UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

ਭਗਤ ਸਤਿਗੁਰੂ ਨਾਮਦੇਵ ਜੀ

 

ਭਗਤ ਸਤਿਗੁਰੂ ਨਾਮਦੇਵ ਜੀ

  ਆਪ ਸੱਭ ਨੂੰ ਭਗਤ ਸਤਿਗੁਰੂ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ

ਸਤਿਗੁਰੂ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਨ ਤੇ ਵਿਸ਼ੇਸ਼

੧੮-੧੧-੨੦੧੦

ਭਗਤ ਸਤਿਗੁਰੂ ਨਾਮਦੇਵ ਜੀ ਮਹਾਰਾਜ  ਨੇ ਸੰਨ ੧੨੭੦ ਨੂੰ ਮਹਾਂਰਾਸ਼ਟਰ ਪ੍ਰਦੇਸ਼ ਦੇ ਸਿਤਾਰਾ ਜ਼ਿਲੇ ਦੇ ਨਰਸ ਵਿਮਾਨੀ ਪਿੰਡ ਵਿੱਚ ਅਵਤਾਰ ਧਾਰਿਆ ਉਹਨਾ ਦੇ ਪਿਤਾ ਦਾ ਨਾਮ  ਦਾਮਸ਼ੇਤ  ਅਤੇ ਮਾਤਾ ਜੀ ਦਾ ਨਾਮ ਗੋਨਾਬਾਈ  ਸੀ  ।  ਦਾਮਾਸ਼ੇਤ ਜੀ ਦਾ ਸਬੰਧ ਛੀਂਬਾ ਜਾਤੀ ਨਾਲ ਸੀ ੧੧ ਸਾਲ ਸੀ ਆਯੂ ਵਿੱਚ ਹੀ ਨਾਮਦੇਵ ਜੀ ਦਾ ਵਿਆਹ ਗੋਬਿੰਦਾ ਸੇਠੀ ਸਦਾਵਰਤੇ ਦੀ ਸਪੁੱਤਰੀ ਰਜਾਬਲ ਨਾਲ ਹੋ ਗਿਆ ਸੀਸੰਤ ਨਾਮਦੇਵ ਜੀ ਦੇ ਘਰ ਚਾਰ ਪੁੱਤਰ ਅਤੇ ਇਕ ਧੀ ਪੈਦਾ ਹੋਈ ਸੰਤ ਜਨਾਨਾਦੇਵਾ ਜੀ ਤੋਂ ਪ੍ਰਭਾਵਿਤ ਹੋਕੇ ਨਾਮਦੇਵ ਜੀ ਸੰਤ ਬਿਰਤੀ ਨੂੰ ਪਹੁੰਚ ਚੁੱਕੇ ਸਨ ਪੰਢਾਰਪੁਰ ਦੇ ਮੰਦਰ ਵਿੱਚ ਉਹ ਹਰ ਸਮੇਂ ਹੀ ਬਿੱਠਲ ਦੀ ਪ੍ਰੈਮ ਭਗਤੀ ਵਿੱਚ ਮਗਨ ਰਹਿੰਦੇ ਸਨ ਉਹ ਹਮੇਸ਼ਾ ਹੀ ਸੰਤ ਜਨਾਨਾਦੇਵਾ ਅਤੇ ਹੋਰ ਸਾਧ ਜਨਾ ਨਾਲ ਮਿਲ ਕੇ ਪ੍ਰਭੂ ਭਗਤੀ ਦੇ ਸ਼ਬਦ ਉਚਾਰਦੇ ਅਤੇ ਕੀਰਤਨ ਕਰਦੇ ਰਹਿੰਦੇ ਸਨ ਉਹਨਾਂ ਨੇ ਪ੍ਰਭੂ ਭਗਤੀ ਦੇ ਪ੍ਰਚਾਰ ਲਈ ਸਰਵ ਭਾਰਤ ਦਾ ਭਰਮਣ ਕੀਤਾ ਅਤੇ ਆਖਿਰ ਵਿੱਚ ਪੰਜਾਬ ਪ੍ਰਦੇਸ ਦੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਘੁੰਮਾਨ ਵਿੱਚ ਕੁਟੀਆ ਬਣਾ ਕੇ ਆਪਣੇ ਜੀਵਨ ਦਾ ੨੦ ਸਾਲ ਤੋਂ ਵੀ ਵੱਧ ਸਮਾ ਉੱਥੇ ਰਹਿਕੇ ਪ੍ਰਭੂ ਭਗਤੀ ਦਾ ਪ੍ਰਚਾਰ ਕੀਤਾ ਅਤੇ ਉਥੇ ਹੀ ਜੋਤੀ ਜੋਤ ਸਮਾਏ ਉਹਨਾਂ ਦੀ ਸਮਾਧ ਸੀ ਜਗਾ ਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਮੰਦਿਰ ਬਣਵਾਇਆ ਸੀ ਇਸਦੇ ਨਾਲ ਲਗਦੇ ਤਲਾਬ ਦੀ ਮੁਰੰਮਤ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਮਾਤਾ ਸਦਾ ਕੌਰ ਜੀ ਨੇ ਕਰਵਾਈ ਸੀ ਨਾਮਦੇਵ ਜੀ ਦੀਆਂ ਰਚਨਾਵਾਂ ਉਹਨਾਂ ਦੇ ਇਕ ਗਰੰਥ ਨਾਮਦੇਵਾਚੀ ਗਾਥਾ ਵਿੱਚ ਮਿਲਦੀਆਂ ਹਨ ਉਸ ਵਿੱਚ ਉਹਨਾਂ ਵਲੋਂ ਲਿਖੀ ਇਕ ਕਵਿਤਾ ਰੂਪੀ ਆਤਮਕਥਾ ਤੀਰਥਵਾ ਵੀ ਹੈ ਉਹਨਾਂ ਦੀਆਂ ੬੧ ਰਵਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਭਗਤ ਨਾਮ ਦੇਵ ਜੀ ਭਗਤੀ ਲਹਿਰ ਜਾਂ ਇੰਜ ਕਹਿ ਲਿਆ ਜਾਵੇ ਕਿ ਸਿੱਖੀ ਲਹਿਰ ਦੇ( ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਆਧਾਰ ਤੇ) ਮੁੱਢਲੇ ਬਾਨੀਆ ਵਿੱਚੋਂ ਇਕ ਹਨ

ਉਸ ਇਕ ਪਰਮਾਤਮਾ ਦੇ ਨਾਮ ਦਾ ਹੋਕਾ ਦਿੰਦੇ ਹੋਏ ਨਾਮਦੇਵ ਜੀ ਉਸ ਸੱਚੇ ਰੱਬ ਦੀ ਹੋਂਦ ਦੀ ਪ੍ਰੌਰੜਤਾ ਕਰਦੇ ਹੋਏ ਲਿਖਦੇ ਹਨ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ

ਉਸ ਰੱਬ ਦਾ ਭਾਣਾ ਮੰਨਣ ਅਤੇ ਉਸਦੀ ਰਜ਼ਾ ਵਿੱਚ ਰਹਿਣ  ਦਾ ਉਪਦੁਸ਼ ਦੇਂਦੇ ਹੋਏ ਤਾਂ ਭਾਣਾ ਮੰਨਣ ਦੀਆਂ ਸੱਭ ਹੱਦਾਂ ਪਾਰ ਕਰਦੇ ਹੋਏ ਉਸ ਪ੍ਰਭੂ ਦੇ ਪਿਆਰ ਵਿੱਚ ਕਹਿ ਉਠਦੇ  ਹਨ ਕਿ ਜੌ ਰਾਜੁ ਦੇਹਿ ਤ ਕਵਨ ਬਡਾਈ  ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ  ਆਤਮ-ਸਮਰਪਣ ਅਤੇ ਭਾਣਾ ਮੰਨਣ ਦੀ ਇਹ ਅਨੋਖੀ ਮਿਸਾਲ ਹੈ

ਉਸ ਸਮੇ ਦੇ ਧਾਰਮਿਕ ਰੀਤੀ ਰਿਵਾਜਾਂ ਅਤੇ ਕਰਮਕਾਂਡਾਂ ਦੇ ਖਿਲਾਫ ਬੋਲਣ ਵਾਲੇ ਸ਼ਾਇਦ ਉਹ ਪਹਿਲੇ ਮਹਾਂਪੁਰਸ਼ ਹੀ ਹੋਣਗੇ ਜਿਹਨਾਂ ਨੇ ਫੋਕੇ ਕਰਮਕਾਂਡਾਂ ਦਾ ਭਾਂਡਾ ਫੋੜ ਕੇ ਲੋਕਾਂ ਨੂੰ ਨਾਮ ਸਿਮਰਨ ਵਲ ਪ੍ਰੇਰਿਤ ਕੀਤਾ  ਕਰਮਕਾਂਡਾਂ ਦੀ ਵਿਥਿਆ ਬਿਆਨ ਕਰਦੇ ਹੋਏ ਸਤਿਗੁਰ ਲਿਖਦੇ ਹਨ ਕਿ ਆਨੀਲੇ ਕੁੰਭ, ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ ਬਇਆਲੀਸ ਲਖ ਜੀ ਜਲ ਮਹਿ ਹੋਤੇ, ਬੀਠਲੁ ਭੈਲਾ ਕਾਇ ਕਰਉਜਾਂ ਫਿਰ ਇਥੌਂ ਤੱਕ ਵੀ ਆਖਣ ਤੋਂ ਨਹੀ ਝਿਜਕਦੇ ਕਿ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ ਜੇ ਓਹੁ ਦੇਉ ਤ ਓਹੁ ਭੀ ਦੇਵਾ ਕਹਿ ਨਾਮਦੇਉ ਹਮ ਹਰਿ ਕੀ ਸੇਵਾ ਹਠ ਯੋਗ, ਪ੍ਰਭੂ ਨਾਮ ਤੋਂ ਬਿਨਾ ਹੋਰ ਅੰਧਵਿਸ਼ਵਾਸਾਂ, ਜੱਗਾਂ, ਬਲੀਆਂ ਆਦਿ ਦਾ ਖੰਡਨ ਕਰਦੇ ਹੋਏ ਨਾਮ ਸਿਮਰਨ ਨੂੰ ਹੀ ਅਸਲੀ ਰਸਤਾ ਦੱਸਦੇ ਹੋਏ ਲਿਖਦੇ ਹਨ ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ ਅਗਨਿ ਦਹੈ, ਕਾਇਆ ਕਲਪੁ ਕੀਜੈ | ।।  ਅਸੁਮੇਧ ਜਗੁ ਕੀਜੈ, ਸੋਨਾ ਗਰਭ ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ

ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਨਾਮਦੇਵ ਜੀ ਦੀਆਂ ਰਚਨਾਵਾਂ ਤੋ ਬਹੁਤ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਨਾਮਦੇਵ ਜੀ ਨੂੰ ਅਨੇਕਾਂ ਬਾਰ ਪਰਮਾਤਮਾ ਦੇ ਦਰਸ਼ਣ ਹੋਏ ਪਰਮਾਤਮਾ ਆਪ ਉਹਨਾਂ ਦੇ ਕਾਰਜ ਕਰਨ ਲਈ ਸਹਾਈ ਹੂੰਦੇ ਰਹੇ  ਨਾਮ ਜੀ ਦੀ ਛੰਨ ਦੀ ਛੱਤ ਬਨਾਉਣ ਵਾਲੀ ਗੱਲ ਉਹਨਾਂ ਦੇ ਇਸ ਸ਼ਬਦ  ਵਿੱਚ ਸਾਫ ਜ਼ਾਹਰ ਹੈ ਪਾੜ ਪੜੋਸਣਿ ਪੂਛਿ ਲੇ ਨਾਮਾ, ਕਾ ਪਹਿ ਛਾਨਿ ਛਵਾਈ ਹੋ ਜਾਂ ਫਿਰ ਪ੍ਰਭੂ ਨੂੰ ਦੁਧ ਪਿਆਉਣ ਵਾਲੀ ਗੱਲ ਵੀ ਇਸ ਸ਼ਬਦ ਵਿੱਚ ਬਿਲਕੁਲ ਜ਼ਾਹਰ ਹੈ ਕਿਏਕੁ ਭਗਤੁ ਮੇਰੇ ਹਿਰਦੇ ਬਸੈ ਨਾਮੇ ਦੇਖਿ ਨਰਾਇਨੁ ਹਸੈ ਦੂਧੁ ਪੀਆਇ ਭਗਤੁ ਘਰਿ ਗਇਆ ।। ਨਾਮੇ ਹਰਿ ਕਾ ਦਰਸਨੁ ਭਇਆ ਜੁਗਾਂ ਜੁਗਾਂ ਤੋਂ ਆਪਣੇ ਭਗਤਾਂ ਦੀ ਲਾਜ ਰੱਖਣ ਵਾਲਾ ਪ੍ਰਭੂ ਦੇਹੁਰਾ ਘੁੰਮਾ ਕਿ ਨਾਮ ਜੀ ਦੀ ਲਾਜ ਰੱਖਦਾ ਹੈ ਜਿਸ ਬਾਰੇ ਨਾਮਦੇਵ ਜੀ ਆਪ ਲਿਖਦੇ ਹਨ ਕਿ ਜਿਉ ਜਿਉ ਨਾਮਾ ਹਰਿ ਗੁਣ ਉਚਰੈ || ਭਗਤ ਜਨਾਂ ਕਉ ਦੇਹੁਰਾ ਫਿਰੈ

 ਨਾਮ ਸਿਮਰਨ ਨੂੰ ਹੀ ਸਰਵ ਸ੍ਰੈਸ਼ਟ ਮੰਨਦੇ ਹੋਏ ਨਾਮਦੇਵ ਜੀ ਨੇ ਪ੍ਰਭੂ ਨਾਮ ਨੂੰ ਹੀ ਇਨਸਾਨ ਦਾ ਆਧਾਰ ਅਤੇ ਆਸਰਾ ਮੰਨਿਆ ਹੈ ਅਤੇ ਲਿਖਿਆ ਹੈ ਕਿ ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ।।  ਅਤੇ ਨਾਮ ਸਿਮਰਨ ਨੂੰ ਹੀ ਸੱਭ ਤੋਂ ਉਤਮ ਧਰਮ ਆਖਦੇ ਹੋਏ ਲਿਖਦੇ ਹਨ ਕਿ ਹਰਿ ਹਰਿ ਕਰਤ ਮਿਟੇ ਸਭਿ ਭਰਮਾ ਹਰਿ ਕੋ ਨਾਮੁ ਲੈ ਊਤਮ ਧਰਮਾ ਹਰਿ ਹਰਿ ਕਰਤ ਜਾਤਿ ਕੁਲ ਹਰੀ ਸੋ ਹਰਿ ਅੰਧੁਲੇ ਕੀ ਲਾਕਰੀ"

ਅਕਾਲ ਪੁਰਖ ਦੀ  ਆਦਿ ਜੁਗਾਦਿ  ਤੋਂ ਹੋਂਦ ਦੀ ਪ੍ਰੌੜਤਾ ਸੱਭ ਤੋਂ ਪਹਿਲਾਂ ਨਾਮਦੇਵ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਮਿਲਦੀ ਹੈ  ਸਤਿਗੁਰ ਨਾਮਦੇਵ ਜੀ ਲਿਖਦੇ ਹਨ ਕਿ ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ  ਸਰਬ ਨਿਰੰਤਰਿ ਰਾਮੁ ਰਹਿਆ ਰਵਿ, ਐਸਾ ਰੂਪੁ ਬਖਾਨਿਆ

ਇਤਹਾਸ ਦੇ ਪੰਨਿਆਂ ਤੇ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਗਤੀ ਲਹਿਰ ਵਿੱਚ, ਕਰਮਕਾਂਡਾਂ ਦੇ ਖਿਲਾਫ ਅਵਾਜ ਉਠਾਉਣ ਵਾਲੇ ਭਗਤ ਨਾਮਦੇਵ ਜੀ ਮਹਾਰਾਜ ਪਹਿਲੇ ਕੁੱਝ ਇਨਕਲਾਬੀ ਮਹਾਂਪੁਰਸ਼ਾਂ ਚੋਂ ਇਕ ਹਨ ਕਰਮਕਾਂਡਾਂ ਅਤੇ ਪਾਖੰਡਾਂ ਨੂੰ ਤਿਆਗ ਕੇ ਪ੍ਰਭੂ ਨਾਮ ਸਿਮਰਨ ਵਲ ਪ੍ਰੇਰਿਤ ਕਰਦੀ ਹੈ ਨਾਮਦੇਵ ਜੀ ਦੀ ਬਾਣੀ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਸੀ ਉਹਨਾਂ ਦੀ ਬਾਣੀ ਦਾ ਕੀਰਤਨ ਗਾਇਨ ਤਾਂ ਕਰਦੇ ਹਾਂ ਪਰ ਉਹਨਾਂ ਵਲੋਂ ਵਰਜਿਤ ਕਰਮਕਾਂਡਾਂ ਨੂੰ ਵੀ ਫੜੀ ਬੈਠੇ ਹਾਂ  ਉਹਨਾਂ ਦੀ ਕਰਮਕਾਂਡਾਂ ਦਾ ਖੰਡਨ ਕਰਨ ਵਾਲੀ ਬਾਣੀ ਪੜਦੇ ਸਮੇ ਵੀ ਕਰਮਕਾਂਡਾਂ ਵਿੱਚ ਜੁੱਟੇ ਰਹਿੰਦੇ ਹਾਂ ਜਿਵੇਂ ਕਿ ਕੁੰਭ ਰੱਖਣਾ, ਮੂਰਤੀ ਪੂਜਾ, ਪ੍ਨਥਰ ਪੂਜਾ, ਖਾਣ ਪੀਣ ਵਾਲੀਆਂ ਵਸਤਾਂ ਦੇ ਭੋਗ ਲਗਾਉਣੇ, ਜੱਗ ਕਰਵਾਣੇ, ਵਰਤ ਰੱਖਣੇ ਅਤੇ ਗ੍ਰਹਿ ਪੂਜਾ ਆਦਿ ਅਗਰ ਬਾਣੀ ਨੂੰ ਪੜਕੇ ਉਸ ਮੁਤਾਬਿਕ ਜੀਵਨ ਜੀਊਣਾ ਆਰੰਭ ਨਹੀ ਕਰਦੇ ਤਾਂ ਫਿਰ ਸਿਰਫ ਮੰਤਰਾਂ ਵਾਂਗ ਬਾਣੀ ਪੜੀ ਜਾਣ ਨਾਲ ਉਸ ਮੰਜ਼ਿਲ ਤੇ ਨਹੀ ਅਪੜਿਆ ਜਾ ਸਕਦਾ ਜਿਸ ਮੰਜ਼ਿਲ ਦੀ ਗੱਲ ਸਤਿਗੁਰੂ ਨਾਮਦੇਵ ਜੀ ਮਹਾਰਾਜ ਕਰ ਹਰੇ ਹਨ  ਆਉ ਅੱਜ ਭਗਤ ਸਤਿਗੁਰੂ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਵਸ ਮਨਾਉਦਿਆਂ ਹੋਇਆਂ ਇਹ ਪ੍ਰਣ ਕਰੀਏ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਕੇ, ਅੰਧ ਵਿਸ਼ਵਾਸ਼ਾਂ ਅਤੇ ਕਰਮਕਾਂਡਾਂ ਨੂੰ ਛੱਡਕੇ ਨਾਮ ਨਾਲ ਜੁੜਨਾ ਹੈ ਅਤੇ ਇਨਸਾਨੀਅਤ ਨਾਲ ਮੇਲ ਮਿਲਾਪ ਅਤੇ ਪਿਆਰ ਵਧਾਉਣ ਦੇ ਉਪਰਾਲੇ ਕਰਨੇ ਹਨ

ਰੂਪ ਸਿੱਧੂ

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ