-
ਜਦੋਂ ਤੁਸੀ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ
ਮਾਂ ਬਾਪ ਹੀ ਤੁਹਾਡੇ ਕੋਲ ਸਨ। ਜਦ ਉਹ ਆਖਰੀ ਸਾਹ ਲੈਣ
ਤਾਂ ਤੁਸੀ ਵੀ ਉਨ੍ਹਾਂ ਦੇ ਕੋਲ ਹੋਵੋਂ
2.
ਮਾਂ
ਗਰਭ ਚਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ । ਬੱਚੇ
ਦਾ ਵੀ ਫਰਜ਼ ਹੈ ਕਿ ਉਹ ਵੀ ਆਪਣੇ ਮਾਂ ਬਾਪ ਨੂੰ ਘਰ ਵਿੱਚ
ਪੂਰੀ ਤਰਾਂ ਸੰਭਾਲ ਕੇ ਰੱਖਣ।
3.
ਬਚਪਨ
ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ
ਕੋਈ ਗੱਲ ਨਾ ਕਰਨਾ ਕਿ ਮਾਂ ਬਾਪ ਦੀਆਂ ਅੱਖਾਂ ਗਿੱਲੀਆਂ
ਹੋਣ।
4.
ਪੰਜ
ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰੱਖਦਾ ਹੈ ।
ਪੰਜਾਹ ਸਾਲ ਦੀ ਉਮਰ ਦੇ ਮਾਂ ਬਾਪ ਵੀ ਤੁਹਾਡੇ ਤੋਂ ਪਿਆਰ
ਅਤੇ ਆਦਰ ਦੀ ਉਮੀਦ ਰੱਖਦੇ ਹਨ।
5.
ਬਚਪਨ
ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ ਬਾਪ ਨੂੰ ਧੋਖਾ ਨਾ
ਦੇਣਾ, ਆਸ ਉਮੀਦ ਹੀ ਦੇਣਾ ।
ਵਲੋਂ
: ਹਰਜੀਤ ਰਾਮ