ਸਿਆਸੀ
ਲੀਡਰਾਂ ਦੀਆਂ ਪਾੜੇ ਪਾਉਣ ਵਾਲੀਆਂ ਚਾਲਾਂ ਤੋਂ ਸਾਵਧਾਨ ਹੋਣ ਦੀ
ਲੋੜ ਚਮਾਰ ਰੈਜੀਮੈਂਟ ਦੀ ਮੰਗ ਸਮੂਹ ਅਨੁਸੂਚਿਤ ਜਾਤਾਂ
ਨੂੰ ਅੱਡੋ-ਫਾਟ ਕਰਨ ਦੀ ਕੋਝੀ ਸਾਜਿਸ਼
੦੯-੦੩-੨੦੧੧
- ਭਾਰਤੀ ਫੌਜ ਵਿੱਚੋਂ ਚਮਾਰ ਰੈਜੀਮੈਂਟ ਸੰਨ ੧੯੪੬ ਵਿੱਚ ਖਤਮ
ਕਰ ਦਿੱਤੀ ਗਈ ਸੀ
।
੭ ਮਾਰਚ ੨੦੧੧ ਨੂੰ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਰਘੂਵੰਸ਼
ਪ੍ਰਸ਼ਾਦ ਯਾਦਵ ਨੇ ਫਿਰ ਤੋਂ ਚਮਾਰ ਰੈਜੀਮੈਂਟ ਬਨਾਉਣ ਦਾ ਮੁੱਦਾ
ਪਾਰਲੀਮੈਂਟ ਵਿੱਚ ਉਠਾਇਆ
।
ਉਹਨਾਂ ਕਿਹਾ ਕਿ ਜੇਕਰ ਜੱਟ,
ਰਾਜਪੂਤ ਅਤੇ ਮਹਾਰ ਰੈਜੀਮੈਂਟ ਹੋ ਸਕਦੀਆਂ ਹਨ ਤਾਂ ਫਿਰ ਚਮਾਰ
ਰੈਜੀਮੈਂਟ ਤੇ ਕੀ ਇਤਰਾਜ ਹੋ ਸਕਦਾ ਹੈ
।
ਵਾਹ ਜੀ ਵਾਹ! ਜਾਤੀਵਾਦ ਦੇ ਨਾਮ ਤੇ ਲੋਕਾਂ ਨੂੰ ਵੰਡਕੇ ਵੋਟਾਂ
ਬਟੋਰਨ ਵਾਲਿਆਂ ਦੇ ਹਥਕੰਡੇ ਤਾਂ ਦੇਖੋ! ਸੰਸਾਰ ਜਾਤੀਵਾਦ ਨੂੰ
ਖਤਮ ਕਰਨ ਦੀਆਂ ਗੱਲਾ ਕਰਦਾ ਹੈ ਅਤੇ ਇਹ ਲੀਡਰ ਵੋਟਾਂ ਦੀ ਖਾਤਿਰ
ਜਾਤੀਵਾਦ ਨੂੰ ਵਧਾਵਾ ਦੇ ਰਹੇ ਹਨ
।
ਅਗਰ ਕਿਸੇ ਵੀ ਨੇਤਾ ਨੂੰ ਪਛੜੇ ਵਰਗਾਂ ਜਾਂ ਸਮੂਹ ਅਨੁਸੂਚਿਤ
ਜਾਤੀਆਂ ਦੇ ਹਿੱਤਾਂ ਦਾ ਜ਼ਰਾ ਜਿੰਨਾ ਭੀ ਖਿਆਲ ਹੈ ਤਾਂ
ਅਨੁਸੂਚਿਤ ਜਾਤੀਆਂ ਨੂੰ ਜਾਤ ਦੇ ਅਧਾਰ ਤੇ ਵੰਡਣ ਦੀ ਬਜਾਏ
ਇਹਨਾਂ ਸਾਰੀਆਂ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਇਕ ਕਰਨ ਦੇ
ਉਪਰਾਲੇ ਕਰਨੇ ਚਾਹੀਦੇ ਹਨ
।
ਚਮਾਰ ਰੈਜੀਮੈਂਟ ਦੀ ਮੰਗ ਰੱਖਣ ਦੀ ਬਜਾਏ
“ਅਨੁਸੂਚਿਤ
ਜਾਤੀ ਰੈਜੀਮੈਂਟ”
ਵਰਗਾ ਕੋਈ ਉਪਰਾਲਾ ਹੋਵੇ ਤਾਂ ਉਹ ਫਿਰ ਵੀ ਪਛੜੇ ਵਰਗ ਲਈ
ਲਾਹੇਵੰਦ ਹੋ ਸਕਦਾ ਹੈ
।
ਅਗਰ ਅਸੀ ਸਮੂਹ ਪਛੜੇ ਵਰਗ ਦਾ ਭਲਾ ਚਾਹੁੰਦੇ ਹਾਂ ਤਾਂ ਫਿਰ
ਕੁੱਝ ਅਜਿਹਾ ਕਰਨ ਦੀ ਲੋੜ ਹੈ ਜਿਸ ਨਾਲ ਸਮੂਹ ਅਨੁਸੂਚਿਤ
ਜਾਤੀਆਂ ਇਲ ਝੰਡੇ ਹੇਠ ਆ ਜਾਣ
।
ਚਮਾਰ ਰੈਜੀਮੈਂਟ ਦੂਸਰੇ ਵਿਸ਼ਵ ਯੁੱਧ ਵਕਤ ਬਣੀ ਸੀ ਅਤੇ ਉਸਨੇ
ਬਹੁਤ ਸਾਰੀਆਂ ਨਾਮੀ ਉਪਲਬਧੀਆਂ ਹਾਸਿਲ ਵੀ ਕੀਤੀਆਂ ਸਨ
।
ਪਾਕਿਸਤਾਨ ਦੇ ਇਕ ਪੁਰਾਣੇ ਲੀਡਰ ਸ਼੍ਰੀ ਅਯੂਬ ਖਾਨ ਵੀ ਚਮਾਰ
ਰੈਜੀਮੈਂਟ ਦੇ ਅਫਸਰ ਹੋਇਆ ਕਰਦੇ ਸਨ
।
ਉਸ ਵਕਤ ਵੀ ਚਮਾਰ ਰੈਜੀਮੈਂਟ ਬਨਣ ਦਾ ਮੁੱਖ ਉਦੇਸ਼ ਵੀ ਅੰਗ੍ਰੇਜ਼
ਦੀ ਪਾੜੋ ਅਤੇ ਰਾਜ ਕਰੋ ਨੀਤੀ ਹੀ ਸੀ
।
ਚਮਾਰ ਰੈਜੀਮੈਂਟ ਨੂੰ ਦੂਸਰੇ ਵਿਸ਼ਵ ਯੁੱਧ ਵਿੱਚ ਖਾਸ ਯੋਗਦਾਨ
ਕਰਕੇ
“ਬੈਟਲ
ਆਨਰ ਆਫ ਕੋਹੀਮਾ”
ਦਾ ਅਵਾਰਡ ਵੀ ਦਿੱਤਾ ਗਿਆ ਸੀ
।
ਪਰ ਗੋਰਿਆ ਦਾ ਮਤਲਬ ਨਿਕਲ ਜਾਣ ਤੇ ਦੂਸਰੇ ਵਿਸ਼ਵ ਯੁੱਧ ਤੋਂ ਜਲਦ
ਬਾਦ ਹੀ ਇਦ ਰੈਜੀਮੈਂਟ ਨੂੰ ਖਤਮ ਕਰ ਦਿੱਤਾ ਗਿਆ ਸੀ
।
“ਸਿਖ
ਲਾਈਟ ਇੰਫੈਨਟਰੀ”
ਭਾਰਤੀ ਫੌਜ ਦੀ ਇਕ ਬਹੁਤ ਹੀ ਅਹਿਮ ਅਤੇ ਪ੍ਰਭਾਵਸ਼ਾਲੀ ਰੈਜੀਮੈਂਟ
ਹੈ
।
ਇਸਦਾ ਇਤਹਾਸ ੧੮੫੭ ਤਕ ਜਾ ਅਪੜਦਾ ਹੈ
।
ਭਾਰਤੀ ਫੌਜ ਦੀਆਂ ਸੱਭ ਤੋਂ ਵੱਧ ਉਪਲੱਬਧੀਆਂ ਹਾਸਿਲ ਕਰਨ
ਵਾਲੀਆਂ ਰੈਜੀਮੈਂਟਾਂ ਵਿੱਚੋਂ ਇਕ ਖਾਸ ਰੈਜੀਮੈਂਟ ਹੈ
“ਸਿਖ
ਲਾਈਟ ਇੰਫੈਨਟਰੀ”[
ਇਸ ਵਿੱਚ ਜਿਆਦਾਤਰ ਚਮਾਰ,
ਮਜ਼ਹਬੀ ਸਿੱਖ ਅਤੇ ਰਾਮਦਾਸੀਏ ਹੀ ਹਨ
।
ਇਸ ਰੈਜੀਮੈਂਟ ਨੂੰ ਇਨਾ ਸਤਿਕਾਰ ਹਾਸਿਲ ਹੈ ਕਿ ਆਰਮੀ ਚੀਫ
“ਜਨਰਲ
ਵੇਦ ਪ੍ਰਕਾਸ਼ ਮਲਿਕ ਵੀ ੧੦ ਸਿੱਖ ਲਾਈਟ ਇੰਨਫੈਟਰੀ ਵਿੱਚੋਂ ਹੀ
ਸਨ
।
ਜਦ ਅਸੀ ਅੱਜ ਫਿਰ ਚਮਾਰ ਰੈਜੀਮੈਂਟ ਦੀ ਮੰਗ ਕਰਦੇ ਹਾਂ ਤਾਂ ਕੀ
ਅਸੀ ਸਿਖ ਲਾਈਟ ਰੈਜੀਮੈਂਟ ਵਿਚਲੇ ਮਜ਼ਹਬੀ ਅਤੇ ਚਮਾਰਾਂ ਨੂੰ
ਅਲੱਗ ਅਲੱਗ ਕਰਨ ਦੀ ਗੱਲ ਕਰ ਰਹੇ ਹਾਂ?
ਕੀ ਅਸੀ ਇਹਨਾਂ ਦੋਹਾਂ ਜਾਤਾਂ ਨੂੰ ਆਪਸ ਵਿੱਚ ਲੜਾਉਣ ਦੀਆਂ
ਸਕੀਮਾਂ ਬਣਾ ਰਹੇ ਹਾਂ?
ਕੀ ਅਸੀ ਬਾਲਮੀਕੀ ਭਰਾਵਾਂ ਅਤੇ ਚਮਾਰ ਭਰਾਵਾਂ ਨੂੰ ਇਕੱਠਿਆਂ
ਦੇਖ ਕੇ ਖੁਸ਼ ਨਹੀ ਹਾਂ
?
ਕੀ ਅਸੀ ਸਿਰਫ ਚੰਦ ਵੋਟਾਂ ਦੀ ਖਾਤਿਰ ਹੀ ਸਮੂਹ ਅਨੁਸੂਚਿਤ
ਜਾਤੀਆਂ ਦੇ ਟੁਕੜੇ ਟੁਕੜੇ ਕਰਨ ਤੇ ਤੁਲੇ ਹੋਏ ਹਾਂ
?
ਅਗਰ ਮੰਗ ਕਰਨੀ ਹੈ ਤਾਂ ਅਜਿਹੀ ਰੈਜੀਮੈਂਟ ਦੀ ਮੰਗ ਕਰੋ ਜੋ
ਸਿਰਫ ਇਕ ਪਛੜੇ ਵਰਗ ਨਾਲ ਸਬੰਧਿਤ ਨਾ ਹੋਵੇ
।
ਜੋ ਸਾਰੀਆਂ ਅਨੁਸੂਚਿਤ ਜਾਤੀਆਂ ਦੀ ਸਾਂਝੀ ਰੈਜੀਮੈਂਟ ਹੋਵੇ
।
ਜੋ ਸਮੂਹ ਪਛੜੇ ਵਰਗ ਦੀ ਰੈਜੀਮੈਂਟ ਹੋਵੇ।ਜੋ
ਸਮੂਹ ਭਾਰਤੀ ਆਦੀ ਵਾਸੀਆਂ ਦੀ ਰੇਜੀਮੈਂਟ ਹੋਵੇ।ਜੋ
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜਿਹੇ ਸੂਰਮੇ ਦੀ ਰੈਜੀਮੈਂਟ
ਹੋਵੇ।
ਸਮੂਹ ਅਨੁਸੂਚਿਤ ਜਾਤੀਆਂ ਦੇ ਵੀਰਾਂ ਨੂੰ ਬੇਨਤੀ ਹੈ ਕਿ ਉਹ
ਅਜਿਹੇ ਲੀਡਰਾਂ ਦੇ ਬਿਆਨਾਂ ਤੋਂ ਸਾਵਧਾਨ ਰਹਿਣ ਜਿਹਨਾਂ ਦਾ
ਮਤਲਬ ਸਿਰਫ ਵੋਟਾਂ ਬਟੋਰਨ ਦੀ ਖਾਤਿਰ ਅਨੁਸੁਚਿਤ ਜਾਤਾਂ ਨੂੰ
ਆਪਸ ਵਿੱਚ ਵੰਡਣਾ ਹੈ
।
ਜੋ ਸਮੂਹ ਅਨੁਸੁਚਿਤ ਜਾਤੀਆਂ ਦੇ ਹਿੱਤਾਂ ਦੇ ਦੁਸ਼ਮਣ ਹਨ
।
ਭਾਰਤ ਵਿੱਚ ਅਗਰ ਸਮੂਹ ਪਛੜੇ ਵਰਗ ਨੂੰ ਉਹਨਾਂ ਦੇ ਹੱਕ ਮਿਲ
ਸਕਦੇ ਹਨ ਤਾਂ ਉਹ ਸਿਰਫ ਤਦ ਹੀ ਮਿਲ ਸਕਦੇ ਹਨ ਜੇਕਰ ਅਸੀ ਸਮੂਹ
ਅਨੁਸੁਚਿਤ ਜਾਤੀਆਂ ਦੇ ਲੋਕ ਇਕੱਠੇ ਹੋ ਜਾਈਏ
।
ਤਦ ਹੀ ਸਾਡੀ ਗਿਣਤੀ ਇਕ ਅਜਿਹਾ ਅਨੁਪਾਤ ਬਣ ਸਕਦੀ ਹੈ ਜੋ
ਰਾਜਨੀਤਕ ਅਤੇ ਧਾਰਮਿਕ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਿਲ ਕਰ
ਸਕੇ
।
ਸਮੂਹ ਅਨੁਸੂਚਿਤ ਜਾਤੀਆਂ ਦੇ ਇਕੱਠ ਦਾ ਡਰ ਹੀ ਸਾਡੇ ਦੁਸ਼ਮਣਾ ਦੀ
ਨੀਂਦ ਉਡਾ ਦੇਂਦਾ ਹੈ ਅਤੇ ਉਹ ਸਾਨੂੰ ਆਪਸ ਵਿੱਚ ਲੜਾਉਣ ਦੀਆਂ
ਨਵੀਆਂ ਨਵੀਆਂ ਸਕੀਮਾਂ ਘੜਨ ਲ੍ਨਗ ਪੈਂਦੇ ਹਨ
।
ਚਮਾਰ ਰੈਜੀਮੈਂਟ ਦੀ ਮੰਗ ਵੀ ਕੌਝੀ ਰਾਜਨੀਤੀ ਦੀ ਇਕ ਘਟੀਆ ਚਾਲ
ਹੀ ਜਾਪਦੀ ਹੈ
।
ਸਾਨੂੰ ਅਜਿਹੀਆਂ ਘਿਨੌਣੀਆਂ ਚਾਲਾਂ ਤੋਂ ਸਾਵਧਾਨ ਹੋਕੇ ਸਮੂਹ
ਅਨੁਸੂਚਿਤ ਜਾਤੀਆਂ ਦੇ ਇਕੱਠ ਬਾਰੇ ਸੋਚਣ ਦੀ ਲੋੜ ਹੈ
।
ਜਾਤੀ ਤੋੜੋ ਅਤੇ ਸਮਾਜ ਜੋੜੋ ਦਾ ਹੋਕਾ ਦੇਣਾ ਹੀ ਸਮੇਂ ਦੀ ਸਖਤ
ਜ਼ਰੂਰਤ ਹੈ
।
ਰੂਪ ਸਿੱਧੂ
Roop
Sidhu. Ajman U.A.E
e-mail
roop999@hotmail.com |