ਲੋਹੜੀ ਅਸਲ ਵਿੱਚ ਧੀਆਂ ਦਾ
ਤਿਉਹਾਰ ਹੀ ਹੁੰਦਾ ਹੈ
ਲੋਹੜੀ
,
ਪੰਜਾਬ ਦਾ ਸਰਦੀ ਦੀ ਰੁੱਤ ਦਾ ਇਕ ਖਾਸ ਤਿਉਹਾਰ ਹੈ।ਕਣਕਾਂ
ਦੀ ਬਿਜਾਈ ਅਤੇ ਮੂਗਫਲੀ ਦੀ ਕਢਾਈ ਤੋਂ ਵਿਹਲੇ ਹੋਕੇ ਮਨਾਇਆ ਜਾਣ
ਵਾਲਾ ਇਹ ਤਿਉਹਾਰ ਪੰਜਾਬੀ ਸੱਭਿਅਤਾ ਦਾ ਇਕ ਵਿਲੱਖਣ ਨਮੂਨਾ ਹੈ
।
ਇਸ ਦਿਨ ਪਿੰਡ ਦੇ ਬੱਚੇ ਇਕੱਠੇ ਹੋਕੇ ਘਰ ਘਰ ਜਾਕੇ,
ਲੋਹੜੀ ਦੇ ਖਾਸ ਗੀਤ ਗਾਕੇ ਘਰਾਂ ਚੋਂ ਖਾਣ ਪੀਣ ਦਾ ਸਮਾਨ ਅਤੇ
ਅੱਗ ਬਾਲਣ ਲਈ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਦੇ ਹਨ।ਘਰਾਂ
ਵਿੱਚ ਖਾਸ ਕਰਕੇ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਤੇ ਗੰਨੇ
ਦੇ ਰਸ ਦੀ ਖੀਰ ਬਣਾਈ ਜਾਂਦੀ ਹੈ।ਇਹਨਾਂ
ਦਿਨਾਂ ਵਿੱਚ ਹਰ ਘਰ ਵਿੱਚ ਮੂੰਗਫਲੀ ਆਮ ਹੁੰਦੀ ਹੈ ਇਸ ਲਈ ਹੀ
ਇਸ ਤਿਉਹਾਰ ਵਿੱਚ ਮੂੰਗਫਲੀ
,
ਗੁੜ ਅਤੇ ਰਿਉੜੀਆਂ ਵੀ ਮਹੱਤਵ ਰੱਖਦੀਆਂ ਹਨ
।
ਫਸਲ ਦੇ ਘਰ ਆਉਣ ਅਤੇ ਕਣਕਾਂ ਦੇ ਜੰਮਣ ਦੀ ਖੁਸ਼ੀ ਲੋਹੜੀ ਦੇ
ਗੀਤਾਂ ਵਿੱਚੋਂ ਸਾਫ ਝਲਕਦੀ ਹੈ। ਲੋਹੜੀ
ਮੰਗਦੇ ਮੁੰਡੇ ਅਕਸਰ ਇਹ ਗੀਤ ਗਾਇਆ ਕਰਦੇ ਹਨ:-
ਅੰਬੀਆਂ ਬਈ ਅੰਬੀਆਂ,
ਲਾਲ ਕਣਕਾਂ ਜੰਮੀਆਂ,
ਕਣਕਾਂ ਵਿੱਚ ਬਟੇਰੇ,
ਦੋ ਤੇਰੇ ਦੋ ਮੇਰੇ
ਇਸ ਗੀਤ ਚੋਂ ਕਣਕਾਂ ਦੇ ਜੰਮਣ ਦੀ ਖੁਸ਼ੀ ਸਾਫ ਝਲਕਦੀ ਹੈ
।
ਇਸੇ ਤਰਾਂ ਹੀ ਖੁਸ਼ੀ ਮਨਾਉਦੇ ਹੋਏੇ ਮੁੰਡੇ ਕੁੜੀਆਂ ਤਰਾਂ ਤਰਾਂ
ਦੇ ਗੀਤ ਗਾ ਕੇ ਮਨੋਰੰਜਨ ਕਰਦੇ ਹਨ
।
ਮੁੰਡਿਆਂ ਵਲੋਂ ਗਾਇਆ ਜਾਣ ਵਾਲਾ ਇਕ ਪ੍ਰਸਿੱਧ ਗੀਤ ਇਹ ਵੀ ਹੈ
।
ਸੁੰਦਰ ਮੁੰਦਰੀਏ…
ਹੋ
।
ਤੇਰਾ ਕੌਣ ਬਿਚਾਰਾ ਹੋ
।
ਦੁੱਲਾ ਭੱਟੀ ਵਾਲਾ…
ਹੋ
।
ਦੁੱਲੇ ਦੀ ਧੀ ਵਿਆਈ.. ਹੋ
।
ਸੇਰ ਸ਼ੱਕਰ ਪਾਈ ਹੋ
।
ਕੁੜੀ ਦਾ ਲਾਲ ਪਟਾਖਾ
…
ਹੋ
।
ਕੁੜੀ ਦਾ ਸਾਲੂ ਪਾਟਾ…
ਹੋ
।
ਸਾਲੂ ਕੌਣ ਸਮੇਟੇ.. ਹੋ
।
ਚਾਚੇ ਚੂਰੀ ਕੁੱਟੀ…
ਹੋ
।
ਜਿੰਮੀਦਾਰਾਂ ਲੁੱਟੀ
…
ਹੋ
।
ਜਿੰਮੀਦਾਰ ਛੁਡਾਏ .. ਹੋ
।
ਫੜਕੇ ਪੌਲੇ ਲਾਏੇ .. ਹੋ
।
ਇਕ ਪੌਲਾ ਰਹਿ ਗਿਆ,ਸਿਪਾਹੀ
ਫੜਕੇ ਲੈਗਿਆ
।
ਸਿਪਾਹੀ ਨੇ ਮਾਰੀ ਇੱਟ,
ਭਾਵੇਂ ਰੋ ਤੇ ਭਾਵੇਂ ਪਿੱਟ
।
ਸਾਨੂੰ ਦੇ ਦੇ ਲੋਹੜੀ,ਤੇਰੀ
ਜੀਵੇ ਜੋੜੀ
।
ਕੁੜੀਆਂ ਲੋਹੜੀ ਮੰਗਣ ਵੇਲੇ ਇਹ ਗੀਤ ਅਕਸਰ ਹੀ ਗਾਇਆ ਕਰਦੀਆਂ ਹਨ
:-
ਹੁੱਲੇ ਹੁੱਲੇ ਨੀ ਮਾਈਏ ਹੁੱਲੇ,
ਇਸ ਬੇਰੀ ਦੇ ਪੱਤੇ ਝੁੱਲੇ,
ਝੁੱਲ ਪਈਆਂ ਨੀ ਦੋ ਖਜੂਰਾਂ,
ਇਹ ਖਜੂਰਾਂ ਦੇ ਮੇਵੇ ਮਿੱਠੇ,
ਇਹ ਖਜੂਰਾਂ ਨੇ ਸੁਟਿਆ ਮੇਵਾ,
ਇਸ ਮੁੰਡੇ ਦੇ ਘਰ ਮੰਗੇਵਾ,
ਇਸ ਮੁੰਡੇ ਦੀ ਵਹੁਟੀ ਨਿੱਕੀ,
ਉਨੇ ਖੰਡ ਦੀ ਚੂਰੀ ਕੁੱਟੀ,
ਕੁੱਟ ਕੁੱਟ ਭਰਾਏ ਥਾਲ,
ਵਹੁਟੀ ਬਹੇ ਨਨਾਣਾ ਨਾਲ,
ਨਨਾਣ ਦੇ ਵੱਡੀ ਭਰਜਾਈ,
ਸੋ ਕੁੜਮਾ ਦੇ ਘਰ ਆਈ,
ਲੋਹੜੀ ਪਾਈਂ ਨੀ ਮੁੰਡੇ ਦੀਏ ਮਾਈ
।
ਲੋਹੜੀ ਮੰਗਣ ਵਾਲੇ ਟੋਲਿਆਂ ਨੂੰ ਜਦ ਕੋਈ ਵੱਧ ਚੜ੍ਹ ਕੇ ਲੋਹੜੀ
ਪਾ ਦੇਵੇ ਤਾਂ ਫਿਰ ਉਹਨਾਂ ਟੋਲਿਆਂ ਦੀ ਖੁਸ਼ੀ ਕੁੱਝ ਇਸ ਤਰਾਂ
ਸ਼ਬਦਾ ਦਾ ਰੂਪ ਧਾਰਨ ਕਰ ਲੈਂਦੀ ਹੈ :-
ਡੱਬਾ ਭਰਿਆ ਲੀਰਾਂ ਦਾ,
ਆਇਆ ਘਰ ਅਮੀਰਾਂ ਦਾ
ਅਗਰ ਕਿਸੇ ਘਰੋਂ ਕਿਸੇ ਵਜਾਹ ਕਰਕੇ ਲੋਹੜੀ ਦੀ ਸੌਗਾਤ ਘੱਟ ਮਿਲੇ
ਜਾਂ ਫਿਰ ਨਾਂਹ ਹੀ ਹੋ ਜਾਵੇ ਤਾਂ ਫਿਰ ਮਸਤ ਹੋਏ ਮੁੰਡੇ ਕੁੜੀਆਂ
ਮਜ਼ਾਕ ਵਿੱਚ ਇੰਝ ਵੀ ਕਹਿ ਉਠਦੇ ਹਨ:- ਹੁੱਕਾ ਬਈ ਹੁੱਕਾ,
ਇਹ ਘਰ ਭੁੱਖਾ ..
।
ਖੈਰ ਇਹ ਸੱਭ ਗੱਲਾਂ ਮੌਜ ਮਸਤੀ
,
ਮਨੋਰੰਜਨ ਅਤੇ ਹਾਸੇ ਬਿਖੇਰਨ ਲਈ ਹੀ ਹੁੰਦੀਆਂ ਹਨ
।
ਇਹ ਤਿਉਹਾਰ ਹਰ ਪੰਜਾਬੀ ਵਲੋਂ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ
ਜਾਂਦਾ ਹੈ
।
ਇਹ ਮੰਨਿਆਂ ਜਾਂਦਾ ਹੈ ਕਿ ਇਹ ਦਿਨ ਮੌਸਮ ਦੀ ਤਬਦੀਲੀ ਦਾ ਪਹਿਲਾ
ਦਿਨ ਹੁੰਦਾ ਹੈ
।
ਪੋਹ ਮਹੀਨੇ ਦੇ ਆਖਰੀ ਦਿਨ ਲੋਹੜੀ ਹੁੰਦੀ ਹੈ ਅਤੇ ਉਸਤੋਂ
ਦੂਸਰਾ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ
।
ਇਸ ਦਿਨ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ
।
੧੪ ਜਨਵਰੀ ਤੋਂ ੧੪ ਜੁਲਾਈ ਦੇ ਸਮੇ ਨੂੰ ਹਿੰਦੂ ਸ਼ਾਸ਼ਤਰਾਂ ਵਿੱਚ
ਉਤਰਾਇਣ ਕਿਹਾ ਜਾਂਦਾ ਹੈ ਅਤੇ ਇਸ ਸਮੇਂ ਨੂੰ ਬਹੁਤ ਹੀ ਪਵਿਤਰ
ਅਤੇ ਖੁਸ਼ਹਾਲ ਸਮਾਂ ਮੰਨਿਆ ਜਾਂਦਾ ਹੈ
।
ਮਾਘ ਦੀ ਸੰਗਰਾਂਦ ਤੇ ਮਾਘੀ ਦੇ ਮੇਲੇ ਪੰਜਾਬ ਵਿੱਚ ਬਹੁਤ ਹੀ
ਪ੍ਰਸਿੱਧ ਹਨ
।
ਇਸੇ ਦਿਨ ਹੀ ਇਹ ਮੇਲੇ,
ਤਾਮਿਲ ਨਾਡੂ ਵਿੱਚ ਪੌਗਲ,
ਅਸਾਮ ਵਿੱਚ ਬਾਹੂ,
ਆਂਧਰਾ ਪ੍ਰਦੇਸ਼ ਵਿੱਚ ਭੋਗੀ ਅਤੇ ਯੂ.ਪੀ- ਬਿਹਾਰ-ਕਰਨਾਟਕਾ ਵਿੱਚ
ਸਕਰਾਂਤੀ ਦੇ ਨਾਮ ਨਾਲ ਮਨਾਇਆ ਜਾਂਦਾ ਹੈ
।
ਇਸ ਦਿਨ ਤੋਂ ਸਰਦੀ ਦੀ ਰੁਤ ਵਿਚ ਤਬਦੀਲੀ ਹੋਣੀ ਸ਼ੁਰੂ ਹੁੰਦੀ ਹੈ
।
ਰਾਤ ਦੇ ਖਾਣੇ ਤੋਂ ਬਾਦ ਹਰ ਮੁਹੱਲੇ ਦੇ ਬੱਚੇ,
ਜਵਾਨ ਅਤੇ ਬਜ਼ੁਰਗ ਮਿਲਕੇ ਇਕ ਅੱਗ ਦਾ ਧੂਣਾ ਬਾਲਦੇ ਹਨ ਅਤੇ
ਕੜਾਕੇ ਦੀ ਠੰਢ ਵਕਤ ਉਸ ਅੱਗ ਦੇ ਚੌਗਿਰਦ ਬੈਠਕੇ ਗੀਤ ਗਾਕੇ,
ਬੋਲੀਆਂ ਪਾਕੇ,
ਭੰਗੜਾ ਅਤੇ ਗਿੱਧਾ ਪਾਕੇ ਖੁਸ਼ੀ ਮਨਾਉਦੇ ਹਨ
।
ਅੱਗ ਦੇ ਚੌਗਿਰਦ ਬੈਠਕੇ ਖਾਣ ਪੀਣ ਦੀਆਂ ਵਸਤਾਂ ਦਾ ਅਨੰਦ ਮਾਣਦੇ
ਹੋਏ ਉਸੇ ਅੱਗ ਵਿੱਚ ਮੂਗਫਲੀ,
ਤਿਲ,
ਰਿਉੜੀਆਂ ਅਤੇ ਚਿੜਬੜੇ ਆਦਿ ਸੁੱਟਣ ਦਾ ਵੀ ਰਿਵਾਜ ਹੈ
।
ਇਹ ਖੁਸ਼ੀਆਂ ਦੇ ਪਲਾਂ ਵਿੱਚ ਕਈ ਆਪਸ ਵਿੱਚ ਰੁਸੇ ਹੋਏ ਅਤੇ ਕਈ
ਚਿਰਾਂ ਤੋਂ ਵੈਰ ਵਿਰੋਧ ਰੱਖਣ ਵਾਲੇ ਵੀ ਇਕ ਦੂਸਰੇ ਦੇ ਗਲੇ
ਮਿਲਕੇ ਫਿਰ ਤੋਂ ਦੋਸਤੀ ਦੀਆਂ ਪੀਘਾਂ ਪਾ ਲੈਂਦੇ ਹਨ
।
ਇਸੇ ਦਿਨ ਬਣਾਈ ਹੋਈ ਗੰਨੇ ਦੇ ਰਸ ਦੀ ਖੀਰ,
ਬਣਾਈ ਤਾਂ ਲੋਹੜੀ ਵਾਲੇ ਦਿਨ ਜਾਂਦੀ ਹੈ ਲੇਕਿਨ ਉਸਨੂੰ ਖਾਇਆ
ਮਾਘੀ ਵਾਲੇ ਦਿਨ ਹੀ ਜਾਂਦਾ ਹੈ ਇਸੇ ਕਰਕੇ ਉਸ ਖੀਰ ਨੂੰ
“
ਪੋਹ ਰਿੱਧੀ ਤੇ ਮਾਘ ਖਾਧੀ”
ਆਖਦੇ ਹਨ
।
ਹਰ ਤਿਉਹਾਰ ਵਾਂਗ ਬੇਸ਼ੱਕ ਇਸ ਤਿਉਹਾਰ ਨੂੰ ਵੀ ਪੂਜਾ ਅਰਚਨਾ ਦੇ
ਪੱਖੋਂ ਵੀ ਪਵਿਤਰ ਮੰਨਿਆ ਜਾਂਦਾ ਹੈ ਪਰ ਖਾਸਕਰ ਇਸ ਤਿਉਹਾਰ ਨੂੰ
ਕੰਨਿਆਂਦਾਨ ਵਜੋਂ ਵਧੇਰੇ ਮਹੱਤਵ ਹਾਸਿਲ ਹੈ
।
ਇਸ ਦਿਨ ਧੀਆਂ ਧਿਆਣੀਆਂ ਨੂੰ ਦਾਨ ਕਰਨ ਦੀ ਰੀਤ ਵੀ ਹੈ
।
ਉਹ ਘਰ ਜਿਹਨਾਂ ਵਿੱਚ ਨਵੇਂ ਨਵੇਂ ਵਿਆਹ ਹੋਏ ਹੋਣ ਅਤੇ ਖਾਸ
ਕਰਕੇ ਉਹ ਘਰ ਜਿੰਨਾ ਨੂੰ ਪੁੱਤਰ ਦੀ ਦਾਤ ਮਿਲੀ ਹੋਵੇ ਇਸ ਦਿਨ
ਦਿਲ ਖੋਹਲ ਕੇ ਦਾਨ ਪੁੰਨ ਕਰਦੇ ਹਨ ਅਤੇ ਖੁਸ਼ੀਆਂ ਮਨਾਉਦੇ ਹਨ
।
ਇਸ ਸਾਲ ਦੀ ਲੋਹੜੀ ਬਿਲਕੁੱਲ ਸੁਲੱਖਣੀ ਹੈ,
ਵਿਲੱਖਣੀ ਹੈ ਅਤੇ ਪਿਛਲੀਆਂ ਸੱਭ ਲੋਹੜੀਆਂ ਤੋਂ ਜਿਆਦਾ ਪਵਿੱਤਰ
ਹੈ ਕਿਉਕਿ ਇਸ ਲੋਹੜੀ ਵੇਲੇ ਬਹੁਗਿਣਤੀ ਵਿੱਚ ਇਕ ਸੁਭਾਗੀ ਲਹਿਰ
ਚੱਲੀ ਹੈ ਉਹ ਲਹਿਰ ਹੈ ਨਵਜੰਮੀਆਂ ਧੀਆਂ ਦੀ ਲੋਹੜੀ ਪਾਉਣ ਦੀ
।
ਧੀਆਂ ਦੇ ਜੰਮਣ ਦੀ ਵੀ ਓਨੀ ਹੀ ਖੁਸ਼ੀ ਮਨਾਉਣ ਦੀ ਲੋਹੜੀ ਜਿੰਨੀ
ਕਿ ਪੁੱਤਰਾਂ ਦੇ ਪੈਦਾ ਹੋਣ ਤੇ ਮਨਾਈ ਜਾਂਦੀ ਹੈ
।
ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨ ਦੀ ਲੋਹੜੀ ਕਿ ਧੀਆਂ
ਕਿਸੇ ਤਰਾਂ ਵੀ ਪੁੱਤਰਾਂ ਤੋਂ ਘੱਟ ਨਹੀ ਹੁੰਦੀਆਂ
।
ਧੀਆਂ ਤੋਂ ਬਿਨਾਂ ਇਸ ਸੰਸਾਰ ਦਾ ਅੱਗੇ ਚੱਲਣਾ ਹੀ ਸੰਭਵ ਨਹੀ ਹੈ
।
ਧੀਆਂ ਪੁੱਤਰਾਂ ਨਾਲੋਂ ਵੀ ਜਿਆਦਾ ਮੋਹ ਲੈਂਦੀਆਂ ਅਤੇ ਪਿਆਰ
ਦੇਂਦੀਆਂ ਹਨ
।
ਕੁੱਖਾ ਵਿੱਚ ਹੀ ਧੀਆਂ ਨੂੰ ਮਾਰਨ ਵਾਲਿਆਂ ਦੇ ਮੂੰਹ ਤੇ ਕਰਾਰੀ
ਚਪੇੜ ਮਾਰੀ ਹੈ ਬੁੱਧੀਜੀਵੀ ਸਮਾਜ ਨੇ ਇਸ ਵਾਰ ਧੀਆਂ ਦੀਆਂ
ਲੋਹੜੀਆਂ ਪਾਕੇ
।
ਬਹੁਤ ਸਾਰੀਆਂ ਸਭਾਵਾਂ,
ਸੋਸਾਇਟੀਆਂ. ਗੁਰੂਘਰਾਂ,
ਰਾਜਨੀਤਕਾਂ,
ਸਮਾਜ ਸੇਵਕਾਂ ਅਤੇ ਬੁੱਧੀਜੀਵੀਆਂ ਨੇ ਇਸ ਵਾਰ ਵੱਧ ਤੋਂ ਵੱਧ
ਧੀਆਂ ਦੀ ਲੋਹੜੀ ਪਾਉਣ ਦਾ ਬੀੜਾ ਚੁੱਕਿਆ ਹੈ
।
ਅਸੀ ਅਦਾਰਾ ਉਪਕਾਰ .ਕੋਮ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਯੂ.ਏ.ਈ ਵਲੋਂ ਉਹਨਾਂ ਸੱਭਨਾਂ ਦਾ ਸਤਿਕਾਰ ਸਹਿਤ
ਧੰਨਵਾਦ ਕਰਦੇ ਹਾਂ
।
ਆਉ ਇਸ ਲੋਹੜੀ ਤੇ ਇਹ ਪ੍ਰਣ ਕਰੀਏ ਕਿ ਸਮਾਜ ਵਿੱਚ ਧੀਆਂ ਨੂੰ
ਪੁੱਤਰਾਂ ਦੇ ਬਰਾਬਰ ਦਾ ਦਰਜਾ ਅਤੇ ਪਿਆਰ ਦਿਲਵਾਉਣ ਲਈ ਅਵਾਜ਼
ਉਠਾਣੀ ਹੈ ਅਤੇ ਭਰੂਣ ਹੱਤਿਆ ਦੇ ਖਿਲਾਫ ਇਕ ਦੀਵਾਰ ਬਣ ਕੇ
ਖੜੋਣਾ ਹੈ ਤਾਂਕਿ ਪਾਪੀ ਲੋਕ ਧੀਆਂ ਨੂੰ ਜੰਮਣ ਤੋੰ ਪਹਿਲਾਂ ਹੀ
ਮਾਰਨ ਵਿੱਚ ਕਾਮਯਾਬ ਨਾ ਹੋਣ
।
ਤਾਂ ਹੀ ਲੋਹੜੀ ਸਹੀ ਅਰਥਾਂ ਵਿੱਚ ਮਨਾਈ ਜਾਏਗੀ
।
ਰੂਪ ਸਿੱਧੂ
|