|
ਅਨੁਸੂਚਿਤ
ਜਾਤੀਆਂ ਨੂੰ ਸੁਚੇਤ ਹੋਣ ਦੀ ਲੋੜ
|
2011ਦੀ ਜਨਗਣਨਾ
ਵੇਲੇ ਆਪਣਾ ਧਰਮ ਲਿਖਵਾਉਣ ਤੋਂ ਪਹਿਲਾਂ ਜਨਗਣਨਾ ਦੇ ਫਾਰਮ ਨੂੰ ਬੜੇ
ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ।
ਕੀ ਅਸੀ ਜਨਗਣਨਾ
ਵੇਲੇ ਆਪਣਾ ਧਰਮ ਲਿਖਣ ਵਕਤ ਮਨੂੰਵਾਦੀ ਸੋਚ ਅਤੇ ਸਾਜ਼ਿਸ਼ ਦੇ ਸ਼ਿਕਾਰ ਤਾਂ ਨਹੀ ਹੋ
ਰਹੇ?ਕੀ ਇਹ ਸਾਡੇ ਰਾਖਵੇਂਕਰਣ ਨੂੰ ਹੜੱਪਣ ਦੀ ਕੋਈ ਚਾਲ ਤਾਂ
ਨਹੀ ਹੈ?
ਆਉ ਜ਼ਰਾ ਇਸ ਫਾਰਮ ਤੇ ਗੌਰ
ਕਰੀਏ।
ਇਸ ਫਾਰਮ ਦਾ ਖਾਨਾ ਨੰਬਰ 7
ਧਰਮ ਦਾ ਅਤੇ ਖਾਨਾ ਨੰਬਰ
8 ਜਾਤੀ ਲਿਖਣ ਵਾਸਤੇ ਹੈ।ਖਾਨਾ
ਨੰਬਰ 7 ਵਿੱਚ ਧਰਮ ਦਾ ਕੋਡ ਨੰਬਰ ਅਤੇ
ਧਰਮ ਦਾ ਨਾਮ ਭਰਨਾ ਹੈ। ਯਾਦ ਰਹੇ ਕਿ ਇਸੇ ਖਾਨੇ ਦੇ ਹੇਠਾਂ ਨੋਟ ਵਿੱਚ ਛੇਅ ਧਰਮਾਂ
ਦੇ ਕੋਡ ਨੰਬਰ ਦਿੱਤੇ ਹੋਏ ਹਨ ਜਿਨਾਂ ਵਿੱਚ ਹਿੰਦੂ,
ਮੁਸਲਿਮ,
ਈਸਾਈ,
ਸਿੱਖ,
ਬੋਧੀ ਅਤੇ ਜੈਨ ਹੀ
ਆਉਦੇ ਹਨ।
ਇਸ ਖਾਨੇ ਦੇ ਉਪਰ ਤੀਸਰੇ ਨੋਟ ਵਿੱਚ ਲਿਖਿਆ ਹੈ ਕਿ ਹੋਰ ਧਰਮਾ ਵਾਸਤੇ
ਸਿਰਫ ਧਰਮ ਦਾ ਨਾਮ ਹੀ ਲਿਖ ਦਿੱਤਾ ਜਾਵੇ।
ਇਸਦਾ ਮਤਲਬ ਇਹ ਹੋਇਆ ਕਿ ਉਪ੍ਰੋਕਤ ਛੇਅ
ਧਰਮਾ ਤੋਂ ਇਲਾਵਾ ਵੀ ਕਿਸੇ ਹੋਰ ਧਰਮ ਦਾ ਨਾਮ ਲਿਖਿਆ ਜਾ ਸਕਦਾ ਹੈ।
ਆਉ ਹੁਣ ਜ਼ਰਾ
ਖਾਨਾ ਨੰਬਰ 8 ਤੇ ਗੌਰ ਕਰੀਏ। ਖਾਨਾ ਨੰਬਰ 8 ਅਨੂਸੂਚਿਤ ਜਾਤਾਂ
ਅਤੇ ਜਨ-ਜਾਤਾਂ ਲਿਖਣ ਵਾਸਤੇ ਹੈ।ਇਸ ਖਾਨੇ ਵਿੱਚ ਅਨੂਸੂਚਿਤ ਜਾਤੀ ਜਾਂ ਜਨ ਜਾਤੀ ਦਾ
ਨਾਮ ਲਿਖਣਾ ਹੈ। ਪਰ ਇਸੇ ਖਾਨੇ ਦੇ ਹੇਠਾਂ ਵੀ ਇੱਕ ਨੋਟ ਦਿੱਤਾ ਹੋਇਆ ਹੈ
ਕਿ ਅਨੂਸੂਚਿਤ ਜਾਤੀ ਕੇਵਲ ਹਿੰਦੂ,
ਸਿੱਖ ਅਤੇ ਬੁਧ ਧਰਮ
ਵਿੱਚੋਂ ਹੀ ਹੋ ਸਕਦੀ ਹੈ।
ਕੀ ਇਸਦਾ ਮਤਲਬ ਇਹ ਹੋਇਆ ਕਿ ਹਿੰਦੂ,
ਸਿੱਖ ਅਤੇ ਬੋਧੀ ਤੋਂ ਇਲਾਵਾ ਕੋਈ ਹੋਰ ਧਰਮ ਲਿਖਵਾਉਣ ਵਾਲਾ ਇਨਸਾਨ
ਅਨੂਸੂਚਿਤ ਜਾਤੀ ਵਿੱਚ ਨਹੀ ਗਿਣਿਆ ਜਾਵੇਗਾ?
ਅਗਰ ਇਸਦਾ ਮਤਲਬ ਇਹੀ
ਹੈ ਤਾਂ ਫਿਰ ਆਪਣਾ ਧਰਮ ਆਦਿ-
ਧਰਮੀ ਜਾਂ ਰਵਿਦਾਸੀਆ ਲਿਖਵਾਉਣ ਵਾਲਿਆ ਦਾ ਕੀ ਹੋਵੇਗਾ
?
ਕੀ ਉਹ ਅਨੂਸੂਚਿਤ ਜਾਤਾਂ ਵਿੱਚ ਗਿਣੇ ਜਾਣਗੇ ਜਾਂ ਨਹੀ
?
ਕੀ ਉਹਨਾਂ ਨੂੰ ਰਾਖਵੇਂਕਰਣ ਦੀਆਂ ਸਹੂਲਤਾਂ ਤੋਂ ਵਾਂਝੇ
ਕਰ ਦਿੱਤਾ ਜਾਵੇਗਾ?
ਦਾਲ ਵਿੱਚ ਕੁੱਝ
ਕਾਲਾ ਤਾਂ ਜ਼ਰੂਰ ਹੈ।ਸਮਾਜ ਦੇ ਕਨੂਨੀ ਜਾਣਕਾਰਾਂ ਅਤੇ ਬੁਧੀਜੀਵੀਆਂ ਨੂੰ ਇਸ ਵਿਸ਼ੇ
ਤੇ ਵਿਚਾਰ ਕਰਕੇ ਆਪਣੇ ਸਮਾਜ ਦੇ ਲੋਕਾਂ ਨੂੰ ਸਹੀ ਸਲਾਹ ਦੇਣ ਦੀ ਸਖ਼ਤ ਜ਼ਰੂਰਤ
ਹੈ।ਸਾਡੇ ਸਮਾਜ ਦੇ ਸਿਆਸਤਦਾਨਾਂ,
ਕਨੂਨੀ ਜਾਣਕਾਰਾਂ,
ਐਡਵੋਕੇਟਾਂ,
ਵਿਦਵਾਨਾਂ,
ਬੁਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਦਾਰਾ
ਉਪਕਾਰ ਵਲੋਂ ਬੇਨਤੀ ਹੈ ਕਿ ਉਹ ਸਾਰੇ ਆਪਣਾ ਸਮਾਜਿਕ ਫਰਜ਼ ਸਮਝਦੇ ਹੋਏ ਆਪਣੇ ਸਮਾਜ
ਦੇ ਲੋਕਾਂ ਨੂੰ ਸਹੀ ਰਾਏ ਦੇਣ ਤਾਂ ਕਿ ਸਮਾਜਵਿਰੋਧੀ ਤਾਕਤਾਂ ਸਾਡੇ ਸਮਾਜਿਕ ਹੱਕਾਂ
ਨੂੰ ਹੜੱਪਣ ਲਈ ਕੋਈ ਚਾਲ ਨਾ ਖੇਡ ਰਹੀਆ ਹੋਣ। ਉਸ ਫਾਰਮ ਦੇ ਖਾਨਾ ਨੰਬਰ 7 ਅਤੇ ਅੱਠ ਦੀ ਤਸਵੀਰ
ਹੇਠਾਂ ਦਿੱਤੀ ਗਈ ਹੈ ।ਇਸ ਵਿਸ਼ੇ ਤੇ ਆਪਣੇ
ਕੀਮਤੀ ਵਿਚਾਰ ਅਤੇ ਸਲਾਹਾਂ ਭੇਜਣ ਵਾਲੇ ਵਿਦਵਾਨਾਂ,
ਵਕੀਲਾਂ ਅਤੇ ਹੋਰ ਸਮਾਜ ਹਿਤੈਸ਼ੀ ਬੁਧੀਜੀਵੀਆਂ ਦਾ ਅਦਾਰਾ ਉਪਕਾਰ ਰਿਣੀ ਰਹੇਗਾ
।
ਰੂਪ ਸਿੱਧੂ 05-01-2011
|
|