ਉਪ੍ਰੋਕਤ ਅੰਕੜਿਆਂ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ
ਵਿੱਚ ਸਮੂਹ ਅਨੁਸੂਚਿਤ ਜਾਤੀਆਂ ਚੋਂ ਸਿਰਫ
20.3
ਪ੍ਰਤੀਸ਼ਤ ਲੋਕ ਹੀ ਦਸਵੀਂ ਜਾਂ ਸਕੈਡਰੀ ਦੇ ਮਿਆਰ ਤੱਕ
ਸਿਖਿਆ ਪ੍ਰਾਤਪ ਕਰ ਸਕੇ ਹਨ
।
ਅੱਜ ਦੇ ਦੌਰ ਵਿੱਚ ਦਸਵੀਂ ਪਾਸ ਦੀ ਨੌਕਰੀ ਜਾਂ ਚੰਗਾ
ਕੰਮ ਮਿਲਣ ਵੇਲੇ ਕੋਈ ਅਹਿਮੀਅਤ ਹੀ ਨਹੀ ਹੈ
।
ਅਗਰ ਗ੍ਰੈਜੂਏਟ ਜਾਂ ਉਸਤੋਂ ਉਪਰ ਦੇ ਅੰਕੜੇ ਦੇਖੀਏ
ਤਾਂ ਸਮੂਹ ਅਨੁਸੂਚਿਤ ਜਾਤੀਆਂ ਚੋਂ ਸਿਰਫ ਦੋ ਪ੍ਰਤੀਸ਼ਤ
ਹੀ ਇਸ ਮਿਆਰ ਦੀ ਸਿੱਖਿਆ ਪ੍ਰਾਪਤ ਕਰ ਸਕੇ ਹਨ
।
ਇਹ ਦੋ ਪ੍ਰਤੀਸ਼ਤ ਅਨੁਸੂਚਿਤ ਜਾਤਾਂ ਦਾ ਹੈ ਅਗਰ ਸਾਰੇ
ਪੰਜਾਬ ਦੀ ਅਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ
ਅਨੁਸੂਚਿਤ ਜਾਤੀਆਂ ਦੇ ਕੱਲ ਗ੍ਰੈਜੂਏਟ ਅਤੇ ਉਸਤੋਂ
ਉਪਰ ਦੀਆਂ ਡਿਗਰੀਆਂ ਵਾਲਿਆ ਦੀ ਪ੍ਰਤੀਸ਼ਤ ਸਿਰਫ
0.00577 ਹੀ ਬਣਦੀ ਹੈ
।
ਇੰਜ ਕਹਿ ਲਵੋ ਕਿ ਅਨੁਸੂਚਿਤ ਜਾਤਾਂ ਵਿੱਚੋਂ ਹੀ
ਦੇਖੀਏ ਤਾ
50 ਚੋਂ ਸਿਰਫ ਇਕ ਆਦਮੀ ਹੀ ਗਰੈਜੂਏਸ਼ਨ ਤੱਕ
ਅਪੜਦਾ ਹੈ ਅਤੇ ਅਗਰ ਸਾਰੇ ਪੰਜਾਬ ਦੀ ਅਬਾਦੀ ਦੇ
ਹਿਸਾਬ ਨਾਲ ਦੇਖੀਏ ਤਾਂ ਹਰ
173 ਪੰਜਾਬੀਆਂ ਪਿੱਛੇ
ਸਿਰਫ ਇਕ ਅਨੁਸੂਚਿਤ ਜਾਤੀ ਵਾਲਾ ਹੀ ਗ੍ਰੈਜੂਏਸ਼ਨ ਤੱਕ
ਅੱਪੜਦਾ ਹੈ
।ਅਜਿਹੇ
ਵਿਦਿਅਕ ਸਤਰ ਨੂੰ ਲੈਕੇ ਅਸੀ ਕਿਹੋ ਜਿਹੇ ਭਵਿਖ ਦੀ
ਕਲਪਣਾ ਕਰ ਸਕਦੇ ਹਾਂ
?
ਚਲੋ ਅਗਰ ਕੋਈ ਗਰੈਜੂਏਸ਼ਨ ਤੱਕ ਨਾ ਵੀ ਅੱਪੜ ਸਕੇ ਤਾਂ
ਫਿਰ ਇਹ ਸੋਚਿਆ ਜਾਂਦਾ ਹੈ ਕਿ ਕੋਈ ਤਕਨੀਕੀ ਜਾਂ ਗੈਰ
ਤਕਨੀਕੀ ਡਿਪਲੋਮਾ ਵਗੈਰਾ ਕਰ ਲਿਆ ਜਾਵੇ
।
ਰੋਜ਼ੀ ਰੋਟੀ ਕਮਾਉਣ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ
ਤਕਨੀਕੀ ਡਿਪਲੋਮੇ ਆਦਮੀ ਨੂੰ ਰੋਜ਼ਗਾਰ ਜੋਗਾ ਕਰਨ ਵਿੱਚ
ਬਹੁਤ ਹੀ ਸਹਾਈ ਹੁੰਦੇ ਹਨ
।
ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵਿਦਿਅਕ ਖੇਤਰ ਵਿੱਚ
ਤਕਨੀਕੀ ਡਿਪਲੋਮੇ ਗਰੀਬਾਂ ਅਤੇ ਪਛੜੇ ਵਰਗਾਂ ਲਈ ਰਾਮ
ਬਾਣ ਹੀ ਹੁੰਦੇ ਹਨ
।
ਪਰ ਆਉ ਜ਼ਰਾ ਇਸ ਖੇਤਰ ਵਿੱਚ ਅਨੁਸੂਚਿਤ ਜਾਤੀਆਂ ਵਲੋਂ
ਕੀਤੀਆਂ ਪ੍ਰਾਪਤੀਆਂ ਦੇ ਅੰਕੜਿਆਂ ਨੂੰ ਦੇਖੀਏ
।
ਇਸ ਖੇਤਰ ਵਿੱਚ ਸਮੂਹ ਅਨੁਸੂਚਿਤ ਜਾਤੀਆਂ ਚੋਂ ਸਿਰਫ
0.5 ਪ੍ਰਤੀਸ਼ਤ ਹੀ ਅਜਿਹੀ ਸਿਖਿਆ ਪ੍ਰਾਪਤ ਕਰ ਸਕੇ ਹਨ
।
ਯਾਨੀ ਕਿ ਸਮੂਹ ਅਨੁਸੂਚਿਤ ਜਾਤੀਆਂ ਚੋ ਹਰ
200 ਦੀ
ਅਬਾਦੀ ਚੋਂ ਸਿਰਫ ਇਕ ਜਣਾ ਹੀ ਅਜਿਹਾ ਡਿਪਲੋਮਾ ਕਰ
ਸਕਿਆ ਹੈ
।
ਪੰਜਾਬ ਦੀ ਕੁੱਲ ਅਬਾਦੀ ਦੇ ਹਿਸਾਬ ਨਾਲ
34595
ਪੰਜਾਬੀਆਂ ਪਿੱਛੇ ਸਿਰਫ ਇੱਕ ਅਨੁਸੂਚਿਤ ਜਾਤੀ ਦਾ
ਇਨਸਾਨ ਹੀ ਤਕਨੀਕੀ ਡਿਪਲੋਮਾ ਵਗੈਰਾ ਕਰ ਸਕਿਆ ਹੈ
।
ਇਸ ਤਰਸਯੋਗ ਹਾਲਤ ਨੂੰ ਵੇਖਕੇ ਤਾਂ ਰੌਗਟੇ ਖੜੇ ਹੋ
ਜਾਂਦੇ ਹਨ
।
ਇੰਨਾ ਮਾੜਾ ਹਾਲ ਹੈ ਸਾਡਾ ਵਿਦਿਅਕ ਪੱਖੋਂ
?
ਇਹ ਅੰਕੜੇ ਸੈਨਸੱਸ ਇੰਡੀਆਂ ਦੀ ਸਰਕਾਰੀ ਵੈਬਸਾਈਟ ਤੇ
ਦਿੱਤੇ ਅੰਕੜਿਆਂ ਤੇ ਅਧਾਰਿਤ ਹਨ
।
ਅਗਰ
ਪੜ੍ਹਾਈ ਵਾਲੇ ਪਾਸੇ ਸਾਡਾ ਇਹੀ ਹਾਲ ਰਿਹਾ ਤਾਂ ਅਸੀ
ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀ ਹੋ ਸਕਦੇ
।
ਸਾਡੇ ਆਤਮ ਨਿਰਭਰ ਹੋਣ ਦੇ ਸੁਪਨੇ ਕਦੇ ਵੀ ਸਾਕਾਰ ਨਹੀ
ਹੋ ਸਕਦੇ
।
ਇਸ ਤਰਾਂ ਦੇ ਤਰਸਯੋਗ ਵਿਦਿਅਕ ਮਿਆਰ ਨਾਲ ਅਸੀ ਗ਼ਮਾਂ
ਦੀ ਦਲਦਲ ਵਿੱਚ ਤਾਂ ਧੱਸਦੇ ਹੀ ਜਾਵਾਂਗੇ ਪਰ
ਬੇਗ਼ਮਪੁਰਾ ਕਦੇ ਨਹੀ ਬਣਾ ਸਕਾਂਗੇ
।
ਚੰਦ ਚੰਦ ਰੁਪਿਆ ਜਾਂ ਇਕ ਇਕ ਭਰੀ ਪੱਠਿਆਂ ਬਦਲੇ
ਵੋਟਾਂ ਦੇ ਦੇ ਕੇ ਹੋਰਾਂ ਨੂੰ ਸਿਅਸਤ ਦੀ ਚੌਧਰ ਤਾਂ
ਦਿਲਵਾ ਸਕਾਂਗੇ ਪਰ ਆਪ ਕਦੇ ਵੀ ਸਿਆਸੀ ਖੇਤਰ ਵਿੱਚ
ਆਪਣੀ ਕੋਈ ਥਾਂ ਨਹੀ ਬਣਾ ਸਕਾਂਗੇ
।ਸਦੀਆਂ
ਪੁਰਾਣੇ ਗ਼ੁਲਾਮਾਂ ਵਾਗ ਗ਼ੁਲਾਮੀ ਦੀ ਜ਼ਿੰਦਗੀ ਤੋਂ
ਛੁਟਕਾਰਾ ਕਦੇ ਨਹੀ ਮਿਲੇਗਾ
।
ਅਗਰ ਅਸੀ ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜਿਉਣਾ ਹੈ,
ਅਗਰ ਅਸੀ ਗ਼ੁਲਾਮੀ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ
ਹੈ,
ਅਗਰ ਅਸੀ ਸਮਾਜਿਕ ਬਰਾਬਰਤਾ ਹਾਸਿਲ ਕਰਨੀ ਹੈ, ਅਗਰ ਅਸੀ ਸਿਆਸੀ ਖੇਤਰ ਵਿੱਚ ਰੁਤਬੇ ਹਾਸਿਲ ਕਰਨੇ ਹਨ,
ਅਗਰ ਅਸੀ ਅਣਖ ਨਾਲ ਜਿਊਣਾ ਹੈ, ਅਗਰ ਅਸੀ ਨਾਮ ਸਨਮਾਨ ਨਾਲ ਸਮਾਜ ਵਿੱਚ ਵਿਚਰਨਾ ਹੈ
ਤਾਂ ਇਹਨਾਂ ਸੱਭ ਸੁੱਖਾਂ ਦੀ ਪ੍ਰਾਪਤੀ ਲਈ, ਸੱਭ ਤੋਂ ਜਰੂਰੀ ਅਤੇ ਪਹਿਲਾ ਕਦਮ ਪੁਟਣਾ ਪਵੇਗਾ
।
ਉਹ ਪਹਿਲਾ ਕਦਮ ਹੈ ਆਪ ਸਿਖਿਅਤ ਹੋਣਾਂ ਅਤੇ ਬਾਕੀਆਂ
ਨੂੰ ਪੜ੍ਹਨ ਵਲ ਪ੍ਰੇਰਿਤ ਕਰਨਾ
।
ਨਵੀਂ ਪੀਹੜੀ ਨੂੰ ਉਚੇਰੀ ਵਿਦਿਆ ਦਿਲਵਾਉਣ ਦੇ ਯਤਨ
ਕਰਨੇ
।
ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ
ਨੇ ਵੀ
“ਪੜ੍ਹੋ,
ਜੁੜੋ ਅਤੇ ਸੰਘਰਸ਼ ਕਰੋ”
ਵਿੱਚ ਪੜ੍ਹਾਈ ਨੂੰ ਹੀ ਪਹਿਲੇ ਨੰਬਰ ਤੇ ਰੱਖਿਆ ਸੀ
।
ਢੋਲਕੀਆਂ ਛੈਣੇ ਬਜਾਈ ਜਾਣ ਜਾਂ ਗੀਤਾਂ ਸ਼ੇਅਰਾਂ ਵਿੱਚ
ਹੀ ਆਪਣੇ ਮੂੰਹ ਮੀਆਂ ਮਿੱਠੂ ਬਨਣ ਨਾਲ ਗੱਲ ਨਹੀ ਬਨਣੀ
।
ਗੱਲ ਤਾਂ ਤਦ ਬਣੇਗੀ ਜਦ ਅਸੀ ਹਕੀਕਤ ਵਿੱਚ ਆਪਣੇ
ਵਿਦਿਅਕ ਮਿਆਰ ਨੂੰ ਉੱਚਾ ਕਰਕੇ ਉੱਚ ਪੱਧਰੀਆਂ
ਪ੍ਰਾਪਤੀਆਂ ਹਾਸਿਲ ਕਰਾਂਗੇ
।
ਸੋ ਆਉ ਇਹ ਪ੍ਰਣ ਕਰੀਏ ਕਿ ਸਾਰੀਆਂ ਆਪਸੀ ਲੜਾਈਆਂ,
ਝਗੜਿਆਂ,
ਦੰਗੇ ਫਸਾਦਾਂ,
ਅਤੇ ਸਿਆਸੀ ਹੱਥਕੰਡਿਆਂ ਨੂੰ ਛੱਡਕੇ ਸੱਭ ਤੋਂ ਪਹਿਲਾਂ
ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਦਿਲਵਾਈਏ ਅਤੇ ਸਮੂਹ
ਪੰਜਾਬੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ
ਦੀਆਂ ਬੇਨਤੀਆਂ ਕਰਦੇ ਰਹੀਏ
।
ਤਦ ਹੀ ਬੇਗ਼ਮਪੁਰਾ ਬਣਾਇਆ ਜਾ ਸਕਦਾ ਹੈ
।
ਤਦ ਹੀ ਸਤਿਗੁਰਾਂ ਦਾ ਬੇਗ਼ਮਪੁਰੇ ਵਾਲਾ ਸੁਪਨਾ ਸਾਕਾਰ
ਹੋ ਸਕਦਾ ਹੈ
।
ਜੈ ਗੁਰੂਦੇਵ
।
ਰੂਪ ਸਿੱਧੂ