UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

ਸਤਿਗੁਰ ਕਬੀਰ ਸਾਹਿਬ ਜੀ

 

ਸਤਿਗੁਰ ਕਬੀਰ ਸਾਹਿਬ ਜੀ

ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰਿ ਫਿਰੇ ਕਹਤ ਕਬੀਰ ਕਬੀਰ

ਕਬੀਰ ਸ਼ਬਦ (ਅਰਬੀ ਭਾਸ਼ਾ) ਦਾ ਸ਼ਬਦ ਹੈ, ਜਿਸ ਤੋਂ ਭਾਵ "ਸੱਭ ਤੋਂ ਵੱਡਾ ਜਾਂ ਮਹਾਨ" ਜਿਸ ਸ਼ਬਦ ਦਾ ਭਾਵ ਹੀ ਇੰਨਾ ਮਹਾਨ ਹੈ ਤਾਂ ਜਿਸਦਾ ਇਹ ਨਾਮ ਹੋਵੇਗਾ ਉਹ ਇਨਸਾਨ ਬਿਨਾਂ ਛੱਕ ਹੀ ਕਿੰਨਾ ਵਡਾ ਤੇ ਮਹਾਨ ਕਿਉਂ ਨਹੀਂ ਹੋਵੇਗਾ? ਕਬੀਰ ਸ਼ਬਦ ਵੀ ਮਹਾਨ ਤੇ ਦੂਜਾ ਰੂਹਾਨੀਯਤ ਭਰਪੂਰ ਸਤਿਗੁਰ ਕਬੀਰ ਸਾਹਬ ਜੀ ਵੀ ਮਹਾਨ ਤੇ ਜਦੋਂ ਦੋਹਾਂ ਦਾ ਸੁਮੇਲ ਹੋ ਗਿਆ ਤਾ ਫਿਰ ਹੋਰ ਵੀ ਮਹਾਨ ਤੇ ਪਰਮ ਹੋ ਗਿਆ ਜੋ ਇਕ ਸਮਜਾਤ ਦੀ ਭਾਵਨਾ ਪੈਦਾ ਕਰਦਾ ਹੈ ਤੇ ਉਸ ਸਚੇ ਰਬ ਦੇ ਪ੍ਰਗਟਾਵੇ ਦੀ ਪਰਪਕ ਹਾਮੀ ਭਰਦਾ ਹੈ ਧੰਨ ਧੰਨ ਸਤਿਗੁਰ ਕਬੀਰ ਸਾਹਿਬ ਜੀ ਮਹਾਰਾਜ ਉਹ ਸੀ, ਅਜ ਵੀ ਹੈ ਅਤੇ ਰਹੇਗਾ ਵੀ ਜਿਸ ਸਮੇਂ ਉਹ ਪ੍ਰਗਟ ਹੋਏ ਉਸ ਸਮੇਂ ਆਦਿਵਤਨ ਭਾਰਤ ਵਿਚ ਆਦੀਵਾਸੀਆਂ ਦੀ ਖੁਸ ਚੁਕੀ ਮੋਹੰਜੋਦਾੜੋ ਦੀ ਸਭਿਯਤਾ ਚਕਨਾਚੂਰ ਹੋਰ ਚੁਕੀ ਸੀ, ਆਦੀਵਾਸੀਆਂ ਦਾ ੳੇਹ ਰਾਜ ਬਾਹਰੋਂ ਆਏ ਆਰੀਅਨ ਲੋਕਾਂ ਦੇ ਹਥ ਵਿਚ ਆ ਚੁਕਾ ਸੀ ਆਰੀਅਨ ਲੋਕ ਜਿਨ੍ਹਾਂ ਨੂੰ ਮਨੂਵਾਦੀ ਕਿਹਾ ਜਾਂਦਾ ਸੀ, ਜੋਕਿ ਮਧ ਏਸ਼ੀਆ (ਦਖਣੀ ਰੂਸ) ਤੋਂ ਇਰਾਨ ਰਾਹੀ ਭਾਰਤ ਦੇਸ਼ ਵਿਚ ਟਪਕੇ ਸੀ, ਜੋਕਿ ਅਸਭਿਯਕ ਤੇ ਜਾਲਮ ਸਨ ਜਿਸ ਕਰਕੇ ਚਲਾਕ ਲੋਕਾਂ ਨੇ ਸਾਰਾ ਹੀ ਸਾਡੇ ਵਿਰਾਸਤੀਆਂ ਕੋਲੋਂ ਬਈਮਾਨੀ ਨਾਲ ਹੜਪ ਲਿਆ ਨਤੀਜਾ ਜਿਸ ਮਗਰੋਂ ਏਸ ਬ੍ਰਹਮਣਆਰੀਆ ਲੋਕਾਂ ਨੇ ਇਨਸਾਨ ਨੂੰ ਮੂਹੋ, ਹਥੋਂ, ਪੇਟੋ ਅਤੇ ਪੈਰਾਂ ਵਿਚੋਂ ਪੈਦਾ ਹੋਣ ਦੀ ਚਾਲ ਚਲਾ ਦਿਤੀ ਭਾਵ ਆਪ ਉਚੀ ਜਾਤੀ ਦੇ ਬਣਕੇ ਬਹਿ ਗਏ ਅਤੇ ਆਦਿਭਾਰਤ ਵਤਨ ਦੇ ਮਾਲਕਾਂ ਨੂੰ ਨੀਚ ਤੇ ਨੋਕਰ ਬਣਾ ਦਿੱਤਾ ਇਥੋਂ ਤਕ ਸਾਰੇ ਹੀ ਅਧਿਕਾਰ ਆਪ ਰੱਖ ਲਏ ਤੇ ਮਾੜੇ ਫਰਜਾਂ ਦਾ ਫੱਟਾ ਆਦੀਵਾਸੀਆਂ ਦੇ ਗਲ ਪਾ ਦਿੱਤਾ ਬਸ ਉਦੋਂ ਤੋਂ ਹੀ ਇਨ੍ਹਾਂ ਲੋਕਾਂ ਨੇ ਸਾਡੇ ਆਦੀਵਾਸੀਆਂ ਨੂੰ ਦੇਵੀ ਦੇਵਤਿਆਂ, ਵਹਿਮਾਂ-ਭਰਮਾਂ ਜਿਹੇ ਅੰਧ ਵਿਸ਼ਵਾਸਾਂ ਵਿੱਚ ਪਾ ਦਿਤਾ ਤੇ ਆਪ ਭਗਵਾਨ ਬਣਕੇ ਬਹਿ ਗਏ ਇਕ ਪਾਸੇ ਮਨੂਵਾਦੀ ਆਰੀਅਨ ਲੋਕਾਂ ਦੀ ਕਾਇਰਤਾ ਤੇ ਦੂਜੇ ਪਾਸੇ ਇਸਲਾਮ ਧਰਮ ਦੇ ਸ਼ਾਸਕਾਂ ਦਾ ਜੁਲਮ ਜੋਰਾਂ ਤੇ ਸੀ ਇਸ ਲਈ ਆਦੀਵਾਸੀ ਇਨ੍ਹਾਂ ਦੋਹਾਂ ਪੁੜਾਂ ਦੀ ਚਕੀ ਵਿਚ ਪਿਸ ਰਿਹਾ ਸੀ ਜਦੋਂ ਵੀ ਇਸ ਧਰਤੀ ਤੇ ਇਨਸਾਨੀਯਤ ਦਾ ਘਾਣ ਹੋਇਆ ਉਥੇ ਨਾਲ ਹੀ ਮਹਾਨ ਪੀਰ ਪੈਗੰਬਰ, ਫਕਰ ਫਕੀਰ ਔਲੀਏ, ਸਾਧੂ, ਸੰਤ ਅਤੇ ਅਵਤਾਰਾਂ ਨੇ ਜਨਮ ਧਾਰਿਆ ਜਿਨ੍ਹਾਂ ਨੇ ਜਾਲਮ, ਹੰਕਾਰੀ ਅਤੇ ਜਾਤੀਪਾਤੀ ਦੇ ਸੰਗੀਨ ਰੋਗੀ ਹੰਕਾਰੀਆਂ ਦਾ ਮਾਣ ਤੋੜਿਆ ਇਸ ਲਈ ਇਸ ਧਰਤੀ ਤੇ ਮਹਾਤਮਾ ਬੁਧ, ਮੁਹੰਮਦ ਸਾਹਬ, ਹਜਰਤ ਈਸਾ ਮਸੀਹ ਜੀ ਆਏ ਖਾਸ ਕਰਕੇ ੧੩ਵੀਂ ਸਦੀ ਤੋਂ ੧੫ਵੀ ਸਦੀ ਤਕ ਜੋਕਿ ਭਗਤੀ ਯੁਗ ਕਰਕੇ ਮੰਨਿਆ ਜਾਂਦਾ ਹੈ, ਦੁਰਾਨ ਭਗਤੀ-ਯੁਗ ਲੈਕੇ ਆਏ ਜੋਕਿ ਸਿਖ ਧਰਮ ਦੇ ਸਿਰਜਕ ਵੀ ਹਨ ਇਸ ਲਈ ਸਤਿਗੁਰ ਨਾਮਦੇਵ ਜੀ, ਸਤਿਗੁਰ ਰਵਿਦਾਸ ਜੀ ਮਹਾਰਾਜ ਅਤੇ ਸਤਿਗੁਰ ਕਬੀਰ ਸਾਹਿਬ ਜੀ ਨੇ ਇਸ ਧਰਤੀ ਤੇ ਜਨਮ ਲਿਆ ਤੇ ਹੰਕਾਰੀਆਂ ਦਾ ਮਾਣ ਤੋੜਿਆ ਪਰ ਇਕ ਗਲ ਬੜੇ ਦੁਖ ਨਾਲ ਕਹਿਣੀ ਪੈ ਰਹੀ ਹੈ ਜੋਕਿ ਸਿਖ ਧਰਮ ਦਲਿਤਾਂ ਦੇ ਮਹਾਨ ਆਦੀ ਗੁਰੂਆਂ ਨੂੰ ਅਜੇ ਵੀ ਭਗਤ ਕਰਕੇ ਹੀ ਪੁਕਾਰਦੇ ਤੇ ਲਿਖਦੇ ਹਨ ਜੋਕਿ ਬੜੀ ਮੰਦਭਾਗੀ ਤੇ ਕੋਝੀ ਸੋਚ ਹੈ ਇਹ ਦਲਿਤ ਆਦੀਗੁਰੂ ਜੋਕਿ ਸਿਖ ਧਰਮ ਤੋਂ ਵੀ ਪਹਿਲਾਂ ਪੈਦਾ ਹੋਏ ਇਸ ਲਈ ਜਿਨ੍ਹਾਂ ਪ੍ਰਤੀ ਦਲਿਤਾਂ ਦੇ ਹਿਰਦਿਆਂ ਵਿਚ ਭਗਤ ਨਹੀਂ ਬਲਕਿ ਕਿ ਆਦੀਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ ਸੋ ਇਸ ਲਈ ਸਤਿਗੁਰ ਕਬੀਰ ਸਾਹਿਬ ਜੀ ਨੇ ੧੪੫੫ ਵਿਕ੍ਰਮੀ ਨੂੰ ਕਾਸ਼ੀ ਸ਼ਹਿਰ ਬਨਾਰਸ(ਵਾਰਾਨਸੀ) ਵਿੱਚ, ਸਵੇਰ ਦੇ ਵਕਤ ਪਿਤਾ ਨੀਰੂ ਅਤੇ ਮਾਤਾ ਨੀਮਾ ਦੋਹਾਂ ਦੀ ਗੋਦ ਵਿਚ ਸ਼ਰਣ ਪਾਪਤ ਕੀਤੀ ਭਾਵ ਕਬੀਰ ਜੀ ਨੂੰ ਨੀਰੂ ਅਲੀ ਤੇ ਮਾਤਾ ਨੀਮਾ ਦੋਹਾਂ ਨੇ ਗੋਦ ਲਿਆ ਤੇ ਜਿਸਦਾ ਨਾਮ ਕਬੀਰ ਰਖਿਆ, ਜੋ ਕਿ ਰਬੀ ਰੋਸ਼ਨੀ ਲੈ ਕੇ ਆਇਆ ਪਿਤਾ ਨੀਰੂ ਜੀ ਖਡੀ ਦਾ ਕੰਮ ਕਰਿਆ ਕਰਦੇ ਸੀ ਅਸਲ ਵਿਚ ਆਪ ਔਲਾਦ ਤੋਂ ਸੱਖਣੇ ਵੀ ਸਨ ਪਰ ਇਸ ਰੂਹਾਨੀ ਕਬੀਰ ਬਾਲਕ ਨੇ ਰਹਿੰਦੀ ਦੁਨੀਆ ਤਕ ਨਾਮ ਅਮਰ ਕਰ ਦਿਤਾ

ਹੁਣ ਕਬੀਰ ਜੀ ਬਚਪਨ ਦੀਆਂ ਲੀਲਾਂ ਕਰਦੇ ਕਹਿੰਦੇ ਨੇ ਕਿ ਜਿਥੇ ਬਤੀ ਨਾਮ ਦੀ ਬਲੇ ਉਥੇ ਲੋੜ ਦੀਵਿਆਂ ਦੀ ਨਾਹੀ ਬਾਲਕਿ ਕਬੀਰ ਤਾਂ ਧੁਰ ਤੋਂ ਹੀ ਰੂਹਾਨੀਯਤ ਲੈ ਕੇ ਆਇਆ ਸੀ, ਉਸਨੂੰ ਕਿਤੇ ਵੀ ਇਧਰ ਉਧਰ ਭਟਕਣ ਦੀ ਲੋੜ ਨਹੀ ਸੀ ਆਪ ਬਚਪਨ ਉਮਰ ਵਿਚ ਚੁਪ ਬੈਠੇ ਰਹਿੰਦੇ, ਆਪਣੇ ਸਾਥੀਆਂ ਨਾਲ ਖੇਲਾਂ ਖੇਲਦੇ ਪਰ ਸੁਭਾਅ ਵਖਰਾ ਇਕ ਦਿਨ ਕਬੀਰ ਨੂੰ ਬੁਖਾਰ ਹੋ ਗਿਆ ਮਾਤਾ ਨੀਮਾ ਨੇ ਅਜਿਹਾ ਦੇਖਦੇ ਹੋਏ ਕਈਆਂ ਜੋਤਸ਼ੀਆਂ ਕੋਲੋਂ ਪੁਛਿਆ ਤੇ ਜਿਨ੍ਹਾਂ ਨੇ ਦਸਿਆ ਕਿ "ਇਕ ਦਿਨ ਇਹ ਬੱਚਾ ਬਹੁਤ ਹੀ ਮਹਾਨ ਹੋਵੇਗਾ ਹੰਕਾਰੀਆਂ ਤੇ ਜਾਲਮਾਂ ਦੇ ਮਾਣ ਗਵਾਵੇਗਾ ਤੇ ਸਿਧੇ ਰਸਤੇ ਪਾਵੇਗਾ ਰਾਜਿਆਂ ਨੂੰ ਚਰਨੀ ਲਗਾਵੇਗਾ" ਰੂਹਾਨੀਯਤ ਭਰਪੂਰ ਪਰ ਉਮਰ ਦੇ ਲਿਹਾਜਾ ਸਮਝਣਾ ਔਖਾ ਸੀ ਇਥੋਂ ਤਕ ਕਿ ਮਾਤਾ ਪਿਤਾ ਲਈ ਵੀ ਇਸ ਕਰਾਮਾਤ ਨੂੰ ਕੋਈ ਆਮ ਨਹੀਂ ਸੀ ਜਾਣ ਸਕਦਾ ਹੁਣ ਇਕ ਦਿਨ ਕੀ ਹੋਇਆ ਕਿ ਬਾਲਕ ਕਬੀਰ ਆਪਣੀ ਉਮਰ ਦੇ ਹਾਣੀਆਂ ਨਾਲ ਕੋਈ ਖੇਲ ਖੇਲ ਰਿਹਾ ਸੀ, ਖੇਲ ਖੇਲਦੇ ਖੇਲਦੇ ਅਚਾਨਕ ਇਕ ਬਿਰਧ ਮਾਈ ਵਿਚ ਆ ਵਜੀ ਹੁਣ ਇਹ ਦੇਖ ਕੇ ਬਾਲਕ ਕਬੀਰ ਕਹਿੰਦਾ "ਮਾਈ ਤੈਨੂੰ ਦਿਸਦਾ ਨਹੀਂ" ਤਾਂ ਬਿਰਧ ਮਾਈ ਨੇ ਜੁਆਬ ਦਿਤਾ "ਪੁਤਰ ਜੇ ਮੈਨੂੰ ਦਿਸਦਾ ਹੁੰਦਾ ਤਾਂ ਮੈਂ ਤੇਰੇ ਵਿਚ ਕਿਉਂ ਵਜਦੀ ?" ਮਾਈ ਨੇ ਇੰਨੀ ਗੱਲ ਕਰਕੇ ਅਗੇ ਪੈਰ ਪੁਟਿਆ ਤੇ ਅਚਾਨਕ ਕੀ ਮਹਿਸੂਸ ਕਰਦੀ ਕਿ ਹੋਲੀ ਹੋਲੀ ਉਸਦੀਆਂ ਅਖਾਂ ਖੁਲਦੀਆਂ ਹੋਈਆਂ ਨਜਰ ਮਹਿਸੂਸ ਕਰਨ ਲਗ ਪਈਆਂ ਹੁਣ ਮਾਈ ਨੇ ਦੇਖਿਆ ਕਿ ਮੈਨੂੰ ਤਾਂ ਦਿਸਣ ਲਗ ਪਿਆ ਹੈ, ਅਜਿਹਾ ਮਹਿਸੂਸ ਕਰਕੇ ਮਾਈ ਨੇ ਰੋਲੀ ਪਾ ਦਿਤੀ ਤੇ ਕਹਿੰਦੀ ਕਿ "ਲੋਕੋ ਮੈਨੂੰ ਦਿਸਣ ਲਗ ਪਿਆ ਹੈ, ਦੇਖੋ ਉਹ ਬਾਲਕ ਜਿਸ ਵਿੱਚ ਮੈ ਬਜੀ ਸੀ, ਉਹ ਬੱਚਾ ਨਹੀਂ ਉਹ ਕੋਈ ਪੀਰ ਹੈ" ਮਾਈ ਦੀ ਨਿਗਾ ਦਾ ਅਜਿਹਾ ਚਮਤਕਾਰ ਤੱਕ ਕੇ ਲੋਕਾਂ ਵਿੱਚ ਰੋਲੀ ਪੈ ਗਈ ਕਿ ਉਹ ਬਾਲਕ ਕਿੱਸਦਾ ਹੈ ਕੀ ਉਸਦਾ ਨਾਮ ਹੈ? ਗੱਲ ਕੀ ਆਖਰ ਪਤਾ ਲਗ ਗਿਆ ਕਿ ਉਹ ਬਾਲਕ ਨੀਰੂ ਅਲੀ ਜੁਲਾਹੇ ਦਾ ਪੁੱਤਰ ਜਿਸਦਾ ਨਾਮ ਕਬੀਰਾ ਹੈ ਬਸ ਉਸ ਦਿਨ ਤੋਂ ਹੀ ਲੋਕਾਂ ਵਿਚ ਨੀਰੂ ਦੇ ਪੁਤਰ ਨੂੰ ਮਹਾਨ ਕਬੀਰ ਪੀਰਾ ਕਹਿਣ ਲਗ ਪਏ ਸਤਿਗੁਰ ਕਬੀਰ ਜੀ ਦੇ ਬਚਪਨ ਲੀਲਾ ਦਾ ਇਹ ਰਬ ਦੀ ਮਿਹਰ ਦਾ ਦੁਨੀਆਂ ਵਿਚ ਪਹਿਲਾ ਪ੍ਰਗਟਾਵਾ ਸੀ ਜਿਸਦਾ ਜੱਸ ਸਾਰੇ ਇਲਾਕੇ ਵਿਚ ਹੋਣ ਲੱਗ ਪਿਆ ਸਤਿਗੁਰ ਕਬੀਰ ਜੀ ਦੀ ਸੁਪਤਨੀ ਮਾਤਾ ਲੋਈ ਜੀ ਸੀ ਇਤਿਹਾਸ ਗਵਾੲਹੀ ਭਰਦਾ ਹੈ ਕਿ ਆਪ ਜੀ ਦੇ ਦੋ ਬਚੇ ਕਮਾਲਾ ਤੇ ਕਮਾਲੀ ਸਨ ਪਰ ਕਈਆਂ ਦਾ ਕਥਨ ਹੈ ਕਿ ਆਪ ਜੀ ਦੇ ਸੇਵਕ ਸਨ ਕਬੀਰ ਸਾਹਿਬ ਜੀ ਆਪਣਾ ਗ੍ਰਿਹਸਤੀ ਜੀਵਨ ਜਿਉਂਦੇ ਹੋਏ ਆਪਣੀ ਉਮਰ ਦੇ ਵਹਾ ਨੂੰ ਤੈਅ ਕਰਦੇ ਹੋਏ ਜੱਗ ਵਿਚ ਕਰਮ ਕਮਾਈ ਦੇ ਨਾਲ ਨਾਲ ਕ੍ਰਿਤ ਕਮਾਈ ਕਰਦੇ

ਹੁਣ ਆਪ ਜੀ ਦੀ ਸਾਰੇ ਕਾਸ਼ੀ ਸ਼ਹਿਰ ਵਿਚ ਜੈ ਜੈ ਕਾਰ ਹੋਣ ਲੱਗ ਪਈ ਪਰ ਇਹ ਜੈ ਜੈਕਾਰ ਉਸ ਸਮੇ ਦੇ ਹੰਕਾਰੀ ਤੇ ਜਾਤੀਪਾਤੀ ਪੰਡਤਾਂ ਅਤੇ ਕਾਜੀਆਂ ਕੋਲੋ ਸਹੀ ਨਹੀਂ ਸੀ ਜਾ ਰਹੀ ਹੁਣ ਅਜਿਹੇ ਮਨ ਦੇ ਕੋਝੇ ਕਈ ਝੂਠੀਆਂ ਸਕੀਮਾਂ ਘੜਨ ਲਗੇ ਕਿ ਜੇ ਰਾਜੇ ਕੋਲ ਸ਼ਿਕਾਇਤ ਕਰੀਏ ਤਾਂ ਇਸ ਕਬੀਰ ਨੂੰ ਵੱਧ ਤੋਂ ਵੱਧ ਸਜਾ ਦਵਾ ਸਕੀਏ ਪਰ ਕਿਥੇ ਜਿਸ ਉੱਪਰ ਰੱਬ ਦੀ ਮਿਹਰ ਦਾ ਸੱਦਕਾ ਹੁੰਦਾ ਹੈ ਉਸਨੂੰ ਕੌਣ ਮਾਰ ਤੇ ਹਰਾ ਸਕਦਾ ਹੈ ? ਇਥੇ ਇਹ ਗਲ ਕਹਿਣੀ ਬੜੀ ਜਰੂਰੀ ਬਣਦੀ ਹੈ ਕਿ ਸਤਿਗੁਰ ਕਬੀਰ ਸਾਹਿਬ ਜੀ ਦੇ ਸਮਕਾਲੀ ਮਹਾਨ ਸਤਿਗੁਰ ਰਵਿਦਾਸ ਮਹਾਰਾਜ ਜੀ ਸਨ ਜੋਕਿ ਦੋਹਾਂ ਦੀ ਸਮਦਲ ਸਹਿਮਤੀ ਇੱਕਦਮ ਖਰੀ ਉੱਤਰਦੀ ਸੀ ਕਬੀਰ ਸਾਹਿਬ ਜੀ ਦੇ ਗੁਰੂ ਸੰਤ ਰਾਮਾਨੰਦ ਜੀ ਸਨ ਜੋਕਿ ਉਹੀ ਗੁਰੂ ਸਤਿਗੁਰੂ ਰਵਿਦਾਸ ਜੀ ਦੇ ਵੀ ਸਨ

ਸਮੇਂ ਦੇ ਵਹਾਅ ਦੇ ਨਾਲ ਨਾਲ ਕਬੀਰ ਜੀ ਉਸ ਕਾਦਰ ਰਹੀਮ ਦਾ ਨਾਮ ਜਪਦੇ ਅਤੇ ਦਾਨ ਵੀ ਕਰਦੇ ਆਪ ਘਰ ਆਏ ਹਰੇਕ ਸਾਧੂ ਸੰਤ ਜਨਾਂ ਨੂੰ ਭੋਜਨ ਕਰਵਾਂਦੇ ਅਤੇ ਵਸਤਰ ਵੀ ਭੇਟ ਕਰਦੇ ਕਈ ਵਾਰੀ ਝੂੱਠੇ ਪਾਦੇ ਕਬੀਰ ਜੀ ਨੂੰ ਪਰਖਣ ਲਈ ਆਉਂਦੇ ਪਰ ਰੂਹਾਨੀ ਨੂਰ ਸਤਿਗੁਰ ਕਬੀਰ ਜੀ ਉਨ੍ਹਾਂ ਦਾ ਮਾਣ ਤੋੜਦੇ ਹੋਏ ਲੰਗਰ ਛਕਾਂਦੇ ਤੇ ਵਸਤਰ ਵੀ ਦਾਨ ਕਰਦੇ ਕਬੀਰ ਜੀ ਦੇ ਅਜਿਹੇ ਨੇਕ ਕਰਮਾਂ ਦੀ ਸਾਰੇ ਬਨਾਰਸ ਸਹਿਰ ਵਿਚ ਵਡਿਆਈ ਹੋਣ ਲਗ ਪਈ ਹੁਣ ਕਬੀਰ ਜੀ ਨੂੰ ਕ੍ਰਿਤ ਕਮਾਈ ਕਰਨ ਵਿੱਚ ਵੀ ਬਹੁਤ ਸਮਾਂ ਨਾ ਮਿਲਦਾ ਕਿਉਂਕਿ ਸਾਧੂ ਸੰਤ ਜਨਾਂ ਦੀਆਂ ਮਜਲਸਾਂ ਵਿਚ ਗਿਆਨ ਚਰਚਾ ਵਿਚ ਸਾਰਾ ਸਾਰਾ ਦਿਨ ਹੀ ਬੀਤ ਜਾਂਦਾ ਸਤਿਗੁਰ ਕਬੀਰ ਜੀ ਮਹਾਰਾਜ ਜੀ ਦੀ ਇਸ ਪ੍ਰਸਿਧਤਾ ਨੂੰ ਦੇਖਦੇ ਹੋਏ ਵਿਰੋਧੀ ਹੋਰ ਵੀ ਜਲਣ ਲਗੇ ਤੇ ਈਰਖਾ ਕਰਨ ਲਗੇ ਇਸ ਲਈ ਇਕ ਦਿਨ ਈਰਖਾਈ ਪੰਡਤਾਂ ਅਤੇ ਕਾਜੀਆਂ ਨੇ ਰਾਜੇ ਸਿਕੰਦਰ ਲੋਧੀ ਕੋਲ ਜਾ ਸ਼ਿਕਾਇਤ ਕੀਤੀ ਜਿਸ ਕਰਕੇ ਸਿਕੰਦਰ ਲੋਧੀ ਨੇ ਕਬੀਰ ਜੀ ਨੂੰ ਦਰਬਾਰ ਵਿਚ ਬੁਲਾਇਆ ਤੇ ਪੁਛਿਆ ਕਿ "ਕਿਉਂ ਕਬੀਰਾ ਜੋ ਤੇਰੇ ਵਿਰੁਧ ਸ਼ਿਕਾਇਤ ਆਈ ਹੈ ਕੀ ਇਹ ਸਚ ਹੈ ਕਿ ਤੂੰ ਇਸਲਾਮ ਅਤੇ ਹਿੰਦੂ ਦੋਹਾਂ ਧਰਮਾਂ ਦੇ ਵਿਰੁਧ ਬੋਲਦਾ ਹੈ ਇਸ ਤਰਾਂ ਬੋਲਣ ਦੀ ਤੈਨੂੰ ਜਰੂਰ ਸਜਾ ਮਿਲੇਗੀ" ਸੋ ਰਾਜੇ ਦੇ ਕਹਿਣ ਤੇ ਕਬੀਰ ਜੀ ਨੂੰ ਜਿਉਂਦੇ ਜੀ ਸੰਗਲਾਂ ਨਾਲ ਬੰਨ ਕੇ ਚਲਦੀ ਗੰਗਾ ਵਿਚ ਸੁਟ ਕੇ ਮਾਰ ਦੇਣ ਦਾ ਹੁਕਮ ਸੁਣਾਇਆ ਗਿਆ" ਪਰ ਕਬੀਰ ਜੀ ਨੂੰ ਉਸ ਸਚੇ ਮਾਲਿਕ ਨੇ ਬਚਾ ਲਿਆ ਰਾਜੇ ਦੇ ਭੇਜੇ ਹੋਏ ਬੰਦੇ ਅਜੇ ਪੁਜੇ ਵੀ ਨਹੀਂ ਸਨ ਜਦ ਨੂੰ ਕਬੀਰ ਜੀ ਅਗੇ ਖੜੇ ਇਹ ਦੇਖਕੇ ਜਾਲਮ ਫਿਰ ਕ੍ਰੋਧਵਾਨ ਹੋ ਗਏ ਹੁਣ ਕਈ ਕਹਿੰਦੇ ਕਿ ਕਬੀਰ ਨੇ ਇਸ ਤਰਾਂ ਨਹੀਂ ਮਰਨਾ ਰਾਜੇ ਨੂੰ ਕਹਿਕੇ ਅਗ ਵਿਚ ਜਲਵਾ ਦਿੰਦੇ ਹਾਂ ਫਿਰ ਦੇਖਾਂਗੇ ਕਿਹੜਾ ਰਾਮ ਬਚਾਉਂਦਾ ਹੈ ਹੁਣ ਸਿਕੰਦਰ ਨੇ ਫਿਰ ਵਿਰੋਧੀਆਂ ਦੀ ਗਲ ਤੇ ਗੌਰ ਕਰਦਿਆਂ ਹੋਇਆਂ ਕਿਹਾ ਕਿ ਠੀਕ ਹੈ ਕਬੀਰ ਨੂੰ ਅੱਗ ਵਿਚ ਜਲਾ ਦਿਉ ਜਲਾਦਾਂ ਨੇ ਉਸੇ ਤਰਾਂ ਹੀ ਕੀਤਾ ਕਬੀਰ ਨੂੰ ਦੂਰ ਲਿਜਾ ਕੇ ਪੂਰੇ ਬਾਲਣ ਵਿਚ ਬਿਠਾ ਕੇ ਅੱਗ ਲਗਾ ਦਿਤੀ ਤੇ ਪਰ ਕਬੀਰ ਜੀ ਨਹੀਂ ਸੜਿਆ ਕਬੀਰ ਜੀ ਰਾਮ ਰਾਮ ਕਰਦਾ ਉਠਿਆ ਤੇ ਕਹਿੰਦਾ ਭਗਤੋਂ ਤੁਹਾਡਾ ਕੰਮ ਅਜੇ ਪੂਰਾ ਨਹੀਂ ਹੋਇਆ ਅਜਿਹਾ ਦੇਖ ਕੇ ਕਾਸ਼ੀ ਬਨਾਰਸ ਵਿਚ ਕਬੀਰ ਜੀ ਦੀ ਹੋਰ ਵੀ ਮਹਿਮਾ ਵਧਣ ਲਗੀ ਹਰ ਕੋਈ ਧੰਨ ਕਬੀਰਾ ਕਹਿਣ ਲਗਾ ਹੁਣ ਅਗ ਵਿਚੋਂ ਬਚੇ ਕਬੀਰ ਨੂੰ ਹਾਕਮਾਂ ਤੇ ਵਿਰੋਧੀਆਂ ਨੇ ਫਿਰ ਫੜ ਲਿਆ ਤੇ ਫਿਰ ਹੋਰ ਸਜਾ ਦੇਣ ਦੀ ਤਰਤੀਬ ਘੜੀ ਵਿਰੋਧੀਆਂ ਦੇ ਕਹਿਣ ਤੇ ਰਾਜੇ ਨੇ ਕਬੀਰ ਜੀ ਨੂੰ ਖੂੰਖਾਰ ਸ਼ਰਾਬੀ ਹਾਥੀ ਦੇ ਅਗੇ ਸੁਟਣ ਦੀ ਤਰਕੀਬ ਬਣਾ ਲਈ ਗਲ ਕੀ ਕਿ ਕਬੀਰ ਜੀ ਨੂੰ ਹਥਾਂ-ਬਾਹਾਂ ਤੋਂ ਬੰਨ ਕੇ ਉਸ ਮਸਤ ਹਾਥੀ ਦੇ ਅਗੇ ਸੁਟ ਦਿਤਾ ਜਦ ਹਾਥੀ ਨੇ ਕਬੀਰ ਜੀ ਨੂੰ ਦੇਖਿਆ ਤਾਂ ਹਾਥੀ ਉਲਟ ਚੀਕਣ ਲਗਾ । ਨਸ਼ੇ ਵਿਚ ਧੁਤ ਹਾਥੀ ਸ਼ਾਂਤ ਹੋ ਗਿਆ ਆਖਿਰ ਹਾਥੀ ਨੇ ਕਬੀਰ ਜੀ ਨੂੰ ਨਿਮ ਕੇ ਨਤਮਸਤਕ ਕੀਤੀ ਪਰ ਦੂਜੇ ਪਾਸੇ ਹਾਥੀ ਆਪਣੇ ਮਾਲਕ ਮਹਾਵਤ ਨੂੰ ਮਾਰਕੇ ਜੰਗਲ ਵਲ ਨੂੰ ਭਜ ਤੁਰਿਆ ਹੁਣ ਕਬੀਰ ਜੀ ਰਾਮ ਰਾਮ ਕਰਦਾ ਉਠਿਆ ਪਰ ਦੂਜੇ ਪਾਸੇ ਕੀ ਕਾਜੀ, ਮੁਲਾ, ਪੰਡਤ ਅਤੇ ਰਾਜੇ ਸਿਕੰਦਰ ਲੋਧੀ ਦੀ ਹਾਰ ਹੋਈ ਹੁਣ ਇਹ ਨਜਾਰਾ ਦੇਖ ਕੇ ਸਭ ਹੀ ਲੋਗ ਧੰਨ ਕਬੀਰਾ ਧੰਨ ਕਬੀਰਾ ਕਰਨ ਲਗ ਪਏ ਕਬੀਰ ਵਡਾ ਤੇ ਮਹਾਨ ਹੈ ਹੁਣ ਸਿਕੰਦਰ ਲੋਧੀ ਕਬੀਰ ਸਾਹਬ ਜੀ ਦੇ ਤਿੰਨੇ ਕੌਤਕਾਂ ਨੂੰ ਵੇਖ ਕੇ ਸੋਚਦਾ ਤੇ ਆਖਰ ਇਹ ਸੋਝੀ ਆਈ ਕਿ ਕਬੀਰ ਸਚ ਹੀ ਮਹਾਨ ਹੈ ਕਿਉਂ ਨਾ ਕਬੀਰ ਜੀ ਨੂੰ ਬਾ-ਇਜਤ ਭਰੇ ਦਰਬਾਰ ਬੁਲਾਕੇ ਮੈਂ ਖਿਮਾ ਮੰਗ ਲਵਾਂ ਸੋ ਸਿਕੰਦਰ ਨੇ ਬਿਲਕੁਲ ਇਸੇ ਤਰਾਂ ਹੀ ਕੀਤਾ ਹੁਣ ਕਬੀਰ ਜੀ ਦਰਬਾਰ ਵਿਚ ਹਾਜਰ ਹੋਏ ਤਾਂ ਰਾਜਾ ਖੁਦ ਕਬੀਰ ਜੀ ਨੂੰ ਆਪਣੇ ਸਿੰਘਾਸਨ ਤੇ ਬੈਠਣ ਲਈ ਕਹਿੰਦਾ ਤੇ ਨਾਲੇ ਆਪਣੇ ਕੀਤੇ ਹੋਏ ਮਾੜੇ ਕਰਮਾਂ ਤੋਂ ਮੁਆਫੀ ਮੰਗਦਾ ਕਿ "ਕਬੀਰ ਜੀ ਸਚ ਹੀ ਤੂੰ ਮਹਾਨ ਕਬੀਰਾ ਹੈ, ਮੈਂ ਤੇਰੀ ਇਸ ਪਰਮ ਸਕਤੀ ਨੂੰ ਨਹੀਂ ਸੀ ਜਾਣ ਸਕਿਆ" ਜੋ ਵੀ ਤੁਹਾਨੂੰ ਚਾਹੀਦਾ ਹੈ ਲੈ ਲਵੋ ਪਰ ਕਬੀਰ ਜੀ ਨੇ ਬੜੀ ਲਹੀਮੀ ਨਾਲ ਜੁਆਬ ਦਿਤਾ ਕਿ "ਐ ਰਾਜਨ ਇਹ ਮਾਇਆ ਕੀ ਕਰਨੀ ਹੈ ਜੋ ਅਜਿਹੇ ਜਾਲਮ ਤੇ ਘਾਤਕ ਕੰਮ ਕਰਾਵੇ ਕੁਝ ਵੀ ਨਹੀਂ ਇਥੇ ਰਹਿਣਾ ਸਭ ਨੇ ਹੀ ਬਾਰੋ ਬਾਰੀ ਤੁਰ ਜਾਣਾ ਹੈ ਨਾਲ ਕਿਸੇ ਨੇ ਵੀ ਨਹੀਂ ਜਾਣਾ ਤੇ ਨਾ ਹੀ ਕੋਈ ਗਿਆ ਹੈ ਪਰ ਜੇ ਜਾਣਾ ਹੈ ਤਾਂ ਸਿਰਫ ਇਕ ਪ੍ਰਮਾਤਮਾ ਨੇ ਹੀ ਨਾਲ ਜਾਣਾ ਹੈ ਅਖਾਂ ਮੂਹਰੇ ਸਭ ਕੁਝ ਹੀ ਜਾਈ ਜਾ ਰਿਹਾ ਹੈ ਸੋ ਸਿਕੰਦਰ ਕਬੀਰ ਸਾਹਬ ਜੀ ਦੇ ਇਹੋ ਜਿਹੇ ਮਹਾਨ ਵਚਨ ਸੁਣ ਕੇ ਮੁਗਧ ਹੋ ਗਿਆ ਤੇ ਸੀਸ ਨਿਭਾ ਦਿਤਾ ਆਖਰ ਸਾਰੀ ਕਾਸ਼ੀ ਵਿਚ ਸਿਕੰਦਰ ਲੋਧੀ ਵੀ ਧੰਨ ਕਬੀਰਾ ਕਹਿ ਕੇ ਵਾਪਸ ਦਿਲੀ ਚਲਾ ਗਿਆ

ਹੁਣ ਕਬੀਰ ਜੀ ਦੀ ਸਾਰੇ ਬਨਾਰਸ ਸ਼ਹਿਰ ਵਿਚ ਵਡਿਆਈ ਹੋਣ ਲਗ ਪਈ ਸਾਰੀ ਮਾਨਵਤਾ ਕਬੀਰ ਜੀ ਦੇ ਗੁਣ ਗਾਉਣ ਲਗ ਪਈ ਪਰ ਸਤਿਗੁਰ ਕਬੀਰ ਜੀ ਦੀ ਇਹ ਪ੍ਰਸਿਧਤਾ ਨੂੰ ਦੇਖਦੇ ਹੋਏ ਅਜੇ ਵੀ ਵਿਰੋਧੀ ਪੰਡਤ, ਕਾਜੀ, ਉਚੀਕੁਲ ਸਾਧੂ ਸਭ ਹੀ ਈਰਖਾ ਕਰਨ ਤੋਂ ਨਾ ਟਲੇ ਸੋ ਕਬੀਰ ਸਾਹਿਬ ਜੀ ਨੇ ਅਜਿਹੀ ਸਥਿਤੀ ਦੇਖਦੇ ਹੋਏ ਕਾਸ਼ੀ ਛਡਣ ਦਾ ਪਰਨ ਕਰ ਲਿਆ ਆਖਰ ਕਾਸ਼ੀ ਨੂੰ ਛਡਕੇ ਬਾਹਰ ਦੂਰ ਅਸਥਾਨ "ਮਗਹਰ" ਜਾਣ ਦਾ ਮੰਨ ਬਣਾ ਲਿਆ ਕਹਿੰਦੇ ਨੇ ਕਿ "ਮਗਹਰ" ਇਹੋ ਜਿਹਾ ਇਲਾਕਾ ਸੀ ਜਿਥੇ ਸਭ ਕਸਾਈਆਂ ਜਿਹੇ ਲੋਗ ਰਹਿੰਦੇ ਸਨ ਜਾਂ ਕੋਈ ਵਧੀਆਂ ਕਿਸਮ ਦੇ ਲੋਗ ਨਹੀ ਸਨ ਪਰ ਕਬੀਰ ਜੀ ਅਧਿਆਤਮਕ ਸੀ ਕਬੀਰ ਜੀ ਦੇ ਇਸ ਫੈਸਲੇ ਤੇ ਕਈ ਲੋਗਾਂ ਨੇ ਪੁਛਿਆ ਕਿ ਕਬੀਰ ਸਾਹਿਬ ਜੀ "ਉਹ ਇਲਾਕਾ ਤਾਂ ਬਹੁਤ ਮਾੜਾ ਹੈ" ਲੋਗਾਂ ਦੇ ਇਸ ਸਵਾਲ ਦੇ ਜੁਆਬ ਨੂੰ ਕਬੀਰ ਜੀ ਇਕ ਦੋਹੇ ਵਿਚ ਤਲਬ ਕਰਦੇ  ਨੇ ਕਿ:

ਕਬੀਰ ਤੇਰੀ ਝੋਂਪੜੀ ਗਲ ਕਟਿਅਨ ਕੇ ਪਾਸ

ਕਰਨਗੇ ਸੋ ਭਰਨਗੇ ਤੁਮ ਕਿਉਂ ਭਇਉਂ ਉਦਾਸ

ਹੁਣ ਕਬੀਰ ਜੀ ਇਥੇ ਰਹਿਣ ਲਗ ਪਏ ਤੇ ਲੋਗਾਂ ਨੂੰ ਸਤਿਸੰਗਾਂ ਦੇ ਵਿਚ ਉਪਦੇਸ਼ ਕਰਦੇ ਹੋਏ ਕਹਿੰਦੇ ਕਿ ਫੈਸਲਾ ਤਾਂ ਅਮਲਾਂ ਦਾ ਹੋਣਾ ਹੈ ਕਬੀਰ ਜੀ ਕੋਲ ਹਰ ਰੋਜ ਅਨੇਕਾਂ ਹੀ ਸਾਧੂ ਸੰਤ ਅਤੇ ਲੋਗ ਆਣ ਲਗ ਪਏ, ਸਤਿਸੰਗ ਹੋਣ ਲਗ ਪਏ ਇਹ ਤਾਂ ਅਜੇ ਕੁਝ ਕੁ ਹੀ ਚਮਤਕਾਰਾਂ ਨੂ ਵਰਣਨਾਇਆ ਗਿਆ ਹੈ ਪਰ ਇਨ੍ਹਾਂ ਤੋਂ ਇਲਾਵਾ ਅਜੇ ਹੋਰ ਵੀ ਬੇਅੰਤ ਚਮਤਕਾਰ ਹਨ ਜੋਕਿ ਕਬੀਰ ਸਾਹਿਬ ਜੀ ਨੇ ਕਰਕੇ ਦਿਖਾਏ ਕਬੀਰ ਜੀ ਇਨਸਾਨ ਨੂੰ ਇਕ ਹੀ ਜਾਤ ਮੰਨਦੇ ਸਨ ਸਤਿਗੁਰ ਕਬੀਰ ਜੀ ਦੀ ਬੇਅੰਤ ਬਾਣੀ ਵਿਚੋਂ ਕੁਝ ਕ ਬਾਣੀ ਗੁਰੂ ਗ੍ਰੰਥ ਵਿਚ ਵੀ ਦਰਜ ਹੈ ਜਿਵੇਂ:

ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ  ਦਿਲ ਮਹਿ ਸੋਚਿ ਬਿਚਾਰ ਕਵਾ ਦੇ ਭਿਸ਼ਤ ਦੋਜਕ ਕਿਨਿ ਪਾਈ

ਪੰਡੀਆ ਕਵਨ ਕੁਮਤਿ ਤੁਮ ਲਾਗੇ ਬੁਡਹੁਗੇ ਪਰਵਾਰ ਸਕਲ ਸਿਉ ਰਾਮ ਨ ਜਪਹੁ ਅਬਾਗੇ

ਨਿੰਦਾ ਹਮਰੀ ਪ੍ਰੇਮ ਪਿਆਰੁ  ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕਉ ਨਿੰਦਾ ਸਾਰੁ ਨਿੰਦਕ ਡੂਬਾ ਹਮ ਉਤਰੇ ਪਾਰ

ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ਮਰਨੇ ਤੇ ਹੀ ਪਈਏ ਪੂਰਨ ਪਰਮਾ ਨੰਦ

ਗ੍ਰਭ ਵਾਸ ਮਹਿ ਕੁਲ ਨਹੀਂ ਜਾਤੀ ਬ੍ਰਹਮ ਬਿੰਦੁ ਤੇ ਸਭ ਉਤਪਾਤੀ  ਕਹੁ ਰੇ ਪੰਡਤ ਬਾਹਮਣ ਕਬ ਕੇ ਹੋਏ  ਬਾਮਨ ਕਹਿ ਕਹਿ ਜਨਮੁ ਮਤਿ ਖੋਏ

ਜੇ ਤੁੰ ਬ੍ਰਹਮਣੁ ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ

ਕਹਿਤ ਕਬੀਰ ਜੋ ਬ੍ਰਹਮ ਬੀਚਾਰੇ ਸੋ ਬ੍ਰਹਮਣ ਕਹੀਅਤ ਹੈ ਹਮਾਰੈ

ਨਰ ਮਰੇ ਨਰੁ ਕਾਮਿ ਨ ਆਵੈ ਪਸੂ ਮਰੇ ਦਸ ਕਾਜ ਸਵਾਰੇ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ਮੈ ਕਿਆ ਜਾਨਉ ਬਾਬਾ ਰੇ ਰਹਾਉ

ਕਬੀਰ ਜਿਹ ਦਰ ਆਵਤ ਜਾਤਿਅਹੁ ਹਟਕੈ ਨਾਹੀ ਕੋਇ ਸੋ ਦਰਿ ਕੈਸੇ ਛੋਡਿਐ ਜੋ ਦਰਿ ਐਸਾ ਹੋਇਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ

ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ

ਕੁਹ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ਝੂਠੀ ਮਾਇਆ ਸਭ ਜਗ ਬਾਂਧਿਆ ਮੈਂ ਰਾਮ ਰਮਤ ਸੁਖ ਪਾਇਆ

ਲੰਕਾ ਸਾ ਕੋਟ ਸਮੁੰਦ ਸੀ ਖਾਈ ਤਿਹ ਰਾਵਨ ਘਰ ਖਬਰਿ ਨ ਪਾਈ

ਸੋ ਕਬੀਰ ਜੀ ਇਸ ਮਿਟੀ ਦੇ ਕਲਬੂਤ ਵਿਚ ਬੰਦ ਪੰਛੀ ਰੂਪੀ ਆਤਮਾ ਨੂੰ ਤਰਾਂ ਤਰਾਂ ਦੀਆਂ ਮਸਾਲਾਂ ਦੇ ਕੇ ਇਨਸਾਨ ਨੂੰ ਸਮਝਾਉਂਦੇ ਨੇ ਪਰ ਫਿਰ ਵੀ ਨਹੀਂ ਸਮਝਦਾ ਸਮੇਂ ਦੇ ਵਹਾਅ ਦੇ ਨਾਲ ਨਾਲ ਚਲਦੇ ਹੋਏ ਸਤਿਗੁਰ ਕਬੀਰ ਸਾਹਿਬ ਜੀ ਇਸ ਸੰਸਾਰ ਨੂੰ ਤਾਰਦੇ ਹੋਏ ਇਕ ਦਿਨ ਜੀਵਨ ਦੇ ਆਖਿਰੀ ਸਮੇਂ ਦੀ ਸਰਦਲ ਤੇ ਆ ਪਹੁੰਚੇ ਉਨ੍ਹਾਂ ਨੇ ਆਪਣੇ ਚਲਾਣੇ ਦੀ ਪਹਿਲਾਂ ਹੀ ਭਵਿਖਬਾਣੀ ਕਰ ਦਿਤੀ ਸੀ ਪੂਰੇ ਹੋਣ ਤੋਂ ਪਹਿਲਾਂ ਮੁਸਲਮਾਨ ਕਹਿੰਦੇ ਕਿ ਕਬੀਰ ਸਾਡਾ ਹੈ ਅਸਾਂ ਇਸ ਨੂੰ ਧਰਤੀ ਵਿਚ ਦਫਨਾਣਾ ਹੈ ਜਦਕਿ ਹਿੰਦੂ ਕਹਿੰਦੇ ਅਸੀਂ ਇਸ ਨੂੰ ਅਗਨੀ ਭੈਟ ਕਰਨਾ ਹੈ ਸੋ ਇਨ੍ਹਾਂ ਦੋਹਾਂ ਦਾ ਰੋਲਾ ਖਤਮ ਕਰਨ ਲਈ ਕਬੀਰ ਜੀ ਨੇ ਕਿਹਾ ਕਿ "ਦੋ ਚਾਦਰਾਂ ਲਿਆਉ ਜੋਕਿ ਮੇਰੇ ਤੋਂ ਬਾਅਦ ਇਕ ਇਕ ਰਖ ਲਿਉ" ਸੋ ਆਖਰ ੧੫੭੫ ਬਿਕ੍ਰਮੀ ਨੂੰ ਕਬੀਰ ਸਾਹਿਬ ਜੀ ਨੇ ਆਪਣੇ ਪੰਚਭੂਤਕ ਕਾਇਆਂ ਨੂੰ ਧਰਤੀ ਉਪਰ ਤਿਆਗ ਕੇ ਸਦਾ ਲਈ ਸਚ ਖੰਡ ਜਾ ਵਿਰਾਜੈ ਆਪ ਜੀ ਦਾ ਜੋਤੀਜੋਤ ਸਮਾਣਾ ਬਾਅਦ ਵਿਚ ਦੋਹਾਂ ਚਾਦਰਾਂ ਵਿਚੋਂ ਇਕ ਮੁਸਲਮਾਨਾਂ ਨੇ ਤੇ ਇਕ ਹਿੰਦੂ ਲੋਗਾਂ ਨੇ ਲੈ ਲਈ ਜਿਸ ਪਿਛੋ ਕਬੀਰ ਜੀ ਦੀ ਯਾਦਗਾਰ ਅਜੇ ਵੀ ਕਬੀਰ ਪੰਥ ਵਜੋਂ ਸੰਤ ਮਤ ਕਾਸ਼ੀ ਵਿਚ ਕਾਇਮ ਹੈ ਇਤਿਹਾਸ ਮੁਤਾਬਕ ਕਬੀਰ ਜੀ ਅਤੇ ਪ੍ਰਿਵਾਰ ਵਾਰਾਨਸੀ ਦੇ ਕਬੀਰ ਚੋੜਾ ਇਲਾਕੇ ਵਿਚ ਰਹਿੰਦਾ ਸੀ ਅਜ ਵੀ ਕਬੀਰ ਮਠ ਜੋਕਿ ਉਸੇ ਹੀ ਜਗਾ ਤੇ ਕਾਇਮ ਹੈ ਕਬੀਰ ਸਾਹਿਬ ਜੀ ਦੀਆਂ ਲਿਖਤਾਂ ਜਿਵੇਂ ਬੀਜਕ, ਸਾਖੀ ਗ੍ਰੰਥ, ਕਬੀਰ ਗ੍ਰੰਥਾਂਵਲੀ ਅਤੇ ਅਨੂਰਾਗ ਸਾਗਰ ਜੀਵਤ ਨੇ ਜੋਕਿ ਬੇਸ਼ੁਮਾਰ ਗਿਆਨ ਦਾ ਅਥਾਹ ਭੰਡਾਰ ਹੈ ਇਸ ਤੋ ਇਲਾਵਾਂ ਗੁਰੂ ਗ੍ਰੰਥ ਵਿਚ ਵੀ ੨੨੭ ਪਦੇ ੧੭ ਰਾਗਾਂ ਵਿਚ ਅਤੇ ੨੩੭ ਸਲੋਕ ਦਰਜ ਹਨ

ਸੋ ਸਤਿਗੁਰ ਕਬੀਰ ਸਾਹਿਬ ਜੀ ਦੇ ਜੀਵਨ ਤੋਂ ਪਤਾ ਲਗਦਾ ਹੈ ਕਿ ਆਪ ਕਲਮ ਦੇ ਧਨੀ ਸੀ ਜਿਨ੍ਹਾਂ ਨੇ ਰੂਹਾਨੀਯਤ ਵਿਚ ਧੁਰ ਕੀ ਬਾਣੀ ਉਚਾਰੀ ਅਤੇ ਹਿੰਦੂਵਾਦੀ ਸਮਾਜਿਕਤਾ ਅਤੇ ਅਰਾਜਕਤਾ ਨੂੰ ਹਲੂਣ ਕੇ ਰਖ ਦਿਤਾ ਸੀ ਸਤਿਗੁਰ ਜੀ ਨੇ ਸਭ ਹੀ ਤਸੀਹੇ ਆਪਣੇ ਸਿਰ ਤੇ ਝਲੇ ਪਰ ਸੁਜਾਖੈ ਅੰਨ੍ਹਿਆਂ ਨੂੰ ਰਬ ਦਾ ਰੂਪ ਸਮਝ ਨਹੀਂ ਆਇਆ ਉਸ ਸਮੇਂ ਦੇ ਈਰਖਾਈਆਂ ਤੋਂ ਸਤਿਗੁਰ ਦੀ ਰੂਹਾਨੀਯਤ ਝਲੀ ਨਾ ਗਈ ਇਸ ਕਰਕੇ ਹੀ ਤਾਂ ਉਨ੍ਹਾਂ ਵਿਰੁਧ ਕੀ ਤੇ ਕੀ ਕਹਿਰ ਗੁਜਾਰੇ ਹੋਣਗੇ ਜਿਸਦੀ ਮਸਾਲ ਸਿਦੀ ਹੀ ਦਿਸਦੀ ਹੈ ਕਿ ਆਪ ਆਖਰ ਕਾਸ਼ੀ ਛਡਕੇ 'ਮਗਹਰ' ਵਾਲੀ ਜਗਾ ਤੇ ਜਾ ਕੇ ਰਹਿਣ ਲਗ ਪਏ ਸੀ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ "ਮੈ ਮੰਦਰਾਂ, ਮਸਜਿਦਾਂ ਰਬ ਰਬ ਕਰਨਾ ਸੁਣਿਆ ਸੀ, ਰਬ ਨੂੰ ਪ੍ਰਾਪਤ ਕਰਨ ਦੇ ਵਖ ਵਖ ਮਤਿ ਸੁਣੇ ਸੀ ਹਰ ਕੋਈ ਰਬ ਨੂੰ ਪਿਆਰ ਕਰਨ ਤੇ ਜੋਰ ਦਿੰਦਾ ਪਰ ਜਦੋ ਮੈ ਉਸ ਰਬ ਨੂੰ ਬਿਲਕੁਲ ਸਚਾ ਪਿਆਰ ਕਰਨ ਲਗ ਪਿਆ ਹਾਂ ਤਾਂ ਹੁਣ ਉਹੀ ਧਰਮਾਂ ਦੇ ਠੇਕੇਦਾਰ ਮੈਨੂੰ ਪਾਗਲ, ਜਾਦੂਖੋਰਾ ਕਹਿਣ ਲਗ ਪਏ ਨੇ ਸਭ ਮੇਰੇ ਉਲਟ ਹੋ ਗਏ ਨੇ ਕਿਉਂਕਿ ਮੈਨੂੰ ਸਚ ਹੀ ਸਚਾ ਰਬ ਮਿਲ ਗਿਆ ਹੈ ਇਸ ਲਈ ਅਜਿਹੇ ਲੋਗ ਸਿਰਫ ਆਪਣੇ ਮਤਲਬ (ਮਾਇਆ)ਲਈ ਹੀ ਕਰਦੇ ਨੇ ਕਿ ਰੋਟੀਪਾਣੀ ਤੇ ਸ਼ਾਨ ਸ਼ੋਕਤ ਬਣੀ ਰਹੇ ਹਰ ਰੋਜ ਰਬ ਦੇ ਨਾਮ ਦੀਆਂ ਵਾਂਗਾ ਜਾਂ ਢੰਡੋਰਾ ਪਿਟਣ ਵਾਲਿਆਂ ਨੂੰ ਕਦੇ ਰਬ ਨਹੀਂ ਮਿਲਦਾ ਪਰ ਜੇ ਕਰ ਕਿਸੇ ਚੰਗੀ ਆਤਮਾ ਤੇ ਸਚ ਹੀ ਉਸਦੀ ਮਿਹਰ ਹੋ ਜਾਂਦੀ ਹੈ ਤਾਂ ਫਿਰ ਉਸਨੂੰ ਸੂਲੀਆਂ ਤੇ ਝੜਾ ਦਿੰਦੇ ਨੇ ਇਹੋ ਹਾਲ ਹੈ ਰਬ ਦੇ ਧਰਮੀ ਠੇਕੇਦਾਰਾਂ ਦਾ ਜਿਵੇਂ ਗਰੀਬ ਕਬੀਰ ਉਤੇ ਰਬ ਦੀ ਮਿਹਰ ਹੋਈ ਪਰ ਇਹ ਜਗ ਸਾਰਾ ਵੈਰੀ ਬਣ ਗਿਆ ਇਥੋਂ ਤਕ ਕਿ ਘਰ ਦੇ ਭੈਣ ਭਾਈ ਸਾਕ ਸਰੀਕਾ ਤੇ ਕੀ ਭਾਈਚਾਰਾ" ਕਬੀਰ ਸਾਹਿਬ ਜੀ ਕੇਵਲ ਕਲਮ ਦੇ ਧਨੀ, ਰੂਹਾਨੀਯਤ ਦੇ ਪੁੰਜ ਹੀ ਨਹੀਂ ਸੀ ਬਲਕਿ ਇਨਕਲਾਬੀ(ਕ੍ਰਾਂਤੀਕਾਰੀ) ਵੀ ਸੀ ਇਸ ਦੀ ਮਸਾਲ ਜਦੋਂ ਕਬੀਰ ਜੀ ਆਪਣੇ ਲਿਖਤ ਵਿਚ ਬ੍ਰਹਮਣਵਾਦ ਨੂੰ ਲਲਕਾਰਦੇ ਹੋਏ ਲਿਖਦੇ ਨੇ ਕਿ "ਜੇ ਤੁੰ ਬ੍ਰਹਮਣੁ ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ" ਇਸ ਤੋ ਇਲਾਵਾ ਹੋਰ ਵੀ ਕਈ ਪਦਿਆਂ ਵਿਚ ਮਨੂਵਾਦਤਾ ਦੀ ਇਨਸਾਨੀ ਵੰਡ ਪ੍ਰਣਾਲੀ ਨੂੰ ਲਲਕਾਰਦੇ ਨੇ ਆਪ ਜੀ ਨੇ ਆਪਣੀ ਬਾਣੀ ਵਿਚ ਇਨਸਾਨੀਯਤ ਭਾਈਚਾਰੇ ਦਾ ਆਪਸੀ ਪਿਆਰ ਅਤੇ ਸਤਿਕਾਰ ਦੀ ਬਰਾਬਰਤਾ ਤੇ ਜੋਰ ਦਿੰਦੇ ਨੇ ਉਸ ਸਮੇਂ ਵਿਚ ਵੀ ਬਹੁਤ ਹੀ ਸੰਤ ਸਨ ਪਰ ਕਿਸੇ ਵਿਚ ਇਹ ਜੁਰਤ ਨਹੀਂ ਸੀ ਕਿ ਉਹ ਇਹੋ ਜਿਹੇ ਕ੍ਰਿਸ਼ਮੇ ਤੇ ਧੁਰ ਕੀ ਬਾਣੀ ਨੂੰ ਕਲਮਬੰਧ ਕਰਕੇ ਦਿਖਾ ਸਕਦੇ ਹੋਣ ਇਸ ਲਈ ਅਜ ਵੀ ਹਰ ਕੋਈ ਕਬੀਰ ਜਾਂ ਰਵਿਦਾਸ ਮਹਾਰਾਜ ਦੀ ਗਲ ਕਰਦਾ ਹੈ ਪਰ ਗ੍ਰਿਹਸਤੀ ਕਬੀਰ ਸਾਹਿਬ ਜੀ ਵਰਗੀ ਅਣਖ, ਪਿਆਰ, ਸਤਿਕਾਰ, ਦਿਯਾਲਤਾ ਅਤੇ ਰੂਹਾਨਯਤ ਨਹੀ ਮਿਲਦੀ ਕਬੀਰ ਸਾਹਿਬ ਜੀ ਦਾ ਆਪਣਾ ਘਰ-ਪਰਿਵਾਰ ਸੀ ਨਾ ਕਿ ਕੋਈ ਡੇਰਾ ਬਲਕਿ ਇਕ ਆਮ ਜਨ ਵਾਂਗ ਜੀਵਨ ਵਸਰ ਕਰਦੇ ਸੀ ਆਪ ਜੀ ਨੇ ਰਿਧੀਆਂ-ਸਿਦੀਆਂ, ਨਾਥਾਂ-ਯੋਗੀਆਂ, ਸਨਿਯਾਸੀਆਂ, ਰਹਿਤਾਂ-ਬਹਿਤਾਂ, ਵਹਿਮਾਂ-ਭਰਮਾਂ ਅਤੇ ਮਰਿਯਾਦਾਵਾਂ ਅਤਿ ਆਦਿ ਦੇ ਛਕੇ ਉਡਾ ਦਿਤੇ ਸਨ ਸਤਿਗੁਰ ਜੀ ਦੀ ਬਾਣੀ ਵਿਚੋਂ ਬਿਲਕੁਲ ਸਿਧੀਆਂ ਗਲਾਂ ਵਿਚ ਮਿਸਾਲਾ ਮਿਲਦੀਆਂ ਨੇ ਸੋ ਹਰ ਇਕ ਇਨਸਾਨ ਨੂੰ ਦੂਜੇ ਇਨਸਾਨ ਦੀ ਇਜਤ ਤੇ ਸਤਿਕਾਰ ਕਰਨਾ ਚਾਹੀਦਾ ਹੈ ਇਕ ਮਿਕ ਹੋਕੇ ਸੰਗਤ ਦੇ ਰੂਪ ਵਿਚ ਬੈਠਣਾ ਚਾਹੀਦਾ ਹੈ ਸਾਨੂੰ ਉਨ੍ਹਾਂ ਦੇ ਦਸਿਆਂ ਹੋਇਆਂ ਪੂਰਨਿਆਂ ਤੇ ਸਚੇ ਦਿਲੋ, ਪਿਆਰ ਅਤੇ ਅਣਖ ਨਾਲ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ ਸੋ ਸਤਿਗੁਰ ਕਬੀਰ ਸਾਹਿਬ ਜੀ ਦੇ ਮਹਾਨ ਪੁਰਬ ਦਿਵਸ ਉਪਰ ਸਭ ਹੀ ਕਾਇਨਾਤ ਨੂੰ ਬਹੁਤ ਬਹੁਤ ਵਧਾਈ ਹੋਵੇ

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

     ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ