ਬੇਗ਼ਮਪੁਰਾ,
ਕਿਹੋ ਜਿਹਾ
ਅਤੇ ਕਿਵੇਂ ?
ਬੇਗ਼ਮਪੁਰਾ ਸਹਰ ਕੋ ਨਾਉ
॥ ਦੂਖੁ
ਅੰਦੋਹੁ ਨਹੀ ਤਿਹਿ ਠਾਉ
॥ ਨਾਂ
ਤਸਵੀਸ ਖਿਰਾਜੁ ਨ ਮਾਲੁ
॥ ਖਉਫੁ
ਨ ਖਤਾ ਨ ਤਰਸੁ ਜਵਾਲੁ
॥੧॥ ਅਬ
ਮੋਹਿ ਖੂਬ ਵਤਨ ਗਹ ਪਾਈ ॥ਊਹਾਂ
ਖੈਰਿ ਸਦਾ ਮੇਰੇ ਭਾਈ
॥੧॥ ਰਹਾਉ
॥ ਕਾਇਮੁ
ਦਾਇਮੁ ਸਦਾ ਪਾਤਿਸਾਹੀ
॥ ਦੋਮ
ਨ ਸੇਮ,
ਏਕ ਸੋ ਆਹੀ
॥ ਆਬਾਦਾਨੁ
ਸਦਾ ਮਸਹੂਰ
॥ ਊਹਾਂ
ਗਨੀ ਬਸਹਿ ਮਾਮੂਰ
॥੨॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ
॥ ਮਹਰਮ
ਮਹਲ ਨ ਕੋ ਅਟਕਾਵੈ
॥ ਕਹਿ
ਰਵਿਦਾਸ ਖਲਾਸ ਚਮਾਰਾ
॥ ਜੋ
ਹਮ ਸਹਰੀ ਸੁ ਮੀਤੁ ਹਮਾਰਾ
॥੩॥੨॥
{ਪੰਨਾ ੩੪੫}
ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਇਹ ਪਾਵਨ
ਪਵਿੱਤਰ ਸ਼ਬਦ ਰੂਹਾਨੀਅਤ ਅਤੇ ਦੁਨਿਆਵੀ ਦੋਹਾਂ ਹੀ ਪੱਖਾਂ ਤੇ
ਬਹੁਤ ਹੀ ਢੁਕਵਾਂ ਅਤੇ ਅਨੁਕੂਲ ਹੈ
।
ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ
ਮੁਕਾਬਲੇ ਤੇ ਸੱਚ-ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ
।
ਸੁਰਗ-ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ,
ਮਨੁੱਖ
ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ;
ਪਰ ਜਿਸ
ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ,
ਉਸ ਨੂੰ
ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ
।
ਇਹ ਸ਼ਬਦ ਇਨਸਾਨ ਦੀ ਸਮਾਜਿਕ ਜਿੰਦਗੀ ਵਿੱਚ ਇੱਕ ਅਜਿਹੀ ਕ੍ਰਾਂਤੀ
ਵਲ ਪ੍ਰੇਰਦਾ ਹੈ,
ਅਜਿਹੇ
ਸਮਾਜਿਕ ਢਾਂਚੇ ਵਲ ਪੇਰਦਾ ਹੈ,
ਅਜਿਹੀ ਇਕ
ਸਮਾਜ ਸਿਰਜਣਾ ਵਲ ਪ੍ਰੇਰਦਾ ਹੈ ਜਿਸ ਸਮਾਜ ਦਾ ਹੋਂਦ ਵਿੱਚ ਆਉਣਾ
ਹੀ ਸਤਿਗੁਰਾਂ ਦਾ ਸੋਚਿਆ ਹੋਇਆ ਬੇਗਮਪੁਰਾ ਹੋ ਸਕਦਾ ਹੈ
।
ਆਉ ਸਤਿਗੁਰਾਂ ਦੇ ਇਸ ਸ਼ਬਦ ਨੂੰ ਵਿਚਾਰਨ ਦੀ
ਕੋਸ਼ਿਸ਼ ਕਰੀਏ:-
ਬੇਗਮਪੁਰਾ ਸਹਰ ਕੋ ਨਾਉ ॥ ਦੂਖੁ
ਅੰਦੋਹੁ ਨਹੀ ਤਿਹਿ ਠਾਉ
॥
(ਜਿਸ
ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ
ਨਾਮ ਹੈ ਬੇ-ਗ਼ਮਪੁਰਾ (ਭਾਵ,
ਉਸ ਅਵਸਥਾ
ਬਿਲਕੁਲ ਗ਼ਮ ਤੋਂ ਰਹਿਤ ਹੈ ) ਉਸ ਥਾਂ ਨਾਹ ਕੋਈ ਦੁੱਖ ਹੈ,
ਨਾਹ ਚਿੰਤਾ
ਹੈ
।
ਨਾਂ ਤਸਵੀਸ ਖਿਰਾਜੁ ਨ ਮਾਲੁ
॥ ਖਉਫੁ
ਨ ਖਤਾ ਨ ਤਰਸੁ ਜਵਾਲੁ
॥
੧
॥
ਉਥੇ
ਕੋਈ ਘਬਰਾਹਟ ( ਤਸਵੀਸ਼),
ਕੋਈ ਮਸੂਲ਼
- ਟੈਕਸ ਜਾਂ ਕੋਈ ਨਿੱਜੀ ਜਾਇਦਾਦ ਨਹੀਂ ਹੈ
।
ਉਥੇ ਕੋਈ ਗ਼ਲਤੀ ਹੋਣ ਦਾ ਡਰ ਜਾਂ ਘਾਟਾ ਪੈਣ ਦਾ ਡਰ ਨਹੀ ਹੈ
।
ਅਬ ਮੋਹਿ ਖੂਬ ਵਤਨ ਗਹ ਪਾਈ
॥ ਊਹਾਂ
ਖੈਰਿ ਸਦਾ ਮੇਰੇ ਭਾਈ
॥੧
॥
ਰਹਾਉ
॥
ਹੁਣ ਮੈਨੂੰ ਅਜਿਹੇ ਹੀ ਸਥਾਨ ( ਸ਼ਹਿਰ ਜਾਂ
ਆਤਮਿਕ ਅਵਸਥਾ ) ਦਾ ਪਤਾ ਲੱਗ ਗਿਆ ਹੈ ਜਿਥੇ ਹਮੇਸਾਂ ਹੀ ਸੁ੍ਨਖ
ਸ਼ਾਂਤੀ ਰਹਿੰਦੀ ਹੈ
।
ਕਾਇਮੁ ਦਾਇਮੁ ਸਦਾ ਪਾਤਿਸਾਹੀ
॥ ਦੋਮ
ਨ ਸੇਮ,
ਏਕ ਸੋ ਆਹੀ
॥
ਉਹ (ਆਤਮਕ ਅਵਸਥਾ ਜਾਂ ਸਮਾਜਿਕ ਢਾਂਚਾ) ਇਕ
ਸਦੀਵੀ ਕਾਇਮ ਰਹਿਣ ਵਾਲੀ ਪਾਤਸ਼ਾਹੀ ਹੈ,
ਉਥੇ ਕਿਸੇ
ਦਾ ਦੂਜਾ ਤੀਜਾ ਦਰਜਾ ਨਹੀਂ,
ਸਭ ਇਕੋ
ਜਿਹੇ ਹਨ
।
ਆਬਾਦਾਨੁ ਸਦਾ ਮਸਹੂਰ
॥ ਊਹਾਂ
ਗਨੀ ਬਸਹਿ ਮਾਮੂਰ ॥੨॥
ਉਹ ਸ਼ਹਿਰ ਸਦਾ ਉੱਘਾ ਹੈ ਤੇ ਘੁੱਗ ਵੱਸਦਾ ਹੈ,
ਉਥੇ ਧਨੀ
ਤੇ ਰੱਜੇ ਹੋਏ ਬੰਦੇ ਵੱਸਦੇ ਹਨ
।
ਤਿਉ ਤਿਉ ਸੈਲ ਕਰਹਿ ਜਿਉ ਭਾਵੈ
॥ ਮਹਰਮ
ਮਹਲ ਨ ਕੋ ਅਟਕਾਵੈ
॥
ਉਸ ਸ਼ਹਿਰ ਵਿਚ ਵਸਦੇ ਬੰਦੇ ਜਿਵੇਂ ਦਿਲ ਕਰੇ
ਤਿਵੇਂ ਹੀ ਅਨੰਦ ਨਾਲ ਵਿਚਰਦੇ ਹਨ
।
ਉਹ ਉਸ ਸ਼ਹਿਰ ਦੇ ਆਪਣੇ ,
ਮਹਲ ਦੇ
ਭੇਤੀ ਹੁੰਦੇ ਹਨ,
ਉਹ ਸੱਭ ਉਸ
ਸਮਾਨਤਾ ਦੇ ਦਰਜੇ ਨਾਲ ਜਾਣੇ ਪਛਾਣੇ ਹੋਏ ਹੁੰਦੇ ਹਨ ਇਸ ਵਾਸਤੇ
ਕੋਈ ਵੀ ਉਹਨਾਂ ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ
।
ਕਹਿ ਰਵਿਦਾਸ ਖਲਾਸ ਚਮਾਰਾ
॥ ਜੋ
ਹਮ ਸਹਰੀ ਸੁ ਮੀਤੁ ਹਮਾਰਾ
॥
੩
॥੨
॥
ਸਤਿਗੁਰੂ ਰਵਿਦਾਸ ਬ੍ਰਹਮਲੀਨ ਚਮਾਰ ਜਿਹਨਾਂ
ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦੇ ਹਨ—ਅਸਾਡਾ
ਮਿੱਤਰ ਉਹ ਹੀ ਹੈ ਜੋ ਅਸਾਡਾ ਹਮ ਸਹਰੀ ਹੈ,
ਜੋ ਇਸ
ਤਰਾਂ ਦੇ ਬੇਗ਼ਮਪੁਰਾ ਦਾ ਹਾਮੀ ਹੈ,
ਵਸਨੀਕ ਹੈ
। ਜੋ
ਉਪ੍ਰੋਕਤ ਨਿਯਮਾ ਦਾ ਪਾਲਣਵਾਲਾ ਹੋਵੇਗਾ ਉਹੀ ਅਸਾਡਾ ਮੀਤ ਹੈ
।
ਉਪਰੋਕਤ ਸ਼ਬਦ ਵਿਆਖਿਆ ਤੋਂ
ਇਹ ਬਿਲਕੁਲ ਸਪ੍ਨਸ਼ਟ ਹੈ ਕਿ ਬੇਗ਼ਮਪੁਰਾ ਸਿਰਫ ਉਹ ਹੀ ਹੋ ਸਕਦਾ
ਹੈ ਜਿਸ ਵਿੱਚ ਅੱਗੇ ਲਿਖੀਆਂ ਸ਼ਰਤਾਂ ਜਾ ਨਿਯਮ ਬਰਾਬਰ ਹੋਣ:-
੧.
ਜਿਥੇ ਦੁੱਖ ਅਤੇ ਚਿੰਤਾਵਾਂ ਬਿਲਕੁਲ ਨਾ ਹੋਣ
।
੨. ਜਿਥੇ ਨਿੱਜੀ-ਮਾਲ,
ਟੈਕਸ ਅਤੇ
ਘਾਟੇ ਨੁਕਸਾਨਾਂ ਦਾ ਡਰ ਨਾ ਹੋਵੇ
।
੩. ਜਿਥੇ ਹਮੇਸ਼ਾ ਹੀ ਸੁ੍ਨਖ ਸ਼ਾਂਤੀ ਅਤੇ
ਅਮਨ ਹੋਵੇ
।
੪. ਜਿਥੇ ਸਦਾ ਸਥਿਰ ਪਾਤਿਸ਼ਾਹੀ ਹੋਵੇ,
ਕੋਈ ਦੂਜ
ਤੀਜ ਜਾਂ ਊਚ ਨੀਚ ਨਾ ਹੋਵੇ,
ਜਿਥੇ
ਜਾਤ-ਪਾਤ ਵਿਕਤਰੇ ਨਾ ਹੋਣ ਅਤੇ ਸੱਭ ਨੁੰ ਇਕ ਸਮਾਨ ਦਰਜਾ ਹਾਸਿਲ
ਹੋਵੇ
।
੫. ਸਦਾ ਹੀ ਅਬਾਦ ਰਹਿਣ ਵਾਲਾ ਅਜਿਹਾ
ਸਮਾਜ ਹੋਵੇ ਜਿਥੇ ਸਾਰੇ ਲੋਕ ਹੀ ਖੁਸ਼ਹਾਲ ਹੋਣ
।
੬. ਸੱਭ ਨੂੰ ਆਪਣੀ ਮਰਜੀ ਮੁਤਾਬਿਕ ਵਿਚਰਣ
ਦਾ ਹੱਕ ਹੋਵੇ,
ਹਰ ਕਿਸੇ ਨੂੰ ਹੀ ਇਹ ਆਪਣਾ ਘਰ ਭਾਸੇ ਅਤੇ
ਕਿਸੇ ਨੁੰ ਵੀ ਆਪਣੀ ਮਰਜ਼ੀ ਨਾਲ ਵਿਚਰਣ ਤੋਂ ਰੋਕਿਆ ਨਾ ਜਾਂਦਾ
ਹੋਵੇ ।
ਉਪਰੋਕਤ ਨਿਯਮਾਂ ਨੂੰ ਬੇਗ਼ਮਪੁਰੇ ਦੀ ਮੁਢਲੀ
ਜਰੂਰਤ ਦਰਸਾਂਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਤਾਂ
ਸਾਫ ਹੀ ਕਹਿ ਦਿੱਤਾ ਹੈ ਕਿ ਸਿਰਫ ਉਪਰੋਕਤ ਨਿਯਮਾਂ ਤੇ ਆਧਾਰਿਤ
ਬੇਗ਼ਮਪੁਰੇ ਨੂੰ ਮੰਨਣ ਵਾਲੇ ਹੀ ਮੇਰੇ ਮੀਤ (ਪਿਆਰੇ) ਹਨ
।
ਅੱਜ ਬੇਗਮਪੁਰਾ ਸਾਕਾਰ ਕਰਨ ਦੇ ਯਤਨ ਕਰਦੇ
ਸਮੇਂ ਕੀ ਅਸੀ ਕਿਤੇ,
ਜਾਤ-ਪਾਤ
ਤੇ ਅਧਾਰਿਤ ਬੇਗਮਪੁਰੇ ਦੀ ਸਿਰਜਣਾ ਵਲ ਤਾਂ ਨਹੀ ਜਾ ਰਹੇ
?,
ਕੀ ਜਾਤੀ ਤੌਰ ਤੇ ਵੰਡ ਹੀ ਰਵਿਦਾਸ ਜੀ ਮਹਾਰਾਜ ਵਾਲਾ ਬੇਗਮਪੁਰਾ
ਹੈ ?
ਕੀ ਸਮੂਹ
ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਨੂੰ ਵੱਖ ਵੱਖ ਫਿਰਕਿਆਂ ਤੇ
ਧੜਿਆਂ ਵਿੱਚ ਵੰਡਣਾ ਹੀ ਬੇਗਮਪੁਰਾ ਹੈ ?,
ਕੀ ਉਹ
ਸਮਾਜ ਬੇਗਮਪੁਰਾ ਕਹਿਲਵਾ ਸਕਦਾ ਹੈ,
ਜਿਥੇ ਇਕ
ਸਮਾਜ ਦੇ ਲੋਕ ਹੀ,
ਵੱਖ ਵੱਖ
ਝੰਡਿਆਂ,
ਜੈਕਾਰਿਆਂ,
ਗਰੰਥਾਂ,
ਜਾਤ-ਧਰਮ
ਦੇ ਨਾਮਾ ਅਤੇ ਅਸਥਾਨਾ ਕਰਕੇ ਆਪਸ ਵਿੱਚ ਹੀ ਲੜ ਰਹੇ ਹੋਣ?
ਅਸੀ
ਬੇਗਮਪੁਰੇ ਦੇ ਨਾਮ ਤੇ ਆਪਣੀ ਆਪਣੀ ਵਿਦਵਤਾ,
ਗਿਆਨ ਅਤੇ
ਤਾਕਤ ਦੇ ਢੰਡੋਰੇ ਪਿਟ ਰਹੇ ਹਾਂ,
ਸਾਡੇ
ਦਿਲਾਂ ਵਿੱਚੋਂ ਦੂਸਰੇ ਦੀ ਵਿਚਾਰਧਾਰਾ ਨੂੰ ਸੁਨਣ ਤੱਕ ਦੀ
ਸਮਰੱਥਾ ਵੀ ਖਤਮ ਹੋ ਚੁੱਕੀ ਹੈ
।
ਇਹੀ ਕਾਰਣ ਹੈ ਕਿ ਆਮ ਲੋਕ ਤਾਂ ਕੀ ਸਾਡੇ ਸਮਾਜ ਦੇ ਬਹੁਤ ਸਾਰੇ
ਸੰਤ ਅਤੇ ਬੁੱਧੀਜੀਵੀ ਵੀ ਰਲ ਬੈਠਣ ਨੂੰ ਤਿਆਰ ਨਹੀ ਹਨ
।
ਹਰ ਕੋਈ ਆਪਣੀ ਆਪਣੀ ਵਿਦਵਤਾ ਦਾ ਢੋਲ ਵਜਾ ਰਿਹਾ ਹੈ
।
ਕਈ ਦਰਜਣਾਂ ਸਭਾਵਾਂ,
ਕਮੇਟੀਆਂ,
ਜਥੇਬੰਦੀਆਂ
ਅਤੇ ਸੋਸਾਇਟੀਆਂ ਬੇਗਮਪੁਰਾ ਬਨਾਉਣ ਦੀ ਗੱਲ ਤਾਂ ਕਰ ਰਹੀਆਂ ਹਨ
ਪਰ ਕੀ ਕਦੇ ਕਿਸੇ ਨੇ ਵੀ ਇਹ ਉਪਰਾਲਾ ਕੀਤਾ ਹੈ ਕਿ ਕਰੋੜਾਂ
ਸੰਗਤਾਂ ਨੂੰ ਇਕ ਝੰਡੇ ਹੇਠ ਲਿਆਉਣ ਲਈ ਪਹਿਲਾਂ ਖੁਦ ਆਪ ਇਹ ਕੁਝ
ਦਰਜਣਾਂ ਸੰਸਥਾਵਾਂ ਹੀ ਇਕ ਹੋਕੇ ਦਿਖਾਉਣ?
ਨਹੀ ਅਜਿਹੇ
ਉਪਰਾਲੇ ਬਿਲਕੁਲ ਨਹੀ ਹੋ ਰਹੇ
।
ਕਿਉਕਿ ਜਾਤੀ ਵਾਦ,
ਆਰਥਿਕ
ਫਾਇਦੇ ਅਤੇ ਸਿਆਸੀ ਤਾਕਤਾਂ ਦਾ ਦਬਦਬਾ ਹੀ ਸਾਨੂੰ ਇਕੱਠੇ ਨਹੀ
ਹੋਣ ਦੇ ਰਿਹਾ
।
ਕਿਸੇ ਸੰਸਥਾ ਨੂੰ ਆਪਣੇ ਨਾਲ ਜੋੜਨ ਵਾਸਤੇ ਉਸਦੀ ਵਿਚਾਰਧਾਰਾ
ਨੂੰ ਸੁਨਣਾ ਅਤੇ ਇਕ ਸਾਂਝੀ ਵਿਚਾਰਧਾਰਾ ਬਣਾ ਕੇ ਚੱਲਣ ਨਾਲ ਹੀ
ਗੱਲ ਬਣ ਸਕਦੀ ਹੈ ਪਰ ਅੱਜ ਹੋ ਤਾਂ ਇਹ ਹੀ ਰਿਹਾ ਹੈ ਕਿ ਹਰ
ਸੰਸਥਾ ਇਸ ਜ਼ਿਦ ਤੇ ਹੈ ਕਿ ਜੋ ਉਹ ਕਹਿ ਰਹੇ ਹਨ ਸਿਰਫ ਉਹ ਹੀ
ਸੱਚ ਹੈ ਬਾਕੀ ਸੱਭ ਝੂਠ
।
ਆਸ ਹੈ ਕਿ ਕੋਈ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ
ਸਪੂਤ ਓੱਠਣਗੇ
ਜੋ ਸਮੂਹ ਸੰਸਥਾਵਾਂ ਨੂੰ ਇਕ ਝੰਡੇ ਹੇਠ ਲਿਆਉਣ ਦੀ ਕੋਸ਼ਿਸ਼
ਕਰਨਗੇ
।
ਪਰ ਉਸ ਵਾਸਤੇ ਸਖਤ ਜਰੂਰਤ ਹੈ ਇਸ ਅਸੂਲ ਤੇ ਚੱਲਣ ਦੀ ਕਿ ਜੋ
ਸਾਡੇ ਵਾਂਗ ਹੀ ਬਾਕੀ ਸੰਸਥਾਵਾਂ ਦੀ ਸੋਚ ਵੀ ਸਹੀ ਹੋ ਸਕਦੀ ਹੈ
ਅਤੇ ਅਸੀ ਸਾਰੀਆਂ ਸਹੀ ਸੋਚਾਂ ਨੂੰ ਮਿਲਾਕੇ ਇਕ ਅਹਿਜੇ ਇਕੱਠ ਤੇ
ਅਪੜਨਾ ਹੈ ਜਿਸਨੂੰ ਸਤਿਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਕਹਿਆਾ
ਜਾ ਸਕੇ
।
"ਕੰਡਿਆਂ
ਨਾਲ ਭਰੇ ਰਸਤੇ ਦਾ ਹੱਲ ਖੁਦ ਜੁੱਤੀ ਪਹਿਨ ਕੇ ਚੱਲਣ ਨਾਲ ਨਹੀ
ਹੁੰਦਾ,
ਉਸਦਾ ਅਸਲੀ
ਹੱਲ ਤਾ ਰੱਲ ਮਿਲ ਕੇ ਝਾੜੂ ਮਾਰਕੇ ਰਸਤੇ ਨੂੰ ਸਾਫ ਕਰਨ ਨਾਲ
ਹੀ ਹੁੰਦਾ ਹੈ"
। ਸਰਬੱਤ
ਦੇ ਭਲੇ ਦੀ ਗੱਲ ਤਾਂ ਤਦ ਹੀ ਬਣੇਗੀ
।ਬੇਗਮਪੁਰਾ
ਤਾਂ ਅਜਿਹਾ ਹੀ ਹੋਏਗਾ
।
ਸਮੂਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਮ
ਲੇਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉ ਰਲ ਮਿਲ ਕੇ
ਸਤਿਗੁਰਾਂ ਦੇ ਸੁਪਨੇ ਬੇਗ਼ਮਪੁਰੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼
ਕਰੀਏ
।
ਅਜਿਹਾ ਬੇਗ਼ਮਪੁਰਾ ਜਿਸ ਵਿੱਚ ਜਾਤ-ਪਾਤ,
ਵੱਖਵਾਦ,
ਨਫਰਤਾਂ
ਅਤੇ ਲੜਾਈ ਝਗੜਿਆਂ ਨੂੰ ਕੋਈ ਥਾਂ ਨਾ ਹੋਵੇ
।
ਸਤਿਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਲਿਖਤ ਨਿਯਮਾਂ ਤੋਂ ਬਿਨਾ
ਬਨਣ ਵਾਲਾ ਬੇਗ਼ਮਪੁਰਾ ਉਹ ਬੇਗ਼ਮਪੁਰਾ ਨਹੀ ਹੋ ਸਕਦਾ ਜਿਸ ਦੀ
ਕਲਪਣਾ ਸਤਿਗੁਰਾਂ ਨੇ ਇਸ ਸ਼ਬਦ ਵਿੱਚ ਕੀਤੀ ਹੈ
।
ਰੂਪ ਸਿੱਧੂ ੧੪-੦੬-੨੦੧੦
ਰੂਪ ਸਿੱਧੂ ਦੇ ਸਾਰੇ ਲੇਖ
ਪੜਨ ਲਈ ਕਲਿਕ ਕਰੋ। |