ਧਾਮ ਧਰਮ ਧੁਰ ਆਦਿ ਹੈ ਸਚਿਖੰਡ ਸੋਹੰਕਾਰ
।
ਸੋਈ ਧਰਮ ਰਵਿਦਾਸ ਕੁ ਆਖੇ ਸਚ ਵਿਚਾਰ
।
ਅਰਬ ਦੀ ਦੀ ਪ੍ਰਸਿਧ ਪੰਜਾਬੀ ਇੰਟਰਨੈਟ ਦੇ ਸੰਪਾਦਿਕ ਅਤੇ ਇਸਦੀ
ਸਮੂਹ ਟੀਮ ਨੂੰ ਨਵੇਂ ਸਾਲ ੨੦੧੧ ਦੀਆਂ ਬਹੁਤ ਬਹੁਤ ਢੇਰ ਸਾਰੀਆਂ
ਸਧਰਾਂ ਭਰਪੂਰ ਮੁਬਾਰਕਾਂ
।
ਉਪਕਾਰ ਅਖਬਾਰ ਇਕ ਅਜਿਹਾ ਅਖਬਾਰ ਹੈ ਜੋ ਖਾਸ ਕਰਕੇ ਬਾਬਾ ਸਾਹਿਬ
ਅਤੇ ਬਾਬਾ ਮੰਗੁ ਰਾਮ ਮੂਗੋਵਾਲੀਆ ਦੋਹਾਂ ਦੀ ਆਦੀਵਾਸੀ ਸੋਚ ਨੂੰ
ਮੁਦੇਨਜ਼ਰ ਰਖਦਾ ਹੋਇਆ ਸਮੂਹ ਦਲਿਤ ਸਮਾਜ ਅਤੇ ਇਨਸਾਨੀਯਤ ਨੂੰ
ਸੇਧਤਾ ਦਿੰਦਾ ਹੈ
।
ਇਸ ਰਾਹੀਂ ਸਭ ਹੀ ਕਲਮ ਦੇ ਧਨੀਆਂ ਨੂੰ ਆਪਣੇ ਅੰਦਰੂਨੀ ਵਿਚਾਰਾਂ
ਨੂੰ ਪ੍ਰਗਟ ਕਰਨ ਦਾ ਮੋਕਾ ਮਿਲਦਾ ਹੈ ਅਤੇ ਪਾਠਕਾਂ ਦੇ ਦਿਲਾਂ
ਵਿਚ ਆਪਣੀ ਵਖਰੀ ਪਛਾਣ ਬਣਾ ਦੇਂਦਾ ਹੈ
।
ਇਸ ਅਖਬਾਰ ਦੇ ਉਦਮ ਸਦਕਾ ਜੋ ਬੁਤ ਹੀ ਲੋੜਵੰਦਾਂ ਦੀ ਮਦਦ ਅਤੇ
ਦਬੇ ਕੁਚਲੇ ਇਨਸਾਨਾ ਨੂੰ ਮਦਦ ਮੁਹਈਆ ਕਰਵਾ ਰਿਹਾ ਹੈ
।
ਮੈਂ ਆਸ ਕਰਦਾ ਹਾਂ ਕਿ ਸਚਾ ਪ੍ਰਬਰਦਿਗਾਰ ਇਸ ਮਹਾਨ ਉਦਮ ਨੂੰ
ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰਕੀ ਦੀਆਂ ਲੀਹਾਂ ਤੇ ਕੋਰੀ,
ਅਣਖੀ,
ਲਹੀਮੀ,
ਨਿਰਪਖੀ ਅਤੇ ਸਾਦਗੀ ਜਿਹੀ ਸੋਚ ਦੇ ਨਕਸ਼-ਏ-ਕਦਮਾਂ ਉਪਰ ਲਜਾਂਦਾ
ਹੋਇਆ ਬਿਨਾਂ ਕਿਸੇ ਰੁਕ ਰੁਕਾਉ ਤੋਂ ਆਪਣੀ ਮੰਜ਼ਿਲ-ਏ ਮਕਸੂਦ ਵਾਲ
ਵਧਦਾ ਜਾਵੇ
।
ਇਹੋ ਹੀ ਮੇਰੋ ਵਲੋਂ ਉਪਕਾਰ ਅਖਬਾਰ ਅਤੇ ਸਭ ਪਾਠਕਾਂ ਨੂੰ ਨਵੇਂ
ਸਾਲ ੨੦੧੧ ਦੀਆਂ ਸ਼ੁਭ ਇਛਾਵਾਂ ਕਬੂਲ ਹੋਣ
।
ਵਲੋਂ:
'ਮਾਧੋਬਲਵੀਰਾ'
ਬਲਵੀਰ ਸਿੰਘ ਸੰਧੂ ਇਟਲੀ
31-12-2010
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ
ਸੰਧੂ ਜੀ ਦਾ ਧੰਨਵਾਦ ਹੈ
। |