾਦੀ ਹਨ ।
ਸਦੀ ਦੇ ਛੇ ਮਹਾਨ ਬੁੱਧੀਜੀਵੀਆਂ ਵਿੱਚੋਂ ਇੱਕ ਡਾਕਟਰ ਅੰਬੇਡਕਰ
ਜੀ ਨੇ ਮਨੁੱਖਤਾ ਨੂੰ ਸੁਖੀ ਜਿਊਣ ਦਾ ਨਵਾਂ ਫਲਸਫਾ ਦਿੱਤਾ ।
ਅੰਬੇਡਕਰੀ ਫਲਸਫਾ ਜਾਂ ਅਮਬੇਡਕਰਵਾਦ ਇੱਕ
ਵਿਗਿਆਨ ਹੈ ਜੋ ਕਸੌਟੀ ਤੇ ਪੂਰਾ ਉਤਰਨ ਵਾਲੀ ਵਿਵੇਕ ਪੂਰਨ ਸੋਚ
ਦਾ ਦੂਸਰਾ ਨਾਂ ਹੈ । ਇਹ ਉਹ ਇੱਕ ਵਿਗਿਆਨ ਹੈ ਜਿਹੜਾ ਦੱਸਦਾ ਹੈ
ਕਿ ਕੁਦਰਤ ਅਤੇ ਸਮਾਜ ਵਿੱਚ ਕੀ ਸਬੰਧ ਹੈ । ਇਹਨਾਂ ਵਿੱਚ
ਕਿਹਨਾਂ ਅਸੂਲਾਂ ਅਨੁਸਾਰ ਤਬਦੀਲੀ ਹੋ ਰਹੀ ਹੈ ।ਇਤਹਾਸਿਕ
ਪ੍ਰਤੀਕਿਰਿਆ ਕਿਵੇਂ ਹੁੰਦੀ ਹੈ । ਮਨੁੱਖ ਦਾ ਇਸ ਵਿੱਚ ਕੀ
ਯੋਗਦਾਨ ਹੈ । ਮਨੁੱਖੀ ਸਮਾਜ ਮੌਜੂਦਾ ਹਾਲਾਤਾਂ ਵਿੱਚ ਕਿਵੇਂ
ਆਇਆ ਅਤੇ ਅੱਗੋਂ ਇਸ ਵਿੱਚ ਪ੍ਰੀਵਰਤਨ ਕੀ ਹੋ ਸਕਦਾ ਹੈ ।
ਅੰਬੇਡਕਰੀ ਫਲਸਫੇ ਦੀ ਇਹ ਖਾਸੀਅਤ ਹੈ ਕਿ ਇਹ ਸਮੇਂ ਸਥਾਨ ਅਤੇ
ਪ੍ਰਸਥਿਤੀਆਂ ਅਨੁਸਾਰ ਮਨੁੱਖ ਨੂੰਆਪਣਾ ਮਾਰਗ ਲੱਭਣ ਦੇ ਰਾਹ
ਪਾਉਂਦਾ ਹੈ ।
ਆਉਣ ਵਾਲਾ ਸਮਾਂ ਵਿਗਿਆਨ ਦਾ ਹੈ । ਜੋ
ਵਿਚਾਰਧਾਰਾ ਵਿਗਿਆਨ ਦੇ ਸਾਹਮਣੇ ਨਹੀ ਖਲੋ ਸਕੇਗੀ, ਉਹ ਖਤਮ ਹੋ
ਜਾਵੇਗੀ । ਅੰਬੇਡਕਰਵਾਸ ਇੱਕ ਵਿਗਿਆਨ ਹੈ ਜੋ ਸਮਾਂ, ਸਥਾਨ ਅਤੇ
ਪ੍ਰਸਥਿੱਤੀਆਂ ਅਨੁਕੂਲ ਬਦਲਦਾ ਹੈ । ਇਸ ਦੇਸ਼ ਦੀ ਬਹੁਜਨ, ਦਲਿਤ,
ਸ਼ੋਸ਼ਿਤ, ਮਜ਼ਦੂਰ, ਗ਼ਰੀਬ ਜੰਤਾ ਦਾ ਭਲਾ ਇਸੇ ਵਿਚਾਰਧਾਰਾ ਨਾਲ ਹੋ
ਸਕਦਾ ਹੈ ।ਅੱਜ ਕਾਂਗਰਸ ਹੋਵੇ ਜਾਂ ਬੀ ਜੇ ਪੀ, ਸੀ ਪੀ ਐਮ ਹੋਵੇ
ਜਾਂ ਸੈਕੂਲਰ ਫਰੰਟ, ਸੱਭ ਦੇ ਸੰਮੇਲਨਾਂ ਵਿੱਚ ਡਾਕਟਰ ਅੰਬੇਡਕਰ
ਜੀ ਦੀ ਤਸਵੀਰ ਜ਼ਰੂਰ ਲਾਈ ਜਾਂਦੀ ਹੈ । ਬੇਸ਼ੱਕ ਇਸ ਪਿੱਛੇ ਉਹਨਾਂ
ਦੀ ਸ਼ਰਧਾ ਘੱਟ ਅਤੇ ਸੁਅਰਥ ਜ਼ਿਆਦਾ ਹੁੰਦਾ ਹੈ ।
ਅਮਬੇਡਕਰੀ ਅਤੇ ਬਾਕੀ ਫਲਸਫਿਆਂ ਵਿੱਵ ਮੱਖ
ਫਰਕ ਇਹੀ ਹੈ ਕਿ ਡਾਕਟਰ ੳਬੇਡਕਰ ਨੇ ਮਨੁੱਖ ਦੀ ਮੁਕਤੀ ਲਈ ਖੁਦ
ਮਨੁੱਖ ਨੂੰ ਮੁੱਦਾ ਬਣਾਇਆ ਹੈ । ਉਨ੍ਹਾਂ ਨੇ ਕਿਹਾ ਕਿ ਇਸ
ਬ੍ਰਹਿਮੰਡ ਦਾ ਆਦਿ ਅਤੇ ਅੰਤ ਮਨੁੱਖ ਹਿ ਹੀ ਹੈ । ਇਸ ਸਮੁੱਚੇ
ਵਿਸ਼ਵ ਦਾ ਨਾਮਕਰਨ ਮਨੁੱਖ ਨੇ ਹੀ ਕੀਤਾ ਹੈ । ਇਹ ਦੇਵ, ਆਤਮਾਂ,
ਪ੍ਰਮਾਤਮਾ, ਧਰਮ, ਮਜ਼੍ਹਬ, ਜਾਤ, ਗੋਤ, ਵੰਸ਼, ਨਰਕ, ਸਵਰਗ ਸੱਭ
ਮਨੁੱਖ ਦੀ ਹੀ ਕਲਪਨਾ ਹੈ। ਕਲਪਨਾ ਨੂੰ ਖਤਮ ਕੀਤਾ ਜਾ ਸਕਦਾ ਹੈ,
ਪਰ ਮਨੁੱਖ ਕਦੇ ਖਤਮ ਨਹੀ ਹੁੰਦਾ । ਨੁੱਖ ਦੇ ਖਾਤਮੇ ਦਾ ਮਤਲਬ
ਹੈ ਪਰਲੋ !
ਡਾਕਟਰ ਅੰਬੇਡਕਰ ਕਹਿੰਦੇ ਜੇ ਮਨੁੱਖ ਇਕੱਲਾ
ਹੈ ਤਾਂ ਉਹ ਕਿਸੇ ਫਲਸਫੇ ਨੂੰ ਅਪਣਾਏ ਜਾਂ ਨਾ ਅਪਣਾਏ ਉਸ ਦਾ
ਫਲਸਫੇ ਦੇ ਬਗੈਰ ਕੰਮ ਚਲ ਸਕਦਾ ਹੈ । ਪ੍ਰੰਤੂ ਜਿੱਥੇ ਮਨੁੱਖ ਦੋ
ਜਾਂ ਦੋ ਤੋਂ ਜ਼ਿਆਦਾ ਰਹਿੰਦੇ ਹਨ, ਉੱਥੇ ਫਲਸਫੇ ਬਗੈਰ ਕੌਮ ਚਲ
ਹੀ ਨਹੀ ਸਕਦਾ । ਵਾਤਾਵਰਣ ਮਨੁੱਖ ਨੂੰ ਪਾਂਭਵਤ ਕਰਦਾ ਹੈ ।
ਵਾਤਾਵਰਣ ਤੋਂ ਬਿਨਾਂ ਮਨੁੱਖ ਦਾ ਜੀਵਤ ਰਹਿਣਾ ਅਸੰਭਵ ਹੈ ।
ਵਾਤਾਵਰਣ ਦੋ ਪ੍ਰਕਾਰ ਦਾ ਹੈ । ਪਹਿਲਾ ਭੌਤਿਕ
ਹੈ । ਭਫਤਿਕ ਤੋਂ ਭਾਵ ਜਿਸ ਨੂੰ ਮਨੁੱਖੀ ਸ਼ਰੀਰ ਛੋਹ ਸਕੇ ।
ਦੂਜਾ ਸਮਾਜਿਕ ਹੂ । ਇਸ ਵਿੱਚ ਤਰਾਂ ਤਰਾਂ ਦੇ ਰੀਤੀ ਰਿਵਾਜ਼,
ਸੰਸਕਾਰ ਅਤੇ ਸੰਸਥਾਵਾਂ ਆਉਂਦੇ ਹਨ। ਫਲਸਫਾ ਕੇਵਲ ਭੌਤਿਕ ਸੰਸਾਰ
ਦੇ ਵਿੱਚ ਸਿਰਫ ਗਿਆਨ ਹੀ ਨਹੀ ਕਹਾਂਉਂਦਾ ਬਲਕਿ ਉਸ ਦੇ ਵਿਕਾਸ
ਅਤੇ ਪ੍ਰੀਵਰਤਨ ਲਈ ਰਾਹ ਵੀ ਵਿਖਾਉਂਦਾ ਹੈ । ਅੰਤ ! ਫਲਸਫੇ ਦਾ
ਮੁੱਖ ਮੰਤਵ ਮਨੁੱਖ ਨੂੰ ਵੱਧ ਤੋਂ ਵੱਧ ਸੁੱਖ ਸੁਵਿਧਾ ਦੇਣਾ ਹੈ
।
ਇਸ ਲਈ ਫਲਸਫੇ ਦਾ ਮੁੱਖ ਕੌਮ
ਵਿਸ਼ਵ-ਪ੍ਰਕਿਰਤੀ, ਸਰਿਸ਼ਟੀ-ਸਮਾਜ, ਰਾਜ-ਵਿਵਸਥਾ,
ਗ਼ੁਲਾਮੀ-ਅਜ਼ਾਦੀ, ਮਜ਼ਹਬ-ਧਰਮ, ਵਰਣ-ਵਰਗ, ਜਾਤ-ਪਾਤ, ਛੂਤ-ਛਾਤ,
ਮਜ਼ਦੂਰ-ਮਾਲਿਕ, ਕਿਸਾਨ-ਜ਼ਿਮੀਂਦਾਰ, ਗ਼ਰੀਬੀ-ਅਮੀਰੀ, ਦੁੱਖ-ਸੁੱਖ,
ਆਦੇ ਦੇ ਭੇਦ ਖੋਲਣਾ ਹੈ । ਭਾਵ, ਮਨੁੱਖ ਨੂੰ ਇਹਨਾਂ ਬਾਰੇ ਵੱਧ
ਤੋਂ ਵੱਧ ਗਿਆਨ ਦੇਣਾ ਹੈ ਤਾਂ ਜੋ ਕਿ ਮਨੁੱਖ ਇਹਨਾਂ ਸਭ ਦੇ
ਕਾਰਨ ਜਾਣ ਕੇ ਨਿਵਾਰਣ ਵਲ੍ਹ ਵਧ ਸਕੇ ।
ਡਾਕਟਰ ਅੰਬੇਡਕਰ ਕਹਿੰਦੇ ਹਨ ਕਿ ਵਿਚਾਰ ਵੀ
ਮਨੁੱਖ ਦੀ ਤਰਾਂ ਨਾਸ਼ਵਾਨ ਹੁੰਦੇ ਹਨ । ਇਹ ਧਾਰਨਾ ਗਲਤ ਹੈ ਕਿ
ਵਿਚਾਰ ਖੁਦ ਹੀ ਅੱਗੇ ਤੋਂ ਅੱਗੇ ਵਧਦੇ ਰਹਿੰਦੇ ਹਨ। ਕਿਸੇ
ਵਿਚਾਰ ਦੀ ਪ੍ਰਗਤੀ ਅਤੇ ਵਿਕਾਸ ਲਈ ਪ੍ਰਚਾਰ ਦੀ ਉਨੀ ਹੀ ਅਧਿਕ
ਲੋੜ ਹੈ ਜਿੰਨੀ ਕਿ ਪੌਦੇ ਨੂੰ ਪਾਣੀ ਦੀ । ਜੇ ਪੌਦੇ ਨੂੰ ਪਾਣੀ
ਨਹੀ ਪਵੇਗਾ ਤਾਂ ਉਹ ਮੁਰਝਾ ਜਾਵੇਗਾ ਅਤੇ ਅੰਤ ਮਰ ਜਾਵੇਗਾ ।
ਇਸੇ ਤਰਾਂ ਵਿਚਾਰ ਦਾ ਫੈਲਾਅਨਹੀ ਹੋਵੇਗਾ ਤਾਂ ਉਹ ਮਰ ਜਾਵੇਗਾ ।
ਅੰਬੇਡਕਰੀ ਫਲਸਫਾ ਦੋਹਰੇ ਮਿਆਰ, ਦਿਹਰੇ ਰਹਿਣ
ਸਹਿਣ ਅਤੇ ਦੋਹਰੇ ਸਟੈਂਡਰਡ ਦਾ ਵਿਰੋਧੀ ਹੈ । ਗੁਲਾਮੀ-ਦਾਸਤਾਂ,
ਅਨਿਆ-ਅਸਮਾਨਤਾ. ਅਵਿੱਦਿਆ-ਅਗਿਆਨਤਾ,
ਰੂੜੀਵਾਦ- ਪ੍ਰਾਚੀਨਤਾ, ਧਰਮਤੰਤਰ-ਤਾਨਾਸ਼ਾਹੀ,
ਰਾਜਾ-ਪਰਜਾ, ਅਮੀਰ-ਗਰੀਬ, ਸ਼ੋਸ਼ਿਕ-ਸ਼ੋਸ਼ਿਤ, ਮੇਹਨਤਕਸ਼-ਵਿਹਲੜ,
ਸੁੱਖੀ-ਦੁੱਖੀ, ਸਨਮਾਨਤਾ-ਅਪਮਾਨਤਾ, ਜ਼ਾਤ-ਪਾਤ ਅਤੇ ਛੂਆ-ਛਾਤ ਦੇ
ਭੇਦ ਭਾਵ ਨੂੰ ਖਤਮ ਕਰਕੇ ਅਜ਼ਾਦੀ, ਸਮਾਨਤਾ, ਗਿਆਨ, ਵਿਗਿਆਨ,
ਪ੍ਰਗਤੀ, ਵਿਕਾਸ, ਨਿਆ-ਨਵੀਨਤਾ, ਤੇਲੋਕਤੰਤਰੀ ਸਮਾਜਵਾਦ ਦੀ
ਉਸਾਰੀ ਲਈ ਸੱਭ ਤੋਂ ਕ੍ਰਾਂਤੀਕਾਰੀ ਸ਼ਕਤੀ ਹੈ ।
ਅੰਬੇਡਕਰਵਾਦ ਬੇਇਨਸਾਫੀ ਦੇ ਵਿਰੁਧ ਇਕ
ਵਿਦਰੋਹ ਹੈ । ਵਿਦਰੋਹ ਹੈ :- ਇਨਸਾਨ ਦੀ ਇਨਸਾਨ ਦੁਆਰਾ ਲੁੱਟ
ਨੂੰ ਖਤਮ ਕਰਨ ਲਈ, :- ਸਮਾਜਿਕ ਪੱਖੋਂ, ਜਾਤੀਵਾਦ, ਫਿਰਕੂਪੁਣਾ,
ਮੂਲਵਾਦ ਅਤੇ ਜਨਮ ਤੇ ਲਿੰਘ ਅਧਾਰਿਤ ਹਰ ਕਿਸਮ ਦੀ ਨਾਬਰਾਬਰੀ
ਵਿਰੁੱਧ :-ਆਰਥਿਕ ਪੱਧਰ ਤੇ ਸਮੰਤਵਾਦ ਅਤੇ ਪੂੰਜੀਵਾਦ ਦੇਵਿਰੁੱਧ
:- ਸਿਆਸੀ ਤੌਰ ਤੇ ਸਾਮਰਾਜਵਾਦ ਅਤੇ ਫਾਸੀਵਾਦ ਦੇ ਵਿਰੁੱਧ :-
ਸੱਭਿਆਚਾਰਿਕ ਤੌਰ ਤੇ ਹਰ ਪ੍ਰਕਾਰ ਦੇ ਢੌਂਗੀ, ਅੱਤਿਆਚਾਰੀ,
ਹੰਕਾਰੀ, ਕੁਚਲਣ ਵਾਲੇ ਅਤੇ ਲੋਟੂ ਸੱਭਿਆਚਾਰ ਦੇ ਵਿਰੁੱਧ ।
ਅੰਬੇਡਕਰਵਾਦ ਇਕ ਇਨਕਲਾਬ ਹੈ । ਸਭ ਮਨੁੱਖਾਂ
ਲਈ ਬਰਾਬਰ ਮਨੁੱਖੀ ਅਧਿਕਾਰਾਂ ਦੀ ਬਹਾਲੀ ਦਾ ਜੋ ਕੰਮ ਹਜ਼ਾਰਾਂ
ਸਾਲ ਦੇਵੀ ਦੇਵਤੇ, ਪੀਰ ਪੈਗੰਬਰ, ਸਾਧ ਸੰਤ, ਮਜ਼੍ਹਬ ਧਰਮ ਅਤੇ
ਰਾਜ ਭਾਗ ਨਹੀ ਕਰ ਸਕੇ ਉਹ ਡਾਕਟਰ ਅੰਬੇਡਕਰ ਦੇ ਇਨਕਲਾਬ ਨੇ ਕਰ
ਵਿਖਾਇਆ ਹੈ ।
ਸਿੱਟੇ ਵਜੋਂ ਹਜ਼ਾਰਾਂ ਸਾਲਾਂ ਤੋਂ ਆਪਣੇ ਹੀ
ਦੇਸ਼ ਵਿੱਚ ਜਾਨਵਰਾਂ ਤੋਂ ਵੀ ਬਦਤਰ ਜੀਵਨ ਜਿਉ ਰਹੇ ਕਰੋੜਾਂ
ਬਜੁਜਨ ਦਲਿਤ ਮਨੁੱਖੀ ਜੀਵਨ ਵਲ੍ਹ ਵਧਣ ਲੱਗੇ ਹਨ ।
ਅੰਬੇਡਕਰਵਾਦ ਕਰਕੇ ਹੀ ਦਸ ਹਜ਼ਾਰ ਜਾਤੀਆਂ
ਵਿੱਚ ਵੰਡੇ ਲੋਕ ਇਕ ਦੂਜੇ ਦੇ ਨੇੜੈ ਆ ਰਹੇ ਹਨ । ਭੇਦ ਭਾਵ ਘੱਟ
ਰਿਹਾ ਹੈ । ਵਿਚਾਰਕ ਸਾਂਝ ਨਾਲ ਸਮਾਜ ਸੰਗਠਿਤ ਹੋਕੇ ਅਜ਼ਾਦੀ,
ਸਮਾਨਤਾ ਤੇ ਭਾਈਚਾਰੇ ਵਲ ਵਧ ਰਿਹਾਂ ਹੈ । ਰਾਸ਼ਟਰੀ ਭਾਵਨਾ
ਪ੍ਰਫੁੱਲਿਤ ਹੋ ਰਹੀ ਹੈ ਅਤੇ ਸੇਸ਼ ਸੰਸਾਰਿਕ ਸ਼ਕਤੀ ਬਣਨ ਵਲ ਵਧ
ਰਿਹਾ ਹੈ । ਅੰਬੇਡਕਰਵਾਦ ਪੀੜਤ ਬਹੁਜਨ ਦਲਿਤ ਸ਼ੋਸ਼ਿਤ ਮਜ਼ਦੂਰ
ਆਦਮੀ, ਔਰਤ ਅਤੇ ਘੱਟ ਗਿਣਤੀਆਂ ਦੀ ਅਜ਼ਾਦੀ , ਸੁਰੱਖਿਆ, ਸਨਮਾਨ,
ਸਮਾਨਤਾ ਅਤੇ ਰਾਜ ਭਾਗ ਵਿੱਚ ਬਰਾਬਰ ਹਿੱਸੇਦਾਰੀ ਦਾ ਫਲਸਫਾ ਹੈ
ਅੰਬੇਡਕਰਵਾਦ ਕਰਕੇ ਹੀ ਬਾਰਤ ਦਾ ਬਹੁਜਨ ਦਲਿਤ
ਸ਼ੋਸ਼ਿਤ ਮਜ਼ਦੂਰ ਕਿਸਾਨ ਅਤੇ ਗਰੀਬ ਸਮਾਜ ਅਨਪੜ੍ਹ ਤੋਂ ਪੜਿਆ
ਲਿਖਿਆ, ਅਗਿਆਨੀ ਤੋਂ ਵਿਗਿਆਨੀ, ਜ਼ਾਹਲ ਤੋਂ ਵਿਦਵਾਨ, ਅਸੱਭਿਆ
ਤੋਂ ਸੱਭਅ, ਨਾਲਾਇਕ ਤੋਂ ਲਾਇਕ, ਕਮਜ਼ੋਰ ਤੋਂ ਬਲਵਾਨ,
ਅੰਧਵਿਸ਼ਵਾਸੀ ਤੋਂ ਤਰਕਸ਼ੀਲ ਅਤੇ ਅੱਤਿਆਚਾਰੀ ਤੋਂ ਦਇਆਵਾਨ ਬਣ
ਰਿਹਾ ਹੈ ।
ਅੰਬੇਡਕਰਵਾਦ ਕਰਕੇ ਹੀ ਅੱਜ ਔਰਤ ਅਤੇ ਮਰਦ
ਬਰਾਬਰੀ ਵਲ ਵਧ ਰਹੇ ਹਨ । ਔਰਤ ਸੱਤਾ ਸੰਪਤੀ ਸਿਖਿਆ ਅਤੇ ਸਮਾਜ
ਵਿੱਚ ਆਪਣੀ ਲਿਆਕਤ ਦਿਖਾ ਰਹੀ ਹੈ । ਔਰਤ ਸਮਾਜ ਵਿੱਚ ਅਜ਼ਾਦੀ,
ਸੁਰੱਖਿਆ, ਸਨਮਾਨ, ਸਮਾਨਤਾ ਅਤੇ ਰਾਜ ਭਾਗ ਵਿੱਚ ਹਿੱਸੇਦਾਰੀ ਪਾ
ਰਹੀ ਹੈ ।
ਅੰਬੇਡਕਰਵਾਦ ਦੀ ਜਾਗਰਤੀ ਕਾਰਣ ਹੀ ਕਰੋੜਾਂ
ਲੋਕ, ਜੋ ਪਹਿਲਾਂ ਸਕੂਲਾਂ ਵਿੱਚ ਪ੍ਰਵੇਸ਼ ਨਹੀ ਕਰ ਸਕਦੇ ਸਨ ਉਹ
ਅੱਜ ਮਾਸਟਰ ਬਣਕੇ ਪੜਾਉਦੇ ਹਨ ।ਜਿਹਨਾਂ ਦੇ ਨਾਮ ਉਪਰ ਇਕ ਇੰਚ
ਜ਼ਮੀਨ ਨਹੀ ਹੋ ਸਕਦੀ ਸੀ ਉਹ ਜ਼ਮੀਨਾਂ ਦੇ ਮਾਲਿਕ ਬਣ ਰਹੇ ਹਨ ।
ਜਿਹੜੇ ਪਹਿਲਾਂ ਪਿੰਡਾਂ ਤੋਂ ਬਾਹਰ ਝੁੱਗੀਆਂ ਵਿੱਵ ਰੀਂਗ ਰੀਂਗ
ਕੇ ਜੀਵਨ ਜੀਊਂਦੇ ਸਨ, ਉਹ ਅੱਜ ਮਾਡਲ ਟਾਊਨਾਂ, ਕਲੋਨੀਆਂ,
ਪਾਰਕਾਂ ਵਿੱਚ ਆਲੌਸ਼ਾਨ ਕੋਠੀਆਂ ਵਿੱਚ ਆ ਰਹੇ ਹਨ । ਜਿਹਨਾਂ ਦੇ
ਖਾਣ ਲਈ ਪਹਿਲਾਂ ਜੂਠ ਹੀ ਨਿਸ਼ਚਿਤ ਸਨ, ਉਹ ਅੱਜ ਦੂਜਿਆਂ ਲਈ
ਲੰਗਰ ਲਗਾ ਰਹੇ ਹਨ। ਜੋ ਪਹਿਲਾਂ ਬਜ਼ਾਰਾਂ ਵਿੱਚ ਨਹੀ ਜਾ ਸਕਦੇ
ਸੀ ਉਹ ਅੱਜ ਸੁਕਾਨਾਂ ਦੇ ਮਾਲਿਕ ਹਨ ।
ਜੋ ਪਹਿਲਾਂ ਪੁਲਿਸ, ਮਿਲਟਰੀ ਵਿੱਚ ਭਰਤੀ ਨਹੀ
ਹੋ ਸਕਦੇ ਸਨ, ਉਹ ਅੱਜ ਡਾਈਰੈਕਟਰ ਜਨਰਲ ਅਤੇ ਮੇਜਰ ਜਨਰਲ ਹਨ ।
ਜੋ ਪਹਿਲਾਂ ਚਪੜਾਸੀ ਨਹੀ ਸਨ ਲੱਗ ਸਕਦੇ ਉਹ ਅੱਜ ਚੀਫ ਸੈਕਟਰੀ
ਹਨ । ਜੋ ਪਹਿਲਾਂ ਕਚੈਹਰੀ ਚਿੱਚ ਸਿੱਧੀ ਗਵਾਹੀ ਨਹੀ ਦੇ ਸਕਦੇ
ਸਨ ਉਹ ਅੱਜ ਵਕੀਲ ਅਤੇ ਜੱਜ ਬਣਕੇ ਇੰਸਾਫ ਕਰਦੇ ਹਨ । ਜੋ
ਪਹਿਲਾਂ ਮੈਂਬਰ ਪੰਚਾਇਤ ਨਹੀ ਬਣ ਸਕਦੇ ਸਨ ਉਹ ਅੱਜ ਸਰਪੰਚ ਐਮ
ਐਲ ਏ, ਐਮ ਪੀ, ਮਨਿਸਟਰ, ਚੀਫ ਮਨਿਸਟਰ ਤੇ ਗਵਰਨਰ ਹਨ । ਜੋ
ਪਹਿਲਾਂ ਰਾਸ਼ਟਰ ਦੀ ਮੁੱਖ ਧਾਰਾ ਵਿੱਚ ਪ੍ਰਵੇਸ਼ ਨਹੀ ਕਰ ਸਕਦੇ ਸਨ
ਉਹ ਅੱਜ ਰਾਸ਼ਟਰਪਤੀ ਹਨ।
ਜੋ ਪਹਿਲਾਂ ਮੁਜ਼ਾਰੇ ਸਨ ਉਹ ਅੱਜ ਕਿਸਾਨ ਹਨ ।
ਜੋ ਪਹਿਲਾਂ ਰਾਜਿਆਂ ਦੀਆਂ ਵਗਾਰਾਂ ਭਰਦੇ ਸਨ, ਉਹ ਅੱਜ ਜ਼ਿਮੀਦਾਰ
ਹਨ । ਜੋ ਪਹਿਲਾਂ ਖੇਤੀ ਸਿਸਟਮ ਦੇ ਸ਼ਿਕਾਰ ਸਨ ਉਹ ਅੱਜ ਖੁਦ
ਕਾਸ਼ਤਕਾਰ ਹਨ । ਜੋ ਪਹਿਲਾਂ ਬੰਧਕ ਸਨ, ਅਹ ਅੱਜ ਅਜ਼ਾਦ ਹਨ ।
ਜਿਹਨਾਂ ਤੋਂ ਪਹਿਲਾਂ ਮੁਫਤ ਕੰਮ ਲਿਆ ਜਾਂਦਾ ਸੀ ਉਹ ਅੱਜ
ਤਨਖਾਹਾਂ ਲੈਂਦੇ ਹਨ । ਜਿਹਨਾਂ ਨੂੰ ਪਹਿਲਾਂ ਦਿਨ ਰਾਤ ਕੰਮ
ਕਰਨਾ ਪੈਂਦਾ ਸੀ, ਉਹ ਅੱਜ ਅੱਠ ਘੰਟੇ ਕੰਮ ਕਰਦੇ ਹਨ । ਜੋ
ਪਹਿਲਾਂ ਵਗਾਰੀ ਸਨ, ਉਹ ਹੁਣ ਡਾਕਟਰ, ਵਕੀਲ, ਇੰਜੀਨੀਆਰ,
ਪ੍ਰਫੈਸਰ ਬਣ ਰਹੇ ਹਨ । ਘਾਈ ਦਾ ਪੁੱਤ ਘਾਹ ਨਹੀ ਖੋਤ ਰਿਹਾ ਹੈ
। ਮਜ਼ਦੂਰ ਦਾ ਪੁੱਤ ਮਜ਼ਦੂਰੀ ਹੀ ਨਹੀਮ ਮਾਲਿਕ ਵੀ ਬਣ ਰਿਹਾ ਹੈ
।
ਜੋ ਪਹਿਲਾਂ ਰਾਜੇ ਸਨ, ਉਹ ਅੱਜ ਨਾਗਰਿਕ ਹਨ ।
ਜੋ ਪਹਿਲਾਂ ਨਾਗਰਿਕ ਵੀ ਨਹੀ ਸਨ, ਉਹ ਅੱਜ ਸ਼ਾਸ਼ਿਕ ਹਨ । ਜਿੱਥੇ
ਪਹਿਲਾਂ ਰਾਜ ਤੰਤਰ ਸੀ,, ਉੱਥੇ ਅੱਜ ਲੋਕਤੰਤਰ ਹੈ । ਅਨਿਆਂ
ਨਿਆਂ ਬਣ ਰਿਹਾ ਹੈ । ਅਸਮਾਨਤਾ, ਸਮਾਨਤਾ ਬਣ ਰਹੀ ਹੈ । ਭੇਦ
ਭਾਵ ਭਾਇਚਾਰਾ ਬਣ ਰਿਹਾ ਹੈ । ਅੰਬੇਡਕਰਵਾਦ ਕਰਕੇ ਹੀ ਸਦੀਆਂ
ਤੋਂ ਅੰਨ੍ਹੇ ਖੂਹ ਵਿੱਚ ਸੁੱਟੇ ਬਹੁਜਨ ਲੋਕ ਅੰਬਾਡਕਰਵਾਦ ਦੀ
ਪੌੜੀ ਰਾਹੀਂ ਬਾਹਰ ਆ ਰਹੇ ਹਨ।
ਅੰਬੇਡਕਰੀ ਫਲਸਫਾ ਗੁਲਾਮੀ ਦੀਆਂ ਜ਼ੰਜ਼ੀਰਾਂ
ਵਿੱਚ ਜਕੜੇ ਮਨੁੱਖ ਨੂੰ ਵਿਦਿਆ, ਗਿਆਨ ਤੇ ਸੂਝ ਦੇਕੇ,
ਸਵੈ-ਨਿਰਭਰ, ਸਵੈ-ਸਹਿਤਾ ਅਤੇ ਸਵੈਮਾਣ ਨਾਲ ਜੀਊਣ ਦਾ ਰਾਹ
ਦਰਸਾਂਉਂਦਾ ਹੈ । ਮਨੁੱਖੀ ਕਦਰਾਂ ਕੀਮਤਾਂ, ਅਜ਼ਾਦੀ, ਸਮਾਨਤਾ,
ਭਾਈਚਾਰਾ, ਅਤੇ ਨਿਆਂ ਤੇ ਆਧਾਰਿਤ ਜਾਤੀ ਅਤੇ ਜਮਾਤੀ ਰਹਿਤ ਸਮਤਾ
ਸਮਾਜ ਦੀ ਸਿਰਜਨਾ ਵਲ੍ਹ ਸੇਧਤ ਕਰਦਾ ਹੈ । ਇਹੀ ਅੰਬੇਡਕਰੀ
ਫਲਸਫੇ ਦਾ ਲਕਸ਼ ਹੈ । ਲਕਸ਼ ਦੀ ਪ੍ਰਾਪਤੀ ਦਾ ਕੇਂਦਰ ਬਿੰਦੂ
ਮਨੁੱਖ ਹੈ । ਇਸੇ ਲਈ ਉਹ ਮਨੁੱਖ ਨੂੰ ਅਨਿਆਂ, ਅੱਤਿਆਚਾਰ,
ਅਗਿਆਨਤਾ-ਅੰਧਵਿਸ਼ਵਾਸ, ਊਚ-ਨੀਚ, ਛੂਆ-ਛਾਤ, ਅਮੀਰੀ-ਗਰੀਬੀ ਦੇ
ਖਿਲਾਫ ਬਾਰ ਬਾਰ ਸਰਬ ਵਿਆਪੀ ਯੁੱਧ ਛੇੜਨ ਦੀ ਪ੍ਰੇਰਨਾ ਦਿੰਦਾ
ਹੈ ਅਤੇ ਇਹ ਯੁੱਧ ਤਦ ਤੱਕ ਜਾਰੀ ਰੱਖਣ ਦਾ ਸ਼ੰਦੇਸ਼ ਦਿੰਦਾ ਹੈ ਜਦ
ਤੱਕ ਮਨੁੱਖ ਦੇ ਦੁੱਖ, ਦਰਦ, ਪੀਵਾ ਤੇ ਲੁੱਟ ਖਤਮ ਨਹੀ ਹੋ
ਜਾਂਦੇ ਅਤੇ ਮਨੁੱਖ ਇਹਨਾਂ ਤੋਂ ਮੁਕਤ ਨਹੀ ਹੋ ਜਾਂਦਾ । ਸਮਇਕ
ਅਜ਼ਾਦੀ, ਸਮਇਕ ਸਮਾਨਤਾ ਅਤੇ ਵਿਸ਼ਵ ਭਾਇਚਾਰਾ ਸਥਾਪਿਤ ਨਹੀ ਹੋ
ਜਾਂਦੇ ।
ਅੰਬੇਡਕਰਵਾਦ ਅੰਧਵਿਸ਼ਵਾਸ ਤੇ ਯਿਜਨਾਬੰਦ ਹਮਲਾ
ਕਰਦਾ ਹੈ । ਅੰਬੇਡਕਰਵਾਦ ਦਾ ਮੰਤਵ ਸਰਿਸ਼ਟੀ ਦੇ ਆਦਿ ਅੰਤ,
ਪ੍ਰਮਾਤਮਾ- ਆਤਮਾ, ਧਰਮ- ਮਜ਼੍ਹਬ, ਕਿਸਮਤ, ਕਰਾਮਾਤ, ਕਰਮਕਾਂਡ,
ਨਰਕ-ਸਵਰਗ, ਜਾਂ ਲੋਕ ਨੂੰ ਛੱਡਕੇ ਕਿਸੇ ਕਾਲਪਨਿਕ ਪ੍ਰਲੋਕ ਦੀ
ਪੂਜਾ ਕਰਨਾ ਨਹੀ ਬਲਕਿ ਇਸੇ ਸੰਸਾਰ ਚ ਇਸੇ ਧਰਤੀ ਤੇ ਇਸੇ
ਜ਼ਿੰਦਗੀ ਵਿੱਚ ਜੀਵਨ ਦੇ ਸੱਭ ਖੇਤਰਾਂ ਚ ਸੰਘਰਸ਼ ਕਰਕੇ ਮਨੁੱਖ ਤੇ
ਸਮਾਜ ਨੂੰ ਵੱਧ ਤੋਂ ਵੱਧ ਸੁੱਖੀ ਬਨਾਉਣ ਦਾ ਫਲਸਫਾਂ ਹੈ ।
ਅੰਬੇਡਕਰੀ ਫਲਸਫਾ ਜਾਂ ਅੰਬੇਡਕਰਵਾਦ ਭਾਰਤ ਲਈ
ਇਕ ਵਰਦਾਨ ਹੈ । ਭਾਰਤ ਦੀ ਪ੍ਰਗਤੀ ਦਾ ਕਾਰਨ ਅੰਬੇਡਕਰਵਾਦ ਹੀ
ਹੈ । ਅੰਬੇਡਕਰਵਾਦ ਕਰਕੇ ਹੀ ਭਾਰਤ ਦਾ ਨਾਂਅਦੁਨੀਆਂ ਦੇ ਨਕਸ਼ੈ
ਤੇ ਚਮਕਣ ਲੱਗਾ ਹੈ । ਅੱਜ ਭਾਰਤ ਦਾ ਸਮੂਹ ਬੁੱਧੀਜੀਵੀ ਵਰਗ
ਮਹਿਸੂਸ ਕਰਨ ਲੱਗਾ ਹੈ ਕਿ ਭਾਰਤ, ਵਿਸ਼ਵ ਦਾ ਮੁਕਾਬਲਾ ਅੰਬੇਡਕਰੀ
ਫਲਸਫੇ ਨਾਲ ਕਰ ਸਕਦਾ ਹੈ ।
ਐਸ. ਐ. ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ, ਪੰਜਾਬ,
ਫੋਨ : 01824 265887, 9814517499
|