UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

54ਵੇਂ ਮਹਾਨਿਰਵਾਨਾ ਦਿਵਸ ਤੇ ਵਿਸ਼ੇਸ਼

 

  ੫੪ਵੇਂ ਮਹਾਨਿਰਵਾਨਾ ਦਿਵਸ ਤੇ ਤਹਿਦਿਲੋਂ ਸ਼ਰਧਾਂਜਲੀ

    ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ

 ਭਾਰਤ ਨੂੰ ਸੰਸਾਰ ਦਾ ਸਭ ਤੋਂ ਵਡਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਹੈ ਪਰ ਜਦੋਂ ਇਸਦੇ ਅਤੀਤ ਉਪਰ ਝਾਤ ਮਾਰਦੇ ਹਾਂ ਤਾਂ ਰੋਂਗਟੇ ਖੜੇ ਹੋ ਜਾਂਦੇ ਨੇ 119ਸਾਲ ਪਹਿਲਾਂ ਭਾਰਤ ਦੀ ਇਸ ਧਰਤੀ ਤੇ ਇਕ ਬੜਾ ਹੀ ਭੂਚਾਲ ਬਣਕੇ ਆਇਆ ਸੀ ਜਿਸਨੇ ਸਦੀਆਂ ਦੀਆਂ ਮਨੂੰਵਾਦੀ ਜ਼ਾਲਮ ਸੋਚਾਂ ਨੂੰ ਝੰਜੋੜ ਕੇ ਰਖ ਦਿਤਾ ਸੀ ਭਾਰਤ ਦੇ ਅਸਲੀ ਆਦੀ ਵਾਸੀਆਂ ਦੇ ਚੀਖ ਚਿਹਾੜਿਆਂ ਵਿਚੋਂ ਕਿਯਾਮਤ ਬਣਕੇ ਆਇਆ ਸੀ ਅਛੂਤ ਸ਼ੁਦਰਾਂ ਲਈ ਇਕ ਸੂਰਜ ਬਣਕੇ ਆਇਆ ਸੀ ਜਿਸਨੇ ਮਨੂਵਾਦ ਧੁੰਧਕਾਰੇ ਨੂੰ ਨੰਗਾ ਕਰਕੇ ਰਖ ਦਿਤਾ ਸੀ ਆਪਣੇ ਪਿਤਾ ਪਿਤਰਾਂ ਨੂੰ ਤਸ਼ਦਦਾਂ ਵਿਚੋਂ ਬਾਹਰ ਕਢਣ ਲਈ ਆਇਆ ਸੀ ਉੁਹ ਇਕ ਮਹਾਨ ਸਡੋਲ ਤੇ ਅਡੋਲ ਮਲਾਹ ਬਣਕੇ ਅਇਆ ਸੀ ਇਕ ਨਾ ਵਿਕਣਵਾਲਾ ਤੇ ਇਕੋ ਹੀ ਕੁਰਸੀ ਨਾ ਲੈ ਕੇ ਬੈਠਣ ਵਾਲਾ, ਹਿੰਦੂ ਧਰਮ ਵਿਚ ਨਾ ਮਰਨ ਵਾਲਾ ਅਤੇ ਕਿਸੇ ਵੀ ਗ੍ਰੰਥ ਜਾਂ ਸਿਮਰਿਤੀਆਂ ਅਗੇ ਨਾ ਝੁਕਣ ਵਾਲਾ, ਬਣਕੇ ਅਇਆ ਸੀ

 ਉਹ ਕੌਣ ਸੀ? ਉਹ ਕੌਣ ਸੀ ਜਿਸਨੇ ਉਸਨੂੰ ਇੰਨਾ ਪ੍ਰਭਾਵਤ ਕੀਤਾ? ਉਸਨੇ ਇੰਨੀ ਘਾਲਣਾ ਕਿਉਂ ਕੀਤੀ ਸੀ? ਇਸ ਲਈ ਭਾਰਤ ਦੇ ਅਤੀਤ ਉਪਰ ਝਾਤ ਮਾਰਨਾ ਅਤਿ ਜਰੂਰੀ ਹੈ ਭਾਰਤ ਦੇ ਆਦੀਵਾਸੀ (ਮੂਲਨਿਵਾਸੀ) ਅਰਥਾਤ ਭਾਰਤ ਦੇ ਅਸਲੀ ਬਸ਼ਿੰਦੇ ਜਿਨ੍ਹਾਂ ਦਾ ਆਪਣਾ ਇਕ ਅਨਮੋਲ ਸਭਿਆਚਾਰ ਹੁੰਦਾ ਸੀ ਕੋਈ ਵੀ ਦੇਵੀ ਦੇਵਤੇ ਨਾਂ ਦੀ ਚੀਜ ਨਹੀਂ ਹੁੰਦੀ ਸੀ ਬਲਕਿ ਖੁਸ਼ਹਾਲੀ ਤੇ ਨਿਯਾਂ ਵਾਲੀ ਸੰਸਕ੍ਰਿਤੀ ਹੁੰਦੀ ਸੀ ਜਿਸਨੂੰ "ਮੋਹਿੰਜੋਦਾੜੋ ਅਤੇ ਹੜ੍ਹਪਾ" ਭਾਵ ਸਿੰਧੂ ਘਾਟੀ ਦੀ ਸਭਿਯਤਾ ਹੁੰਦੀ ਸੀ ਪਰ ਆਰੀਆ ਲੋਕਾਂ ਨੇ ਅਨੇਕਾਂ ਹੀ ਕਿਸਮ ਦੇ ਪ੍ਰਮਾਤਮਾ ਦੇ ਨਾਂ ਤੇ ਦੇਵੀ ਦੇਵਤੇ ਬਣਾ ਕੇ ਖੜੇ ਕਰ ਦਿਤੇ ਸਿਟੇ ਵਜੋਂ ਇਨਸਾਨ ਨੂੰ ਚਾਰ ਜਾਤਾਂ ਵਿਚ ਵੰਡ ਦਿਤਾ ਗਿਆ ਜਿਵੇਂ ਬ੍ਰਹਮਣ, ਖਤਰੀ, ਵੈਸ਼ ਅਤੇ ਸੂਦਰ ਨਾਮ ਦੇ ਦਿਤਾ ਗਿਆ ਇਹਨਾਂ ਚੋਹਾਂ ਜਾਤਾਂ ਵਿਚੋਂ ਪਹਿਲੇ ਤਿੰਨਾਂ ਨੂੰ ਅਧਿਕਾਰਾਂ ਨਾਲ ਲੈਸ ਕਰ ਦਿਤਾ ਗਿਆ ਜਦਕਿ ਚੌਥੀ ਸ਼ੁਦਰ ਜ਼ਾਤ (ਆਦੀਵਾਸੀਆਂ) ਨੂੰ ਸਿਰਫ ਫਰਜ਼ਾਂ ਦੀਆਂ ਜੰਜੀਰਾਂ ਵਿਚ ਜਕੜ ਦਿਤਾ ਗਿਆ ਸ਼ੂਦਰ ਵਰਗ ਨੂੰ ਘੋਰ ਤੇ ਸੰਗੀਨ ਸਜਾਵਾਂ ਦਿਤੀਆਂ ਗਈਆਂ ਜਿਵੇਂ ਮੰਦਰਾਂ, ਤਲਾਬਾਂ (ਖੂਹਾਂ) ਤੇ ਨਹੀਂ ਜਾ ਸਕਦੇ ਸਨ, ਕੋਈ ਜ਼ਮੀਨ ਖ੍ਰੀਦ ਤਾਂ ਇਕ ਪਾਸੇ ਇਥੋਂ ਤਕ ਕਿ ਘਰ ਵੀ ਨਹੀਂ ਬਣਾ ਸਕਦਾ ਸੀ ਜੇ ਘਰ ਜਾਂ ਕੁਲੀ ਬਣਾਂਦਾ ਸੀ ੳੇਹ ਵੀ ਪਿੰਡੋਂ ਬਾਹਰ (ਬਸਤੀਆਂ ਭਾਵ ਜਿਥੇ ਪਸੂ ਰਖੇ ਜਾਂਦੇ ਹਨ) ਜਿਮੀਦਾਰਾਂ ਦੀ ਬਗਾਰ (ਦੇ ਰਹਿਮੋ-ਕਰਮ ਤੇ ਬਣਾਏ ਜਾਂਦੇ ਸਨ) ਕਰਨੀ ਪੈਂਦੀ ਸੀ ਜਿਹਨਾਂ ਨੂੰ ਤਿੰਨੇ ਉਚੀਆਂ ਸ਼੍ਰੇਣੀਆਂ ਜਦੋਂ ਵੀ ਮਰਜੀ ਨਾਲ ਘਰ ਜਾਂ ਕੁਲੀਆਂ ਨੂੰ ਢਾਹ ਦਿਤਾ ਜਾਂਦਾ ਸੀ ਕੋਈ ਵੀ ਰਬ ਦਾ ਨਾਮ ਸੁਣ ਜਾਂ ਪੜ ਨਹੀਂ ਸਕਦਾ ਸੀ ਅਗਰ ਜੇ ਕੋਈ ਇਸ ਤਰਾਂ ਕਰਦਾ ਸੀ ਤਾਂ ਉਸਦੀ ਜੀਭ ਕਟ ਦਿਤੀ ਜਾਂਦੀ ਸੀ ਅਤੇ ਕੰਨਾਂ ਵਿਚ ਗਰਮ ਤੇਲ ਪਾ ਦਿਤਾ ਜਾਂਦਾ ਸੀ ਅਰਥਾਤ ਸ਼ੂਦਰਾਂ ਨੂੰ ਸਫਾਈ ਕਰਨ ਵਾਲੇ ਨੂੰ ਚੂਹੜਾ, ਚੰਮ ਦਾ ਕੰਮ ਕਰਨ ਵਾਲੇ ਨੂੰ ਚਮਾਰ, ਵਾਲ ਕਟਣ ਵਾਲੇ ਨੂੰ ਨਾਈ, ਰਸੋਈੇਏ ਨੂੰ ਝੀਰ ਅਤੇ ਲਕੜੀ ਦਾ ਕੰਮ ਕਰਨ ਵਾਲੇ ਨੂੰ ਤਰਖਾਣ ਕਰਾਰ ਦਿਤਾ ਜਾਂਦਾ ਸੀ ਇਸ ਤਰਾਂ ਹੁੰਦਾਂ ਹੋਇਆ ਸਮਾਂ ਉਨੀਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਆ ਪਹੁੰਚਾ ਜਿਸ ਵਿਚੋਂ ਇਕ ਅਜਿਹਾ ਸੂਰਜ ਚੜਿਆ, ਜਿਉਂ ਜਿਉਂ ਹੀ ਚੜਦਾ ਗਿਆ ਤਿਉਂ ਤਿਉਂ ਹੀ ਸ਼ੂਦਰਾਂ ਨੂੰ ਉਹਨਾਂ ਦੀ ਖੁਸੀ ਹੋਈ ਸਭਿਯਤਾ ਦਾ ਚਾਨਣ ਕਰਵਾਂਦਾ ਗਿਆ ਸੋ ਇਸ ਰੋਂਟੇ ਖੜੇ ਕਰ ਦੇਣ ਵਾਲੇ ਅਤੀਤ ਨੇ ਉਸ ਮਹਾਨ ਸਪੂਤ ਨੂੰ ਪ੍ਰਭਾਵਤ ਕੀਤਾ ਉਹ ਸੀ ਇਕ ਆਪਣੀ ਮਾਂ ਦਾ ਰਾਜ ਦੁਲਾਰਾ ਭੀਮ ਰਾਉ ਅੰਬੇਡਕਰ ਜੀ ਸੋ ਉਸ ਮਹਾਨ ਦਲਿਤ ਸਪੂਤ ਦੇ ਮਹਾਨਿਰਵਾਨਾ ਦਿਵਸ ਤੇ ਜੀਵਨ ਝਲਕੀਆਂ ਵਿਚ ਝਲਕ ਕੇ ਦੇਖੀਏ

 ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ: ਨੂੰ ਪਿਤਾ ਰਾਮਾ ਜੀ ਮਲੋਜੀ ਸਕਪਾਲ ਅਤੇ ਮਾਤਾ ਭੀਮਾ ਬਾਈ ਮੁਰਬਾਦਕਰ ਜੀ ਦੀ ਕੁਖੋਂ ਮਧ ਪ੍ਰਦੇਸ਼ ਦੀ ਮਹੂ-ਛਾਉਣੀ ਵਿਖੇ ਹੋਇਆ ਆਪ ਆਪਣੇ ਮਾਤਾ-ਪਿਤਾ ਦੀ ਚੌਦਵੀ ਔਲਾਦ ਸੀ ਆਪ ਦੇ ਪਿਤਾ ਇਕ ਬ੍ਰਿਟਿਸ਼ ਮਿਲਟਰੀ ਵਿਚ ਸੂਬੇਦਾਰ ਸੀ ਆਪ ਮਹਾਰ ਜਾਤੀ ਵਿਚੋਂ ਸੀ ਜਿਸ ਕਰਕੇ ਅਜ ਮਹਾਰ ਤੋਂ ਮਹਾਰਾਸ਼ਟਰ ਕਰਕੇ ਜਾਣਿਆ ਜਾਂਦਾ ਹੈ ਆਪ ਜੀ ਦੀ ਸ਼ਾਦੀ ਸਤਾਰਾਂ ਸਾਲ ਦੀ ਉਮਰ ਵਿਚ ਹੀ ਦਪੋਲੀ ਤੋਂ ਨੌਂ ਸਾਲਾ ਰਾਮਾਬਾਈ ਨਾਲ ਹੋ ਗਈ ਸੀ ਬਚਪਨ ਤੋਂ ਹੀ ਦਲੇਰ, ਬੁਧੀਵਾਨ ਅਤੇ ਅਗਾਂਹਵਧੂ ਵਿਚਾਰਾਂ ਵਾਲੇ ਸਨ 1907 ਵਿਚ ਆਪ ਜੀ ਨੇ ਮੇਟ੍ਰੀਕੁਲੇਸ਼ਨ ਪਾਸ ਕਰ ਲਈ ਸੀ ਚਾਰ ਸਾਲ ਬਾਦ 1912 ਵਿਚ ਬੰਬਈ ਯੁਨੀਵਰਸਿਟੀ ਤੋਂ ਰਾਜਨੀਤੀ ਸ਼ਾਸਤ੍ਰ ਅਤੇ ਅਰਥ ਸ਼ਾਸਤ੍ਰ ਵਿਚ ਗ੍ਰੇਜੂਏਸ਼ਨ ਪੂਰੀ ਕਰਕੇ ਬੜੋਦਾ ਵਿਚ ਨੋਕਰੀ ਤੇ ਲਗ ਗਿਆ ਸੀ ਪਰ ਇਸ ਸਮੇਂ ਵਿਚ ਆਪ ਜੀ ਨੂੰ ਆਪ ਦੇ ਪਿਤਾ ਜੀ ਦੀ ਮੌਤ ਦਾ ਬਹੁਤ ਹੀ ਵਡਾ ਸਦਮਾ ਪਹੁੰਚਾ ਇਹਨਾਂ ਸਭ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਵੀ ਆਪ ਨੇ ਅਮ੍ਰੀਕਾ ਯੁਨੀਵਰਸਿਟੀ ਜਾਣ ਦਾ ਫੈਸਲਾ ਕਰ ਲਿਆ ਜਿਸ ਵਜੌਂ ਬੜੋਦਾ ਦੇ ਮਹਾਰਾਜੇ ਨੇ ਆਪ ਜੀ ਨੂੰ ਸਕਾਲਰਸ਼ਿਪ ਨਾਲ ਵਿਰਾਜਿਆ 1913 ਤੋਂ 1917 ਅਤੇ 1920 ਤੋਂ 1923 ਤਕ ਆਪ ਉਚ ਵਿਦਿਆ ਪ੍ਰਾਪਤ ਕਰਕੇ ਇਕ ਮਹਾਨ ਬੁਧੀਵਾਨ ਬਣ ਚੁਕਾ ਸੀ ਇਸ ਕਰਕੇ ਕੋਲੰਬੀਆ ਯੂਨੀਵਰਸਿਟੀ ਨੇ ਆਪ ਜੀ ਨੂੰ ਪੀ.ਐਚ. ਡੀ. ਫਾਰ ਥਸਿਸ ਨਾਲ ਸਨਮਾਨਿਤ ਕੀਤਾ

 ਇਸੇ ਤਰਾਂ 1915 ਵਿਚ ਕੋਲੰਬੀਆ ਯੂਨੀਵਰਸਿਟੀ ਤੋਂ ਐਮ.ਏ. ਅਤੇ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ ਜਿਸ ਕਰਕੇ ਭੀਮ ਰਾਉ ਤੋਂ ਡਾ: ਭੀਮ ਰਾਉ ਅੰਬੇਡਕਰ ਬਣ ਗਿਆ ਆਪ ਜੀ ਦਾ ਪਲੋਠਾ ਆਰਟੀਕਲ ਕਾਸਟਸ ਇੰਨ ਇੰਡੀਆ ਪ੍ਰਕਾਸ਼ਤ ਹੋਇਆ ਫਿਰ 1920-23 ਤਕ ਲੰਡਨ ਵਿਚ ਆਪ ਜੀ ਨੇ "ਦਾ ਪ੍ਰਾਬਲਮ ਆਫ ਰੂਪੀ" ਥੀਸਸ ਪੂਰਾ ਕੀਤਾ ਜਿਸ ਲਈ ਆਪ ਜੀ ਨੂੰ ਡੀ.ਐਸ.ਸੀ. ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਕਦਮ ਅਗੇ ਵਧਾਉਂਦੇ ਹੋਏ ਆਪ ਨੇ ਮਰਾਠੀ ਭਾਸ਼ਾ ਵਿਚ "ਮੂਕ ਨਾਇਕ" ਭਾਵ ਗੁੰਗਿਆਂ ਦਾ ਲੀਡਰ ਹਫਤਾਵਾਰੀ ਅਖ਼ਬਾਰ ਸ਼ੁਰੂ ਕੀਤਾ ਉਚ ਡਿਗਰੀਆਂ ਲੈਣ ਉਪਰੰਤ ਭੀਮ ਰਾਉ ਜੀ ਨੇ ਗਰੀਬ ਅਤੇ ਅਛੂਤਾਂ ਨੂੰ ਨਾਲ ਲੈ ਕੇ ਭਾਰਤ ਵਿਚ ਅਛੂਤਤਾ ਵਿਰੁਧ ਅੰਦੋਲਨ ਛੇੜ ਦਿੱਤਾ ਫਿਰ ਆਪ ਜੀ ਨੇ ਔਰਤ ਪ੍ਰਤੀ ਅਵਾਜ਼ ਉਠਾਈ 1923 ਵਿਚ "ਬਹਿਸ਼ਕ੍ਰਿਤ ਹਿਤਕਾਰਨੀ ਸਭਾ" ਰਾਹੀਂ ਦੱਬੇ ਕੁਚਲੇ ਆਦੀਵਾਸੀਆਂ ਵਿਚ ਪੜਾਈ, ਸੋਝੀ, ਅਤੇ ਸਭਿਯਤਾ ਦੀ ਜਾਣਕਾਰੀ ਸ਼ੁਰੂ ਕੀਤੀ ਤਾਂਕਿ ਉਨ੍ਹਾਂ ਦੀ ਆਰਥਿਕ ਅਤੇ ਸਮਾਜਕ ਹਾਲਤ ਉਪਰ ਉਠ ਸਕੇ ਅਛੂਤ ਨੂੰ ਮੰਦਰ ਵਿਚ ਨਾ ਜਾਣ ਦੇਣਾ, ਖੂਹ ਜਾਂ ਤਲਾਬ ਤੋਂ ਪਾਣੀ ਨਾ ਪੀਣ ਦੇਣਾ ਅਤੇ ਸਕੂਲਾਂ ਵਿਚ ਮਨਾਹੀ ਅਤਿ ਅਧਿਕ ਸੀ 1925 ਵਿਚ ਆਪ ਨੂੰ ਯੁਰਪ ਦੇ ਸਾਈਮਨ ਕਮਿਸ਼ਨ ਨਾਲ ਕੰਮ ਕਰਨ ਲਈ ਬੰਬੇ ਪ੍ਰੈਜੀਡੇਂਸੀ ਕਮੇਟੀ ਵਿਚ ਲੈ ਲਿਆ ਗਿਆ ਇਸ ਕਰਕੇ ਹੀ ਬਾਬਾ ਸਹਿਬ ਜੀ ਨੇ 1927 ਵਿਚ ਇਕ ਮਾਹਰ ਮਾਰਚ ਸ਼ੁਰੂ ਕੀਤੀ ਸੀ ਜੋਕਿ ਬੰਬਈ ਨੇੜੇ ਸਥਿਤ ਕੋਲਾਬਾ ਵਿਚ "ਚੰਦਰ ਟੈਂਕ" ਚੋਂ ਅਛੂਤਾਂ ਨੂੰ ਵੀ ਪਾਣੀ ਲੈਣ ਦੇ ਹਕ ਵਿਚ ਇਕ ਜ਼ਬਰਦਸਤ "ਮਾਹਰ ਮਾਰਚ" ਕੀਤਾ ਇਥੇ ਹੀ ਅੰਦੋਲਨਕਾਰੀਆਂ ਨੇ ਬਾਬਾ ਜੀ ਦੀ ਰਹਿਨੁਮਾਈ ਹੇਠਾਂ ਮਨੂੰ ਸਿਮ੍ਰਤੀ ਦੀਆ ਕਾਪੀਆਂ ਸਾੜੀਆਂ ਸਨ ਇਸੇ ਤਰਾਂ 1930 ਨੂੰ ਨਾਸਿਕ ਵਿਚ ਅਛੂਤਾਂ ਦਾ ਮੰਦਰ ਵਿਚ ਮਨਾਹੀ ਅੰਦੋਲਨ ਸ਼ੁਰੂ ਕੀਤਾ ਸੀ ਇਸੇ ਸਮੇਂ ਦੁਰਾਨ ਹੀ ਰਮਸੇ ਮੈਕਡੋਨਲਡ ਨੇ "ਕਮਿਊਨਲ ਅੇਵਾਰਡ" ਜੋ ਕਿ ਵਖ ਵਖ ਸਮੁਦਾਇਆਂ ਜਿਨ੍ਹਾਂ ਵਿਚ (ਜਿਨ੍ਹਾਂ ਵਿਚ ਅਛੂਤ ਸਮੁਦਾਇ ਵੀ ਸ਼ਾਮਲ ਸਨ) ਸਭਨਾਂ ਨੂੰ ਹੀ ਇਕ ਵਖਰੀ ਇਲੈਕਟੋਰੇਟ ਦਾ ਅਧਿਕਾਰ ਐਲਾਨਿਆ ਗਿਆ ਸੀ ਅਸਲ ਵਿਚ ਇਹ ਬ੍ਰਿਟਿਸ਼ ਸਰਕਾਰ ਦੀ "ਪਾੜੋ ਤੇ ਰਾਜ ਕਰੋ" ਵਾਲੀ ਨੀਤੀ ਸੀ ਇਸ ਕੲਕੇ ਹੀ ਗਾਂਧੀ ਨੇ ਪੂਨੇ ਵਿਚ ਮਰਨ ਵਰਤ ਰਖਿਆ ਸੀ ਆਖਰ ਗਾਂਧੀ ਤੇ ਭੀਮ ਰਾਓੁ ਵਿਚਕਾਰ ਸਮਝੋਤਾ ਹੋ ਗਿਆ ਸੀ ਜਿਸਨੂੰ ਪੂਨਾ ਪੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ

 ਸੰਨ 1925 ਨੂੰ ਪੰਜਾਬ ਵਿਚ ਵੀ ਇਕ ਜ਼ਬਰਦਸਤ ਅੰਦੋਲਨ ਨੇ ਜ਼ਨਮ ਲਿਆ ਸੀ ਉਹ ਸੀ ਆਦਿਧਰਮ ਜਿਸਦੇ ਜੜ੍ਹਤਾਕਾਰ ਬਾਬਾ ਮੰਗੂ ਰਾਮ ਮੁਗੋਵਾਲੀਆ ਜੀ ਸੀ ਇਸੇ ਸਮੇਂ ਦੁਰਾਨ ਅੰਗਰੇਜ਼ੀ ਸਰਕਾਰ ਨੇ ਇਕ ਲੋਥੀਅਨ ਕਮੇਟੀ ਬਣਾਈ ਸੀ ਜਿਸ ਵਿਚ ਅਛੂਤਾਂ ਵਲੋਂ ਬਾਬਾ ਸਾਹਿਬ ਭੀਮ ਰਾਓੁ ਜੀ ਨੂੰ ਸ਼ਾਮਲ ਕੀਤਾ ਗਿਆ ਸੀ ਇਸ ਕਮੇਟੀ ਦਾ ਮਕਸਦ ਸੀ ਕਿ ਭਾਰਤ ਦੇ ਸਾਰੇ ਹੀ ਵਖ ਵਖ ਧਰਮਾਂ ਦੇ ਲੀਡਰਾਂ ਨਾਲ ਲੋਕਾਂ ਦੀ ਗਿਣਤੀ ਦਾ ਜਾਇਜ਼ਾ ਲਿਆ ਜਾਵੇ ਇਸ ਕਰਕੇ ਅਪ੍ਰੈਲ 1932 ਵਿਚ ਇਹ ਕਮੇਟੀ ਪੰਜਾਬ ਆਈ ਜਿਸਦਾ ਸੈਸ਼ਨ ਲਹੋਰ ਵਿਚ ਬੁਲਾਇਆ ਗਿਆ ਸੀ ਇਥੇ ਬਾਬਾ ਸਾਹਿਬ ਭੀਮ ਰਾਓੁ ਜੀ ਨੇ ਬਾਬਾ ਮੰਗੂ ਰਾਮ ਜੀ ਦੇ ਆਦਿਧਰਮ ਮੰਡਲ ਜਿਹੀ ਸੋਚ ਨੂੰ ਬੜਾ ਹੀ ਸਲਾਹਿਆ ਸੀ ਅਤੇ ਇਸ ਉਤੇ ਪੂਰੀ ਵਕਾਲਤ ਵੀ ਕੀਤੀ ਸੀ ਬਾਬਾ ਸਾਹਿਬ ਜੀ ਨੇ ਤਿੰਨੇ ਗੋਲਮੇਜ਼ ਕਾਨਫਰੰਸਾਂ ਵਿਚ ਹਿਸਾ ਲਿਆ ਸੀ 27 ਮਈ 1935 ਵਿਚ ਆਪ ਜੀ ਦੀ ਪਤਨੀ ਰਾਮਾ ਬਾਈ ਦਾ ਦਿਹਾਂਤ ਹੋ ਗਿਆ ਜੋਕਿ ਬਹੁਤ ਹੀ ਅਸਿਹ ਸੀ ਹਿੰਦੂਵਾਦ ਦੀਆਂ ਅਛੂਤਾਂ ਪ੍ਰਤੀ ਘਿਨੋਣੀਆਂ ਕਰਤੂਤਾਂ ਨੂੰ ਦੇਖ ਕੇ ਹੀ ਬਾਬਾ ਜੀ ਨੇ 1935 ਵਿਚ ਐਲਾਨ ਕਰ ਦਿਤਾ ਸੀ ਕਿ "ਮੈਂ ਹਿੰਦੂ ਧਰਮ ਵਿਚ ਪੈਦਾ ਜਰੂਰ ਹੋਇਆ ਹਾਂ ਪਰ ਇਸ ਧਰਮ ਵਿਚ ਮਰਾਂਗਾ ਨਹੀਂ" ਫਿਰ ਆਪ ਜੀ ਨੇ "ਲੇਬਰ ਪਾਰਟੀ" ਬਣਾਈ ਸਿਟੇ ਵਜੋਂ ਸੈਂਟਰਲ ਲੈਜੀਸਲੇਟਿਵ ਅਸੈਂਬਲੀ ਦੀਆਂ ਚੋਣਾਂ ਵਿਚ 15 ਸੀਟਾਂ ਜਿਤ ਕੇ ਅਸੈਂਬਲੀ ਵਿਚ ਨਿਯੁਕਤ ਹੋ ਗਏ ਇਸ ਸਮੇਂ ਦੁਰਾਨ "ਜ਼ਗੀਰਦਾਰੀ" ਨੂੰ ਖਤਮ ਕਰਨ ਤੇ ਜੋਰ ਦਿਤਾ ਭਾਰਤ ਦੀ ਅਜ਼ਾਦੀ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨੇ ਆਪ ਨੂੰ ਆਮੰਤ੍ਰਣ ਕੀਤਾ ਜਿਸ ਕਰਕੇ ਭਾਰਤ ਦਾ ਪਹਿਲਾ ਕਨੂੰਨ ਮੰਤਰੀ ਬਣ ਗਿਆ ਫਿਰ 28 ਅਗਸਤ 1947 ਨੂੰ ਭਾਰਤ ਦੀ ਸੰਵਿਧਾਨਕ ਅਸੈਂਬਲੀ ਵਿਚ ਆਪ ਜੀ ਨੂੰ ਸੰਵਿਧਾਨਕ ਖਰੜਾ ਤਿਆਰ ਕਰਨ ਲਈ ਚੈਅਰਮੈਨ ਚੁਣਿਆ ਗਿਆ ਆਪ ਜੀ ਨੇ ਸੰਵਿਧਾਨ ਵਿਚ ਅਸਲੀ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਇਕ ਨਵੀਂ ਸੇਧ ਦਿਤੀ ਨਾਗਰਿਕ-ਅਧਿਕਾਰਾਂ, ਏਕਤਾ, ਦਰਜਾ, ਅਤੇ ਅਜ਼ਾਦੀ ਨੂ ਸੰਵਿਧਾਨ ਵਿਚ ਉਲੀਕਿਆ ਗਿਆ ਬਾਬਾ ਸਹਿਬ ਜੀ ਨੇ ਭਾਰਤ ਦੀ ਲੋਕਤੰਤਰਤਾ ਵਿਚ ਹਰ ਸਮਾਜਿਕ, ਆਰਿਥਿਕ ਅਤੇ ਰਾਜਨੀਤਕਤਾ ਨੂੰ ਹਰ ਅਕਸ ਤੋਂ ਚੰਗੀ ਤਰਾਂ ਘੋਖਿਆ ਸਮਾਜਿਕ ਨਿਆਂ ਦਾ ਮਤਲਬ ਦੇਸ਼ ਦੇ (ਹਰ ਨਾਗਰਿਕ) ਲੋਕਾਂ ਦੀ ਵਧ ਤੋਂ ਵਧ ਖੁਸ਼ੀ ਦਾ ਪ੍ਰਗਟਾਵਾ ਦਸਿਆ ਆਖਰ 1948ਵਿਚ ਆਪ ਜੀ ਨੇ ਸੰਵਿਧਾਨਕ ਖਰੜਾ ਤਿਆਰ ਕਰਕੇ ਸੰਵਿਧਾਨਕ ਕਮੇਟੀ ਨੂੰ ਪੇਛ ਕੀਤਾ ਤੇ ਆਖਰ 26 ਨਵੰਬਰ 1949 ਨੂੰ ਇਹ ਖਰੜਾ ਅਪਣਾ ਲਿਆ ਗਿਆ 1951 ਵਿਚ ਆਪ ਜੀ ਨੇ ਹਿੰਦੂ ਕੋਡ ਬਿਲ ਦੀ ਬਹਿਸ ਉਪਰ ਅਸਤੀਫਾ ਦੇ ਦਿਤਾ ਮਾਰਚ 1952 ਵਿਚ ਆਪ ਜੀ ਨੂੰ ਪਾਰਲੀਮੈਂਟ ਦੇ ਅ੍ਨਪਰ ਹਾਊਸ(ਰਾਜ ਸਭਾ) ਦਾ ਮੈਂਬਰ ਨਿਯੁਕਤ ਕਰ ਦਿਤਾ ਗਿਆ ਜੋਕਿ ਜੀਵਨ ਦੇ ਆਖਰੀ ਸਾਂਸ ਤਕ ਬਰਕਰਾਰ ਰਿਹਾ 1955 ਵਿਚ ਆਪ ਜੀ ਨੇ ਭਾਰਤੀਯਾ ਬੁਧਾ ਮਹਾਂਸਭਾ ਦੀ ਸਥਾਪਨਾ ਕੀਤੀ ਫਿਰ 14 ਅਕਤੂਬਰ 1956 ਵਿਚ ਆਪ ਜੀ ਨੇ ਬੰਬੇ ਵਿਚ ਆਪਣੇ ਪੈਰੋਕਾਰਾਂ ਸਮੇਤ ਬੁਧ ਧਰਮ ਨੂੰ ਅਪਣਾਇਆ ਇਹ ਇਸ ਲਈ ਅਪਣਾਇਆ ਸੀ ਜਦੋਂ ਸਭ ਭਾਰਤੀ ਧਰਮਾਂ ਨੇ ਆਪਣੀਆਂ ਜ਼ਾਲਮ ਤੇ ਕੋਝੀ ਕਰਤੂਤਾਂ ਦਿਖਾ ਦਿਤੀਆਂ ਸਨ ਹਿੰਦੂ ਧਰਮ ਤੋਂ ਪਹਿਲਾਂ ਹੀ ਵਾਕਿਫ ਸੀ, ਮੁਸਲਮਾਨ ਅਤੇ ਈਸਾਈ ਧਰਮਾਂ ਦੀਆਂ ਵੀ ਨੀਤੀਆਂ ਫਿਟ ਨਹੀ ਸੀ ਬੈਂਹਦੀਆਂ ਇਸੇ ਤਰਾਂ ਆਖਰ ਵਿਚ ਬਾਬਾ ਭੀਮ ਰਾਓੁ ਜੀ ਵਲੋਂ ਇਕੋ ਹੀ ਧਰਮ ਰਹਿ ਗਿਆ ਸੀ, ਉਹ ਸੀ ਸਿਖ ਧਰਮ ਬਾਬਾ ਜੀ ਇਸ ਧਰਮ ਨੂੰ ਵੀ ਅੰਮ੍ਰਿਤਸਰ ਅਪਨਾਣ ਲਈ ਗਏ ਪਰ ਉਥੋਂ ਵੀ ਨਿਰਾਸ਼ ਹੋ ਕੇ ਵਾਪਸ ਆਏ ਇਸੇ ਕਾਰਨ ਕਰਕੇ ਹੀ ਬਾਬਾ ਜੀ ਨੇ ਬੁਧ ਫਿਲਾਸਫੀ ਨੂੰ ਅਪਣਾਇਆ ਸੀ ਆਖਿਰ ਬਾਬਾ ਸਾਹਿਬ ਭੀਮ ਰਾਓੁ ਜੀ ਦੇ ਹਰ ਸੰਘਰਸ਼ਮਈ ਘਾਲਣਾਵਾਂ ਵਿਚੋਂ ਇਹੋ ਹੀ ਨਿਚੋੜ ਨਿਕਲਦਾ ਹੈ ਕਿ ਉਹਨਾਂ ਦਾ ਸਪਨਾ ਸੀ ਕਿ ਦਲਿਤ ਇਸ ਭਾਰਤ ਦੇ ਅਸਲੀ ਆਦਿਵਾਸੀ ਬਸ਼ਿੰਦੇ ਹਨ, ਜਿਨ੍ਹਾਂ ਦਾ ਆਪਣਾ ਆਦਿ ਧਰਮ ਹੋਵੇ, ਗ੍ਰੰਥ ਹੋਵੇ, ਪੰਥ ਹੋਵੇ ਪਰ ਕੁਝ ਕੌਮ ਦੇ ਹੀ ਗਲਤ ਅਨਸਰਾਂ ਹੋਣ ਕਰਕੇ ਬਾਬਾ ਸਹਿਬ ਜੀ ਦਾ ਸੁਪਨਾ ਪੂਰਾ ਨਾ ਹੋ ਸਕਿਆ ਇਸੇ ਕਰਕੇ ਬੁਧ ਧਰਮ ਨੂੰ ਅਪਨਾਣਾ ਪਿਆ "ਦਾ ਬੁਧਾ ਐਂਡ ਹਿਜ ਧਰਮਾ" ਕਿਤਾਬ ਦੇ ਪੂਰੇ ਹੋਣ ਤੋਂ ਤਿੰਨ ਦਿਨ ਬਾਅਦ ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਜੀਵਨੀ ਕਿਤਾਬ ਦਾ ਆਖਰੀ ਪੰਨਾ 6 ਦਸੰਬਰ 1956 ਨੂੰ ਦਿਲੀ ਅਲੀਪੁਰ ਰੋਡ ਵਿਖੇ ਪੂਰਾ ਹੋ ਗਿਆ ਆਖਰ ਦਲਿਤ ਸਪੂਤ ਯੁਗ ਪਲਟਾਊ ਮਹਾਨ ਸਖਸ਼ੀਅਤ ਜੋਕਿ ਅਜ ਤੋਂ ਪੂਰੇ 56 ਸਾਲ ਪਹਿਲਾਂ ਮਹਾਨਿਰਵਾਨਾ ਪ੍ਰਾਪਤ ਹੋ ਗਏ ਸੀ, ਅਜ ਉਸ ਮਹਾਨ, ਅਣਖੀ, ਜੋਸ਼ੀਲੇ, ਫਿਲਾਸਫਰ, ਅਰਥਸ਼ਾਸਤਰੀ, ਸਮਾਜ ਸੁਧਾਰਕ, ਰਾਜਨੀਤਕ, ਸੰਪਾਦਕ, ਲੇਖਕ, ਭਾਰਤੀ ਸੰਵਿਧਾਨ ਦਾ ਸਿਰਜਕ ਅਤੇ ਭਾਰਤੀ ਦਲਿਤ ਦਾ ਮਹਾਨ ਸਦਾ ਬਹਾਰ ਬਣਕੇ ਰਹਿ ਗਏ ਨੇਤਾ ਨੂੰ ਸਮੂਹ ਦਲਿਤ ਸਮਾਜ ਵਲੋਂ ਬਹੁਤ ਹੀ ਤਹਿਦਿਲੋਂ ਸ਼ਰਧਾਂਜਲੀ ਪ੍ਰਵਾਨ ਹੋਵੇ ਪਰ ਜੋ ਅਜ ਦਲਿਤ ਸਮਾਜ ਦੀ ਹਾਲਤ ਹੈ ਇਸ ਨੂੰ ਅਜੋਕੇ ਕੋਈ ਵੀ ਪਲਟ ਨਹੀਂ ਸਕਦੇ ਇਸ ਲਈ ਕਿਸੇ ਮਹਾਨ ਸਪੂਤ ਜਾਂ ਰਹਿਬਰ ਦੀ ਲੋੜ ਹੈ ਜੋ ਯੁਗ ਪਲਟ ਦੇਵੇ ਦਲਿਤਾਂ ਦਾ ਖੁਸਾ ਹੋਇਆ ਅਛਤ ਰਾਜ ਬੇਗ਼ਮਪੁਰਾ ਮੁੜ ਵਾਪਸ ਲੈ ਕੇ ਦੇ ਦੇਵੇ ਦਲਿਤ ਸਮਾਜ ਦੀ ਸਚੀ ਸ਼ਰਧਾਂਜ਼ਲ਼ੀ ਤਦ ਹੀ ਹੋ ਸਕਦੀ ਹੈ ਜਦੋਂ ਸਭ ਇਕ ਮੁਠ ਹੋ ਕੇ ਆਪਣਾ ਰਾਜ ਸਥਾਪਤ ਕਰ ਲੈਣਗੇ ਕਿਸੇ ਵੀ ਹਮਾਂ-ਤੁਮਾਂ ਦੇ ਨਾ ਹੋਕੇ ਬਲਕਿ ਆਤਮਨਿਰਭਰ ਅਤੇ ਕਲਿਆਣਕਾਰੀ ਰਾਜੇ ਬਣ ਜਾਣਗੇ, ਜਿਥੇ ਨਾ ਕੋਈ ਜਾਤ ਨਾ ਕੋਈ ਪਾਤ ਹੋਵੇ ਇਸ ਲਈ ਜਿਸ ਧਰਮ ਵਿਚ ਜਾਤ ਹੈ ਉਹ ਧਰਮ ਨਹੀਂ ਹੈ ਇਸ ਲਈ ਅਦਿਵਾਸੀਆਂ ਨੂੰ ਅਜਿਹੇ ਜਾਤਾਂ ਵਾਲੇ ਧਰਮਾਂ ਤੋ ਬਚਦੇ ਹੋਏ ਬਾਬਾ ਸਾਹਿਬ ਭੀਮ ਰਾਓੁ ਅੰਬੇਡਕਰ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਹੈ, ਉਸਦੀ ਅਣਖ ਅਤੇ ਸਚਿਆਈ ਉਪਰ ਪਹਿਰਾ ਦੇਣਾ ਚਾਹੀਦਾ ਹੈ, ਇਹੋ ਹੀ ਸਚੀ ਸ਼ਰਧਾਂਜ਼ਲੀ ਹੋਵੇਗੀ ਜਯ ਭੀਮ! ਜਯ ਭਾਰਤ!! ਜਯ ਆਦਿ ਵਤਨ !!!

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

 06-12-2010

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ