}
                                                                           

Articles

Home


ਮਿਹਨਤਕਸ਼ ਕਿਸਾਨਾਂ, ਗੱਭਰੂਆਂ ਤੇ ਖਿਡਾਰੀਆਂ ਦਾ ਸੂਬਾ ਕਹਾਉਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਪਿੰਜ ਸੁੱਟਿਆ

ਨਸ਼ੀਲੇ ਪਦਾਰਥ  ਤੋਂ ਭਾਵ ਕਿ ਹੈਕੁਦਰਤੀ ਤੌਰ ਤੇ ਪਾਇਆ ਜਾਂਦਾ ਜਾਂ ਇਨਸਾਨੀ ਹੱਥਾਂ ਦਾ ਬਣਿਆ ਹੋਇਆ ਕੋਈ ਵੀ ਰਸਾਇਣਕ ਪਦਾਰਥ, ਜਿਸ ਨੂੰ ਇਨਸਾਨ ਦੀ ਸੋਚਣ-ਸ਼ਕਤੀ, ਮੂਡ ਜਾਂ ਮਾਨਸਿਕ ਅਵਸਥਾ ਨੂੰ ਬਦਲਣ ਲਈ ਵਰਤਿਆ ਜਾ ਸਕਦਾ ਹੈ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਨਸ਼ੇ ਵੱਧਦੇ ਜਾ ਰਹੇ ਹੈ ਕਿਸੇ ਸਮੇਂ ਪੂਰੇ ਦੇਸ਼ ਵਿੱਚੋਂ ਪੰਜਾਬ  ਖੁਸ਼ਹਾਲੀ ਪੱਖੋਂ ਨੰਬਰ ਇੱਕ ਸੂਬਾ ਹੁੰਦਾ ਸੀ ਪੰਜਾਬ ਨੂੰ ਇਸ ਦੇ ਗੱਭਰੂਆਂ, ਪਹਿਲਵਾਨਾਂ, ਖਿਡਾਰੀਆਂ, ਫੌਜੀਆਂ ਅਤੇ ਮਿਹਨਤਕਸ਼ ਕਿਸਾਨਾਂ ਕਰ ਕੇ ਜਾਣਿਆ ਜਾਂਦਾ ਸੀ, ਪਰ ਅਜੋਕੇ ਪੰਜਾਬ ਦਾ ਹਾਲ ਕਿਸੇ ਤੋਂ ਗੁੱਝਾ ਨਹੀਂ ਰਿਹਾ ਅੱਜ ਨਸ਼ਿਆਂ ਨੇ ਪੰਜਾਬੀ ਗੱਭਰੂਆਂ ਨੂੰ ਪਿੰਜ ਸੁੱਟਿਆ ਹੈ ਅੱਜ ਸਾਡੀ ਹਾਲਤ ਇਹ ਹੈ ਕਿ ਸਾਡੇ ਨੌਜਵਾਨ ਪੁਲਸ ਜਾਂ ਫੌਜ/ਆਰਮੀ ਦੀ ਭਰਤੀ ਦੀਆਂ ਮੁੱਢਲੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰ ਪਾਉਂਦੇਇਸ ਦਾ ਕਾਰਨ ਹੈ ਕਿ ਆਰਮੀ ਵਿੱਚੋਂ ਪੰਜਾਬੀਆਂ ਦੀ ਗਿਣਤੀ ਘੱਟ ਹੰਦੀ ਜਾ ਰਹੀ ਹੈ ਨਸ਼ਿਆਂ ਨੇ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ ਨਸ਼ੇ ਪਹਿਲਾਂ ਵੀ ਹੁੰਦੇ ਸਨ, ਪਰ ਅੱਜ ਵਾਂਗ ਸ਼ਰੇਆਮ ਨਹੀਂ ਵਰਤੇ ਜਾਂਦੇ ਸਨ ਪਿੰਡਾਂ ਵਿੱਚ ਕੋਈ-ਕੋਈ ਬੰਦਾ ਅਫੀਮ ਖਾਂਦਾ ਸੀ ਪਰ ਹੁਣ ਹਰ ਘਰ ਦਾ ਇੱਕ ਬੱਚਾ ਨਸ਼ਿਆਂ ਦੇ ਹੜ੍ਹ ਵਿੱਚ ਵਹਿੰਦਾ ਜਾ ਰਿਹਾ ਹੈ ਨਸ਼ੀਲੇ ਪਦਾਰਥਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ, ਜੇਕਰ ਨੌਜਵਾਨਾਂ ਦੀ ਦੇ ਗੱਲ ਕਰੀਏ ਤਾਂ ਨੌਜਵਾਨ ਹੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ, ਪਰੰਤੂ ਜੇ ਦੇਸ਼ ਦੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਜਾਣ, ਤਾਂ ਉਸ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ ਪਦਾਰਥਵਾਦ ਅਤੇ ਪੂੰਜੀਵਾਦ ਦੇ ਅਜੋਕੇ ਭ੍ਰਿਸ਼ਟਾਚਾਰੀ ਸਮਾਜਿਕ ਢਾਂਚੇ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਅਸਮ ਰੱਥਾ ਕਾਰਨ ਉਪਜੀ ਨਿਰਾਸ਼ਾ ਅਤੇ ਤਣਾਓ ਤੋਂ ਛੁਟਕਾਰੇ ਲਈ ਨੌਜਵਾਨ ਕੁਸੰਗਤ ਦੇ ਧੱਕੇ ਚੜ੍ਹਕੇ ਸ਼ਰਾਬ, ਗ਼ਰਦਾ, ਅਫੀਮ, ਭੰਗ, ਤੰਬਾਕੂ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਹੈਰੋਇਨ, ਸਮੈਕ, ਕੋਰੈਕਸ, ਆਇਓਡੈਕਸ ਅਤੇ ਸਿੰਥੈਟਿਕ ਡਰੱਗਜ਼ ਆਦਿ ਨਸ਼ਿਆਂ ਦਾ ਸ਼ਿਕਾਰ ਹੋ ਕੇ ਦਿਲ, ਜਿਗਰ, ਗੁਰਦੇ, ਫੇਫੜੇ ਅਤੇ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੇ ਏਡਜ਼ ਜੈਸੀਆਂ ਨਾਮੁਰਾਦ ਬਿਮਾਰੀਆਂ ਦੀ ਲਗਾਤਾਰ ਜਕੜ ਵਿਚ ਰਿਹਾ ਹੈਨਸ਼ੇੜੀ ਨੌਜਵਾਨਾਂ ਦੁਆਰਾ ਚੋਰੀ, ਲੁੱਟ, ਝਗੜੇ, ਕਤਲ, ਛੇੜਛਾੜ, ਬਲਾਤਕਾਰ ਅਤੇ ਸੜਕ ਹਾਦਸੇ ਕਰਨ ਜੈਸੇ ਅਪਰਾਧਾਂ ਬਾਰੇ ਸਾਨੂੰ ਆਮ ਪੜ੍ਹਨ-ਸੁਣਨ ਨੂੰ ਮਿਲਦਾ ਹੈ

ਪੰਜਾਬ  ਗੁਰੂਆਂ, ਸੰਤਾਂ, ਯੋਧਿਆਂ ਅਤੇ ਪੰਜ ਦਰਿਆਵਾਂ ਦੀ ਧਰਤੀ ਉੱਪਰ ਨਸ਼ਿਆਂ ਦਾ ਛੇਵਾਂ ਦਰਿਆ ਸ਼ਾਮਲ ਹੋ ਚੁੱਕਾ ਹੈਪਿਛਲੇ ਸਮੇਂ ਪੰਜਾਬ ਪੁਲੀਸ ਵੱਲੋਂ ਰਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਣਾਏ ਗਏ ਐਕਸ਼ਨ ਪਲਾਨ ਮੁਤਾਬਿਕ ਪੰਜਾਬ ਦੇ ਮਾਲਵਾ ਖੇਤਰ ਵਿਚਲੇ 65 ਫੀਸਦੀ ਅਤੇ ਮਾਝੇ ਵਿੱਚ 68ਫੀਸਦੀ ਦੁਆਬਾ ਖੇਤਰ ਵਿਚਲੇ 68 ਪਰਿਵਾਰਾਂ ਵਿਚੋਂ ਘੱਟੋ-ਘੱਟ ਇਕ ਜੀਅ ਨਸ਼ਿਆਂ ਦੇ ਚੁੰਗਲ ਵਿਚ ਫਸਿਆ ਹੋਇਆ ਹੈ

ਕੁਝ ਸਮਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਨ.ਐਸ.ਯੂ.ਆਈ ਦੇ ਇਕ ਸਮਾਗਮ ਦੌਰਾਨ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਦੱਸ ਵਿਚੋਂ ਸੱਤ ਨੌਜਵਾਨ ਨਸ਼ੇ ਕਰਦੇ ਹਨ ਜਿਸ ਨਾਲ ਕਾਫੀ ਵਿਵਾਦ ਵੀ ਖੜ੍ਹਾ ਹੋਇਆਪਰੰਤੂ ਸਾਨੂੰ ਇਹ ਗੱਲ ਇੱਥੇ ਹੀ ਨਾ ਭੁੱਲਦੇ ਹੋਏ ਇਸ ਉਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਤੱਥਾਂ ਪਿਛਲੀ ਸੱਚਾਈ ਜਾਨਣ ਦੀ ਲੋੜ ਹੈਨਸ਼ਿਆਂ ਦੀ ਮਾਰ ਕਾਰਨ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ ਉੱਤੇ ਖੋਖਲੇ ਹੁੰਦੇ ਜਾ ਰਹੇ ਅਜੋਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਨਸ਼ਾ ਖ਼ਤਮ ਕਰਨ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ  ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਕਿੱਥੋਂ ਆਇਆ? ਸਰਕਾਰ ਅਨੁਸਾਰ ਨਸ਼ੇ ਪਾਕਿਸਤਾਨ ਤੋਂ ਸਮੱਗਲਿੰਗ ਦੇ ਮਾਲ ਵਿੱਚ ਆਉਂਦੇ ਹਨ ਸੂਬੇ ਵਿੱਚ 1.23 ਲੱਖ ਲੋਕ ਕਰਦੇ ਹਨ ਹੈਰੋਇਨ ਦਾ ਨਸ਼ਾ ਇੱਕ ਰਿਪੋਰਟ ,ਪੰਜਾਬ ਹਰ ਸਾਲ ਲਗਭਗ 7500 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਸਮੱਗਲਿੰਗ ਰਾਹੀਂ ਆਉਂਦੀਆਂ ਹੈ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਦੇ ਸਰਵੇ ਇਹ ਤੱਤ ਸਾਹਮਣੇ ਆਏ ਪਤਾ ਲੱਗਿਆ ਕਿ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਆਈ ਐੱਸ ਆਈ ਵੀ ਨਸ਼ਾ ਸਮੱਗਲਰਾਂ ਦੀ ਮਦਦ ਕਰਦੀ ਹੈ ਸਮੱਗਲਿੰਗ ਰਾਹੀ ਡਰਗਜ਼ 6500 ਕਰੋੜ ਰੁਪਏ ਦੀ ਹੈਰੋਇਨ ਵੀ ਹੁੰਦੀ ਹੈ ਹੁਣ, 15 ਫੀਸਦੀ ਤੱਕ ਪਹੁੰਚ ਚੁੱਕੀ ਹੈ ਪੰਜਾਬ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਜਦਕਿ 4 ਫ਼ੀਸਦੀ ਲੋਕ ਆਦੀ ਹੋ ਚੁੱਕੇ ਹਨ ਇਹ ਸੱਤ ਸਾਲ ਪਹਿਲਾਂ ਯੂ ਐੱਨ ਆਫ ਆਨ ਡਰੱਗਜ਼ ਐਂਡ ਕੁਆਰੀ ਸਟੱਡੀ ਨੇ ਅਜਿਹਾ ਸਿੱਟਾ ਕੱਢਿਆ ਸੀ ਪਰ ਉਸ ਵੇਲੇ ਇਸ ਦੇ ਕੋਈ ਖ਼ਾਸ ਤਵੱਜੋਂ ਨਹੀਂ ਦਿੱਤੀ ਗਈ ਸੀ!

ਇਸੇ ਤਰ੍ਹਾਂ ਇੱਕ ਹੋਰ ਤਾਜਾ ਅੰਕੜਿਆਂ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਵਿੱਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਇੱਥੇ ਹੀ ਬੱਸ ਨਹੀਂ, ਇਹ ਗਿਣਤੀ ਦਾ ਅੰਕੜਾ ਆਉਣ ਵਾਲੇ ਪੰਜ ਸਾਲਾਂ ਵਿੱਚ 40 ਫੀਸਦੀ ਨੂੰ ਪਾਰ ਕਰ ਜਾਵੇਗਾ ਇੱਕ ਸਰਵੇਖਣ ਅਨੁਸਾਰ 1995 ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ੇੜੀ ਸਨ ਸੋ ਕਿ 1998 ਵਿੱਚ 16 ਫੀਸਦੀ ਹੋ ਗਈ ਅਤੇ ਇਸ ਵੇਲੇ 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ ਸਮੈਕ ਜਿਹਾ ਮਹਿੰਗਾ ਨਸ਼ਾ 1000-1500 ਰੁਪਏ ਦਾ 1 ਪ੍ਰਤੀ ਗ੍ਰਾਮ ਮਿਲਦਾ ਹੈ ਨਸ਼ੇੜੀ  ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ ਹਰ ਰੋਜ਼ ਦਾ 2000-3000 ਰੁਪਏ ਦਾ ਖਰਚ ਨਸ਼ੇੜੀ ਕਿੱਥੋਂ ਕਰਦੇ ਹਨ ਅਤੇ ਇਸ ਤਰ੍ਹਾਂ ਪੰਜਾਬ ਵਿੱਚ ਸ਼ਰਾਬ ਦੇ ਫੈਲਾਅ ਦੇ ਅੰਕੜੇ ਵੀ ਮਨੁੱਖਤਾ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ। ਸੰਨ 2006 ਵਿੱਚ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 5600 ਸ਼ਰਾਬ ਦੇ ਠੇਕੇ ਸਨ। 1363 ਕਰੋੜ ਰੁਪਏ ਦੇ ਬਜਟ ਨਾਲ ਸਾਢੇ 17 ਕਰੋੜ ਬੋਤਲ 2.5 ਕਰੋੜ ਆਬਾਦੀ ਵਾਲੇ ਪੰਜਾਬ ਨੂੰ ਮੁਹੱਈਆ ਕਰਵਾਈ ਗਈ। ਫਿਰ 2013-14 ਲਈ ਠੇਕਿਆਂ ਦੀ ਗਿਣਤੀ 9 ਹਜ਼ਾਰ ਤੋਂ ਵੱਧ ਗਈ ਤੇ ਇਹ ਬਜਟ ਲਗਭਗ 4 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਗਿਆ ਜਿਸ ਨਾਲ ਪੰਜਾਬ ਵਾਸੀਆਂ ਦੀ ਸਿਹਤ ਖਰਾਬ ਕਰਨ ਲਈ 36000 ਕਰੋੜ ਬੋਤਲਾਂ ਦਾ ਪ੍ਰਬੰਧ ਹੋ ਗਿਆ। ਹੁਣ 2014-15 ਲਈ ਇਹ ਟੀਚਾ ਕਰੋੜਾਂ ਰੁਪਏ ਹੋ ਗਿਆ ਹੈ। ਅੱਗੇ ਪੰਜਾਬੀ ਰੋਜ਼ 8 ਕਰੋੜ ਦੀ ਸ਼ਰਾਬ ਪੀਂਦੇ ਸਨ, ਹੁਣ 13 ਕਰੋੜਾਂ ਰੁਪਏ ਦੀ ਰੋਜ਼ ਪੀ ਜਾਂਦੇ ਹਨ

 ਪੰਜਾਬ ਦੇ ਹਰ  ਵਾਸੀਆਂ ਨੂੰ ਇਹਨਾਂ ਅੰਕੜਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਜਿਸ ਦੇਸ਼ ਸੂਬੇ ਵਿੱਚ ਅਨੇਕਾਂ ਰਹਿਬਰਾਂ ਪੈਦਾ ਹੋਏ ਹੋਣ ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਉਨ੍ਹਾਂ ਸਤਿਗੁਰੂ, ਸੰਤਾਂ ਨੇ ਗੁਰਬਾਣੀ ਵਿੱਚ ਸ਼ਰਾਬ ਪੀਣ ਵਰਜਿਤ ਕੀਤਾ, ਪਰ ਅੱਜ ਉਨ੍ਹਾਂ ਦੇ ਅਨੁਆਈ ਆਪਣੇ ਰਹਿਬਰਾਂ ਦੇ ਸਿਧਾਂਤ ਤੋਂ ਬੇਮੁੱਖ ਹਨ  ਕਿਉਂਕਿ ਗੁਰੂ ਜੀ ਦੱਸਦੇ ਨੇ ਕਿ ਜੋਗੀ ਜੋ ਸਮਾਧੀ ਲਗਾਉਣ ਲਈ ਸ਼ਰਾਬ ਦਾ ਸਹਾਰਾ ਲੈਂਦੇ ਸਨ, ਸ਼ਰਾਬ ਦੇ ਪੀਣ ਨਾਲ ਮਤਿ ਵਿਗੜਦੀ ਹੈ ਜਦੋਂ ਮਤਿ ਵਿਗੜਦੀ ਹੈ ਤਾਂ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੇ ਹੈ ਇਸ ਲਈ ਗੁਰੂ ਜੀ ਨੇ ਨਸ਼ੇ ਵੱਲੋਂ ਵਰਜਿਆ ਤੇ ਹੁਕਮ ਦਰਜ ਕੀਤੇ

ਸਤਿਗੁਰੂ ਰਵਿਦਾਸ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ

ਸੁਰਸਰੀ ਸਲਲ ਕਿ੍ਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ।।(ਗੁ਼. ਗ੍ਰੰਥ ੧੨੯੩)

ਇਸੇ ਤਰ੍ਹਾਂ ਸਤਿਗੁਰੂ ਕਬੀਰ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ

ਕਬੀਰ ਭਾਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।।

ਤੀਰਥ ਬਰਤ ਨੇਮ ਕੀਏ ਤੇ ਸਭ ਰਸਾਤਲਿ ਜਾਂਹਿ।।(ਗੁ਼. ਗ੍ਰੰਥ ੧੩੭੭)

 

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ

ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕੁਸ ਪਾਈਐ।।

ਭਾਟੀ ਭਵਨ ਪ੍ਰੇਮ ਕਾ ਪੋਚਾ ਇਤੁ ਰਸਿ ਆਮਿਉ ਚੁਆਈਐ।।(ਗੁ਼. ਗ੍ਰੰਥ ੩੬੦)

ਅਤੇ

    -ਇਤ-ਮਦਿ ਪੀਤੇ ਨਾਨਕਾ  ਬਹੁਤੇ ਖਟੀਅਹਿ ਬਿਕਾਰ(ਗੁ਼.ਗ੍ਰੰਥ ੫੫੩)

   -ਜਿੱਤ ਪੀਤੈ ਖਸਮ ਵਿਸਰੈ ਦਰਗਾਹ ਮਿਲੈ ਸਜਾਇ

     ਝੂਠਾ ਮੂਲ ਨਾ ਪੀਚਈਂ ਜੇ ਕਾ ਪਾਰ ਵਸਾਇ(ਗੁ਼. ਗ੍ਰੰਥ ੫੫੪)

 ਇਸੇ ਤਰ੍ਹਾਂ ਅਮਰਦਾਸ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ

 ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਈ।

ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧਕੇ ਖਾਇ।।

ਜਿਤੁ ਪੀਤੈ ਖਸਮੁ ਵਿਸਰੈ ਦਰਗਾਹ ਮਿਲੈ ਸਜਾਇ।।

ਝੂਠਾ ਮਦੁ ਮੂਲਿ ਪੀਚਈ ਜੇ ਕਾ ਪਾਰ ਵਸਾਇ।।(ਗੁ਼. ਗ੍ਰੰਥ ੫੫੪)

 ਪਰ ਅੱਜ-ਕੱਲ੍ਹ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੌਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਚੂਨੇ ਦੀ ਗੈਸ ਵੀ ਨਸ਼ਿਆਂ ਵਿੱਚ ਸ਼ਾਮਲ ਹੋ ਗਈ ਹੈ ਉੱਚੇ ਸਮਾਜ ਤੇ ਪੱਛਮੀ ਸੱਭਿਅਤਾ ਦਾ ਵਿਖਾਵਾ ਕਰਨ ਲਈ ਔਰਤਾਂ ਵੀ ਨਸ਼ਿਆਂ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਹਨ ਇਹ ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਵਿੱਚ ਘਰ-ਘਰ ਪੁੱਜਦੇ ਜਾ ਰਹੇ ਹਨ, ਬਹੁਤ ਦੁੱਖ ਜਦੋਂ ਦੇਸ਼ ਦੇ ਨੋਜਵਾਨ ਅਜਿਹੇ ਕਾਰਨਾਮੇ ਕਰਦੇ ਹਨ ਕੁੜੀਆਂ ਮੁੰਡੇ ਆਮ ਹੀ ਨਸ਼ੇ ਕਰਦੇ ਫੜੇ ਜਾਂਦੇ ਹਨ ਹਰ ਰੋਜ਼ ਅਨੇਕਾਂ ਹੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਹਨ ਪਰ ਹੱਦ ਉਦੋਂ ਹੁੰਦੀ ਹੈ ਜਦੋਂ ਨੌਜਵਾਨ ਇੱਥੇ ਤੱਕ ਪਹੁੰਚ ਜਾਂਦੇ ਹਨ

ਇੱਕ ਸੰਸਥਾ ਦੀ ਰਿਪੋਰਟ ਅਨੁਸਾਰ ਦਿੱਲੀ ਸ਼ਹਿਰ ਵਿੱਚ ਅਣ-ਵਿਆਹੁਤਾ ਨੌਜਵਾਨ ਲੜਕੇ ਡਾਕਟਰਾਂ ਕੋਲ ਝੂਠ ਬੋਲ ਕੇ ਨਸਬੰਦੀ ਕਰਵਾ ਰਹੇ ਹਨ, ਕਿਉਂਕਿ ਦਿੱਲੀ ਦੀ ਸੂਬਾ ਸਰਕਾਰ ਨਸਬੰਦੀ ਕਰਵਾਉਣ ਵਾਲੇ  ਨੌਜਵਾਨ ਨੂੰ 1300 ਰੁਪਏ ਸਹਾਇਤਾ ਦਿੰਦੀ ਹੈ। ਇਹ ਨੌਜਵਾਨ ਨਸਬੰਦੀ ਕਰਵਾ ਕੇ ਪੈਸੇ ਲੈ ਲੈਂਦੇ ਹਨ ਅਤੇ ਨਸ਼ਿਆਂ ਵਿੱਚ ਗਲਤਾਨ ਹੋ ਜਾਂਦੇ ਹਨ। ਉਂਝ ਵੀ ਨਸ਼ੇੜੀ ਮਨੁੱਖ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਰਹਿੰਦਾ।

ਆਪ ਨੇ ਅਕਸਰ ਹੀ ਦੇਖਾਇਆ ਹੋਣਾ ਕਿ ਵੋਟਾਂ ਸਮੇਂ ਸ਼ਰੇਆਮ ਨਸ਼ੀਲੇ ਪਦਾਰਥਾਂ ਆਮ ਮਿਲਦੇ ਹਨ  ਚੋਣ ਕਮਿਸ਼ਨ ਵਲੋਂ ਕੀਮਤ 732 ਕਰੋੜ ਰੁਪਏ ਮਿੱਥੀ ਗਈ ਹੈ ਫੜੇ ਗਏ ਨਸ਼ੇ ਵਿਚ 16090 ਕਿੱਲੋ ਭੁੱਕੀ, 91 ਕਿੱਲੋ ਅਫ਼ੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ

ਇਸ ਦੇ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰੱਖਤ ਵਾਂਗ ਹੋਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜ੍ਹੋਤਾ ਹੋਵੇ

ਆਉ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਈਏ

ਮੌਬਾਇਲ ਨੰਬਰ :- 94-657-54037