ਆਦੀਵਾਸੀ ਆਦਿ-ਧਰਮੀਉਂ
ਜਰਾ ਬਚ ਕੇ ਕੂਹਣੀ-ਮੋੜ
(ਮਰਦਮ ਸ਼ੁਮਾਰੀ ੨੦੧੧)ਤੋਂ
ਹੁਣ ਤੁਹਾਡੇ ਇਮਤਿਹਾਨ
ਦਾ ਸਮਾਂ ਆ ਗਿਆ ਹੈ
ਦਲਿਤ ਆਦੀਵਾਸੀਉ ਸਭ ਚੰਗੀ ਤਰਾਂ ਜਾਣਦੇ ਹੋ ਕਿ ਇਸ ਸਾਲ ਮਰਦਮ
ਸ਼ੁਮਾਰੀ ੨੦੧੧ ਵਿਚ ਹੋਣ ਜਾ ਰਹੀ ਹੈ
।
ਪਿਛੋਕੜ ਬਾਰੇ ਆਪ ਸਭ ਭਲੀਭਾਂਤ ਜਾਣੂ ਹੀ ਹੋਵੋਗੇ ਕਿ ਭਾਰਤ ਦੇਸ਼
ਮਨੂਵਾਦੀ ਸੋਚ ਦਾ ਸ਼ਿਕਾਰ ਰਿਹਾ ਹੈ ਅਤੇ ਹੈ,
ਚਾਹੇ ਹਿੰਦੂ ਧਰਮ ਜਾਂ ਕੋਈ ਹੋਰ ਅਰਥਾਤ ਜਿਸ ਵੀ ਧਰਮ ਦੇ ਵਡੇ
ਧਰਮੀਆਂ ਵਿਚੋਂ ਕੋਹੜ ਰੂਪੀ ਜ਼ਾਤ-ਪਾਤ ਦੀ ਬਦਬੂ ਆਉਂਦੀ ਹੋਵੇ
ਸਮਝ ਲਵੋ ਕਿ ਤੁਹਾਡੇ ਅਤੇ ਤੁਹਾਡੀਆਂ ਪੀੜੀਆਂ ਦੀ ਘਾਤਕ ਦੁਸ਼ਮਨ
ਸਿਧ ਹੋ ਸਕਦੀ ਹੈ
।
ਅਜਿਹੇ ਜਾਤਪਾਤ ਦੇ ਕੋਹੜੀਆਂ ਤੋਂ ਕਿੰਨੀ ਕੁ ਭਲਿਆਈ ਜਾਂ
ਈਮਾਨਦਾਰੀ ਦੀ ਆਸ ਰਖ ਸਕਦੇ ਹੋ
।
ਤੁਸੀਂ ਭਾਵੇਂ ਅਜਿਹੇ ਵਡੇ ਧਰਮੀਆਂ ਨਾਲ ਜਿੰਨੀ ਵੀ ਮਰਜੀ
ਹਮਦਰਦੀ ਜਤਾਈ ਚਲੋ,
ਇਹ ਕਦੇ ਵੀ ਤੁਹਾਡੇ ਨਹੀਂ ਬਣ ਸਕਦੇ
।
ਇਸੇ ਕਰਕੇ ਤਾਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਅਜਿਹੇ ਧਰਮਾਂ ਦੇ
ਠੇਕੇਦਾਰਾਂ ਦੇ ਦੰਦ ਖਟੇ ਕੀਤੇ ਸਨ
।
ਕਿਉਂਕਿ ਉਹ ਚੰਗੀ ਤਰਾਂ ਜਾਣਦੇ ਸਨ ਕਿ ਜਿਹਨਾਂ ਉਚ ਜਾਤੀਆਂ ਨੇ
ਸਾਡੇ ਪੂਰਬਜਾਂ ਨਾਲ ਘਿਨੋਣੀਆਂ ਵਧੀਕੀਆਂ ਕੀਤੀ ਹਨ
।
ਕੀ ਉਨ੍ਹਾਂ ਤੋਂ ਅਸੀਂ ਸਮਾਨਤਾ ਜਾਂ ਬਰਾਬਰਤਾ ਦੀ ਆਸ ਰਖ ਸਕਦੇ
ਹਾਂ,
ਕਦੇ ਵੀ ਨਹੀਂ?
ਇਸੇ ਤਰਾਂ ਹੋਰ ਉਦਾਹਰਣ ਦੇਖਦੇ ਹਾਂ,
ਉਹ ਸੀ ਬਾਬਾ ਮੰਗੂ ਰਾਮ ਮੁਗੋਵਾਲੀਆ ਜੀ,
ਜਿਸਨੇ ੧੯੨੫-੨੬ ਵਿਚ ਆਦਿ-ਧਰਮ ਮੰਡਲ ਦੀ ਨੀਂਹ ਰਖੀ ਸੀ
।
ਇਸ ਕਰਕੇ ਕਿ ਉਸ ਸਮੇਂ ਸਾਰੇ ਹੀ ਭਾਰਤ ਦੇ ਦਲਿਤਾਂ ਉਪਰ
ਹਿੰਦੂਵਾਦ ਦੁਆਰਾ ਜ਼ਾਤੀ-ਪਾਤੀ ਦੇ ਕੋਹੜ ਦਾ ਪੂਰੇ ਜੋਰਾਂ ਤੇ
ਭੂਤ ਸਵਾਰ ਸੀ
।
ਦਲਿਤ ਮਨੁਖੀ ਅਧਿਕਾਰਾਂ ਤੋਂ ਵਾਂਝਾ ਸੀ,
ਰਬ ਦਾ ਨਾਮ ਸੁਣ,
ਬੋਲ ਜਾਂ ਜਪ ਨਹੀਂ ਸੀ ਸਕਦਾ,
ਕੋਈ ਵੀ ਸਾਫ-ਸੁਥਰਾ ਕਪੜਾ ਨਹੀਂ ਸੀ ਪਾ ਸਕਦਾ
।
ਇਥੋਂ ਤਕ ਕਿ ਘਰ ਲਈ ਜ਼ਮੀਨ ਖ੍ਰੀਦਣੀ ਤਾਂ ਇਕ ਪਾਸੇ ਸੀ,
ਦਲਿਤ ਨੂੰ ਕੁੱਲੀ ਬਣਾ ਕੇ ਰਹਿਣਾ ਵੀ ਮੁਹਾਲ ਹੁੰਦਾ ਸੀ,
ਉਹ ਵੀ ਜਿਮੀਦਾਰਾਂ ਦੀਂ ਵਗਾਰ ਕਰਕੇ ਕੁੱਲੀ ਬਣਾ ਸਕਦਾ ਸੀ,
ਜ਼ਿਮੀਦਾਰ ਜਦੋਂ ਵੀ ਚਾਹੇ ਕੁੱਲੀ ਢਾਹ ਦਿੰਦਾ ਸੀ
।
ਤੇ ਬੇ-ਇਜ਼ਤੀ ਦੀ ਗਲ ਹੀ ਨਾ ਕਰੋ ਕਿ ਸਭ ਦਲਿਤ ਨਰ-ਨਾਰੀਆਂ ਨੂੰ
ਕਿੰਨੀ ਨਮੋਸ਼ੀ ਵਿਚ ਜੀਵਨ ਵਸਰ ਕਰਨਾ ਪੈਂਦਾ ਸੀ
।
ਜਿਸ ਕਰਕੇ ਅਮਰੀਕਾ ਤੋਂ ਆਏ ਗਦਰੀ ਬਾਬਾ ਮੰਗੂ ਰਾਮ ਜੀ ਨੇ ਇਹ
ਬੀੜਾ ਚੁਕਿਆ ਸੀ
।
ਉਸ ਦੀਆਂ ਅਖਾਂ ਸਾਹਮਣੇ ਸਭ ਕੁਝ ਹੋ ਰਿਹਾ ਸੀ ਜਿਸਨੂੰ ਉਹ ਝਲ
ਨਾ ਸਕਿਆ ਤੇ ੧੯੨੫-੨੬ ਵਿਚ ਆਦਿ-ਧਰਮ ਮੰਡਲ ਸੰਸਥਾ ਬਣਾ ਕੇ ਉਚੀ
ਜਾਤੀਆਂ ਦੇ ਵਿਰੁਧ ਸੰਘਰਸ਼ ਆਰੰਭ ਦਿਤਾ
।
ਅਜ ਜੋ ਵੀ ਪੰਜਾਬੀ ਦਲਿਤ (ਪੜਿਆ ਲਿਖਿਆ,
ਅਫਸਰ ਜਾਂ ਰਾਜਨੇਤਾ) ਦੇਸ਼ ਦੇ ਅੰਦਰ ਜਾਂ ਬਾਹਰ ਕੁਰਸੀ (ਚੰਗੀ
ਜੀਵ ਕਟੀ ਕਰ ਰਿਹਾ ਹੈ) ਤੇ ਹੁਕਮਰਾਨ ਹੈ ਇਹ ਸਭ ਬਾਬਾ ਮੰਗੂ
ਰਾਮ ਜੀ ਦੀ ਬਦੋਲਤ ਹੀ ਹੈ
।
ਪੰਜਾਬ ਵਿਚ ਜਿਹੜੇ ਲੋਕ ਪੜੇ ਲਿਖੇ ਹਨ ਤਾਂ ਉਨ੍ਹਾਂ ਨੂੰ
ਆਦਿਧਰਮੀ ਵਜੋਂ ਫੀਸਾਂ ਮੁਆਫ ਜਾਂ ਵਜੀਫਾ,
ਜ਼ਮੀਨ ਵੇਚਣਾ ਅਤੇ ਖ੍ਰੀਦਣਾ ਅਤਿ ਆਦਿ ਸਭ ਹੀ ਬਾਬਾ ਮੰਗੂ ਰਾਮ
ਜੀ ਦੀ ਕੌਮ ਲਈ ਕੁਰਬਾਨੀ ਦਾ ਹੀ ਸਿਟਾ ਹੈ
।
ਸੋ ਅਜ ਜੋ ਵੀ ਬਾਹਰਲੇ ਦੇਸ਼ਾਂ ਵਿਚ ਦਲਿਤ ਖਾਂਦੇ ਪੀਂਦੇ ਹਨ ਇਹ
ਸਭ ਬਾਬਾ ਸਹਿਬ ਅੰਬੇਡਕਰ ਜੀ ਅਤੇ ਗਦਰੀ ਬਾਬਾ ਮੰਗੂ ਰਾਮ
ਮੁਗੋਵਾਲੀਆ ਜੀ ਦੀ ਹੀ ਬਦੌਲਤ ਹੈ
।
ਇਸਦੇ ਨਾਲ ਹੀ ਮੈਂ ਇਕ ਦੂਜੀ ਖਾਸ ਗਲ ਇਹ ਵੀ ਕਹਿਣ ਤੋਂ ਗੁਰੇਜ
ਨਹੀਂ ਕਰਾਂਗਾ ਉਹ ਇਹ ਹੈ ਕਿ ਈਸਾਈ ਧਰਮ ਜੋ ਕਿ ਇਕ ਇਨਸਾਨ ਨੂੰ
ਪਿਆਰ ਕਰਦਾ ਹੈ ਨਾਕਿ ਜਾਤ ਨੂੰ
।
ਜਿਸਨੇ ਦਿਖਾ ਦਿਤਾ ਹੈ ਕਿ ਸਭ ਹੀ ਇਨਸਾਨ ਬਰਾਬਰ ਹਨ,
ਕੋਈ ਵੀ ਕਿਸੇ ਨੂੰ ਹਕ ਨਹੀਂ ਹੈ ਕਿ ਉਹ ਦੂਸਰੇ ਨੂੰ ਆਪਣੀ ਜ਼ਾਤ
ਦੀ ਧੌਂਸ ਦੇ ਕੇ ਵਧੀਕੀਆਂ ਕਰੇ
।
ਸਦਕੇ ਇਸ ਯੁਰਪ ਜਿਹੇ ਦੇਸ਼ਾਂ ਦੇ ਜਿਨ੍ਹਾਂ ਨੇ ਗਰੀਬ ਦੇਸ਼ਾਂ ਦੇ
ਹਰ ਇਕ (ਇਥੋਂ ਤਕ ਕਿ ਲੰਗੜੇ ਲੂਲਿਆਂ ਨੂੰ ਵੀ) ਲੰਗੋਟੀ ਟੁਟੇ
ਹੋਏ ਨਾਗਰਿਕਾਂ ਨੂੰ ਬਰਾਬਰ ਅਧਿਕਾਰ ਦਿਤੇ ਹਨ
।
ਇਹ ਸਭ ਸਿਹਰਾ ਇਕ ਇਨਸਾਨੀਅਤ (ਅਸਲੀ ਧਰਮ) ਦੀ ਨਿਸ਼ਾਨੀ
ਕਹਿਲੋਂਦਾ ਹੈ ਨਾ ਕਿ ਜ਼ਾਤੀਵਾਦੀ ਧੌਂਸ ਦੀ
।
ਜੋਕਿ ਭਾਰਤ ਵਿਚ ਪੂਰੇ ਜੋਰਾਂ ਤੇ ਚਲ ਰਹੀ ਹੈ
।
ਅਜੇ ਵੀ ਹਿੰਦੂ ਜਾਂ ਸਿਖ ਧਰਮ ਵਿਚ ਚਮਾਰ,
ਚੂਹੜੇ,
ਮਜ਼ਹਬੀ ਜਾ ਰਵਿਦਾਸੀਏ ਕਰਕੇ ਪੁਕਾਰਿਆ ਜਾਂਦਾ ਹੈ
।
ਇਹ ਸਭ ਕਿਉਂ?
ਇਕ ਹੋਰ ਜਿਉਂਦੀ ਜਾਗਦੀ ਮਸਾਲ ਹੈ ਉਹ ਇਹ ਹੈ ਕਿ
“ਕੁਝ
ਸਮਾਂ ਪਹਿਲ਼ਾਂ ਜੋ ਯੁਪੀ ਜਾਂ ਬਿਹਾਰ ਦੇ ਦਲਿਤ ਭਰਾ ਜਿਨ੍ਹਾਂ
ਨੂੰ ਸਾਰਾ ਭਾਰਤ ਬਹੁਤ ਹੀ ਕਮੀਨੀ ਸੋਚ
“ਬਹੀਆ
ਜਾਂ ਬਈਆ”
ਸ਼ਬਦ ਨਾਲ ਦੇਖਦਾ ਅਤੇ ਬੁਲਾਉਂਦਾ ਹੈ
।
ਖਾਸ ਕਰਕੇ ਪੰਜ਼ਾਬ ਵਿਚ ਇਨ੍ਹਾਂ ਦਲਿਤ ਭਰਾਵਾਂ ਨੂੰ ਕਿੰਨੀ ਕ
ਇਜ਼ਤ ਨਾਲ ਸਦਦੇ ਜਾਂ ਬੁਲਾਂਦੇ ਹਨ
।
ਇਥੋਂ ਤਕ ਕਈ ਗਾਇਕਾਂ ਨੇ ਤਾਂ ਉਹਨਾਂ ਉਪਰ ਚੁਟਕਲੇ ਹੀ ਬਣਾਏ
ਹੋਏ ਹਨ
।
ਗਾਇਕ ਸਟੇਜਾਂ ਉਪਰ ਚੜਕੇ ਉਹਨਾਂ ਦੀ ਬੇਇਜ਼ਤੀ ਕਰਕੇ ਬੜੇ ਸਾਊ
ਦਿਖਾਉਂਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਬੇਇਜ਼ਤੀ ਦਾ ਮੁਲ ਵੀ
ਵਟਦੇ ਹਨ
।
ਇਸ ਲਈ ਕਿਥੇ ਹੈ ਧਰਮ ਦੀ ਇਨਸਾਨੀ ਪੀ੍ਰਭਾਸ਼ਾ?
ਪਰ ਜੇ ਕੋਈ ਪ੍ਰੀਭਾਸ਼ਾ ਦੇਖਣ ਨੂੰ ਮਿਲਦੀ ਹੈ ਤਾਂ ਉਹ ਹਨ ਯੁਰਪੀ
ਦੇਸ਼
।
ਅਜ ਜੋ ਵੀ ਯੁਰਪ ਦੇਸ਼ਾਂ ਵਿਚ ਗਰੀਬ ਲੋਗ,
ਉਹ ਵੀ ਲੁਕ ਛਿਪ ਕੇ ਆਏ ਹੋਏ ਹਨ,
ਪਰ ਕੁਝਾਂ ਵਿਚੋਂ ਤਾਂ ਕੁਝ ਕ ਸੈਟ ਹੋਣ ਤੇ ਬੜੇ ਧਰਮੀ ਬਣ
ਜਾਂਦੇ ਹਨ,
ਪਰ ਉਹਨ੍ਹਾਂ ਦੇ ਦਿਲ ਅਜੇ ਵੀ ਜ਼ਾਤੀ ਕੋਹੜ ਨਾਲ ਭਰੇ ਹੋਏ ਹਨ
।
ਇਥੇ ਅਗਰ ਕੋਈ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦਾ ਹੈ ਜਾਂ ਕਿਸੇ
ਨਾਲ ਵਧੀਕੀ ਕਰਦਾ ਹੈ ਤਾਂ ਸਜਾ ਮਿਲਦੀ ਹੈ
।
ਇਥੇ ਇਹ ਵੀ ਜਰੂਰੀ ਦਸਣਾ ਬਣਦਾ ਹੈ ਕਿ ਜੇ ਕਰ ਕੋਈ ਗੋਰਾ ਕਿਸੇ
ਵਿਦੇਸ਼ੀ ਨਾਲ ਨਸਲਵਾਦ ਜਾਂ ਫਰਕ ਕਰੇ ਤਾਂ ਸਾਰੇ ਹੀ ਵਿਦੇਸ਼ੀ
ਇਕਠੇ ਹੋ ਕੇ ਸੜਕਾਂ ਤੇ ਆ ਜਾਂਦੇ ਹਨ ਕਿ ਸਾਡੇ ਨਾਲ ਨਸਲਵਾਦ ਹੋ
ਰਿਹਾ ਹੈ,
ਜੋਕਿ ਆਮ ਅਖਬਾਰਾਂ ਵਿਚ ਦੇਖਣ ਨੂੰ ਮਿਲਦਾ ਹੈ
।
ਪਰ ਅਜਿਹੇ ਲੋਕ ਆਪਣੇ ਦੇਸ਼ ਵਿਚ ਗਰੀਬਾ ਨਾਲ ਕੀ ਕੀ ਵਧੀਕੀਆਂ ਕਰ
ਰਹੇ ਹਨ
।
ਅਜਿਹੇ ਲੋਕਾਂ ਨੂੰ ਉਥੇ ਨਹੀਂ ਦਿਸਦਾ ਕਿ ਅਸੀ ਵੀ ਇਨ੍ਹਾਂ
ਲੋਕਾਂ ਨੂੰ ਬਰਾਬਰ ਦੇ ਹਕ ਦੇਈਏ
।
ਪਰ ਭਾਰਤ ਵਰਗੇ ਦੇਸ਼ ਵਿਚੋਂ ਕਦੇ ਵੀ ਜ਼ਾਤ ਦਾ ਕੋਹੜ ਨਹੀਂ ਜਾ
ਸਕਦਾ
।
ਇਸ ਲਈ ਦਲਿਤ ਭਰਾਵੋ ਅੰਗਰੇਜੀ ਰਾਜ ਵਧੀਆ ਸੀ ਜਿਸਨੇ ਤੁਹਾਨੂੰ
ਇਹਨਾਂ ਜ਼ਾਲਮਾਂ ਦੀ ਚੁੰਗਲ ਵਿਚੋਂ ਬਾਹਰ ਨਿਕਲਣ ਦਾ ਤਰੀਕਾ ਤੇ
ਜਾਗਰਿਤੀ ਦਿਤੀ ਜਿਸ ਕਾਰਨ ਹੀ ਬਾਬਾ ਸਾਹਿਬ ਅਮਬੇਡਕਰ ਅਤੇ ਗਦਰੀ
ਬਾਬਾ ਮੰਗੂ ਰਾਮ ਮੁਗੋਵਾਲੀਆ ਵਰਗੇ ਪੜ ਸਕੇ ਤੇ ਜਿਨ੍ਹ ਨੇ
ਤੁਹਾਨੂੰ ਸਾਰਿਆਂ ਨੂੰ ਸਮਾਜਿਕ,
ਆਰਥਿਕ ਅਤੇ ਰਾਜਨੀਤਕ ਅਜ਼ਾਦੀ ਲੈ ਕੇ ਦਿਤੀ
।
ਇਨ੍ਹਾਂ ਮਹਾਨ ਸੂਰਮਿਆਂ ਦੀ ਮਿਹਰ ਦਾ ਸਦਕਾ ਹੀ ਹੈ ਜੋ ਅਜ ਲੀਡਰ,
ਬੁਧੀਜੀਵ,
ਅਫਸਰ ਵਗੈਰਾ ਵਗੈਰਾ ਕਹਾਉਂਦੇ ਹਨ ਅਤੇ ਵਖ ਵਖ ਅਹੁਦਿਆਂ ਤੇ ਬਣੀ
ਬੈਠੇ ਹਨ ਜੋ ਦਲਿਤਾਂ ਦੀ ਗਲ ਕਰਦੇ ਹਨ ਜਾਂ ਬਾਬਾ ਸਾਹਿਬ
ਅਮਬੇਡਕਰ ਜੀ ਦੀ ਜਾਂ ਸਤਿਗੁਰ ਰਵਿਦਾਸ ਜੀ(ਸਭ ਹੀ ਆਦੀ ਗੁਰੂਆਂ
ਦਾ) ਦੀ ਸੋਚ ਦੀ ਗਲ ਕਰਦੇ ਹਨ
।
ਹੁਣ ਸਮਾਂ ਆ ਗਿਆ ਹੈ ਇਹ ਸਭਨੂੰ ਖੁਦ ਹੀ ਪ੍ਰਖਣ ਦਾ ਕਿ ਇਸ ਸਾਲ
੨੦੧੧ ਵਿਚ ਹੋ ਰਹੀ ਮਰਦਮ-ਸ਼ੁਮਾਰੀ ਵਿਚ ਆਪਣਾ ਕੀ ਧਰਮ ਜਾਂ ਜ਼ਾਤ
ਲਿਖਾਂਦੇ ਹਨ?
ਭਾਰਤੀ ਸਰਕਾਰ ਦੀ ਸਹਿਮਤੀ ਵੀ ਜ਼ਾਤ ਦੇ ਅਦਾਰਤ ਹੀ ਮੰਨੀ ਗਈ ਹੈ
।
ਇਸ ਲਈ ਤੁਹਾਡੀ ਪੜਾਈ,
ਗਿਆਨ,
ਸਿਦਕ ਅਤੇ ਅਣਖ ਦੀ ਪ੍ਰਖ ਦਾ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ
ਆਦਿ ਜਨਾਂ ਦੀ ਅਣਖ ਨੂੰ ਸੰਭਾਲ ਕੇ ਰਖਦੇ ਹੋ ਜਾਂ ਫਿਰ ਕਿਵੇਂ?
ਇਸ ਸਵਾਲ ਦਾ ਜੁਆਬ ਤੁਹਾਡੇ ਹੀ ਸੋਚ ਤੇ ਨਿਰਭਰ ਕਰਦਾ ਹੈ ਕਿ
ਕਿੰਜ ਦੇਣਾ ਹੈ?
ਇਥੇ ਪਿਛੋਕੜ ਵਿਚ ਝਾਤੀ ਮਾਰਦੇ ਹੋਏ ਪਤਾ ਲਗਦਾ ਹੈ ਕਿ ੧੯੩੧ ਦੀ
ਮਰਦਮ ਸ਼ੁਮਾਰੀ ਵਿਚ ਬਾਬਾ ਮੰਗੂ ਰਾਮ ਜੀ ਦੁਆਰਾ ਅਰੰਭਿਆ
ਆਦਿ-ਧਰਮ ਅੰਦੋਲਨ ਨੇ ਪੰਜ ਲਖ ਦੇ ਕਰੀਬ ਆਦਿ-ਧਰਮੀ ਜ਼ਾਤ ਅਤੇ
ਧਰਮ ਲਿਖਾ ਕੇ ਦਸ ਦਿਤਾ ਸੀ ਜਦਕਿ ਉਦੋਂ ਜ਼ਾਤੀਵਾਦੀਆਂ ਦਾ ਬੜਾ
ਹੀ ਪ੍ਰਭਾਵ ਸੀ ਪਰ ਅਜ ਤਾਂ ਤੁਹਾਡੇ ਕੋਲ ਸਮਾਜਿਕ,
ਆਰਥਿਕ ਅਤੇ ਰਾਜਨੀਤਕ ਸਭ ਹੀ ਅਧਿਕਾਰ ਹਨ
।
ਇਨ੍ਹਾਂ ਸਭ ਅਧਿਕਾਰਾਂ ਦੀ ਠੀਕ ਵਰਤੋਂ ਕਿਵੇਂ ਕਰਨੀ ਹੈ ਇਹ
ਤੁਹਾਡੇ ਤੇ ਨਿਰਭਰ ਕਰਦਾ ਹੈ?
ਸਰ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜੋਰ ਬਾਜੂਏਂ ਕਿਤਨਾ ਕਾਤਲ ਮੇਂ ਹੈਂ,
ਭਗਤ ਸਿੰਘ ਜੀ ਦੇ ਇਹਨਾਂ ਸ਼ਬਦਾਂ ਵਾਂਗ ਮੈਦਾਨ ਵਿਚ ਨਿਤਰ ਸਕਦੇ
ਹੋ ਕਿ ਕਿਵੇਂ?
ਸੋ ਆਉ ਹੁਣ ਗਲ ਕਰੀਏ ਕਿ ਇਸ ਸਾਲ ੨੦੧੧ ਦੀ ਮਰਦਮ-ਸ਼ੁਮਾਰੀ ਬਾਰੇ
।
ਇਸ ਵਾਰੀ ਸਰਕਾਰ ਨੇ ਮਰਦਮ-ਸੁਮਾਰੀ ਫਾਰਮ ਵਿਚ ਜਰੂਰ ਹੀ ਕਈ
ਗੁੰਜਲਦਾਰ ਭੰਬਲ-ਭੂਸੇ ਪਾਏ ਹੋਏ ਹੋਣਗੇ
।
ਭਾਰਤ ਦੇ ੭੦% ਤੋਂ ਉਪਰ ਦਲਿਤਾਂ ਨੂੰ ਆਪੋ-ਆਪਣੇ ਧਰਮ ਦੇ ਕੋਡ
ਨੰਬਰਾਂ ਵਿਚ ਜਰੂਰ ਉਲਝਾਇਆ ਹੋਇਆ ਹੋਵੇਗਾ
।
ਕੀ ਅਜਿਹੇ ਭੰਬਲ-ਭੂਸੇ ਵਿਚ ਕੋਈ ਰਾਖਵੇਂ ਕਰਨ ਦਾ ਭੋਗ ਪਾਣ
ਵਾਲੀ ਕੋਈ ਚਾਲ ਤਾਂ ਨਹੀਂ ਹੋਵੇਗੀ
।
ਅਜਿਹੇ ਭੰਬਲ-ਭੂਸੇ ਤੋ ਸਾਵਧਾਨ ਰਹਿਣ ਲਈ ਸਾਨੂੰ ਬਹੁਤ ਹੀ
ਸੁਚੇਤ ਹੋਣਾ ਪਵੇਗਾ ਕਿ ਕਿਤੇ ਅਸੀਂ ਮਨੂਵਾਦੀ ਸੋਚ ਦੇ ਸ਼ਿਕਾਰ
ਤਾਂ ਨਹੀਂ ਹੋ ਰਹੇ ਤੇ ਫੇਸਲਾ ਕਰਨਾ ਹੋਵੇਗਾ ਕਿਹੜੀ ਜ਼ਾਤ ਅਤੇ
ਧਰਮ ਲਿਖਾਈਏ?
ਸੰਸਾਰ ਵਿਚ ਹਰ ਦੇਸ਼ ਦੇ ਹਰ ਨਾਗਰਿਕ ਭਾਵ ਮਰਦਮ ਨੂੰ ਉਸਦਾ ਲਿੰਗ,
ਪੁਲਿੰਗ,
ਜਨਮ,
ਰਹਾਇਸ਼,
ਮਾਂ-ਬਾਪ(ਬਲਦ),
ਪੜਾਈ,
ਕਿਤਾ,
ਜਾਇਦਾਦ,
ਜ਼ਾਤ ਅਤੇ ਧਰਮ ਆਦਿ ਬਾਰੇ ਪੁਛਿਆ ਜਾਂਦਾ ਹੈ
।
ਪਰ ਭਾਰਤ ਦੇ ਮਰਦਮ-ਸ਼ੁਮਾਰੀ ਫਾਰਮ ਵਿਚ ਦਲਿਤਾਂ ਨੂੰ ਭੁਲੇਖੇ
ਪਾਣ ਲਈ ਫਿਰ ਵੀ ਕੋਈ ਨਾ ਕੋਈ ਸੋਹੜੀ ਚਾਲ ਜਰੂਰ ਵਰਤੀ ਹੋਈ
ਹੋਵੇਗੀ
।
ਸੋ ਕੁਝ ਅਖਬਾਰੀ ਹਵਾਲਿਅ ਤੋਂ ਪਤਾ ਲਗਿਆ ਹੈ ਕਿ ਮਰਦਮ-ਸੁਮਾਰੀ
ਫਾਰਮ ਦੇ ਖਾਨਾ ਨੰ: ਵਿਚ ੭ ਵਿਚ ਧਰਮ ਦਾ ਕੋਡ ਅਤੇ ਧਰਮ ਦਾ ਨਾਮ
ਭਰਨਾ ਹੈ ਅਤੇ ਨਾਲ ਹੀ ਇਸਦੇ ਹੇਠਾਂ ਨੋਟ ਵਿਚ ਛੇ (ਹਿੰਦੂ,
ਮੁਸਲਿਮ,
ਈਸਾਈ,
ਬੋਧੀ,
ਜੈਨ ਅਤੇ ਸਿਖ) ਧਰਮਾਂ ਦੇ ਕੋਡ ਨੰ: ਦਿਤੇ ਹਨ
।
ਪਰ ਇਸਦੇ ਨਾਲ ਹੀ ਇਹ ਲਿਖਿਆ ਹੈ ਕਿ
“ਹੋਰ
ਧਰਮਾਂ ਵਾਸਤੇ ਸਿਰਫ ਧਰਮ ਦਾ ਨਾਮ ਹੀ ਲਿਖ ਦਿਤਾ ਜਾਵੇ”[
ਤੋਂ ਭਾਵ ਕਿ ਛੇ ਧਰਮਾ ਤੋਂ ਇਲਾਵਾ ਕਿਸੇ ਹੋਰ ਧਰਮ ਦਾ ਨਾਮ
ਲਿਖਿਆ ਜਾ ਸਕਦਾ ਹੈ
।
ਇਥੇ ਛਕ ਪੈਦਾ ਹੋ ਜਾਂਦਾ ਹੈ ਕਿ ਜੇ ਛੇ ਧਰਮਾਂ ਦੇ ਕੋਡ ਨੰ ਹੋ
ਸਕਦੇ ਹਨ ਤਾਂ ਕੀ ਬਾਕੀ ਹੋਰ ਧਰਮਾਂ ਦੇ ਕੋਡ ਨਹੀਂ ਸੀ ਹੋ ਸਕਦੇ
।
ਜਿਵੇਂ ਕਿ ਜੋ ਕਿ ਪੰਜਾਬ ਵਿਚ ਦਲਿਤਾਂ ਦਾ ਧਰਮ ਆਦਿ-ਧਰਮ ਹੈ
।
ਇਸੇ ਤਰਾਂ ਖਾਨਾ ਨੰ: ੮ ਵਿਚ ਜਾਤਾਂ ਅਤੇ ਜਨ ਜਾਤਾਂ ਲਿਖਣ
ਵਾਸਤੇ ਹੈ
।
ਇਸ ਵਿਚ ਵੀ ਹੇਠਾਂ ਇਕ ਨੋਟ ਲਿਖਿਆ ਹੋਇਆ ਹੈ ਕਿ
“
ਅਨਸੂਚਿਤ ਜਾਤੀ ਕੇਵਲ ਹਿੰਦੂ,
ਬੁਧ ਅਤੇ ਸਿਖ ਧਰਮ ਵਿਚੋਂ ਹੀ ਹੋ ਸਕਦੀ ਹੈ”
।
ਇਸ ਖਾਨੇ ਵਿਚ ਤਾਂ ਪੂਰਾ ਭਮਬਲ-ਭੂਸਾ ਹੈ
।
ਇਸ ਤੋਂ ਭਾਵ ਕਿ ਇਨ੍ਹਾਂ ਤਿੰਨਾਂ ਧਰਮਾਂ ਤੋਂ ਸਿਵਾਏ ਹੋਰ ਕੋਈ
ਵੀ ਧਰਮ ਲਿਖਾਣ ਵਾਲਾ ਅਨਸੁਚਿਤ ਜ਼ਾਤੀ ਵਿਚ ਨਹੀਂ ਮੰਨਿਆ ਜਾਵੇਗਾ
।
ਇਨ੍ਹਾਂ ਦੋ ਆਪਸ਼ਨਜ਼ ਤੋ ਪਤਾ ਲਗਦਾ ਹੈ ਕਿ ਪਹਿਲੀ ਗਲ ਹੈ ਕਿ ਨੰ:
੭ ਵਿਚ ਛੇ ਧਰਮਾਂ ਦੇ ਕੋਡਾਂ ਤੋਂ ਸਿਵਾਏ ਹੋਰ ਕੋਈ ਵੀ ਅੋਪਸ਼ਨ
ਨਹੀਂ ਦਿਤਾ ਗਿਆ
।
ਪਰ ਜੇ ਦੇ ਹੀ ਦਿਤਾ ਹੈ ਕਿ ਹੋਰ ਧਰਮ ਦਾ ਨਾਮ ਲਿਖਿਆ ਜਾ ਸਕਦਾ
ਹੇ
।
ਪਰ ਜਦੋ ਖਾਨਾ ਨੰ:੮ ਵਿਚ ਜਾਤ ਸਬੰਧੀ ਦੇਖਦੇ ਹਾਂ ਤਾਂ ਇਥੋਂ
ਪੂਰਾ ਛਕ ਪੈਦਾ ਹੋ ਜਾਂਦਾ ਹੈ ਕਿ
“ਅਗਰ
ਤਿੰਨਾਂ ਧਰਮਾਂ ਦੇ ਨਾਲ ਸੰਬਧਤ ਹੀ ਅਨਸੂਚਿਤ ਮਨਿਆ ਜਾਵੇਗਾ ਤਾਂ
ਫਿਰ ਪੰਜਾਬ ਦੇ ਆਦਿ-ਧਰਮੀਆਂ ਦੀ ਜਾਤ ਅਤੇ ਧਰਮ ਦਾ ਕੀ ਹੋਵੇਗਾ
।
ਇਥੇ ਦਾਲ ਵਿਚ ਕਾਲਾ ਕਾਲਾ ਹੀ ਨਹੀਂ ਸਗੋਂ ਸਾਰੀ ਦਾਲ ਨੂੰ ਬਨਾਣ
ਵਾਲੇ ਵੀ ਕਾਲੇ ਹੀ ਹਨ”
।
ਦੂਜੇ ਸ਼ਬਦਾਂ ਵਿਚ ਇਸ ਤੋਂ ਭਾਵ ਇਹੋ ਹੀ ਹੋ ਸਕਦਾ ਹੈ ਕਿ
ਤਿੰਨਾਂ ਧਰਮਾਂ ਤੋਂ ਬਾਹਰੀ ਅਨਸੂਚਿਤ ਜਾਤ ਲਿਖਾਣ ਵਾਲਾ
ਅਨਸੂਚਿਤ ਜਾਤੀ ਵਿਚ ਨਹੀ ਮੰਨਿਆ ਜਾਵੇਗਾ
।
ਅਗਰ ਅਜਿਹਾ ਹੋ ਜਾਂਦਾ ਹੈ ਤਾਂ ਕੀ ਉਨ੍ਹਾਂ ਨੂੰ ਰਾਖਵੇਕਰਣ
ਦੀਆਂ ਸਹੂਲਤਾਂ ਤੋਂ ਵਾਂਝੇ ਕਰ ਦਿਤਾ ਜਾਵੇਗਾ
।
ਸੋ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਅਜਿਹੀ ਸੌਹੜੀ ਸੋਚ ਦੇ
ਉਪਾਸ਼ਕ ਦਲਿਤਾਂ ਨੂੰ ਮੁੜ ਮਨੂਵਾਦੀ ਸਮਰਿਤੀਆਂ ਜਿਹੇ ਕਾਲੇ
ਕਨੂਨਾਂ ਨੂੰ ਥੋਪਣਾ ਤਾਂ ਨਹੀਂ ਚਾਹੁੰਦੇ ਹਨ
।
ਸੋ ਮਰਦਮ ਸ਼ੁਮਾਰੀ ਦੀ ਅਜਿਹੀ ਸੌਹੜੀ ਸੋਚ ਪ੍ਰਤੀ ਸਭ ਹੀ ਦਲਿਤਾਂ
ਦਾ ਹਕ ਬਣਦਾ ਹੈ ਕਿ ਕਿਸ ਤਰਾਂ ਜ਼ਾਤ ਅਤੇ ਧਰਮ ਨੂੰ ਆਦਿ-ਧਰਮ
ਲਿਖਾਇਆ ਜਾਵੇ
।
ਸੋ ਜੋ ਦਲਿਤ ਅਜ ਆਪਣੇ ਵਖਰੇ ਵਖਰੇ (ਨੇਤਾਜਨ,
ਕਨੂਨੀ ਮਾਹਰ,
ਵਕੀਲ,
ਵਿਦਵਾਨ,
ਬੁਧੀਜੀਵ ਅਤੇ ਸਮਾਜ ਸੇਵੀ ਸੰਸਥਾਵਾਂ ਭਾਵੇਂ ਭਾਰਤ ਜਾਂ ਯੁਰਪ,
ਕਨੇਡਾ ਅਮਰੀਕਾ ਅਤੇ ਅਸਟ੍ਰੇਲੀਆ ਵਿਚ ਕਿਉਂ ਨਾ ਹੋਣ) ਜਾਂ
ਅਹੁਦਿਆਂ ਤੇ ਹਨ,
ਸਭਨਾਂ ਨੂੰ ਹੀ ਚਾਹੀਦਾ ਹੈ ਕਿ ਆਪਣਾ ਆਪਣਾ ਵਿਚਾਰ ਜਰੂਰ ਵਿਮਰਸ਼
ਕਰਨ
।
ਜੇ ਅੰਬੇਡਕਰ ਜੀ ਨਾ ਹੁੰਦਾ ਤਾਂ ਜੋ ਅਜ ਕੋਈ ਵੀ ਕਿਸੇ ਵੀ
ਅਹੁਦੇ ਉਪਰ ਕਦੇ ਨਾ ਹੁੰਦਾ
।
ਭੀਮ ਰਾਓ ਜੀ ਜੋ ਸਾਡੇ ਲਈ ਕਰਕੇ ਗਏ ਹਨ ਤੇ ਹੁਣ ਸਾਡਾ (ਜੇ ਅਸੀ
ਉਨ੍ਹਾਂ ਦੇ ਪੈਰੋਕਾਰ ਜੋ ਨਾਹਰੇ ਲਗਾਉਂਦੇ ਸਾਹ ਨਹੀਂ ਲੈਦੇ)
ਫਰਜ਼ ਬਣਦਾ ਹੈ ਕਿ ਸਾਡੇ ਹਕਾਂ ਨੂੰ ਮਨੂਵਾਦੀ ਸੋਹੜੀ ਸੋਚ ਦਾ
ਪ੍ਰਛਾਵਾਂ ਵੀ ਨਾ ਪੈਣ ਦਿਤਾ ਜਾਵੇ
।
ਫਿਰ ਹੀ ਅਸੀਂ ਅਣਖੀ ਦਲਿਤ ਆਦੀਵਾਸੀਆਂ ਦੀ ਅਲਾਦ ਹੋਵਾਂਗੇ
।
ਸੋ ਸਭ ਹੀ ਦਲਿਤ ਭਰਾਵਾਂ ਨੂੰ ਇਹ ਸੁੰਹ ਖਾ ਲੈਣੀ ਚਾਹੀਦੀ ਹੈ
ਕਿ ਆਪਣੀ ਦਲਿਤ ਕੌਮ ਦੀ ਅਣਖ ਸਮਝਦੇ ਹੋਏ ਸਭ ਹੀ ਵਿਪਰਵਾਦੀ ਜਾਂ
ਜਾਤੀਵਾਦੀ ਧਰਮੀ ਠੇਕੇਦਾਰਾਂ ਨੂੰ ਮੂੰਹ ਦੀ ਖੁਆ ਦੇਈਏ ਤੇ ਸਾਬਤ
ਕਰ ਦੇਈਏ ਕਿ ਅਸੀਂ ਆਪਣੇ ਆਦਿ ਵਾਸੀਆਂ ਦੀ ਅਣਖੀ ਔਲਾਦ ਹਾਂ ਤੇ
ਅਸੀਂ ਸਭ ਇਕਠੇ ਹੀ ਹਾਂ
।
ਸਭ ਹੀ ਦਲਿਤ ਆਦਿ ਧਰਮੀ ਕਿਸੇ ਦੂਜੇ ਦੇ ਮਗਰ ਨਾ ਲਗਦੇ ਹੋਏ
ਬਾਬਾ ਸਾਹਿਬ ਅਮਬੇਡਕਰ ਭੀਮ ਰਾਓ ਅਤੇ ਗਦਰੀ ਬਾਬਾ ਮੰਗੂ ਰਾਮ ਜੀ
ਦੇ ਸੁਪਨਿਆਂ ਨੂੰ ਪੂਰਾ ਕਰ ਦਿਖਾਈਏ
।
ਸਭ ਹੀ ਆਦੀਵਾਸੀ ਆਪਣੀ ਜਾਤ ਆਦਿ-ਧਰਮੀ ਅਤੇ ਧਰਮ ਆਦਿ-ਧਰਮ
ਲਿਖਾਈਏ
।
ਸਿਖਿਅਤ ਹੋਵੋ! ਸੰਘਰਸ਼ ਕਰੋ!! ਇਕਠੇ ਹੋਵੋ!!! ਇਸ
ਸਲੋਗਨ(ਸ਼ਬਦਾਂ) ਨੂੰ ਹਰ ਕੋਈ ਜਾਣਦਾ ਹੈ,
ਬੋਲਦਾ ਹੈ
।
ਪਰ ਇਸ ਨੂੰ ਕਦੇ ਕਿਸੇ ਨੇ ਕਰਕੇ ਨਹੀਂ ਦਿਖਾਇਆ
।
ਸੋ ਇਸ ਮਰਦਮ-ਸ਼ੁਮਾਰੀ ਦੇ ਇਸ ਕੂਹਣੀ ਮੌੜ ਤੋਂ ਬਚਦੇ ਹੋਏ,
ਭੀਮ ਰਾਉ ਜੀ ਦੇ ਸੁਪਨਿਆਂ (ਇਸ ਸਾਲ ੨੦੧੧ ਦੀ ਮਰਦਮ-ਸ਼ੁਮਾਰੀ
ਵਿਚ) ਨੂੰ ਅਮਲੀ ਜਾਮਾ ਪਹਿਨਾਣਾ ਹੈ
।
ਜੈ ਆਦਿ ਵਤਨ! ਜੈ ਭੀਮ!! ਜੈ ਭਾਰਤ !!!
ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ
੦੫-੧੨-੨੦੧੦
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ
ਧੰਨਵਾਦ ਹੈ |