ਜੈ
ਗੁਰੂਦੇਵ
ਧੰਨ
ਗੁਰੂਦੇਵ
ਇੱਕ ਸੁਪਨਾ ਸਾਡੇ ਸਤਿਗੁਰ ਦਾ
ਇੱਕ ਸੁਪਨਾ ਸਾਡੇ ਸਤਿਗੁਰ ਦਾ ਜੋ ਅਜੇ ਤੱਕ ਅਧੂਰਾ ਏ ਜਿਸ ਦਾ
ਕਾਰਨ ਸਿਰਫ ਸਾਡੇ ਲੋਕਾਂ ਦਾ ਇੱਕ ਜੁਟ ਨਾ ਹੋਣਾ ਏ[ਜਿਸ
ਦਿਨ ਸਾਡੇ ਲੋਕ ਇਕ ਨਿਸ਼ਾਨ ਹੇਠ ਇੱਕਠੇ ਹੋ ਗਏ ਸਮਝਣਾ ਕਿ ਸੁਪਨਾ
ਸੱਚ ਹੋ ਗਿਆ
[
ਜਿਸ ਤਰਾਂ ਸਮੁੰਦਰ ਜਿਸ ਦਿਸ਼ਾ ਵੱਲ ਵਹਿਣ ਕਰੇ ਰਸਤੇ ਖੁਦ ਬਣ
ਜਾਂਦੇ ਨੇ । ਜੇਕਰ ਉਸ ਵਿੱਚੋ ਪਾਣੀ ਨਹਿਰਾਂ ਬਣ ਕੇ ਨਿਕਲੇ ਤਾ
ਉਸ ਉੱਤੇ ਕੋਈ ਵੀ ਰੋਕ ਲਾ ਸਕਦਾ ਏ । ਇਸ ਕਰਕੇ ਸਾਨੂੰ ਸਮੁੰਦਰ
ਦੇ ਪਾਣੀ ਤਰਾਂ ਇੱਕਠੇ ਹੋਣ ਦੀ ਲੋੜ ਹੈ,
ਨਾ ਕਿ ਨਹਿਰਾਂ ਦੀ ਤਰ੍ਹਾ ਇੱਕਲੇ ਇਕੱਲੇ ਰਾਹ ਅਖਤਿਆਰ ਕਰਨੇ ਹਨ
। ਅਸੀ ਸੋਚਦੇ ਹਾਂ ਸਾਡੇ ਬੱਚੇ ਸਾਡਿਆ ਸੁਪਨਿਆ ਨੂੰ ਪੂਰਾ ਕਰਨ
ਅਜਿਹਾ ਨਾ ਹੋਣ ਤੇ ਅਸੀ ਆਪਣਿਆਂ ਬੱਚਿਆ ਨੂੰ ਘੁਰਦੇ ਹਾਂ,
ਮਾਰਦੇ ਹਾਂ,
ਇੱਥੋ ਤੱਕ ਕਿ ਕਈ ਵਾਰੀ ਆਪਣੀ ਜਾਇਦਾਦ ਵਿੱਚੋ ਬੇਦਖਲ ਵੀ ਕਰ
ਦੇਦੇਂ ਹਾਂ,
ਪਰ ਸੋਚਣਾਂ ਇਹ ਹੈ ਕਿ ਇੱਕ ਸੁਪਨਾਂ (ਬੇਗਮਪੁਰਾਂ) ਸੱਚ ਕਰਨ
ਦੀ ਆਸ ਸਾਡੇ ਪਿਤਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਨੇ
ਵੀ ਸਾਡੇ ਤੋ ਲਾਈ ਹੈ,
ਕੀ ਅਸੀ ਉਸ ਸੁਪਨੇ ਨੂੰ ਸੱਚ ਕਰਨ ਲਈ ਕੋਈ ਹਰਕਤ ਕਰ ਰਹੇ ਹਾਂ
ਜਾ ਨਹੀ,
ਜੇ ਨਹੀ ਤਾ ਆਉ ਮਿਲ ਕੇ ਸਭ ਚਮਾਰ ਭਾਈਚਾਰਾ ਇਸ ਸੁਪਨੇ ਨੂਂ ਸੱਚ
ਕਰਨ ਲਈ ਢੁਕਵੇ ਕਦਮ ਉਠਾਈਏ ਤਾ ਜੋ ਚਿਰਾਂ ਤੋ ਭੁਲਿਆ ਵਿਸਰਿਆ
ਸੁਪਨਾ ਸੱਚ ਵਿੱਚ ਤਬਦੀਲ ਹੋ ਸਕੇ ।
ਅੱਜ ਪੰਜਾਬ ਅੰਦਰ ਜਾਤੀ ਪੱਧਰ ਤੇ ਜਨਗਣਨਾ ਕਰਾਈ ਜਾ ਰਹੀ ਹੈ ਇਸ
ਦਾ ਮਤਲਬ ਜਾਤ ਪਾਤ ਨੂੰ ਖਤਮ ਕਰਨਾਂ ਨਹੀ ਸਗੋ ਹੋਰ ਪੱਕਿਆਂ
ਕਰਨਾ ਹੈ । ਸਾਡੇ ਤੋ ਘੱਟ ਗਿਣਤੀ ਦੇ ਲੋਕਾਂ ਨੇ ਆਪਣੀਆਂ ਜਾਤਾਂ
ਨੂੰ ਵੱਡੇ ਪੱਧਰ ਤੇ ਪਹਿਚਾਣ ਦਿੱਤੀ ਹੋਈ ਹੈ ਪਰ ਅਸੀ ਭੋਲੇ
ਪੰਛੀ ਬਣ ਕੇ ਹੱਥ ਤੇ ਹੱਥ ਰੱਖ ਕੇ ਬੈਠੇ ਹਾਂ ਇਸ ਤਰ੍ਹਾਂ ਕੌਮ
ਨੂੰ ਮਜਬੂਤ ਨਹੀ ਬਣਾਇਆ ਜਾ ਸਕਦਾ । ਇਸ ਲਈ ਆਪਣੇ ਆਸ ਪਾਸ ਦੇ
ਪਿੰਡਾਂ ਵਿੱਚ ਆਪਣੇ ਚਮਾਰ ਭਾਈਚਾਰੇ ਨਾਲ ਕੋਮ ਪ੍ਰਤੀ ਵਿਚਾਰ
ਵਟਾਦਰੇਂ ਕਰਦੇ ਰਹਿਣਾ ਚਾਹੀਦਾ ਹੈ ।
ਪੰਜਾਬ ਵਿੱਚ ਅਸੀ ਜਾਣਦੇ ਹਾਂ ਕਿ ਤਕਰੀਬਨ ਹਰ 20 ਕਿਲੋਮੀਟਰ ਤੇ
ਕੋਈ ਨਾ ਕੋਈ ਧਾਰਮਿਕ ਡੇਰਾ ਤਾਂ ਹੈ ਜਿਸ ਡੇਰੇ ਦੇ ਮੁਖੀ ਬਾਬਾ
ਜੀ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਤ ਕਰਦੇ ਹਨ[ ਸਾਹਿਬ
ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਸਬੰਧਤ ਡੇਰਿਆਂ
ਦੀ ਗਿਣਤੀ ਵੀ ਪੰਜਾਬ ਵਿੱਚ ਵਧੇਰੇ ਹੈ,
ਪਰ ਏਨੇ ਡੇਰੇ ਹੋਣ ਦੇ ਬਾਵਜੂਦ ਵੀ ਸਾਡੇ ਪਿਤਾ ਗੁਰੁ ਰਵਿਦਾਸ
ਜੀ ਦਾ ਸੁਪਨਾਂ ਬੇਗਮਪੁਰਾ ਅੱਜ ਤੱਕ ਸੱਚ ਨਹੀ ਹੋ ਸਕਿਆ ।
ਡੇਰਾਵਾਦ ਬਾਬਿਆਂ ਨੂੰ ਬੇਨਤੀ ਹੈ ਕਿ ਰੱਬ ਦੇ ਭਜਨ ਕੀਰਤਨ ਤੋ
ਬਾਅਦ 10 ਮਿੰਟ ਸਾਡੀ ਕੌਮ ਦੇ ਬਾਰੇ ਵੀ ਵਿਚਾਰ ਕਰਨ[ਸਾਡੇ ਨਾਲ
ਹੋ ਰਹੀ ਲੁਟ ਖਸੁਟ ਨੂੰ ਰੋਕਣ ਬਾਰੇ ਵਿਚਾਰ ਕਰਨ,
ਸਾਡੇ ਗਰੀਬ ਵਰਗ ਦੇ ਜੋ ਲੋਕਾਂ ਦੇ ਬੱਚੇ ਪੜਾਈ ਤੋ ਵਾਂਝੇ ਹਨ
ਉਹਨਾਂ ਦਾ ਵੀ ਖਿਆਲ ਕਰਨ,
ਇਸ ਗੱਲ ਤੇ ਜਿਆਦਾ ਧਿਆਨ ਦੇਣ ਕਿ ਕਿਸੇ ਵੀ ਡੇਰੇ ਤੇ ਜਾੳ ਪਰ
ਜਦੋ ਕਿਤੇ ਕੌਮ ਤੇ ਕੋਈ ਮੁਸ਼ਕਲ ਆੳਦੀ ਹੈ ਤਾ ਇਕੱਠੇ ਹੋ ਜਾੳ
ਅਤੇ ਇਸ ਤਰ੍ਹਾ ਹਲ ਕਰੋ ਕਿ ਅੱਗੇ ਤੋ ਉਸ ਮੁਸ਼ਕਲ ਨੂੰ ਪੈਦਾ ਕਰਨ
ਬਾਰੇ ਕੋਈ ਸੋਚ ਵੀ ਨਾ ਸਕੇ ।
ਜਿੰਨਾਂ ਚਿਰ ਚਮਾਰ ਭਾਈ ਚਮਾਰ ਦੇ ਨਾਲ ਨਹੀ ਖੜੇਗਾ ਉਨ੍ਹਾ ਚਿਰ
ਵੈਰੀ ਸਿਰ ਚੜੇਗਾ,
ਜਦੋ ਚਮਾਰ ਭਾਈ ਚਮਾਰ ਦੇ ਨਾਲ ਖੜ ਗਿਆ ਸਮਝੋ ਫਿਰ ਵੈਰੀ ਮਰ
ਗਿਆ,
JATINDER KUMAR HEALTH & SAFETY OFFICER ABU DHABI UAE
Email:-hsejatinder@yahoo.com ANY COMMENT HELLO
00971501215750 |