UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਛੁਪੇ ਰੁਸਤਮ- ਸਮਾਜ ਸੇਵਾ ਦੀ ਇਕ ਵਿਲੱਖਣੀ ਉਦਾਹਰਣ

 

 

ਉੱਘੇ ਸਮਾਜ ਸੇਵਕ

ਸਮਰੱਥ ਬਿਜ਼ਨਸਮੈਨ, ਸੱਚੇ ਸਮਾਜ ਸੇਵਕ, ਸ਼੍ਰੀ ਅਸ਼ੋਕ ਕੁਮਾਰ ਜੀ ਨੇ

ਹਰ ਸਾਲ ਗ਼ਰੀਬ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਉਣ ਦੇ ਸ਼ੁੱਭ ਕਾਰਜ ਦੀ ਲੜੀ ਵਿੱਚ ਇਸ ਸਾਲ 23 ਮਾਰਚ ਨੂੰ 41 ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਇਹ ਧਰਤੀ ਤੇ ਅਸਮਾਨ ਅੱਜ ਦੇ ਕਲਯੁੱਗ ਵਿੱਚ ਵੀ ਦੂਸਰਿਆਂ ਦੇ ਦਰਦ ਨੂੰ ਆਪਣਾ ਦਰਦ ਸਮਝਣ ਵਾਲੇ ਸਮਾਜ ਸੇਵਕਾਂ ਅਤੇ ਕੁੱਝ ਕੁ ਧਰਮੀ ਇਨਸਾਨਾਂ ਦੇ ਆਸਰੇ ਹੀ ਖੜੇ ਹਨ । ਬੇਸ਼ੱਕ ਕਲਯੁੱਗ ਜੋਬਨ ਤੇ ਹੈ ਪਰ ਅੱਜ ਵੀ ਕੋਮਲ ਹਿਰਦਿਆਂ ਵਾਲੇ, ਦੁਖੀਆਂ ਦੇ ਦਰਦੀਆਂ ਅਤੇ ਰੱਬ ਨੂੰ ਹਰਦਮ ਯਾਦ ਰੱਖਣ ਵਾਲਿਆਂ ਦੀ ਕਮੀ ਨਹੀ ਹੈ। ਅੱਜ ਵੀ ਕਈ ਅਜਿਹੇ ਇਨਸਾਨ ਸਾਡੇ ਵਿੱਚ ਹਨ ਜੋ ਪ੍ਰਮਤਮਾ ਵਲੋਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦਾ ਗੁਮਾਨ ਨਹੀ ਕਰਦੇ ਅਤੇ ਦਾਤਾਂ ਬਖਸ਼ਣ ਵਾਲੇ ਦਾਤਾਰ ਨੂੰ ਨਾ ਵਿਸਾਰਦੇ ਹੋਏ ਪ੍ਰਭੂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਸਮਾਜ ਭਲਾਈ ਕਾਰਜਾਂ ਵਿੱਚ ਖਰਚਣਾ ਆਪਣਾ ਫਰਜ਼ ਸਮਝਦੇ ਹਨ । ਅਜਿਹੀ ਹੀ ਪ੍ਰਮਾਤਮਾ ਦੀ ਬਖਸ਼ਿਸ਼ ਹੁੰਡਾਈ ਜਿਊਲਰੀ ਤੇ ਕਈ ਹੋਰ ਕਾਰੋਬਾਰੀ ਅਦਾਰਿਆਂ ਦੇ ਮਾਲਿਕ ਅਸ਼ੋਕ ਕੁਮਾਰ ਜੀ ਤੇ ਵੀ ਹੈ ।

ਸੰਨ 2006 ਵਿੱਚ ਸ਼੍ਰੀ ਅਸ਼ੋਕ ਕੁਮਾਰ ਜੀ ਦੀ ਸਵਰਗਵਾਸੀ ਮਾਤਾ ਜੀ ਦੀ ਪਹਿਲੀ ਬਰਸੀ ਦੇ ਅਖੰਡ ਪਾਠ ਕਰਵਾਏ ਗਏ ਸਨ ਤਦ ਉਹਨਾਂ ਦੀ ਯਾਦ ਨੂੰ ਸਮ੍ਰਪਿਤ ਕਰਦਿਆਂ ਹੋਇਆਂ ਤਿੰਨ ਗ਼ਰੀਬ ਲੜਕੀਆਂ ਦੇ ਵਿਆਹ ਸ਼੍ਰੀ ਅਸ਼ੋਕ ਕੁਮਾਰ ਜੀ ਵਲੋਂ ਕਰਵਾਏ ਗਏ ਸਨ। ਉਸਤੋਂ ਬਾਦ ਹਰ ਸਾਲ 11 ਚੇਤ ਨੂੰ ਪਿੰਡ ਵਿੱਚ ਹੋਣ ਵਾਲੇ ਮੇਲੇ ਦੇ ਪਹਿਲੇ ਦਿਨ ਸ਼੍ਰੀ ਅਸ਼ੋਕ ਕੁਮਾਰ ਜੀ ਵਲੋਂ ਗ਼ਰੀਬ ਲੜਕੀਆਂ ਦੇ ਵਿਆਹਾਂ ਦੀ ਸੇਵਾ ਹੋਰ ਵੀ ਵਧਾ ਦਿੱਤੀ ਗਈ । ਪ੍ਰਮਾਤਮਾ ਦੀ ਏਨੀ ਮਿਹਰ ਹੋਈ ਹੈ ਕਿ ਸੰਨ 2011 ਵਿੱਚ 30 ਲੜਕੀਆਂ ਅਤੇ ਇਸ ਸਾਲ ਸੰਨ 2012 ਵਿੱਚ 41 ਗ਼ਰੀਬ ਲੜਕੀਆਂ ਦੇ  ਵਿਆਹਾਂ ਦੀ ਸੇਵਾ ਹੋਈ ਹੈ।

ਅਸ਼ੋਕ ਕੁਮਾਰ ਜੀ ਵਲੋਂ ਕਰਵਾਏ ਜਾਂਦੇ ਇਹਨਾਂ ਵਿਆਹਾ ਵਿੱਚ ਲੜਕੀਆਂ ਨੂੰ ਘਰੇਲੂ ਜਰੂਰਤ ਦਾ ਸਾਰਾ ਸਮਾਨ, ਪ੍ਰੈਸ਼ਰ ਕੂਕਰ ਬਿਸਤਰੇ ਅਤੇ ਕੰਬਲਾਂ ਆਦਿ ਸਮੇਤ ਦਿੱਤਾ ਜਾਂਦਾ ਹੈ । ਵਿਆਹਾਂ ਵੇਲੇ ਚੂੜੇ, ਕਲੀਰਿਆਂ ਅਤੇ ਪੱਲਾ ਫੜਾਉਣ ਦੀ ਰਸਮ ਮਾਪਿਆਂ ਵਾਂਗ ਅਸ਼ੋਕ ਕੁਮਾਰ ਜੀ ਅਤੇ ਉਹਨਾਂ ਦੇ ਪ੍ਰੀਵਾਰ ਅਤੇ ਸਾਥੀਆਂ ਵਲੋਂ ਨਿਭਾਈ ਜਾਂਦੀ ਹੈ । ਵਿਆਹਾਂ ਵਿੱਚ ਡੀ.ਜੇ ਸ਼ਮੇਤ ਹਰ ਪ੍ਰਕਾਰ ਦਾ ਮਨੋਰੰਜਨ ਦਾ ਪ੍ਰਬੰਧ ਵੀ ਹੁੰਦਾ ਹੈ ਤਾਂ ਕਿ ਵਿਆਹ ਵਾਲੇ ਜੋੜਿਆਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹਨਾਂ ਦੇ ਵਿਆਹ ਵਿੱਚ ਆਮ ਵਿਆਹਾਂ ਨਾਲੋਂ ਕਿਸੇ ਵੀ ਕਿਸਮ ਦੀ ਕੋਈ ਕਮੀ ਰਹੈ ਹੈ । ਲੜਕੀਆਂ ਦੇ ਦਹੇਜ ਦਾ ਸਮਾਨ ਉਹਨਾਂ ਦੇ ਸੁਸਰਾਲ ਤੱਕ ਪਹੁੰਚਾਣ ਦੀ ਜੁੰਮੇਵਾਰੀ ਵੀ ਪ੍ਰਬੰਧਕਾਂ ਦੀ ਹੀ ਹੁੰਦੀ ਹੈ । ਵਿਆਹ ਦੀਆਂ ਰਸਮਾਂ ਵੇਲੇ ਇਸ ਵਾਰ ਪ੍ਰਸਿੱਧ ਕੀਰਤਨੀ ਜਥੇ ਭਾਈ ਸਾਹਿਬ ਓਂਕਾਰ ਸਿੰਘ ਜੀ ਊਨੇ ਵਾਲਿਆਂ ਨੇ ਕੀਰਤਨ ਦੀ ਸੇਵਾ ਨਿਭਾਈ ਜਿਸ ਨਾਲ ਸਾਰਾ ਮਹੌਲ ਰੂਹਾਨੀ ਅਤੇ ਅਨੰਦਮਈ ਬਣ ਗਿਆ । ਵਿਆਹ ਵਾਲੇ ਸਮਾਗਮ ਦੇ ਪੰਡਾਲ ਤੋਂ ਇਲਾਵਾ ਖਾਣੇ ਵਾਸਤੇ ਅਲੱਗ ਪੰਡਾਲ ਦਾ ਇੰਤਜ਼ਾਮ ਹੁੰਦਾ ਹੈ ਜਿਥੇ ਲੰਗਰ ਅਤੁੱਟ ਚੱਲਦਾ ਰਹਿੰਦਾ ਹੈ  । ਜਿਵੇਂ ਕਿ ਤਸਵੀਰਾਂ ਤੋਂ ਸਾਫ ਪਤਾ ਚੱਲਦਾ ਹੈ ਮਹਿਮਾਨਾ ਦਾ ਏਨਾ ਵੱਡਾ ਇਕੱਠ ਤਾਂ ਸਰਮਾਏਦੲਰਾਂ ਦੀਆਂ ਬੇਟੀਆਂ ਦੇ ਵਿਆਹਾਂ ਤੇ ਵੀ ਨਹੀ ਹੁੰਦਾ ਜਿੰਨਾ ਇਹ ਗ਼ਰੀਬ ਲੜਕੀਆਂ ਦੇ ਵਿਆਹਾਂ ਵਿੱਚ ਹੁੰਦਾ ਹੈ । ਮੁੱਕਦੀ ਗੱਲ ਕਿ ਇਹ ਗ਼ਰੀਬ ਲੜਕੀਆਂ ਇਸ ਤਰਾਂ ਦੇ ਵਿਆਹ ਸਮਾਗਮਾਂ ਕਰਕੇ ਆਪਣੇ ਆਪ ਨੂੰ ਮਾਣ-ਮੱਤੀਆਂ ਮਹਿਸੂਸ ਕਰਦੀਆਂ ਹਨ।

ਆਖਿਰ ਵਿੱਚ ਜਦ ਡੋਲੀ ਵਿਦਾ ਕਰਨ ਦਾ ਸਮਾਂ ਆਉਦਾ ਹੈ ਤਾਂ ਸ਼੍ਰੀ ਅਸ਼ੋਕ ਕੁਮਾਰ ਜੀ, ਉਹਨਾਂ ਦਾ ਪ੍ਰੀਵਾਰ ਅਤੇ ਸਾਰੇ ਪ੍ਰਬੰਧਕ ਸਾਥੀ ਭਾਵੁਕ ਜੋ ਜਾਂਦੇ ਹਨ ਤੇ ਬਿਲਕੁਲ ਆਪਣੀਆਂ ਧੀਆਂ ਵਾਂਗ ਇਹਨਾਂ ਬੇਟੀਆਂ ਨੂੰ ਵਿਦਾ ਕਰਦੇ ਹਨ । ਸਮੂਹਿਕ ਵਿਆਹ ਤਾਂ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਕਰਵਾਏ ਹੀ ਜਾਂਦੇ ਰਹਿੰਦੇ ਹਨ ਪਰ ਇਹ ਵਿਆਹ ਜਿਸ ਲਗਨ ਅਤੇ ਜਜ਼ਬੇ ਨਾਲ ਕਰਵਾਏ ਜਾਂਦੇ ਹਨ ਇਹ ਆਪਣੇ ਆਪ ਵਿੱਚ ਇਕ ਮਿਸਾਲ ਬਣ ਜਾਂਦੀ ਹੈ ।

ਜਦ ਅਸ਼ੋਕ ਕੁਮਾਰ ਜੀ ਨਾਲ ਇਹਨਾਂ ਵਿਆਹਾਂ ਬਾਰੇ ਗੱਲ ਹੋਈ ਤਾਂ  ਉਹਨਾਂ ਨੇ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਇਹ ਸਭ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ ਅਤੇ ਉਹਨਾਂ ਨੇ ਆਪਣੇ ਸਾਰੇ ਦੋਸਤਾਂ ਅਤੇ ਸਹਿਯੋਗੀਆਂ ਦਾ ਬਹੁਤ ਧੰਨਵਾਦ ਕੀਤਾ ਜਿਹੜੇ ਇਸ ਸਮਾਗਮ ਵਿੱਚ ਕਿਸੇ ਤਰਾਂ ਦੀ ਵੀ ਕੋਈ ਮਦਦ ਜਾਂ ਸਾਰਥਿਕ ਸਲਾਹਾਂ ਦੇਕੇ ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਸਹਾਈ ਹੁੰਦੇ ਹਨ ।

ਸ਼੍ਰੀ ਗੁਰੂ ਰਵਿਦਾਸ ਵੈਲਫੇਆਰ ਸੋਸਾਇਟੀ ਯੂ.ਏ.ਈ ਵਲੌਂ ਸ਼੍ਰੀ ਅਸ਼ੋਕ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ । ਅਦਾਰਾ ਉਪਕਾਰ.ਕੋਮ ਦੇ ਰਾਹੀ ਅਸ਼ੋਕ ਕੁਮਾਰ ਜੀ ਵਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਅਗਰ ਉਹਨਾਂ ਦੀ ਜਾਣਕਾਰੀ ਵਿੱਚ ਅਜਿਹੀ ਕੋਈ ਲੜਕੀ ਹੋਵੇ ਤਾਂ ਉਹ ਸ਼੍ਰੀ ਅਸ਼ੋਕ ਕੁਮਾਰ ਜੀ ਨਾਲ ਜਾਂ ਅਦਾਰਾ ਉਪਕਾਰ.ਕੋਮ ਨਾਲ ਸੰਪਰਕ ਕਰਨ ।

ਰੂਪ ਸਿੱਧੂ  

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ