UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਹਰਿ

ਹਰਿ

ਗੁਰਬਾਣੀ ਵਿਚਾਰ

 

                              ਮਨ ਤੂਂ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ

ਮਨ ਤੂਂ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਅਂਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦ ਮਲੁ ਖੋਹੁ ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ ਆਪਣੈ ਅਹਂਕਾਰਿ ਜਗਤੁ ਜਲਿਆ ਮਤ ਤੂਂ ਆਪਣਾ ਆਪੁ ਗਵਾਵਹੇ ॥  ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥ (ਪੰਨਾ ੪੪੧)

ਇਨਸਾਨ ਨੂੰ ਨਿਮਾਣੇਪਨ ਅੰਦਰ ਰਹਿਣ ਦੀ ਪ੍ਰੋੜਤਾ ਕਰਦੇ ਹੋਏ ਸਤਿਗੁਰੂ ਜੀ ਇਸ ਸ਼ਬਦ ਵਿੱਚ ਫਰਮਾਂਉਦੇ ਹਨ ਕਿ, ਹੇ ਮਨ ! ਕਿਤੇ ਇਹ ਮਾਣ ਨਾ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਕੁਝ ਜਾਣਦਾ ਹਾਂ, ਗਿਆਨਵਾਨ ਹਾਂ । ਗੁਰਮੁਖ ਬਣਕੇ, ਗੁਰੁ ਦੀ ਰਜ਼ਾ ਵਿੱਚ ਰਹਿਣ ਵਾਲਾ ਬਣਕੇ ਮਾਣ ਨੂੰ ਤਿਆਗ ਕੇ ਨਿਮਾਣਾ ਬਣਕੇ ਰਹੁ । ਤੇਰੇ ਅੰਦਰ ਹਉਮੇ ਬੁਧੀ ਰੂਪੀ ਅਗਿਆਨ ਫੈਲਿਆ ਹੈ, ਇਸ ਮੈਲ ਨੂੰ ਸੱਚੇ ਸ਼ਬਦ, ਸੱਚੇ ਨਾਮ ਦੇ ਨਾਲ ਹੀ ਦੂਰ ਕਰ ਸਕਦਾ ਏਂ । ਇਸ ਵਾਸਤੇ ਨਿਮਾਣਾ ਬਣਕੇ, ਹਉਮੇ ਰਹਿਤ ਹੋਕੇ, ਹੰਕਾਰ ਤਿਆਗ ਕੇ ਉਸ ਸਤਿਗੁਰੂ ਦੇ ਚਰਨਾ ਤੇ ਢਹਿ ਪਉ, ਦੇਖੀਂ ਕਿਤੇ ਫਿਰ ਆਪਣੇ ਗਿਆਨ ਦੇ ਮਾਣ ਵਿੱਚ ਆਪਣੀ ਬੁਧੀਮਤਾ ਨਾ ਦਿਖਾਣ ਲੱਗ ਪਵੀਂ । ਇਹ ਜਗਤ ਆਪਣੇ ਅਹੰਕਾਰ, ਆਪਣੇ ਮਾਣ ਅਤੇ ਆਪਣੀ ਸੋਚ ਨੂੰ ਉਤਮ ਸਮਝਕੇ ਹੀ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ ਇਸੇ ਤਰਾਂ ਆਪਣਾ ਆਪ ਨਾ ਗਵਾ ਲਈਂ । ਜੋ ਵੀ ਕਰਨਾ ਹੈ ਸਤਿਗੁਰੂ ਦੇ ਭਾਣੇ ਵਿੱਚ ਰਹਿਕੇ ਕਰਨਾ ਹੈ,  ਸਤਿਗੁਰ ਦੇ ਆਦੇਸ਼ ਮੁਤਾਬਿਕ ਕਰਨਾ ਹੈ, ਸਦਾ ਸਤਿਗੁਰੂ ਦੀ ਮਰਜ਼ੀ ਵਿੱਚ ਹੀ ਲੱਗੇ ਰਹਿਣਾ ਹੈ । ਹੈ ਮਨਾ ਨਾਨਕ ਜੀ ਇਸ ਤਰਾਂ ਸਮਝਾਉਦੇ ਹਨ ਕਿ ਅਗਰ ਸੁਖੀ ਰਹਿਣਾ ਹੈ ਤਾਂ ਆਪਾ ਤਿਆਗ ਦਿਉ, ਅਹੰਕਾਰ ਤਿਆਗ ਦਿਉ, ਹਉਮੇ ਤਿਆਗ ਦਿਉ ਅਤੇ ਨਿਮਾਣਾ ਹੋਕੇ ਰਹੋ[ਤਦ ਸਾਰੇ ਸੁ੍ਨਖਾਂ ਦੀ ਪ੍ਰਾਪਤੀ ਹੋਏਗੀ ।

ਸਤਿਗੁਰਾਂ ਨੇ ਇਸ ਸ਼ਬਦ ਵਿੱਚ ਨਿਮਾਣੇਪਨ, ਭਾਣਾ ਮੰਨਣ ਅਤੇ ਹਉਮੇ ਤਿਆਗਣ ਤੇ ਜ਼ੋਰ ਦ੍ਨਿਤਾ ਹੈ । ਆਉ ਆਪਣੇ ਆਪਣੇ ਅੰਦਰ ਇਕ ਝਾਤ ਮਾਰ ਕੇ ਦੇਖੀਏ, ਕੀ ਅਸੀ ਨਿਮਾਣੇ ਹੋਕੇ ਰਹਿਦੇ ਹਾਂ? ਕੀ ਅਸੀ ਖਿੜੇ ਮੱਥੇ ਭਾਣਾ  ਮੰਨਦੇ ਹਾਂ? ਕੀ ਅਸੀ ਹਉਮੇ ਤਿਆਗੀ ਹੋਈ ਹੈ? ਦਾਸ ਨੂੰ ਤਾਂ ਆਪਣੇ ਅੰਦਰੋਂ ਇਨ੍ਹਾਂ ਸਾਰੇ ਸਵਾਲਾਂ ਦੇ ਜੁਆਬ ਨਾਂਹ ਵ੍ਨਿਚ ਹੀ ਮਿਲੇ ਹਨ । ਸਾਨੂੰ ਤਾਂ ਹਮੇਸ਼ਾਂ ਆਪਣੇ ਹੀ ਗਿਆਨ ਤੇ ਮਾਣ ਰਹਿੰਦਾ ਹੈ ਕਿ ਜੋ ਕੁਝ ਮੈਂ ਜਾਣਦਾਂ ਹਾਂ ਉਹ ਕੋਈ ਹੋਰ ਨਹੀ ਜਾਣਦਾ, ਜੋ ਮੈਂ ਕਹਿ ਰਿਹਾ ਹਾਂ ਉਹ ਹੀ ਸ੍ਨਚ ਹੈ । ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਅਸੀ ਕਿਸ ਹੱਦ ਤੱਕ ਨਹੀ ਅਪੜਦੇ । ਅਗਰ ਭਾਣਾ ਮੰਨਣ ਦੀ ਗੱਲ ਕਰੀਏ ਤਾਂ ਉਸ ਅਕਾਲ ਪੁਰਖ ਵਲੋਂ ਕੀਤੇ ਸਾਰੇ ਉਹ ਕੰਮ ਜੋ ਸਾਡੇ ਲਈ ਸੰਸਾਰਿਕ ਫਾਇਦੇਮੰਦ ਨਾ ਹੋਣ, ਉਹਨਾਂ ਨੂੰ ਅਸੀ ਰੱਬ ਨੇ ਮਾੜਾ ਕੀਤਾਜਾਂ ਰੱਬ ਨੇ ਚੰਗਾ ਨਹੀਕੀਤਾ ਕਹਿ ਦਿੰਦੇ ਹਾਂ । ਗੱਲ ਮੀਂਹ ਦੀ ਹੋਵੇ ਜਾਂ ਧੁੱਪ ਦੀ, ਬਿਮਾਰੀ ਦੀ ਹੋਵੇ ਜਾਂ ਘਾਟੇ ਦੀ, ਕੁਦਰਤੀ ਆਫਤਾਂ ਦੀ ਹੋਵੇ ਜਾਂ ਇਨਸਾਨੀ ਤਬਾਹੀ ਦੀ ਅਸੀ ਹਮੇਸ਼ਾਂ ਸਾਰੇ ਰੋਸੇ ਰੱਬ ਤੇ ਚਾੜ ਦੇਂਦੇ ਹਾਂ । ਅਸੀ ਕਦੀ ਵੀ ਖਿੜੇ ਮੱਥੇ ਕਿਸੇ ਵੀ ਚੰਗੇ ਜਾਂ ਮਾੜੇ ਕੰਮ ਨੂੰ ਭਾਣਾ ਮੰਨਕੇ ਨਹੀ ਸਵੀਕਰਦੇ । ਅਗਰ ਕੋਈ ਨੁਕਸਾਨ ਦੇਣ ਵਾਲੀ ਗੱਲ ਵਾਪਰੇ ਤਾਂ ਰੱਬ ਨੂੰ ਕੋਸਦੇ ਹਾਂ ਅਗਰ ਕੋਈ ਫਾਇਦੇ ਵਾਲੀ ਗੱਲ ਵੀ ਹੋਵੇ ਤਾਂ ਸ਼ਿਕਾਇਤ ਕਰਦੇ ਹਾਂ ਕਿ ਰੱਬਾ ਇਹ ਫਾਇਦਾ ਇਸ ਤੋਂ ਜਿਆਦਾ ਕਿਉ ਨਹੀ ਕੀਤਾ। ਭਾਣਾ ਮੰਨਣਾ ਤਾਂ ਜੋ ਵੀ ਪ੍ਰਮਤਮਾ  ਕਰ ਰਿਹਾ ਹੈ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਨ ਨੂੰ ਕਿਹਾ ਗਿਆ ਹੈ ਹਉਮੇ ਨਾਲ ਅਸੀ ਭਰੇ ਪਏ ਹਾਂ । ਫਿਰ ਕਿਸ ਤਰਾਂ ਕਹਿ ਸਕਦੇ ਹਾਂ ਕਿ ਅਸੀ ਗੁਰਬਾਣੀ ਨੂੰ ਮੰਨਣ ਵਾਲੇ ਹਾਂ? ਕੀ ਸਿਰਫ ਬਾਹਰੀ ਧਾਰਮਿਕ ਦਿਖਾਵੇ ਨਾਲ ਹੀ ਗੱਲ ਬਣ ਜਾਏਗੀ ? ਸਤਿਗੁਰੁ ਬਾਣੀ ਵਿੱਚ ਫੁਰਮਾਉਦੇ ਹਨ: ਮਾਧੋ, ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥

ਅਸੀ ਅਗਿਆਨਤਾ ਵਿੱਚ ਫਸੇ ਹੋਏ ਹਾਂ, ਅਬਿਦਿਆ ਦਾ ਲੜ ਫੜਿਆ ਹੋਇਆ ਹੈ ਇਸ ਕਰਕੇ ਸਾਡੇ ਬਿਬੇਕ, ਸਾਡੇ ਗਿਆਨ, ਸਾਡੀ ਸੋਚ ਦਾ ਦੀਪਕ ਮੱਧਮ ਪੈ ਚੁੱਕਾ ਹੈ । ਆਉ ਗੁਰਬਾਣੀ ਨੂੰ ਸਮਝਣ ਅਤੇ ਉਸ ਉਪਰ ਚੱਲਣ ਦਾ ਇਕ ਉਪਰਾਲਾ ਤਾਂ ਕਰਕੇ ਦੇਖੀਏ । ਅਗਰ ਅਜਿਹਾ ਹੋ ਜਾਏ ਤਾਂ ਇਹ ਧਰਤੀ ਹੀ ਸਵਰਗ ਬਣ ਜਾਏਗੀ । ਬਸ ਤਰੀਕਾ ਤਾਂ ਇਹ ਹੀ ਹੈ ਜੋ ਸਤਿਗਰੁ ਕਹਿ ਰਹੇ ਹਨ ਕਿ ਮਨ ਤੂਂ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹ ।

ਆਉ ਰਲਮਿਲ ਕੇ ਅਰਦਾਸ ਕਰੀਏ ਕਿ ਸਤਿਗੁਰ ਸਾਨੂੰ ਬਾਣੀ ਪੜ੍ਹਨ, ਸਮਝਣ ਅਤੇ ਉਸਤੇ ਅਮਲ ਕਰਨ ਦਾ ਬਲ ਬੁੱਧੀ ਬਖਸ਼ਣ ।

ਰੂਪ ਸਿੱਧੂ ੦੪-੦੪-੨੦੧੧                            

Roop Sidhu

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ