ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ
ਆਪ
ਸਭ ਜਾਣਦੇ ਹੋ ਕਿ ਸਾਡੀ ਆਤਮਾਂ ਵੀ ਪ੍ਰਮਾਤਮਾਂ ਦਾ ਇੱਕ ਅੰਸ਼
ਹੈ ਤੇ ਇਸ ਗੱਲ ਤੋ ਕੋਈ ਵੀ ਇਨਕਾਰ ਨਹੀ ਕਰ ਸਕਦਾ. ਮਾਨਸ ਜਾਤ
ਵਿਚ ਜਨਮ ਲੈਣ ਤੋ ਪਹਿਲਾਂ ਅਸੀ ਆਪਣੇ ਪਿਛਲੇ ਕੀਤੇ ਬੁਰੇ ਕਰਮਾ
ਦੀ ਸਜਾ ਭੋਗ ਰਹੇ ਸਾ ਜਿਸ ਸਜਾ ਨੂੰ ਸਭ ਗ੍ਰੰਥਾਂ ਵਿਚ ੮੪ ਲੱਖ
ਜੂਨਾਂ ਦੇ ਨਾਮ ਨਾਲ ਜਾਣਿਆਂ ਗਿਆਂ ਹੈ.ਸੋਚਣ ਦੀ ਗੱਲ ਹੈ ਕਿ
ਜੇਕਰ ਜਿਅਦਾ ਨਹੀ ਤਾ ਮੰਨ ਲਉ ਇੱਕ ਜੂਨ ਵਿੱਚ ਇੱਕ ਮਹੀਨਾ ਵੀ
ਰਹਿਣਾ ਪਵੇ ਤਾ ਸਾਨੂੰ ੭ ਲੱਖ ਸਾਲ ਬਾਅਦ ਇਹ ਜੀਵਨ ਬੜੇ ਭਾਗਾ
ਨਾਲ ਮਿਲਦਾ ਹੈ.ਇਹਨਾ ਜੂਨਾਂ ਵਿੱਚ ੩੦ ਲੱਖ ਤਰ੍ਹਾ ਦੇ ਦਰੱਖਤ,
੨੭ ਲੱਖ ਤਰ੍ਹਾ ਦੇ ਕੀੜੇ ਪਤੰਗੇ,
੧੪ ਲੱਖ
ਤਰ੍ਹਾ ਦੇ ਪੰਛੀ,
੯ ਲੱਖ
ਤਰ੍ਹਾ ਦੇ ਪਾਣੀ ਵਾਲੇ ਜੀਵ,੪
ਲੱਖ ਤਰ੍ਹਾ ਦੇ ਦੇਵੀ ਦੇਵਤੇ,
ਹੈਵਾਨ ,
ਸ਼ੈਤਾਨ ਅਤੇ ਇੱਕ ਇਨਸਾਨ ਹੈ.ਮਨੁਖੀ ਜੀਵਨ ਬੜੀ ਹੀ ਮੁਸ਼ਕਲ ਨਾਲ
ਮਿਲਦਾ ਹੈ ਅਤੇ ਇਸ ਤੋ ਲਾਹਾ ਲੈ ਕੇ ਪ੍ਰਮਾਤਮਾਂ ਦੇ ਨਾਮ ਦਾ
ਸਿਮਰਨ ਕਰਨਾ ਚਾਹੀਦਾ ਹੈ ਤਾ ਜੋ ਅਸੀ ਇਹਨਾਂ ਜੂਨਾਂ ਭਾਵ ਆਵਾ
ਗਵਣ ਦੇ ਚੱਕਰਾ ਤੋ ਬਚ ਸਕੀਏ ਅਤੇ ਆਤਮਾਂ ਦਾ ਮੇਲ ਪ੍ਰਮਾਤਮਾ
ਨਾਲ ਨਾਮ ਸਿਮਰਨ ਦੁਆਰਾ ਕਰੀਏ.ਇਸ ਦੇ ਲਈ ਸਾਨੂੰ ਸੰਤਾਂ ਦੀ ਸ਼ਰਨ
ਵਿੱਚ ਜਾ ਕੇ ਨਾਮ ਸ਼ਬਦ ਦੀ ਬਖਸ਼ਿਸ਼ ਲੈਣੀ ਚਾਹੀਦੀ ਹੈ.ਕਿਉ ਕਿ
ਸਮੇ ਸਮੇ ਸਿਰ ਸੰਤਾ ਮਹਾਪੁਰਸ਼ਾ ਨੇ ਇਸ ਦੁਨੀਆਂ ਵਿੱਚ ਆ ਕੇ
ਜਿੰਦਗੀ ਦੇ ਅਸਲੀ ਰਾਹ ਤੋ ਭਟਕੀਆਂ ਹੋਈਆਂ ਜੀਵ ਆਤਮਾਂ ਨੂੰ
ਸਿੱਧੇ ਰਾਹ ਤੇ ਚੱਲਣ ਲਈ ਪ੍ਰੇਰਿਆ ਹੈ ਗੁਰੁ ਅਰਜੁਨ ਦੇਵ ਜੀ
ਮਹਾਰਾਜ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾਂ ਨੰ:
੭੪੯ ਵਿੱਚ ਕਹਿੰਦੇ ਨੇ
“ਮੇਰੇ
ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ”
ਇਸ ਸ਼ਲੋਕ ਤੋ ਸਾਫ ਪਤਾ
ਚਲਦਾ ਹੈ ਕਿ ਸੰਤ ਉਸ ਪ੍ਰਮਾਤਮਾ ਦੁਆਰਾ ਹੀ ਇਸ ਸੰਸਾਰ ਵਿੱਚ
ਭੇਜੈ ਜਾਦੇ ਹਨ .ਸੰਤ ਵੀ ਪ੍ਰਮਾਤਮਾ ਦਾ ਹੀ ਰੂਪ ਹੁੰਦੇ ਹਨ ਪਰ
ਉਹਨਾਂ ਨੂੰ ਸਮਝਣ ਲਈ ਸਾਨੂੰ ਗਿਆਨ ਦੀ ਲੌੜ ਹੈ.ਇਸ ਜਿੰਦਗੀ ਦਾ
ਕੋਈ ਭਰੋਸਾ ਨਹੀ ਕਦੋ ਕਿਸ ਮੋੜ ਤੇ ਇਸ ਨੇ ਸਾਥ ਛੱਡ ਜਾਣਾ ਹੈ
ਕੀਮਤੀ ਸਮਾ ਹੱਥੋ ਨਾ ਗਵਾਂਉਦੇ ਹੋਏ ਕਿਸੇ ਸੰਤ ਮਹਾਪੁਰਸ਼ ਦੀ
ਸ਼ਰਨ ਵਿੱਚ ਜਾ ਕਿ ਨਾਮ ਸ਼ਬਦ ਹਾਸਲ ਕਰਕੇ ਆਪਣਾ ਜੀਵਨ ਸਫਲਾ
ਕਰਨਾ ਚਾਹੀਦਾ ਹੈ.
ਜੈ ਗੁਰੂ
ਦੇਵ
ਧੰਨ ਗੁਰੂ ਦੇਵ
ਜਤਿੰਦਰ ਕੁਮਾਰ ਸੋਨੂੰ
hYlo
00971501215750
email:- sonujijk@yahoo.com
|