ਇੱਕ
ਮਾਣਮੱਤੀ ਮਿਸਾਲ, ਸਮਾਜ ਸੁਧਾਰ ਇਸਨੂੰ
ਕਹਿੰਦੇ ਹਨ
23-09-2010 ਰੋਪੜ ਜ਼ਿਲੇ ਵਿੱਚ
ਮੋਠਾਪੁਰ ਨਾਮ ਦਾ ਇਕ ਪਿੰਡ ਹੈਪ ਹੋਰ
ਬਰਾਦਰੀਆਂ ਤੋਂ ਇਲਾਵਾ ਇਸ ਪਿੰਡ ਵਿੱਚ
ਸ਼੍ਰੀ ਗੁਰੂ ਰਵਿਦਾਸ ਨਾਮਲੇਵਾਲੋਕ
ਵੀਵਸਦੇ ਹਨ। ਸ਼੍ਰੀ ਗੁਰੂ ਰਵਿਦਾਸ
ਵੈਲਫੇਆਰ ਸੁਸਾਇਟੀ ਯੂ ਏ ਈ ਦੇ ਸਮਾਜਿਕ
ਸਾਂਝੀਵਾਲਤਾ ਉਪਰਾਲੇ ਹਿਤ ਇਸ ਪਿੰਡ ਦੇ
ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਪ੍ਰਬੰਧਕ
ਅਤੇ ਸਮਾਜ ਸੇਵਕ ਸ਼੍ਰੀ ਮੰਗਤ ਰਾਮ ਜੀ
ਨਾਲ ਕਈ ਵਾਰ ਵਿਚਾਰ ਵਟਾਂਦਰੇ ਹੋਏ।
ਇਂਹਾਂ ਵਿਚਾਰ ਗੋਸ਼ਟੀਆਂ ਸਮੇਂ ਸ਼੍ਰੀ
ਮੰਗਤ ਰਾਮ ਜੀ ਨੇ ਬੜੇ ਮਾਣ ਨਾਲ ਇਹ
ਦੱਸਿਆਂ ਕਿ ਉਂਹਾਂ ਦੇ ਪਿੰਡ ਦਾ ਕੋਈ
ਵੀ ਆਪਣੀ ਬਰਾਦਰੀ ਦਾ ਨੌਜਵਾਨ ਸ਼ਰਾਬ
ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਹੀ
ਕਰਦਾ। ਮੰਗਤ ਰਾਮ ਜੀ ਨੇ ਕਿਹਾ ਕਿ ਇਸ
ਸਬੰਧ ਵਿੱਚ ਉਹ ਪੱਕੇ ਦਾਅਵੇ ਨਾਲ
ਗਰੰਟੀ ਦੇ ਸਕਦੇ ਹਨ ਕਿ ਉਨ੍ਹਾਂ ਦੇ
ਪਿੰਡ ਦੇ ਸਾਰੇ ਸ਼੍ਰੀ ਗੁਰੂ ਰਵਿਦਾਸ
ਨਾਮਲੇਵਾ ਨੌਜਵਾਨ ਨਸ਼ਿਆਂ ਤੋਂ ਬਿਲਕੁਲ
ਰਹਿਤ ਹਨ। ਇਹ ਸੱਭ ਸ਼੍ਰੀ ਮੰਗਤ ਰਾਮ ਜੀ
ਅਤੇ ਇਨ੍ਹਾਂ ਦੇ ਸਾਥੀਆਂ ਦੇ ਸਮਾਜ
ਸੁਧਾਰਕ ਪ੍ਰਚਾਰ ਅਤੇ ਉਪਰਾਲਿਆਂ ਦਾ
ਸਿੱਰਾ ਹੈ। ਸਾਨੂੰ ਸੱਭ ਨੂੰ ਪਿੰਡ
ਮੋਠਾ ਪੁਰ ਦੇ ਇਸ ਮਾਣ ਮੱਤੇ ਉਪਰਾਲੇ
ਤੋਂ ਸਿਖਿਆ ਲੈਕੇ ਆਪਣੇ ਆਪਣੇ ਪਿੰਡਾਂ
ਵਿੱਚ ਅਜਿਹੇ ਉਪਰਾਲੇ ਕਰਕੇ ਨੌਜਵਾਨ
ਵਰਗ ਨੂੰ ਨਸ਼ਿਆਂ ਤੋਂ ਮੁਕਤ ਕਰਾਉਣਾ
ਚਾਹੀਦਾ ਹੈ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾਇਟੀ ਯੂ ਏ ਈ ਇਸ ਤਰਾਂ
ਦੇ ਕਾਰਜਾਂ ਵਿੱਚ ਹਰ ਸੰਭਵ ਮਦਦ ਕਰਨ
ਦੀ ਕੋਸ਼ਿਸ਼ ਕਰੇਗੀ
ਰੂਪ ਸਿੱਧੂ
ਰੂਪ ਸਿੱਧੂ
ਦੇ ਸਾਰੇ ਲੇਖ ਪੜ੍ਹਨ ਲਈ ਕਲਿਕ ਕਰੋ |