1. | ਸਤਿਗੁਰੂ ਰਵਿਦਾਸ ਜੀ ਕਿਸ ਈਸਵੀ/ਬਿਕਰਮੀ ਸੰਨ ਨੂੰ ਪੈਦਾ ਹੋਏ | 1433 ਬਿਕਰਮੀ 1376 ਈਸਵੀ |
2. | ਸਤਿਗੁਰੂ ਰਵਿਦਾਸ ਜੀ ਦਾ ਜਨਮ ਕਿਸ ਅਸਥਾਨ (ਪਿੰਡ) ਸ਼ਹਿਰ ਵਿੱਚ ਹੋਇਆ ? | ਸੀਰ ਗੋਵਰਧਨ ਪੁਰ, ਕਾਂਸ਼ੀ |
3. | ਸਤਿਗੁਰੂ ਰਵਿਦਾਸ ਜੀ ਦਾ ਜਨਮ ਕਿਸ ਜ਼ਿਲੇ ਵਿੱਚ ਹੋਇਆ ? | ਬਨਾਰਸ |
4. | ਸਤਿਗੁਰੂ ਰਵਿਦਾਸ ਜੀ ਦਾ ਜਨਮ ਕਿਸ ਪ੍ਰਦੇਸ ਵਿੱਚ ਹੋਇਆ ? |
ਉੱਤਰ ਪ੍ਰਦੇਸ ( ਉਸ ਸਮੇਂ ਅਵਧ ) |
5. |
ਸਤਿਗੁਰੂ ਰਵਿਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ? |
ਸ਼੍ਰੀ ਸੰਤੋਖ ਦਾਸ ਜੀ |
6. |
ਸਤਿਗੁਰੂ ਰਵਿਦਾਸ ਜੀ ਦੇ ਮਾਤਾ ਦਾ ਨਾਮ ਕੀ ਸੀ ? |
ਮਾਤਾ ਕਲਸਾਂ ਜੀ |
7. |
ਸਤਿਗੁਰੂ ਰਵਿਦਾਸ ਜੀ ਦੇ ਦਾਦਾ ਜੀ ਦਾ ਨਾਮ ਕੀ ਸੀ ? |
ਕਾਲੂ ਜੀ |
8. |
ਸਤਿਗੁਰੂ ਰਵਿਦਾਸ ਜੀ ਦੇ ਦਾਦੀ ਜੀ ਦਾ ਨਾਮ ਕੀ ਸੀ ? |
ਲਖਪਤੀ ਜੀ |
9. |
ਸਤਿਗੁਰੂ ਰਵਿਦਾਸ ਜੀ ਦੇ ਸੁਪਤਨੀ ਦਾ ਨਾਮ ਕੀ ਸੀ ? |
ਬੀਬੀ ਲੋਨਾ ਜੀ |
10. |
ਸਤਿਗੁਰੂ ਰਵਿਦਾਸ ਜੀ ਦੇ ਸਪੁੱਤਰ ਦਾ ਨਾਮ ਕੀ ਸੀ ? |
ਵਿਜੇ ਦਾਸ ਜੀ |
11. |
ਸਤਿਗੁਰੂ ਰਵਿਦਾਸ ਜੀ ਨੇ ਕਿਸ ਜਾਤੀ ਵਿੱਚ ਜਨਮ ਲਿਆ ? |
ਚਮਾਰ |
12. |
ਸਤਿਗੁਰੂ ਰਵਿਦਾਸ ਜੀ ਦਾ ਗੋਤ ਕੀ ਸੀ ? |
ਜੱਸਲ |
13. |
ਸਤਿਗੁਰੂ ਰਵਿਦਾਸ ਜੀ ਦਾ ਪਿਤਾ ਪੁਰਖੀ ਕਿੱਤਾ ਕੀ ਸੀ ? |
ਚੰਮ ਦਾ ਕੰਮ |
14. |
ਸਤਿਗੁਰੂ ਰਵਿਦਾਸ ਜੀ ਦੀ ਕਿੰਨੀ ਬਾਣੀ ਸ਼੍ਰੀ ਗੁਰੂ ਗਰੰਥ ਸਾਹਿਬ ਚ ਦਰਜ ਹੈ ? |
40 ਸ਼ਬਦ ਅਤੇ ਇਕ ਸਲੋਕ |
15. |
ਸਤਿਗੁਰ ਰਵਿਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ? |
16 ਰਾਗਾਂ ਚ |
16. |
ਸਤਿਗੁਰੂ ਰਵਿਦਾਸ ਜੀ ਦੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਵਿਚ ਥੋੜੇ ਫਰਕ ਨਾਲ ਦੋ ਬਾਰ ਆਏ ਹਨ ? |
ਇਕ ਸ਼ਬਦ |
17. |
ਸਤਿਗੁਰੂ ਰਵਿਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਿੱਥੇ ਕਿੱਥੇ ਹੋਏ ਸਨ ? |
ਚੂਹੜਕਾਣਾ- ਸੱਚਾ ਸੌਦਾ ਵੇਲੇ, ਕਾਲੀ ਬੇਈਂ ਸੁਲਤਾਨਪੁਰ ਲੋਧੀ, ਗੋਪਾਲਦਾਸ ਦੀ ਸਰਾਂ ਬਨਾਰਸ ਵਿਖੇ ( ਜਿੱਥੇ ਅੱਜਕਲ ਗੁਰਦੁਆਰਾ ਗੁਰੂ ਕਾ ਬਾਗ਼ ਹੈ । |
18. |
ਤਿਗੁਰੂ ਰਵਿਦਾਸ ਜੀ ਦੇ ਸਮਕਾਲੀ ਹੋਰ ਸੰਤ ਮਹਾਂਪੁਰਸ਼ ਕੌਣ ਕੌਣ ਸਨ ? |
ਗੁਰੂ ਕਬੀਰ ਜੀ, ਰਾਮਾਨੰਦ ਜੀ, ਗੁਰੂ ਨਾਨਕਦੇਵ ਜੀ, ਰਾਜਾ ਪੀਪਾ, ਭਗਤ ਸੈਣ ਜੀ, ਧੰਨਾ ਜੀ, ਭਗਤ ਭੀਖਨ ਜੀ ਅਤੇ ਭਗਤ ਬੇਨੀ ਜੀ |
19. |
ਸਤਿਗੁਰੂ ਰਵਿਦਾਸ ਜੀ ਦੇ ਪ੍ਰਮੁੱਖ ਸੇਵਕ ਕੌਣ ਕੌਣ ਸਨ ? |
ਮੀਰਾਂ ਬਾਈ, ਝਾਲਾਂ ਬਾਈ, ਰਾਣੀ ਰਤਨ ਕੁੰਵਰ, ਰਾਜਾ ਨਾਗਰ ਮੱਲ, ਰਾਜਾ ਪੀਪਾ, ਰਾਜਾ ਬਹਾਦੁਰ ਸ਼ਾਹ, ਰਾਜਾ ਸਿਕੰਦਰ ਲੋਧੀ, ਰਾਜਾ ਚੰਦ੍ਰਹੰਸ, ਰਾਜਾ ਸਾਂਗਾ, ਪੰਡਤ ਸ਼ਰਧਾ ਰਾਮ, ਰਾਮ ਲਾਲ, ਰਾਜਾ ਬੈਨ ਸਿੰਘ, ਪੰਡਤ ਗੰਗਾ ਰਾਮ, ਬੀਬੀ ਭਾਨਮਤੀ, ਰਾਜਾ ਚੰਦ੍ਰ ਪ੍ਰਤਾਪ । |
20. |
ਸਤਿਗੁਰੂ ਰਵਿਦਾਸ ਜੀ ਕਿੰਨੀ ਵਾਰੀ ਜੇਲ ਗਏ ਅਤੇ ਕਿੱਥੇ ? |
ਦੋ ਵਾਰ, ਸਿਕੰਦਰ ਲੋਧੀ ਦੀ ਜੇਲ ਦਿੱਲੀ ਅਤੇ ਰਾਜਾ ਬੇਨ ਸਿੰਘ ਦੀ ਜੇਲ ਖੁਰਾਲਗੜ |
21. |
ਸਤਿਗੁਰੂ ਰਵਿਦਾਸ ਜੀ ਵਲੋਂ ਲਿਖੇ " ਨਾਮ ਤੇਰੋ ਆਰਤੀ " ਵਾਲੇ ਸ਼ਬਦ ਵਿੱਚ ਸਾਨੂੰ ਕੀ ਸੰਦੇਸ਼ ਦਿੱਤਾ ਗਿਆ ਹੈ ? |
ਇਹ ਸ਼ਬਦ ਕਰਮ-ਕਾਂਡਾਂ ਦਾ ਖੰਡਨ ਕਰਦਾ ਹੈ । ਨਾਮ ਤੋਂ ਬਿਨਾ ਸਾਰੇ ਪੂਜਾ ਪਾਠ ਦੀਆਂ ਸਮੱਗ੍ਰੀਆਂ ਆਦਿ ਨੂੰ ਝੂਠ ਦਰਸਾਉਦਾ ਹੈ । ਮੂਰਤੀ ਪੂਜਾ ਕਰਨ ਅਤੇ ਮੂਰਤੀਆਂ ਨੂੰ ਭੋਗ ਲਗਵਾਉਣ ਤੋਂ ਵਰਜਦਾ ਹੈ । ਨਾਮੁ ਤੋਂ ਬਿਨਾ ਜਿਮਿਂਆਂ ਵੀ ਵਸਤਾਂ ਦੇ ਨਾਮ ਇਸ ਸ਼ਬਦ ਵਿੱਚ ਆਏ ਹਨ ਉਨ੍ਹਾਂ ਸਾਰੀਆਂ ਵਸਤਾਂ ਤੇ ਕਰਮ ਕਾਂਡਾ ਨੂੰ ਛੱਡਣ ਲਈ ਕਿਹਾ ਹੈ । |
22. |
ਸਤਿਗੁਰੂ ਰਵਿਦਾਸ ਜੀ ਦੀਆਂ ਪੰਜਾਬ ਚ ਫੇਰੀਆਂ ਕਿੰਨਿਆਂ ਹਨ ? |
ਤਿੰਨ, ਚੂਹੜਕਾਣਾ, ਸੁਲਤਾਨਪੁਰ ਲੋਧੀ ਅਤੇ ਖੁਰਾਲਗੜ |
23. |
ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਕਿਸ ਕਿਸ ਗੁਰੂ ਨੇ ਸਤਿਗੁਰੂ ਰਵਿਦਾਸ ਜੀ ਦਾ ਉਲੇਖ ਕੀਤਾ ਹੈ ? |
ਗੁਰੂ ਅਰਜਨ ਦੇਵ, ਗੁਰੂ ਰਾਮ ਦਾਸ, ਭੱਟ ਕਲ ਸਹਾਰ |
24. |
ਉਸ ਵੇਲੇ ਸ਼ੂਦਰਾਂ ਨੂੰ ਕਿਹੜੇ ਕਿਹੜੇ ਕੰਮ ਦੀ ਮਨਾਹੀ ਸੀ ? |
ਵਿਦਿਆ ਹਾਸਲ ਕਰਨਾ, ਮੰਦਰਾਂ ਵਿੱਚ ਜਾਣਾ, ਪ੍ਰਭੂ ਭਗਤੀ ਕਰਨੀ, ਉਚ ਜਾਤਾਂ ਦੇ ਘਰਾਂ, ਸਮਾਜਿਕ ਥਾਵਾਂ, ਖੂਹਾਂ ਰਸਤਿਆਂ ਅਤੇ ਚਾਰਗਾਹਾਂ ਆਦਿ ਵਿੱਚ ਜਾਣਾ । |
25. |
ਸਤਿਗੁਰੂ ਰਵਿਦਾਸ ਜੀ ਖਰਾਲਗੜ੍ਹ ਕਿਸ ਸੰਨ ਵਿੱਚ ਆਏ ਸਨ ? |
ਸੰਨ 1515 ਈਸਵੀ |
26. |
ਖੁਰਲ਼ਗੜ ਵਿਖੇ ਗੁਰੂ ਰਵਿਦਾਸ ਜੀ ਕਿੰਨਾ ਸਮਾਂ ਰਹੇ ? |
ਚਾਰ ਸਾਲ ਦੋ ਮਹੀਨੇ ਗਿਆਰਾਂ ਦਿਨ |
27. |
ਖੁਰਾਲਗੜ ਪੰਜਾਬ ਦੇ ਕਿਸ ਜ਼ਿਲੇ ਵਿੱਚ ਹੈ ? |
ਹੁਸ਼ਿਆਰਪੁਰ ( ਪੰਜਾਬ ) |
28. |
ਖੁਰਾਲਗੜ ਦੇ ਨਜ਼ਦੀਕ ਦੇ ਸ਼ਹਿਰ ਦਾ ਨਾਮ ਕੀ ਹੈ ? |
ਗੜਸ਼ੰਕਰ ( ਪੰਜਾਬ ) |
29. |
ਸੱਭ ਤੋਂ ਵੱਡਾ ਸ਼੍ਰੀ ਗੁਰੂ ਰਵਿਦਾਸ ਮੈਮੋਰੀਆਂ ਗੇਟ ਕਿਸ ਸ਼ਹਿਰ ਵਿੱਚ ਬਣਿਆ ਹੋਇਆ ਹੈ ? |
ਜਵਾਲਾਪੁਰ, ਹਰੀਦਵਾਰ, ਉਤਰਾਖੰਡ |
30. |
ਸਤਿਗੁਰੂ ਰਵਿਦਾਸ ਜੀ ਨੇ ਕਿਹੜੀਆਂ ਕਿਹੜੀਆਂ ਸਮਾਜਿਕ ਤਬਦੀਲੀਆਂ ਲਿਆਉਣ ਲਈ ਜਾਗਰੂਕਤਾ ਲਿਆਂਦੀ ? |
ਸ਼ੁਦਰਾਂ ਨੂੰ ਵਿਦਿਆ ਪ੍ਰਾਪਤੀ ਦਾ ਹੱਕ, ਸਮਾਜ ਵਿੱਚ ਬਰਾਬਰਤਾ, ਮੰਦਰਾਂ ਤੇ ਸਮਾਜਿਕ ਸਥਾਨਾਂ ਤੇ ਜਾਣ ਦੇ ਹੱਕ ਆਦਿ । |
31. |
ਤਿਗੁਰ ਰਵਿਦਾਸ ਜੀ ਦੇ ਸਮੇਂ ਦਾ ਕਿਹੜਾ ਦਰੱਖਤ ਅਜੇ ਵੀ ਕਾਂਸ਼ੀ ਵਿਖੇ ਮੌਜੂਦ ਹੈ ? |
ਇਮਲੀ ਦਾ ਦਰੱਖਤ |
32. |
ਸਤਿਗੁਰ ਰਵਿਦਾਸ ਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਕਿਸ ਜਗਾਹ ਤੇ ਮੌਜੂਦ ਹਨ ? |
ਮੀਰਾਂ ਦੇ ਮੰਦਰ ਦੇ ਬਾਹਰ ਬਣੀ ਛਤਰੀ ਹੇਠਾਂ, ਚਿਤੌੜਗੜ ਵਿਖੇ |
33. |
ਉਸ ਵੇਲੇ ਸਮਾਜ ਨੂੰ ਕਿਹੜੇ ਵਰਗਾਂ ਵਿੱਚ ਵੰਡਿਆ ਹੋਇਆ ਸੀ ? |
ਬਰ੍ਹਾਮਣ, ਖੱਤਰੀ, ਵੈਸ਼, ਸ਼ੂਦਰ |
34. |
ਪੰਜਾਬ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਨਾਲ ਸਬੰਧਿਤ ਮੁੱਖ ਅਸਥਾਨ ਕਿਹੜਾ ਹੈ ?ਜਿੱਥੇ ਉਹ ਜਿਆਦਾ ਸਮਾਂ ਰਹੇ । |
ਖੁਰਾਲ ਗੜ, |
35. |
ਸਤਿਗੁਰੂ ਰਵਿਦਾਸ ਜੀ ਨੂੰ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ ? |
ਰੈਦਾਸ, ਰੂਹੀਦਾਸ, ਰੋਹਿਤਦਾਸ, ਰਮਦਾਸੇ |
36. |
ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਕਿੱਥੇ ਕਿੱਥੇ ਪ੍ਰਾਚੀਨ ਕੁੰਡ (ਸਰੋਵਰ) ਬਣੇ ਹੋਏ ਹਨ ? |
ਅਲੋਰਾ, ਹੈਦਰਾਬਾਦ, ਜੂਨਾਗੜ, ਬਨਾਰਸ ਦੇ ਕੋਲ ਮੰਢੇਰ ਵਿਖੇ |
37. |
ਸਤਿਗੁਰੂ ਰਵਿਦਾਸ ਜੀ ਨੇ ਕਿਹੋ ਜਿਹੇ ਸਮਾਜ ( ਸ਼ਹਿਰ) ਦੀ ਕ੍ਰਾਂਤੀਕਾਰੀ ਕਲਪਣਾ ਕੀਤੀ ਹੈ ਅਤੇ ਉਸਦਾ ਨਾਮ ਕੀ ਹੈ ? |
ਅਜਿਹਾ ਸਮਾਜ )ਸ਼ਹਿਰ) ਜਿਥੇ ਜਾਤ-ਪਾਤ ਨਾ ਹੋਵੇ, ਊਚ-ਨੀਚ ਨਾ ਹੋਵੇ, ਹਰ ਇਕ ਨੂੰ ਸਮਾਜ ਵਿੱਚ ਬਰਾਬਰੀ ਨਾਲ ਵਿਚਰਣ ਦਾ ਹੱਕ ਹੋਵੇ, ਈਰਖਾ ਮੰਦੀ, ਗਰੀਬੀ, ਦੁੱਖ, ਟੈਕਸ ਆਦਿ ਨਾ ਹੋਣ। ਉਹ ਹੈ ਬੇਗ਼ਮੁਪੁਰਾ |
38. |
ਸਤਿਗੁਰੂ ਰਵਿਦਾਸ ਜੀ ਦਾ ਉਚਾਰਿਆ ਪ੍ਰਮੁੱਖ ਸਲੋਕ ਭਾਵਅਰਥ ਸਹਿਤ ਲਿਖੋ । |
ਹਰਿ ਸੋ ਹੀਰਾ ਛਾਡਿ ਕੈ, ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ ਰਵਿਦਾਸ ॥ ਜੋ ਮਨੁੱਖ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ ਉਹ ਲੋਕ ਨਰਕਾਂ ਨੂੰ ਜਾਣਗੇ |
39. |
ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਚ ਕਿਸ ਪੁਰਾਤਨ ਮਹਾਂਪੁਰਸ਼ ਦੀ ਉਪਮਾ ਕੀਤੀ ਹੈ ? |
ਭਗਵਾਨ ਬਾਲਮੀਕ ਜੀ |
40. |
ਸਤਿਗੁਰ ਰਵਿਦਾਸ ਜੀ ਦੇ ਕਿੰਨੇ ਸ਼ਬਦਾਂ ਵਿੱਚ ਸ਼ਰਾਬ ਪੀਣ ਦੀ ਮਨਾਹੀ ਕੀਤੀ ਗਈ ਹੈ ? |
੨ ( ਦੋ ) |
41. |
ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਰਾਜਾ ਰਾਮ ਚੰਦ, ਮੁਰਾਰਿ, ਗੋਬਿੰਦ, ਪਰਮਾਨੰਦ, ਮਾਧਵ, ਗੁਸਈਆਂ, ਪ੍ਰਭੁ, ਮਾਧੋ ਅਤੇ ਨਰਾਇਣ ਕਿਸ ਨੂੰ ਕਿਹਾ ਹੈ ? |
ਪਰਮ ਪੁਰਖ ਪ੍ਰਮਾਤਮਾ ਨੂੰ |
42. |
ਸਤਿਗੁਰੂ ਰਵਿਦਾਸ ਜੀ ਨੇ ਕਿੰਨੇ ਸ਼ਬਦਾਂ ਵਿੱਚ ਆਪਣੀ ਜਾਤੀ ਦਾ ਉਲੇਖ ਕੀਤਾ ਹੈ ? |
9 |
43. |
ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਮਿਲਣੀ ਵੇਲੇ ਸਤਿਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ? |
ਸਤਿਗੁਰੂ ਰਵਿਦਾਸ ਜੀ ਦੀ ਉਮਰ 105 ਸਾਲ ( (1376 ਈ:) ਅਤੇ ਸਤਿਗੁਰੂ ਨਾਨਕਦੇਵ ਜੀ ਦੀ 12 ਸਾਲ (1469 ਈ:) |
44. |
ਸਤਿਗੁਰੂ ਰਾਮਦਾਸ ਜੀ ਦੀ ਬਾਣੀ ਅਨੁਸਾਰ ਕਿਸ ਵਰਣ ਦੇ ਲੋਕ ਸਤਿਗੁਰੂ ਰਵਿਦਾਸ ਜੀ ਦੇ ਚਰਣੀ ਪਏ ? |
ਚਾਰੇ ਵਰਣਾ ਦੇ ਲੋਕ |
45. |
ਸਤਿਗੁਰੂ ਰਵਿਦਾਸ ਜੀ ਦੇ ਕਿਸ ਸ਼ਿਸਯ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ? |
ਪੀਪਾ ਭਗਤ ਜੀ |
46. |
ਸਤਿਗੁਰੂ ਰਵਿਦਾਸ ਜੀ ਦੇ ਕਿੰਨੇ ਸ਼ਬਦ ਤੁਹਾਨੂੰ ਜ਼ੁਬਾਨੀ ਯਾਦ ਹਨ |
|
47. |
ਭਾਈ ਗੁਰਦਾਸ ਜੀ ਅਨੁਸਾਰ ਸਤਿਗੁਰੂ ਰਵਿਦਾਸ ਜੀ ਦੇ ਮਹਿਮਾ ਦੇ ਚਰਚੇ ਕਿੰਨੀਆਂ ਦਿਸ਼ਾਵਾਂ ਵਿੱਚ ਵੱਜਦੇ ਸਨ ? |
ਚਾਰੇ ਪਾਸੀਂ, (ਚੌਹੀਂ ਚੱਕੀਂ) |
48. |
ਸਤਿਗੁਰੂ ਰਵਿਦਾਸ ਜੀ ਨੇ ਕਿਸ ਸ਼ਬਦ ਵਿੱਚ ਇਕੱਠੇ ਹੋਕੇ ਰਲ ਮਿਲ ਕੇ ਰਹਿਣ ਲਈ ਪ੍ਰੇਰਿਤ ਕੀਤਾ ਹੈ ? |
ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ ॥ |
49. |
ਸਤਿਗੁਰੂ ਰਵਿਦਾਸ ਜੀ ਨੇ ਕਿਸ ਸ਼ਬਦ ਵਿੱਚ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ ? |
ਪੜੀਐ ਗੁਨੀਐ ਨਾਮੁ ਸਭੁ ਸੁਨੀਐ, ਅਨਭਉ ਭਾਉ ਨ ਦਰਸੈ |
50. |
ਸਤਿਗੁਰੂ ਰਵਿਦਾਸ ਜੀ ਦੀ ਕੁੱਲ ਉਮਰ ਕਿੰਨੀ ਸੀ ? |
151 ਸਾਲ |