ਨਾਈਨ-ਅਲੈਵਨ ਨੂੰ ਯਾਦ
ਕਰਦਿਆਂ
(ਇਕਬਾਲ
ਜੱਬੋਵਾਲੀਆ ਯੂ ਐਸ ਏ)
ਗਿਆਰਾਂ ਸਾਲ ਬੀਤ ਗਏ ਹਨ ਅਮਰੀਕਾ
‘ਤੇ
ਸਤੰਬਰ- ਗਿਆਰਾਂ ਵਾਪਰੇ ਨੂੰ
।
ਨਿਊਯਾਰਕ ‘ਤੇ
ਵਾਪਰੇ ਇਸ ਕਾਂਡ ਨੇ ਪੂਰੀ ਦੁਨੀਆਂ ਹਿਲਾ ਕੇ ਰੱਖ
‘ਤੀ
।ਅਮਰੀਕਾ
ਲਈ ਇਹ ਬਹੁਤ ਵੱਡਾ ਚੈਲਿੰਜ਼ ਸੀ
।
ਦੁਨੀਆਂ ਦੀ ਸੁਪਰ-ਪਾਵਰ ਸਮਝਣ ਵਾਲੇ ਮੁੱਲਕ ਲਈ ਇਹ ਇਮਤਿਹਾਨ ਦੀ
ਘੜੀ ਸੀ
।
ਸਾਜ਼ਿਸ਼ ਤਹਿਤ ਵਾਸ਼ਿੰਗਟਨ ਅਤੇ ਨਿਊਯਾਰਕ
‘ਤੇ
ਹਮਲੇ ਕੀਤੇ ਗਏ ਸਨ।ਸਤੰਬਰ
ਦੀ ਨੌਂ ਤਰੀਕ ਆਉਦੇ ਹੀ ਸਾਰੇ ਅਮਰੀਕਾ ਵਿੱਚ ਮਾਤਮ ਛਾ ਜਾਦੈਂ।ਖਾਸ
ਕਰਕੇ ਨਿਊਯਾਰਕ ਵਿੱਚ।ਇਸ
ਘਟਨਾਂ ਵਿੱਚ ਕਿਸੇ ਦਾ ਪੁੱਤ
,
ਕਿਸੇ ਦਾ ਬਾਪ,
ਕਿਸੇ ਦਾ ਭਰਾ ,
ਕਿਸੇ ਦਾ ਜੀਵਨ ਸਾਥੀ ਅਤੇ ਕਿਸੇ ਦਾ ਮਿੱਤਰ ਪਿਆਰਾ ਵਿੱਛੜ ਗਿਐ
।ਬੇਕਸੂਰ,
ਭੋਲੇ-ਭਾਲੇ ਮਾਰੇ ਗਏ ਲੋਕਾਂ ਵਿੱਚ ਭਾਰਤੀ ਵੀ ਸਨ।
ਹਰ ਕੋਈ ਆਪਣੇ ਵਿੱਛੜੇ ਨੂੰ ਯਾਦ ਕਰਕੇ ਅੱਖਾਂ ਭਰ ਲੈਦੈਂ।
ਮੈਨੂੰ ਯਾਦ ਐ ਜਦੋਂ ਇਹ ਭਾਣਾ ਵਾਪਰਿਆ।ਹਾਦਸੇ
ਤੋਂ ਪਹਿਲੀ ਰਾਤ ਸੀ।ਮਿਡਟਾਊਨ
ਵਿੱਚੋਂ ਸਵਾਰੀ ਚੁੱਕੀ ਤੇ ਵਰਲਡ ਟਰੇਡ ਸੈਂਟਰ ਦੇ ਮੋਹਰੇ
ਲਾਹੁਣੀਂ ਸੀ।
ਰਾਤ ਦੇ ਤਕਰੀਬਨ 2 ਕੁ ਵਜ਼ੇ ਦਾ ਸਮਾਂ ਸੀ।ਉਥੋਂ
ਹੀ ਲਾਹੁੰਦੇ ਨੂੰ ਮੈਨੂੰ ਫਿਰ ਮਿਡਟਾਊਨ ਦੀ ਸਵਾਰੀ ਮਿਲ ਗਈ।ਸਵਾਰੀ
ਲਾਹ ਕੇ ਮੈਂ ਅਤੇ ਮੇਰਾ ਦੋਸਤ ਰਸੂਲਪੁਰੀਆ ਗੁਰਨਾਮ ਐਕਸਰਸਾਈਜ਼
ਕਰਨ ਜਿੰਮ ਚਲੇ ਗਏ।ਜਿੰਮ
ਤੋਂ ਬਾਅਦ ਘਰੋ ਘਰੀ ਚਲੇ ਗਏ।ਘਰ
ਜਾ ਕੇ ਮੈਂ ਹਾਲੇ ਕੁਝ ਘੰਟੇ ਹੀ ਅਰਾਮ ਕੀਤਾ ਤੇ ਜਦੋਂ ਨੂੰ
ਘਰਵਾਲੀ ਨੇ ਉਠਾ ਦਿਤਾ-‘ਮੈਂ
ਕਿਹਾ ਜੀ ਉਠੋ।’
‘ਕੀ
ਗੱਲ ਆ,
ਸੌਣ ਦੇ ਮੈਨੂੰ
’–ਮੈਂ
ਸੁਰਤ ਉਨੀਦਰੇ ਜਿਹੇ ਨੇ ਜਵਾਬ ਦਿਤਾ।‘ਆਹ
ਦੇਖੋ,
ਕਿਸੇ ਨੇ ਵੱਡੀਆਂ ਬਿਲਡਿੰਗਾਂ
‘ਚ
ਜਹਾਜ਼ ਮਾਰਿਐ ’।ਮੈਂ
ਅੱਬੜ ਬਾਹੇ ਉਠਿਆ ਤੇ ਟੀ. ਵੀ.ਮੂਹਰੇ ਜਾ ਬੈਠਾ।ਟੀ.
ਵੀ. ‘ਤੇ
ਇਹੀ ਘਟਨਾ ਵਾਰ ਵਾਰ ਦਿਖਾਈ ਜਾ ਰਹੀ ਸੀ।ਬੜਾ
ਦੁੱਖ ਲੱਗਾ।
ਇਹ ਨਹੀ ਸੀ ਹੋਣਾ ਚਾਹੀਦਾ।ਉਥੋਂ
ਵਾਹਵਾ ਟੈਕਸੀ ਬਿਜ਼ਨਸ ਚਲਦਾ ਸੀ।ਰੋਜ਼ਾਨਾਂ
ਹਜ਼ਾਰਾਂ ਸੈਲਾਨੀ ਦੇਖਣ ਜਾਦੇਂ ਤੇ ਇਧਰ ਉਧਰ ਘੁੰਮਦੇ ਸਨ।
ਨਿਊਯਾਰਕ ਦਾ ਦਿਲ ਸਨ ਇਹ ਬਿਲਡਿੰਗਾਂ।
ਖ਼ੂਬਸੂਰਤ ਉਚੇ ਟਾਵਰਾਂ
‘ਤੇ
ਚੜ੍ਹਨ ਲੱਗਿਆਂ ਆਮ ਬੰਦੇ ਦੀਆਂ ਲੱਤਾਂ ਕੰਬਣ ਲੱਗ ਪੈਦੀਆਂ ਸਨ।
ਭਾਣਾ ਵਰਤਣ ਤੋਂ ਕੁਝ ਮਹੀਨੇ ਪਹਿਲਾਂ
ਇੰਗਲੈਂਡ ਤੋਂ ਆਏ ਰਿਸ਼ਤੇਦਾਰਾਂ ਨਾਲ ਵਰਲਡ ਟਰੇਡ ਸੈਂਟਰ ਵੇਖਣ
ਗਏ ਸਾਂ।
ਅਸਮਾਨੀ ਛੂੰਹਦੀਆਂ ਬਿਲਡਿੰਗਾਂ ਦੀ ਛੱਤ
‘ਤੇ
ਜਾ ਕੇ ਫ਼ੋਟੋਆਂ ਖਿੱਚੀਆਂ।ਉਪਰੋਂ
ਖੜਿਆਂ ਨੂੰ ਨਿਊਜ਼ਰਸੀ
, ‘ਸਟੈਚੂ
ਆਫ਼ ਲਿਬਰਟੀ’
ਅਤੇ ਨਿਊਯਾਰਕ ਦਾ ਸਾਰਾ ਆਲਾ ਦੁਆਲਾ ਬਹੁਤ ਛੋਟਾ ਵਿਖਾਈ ਦੇ
ਰਿਹਾ ਸੀ।ਉਪਰ
ਬਣੇਂ ਪੀਜ਼ਾ ਸਟੋਰ
‘ਤੇ
ਜਾ ਕੇ ਪੀਜ਼ਾ ਖਾਧਾ।ਜਿਸ
ਮੁਲਕ ਦਾ ਖਾਈਏ ਕਦੇ ਮਾੜਾ ਨੀ ਤੱਕੀਦਾ ਵਾਂਗ ਉਹੀ ਬਿਲਡਿੰਗਾਂ
ਹੁਣ ਮਾੜੀ ਸੋਚ ਵਾਲੇ ਜਾਲਮਾਂ ਦਾ ਸ਼ਿਕਾਰ ਬਣ ਗਈਆਂ ਸਨ।
ਪਹਿਲਾਂ ਇਕ ਬਿਲਡਿੰਗ
‘ਚ
ਜਹਾਜ਼ ਵੱਜਾ ਤਾਂ ਲੋਕਾਂ ਸੋਚਿਆ ਕਿ ਅਚਾਨਕ ਹੋਇਐ।ਸਵੇਰ
ਦੇ ਦਸ ਕੁ ਵਜ਼ੇ ਦਾ ਸਮਾਂ ਸੀ।ਲੋਕੀ
ਹਾਲੇ ਕੰਮਾਂ-ਕਾਰਾਂ
‘ਤੇ
ਜਾ ਰਹੇ ਸਨ।ਅਗਰ
ਇਹੀ ਹਾਦਸਾ 4-5 ਘੰਟੇ ਬਾਅਦ ਹੁੰਦਾ ਤਾਂ ਹੋਰ ਬਹੁਤ ਲੋਕਾਂ
ਦੀਆਂ ਜਾਨਾਂ ਜਾਣੀਆਂ ਸਨ।
ਸਵੇਰਾ ਹੋਣ ਕਰਕੇ ਅਨਭੋਲ ਸੈਲਾਨੀ ਅਤੇ ਕੰਮਾਂ ਕਾਰਾਂ
‘ਤੇ
ਜਾਣ ਵਾਲੇ ਇਸ ਮਨਹੂਸ ਘੜੀ ਤੋਂ ਬਿਲਕੁਲ ਬੇਖ਼ਬਰ ਸਨ।ਜਹਾਜ਼
ਬੱਜਦੇ ਹੀ ਨਿਊਯਾਰਕ ਦੇ ਫ਼ਾਇਰ-ਟਰੱਕ ਧੜਾ-ਧੜ ਆ ਪਹੁੰਚੇ।ਅੱਗ
ਬਝਾਊ ਅਮਲਾ ਐਲੀਵੇਟਰਾਂ ਰਾਹੀਂ ਉਪਰ ਜਾ ਚੜ੍ਹਿਆ।
ਜਦੋਂ ਨੂੰ ਨਾਲ ਦੀ ਦੂਜੀ ਉਚੀ ਬਿਲਡਿੰਗ
‘ਚ
ਇਕ ਹੋਰ ਜਹਾਜ਼ ਲਿਆ ਮਾਰਿਆ ਤਾਂ
‘ਅੱਤਵਾਦੀ
ਹਮਲਾ’
ਹੋਣ ਦਾ ਲੋਕਾਂ ਚੀਕ-ਚਿਹਾੜਾ ਪਾ ਦਿਤਾ।
ਅੱਗ ਬੁਝਾਊ ਅਮਲਾ ਉਪਰ ਦਾ ਉਪਰ ਰਹਿ ਗਿਆ।ਜਾਨਾਂ
ਬਚਾਉਣ ਲਈ ਕਈਆਂ ਨੇ ਉਪਰੋਂ ਛਾਲਾਂ ਮਾਰੀਆਂ।ਕਈ
ਰਾਹ ‘ਚ
ਅਤੇ ਕਈ ਹੇਠਾਂ ਡਿੱਗਦੇ ਖ਼ਤਮ ਹੋ ਗਏ।ਉਪਰ
ਫ਼ਸੇ ਅੱਗ ਬੁਝਾਉਣ ਵਾਲੇ ਅਤੇ ਪੁਲਿਸ ਵਾਲੇ ਅਗਨ ਭੇਂਟ ਹੋ ਗਏ।
ਦੂਜਾ ਜਹਾਜ਼ ਬੱਜਣ ਨਾਲ ਬਹੁਤ ਖੜਕਾ ਹੋਇਆ।
ਆਲੇ-ਦੁਆਲੇ ਦੀਆਂ ਬਿਲਡਿੰਗਾਂ ਨੂੰ ਕਾਫ਼ੀ ਨੁਕਸਾਨ ਪੁੱਜਾ।ਵੇਖਦੇ
ਹੀ ਵੇਖਦੇ ਦੋਵੇ ਬਿਲਡਿੰਗਾਂ ਆਸੇ ਪਾਸੇ ਡਿੱਗਣ ਦੀ ਬਜਾਏ ਧਰਤੀ
‘ਚ
ਗਰਕਦੀਆਂ ਹੇਠਾਂ ਨੂੰ ਢਹਿ ਢੇਰੀ ਹੁੰਦੀਆਂ ਚਲੀਆਂ ਗਈਆਂ।ਬਿਲਡਿੰਗਾਂ
‘ਚ
ਜਹਾਜ਼ ਬੱਜਦੇ ਹੀ ਤੇਲ-ਟੈਂਕ ਫਟ ਕੇ ਅੱਗ ਮਚ ਗਈ।ਅੱਗ
ਦੇ ਵਧੇ ਤਾਪਮਾਨ ਨਾਲ ਲੋਹੇ ਦਾ ਪਾਣੀ ਬਣ ਗਿਆ।ਧੂੰਏ
ਅਤੇ ਅੱਗ ਨਾਲ ਕੋਹਰਾਮ ਮਚ ਗਿਆ।
ਸਾਰੇ ਸ਼ਹਿਰ ‘ਚ
ਹਫ਼ੜਾ-ਦਫ਼ੜੀ ਮਚ ਗਈ।ਮੈਨਹਾਟਨ
ਤੋਂ ਬਾਹਰ ਜਾਦੀਆਂ ਸਾਰੀਆ ਟਨਲਾਂ ਅਤੇ ਬਰਿੱਜ਼ ਬੰਦ ਕਰ ਦਿਤੇ ਗਏ।ਟਰੇਨਾਂ
,
ਬੱਸਾਂ ਅਤੇ ਹੋਰ ਸਰਵਿਸ ਬੰਦ ਹੋ ਗਈ।ਜਾਨ
ਬਚਾਉਦੇਂ ਲੋਕੀ ਘਰਾਂ ਨੂੰ ਭੱਜ ਪਏ।ਕਈ
ਕਈ ਘੰਟਿਆਂ ਬਾਅਦ ਤੁਰਕੇ ਲੋਕੀ ਆਪੋ-ਆਪਣੀ ਘਰੀਂ ਪਹੁੰਚੇ।ਅਸੀ
ਘਰ ਬਹਿ ਕੇ ਟੀ. ਵੀ.
‘ਤੇ
ਖਬਰਾਂ ਵੇਖੀ ਗਏ।ਸ਼ਹਿਰ
ਦਾ ਮੇਅਰ ਵਾਰ ਵਾਰ ਤਾੜਨਾ ਕਰੀ ਜਾ ਰਿਹਾ ਸੀ ਅਗਰ ਕਿਸੇ ਨੇ ਗਲਤ
ਹਰਕਤ ਜਾਂ ਕਿਸੇ
‘ਤੇ
ਹਮਲਾ ਕੀਤਾ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ।ਬਦਲੇ
ਦੀ ਭਾਵਨਾਂ ਰੱਖਣ ਵਾਲੇ ਕਾਨੂੰਨੀ ਕਾਰਵਾਈ ਤੋਂ ਡਰਦੇ ਵਿੱਚੋ
ਵਿੱਚੀ ਲਾਲ-ਪੀਲੇ ਹੋਏ ਫਿਰਦੇ ਸਨ।
ਸ਼ਾਮ ਜਹੇ ਨੂੰ ਮੈਂ ਆਪਣੇ ਦੋਸਤ ਭੋਲਾ ਕਲੇਰ ਅਤੇ ਦੋਵੇ ਬੇਟਿਆਂ
ਨਵਜੋਤ ਅਤੇ ਮਨਜੋਤ ਨਾਲ ਆਸਟੋਰੀਆ ਦੀ ਪ੍ਰਸਿੱਧ ਸ਼ਾਪਿੰਗ ਰੋਡ
‘
ਸਟੈਨਵੇਅ ’ ‘ਤੇ
ਘੁੰਮਣ ਫਿਰਨ ਨਿਕਲ ਗਏ।ਸਾਰਾ
ਸੁੰਨ ਸਾਨ ਪਿਆ ਸੀ।ਦਸਤਾਰਾਂ-ਦਾੜ੍ਹੀਆਂ
ਵਾਲੇ ਟੈਕਸੀ ਵੀਰਾਂ ਨੂੰ ਲੋਕੀ ਨਫ਼ਰਤ ਦੀ ਨਿਗ੍ਹਾ ਨਾਲ ਵੇਖ ਰਹੇ
ਸਨ ਤੇ ਹਾਲੇ ਵੀ ਵੇਖ ਰਹੇ ਹਨ।
ਹੌਲੀ ਹੌਲੀ ਲੋਕੀ ਕੰਮਾਂ-ਕਾਰਾਂ
‘ਤੇ
ਜਾਣ ਲੱਗੇ।ਗਰਾਂਊਡ-ਜ਼ੀਰੋ
(ਹਮਲੇ ਵਾਲੀ ਜਗ੍ਹਾ) ਵੱਲ ਦਾ ਸਾਰਾ ਇਲਾਕਾ ਪੁਲਿਸ ਨੇ ਸੀਲ
ਕੀਤਾ ਹੋਇਆ ਸੀ।ਉਸ
ਏਰੀਏ ‘ਚ
ਪੁਲਿਸ ਅਧਿਕਾਰੀਆਂ ਤੋਂ ਬਿਨਾਂ ਕੋਈ ਪਰਿੰਦਾ ਵੀ
‘ਪਰ
ਨਹੀ ਸੀ ਮਾਰ ਸਕਦਾ।
ਬੜੀ ਨਾਜ਼ਕ ਸਥਿਤੀ ਬਣੀ ਹੋਈ ਸੀ।ਟੈਕਸੀ
ਵਾਲੇ ਸਰਦਾਰ ਭਰਾਵਾਂ ਨੂੰ ਲੋਕਾਂ ਦੀਆਂ ਉਚੀਆਂ-ਨੀਵੀਆਂ ਗੱਲਾਂ
ਦਾ ਸਾਹਮਣਾਂ ਕਰਨਾ ਪੈ ਰਿਹਾ ਸੀ।ਕਰਨ
ਵਾਲੇ ਤਾਂ ਕਰ ਗਏ ਭੁਗਤਣੀਆਂ ਕਿਸੇ ਨੂੰ ਪੈ ਰਹੀਆਂ ਸਨ।ਸ਼ੈਤਾਨ
ਅੰਦਰੀ ਵੜ ਗਏ ਅਨਭੋਲ ਸਰਦਾਰ ਭੁੱਲੇਖੇ ਨਾਲ ਅੜਿੱਕੇ ਆਉਦੇਂ ਰਹੇ।ਬੜੇ
ਦੁੱਖ ਵਾਲੀ ਗੱਲ ਹੈ ਕਿ ਗਿਆਰਾਂ ਸਾਲ ਬੀਤ ਜਾਣ ਦੇ ਬਾਅਦ ਵੀ
ਅਸੀ ਲੋਕ ਹਾਲੇ ਵੀ ਆਪਣੀ ਪਛਾਣ ਨਹੀ ਬਣਾ ਸਕੇ।ਟੈਕਸੀਆਂ
,
ਗੈਸ-ਸਟੇਸ਼ਨਾਂ ,
ਟਰੇਨਾਂ ,
ਪਾਰਕਾਂ ਅਤੇ ਸੜਕਾਂ
‘ਤੇ
ਸੈਰ ਕਰਦੇ ਤਾਲੇਬਾਨਾਂ ਦੇ ਭੁਲੇਖੇ ਅਨੇਕਾਂ ਸਰਦਾਰ ਮਾਰੇ ਜਾ
ਚੁੱਕੇ ਹਨ।
ਅਸੀ ਇਸ ਪਾਸੇ ਧਿਆਨ ਨਹੀ ਦਿਤਾ।
ਅਖ਼ਬਾਰਾਂ / ਟੀ. ਵੀ. ਵਿੱਚ ਬਿਆਨ ਦੇ ਦਿੰਦੇ ਹਾਂ ਬਹੁਤ ਮਾੜਾ
ਹੋਇਆ।ਸਾਡੇ
ਨਾਲ ਵਿਤਕਰਾ ਹੋ ਰਿਹੈ।ਬਾਅਦ
ਵਿੱਚ ਸਭ ਭੁੱਲ ਭੁਲਾ ਜਾਦੇਂ ਹਾਂ।ਅਸੀ
ਇਨ੍ਹਾਂ ਲੋਕਾਂ ਨੂੰ ਦੱਸ ਨਹੀ ਸਕੇ
‘ਅਸੀ
ਕੌਣ ਆਂ?’ਸਾਡੇ
ਨਾਲੋਂ ਤਾਂ ‘ਹਰੇ
ਰਾਮਾਂ ਹਰੇ ਕ੍ਰਿਸ਼ਨਾਂ’
ਵਾਲੇ ਕਈ ਗੁਣਾਂ ਚੰਗੇ ਹਨ ਜਿਹੜੇ ਮਰੂਨ-ਰੰਗੇ-ਸਾਲੂ ਲਈ ਸਫਾ
ਚੱਟ ਹੋਈ ਬੋਦੀਆਂ ਰੱਖੀ ਸੜਕਾਂ
‘ਤੇ
ਢੋਲਕੀਆਂ ਬਜਾਉਦੇਂ
‘ਹਰੇ
ਰਾਮਾਂ ਹਰੇ ਕ੍ਰਿਸ਼ਨਾਂ’
ਦਾ ਜਾਪ ਕਰਦੇ ਫਿਰਦੇ ਹਨ।ਪਰ
ਅਸੀ ਦੁਨੀਆਂ ਦੇ ਕੋਨੇ-ਕੋਨੇ
‘ਚ
ਬੈਠੇ ਲੱਖਾਂ-ਕਰੋੜਾਂ ਦੇ ਬਿਜ਼ਨਸ ਕਰਦੇ ਹਾਲੇ ਤੱਕ ਆਪਣੀ ਪਛਾਣ
ਤੋਂ ਵਾਂਝੇ ਹਾਂ।ਅਸੀ
ਪ੍ਰਧਾਨਗੀਆਂ ਲਈ ਗੁਰਦਵਾਰਿਆਂ ਵਿੱਚ ਲੜ ਸਕਦੇ ਹਾਂ।
ਗੋਲਕ ਦਾ ਪੈਸਾ ਵਕੀਲਾਂ ਨੂੰ ਦੇ ਸਕਦੇ ਹਾਂ।ਸੰਗਤ
ਦੀ ਮਾਇਆ ਕੋਰਟਾਂ-ਕਚਿਹਰੀਆਂ ਵਿੱਚ ਉਜਾੜ ਸਕਦੇ ਹਾਂ ਪਰ ਆਪਣੀ
ਪਛਾਣ ਨਹੀ ਬਣਾ ਸਕੇ।ਅਗਰ
ਖੁਦ ਨਹੀ ਕਰ ਸਕਦੇ ਤਾਂ ਸਿੰਘ ਸਜ਼ੇ ਗੋਰਿਆਂ ਦੀ ਮੱਦਦ ਲੈ ਸਕਦੇ
ਹਾਂ।
ਸਿੱਖੀ ਨਾਲ ਸੰਬੰਧਤ ਲਿਟਰੇਚਰ ਵੰਡ ਕੇ ਪਛਾਣ ਬਣਾਉਣ ਵਿੱਚ ਉਹ
ਸਾਡੇ ਸਹਾਈ ਹੋ ਸਕਦੇ ਹਨ।ਅਗਰ
ਨਿਊਜ਼ਰਸੀ ਵਾਲਿਆਂ ਵਾਂਗ ਦੁਨੀਆਂ ਦੇ ਸਮੂੰਹ ਗੁਰੂ-ਘਰਾਂ ਵਿੱਚ
੯/੧੧ ਵਾਲੇ ਦਿਨ ਉਥੋਂ ਦੇ ਪੁਲਿਸ ਵਿਭਾਗ
,
ਮੇਅਰ ਅਤੇ ਹੋਰ ਅਧਿਕਾਰੀਆਂ ਨੂੰ ਸੱਦ ਕੇ ਉਨ੍ਹਾਂ ਨਾਲ ਦੁਖ
ਸਾਝਾਂ ਕੀਤਾ ਜਾਵੇ।
ਵਿਛੜ ਗਈਆਂ ਰੂਹਾਂ ਦੀ ਆਤਮਕ ਸ਼ਾਤੀ ਲਈ ਰਲ ਕੇ ਅਰਦਾਸ ਕੀਤੀ
ਜਾਵੇ ਤਾਂ ਪੰਜਾਬੀ ਭਾਈਚਾਰੇ ਦੀਆਂ ਬਹੁਤ ਮੁਸ਼ਕਲਾਂ ਹੱਲ ਹੋ
ਜਾਣਗੀਆਂ।ਇਸ
ਘਟਨਾ ‘ਚ
ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਗੁਰੂ-ਘਰਾਂ ਵਿੱਚ ਸੱਦ
ਕੇ ਦੁੱਖ ਸਾਝਾਂ ਕਰਨਾ ਚਾਹੀਦੈ।ਇਨਸਾਨੀਅਤ
ਨਾਤੇ ਹਰ ਇਨਸਾਨ ਦਾ ਇਖ਼ਲਾਕੀ ਫ਼ਰਜ਼ ਬਣਦੈ।
ਵਿੱਛੜ ਗਿਆਂ ਦੇ ਸਾਕ ਸੋਧਰੇ ਗਿਆਰਾਂ ਸਾਲ ਬੀਤ ਜਾਣ ਬਾਅਦ ਵੀ
ਯਾਦ ਕਰਕੇ ਰੋਂਦੇ ਨੇ।ਕਈ
ਵਾਰ ਟੈਕਸੀ ਵਿੱਚ ਵੀ ਮਿਲ ਜਾਦੇਂ ਹਨ ਤੇ ਅੱਖਾਂ ਭਰ ਕੇ ਗੱਲਾਂ
ਕਰਦੇ ਹਨ ਕਿ ਕਿਵੇ ਤਬਾਹ ਹੋਏ ਸੈਂਟਰ ਦੇ ਮਲਬੇ ਹੇਠਾਂ ਪਏ ਉਹ
ਉਨ੍ਹਾਂ ਨੂੰ ਫ਼ੋਨ ਕਰਦੇ ਰਹੇ
‘ਆ
ਕੇ ਬਚਾ ਲਉ ਸਾਨੂੰ’।ਇਸ
ਮੁਲਕ ‘ਚ
ਰਹਿੰਦੇ ਹੋਏ ਸਾਨੂੰ ਇਨ੍ਹਾਂ ਦੇ ਦੁੱਖ ਦਰਦ ਵਿੱਚ ਸਹਾਈ ਹੋਣਾ
ਚਾਹੀਦੈ।ਫਿਰ
ਇਹ ਵੀ ਤੁਹਾਡੇ ਦੁਖ-ਸੁਖ ਦੇ ਸਾਂਝੀ ਬਣਨਗੇ।ਸਤੰਬਰ-ਗਿਆਰਾਂ
ਵਾਲੇ ਦਿਨ ਕਈ ਮੁਲਕਾਂ
‘ਚ
ਸੋਗ ਮਨਾਇਆ ਜਾਦੈ।ਦੁਨੀਆਂ
ਦੇ ਕੋਨੇ-ਕੋਨੇ
‘ਚ
ਵਸਦੇ ਪੰਜਾਬੀਆਂ
,
ਸਿੱਖਾਂ ਨੂੰ ਵੀ ਉਸ ਦਿਨ ਗੁਰੂ-ਘਰਾਂ ਵਿੱਚ ਜਾ ਕੇ ਵਿੱਛੜੀਆਂ
ਰੂਹਾਂ ਨੂੰ ਸ਼ਰਧਾ ਦੇ ਫੱਲ ਭੇਂਟ ਕਰਨੇ ਚਾਹੀਦੇ ਹਨ।
ਸਾਡੇ ਸਭ ਦੇ ਭਲੇ ਦੀ ਗੱਲ ਹੈ।ਕਿਸੇ
ਦੇ ਦੁਖ ਦਰਦ ਵਿੱਚ ਸ਼ਰੀਕ ਹੋਣ ਨਾਲ ਕਿਸੇ ਦੀ ਨਫ਼ਰਤ ਪਿਆਰ ਵਿੱਚ
ਬਦਲ ਸਕਦੀ ਹੈ।
ਵਿਸਕਾਂਸਨ ਗੁਰੂ-ਘਰ
‘ਤੇ
ਹੋਏ ਗੋਲੀ ਕਾਂਡ ਦਾ ਅਮਰੀਕੀ ਪ੍ਰਸ਼ਾਸ਼ਨ ਨੇ ਡੂੰਘੇ ਦੁਖ ਦਾ
ਪ੍ਰਗਟਾਵਾ ਕੀਤਾ।ਬਰਾਕ
ਓਬਾਮਾ ਨੇ ਸਿਖਾਂ ਨਾਲ ਹਮਦਰਦੀ ਪ੍ਰਗਟਾਈ।‘ਸੀ
ਐਨ ਐਨ’
ਨੇ ਸਾਰੀ ਦੁਨੀਆਂ
‘ਚ
ਸਿਖਾਂ ਦੀ ਪਹਿਚਾਣ ਬਣਾਉਣ
‘ਚ
ਵਧੀਆ ਰੋਲ ਨਿਭਾਇਆ।ਇਹ
ਸਭ ਹੋਣ ਦੇ ਬਾਵਜੂਦ ਵੀ ਵਿਸਕਾਂਸਨ ਵਿਖੇ ਇਕ ਹੋਰ ਸਿੱਖ ਨੂੰ
ਗੋਲੀ ਦਾ ਨਿਸ਼ਾਨਾ ਬਣਾਇਆ ਗਿਆ।ਇਸੇ
ਤਰ੍ਹਾਂ ਹੀ ਨਿਊਜਰਸੀ ਵਿੱਚ ਵੀ ਇਕ ਸਿੱਖ
‘ਤੇ
ਹਮਲਾ ਕੀਤਾ ਗਿਆ।ਇਸ
ਵਿੱਚ ਅਸੀ ਖੁਦ ਵੀ ਜੁੰਮੇਵਾਰ ਹਾਂ।ਅਹੁੱਦੇਦਾਰੀਆਂ
ਲਈ ਗੁਰੂ-ਘਰਾਂ
‘ਚ
ਲੜਦੇ ਹਾਂ।ਇਕ
ਦੂਜੇ ਦੀਆਂ ਪੱਗਾਂ ਲਾਹਦੇਂ ਹਾਂ।ਖੂਨ-ਖਰਾਬਾ
ਕਰਦੇ ਹਾਂ।ਗੋਰੇ
ਲੋਕੀ ਤਮਾਸ਼ਾ ਵੇਖਦੇ ਹਨ।ਆਪਸੀ
ਲੜਾਈਆਂ ਵਿੱਚ ਲੋਕੀ ਲਾਹਾ ਲੈ ਜਾਂਦੇ ਹਨ।ਘਰ
ਦੀ ਨਿੱਜ਼ੀ ਲੜਾਈ ਵਿੱਚ ਗੁਆਂਢੀ ਕਈ ਵਾਰ ਫਾਇਦਾ ਉਠਾ ਲੈਦੇਂ ਹਨ।ਇਕ
ਵਾਰ ਕਿਸੇ ਗੁਰੂ-ਘਰ ਦੀ ਲੜਾਈ ਵਿੱਚ ਆਈ ਪੁਲਿਸ ਦਾ ਅਫ਼ਸਰ
ਕਹਿੰਦਾ ਖੁਦ ਸੁਣਿਆਂ-‘ਦੂਜੀਆਂ
ਕਮਿਊਨਿਟੀਆਂ ਨਾਲੋਂ ਪੰਜਾਬੀਆਂ ਦੇ ਗੁਰਦਵਾਰਿਆਂ ਦੀ ਲੜਾਈ ਦੇ
ਸਭ ਤੋਂ ਵੱਧ ਕੇਸ ਦਰਜ਼ ਹੁੰਦੇ ਹਨ।’
“ਦੁਨੀਆਂ
ਚੰਦ ‘ਤੇ
ਪਹੁੰਚ ਗਈ ਏ,
ਅਸੀ ਉਥੇ ਲੜੀ ਜਾਦੇਂ।
ਅਸੀ ਤਰੱਕੀ ਕਰਨੀ ਕੀ,
ਇਕ ਦੂਜੇ ਦੀਆਂ ਲੱਤਾਂ ਫੜੀ ਜਾਦੇਂ।
ਗੁਰੂਆਂ-ਪੀਰਾਂ ਦੀ ਸਿਖਿਆ ਮੰਨਦੇ ਨਾ,
ਇਕ ਦੂਜੇ ਦੇ ਗਲ ਪਈ ਜਾਂਦੇ।
ਅਸੀ ਚੰਦ
‘ਤੇ
ਪਹੁੰਚਣਾ ਕੀ,
ਮੁੜ-ਮੁੜ ਧਰਤੀ
‘ਚ
ਵੜੀ ਜਾਂਦੇ।
ਸੁਣ ਸੱਚੀਆਂ‘ਜੱਬੋਵਾਲੀਏ’
ਦੀਆਂ,
ਐਵੈਂ ਬੁੜ-ਬੁੜ ਕਰੀ ਜਾਂਦੇ।
ਸੈਲ-(917-375-6395)
|