UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

ਅਨੁਸੂਚਿਤ ਜਾਤੀਆਂ

 

ਪੰਜਾਬ ਵਿੱਚ ਅਧਿਸੂਚਿਤ ਅਨੁਸੂਚਿਤ ਜਾਤੀਆਂ ਦੀ ਸੂਚੀ

List of notified Sceduled casted in Punjab

ਅਸੀ ਬਹੁਤ ਵਾਰ ਰਿਜ਼ਰਵੇਸ਼ਨ ਅਤੇ ਅਨੁਸੂਚਿਤ ਜਾਤੀਆਂ ਬਾਰੇ ਵਿਚਾਰਾਂ ਕਰਦੇ ਅਤੇ ਸੁਣਦੇ ਰਹਿੰਦੇ ਹਾਂ  ਹਮੇਸ਼ਾਂ ਹੀ ਅਨੁਸੂਚਿਤ ਜਾਤਾਂ (Schedules castes) ਦੇ ਭਲੇ ਅਤੇ ਇਹਨਾਂ ਨੂੰ ਇਕ ਮੰਚ ਤੇ ਇਕ ਝੰਡੇ ਹੇਠ ਇਕੱਤਰ ਕਰਨ ਦੇ ਸੁਪਨੇ ਵੀ ਦੇਖਦੇ ਰਹਿੰਦੇ ਹਾ  ਪਰ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਵੀ ਅਣਦੇਖਾ ਕਰੀ ਛੱਡਦੇ ਹਾਂ ਅਗਰ ਸਿਰਫ ਆਦਿ ਧਰਮੀਆਂ ਦੀ ਹੀ ਗੱਲ ਕਰੀਏ ਤਾਂ ਇਹ ਸੱਚ ਜੱਗ ਜ਼ਾਹਿਰ ਹੈ ਕਿ ਅੱਜ ਕੱਲ ਇਕੱਲੇ ਆਦਿ ਧਰਮੀ ਹੀ ਕਈ ਧੜਿਆਂ ਵਿੱਚ ਵੰਡੇ ਹੋਏ ਹਨ[ਜੇਕਰ ਇਕ ਜਾਤ ਦੇ ਲੋਕ ਹੀ ਇਕ ਝੰਡੇ ਹੇਠ ਇਕ੍ਨਠੇ ਨਹੀ ਹੋ ਸਕਦੇ ਤਾਂ ਫਿਰ ਅਸੀ ਸਮੂਹ ਅਨੁਸੂਚਿਤ ਜਾਤੀਆਂ ਦੇ ਇਕ੍ਨਠ ਦਾ ਸੁਪਨਾ ਕਿੰਝ ਵੇਖ ਸਕਦੇ ਹਾਂ ਸਮੂਹ ਅਨੁਸੂਚਿਤ ਜਾਤੀਆਂ ਜਿਹਨਾਂ ਨੂੰ ਮਨੂੰਵਾਦੀ ਸੋਚ ਨੇ ਸਦੀਆਂ ਤੋਂ ਹੀ ਦਬਾ ਕੇ ਆਪਣੇ ਹੱਕਾਂ ਤੋਂ ਵਾਂਝੇ ਰੱਖਿਆ ਸੀ ਉਹਨਾਂ ਦੇ ਸਮਾਜਿਕ, ਧਾਰਮਿਕ ਅਤੇ ਆਰਥਿਕ ਮਿਆਰ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਹਿੱਤ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਹੁਰਾਂ ਨੇ ਭਾਰਤੀ ਸੰਵਿਧਾਨ ਵਿੱਚ ਅਨੁਸੂਚਿਤ ਜਾਤਾਂ ਅਤੇ ਜਨ-ਜਾਤਾਂ ਲਈ ਰਾਂਖਵਾਂਕਰਨ ਕੀਤਾ ਸੀ ਅੱਜ ਕੱਲ ਉਹ ਸੁਵਿਧਾ ਵੀ ਸਿਰਫ ਨਾਮ ਮਾਤਰ ਕਹੀ ਜਾ ਸਕਦੀ ਹੈ ਕਿਉਕਿ ਇਹ ਸੁਵਿਧਾ ਅਸਲ ਜ਼ਰੂਰਤਮੰਦਾਂ ਤੱਕ ਪਹੁੰਚ ਹੀ ਨਹੀ ਰਹੀ ਅਜਿਹੇ ਹਾਲਾਤਾਂ  ਵਿੱਚ ਸਮੂਹ ਅਨੁਸੂਚਿਤ ਜਾਤੀਆਂ ਨੂੰ ਇਕ ਮੁੱਠ ਹੋਣ ਦੀ ਸਖਤ ਜ਼ਰੂਰਤ ਹੈ ਪਰ ਮਨੂੰਵਾਦੀ ਰਾਜਨੀਤੀ ਅਜਿਹੀਆਂ ਚਾਲਾਂ ਖੇਡ ਰਹੀ ਹੈ ਕਿ ਅਸੀ ਇਕੱਠੇ ਹੋਣ ਦੀ ਬਜਾਏ ਹੋਰ ਜਿਆਦਾ ਧੜਿਆਂ ਵਿੱਚ ਵੰਡ ਹੋਈ ਜਾ ਰਹੇ ਹਾਂ ਆਉ ਜ਼ਰਾ ਦੇਖੀਏ ਕਿ ਸਿਰਫ ਪੰਜਾਬ ਵਿੱਚ ਹੀ ਕਿਹੜੀ ਕਿਹੜੀ ਜਾਤ (ਬਰਾਦਰੀ) ਅਨੁਸੂਚਿਤ ਜਾਤਾਂ ਅਧੀਨ ਆਉਂਦੀ ਹੈ

The Scheduled Castes Orders (Amendment) Act, 1976

ਲੜੀ

ਜਾਤ ਦਾ ਨਾਮ ਪੰਜਾਬੀ ਵਿੱਚ

Name of cast in English

1

ਆਦਿ ਧਰਮੀ

Ad Dharmi

2

ਬਾਲਮੀਕੀ  ਭੰਗੀ

Balmiki,  Bhangi

3

ਬੰਗਾਲੀ

Bangali

4

ਬਰਾਰ, ਬੁਰਾਰ ਬੇਰਾਰ

Barar, Burar, Berar

5

ਬਟਵਾਲ

Batwal

6

ਬੌਰੀਆ, ਬਵਾਰੀਆ

Bauria, Bawaria

7

ਬਾਜ਼ੀਗਰ

Bazigar

8

ਭੰਜੜਾ

Bhanjra

9

ਚਮਾਰ, ਜਾਤੀਆ ਚਮਾਰ, ਰਹਿਗਾਰ, ਰਾਏਗਾਰ, ਰਾਮਦਾਸੀ, ਰਵੀਦਾਸੀ

Chamar, Jatia Chamar, Rehgar, Raigar, Ramdasi, Ravidasi

10

ਚਨਾਲ

Chanal

11

ਦਾਗ਼ੀ

Dagi

12

ਡਰੇਨ

Darain

13

ਦੇਹਾ, ਧਾਯਾ, ਧਿਯਾ

Deha, Dhaya, Dhea

14

ਧਨਕ

Dhanak

15

ਧੋਗਰੀ, ਢੰਗਰੀ, ਸਿੱਗੀ

Dhogri, Dhangri, Siggi

16

ਹੀਡੂਮਣਾ, ਮਹਾਸ਼ਾ, ਡੂਮ

Dumna, Mahasha, Doom

17

ਗਗਰਾ

Gagra

18

ਗੰਢੀਲਾ, ਗੰਡਿਲ, ਗੋਨਡੋਲਾ

Gandhila, Gandil Gondola

19

ਕਬੀਰ ਪੰਥੀ, ਜੁਲਾਹਾ

Kabirpanthi, Julaha

20

ਖਟੀਕ

Khatik

21

ਕੋਰੀ, ਕੋਲੀ

Kori, Koli

22

ਮਰੀਜਾ, ਮਰੇਚਾ

Marija, Marecha

23

ਮਜ਼ਹਬੀ

Mazhabi

24

ਮੇਘ

Megh

25

ਨਟ

Nat

26

ਓਡ

Od

27

ਪਾਸੀ

Pasi

28

ਪੇਰਨਾ

Perna

29

ਫੇਰੇਰਾ

Pherera

30

ਸੰਹਾਈ

Sanhai

31

ਸੰਹਾਲ

Sanhal

32

ਸੰਸੀ, ਭੇਡਕੁੱਟ, ਮਨੇਸ਼

Sansi, Bhedkut, Manesh

33

ਸਨਸੋਈ

Sansoi

34

ਸਪੇਲਾ

Sapela

35

ਸ਼ਰੇਰਾ

Sarera

36

ਸਿਕਲੀਗਰ

Sikligar

37

ਸਿਰਕੀਬੰਦ

Sirkiband

38

ਮੋਚੀ

Mochi

39

ਮਹਾਤਮ

Mahatam

ਅਗਰ ਅਸੀਂ ਸਮੂਹ ਅਨੁਸੂਚਿਤ ਜਾਤਾਂ ਨੂੰ ਇਕ ਝੰਡੇ ਹੇਠ ਲਿਆਣ ਦਾ ਸੁਪਨਾ ਦੇਖਦੇ ਹਾਂ ਤਾਂ ਉਪਰੋਕਤ ਸੂਚੀ ਨੂੰ ਦੇਖਣ ਤੋਂ ਬਾਦ ਬਹੁਤ ਸੋਚਣ ਦੀ ਜ਼ਰੂਰਤ ਹੈ ਸਿਰਫ ਪੰਜਾਬ ਵਿੱਚ ਹੀ ੩੭ ਜਾਤਾਂ ਅਨੁਸੂਚਿਤ ਜਾਤੀਆਂ ਦੀ ਸੂਚੀ ਵਿੱਚ ਹਨ ਕੀ ਅਸੀ ਕਦੇ ਸੋਚਿਆ ਹੈ ਕਿ ਅਗਰ ਬਾਬਾ ਸਾਹਿਬ ਜੀ ਦੀ ਸੋਚ ਮੁਤਾਬਿਕ ਸਮੂਹ ਦਬੇ ਕੁਚਲੇ ਵਰਗ ਦੇ ਹੱਕਾਂ ਦੀ ਗੱਲ ਕਰਨੀ ਹੈ ਤਾਂ ਸੱਭ ਨੂੰ ਇਕ ਹੋਕੇ ਸੰਘਰਸ਼ ਕਰਨ ਦੀ ਲੋੜ ਹੈ ? ਅੱਜ ਕੱਲ ਇਕ ਇਕ ਜਾਤੀ ਦੇ ਹੀ ਲੋਕਾਂ ਨੂੰ ਝੰਡਿਆਂ, ਜੇਕਾਰਿਆਂ ਅਤੇ ਗਰੰਥਾਂ ਆਦਿ ਨੂੰ ਲੈਕੇ ਅੱਡੋ ਫਾਟ ਹੋਣ ਦੀਆਂ ਗੱਲਾਂ ਤਾਂ ਆਮ ਸੁਨਣ ਨੂੰ ਮਿਲਦੀਆਂ ਹਨ ਪਰ ਸਮੂਹ ਅਨੁਸੂਚਿਤ ਜਾਤੀਆਂ ਦੇ ਇਕੱਠ ਵਲ ਨੂੰ ਇਸ਼ਾਰਾ ਕਰਦੀ ਕੋਈ ਖਬਰ ਸੁਨਣ ਨੂੰ ਨਹੀ ਮਿਲਦੀ ਜੋ ਅਸਲ ਵਿੱਚ ਬਾਬਾ ਸਾਹਿਬ ਜੀ ਦਾ ਸੁਪਨਾ ਸੀ ਬਹੁਤ ਵਿਚਾਰ ਦੀ ਲੋੜ ਹੈ

ਰੂਪ ਸਿੱਧੂ  08-06-2010

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ