ਜੈ
ਗੁਰੂ ਦੇਵ ਧੰਨ
ਗੁਰੂ ਦੇਵ
ਨਫਰਤ ਦਿਲੋ ਭੁਲਾਈਏ
ਨਫਰਤ ਦਿਲੋ ਭੁਲਾਈਏ,
ਸਭ ਨੂੰ ਗਲ ਨਾਲ ਲਾਈਏ
ਮੌਜੂਦਾ ਹਲਾਤਾਂ ਨੂੰ ਮੁੱਨੁਖ ਰੱਖਦੇ ਹੋਏ
ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ
ਲੈ ਕੇ ਹੋ ਰਹੀਆਂ ਲੜਾਈਆਂ ਝਗੜਿਆਂ ਨੂੰ ਰੋਕਣ ਦੀ ਸਖਤ ਲੋੜ ਹੈ
।
ਜੇਕਰ ਇਹਨਾਂ ਝਗੜਿਆਂ ਨੂੰ ਅੱਜ ਹੀ ਰੋਕ ਨਾ ਲਾਈ ਤਾ ਹੋ ਸਕਦਾ
ਇਹ ਇੱਕ ਵੱਡੀ ਸਮੱਸਿਆ ਬਣ ਜਾਵੇ ਜਿਸ ਦਾ ਹੱਲ ਕਰਨਾ ਮੁਸ਼ਕਲ ਹੀ
ਨਹੀ ਨਾਮੁਮਕਨ ਹੋ ਜਾਵੇਗਾ
।
ਲੜਾਈਆਂ ਨਾਲ ਮਸਲੇ ਹੱਲ ਨਹੀ ਹੁੰਦੇ ਸਗੋ ਹੋਰ ਗੁੰਝਲਦਾਰ
ਹੁੰਦੇ ਹਨ ਸਾਡੀਆਂ ਅੱਜ ਦੀਆਂ ਗਲਤੀਆਂ ਦੇ ਕਾਰਨ ਸਾਡੇ ਆਉਣ
ਵਾਲੇ ਕੱਲ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ ਜਿਸ ਦਾ
ਜਿੰਮੇਵਾਰ ਕੋਈ ਹੋਰ ਨਹੀ ਬਲਕਿ ਅਸੀ ਖੁਦ ਹੀ ਹੋਵਾਗੇ
।
ਸਮਾਜ ਦੇ ਸਭ ਲੋਕਾਂ ਨੂੰ ਬੇਨਤੀ ਹੈ ਕਿ ਆਪ ਸਭ ਦੇ ਸਾਥ ਦੀ
ਬਹੁਤ ਜਰੂਰਤ ਹੈ ਤਾ ਜੋ ਨਫਰਤ ਨੂੰ ਹਰ ਇੱਕ ਦੇ ਦਿਲੋ ਇਸ ਤਰ੍ਹਾ
ਕੱਢ ਸਕੀਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਸ ਦਾ ਸਾਹਮਣਾ
ਨਾ ਕਰਨਾ ਪਵੇ
।
ਸਾਡੇ ਗਲੀ ਗੁਆਂਢ ਜੇਕਰ ਇਹੋ ਜਿਹੀ ਘਟਨਾ ਵਾਪਰ ਰਹੀ ਹੈ ਤਾ
ਸਾਡਾ ਫਰਜ ਬਣਦਾ ਹੈ ਕਿ ਸਮਝਦਾਰੀ ਦੇ ਨਾਲ ਝਗੜੇ ਨੂੰ ਬੰਦ
ਕਰਵਾਇਆ ਜਾਵੇ ਨਾ ਕਿ ਅੰਦਰ ਬੈਠ ਕੇ ਕਿਸੇ ਵੱਡੇ ਹਾਦਸੇ ਦੇ ਹੋਣ
ਦਾ ਇੰਤਜਾਰ ਕਰੀਏ
।
ਕੁਝ ਲੋਕ ਸੋਚਦੇ ਨੇ ਇੱਕ ਚੁੱਪ ਸੌ ਸੁੱਖ ਪਰ ਇਸ ਗਲਤ ਸੋਚ ਦੇ
ਸ਼ਿਕਾਰ ਲੋਕ ਇਹ ਨਹੀ ਸੋਚਦੇ ਕਿ ਹੋ ਸਕਦਾ ਕੱਲ ਕੋਈ ਸਾਡੇ ਨਾਲ
ਵੀ ਘਟਨਾ ਘਟ ਸਕਦੀ ਹੈ
।
ਇਸ ਲਈ ਹੁਣ ਇੱਕ ਚੁੱਪ ਤੋੜੋ ਸੌ ਨੂੰ ਨਾਲ ਜੋੜੋ. ਜਾਤ ਬਰਾਦਰੀ
ਦੇਖਣ ਤੋ ਪਹਿਲਾਂ ਇਹ ਸੋਚੋ ਕਿ ਅਸੀ ਇਨਸਾਨ ਹਾਂ ਅਤੇ ਸਾਨੂੰ ਸਭ
ਨੂੰ ਸਾਜਣ ਵਾਲਾ ਇੱਕੋ ਹੀ ਅਕਾਲ ਪੁਰਖ ਹੈ
।
ਆਪਣੇ ਅੰਦਰ ਦੇ ਜਾਤ ਪਾਤ ਦੇ ਹੰਕਾਰ ਅਤੇ ਨਫਰਤ ਨੂੰ ਖਤਮ ਕਰੀਏ
ਆਉ ਸਭ ਨੂੰ ਪਿਆਰ ਭਾਵਨਾ ਨਾਲ ਰਹਿਣ ਦਾ ਸੁਨੇਹਾ ਦਈਏ ਅਤੇ
ਖੁਸ਼ਹਾਲ ਸਮਾਜ ਦੀ ਸਥਾਪਨਾ ਕਰੀਏ
।
ਉਮੀਦ ਕਰਦਾ ਹਾਂ ਕਿ ਆਪ ਸਭ ਦੇ ਸਹਿਯੋਗ ਨਾਲ ਇਹ ਝਗੜੇ ਜਲਦ ਹੀ
ਬੰਦ ਹੋ ਜਾਣਗੇ
।
ਜਤਿੰਦਰ ਕੁਮਾਰ ਸੋਨੂੰ
ਆਬੂ ਧਾਬੀ
Abu Dhabi uae
Email :-sonujijk@yahoo.com
Hello:-00971501215750
|