ਆਦਿ-ਕਵਿ ਸਤਿਗੁਰ ਵਾਲਮੀਕ
ਜੀ ਮਹਾਰਾਜ
ਸ਼ੁਭ
ਆਗਮਨ ਪੁਰਬ ਤੇ ਵਿਸ਼ੇਸ਼
ਭਾਰਤ
(ਜੰਬੂ ਦਵੀਪ) ਜੋਕਿ ਆਦਿ ਕਾਲ ਤੋਂ ਹੀ ਸਭ ਹੀ ਸ੍ਰੋਤਾਂ ਨਾਲ
ਭਰਪੂਰ ਸਵਰਗ ਮੰਨਿਆ ਜਾਂਦਾ ਸੀ।
ਭਾਰਤ-ਵਰਸ ਆਪਣੇ-ਆਪ ਵਿਚ ਆਦੀ ਸਾਭਿਯਤਾ ਦਾ ਇਕ ਸਿਰਮੌਰ ਸਭਯਕ
ਦੇਸਮ ਹੁੰਦਾ ਸੀ ਜਿਥੇ ਹਰ ਇਕ ਸੇਵਕ(ਨਾਗਰਿਕ) ਇਕਬਰਾਬਰ ਸਭ ਹੀ
ਹਕਾਂ ਦਾ ਮਾਣ ਪ੍ਰਾਪਤ ਕਰਦਾ ਸੀ।
ਇਥੋਂ ਦੇ ਸਭ ਹੀ ਸਭਿਯਕ ਲੋਕ ਅਹਿੰਸਾਵਾਦੀ ਹੁੰਦੇ ਸਨ,
ਉਸ ਸਚੇ
ਅਦਿ-ਅਦਲ ਦੀ ਅਦਾਲਤ ਵਿਚ ਸਤਿਯੁਗ ਜਾਣੀਕਿ ਬੇਗਮਪੁਰ ਜਾਂ ਸਚਖੰਡ
ਰੂਪੀ ਵਿਚਾਰਧਾਰਾ ਦੇ ਹਾਮੀ ਹੁੰਦੇ ਸਨ।
ਇਹ
ਇਕੋ ਹੀ ਵਿਚਾਰਧਾਰਾ ਵਿਚ ਵਿਸ਼ਵਾਸ ਰਖਦੇ ਸਨ ਭਾਵ
ਧਾਮ-ਏ-ਧੁਰ-ਦਰਗਾਹੀ,
ਪਾਕਿ-ਪਵਿਤਰ,
ਸਰਬਕਲਾ
ਭਰਪੂਰੇ,
ਮਾਧੋ,
ਪਰਵਰਦਿਗਾਰ
ਜੋਕਿ ਆਦਿਕਾਲ ਤੋਂ ਹੀ ਨਿਰੰਤਰ ਵੇਗਤਾ ਵਿਚ ਚਲਿਆ ਆਉਂਦਾ ਹੈ
ਅਤੇ ਇਸੇ ਤਰਾਂ ਚਲਦਾ ਵੀ ਰਹੇਗਾ।
ਖਲਾਅ ਵਿਚ ਜਿਨੇ੍ਹ ਵੀ,
ਜੋ ਵੀ
ਗ੍ਰਿਹ,
ਉਪ-ਗ੍ਰਿਹ
ਜਾਂ ਫਿਰ ਤਾਰੇ ਘੁੰਮ ਰਹੇ ਹਨ ਇਹ ਸਭ ਉਸ ਦੀ ਹੀ ਕ੍ਰਿਪਾ
(ਤਾਕਤ) ਨਾਲ ਘੁੰਮ ਰਹੇ ਹਨ. ਜਿਨ੍ਹਾਂ ਵਿਚੋਂ ਧਰਤੀ ਇਕੋ ਇਕ
ਅਜਿਹਾ ਗ੍ਰਿਹ ਹੈ ਜਿਸ ਉਪਰ ਪ੍ਰਵਰਦਿਗਾਰ ਦੀ ਸਾਜੀ ਹੋਈ ਚਾਰੇ
ਖਾਣੀਆਂ ਦੀ ਕਾਇਨਾਤ ਵਿਚਰ ਭਾਵ ਆਪਣਾ ਜੀਵਨ ਵਸਰ ਕਰ ਰਹੀ ਹੈ।
ਇਸ
ਮਨੁਖ ਨੇ ਆਪਣੇ-ਆਪ ਨੂੰ ਦੂਜੀਆਂ ਤਿੰਨ ਖਾਣੀਆਂ ਨਾਲੋਂ ਇਕ ਉਤਮ
ਖਾਣੀ ਮੰਨਿਆ ਹੈ।
ਇਹ
ਸੋਚ ਸਿਰਫ ਮਨੁਖ ਦੀ ਹੈ ਪਰ ਦੂਸਰੀਆਂ ਤਿੰਨੇ ਖਾਣੀਆਂ ਦੀ
ਨਿਗ੍ਹਾ ਵਿਚ ਮਨੁਖ ਦੀ ਕਿਹੋ ਜਿਹੀ ਖਾਣੀ ਹੋ ਸਕਦੀ ਹੈ,
ਇਹ ਸਭ ਉਸ
ਮਾਲਕ ਨੂੰ ਹੀ ਪਤਾ ਹੈ।
ਪਰ
ਅਸਲ ਵਿਚ ਕੁਦਰਤ ਦੀ ਵਿਆਪਕਤਾ ਇਕ ਦੂਜੇ ਦੀ ਕਾਇਮਤਾ ਲਈ ਸਭ
ਖਾਣੀ ਹੀ ਮਹਾਨ ਹਨ।
ਪਰ
ਬੰਦਾ ਪਿਟ ਪਿਟ ਕੇ ਇਹੋ ਹੀ ਕਹਿ ਰਿਹਾ ਹੈ ਕਿ ਬੰਦੇ ਦੀ ਉਤਮ
ਖਾਣੀ ਹੈ ਜਦਕਿ ਬਾਕੀਆਂ ਤਿੰਨਾਂ ਨੂੰ ਤੁਛ ਜਾਣਕੇ ਹਾਂ ਭਰਦਾ ਹੈ।
ਜੇ
ਇਸ ਵਿਚਾਰ ਨੂੰ ਦੀਰਗਤਾ ਵਿਚ ਲਈਏ ਤਾਂ ਪਤਾ ਚਲਦਾ ਹੈ ਕਿ ਜੇ
ਬੰਦੇ ਦੀ ਇੰਨ੍ਹੀ ਹੀ ਉਤਮ ਤੇ ਸੁਚਮ ਖਾਣੀ ਹੈ ਤਾਂ ਫਿਰ ਸਦੀਆਂ
ਤੋਂ ਚਲੇ ਆ ਰਹੇ ਮਨੁਖੀ ਵਰਤੀਰੇ ਵਿਚ ਜਾਤ-ਪਾਤ,
ਧਰਮ-ਅਧਰਮ,
ਪੜ-ਅਨਪੜ,
ਊਚ-ਨੀਚ,
ਅਮੀਰ-ਗਰੀਬ,
ਗੋਰਾ-ਕਾਲਾ
ਅਤਿ ਆਦਿਕ ਕੁਰੀਤੀਆਂ ਦੀ ਇੰਨ੍ਹੀ ਬੋਅ ਕਿਉਂ ਆਉਂਦੀ ਹੈ?
ਬੰਦੇ ਦੀਆਂ
ਅਜੇ ਵੀ ਸ਼ੇਰਾਂ-ਬਘਿਆੜਾਂ ਜਾਂ ਫਿਰ ਮਗਰ-ਮਛਾਂ ਜਿਹੀਆਂ ਕਰਤੂਤਾਂ
ਖਤਮ ਨਹੀਂ ਹੋਈਆਂ ਸਗੋਂ ਕਿ ਸੰਗੀਨ-ਕਰਤੂਤਾਂ ਦਾ ਰੂਪ ਲੈਂਦੀਆਂ
ਹੋਈਆਂ ਜ਼ਾਲਮ,
ਬਈਮਾਨ,
ਧੋਖਾਧੜੀ,
ਝੂਠ-ਝੁਠੇਈ,
ਈਰਖਾਈ,
ਅਤਿਯਾਚਾਰੀ
ਅਤੇ ਵਿਤਕਰੇ ਵਾਲੀਆਂ ਬਣ ਚੁਾਕੀਆਂ ਹਨ।
ਇਹੋ ਸਭ ਨਿਸ਼ਾਨੀਆਂ ਭਾਰਤ ਦੇਸ ਦੇ ਆਦੀਵਾਸੀਆਂ ਜਾਂ ਮੂਲ
ਨਿਵਾਸੀਆਂ ਦੀ ਮਹਾਨ ਧਰਤੀ ਤੇ ਅਜ ਤੋਂ ਕੋਈ ਛੇ ਜਾਂ ਸਤ ਹਜਾਰ
ਸਾਲ ਪਹਿਲਾਂ,
ਇਤਿਹਾਸ
ਅਨੁਸਾਰ ਬਾਹਰੋਂ (ਮਧ ਏਸ਼ੀਆ ਵਿਚੋਂ) ਆਏ ਅਸਭਿਯਕ ਆਰੀਅਨ ਲੋਕ ਜੋ
ਅਜ ਬ੍ਰਹਮਣਵਾਦ ਜਾਂ ਮਨੂਵਾਦੀ ਕਹਾਉਂਦੇ ਹਨ,
ਵਿਚੋ ਦੇਖਣ
ਨੂੰ ਮਿਲਦੀਆਂ ਹਨ।
ਇਨ੍ਹਾਂ ਆਰੀਅਨ ਲੋਕਾਂ ਦੀ ਇਸ ਕਾਣੀ (ਵਰਣ-ਪ੍ਰਣਡਲੀ) ਵੰਡ ਕਰਕੇ
ਹੀ ਇਸ ਮਹਾਨ ਭਾਰਤ ਦੇ ਆਦੀਵਾਸੀਆਂ ਜਾਂ ਮੂਲ ਨਿਵਾਸੀਆਂ ਨੂੰ
ਨੀਚ ਤੋਂ ਨੀਚ ਸਮਾਜਕ ਦੰਡ (ਜਾਣੀ ਕਿ ਸ਼ੂਦਰ,
ਅਛੂਤ,
ਹਰੀਜਨ ਅਤੇ
ਦਲਿਤ ਆਦਿਕ ਨਾਵਾਂ ਦੇ ਨਾਲ),
ਦੇ ਕੇ
ਕੁਚਲਦੇ ਜਾਂ ਦਰੜਦੇ ਆ ਰਹੇ ਹਨ।
ਇਸ
ਕਰਕੇ ਹੀ ਆਦੀਵਾਸੀਆਂ ਦੀ ਉਹ ਮਹਾਨ ਸਭਿਯਤਾ ਜਿਸਨੂੰ ਸਿੰਧੂ
ਘਾਟੀ ਦੀ ਸਭਿਯਤਾ ਕਿਹਾ ਜਾਂਦਾ ਸੀ,
ਜੋ ਕਿ
ਸੰਸਾਰ ਭਰ ਵਿਚ ਤੇਜਾਰਤ ਅਤੇ ਇਕ ਵਿਕਾਸਸ਼ੀਲ ਦੇਸਮ ਮੰਨਿਆ ਜਾਂਦਾ
ਸੀ।
ਜਿਸਦੀ ਤਬਾਹੀ ਇਨ੍ਹਾਂ ਆਰੀਅਨ ਲੋਗਾਂ ਦੀ ਹੀ ਕੋਝੀ ਘੁਸਪੇਠ ਚਾਲ
ਕਰਕੇ ਹੀ,
ਹੋਲੀ ਹੋਲੀ
ਹੋਈ. ਤੇ ਫਿਰ ਆਦੀਵਾਸੀਆਂ ਨੂੰ ਸਜਾਵਾਂ ਤੇ ਵਿਤਕਰਿਆਂ ਦੇ
ਪੁੜਾਂ ਵਿਚ ਦਰੜਦੇ ਹੋਏ,
ਬਾਹਰ
ਜੰਗਲਾਂ ਵਿਚ ਜੀਣ ਜਾਂ ਰਹਿਣ ਲਈ ਮਜਬੂਰ ਕਰ ਦਿਤਾ ਗਿਆ ਸੀ।
ਜਿਸ ਕਰਕੇ ਹੀ ਆਦੀਵਾਸੀਆਂ ਨੂੰ ਜੰਗਲਾਂ ਵਿਚ ਰਹਿਣਾ ਪੈ ਰਿਹਾ
ਸੀ।
ਪਰ
ਇਸ ਭਡਰਤ ਦੇ ਮਹਡਨ ੳਡਦੀਵਡਸੀੳਢ ਨੇ ਜੰਗਲਢ ਵਿਚ ਰਹਿੰਦੇ ਹੋਏ
ਵੀ ੳਡਪਣੀ ਅੁਸ ਮਹਡਨ ਸੰਸਕ੍ਰਿਤੀ ਦੇ ਜਨੂਨ ਨੂੰ ਆਪਣੀਆਂ ਪਰਬਲ
ਯੋਗਯਤਾਵਾਂ ਰਾਹੀਂ ਕਾਇਮ ਰਖਿਆ ਤੇ ਮਨੂਵਾਦੀ ਜਾਂ ਆਰੀਅਨ
(ਬ੍ਰਹਮਣ ਖਾਤਰੀ ਵੈਸ਼) ਲੋਕਾਂ ਨੂੰ ਸਮੇਂ ਸਮੇਂ ਤੇ ਮੂੰਹ ਦੀ
ਖਵਾਈ ਅਤੇ ਆਪਣੇ ਪੂਰਵਜਾਂ ਦੀ ਇਨਸਾਨੀਯਤ ਵਾਲੀ ਪ੍ਰਿਭਾਸ਼ਾ ਨੂੰ
ਪੁਨਰਸੰਜੀਵ ਕਰਕੇ ਦਿਖਾਇਆ।
ਇਸ
ਲਈ ਸਮੇਂ ਦੇ ਵਹਾਉ ਦੇ ਨਾਲ ਨਾਲ ਆਦੀਵਾਸੀਆਂ ਵਿਚੋਂ ਮਹਾਨ ਅਣਖੀ
ਸੂਰਬੀਰ,
ਯੋਧੇ,
ਵਿਦਵਾਨ,
ਤਪਸਵੀ,
ਰਾਜੇ-ਮਹਾਰਾਜੇ,
ਦਯਿਆਵਾਨ
ਅਤੇ ਰੂਹਾਨੀਯਤ ਦੇ ਥੰਮ ਜਿਹੀਆਂ ਰੁਹਾਂ ਨੇ ਪੁਰਬ ਧਾਰਨ ਕੀਤੇ।
ਜਿਨ੍ਹਾਂ ਵਿਚੋਂ ਉਸ ਸਮੇਂ ਦੇ ਮਹਾਨ ਯੋਧੇ,
ਸੂਰਮੇ,
ਤਪਸਵੀ,
ਅਲੋਕਿਕ
ਗਯਾਨ ਦੇ ਸਾਗਰ,
ਕਾਵਿ-ਗ੍ਰੰਥ 'ਰਮਾਇਣ'
ਦੇ ਪਹਿਲੇ
ਸੰਸਕ੍ਰਿਤਕ ਵਿਦਵਾਨ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜ ਜੀ ਨੇ
ਸਤ ਹਜਾਰ ਸਾਲ ਪਹਿਲਾਂ ਭਾਰਤ ਦੀ ਧਰਤੀ ਤੇ ਪੁਰਬ ਧਾਰਿਆ।
ਤਵਾਰੀਖ
ਮੁਤਾਬਕ ਜਨਮ ਤੋਂ ਵਾਲਮੀਕ ਜੀ ਨੂੰ ਇਸ ਨਾਮ ਨਾਲ ਨਹੀਂ ਜਾਣਿਆ
ਜਾਂਦਾ ਸੀ ਬਲਕਿ ਆਪ ਜੀ ਨੂੰ 'ਰਤਨਾਕਰਾ'
ਨਾਮ ਨਾਲ
ਪੁਕਾਰਿਆ ਜਾਂਦਾ ਸੀ।
ਇਹ
ਨਾਮ ਵਾਲਮੀਕ ਜੀ ਆਪਣੇ ਪਿਤਾ ਸੁਮਾਲੀ (ਪਰ ਕਈਆਂ ਦਾ ਮਤ
'ਪਰਚੇਤਾਸਾ'
ਬਿਆਨ ਕਰਦਾ
ਹੈ) ਦਾ ਪੁਤਰ ਸੀ ਜੋਕਿ ਕੋਲੀ ਜਾਂ ਭੀਲ ਜਾਣੀ ਕਿ ਦਰਾਵੜਾਂ
ਵਿਚੋਂ ਸੀ।
ਇਸ
ਨਾਮ ਦੀ ਪੁਸ਼ਟੀ ਨੂੰ ਨਾਰਦ ਮੁਨੀ(ਰਿਸ਼ੀ) ਸਬੰਧੀ ਮਨਘੜਤ ਕਹਾਣੀ
ਨਾਲ ਜੋੜਿਆ ਹੋਇਆ ਮਿਲਦਾ ਹੈ।
ਜਿਸ ਵਿਚ ਵਾਲਮੀਕ ਜੀ ਨੁੰ ਇਕ ਚੋਰ ਤੇ ਲੁਟੇਰਾ ਦਸਦੇ ਹੋਏ ਨਾਰਦ
ਵਲੋਂ ਇਹ ਦਰਸਾਇਆ ਗਿਆ ਹੈ “ਕਿ
ਪਾਪ ਕਰਨ ਨਾਲ ਤੇਰੇ ਸਾਰੇ ਪਰਵਾਰ ਨੂੰ ਸਜਾ ਨਹੀਂ ਬਲਕਿ ਸਿਰਫ
ਤੈਨੂੰ ਹੀ ਸਜਾ ਮਿਲੇਗੀ।
ਇਸ
ਲਈ ਤੂੰ 'ਮਰਾ
ਮਰਾ'
ਸ਼ਬਦ ਰਟੀ
ਜਾਣਾ ਤੇ ਫਿਰ ਰਾਮ ਰਾਮ ਬਣ ਜਾਵੇਗਾ ਜੋ ਤੇਰੀ ਭਗਤੀ ਦਾ ਅਧਾਰ
ਹੋ ਜਾਏਗਾ।
ਪਰ
ਇਸ ਸਬੰਧੀ (ਇਸ ਗਲ ਦੇ ਨਾਲ ਡਾ: ਪ੍ਰਸ਼ੋਤਮ ਲਾਲ ਭਾਰਗਵ ਆਪਣੇ
ਥੀਸਸ 'ਰਮਾਇਣਾ
ਏਨਕ'
ਵਿਚ ਦਸਦੇ
ਨੇ ਕਿ “ਵਾਲਮੀਕ
ਜੀ ਨੇ ਰਮਾਇਣ ਵਿਚ ਕਿਤੇ ਵੀ 'ਰਾਮ
ਰਾਮ'
ਨਹੀੰ
ਲਿਖਿਆ')
ਨਾਰਦ ਦੇ
ਕਹਿਣ ਤੇ ਵਾਲਮੀਕ ਜੀ ਨੇ ਇਸੇ ਹੀ ਤਰਾਂ ਕੀਤੀ ਤੇ ਭਗਤੀ ਕਰਨ ਲਈ
ਬੈਠ ਗਿਆ।
ਬਸ
ਐਸੀ ਲਗਨ ਲਗੀ ਸੁਰਤੀ ਜਾ ਜੁੜੀ ਭਗਤੀ ਵਿਚ ਅਖਾਂ ਬੰਦ ਹੋ ਗਈਆਂ,
ਸਰੀਰ ਦੀ
ਹਿਲਜੁਲ ਬੰਦ ਹੋ ਗਈ,
ਬਸ ਸਿਰਫ
ਤੇ ਸਿਰਫ ਸੁਰਤੀ ਲਗੀ ਹੋਈ ਸੀ,
ਅਜਿਹਾ ਹੋਣ
ਨਾਲ ਕਾਫੀ ਸਮਾ ਬੀਤ ਗਿਆ ਤੇ ਸਰੀਰ ਉਪਰ ਮਿਟੀ ਚੜ੍ਹ ਗਈ ਇਨ੍ਹੀ
ਚੜ ਗਈ ਕਿ ਕੀੜੀਆਂ ਨੇ ਆਪਣੇ ਘਰ ਬਣਾ ਲਏ ਅਰਥਾਤ ਭਗਤੀ ਤੇ
ਬੈਠਿਆਂ ਹੋਲੀ ਹੋਲੀ ਉਪਰ ਮਿਟੀ ਚੜ੍ਹ ਗਈ ਤੇ ਇਸ ਚੜ੍ਹੀ ਹੋਈ
ਮਿਟੀ ਵਿਚ ਕੀੜੀਆਂ ਦੇ ਭਾਉਣ ਜਿਹੇ ਬਣ ਗਏ।
ਕੋਈ ਵੀ ਨਾ ਪਛਾਣ ਸਕਿਆ।
ਫਿਰ ਨਾਰਦ ਜਦੋਂ ਆਇਆ ਤਾਂ ਦੇਖਿਆ ਕਿ ਰਿਸ਼ੀ ਭਗਤੀ ਵਿਚ ਭਰਪੂਰ
ਹੋ ਗਿਆ ਹੈ।
ਵਾਲਮੀਕ ਜੀ ਉਸ ਚੜ੍ਹੀ ਹੋਈ ਮਿਟੀ ਜਿਥੇ ਕੀੜੀਆਂ ਨੇ ਆਪਣੇ ਘਰ
ਬਣਾਏ ਹੋਏ ਸਨ,
ਵਿਚੋਂ ਉਠੇ
ਤੇ ਸੀਸ ਨਿਭਾਇਆ।
ਇਸਦੇ ਬਦਲੇ ਨਾਰਦ ਜੀ ਨੇ ਕਿਹਾ ਕਿ ਜਾਹ ਅਜ ਤੋਂ ਤੂੰ ਵਾਲਮੀਕ
ਹੋਇਆਂ'।
ਸੰਸਕ੍ਰਿਤ ਵਿਚ ਜਿਸਦਾ ਭਾਵ ਕੀੜੀਆਂ ਦੇ ਘਰੀਣੇ।
ਬਸ
ਉਸ ਦਿਨ ਤੋਂ ਹੀ ਆਪ ਜੀ ਦਾ ਨਾਮ ਵਾਲਮੀਕ ਨਾਲ ਪ੍ਰਸਿਧ ਹੋ ਗਿਆ।
ਪਰ
ਇਸ ਕਹਾਣੀ ਨੂੰ ਜਾਣਕੇ ਬੜਾ ਹੀ ਅਜ਼ੀਬ ਲਗਦਾ ਹੈ।
ਹੋਲੀ ਹੋਲੀ
ਆਪ ਜੀ ਦਾ ਦੁਨੀਆਂ ਵਿਚ ਜਸ ਹੋਣ ਲਗਾ।
ਹੁਣ ਵਾਲਮੀਕ ਜੀ ਨੇ ਆਪਣਾ ਆਸ਼ਰਮ ਬਣਾ ਲਿਆ।
ਇਕ
ਦਿਨ ਵਾਲਮੀਕ ਜੀ,
ਆਪਣੇ ਸੇਵਕ
'ਭਾਰਦਵਾਜ'
ਜਿਸਦੇ ਕੋਲ
ਕਪੜੇ ਫੜੇ ਹੋਏ ਸਨ,
ਗੰਗਾ ਨਦੀ
ਵਿਚ ਨਹਾਣ ਲਈ ਗਏ।
ਰਸਤੇ ਵਿਚ ਤਮਸਾ ਨਦੀ ਪਾਰ ਕਰਦੇ ਹੋਏ ਕੀ ਹੋਇਆ ਕਿ ਨਦੀ ਦਾ
ਪਾਣੀ ਬਹੁਤ ਸਾਫ ਸੀ।
“ਦੇਖ
ਇਕ ਚੰਗੇ ਆਦਮੀ ਦੇ ਹਿਰਦੇ ਵਾਂਗਰ ਇਸ ਨਦੀ ਦਾ ਪਾਣੀ ਕਿੰਨਾ ਸਾਫ
ਹੈ।
ਅਜ
ਮੈਂ ਇਸ ਨਦੀ ਦੇ ਪਾਣੀ ਵਿਚ ਇਸ਼ਨਾਨ ਕਰਾਂਗਾ।”
ਵਾਲਮੀਕ ਜੀ
ਨੇ ਆਪਣੇ ਸੇਵਕ ਨੂੰ ਕਿਹਾ।
ਵਾਲਮੀਕ ਜੀ ਨੇ ਅਜੇ ਨਦੀ ਵਿਚ ਪੈਰ ਰਖਿਆ ਹੀ ਸੀ ਤਾਂ ਅਚਾਨਕ ਹੀ
ਪੰਛੀਆਂ ਦੀ ਚਿਰਚਰਾਹਟ ਸੁਣਾਈ ਦਿਤੀ।
ਉਪਰ ਨੂੰ ਦੇਖਿਆ ਕਿ “ਦੋ
ਪੰਛੀਆਂ ਦਾ ਜੋੜਾ(ਬੰਗਲੇ) ਅਕਾਸ਼ ਵਿਚ ਉਡ ਰਿਹਾ ਸੀ।
ਵਾਲਮੀਕ ਜੀ ਨੇ ਇਸ ਉਡਦੇ ਜੋੜੇ ਨੂੰ ਦੇਖ ਕੇ ਖੁਸ਼ੀ ਮਹਿਸੂਸ
ਕੀਤੀ।”
ਪਰ ਜਕਦਮ
ਉਨ੍ਹਾਂ ਵਿਚੋਂ ਇਕ ਨਰ ਪੰਛੀ ਕਿਸੇ ਸ਼ਿਕਾਰੀ ਦੇ ਤੀਰ ਲਗਣ ਕਾਰਨ
ਹੇਠਾਂ ਡਿਗ ਪਿਆ।
ਇਹ
ਦੇਖਦੇ ਹੋਏ ਇਸਦਾ ਸਾਥੀ ਪੰਛੀ ਬਹੁਤ ਘਬਰਾ ਗਿਆ ਸੀ।
ਵਾਲਮੀਕ ਜੀ ਦਾ ਹਿਰਦਾ ਦਇਆ ਅਤੇ ਦੁਖ ਨਾਲ ਭਰ ਆਇਆ।
ਆਪ
ਨੇ ਆਲੇ-ਦੁਆਲੇ ਦੇਖਿਆ ਕਿ ਕੌਣ ਹੈ ਜਿਸਨੇ ਇਸ ਪੰਛੀ ਨੂੰ ਮਾਰਿਆ
ਹੈ?
ਨੇੜੇ ਕੀ
ਦੇਖਦਾ ਕਿ ਇਕ ਸ਼ਿਕਾਰੀ ਦੇ ਹਥ ਵਿਚ ਤੀਰ-ਕਮਾਨ ਸੀ ਜਿਸਨੇ ਭੋਜਨ
ਦੀ ਖਾਤਰ ਇਹ ਸਭ ਕੁਝ ਕੀਤਾ।
ਵਾਲਮੀਕ ਜੀ ਬਹੁਤ ਹੀ ਗੁਸੇ ਵਿਚ ਆਇਆ ਤੇ ਮੁਖ ਵਿਚੋਂ
ਸੰਸਕ੍ਰਿਤਕ ਭਾਸ਼ਾਈ ਵਚਨ ਨਿਕਾਲਿਆ ਕਿ “ਤੂੰ
ਜੋ ਇਸ ਖੁਸ਼ੀ ਵਿਚ ਵਸਦੇ ਜੋੜੇ ਵਿਚੋਂ ਇਕ ਨੂੰ ਮਾਰ ਗਿਰਾਇਆ ਹੈ,
ਤੂੰ ਵੀ
ਬਹੁਤੀ ਦੇਰ ਜਿਉਂਦਾ ਨਹੀਂ ਰਹੇਂਗਾ।”
ਜਿਸ ਤਰੀਕੇ
ਨਾਲ ਵਾਲਮੀਕ ਜੀ ਨੇ ਇਨ੍ਹਾਂ ਸ਼ਬਦਾਂ ਦਾ ਉਚਾਰਣ ਕੀਤਾ ਇਹ ਇਕ
ਸਲੋਕ ਦੀ ਤਰਾਂ ਸੀ।
ਸਲੋਕ ਜਿਸ ਤੋਂ ਭਾਵ ਦੋ ਸਤਰਾਂ ਦਾ ਬੰਦ।
ਭਾਵ ਜੋ ਪੰਛੀ ਦੀ ਇਸ ਦਰਦਨਾਇਕ ਉਦਾਸੀ ਕਰਕੇ ਵਾਲਮੀਕ ਜੀ ਨੇ
ਸ਼ਿਕਾਰੀ ਨੂੰ ਸਰਾਪ ਦੇ ਦਿਤਾ।
ਸ਼ਿਕਾਰੀ ਇਹ ਸੁਣਕੇ ਬਹੁਤ ਉਦਾਸ ਹੋਇਆ ਕਿ “ਵਾਲਮੀਕ
ਜੀ ਨੇ ਉਸਨੂੰ ਸਰਾਪ ਦੇ ਦਿਤਾ ਹੈ।”
ਉਸ ਸ਼ਿਕਾਰੀ
ਨੇ ਆਪਣੇ ਉਦਾਸ ਭਾਵਕਤਾ ਨੂੰ ਆਪ ਜੀ ਦੇ ਚੇਲੇ ਭਾਰਦਵਾਜ ਨੂੰ
ਦਸਿਆ।
ਪਰ
ਭਾਰਦਵਾਜ ਵੀ ਇਹ ਸੁਣਕੇ ਬਹੁਤ ਹੈਰਾਨ ਸੀ ਕਿ ਇਹ ਸਲੋਕ ਗੁਰੂ
(ਵਾਲਮੀਕ) ਜੀ ਦੇ ਮੁਖੋਂ ਪਹਿਲੀਵਾਰ ਉਹ ਵੀ ਸੰਸਕ੍ਰਿਤ ਭਾਸ਼ਾ
ਵਿਚ ਉਚਰਿਆ ਹੋਇਆ।
ਵਾਲਮੀਕ ਜੀ ਦਾ ਸੇਵਕ ਭਾਰਦਵਾਜ ਨਹਾਣ ਬਾਰੇ ਅਤੇ ਜੋ ਵੀ ਵਾਪਰਿਆ
ਬਾਰੇ ਸੋਚ ਰਿਹਾ ਸੀ।
ਵਾਪਸ ਆਸ਼ਰਮ ਚਲਾ ਗਿਆ ਪਰ ਸਲੋਕ ਬਾਰੇ ਹੀ ਸੋਚਦਾ ਰਿਹਾ।
ਬਸ
ਇਸ ਸਲੋਕ ਦੇ ਪ੍ਰਗਟਾੳ ਤੋਂ ਹੀ ਵਾਲਮੀਕ ਜੀ ਨੇ ਸੰਸਕ੍ਰਿਤ ਭਾਸ਼ਾ
ਵਿਚ ਇਕ ਬਹੁਤ ਵਡੀ ਕਵਿਤਾ ਦੇ ਰੂਪ ਵਿਚ ਰਮਾਇਣ ਲਿਖ ਦਿਤੀ ਜੋਕਿ
ਅਜ ਤਕ ਬਰਕਰਾਰ ਹੈ।
ਦੂਜੇ ਸ਼ਬਦਾਂ ਵਿਚ ਪੰਛੀ ਦੀ ਮੌਤ ਦੇ ਦੁਖ ਵਿਚ ਉਚਾਰਿਆ ਪਹਿਲਾ
ਸਲੋਕ ਵਾਲਮੀਕ ਜੀ ਦੇ ਅੰਦਰੂਨੀ ਵਿਦਵਤਾ ਨੂੰ ਪ੍ਰਗਟ ਕਰਦਾ ਹੈ
ਜਿਸ ਵਿਚੋਂ ਰਮਾਇਣ ਦਾ ਜਨਮ ਹੋਇਆ ਜੋ ਅਜ ਤਕ ਕਾਇਮ ਹੈ।
ਵਾਲਮੀਕ ਜੀ ਦੀ ਇਕ ਪੰਛੀ ਦੇ ਮਰ ਜਾਣ ਪ੍ਰਤੀ ਇੰਨੀ ਮਾਜੂਸੀ ਤੇ
ਰਹਿਮ ਭਰੀ ਹਰਕਤ ਹੋਣਾ ਇਹ ਇਸ਼ਾਰਾ ਕਰਦੀ ਹੈ ਕਿ ਵਾਲਮੀਕ ਜੀ
ਕਿਵੇਂ ਇਕ ਡਾਕੂ ਜਾਂ ਕਾਤਲ ਹੋ ਸਕਦੇ ਸਨ,
ਇਹ ਸਭ
ਮਨੂਵਾਦ ਦੀਆਂ ਰਾਮ ਚੰਦਰ ਨੂੰ ਉਭਾਰਨ ਲਈ ਮਨ-ਘੜ੍ਹਤ
ਪੈਂਤੜੇਬਾਜੀਆਂ ਘੜੀਆਂ ਹਨ।
ਇਸ
ਗਲ ਦੀ ਡਾ: ਐਸ,
ਐਨ,
ਐਮ-ਏ-ਪੀ-ਐਚ-ਡੀ ਆਪਣੀ “ਇੰਡੀਆ
ਇਨ ਦ ਰਮਾਇਣਾ ਏਜ”
ਵਿਚ ਪੁਸ਼ਟੀ
ਕਰਦੇ ਨੇ ਕਿ “ਭਗਵਾਨ
ਵਾਲਮੀਕ ਜੀ ਲੁਟੇਰੇ ਨਹੀਂ ਸੀ।”
ਸੋ ਜੋ
ਪਹਿਲਾ ਸਲੋਕ ਉਚਰਿਆ ਸੀ,
ਉਹ ਇੰਜ ਹੈ
ਕਿ:
ਮਾਂ
ਨਿਸ਼ਾਦਾ ਪ੍ਰਾਤਿਸ਼ਠਾਂ ਤਵਮਾਗਮ ਸ਼ਾਸਵਤੀਹਾ ਸਮਾਹ।
ਯਤ
ਕਰੋਂਚਮਿਥੁਨਾਦੇਕਮ ਅਵਧੀ ਕਾਮਮੋਹਿਤਮ॥
ਰਮਾਇਣ ਦੀ
ਰਚਨਾ ਕਰਨਾ: ਰਾਮਾਇਣਾ ਜੋਕਿ ਦੋ ਸ਼ਬਦਾਂ ਦੇ ਇਕਠ ਤੋ ਬਣਦਾ ਹੈ।
ਰਾਮ ਤੋਂ ਭਾਵ ਇਕੋ ਹੀ ਮੰਜ਼ਲ ਤੇ ਟਿਕੇ ਰਹਿਣਾ ਜਦ ਕਿ ਆਇਣ ਤੋਂ
ਭਾਵ ਵੇਗ ਜਾਂ ਜਾਣ ਲਈ ਰਸਤਾ ਅਰਥਾਤ ਉਹ ਰਸਤਾ ਜੋ ਉਸ ਸੁਪਰੀਮ
ਵਲ ਲੈ ਜਾਵੇ।
ਹੁਣ ਵਾਲਮੀਕ ਜੀ ਨੂੰ ਧਨੁਛ ਵਿਦਿਆ,
ਰੂਹਾਨੀ
ਵਿਦਿਆ ਅਤੇ ਸੰਸਕ੍ਰਿਤਕ ਕਾਵਿ ਰਚਨਾ ਦੀ ਮਾਹਰਤਾ ਪ੍ਰਾਪਤ ਹੋ ਗਈ।
ਵਾਲਮੀਕ ਜੀ ਨੂੰ ਪਹਿਲਾ ਆਦਿ ਅਤੇ ਸੰਸਕ੍ਰਿਤਕ-ਕਵੀ ਜਾਂ
ਸੰਸਕ੍ਰਿਤ ਦਾ ਪਹਿਲਾ ਸਹਿਤਕ ਕਵੀ ਮੰਨਿਆ ਜਾਂਦਾ ਹੈ।
ਜੋਕਿ ੫੦੦ ਬੀਸੀ ਤੋਂ ੧੦੦੦ ਬੀਸੀ ਦਰਮਿਆਨ ੨੪ ਹਜਾਰ ਸਲੋਕ,
ਜੋਕਿ ਸਤ
ਕਾਡਾਂ ਵਿਚ ਵਿਭਾਜਤ ਹੈ ਪਰ ਕਈ ਛੇ ਕਾਡ ਦਸਦੇ ਹਨ ਜਿਨ੍ਹਾਂ
ਵਿਚੋਂ ਉਤਰਾਮਾਇਣਾ ਕਾਂਡ ਨਹੀਂ ਮੰਨਿਆ ਜਾਂਦਾ।
ਰਮਾਇਣ ਵਿਚ ਅਯੋਧਿਆ ਦੇ ਰਾਜੇ ਰਾਮ,
ਸੀਤਾ ਅਤੇ
ਉਸਦੇ ਬਚਿਆਂ ਲਵ ਅਤੇ ਕੁਛ ਦਰਮਿਆਨ ਇਹ ਕਹਾਣੀ ਨੂੰ ਦਰਸਾਇਆ ਗਿਆ
ਹੈ।
ਰਾਮ-ਸੀਤਾ
ਦਾ ਦੇਸ ਨਿਕਾਲਾ ਅਤੇ ਰਾਵਣ ਨਾਲ ਯੁਧ ਖਤਮ ਹੋਣ ਤੋਂ ਬਾਅਦ,
ਜਦੋਂ
ਲਕਛਮਣ ਸਮੇਤ ਅਯੁਧਿਆ ਵਾਪਸ ਆਏ ਤਾਂ ਕੁਸਾਲਾ ਦੇਸ ਦਾ ਰਾਜਾ ਤੇ
ਸੀਤਾ ਦੇਵੀ ਰਾਣੀ ਕਹਾਣ ਲਗੇ।
ਹੁਣ ਰਾਜ ਬੜੇ ਖੁਸ਼ੀਆਂ ਵਿਚ ਚਲ ਰਿਹਾ ਸੀ।
ਪਰ
ਕੁਝ ਕ ਕਾਲ ਉਪਰੰਤ ਸੀਤਾ ਦੇਵੀ ਗਰਭਪਤੀ ਹੋ ਗਈ।
ਜਦੋਂ ਇਸ ਗਲ ਦਾ ਰਾਮ ਨੂੰ ਪਤਾ ਲਗਾ ਤੇ ਬੜਾ ਖੁਸ਼ ਹੋਇਆ ਤੇ
ਕਹਿਣ ਲਾਗਾ ਕਿ “ਸੀਤਾ
ਤੇਰੀ ਕੀ ਇਛਾ ਹੈ ਪੂਰੀ ਹੋਵੇਗੀ”
ਸੀਤਾ ਨੇ
ਇਸ ਗਲ ਤੋ ਪ੍ਰਸੰਨ ਹੋਕੇ ਆਪਣੀ ਇਛਾ ਜਾਹਰ ਕੀਤੀ ਕਿ “ਰਾਮ
ਜੀ ਮੇਰੀ ਹੋਰ ਕੀ ਇਛਾ ਹੋ ਸਕਦੀ ਹੈ ਬਸ ਇਹੋ ਹੀ ਹੈ ਕਿ ਜਦੋਂ
ਆਪਾਂ ਜੰਗਲਾਂ ਵਿਚ ਰਿਸ਼ੀਆਂ ਦੇ ਮਠਾਂ ਤੇ ਭਟਕਦੇ ਫਿਰਦੇ ਸੀ
ਜਿਨ੍ਹਾਂ ਨੇ ਸਿਰਫ ਆਪਾਂ ਨੂੰ ਸਹਾਰਾ ਦਿਤਾ।
ਮੈਂ ਰਿਸ਼ੀਆਂ ਦੇ ਘਰ ਵਾਲੀਆਂ ਨੂੰ ਕੁਝ ਵੀ ਭੇਟ ਨਹੀਂ ਕੀਤਾ
ਉਨ੍ਹਾਂ ਦੇ ਮੁੜ ਦਰਸ਼ਣ ਕਰਨਾ ਚਾਹੁੰਦੀ ਹਾਂ।
ਇਹੋ ਹੀ ਮੇਰੀ ਇਛਾ ਹੈ।”
ਇਹ ਸੁਣਕੇ
ਰਾਮ ਸੀਤਾ ਦੀ ਇਛਾ ਪੁਰੀ ਕਰਨ ਲਈ ਰਾਜੀ ਹੋ ਗਿਆ।
ਇਕ
ਸਵੇਰ ਨੂੰ ਰਾਮ ਚੰਦਰ ਜੋਕਿ ਰਾਜਾ ਦੀ ਹੈਸੀਅਤ ਸਬੰਧੀ ਕਰਤਵਾਂ
ਅਤੇ ਫਰਜ਼ਾਂ ਬਾਰੇ ਸੋਚ ਰਿਹਾ ਸੀ।
ਇਕ
ਮਹਿਲਾਂ ਦਾ ਰਾਂਖਸ਼ਕ ਆਇਆ ਤੇ ਕਹਿੰਦਾ ਕਿ “ਹੇ
ਰਾਜਨ ਕਈ ਦਿਨਾਂ ਤੋਂ ਮੈਂ ਅਯੁਧਿਆ ਦੇ ਲੋਕਾਂ ਦੇ ਮੂਹੋਂ ਆਪ ਜੀ
ਪ੍ਰਤੀ ਤਾਂ ਠੀਕ ਸੁਣ ਰਿਹਾ ਹਾਂ ਪਰ ਰਾਣੀ ਸੀਤਾ ਬਾਰੇ ਲੋਕਾਂ
ਦੀ ਰਾਏ ਠੀਕ ਨਹੀਂ ਹੈ।
ਕਹਿੰਦੇ ਨੇ ਕਿ “ਸੀਤਾ
ਰਾਵਣ ਦੀ ਕੈਦ ਵਿਚ ਰਹੀ ਹੈ।
ਕੀ
ਰਾਵਣ ਸੀਤਾ ਦੀ ਕੈਦ ਵਿਚ ਸੀ।
ਇਥੇ ਸੀਤਾ ਬਾਰੇ ਇਨਾ ਵਧੀਆ ਨਹੀ ਸੋਚਿਆ ਜਾਂਦਾ।
ਰਾਮਚੰਦਰ ਨੂੰ ਨਹੀਂ ਚਾਹੀਦਾ ਸੀ ਕਿ ਉਹ ਸੀਤਾ ਨੂੰ ਵਾਪਸ ਲੈ
ਆਉਂਦਾ।”
ਇਹ ਸੁਣਕੇ
ਰਾਮ ਚੰਦਰ ਬਹੁਤ ਦੁਖੀ ਹੋਇਆ।
ਹੁਣ ਰਾਮ ਚੰਦਰ ਨੇ ਆਪਣੇ ਅਪ ਨੂੰ ਬਚਾਣ ਲਈ ਸਭ ਕੁਝ ਸੋਚਦੇ ਹੋਏ
ਸੀਤਾ ਨੂੰ ਛਡਣ ਦਾ ਫੈਸਲਾ ਕਰ ਲਿਆ।”
ਰਾਮ ਚੰਦਰ
ਨੇ ਲਕਛਮਣ ਨੂੰ ਬੁਲਾਇਆ ਤੇ ਕਿਹਾ ਕਿ “ਸੀਤਾ
ਨੂੰ ਵਾਲਮੀਕ ਜੀ ਦੀ ਕੁਟੀਆ ਕੋਲ ਚੁਪਚੁਪੀਤੇ ਛਡ ਆ।
ਜੋ
ਕੁਝ ਵੀ ਸੀਤਾ ਨੂੰ ਚਾਹੀਦਾ ਹੈ ਦੇ ਦੇ ਪਰ ਦੂਰ ਛਡ ਆ।
ਲਛਮਣ ਨੇ ਆਪਣੇ ਭਰਾ ਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ।
ਲਕਛਮਣ ਨੇ ਸੀਤਾ ਨੂੰ ਅਸਲੀਅਤ ਦਸਣ ਤੋਂ ਬਿਨਾ ਰਥ ਵਿਚ ਬੈਠਾਇਆ
ਤੇ ਵਾਲਮੀਕ ਜੀ ਦੀ ਕੁਟੀਆ ਵਲ ਨੂੰ ਚਲ ਪਿਆ।
ਹੁਣ ਲਛਮਣ ਜਿਸਦੀਆਂ ਅਖਾਂ ਵਿਚ ਅਥਰੂ,
ਕੁਟੀਆ ਦੇ
ਨੇੜੇ ਤੇੜੇ ਆ ਪਹੁੰਚਾ ਤੇ ਕਹਿੰਦਾ ਕਿ “ਮਾਤਾ
ਸੀਤਾ ਰਾਮ ਨੇ ਮੈਨੂੰ ਆਪ ਜੀ ਨੂੰ ਇਸ ਜੰਗਲ ਵਿਚ ਛਡਣ ਲਈ ਕਿਹਾ
ਹੈ ਕਿਉਕਿ ਅਯੁਧਿਆ ਦੇ ਲੋਗ ਆਪ ਜੀ ਦੇ ਇਸ ਗਰਭ ਅਵਾਸਥਾ ਬਾਰੇ
ਗਲਤ ਗਲਾਂ ਕਹਿ ਰਹੇ ਹਨ।
ਜਿਸਦਾ ਰਾਮ ਚੰਦਰ ਨੂੰ ਬਹੁਤ ਦੁਖ ਹੋਇਆ।”
ਇਸ ਲਈ
ਲਛਮਣ ਸੀਤਾ ਨੂੰ ਗਰਭ ਅਵਸਥਾ ਵਿਚ ਰੋਂਦੀ-ਕੁਰਲਾਂਦੀ ਛਡਦਾ ਹੋਇਆ
ਵਾਪਸ ਅਯੁਧਿਆ ਪਹੁੰਚ ਗਿਆ।
ਲਛਮਣ ਦੇ
ਇਹ ਸ਼ਬਦ ਸੀਤਾ ਨੂੰ ਕਿਲਾਂ ਵਾਂਗ ਲਗੇ ਤੇ ਯਕੀਨ ਨਹੀਂ ਸੀ ਹੁੰਦਾ
ਕਿ ਕੀ ਮੇਰੇ ਘਰ ਵਾਲਾ ਇਸ ਤਰਾਂ ਵੀ ਕਰ ਸਕਦਾ ਹੈ।
ਇਸ
ਸਮੇਂ ਦੀ ਸਥਿਤੀ ਨੂੰ ਦੇਖਦੀ ਹੋਈ ਬੇ-ਬਸ ਹੁੰਦੀ ਹੋਈ ਗਸ਼ ਖਾ ਕੇ
ਧਰਤੀ ਤੇ ਡਿਗ ਪਈ।
ਸ਼ਾਇਦ ਮੇਰੀ ਮਾੜੀ ਕਿਸਮਤ ਹੋਵੇਗੀ।
ਬੜੀ ਯਾਰੋ-ਯਾਰ ਰੋਈ।
ਕੁਝ ਨਹੀਂ ਸੀ ਪਤਾ ਲਾਗਦਾ ਕਿ ਕੀ ਕਰੇ ਤੇ ਉਚੀ ਉਚੀ ਕੁਰਲਾ ਰਹੀ
ਸੀ ਕਿ ਕੋਈ ਹੈ ਜੋ ਮੈਨੂੰ ਬਚਾ ਜਾਂ ਮਦਦ ਕਰ ਸਕੇ।
ਇਸ
ਸਮੇਂ ਵਾਲਮੀਕ ਜੀ ਦੇ ਸ਼ਿਸ਼ ਉਨ੍ਹਾਂ ਵਾਸਤੇ ਫੁਲ ਇਕਠੇ ਕਰਨ ਲਈ
ਜੰਗਲ ਵਿਚ ਘੁੰਮ ਰਹੇ ਸਨ,
ਜਿਨ੍ਹਾਂ
ਨੇ ਸੀਤਾ ਦੀ ਅਵਾਜ ਸੁਣੀ ਤੇ ਜਕਦਮ ਉਸ ਕੋਲ ਆ ਗਏ ਤੇ ਪੁਛਿਆ ਕਿ
ਮਾਤਾ ਜੀ ਕੀ ਹੋਇਆ ਤੂੰ ਕੌਣ ਹੈ,
ਤੇਰਾ ਕੋਈ
ਵਾਲੀਵਾਰਸ ਨਹੀਂ ਹੈ।
ਬਸ
ਸੀਤਾ ਦੀ ਬੇਬਸੀ ਚੁਪ ਨੇ ਹੀ ਦਸ ਦਿਤਾ ਕਿ ਉਹ ਇਕਲੀ ਤੇ ਗਰਭਵਤੀ
ਹੈ ਜੋਕਿ ਬਚੇ ਨੁੰ ਜਨਮ ਦੇਣ ਦੀ ਪੀੜਾ ਵਿਚ ਹੈ।
ਸੇਵਕਾਂ ਨੇ ਬੜੀ ਨਿਮਰਤਾ ਤੇ ਰਹਿਮਦਿਲੀ ਨਾਲ ਸੀਤਾ ਜੀ ਨੂੰ
ਆਪਣੇ ਗੁਰੂ ਦੇ ਆਸ਼ਰਮ ਵਿਚ ਲੈ ਆਂਦਾ ਤੇ ਗੁਰੂ ਜੀ ਨੂੰ ਸਾਰਾ
ਹਾਲ ਸੁਣਾਇਆ।
ਹੁਣ
ਵਾਲਮੀਕ ਜੀ ਨੇ ਸੀਤਾ ਤੋਂ ਸਾਰੀ ਕਹਾਣੀ ਪੁਛੀ।
ਤੇ
ਫਿਰ ਸੀਤਾ ਨੇ ਸਾਰੀ ਹੀ ਆਪਣੀ ਵਿਥਿਆ ਸੁਣਾਈ।
ਸੀਤਾ ਦੀ ਇਹ ਸਾਰੀ ਕਹਾਣੀ ਸੁਣਕੇ ਵਾਲਮੀਕ ਜੀ ਨੇ ਇਕ ਔਰਤ ਨੂੰ
ਦੇਖ-ਭਾਲ ਕਰਨ ਲਈ ਰਖ ਦਿਤਾ।
ਇਥੇ ਸੀਤਾ ਜੀ ਨੇ ਦੋ ਬਚਿਆਂ ਨੂੰ ਜਨਮ ਦਿਤਾ ਤੇ ਵਡਲਮੀਕ ਜੀ ਨੇ
ਇਨ੍ਹਾਂ ਦੋ ਬਚਿਆਂ ਦਾ ਨਾਮ ਲਵ ਤੇ ਕੁਸ਼ ਰਖਿਆ।
ਪਰ
ਇਕ ਹੋਰ ਮਤ ਅਨੁਸਾਰ ਕਿ “ਇਕ
ਵਾਰੀ ਲਵ ਕਾਫੀ ਦੇਰ ਤਕ ਦੂਰ ਚਲਾ ਗਿਆ ਜਾਂ ਨਹੀਂ ਆਇਆ।
ਵਾਲਮੀਕ ਜੀ ਨੇ ਅਜਿਹਾ ਦੇਖਦੇ ਹੋਏ ਮਹਿਸੂਸ ਕੀਤਾ ਕਿ ਜਦੋਂ
ਸੀਤਾ ਆਵੇਗੀ ਤਾਂ ਲਵ ਨਹੀਂ ਹੋਵੇਗਾ ਤਾਂ ਬਹੁਤ ਮਾੜਾ ਸੋਚੇਗੀ
ਤੇ ਦੁਖੀ ਹੋਵੇਗੀ।
ਵਾਲਮੀਕ ਜੀ ਨੇ ਕੀ ਖੇਲ ਖੇਲਿਆ ਕਿ ਕੋਲ ਹੀ ਕੁਝ ਕਖ ਪਏ ਸਨ ਤੇ
ਆਪਣੀ ਤਪਸਿਆ ਦਾ ਸਹਾਰਾ ਲੈਂਦਾ ਹੋਇਆ,
ਉਨ੍ਹਾਂ
ਕਖਾਂ ਤੋਂ ਖੂ ਬ-ਖੂ ਲਵ ਵਰਗਾ ਹੀ ਬਚਾ ਬਣਾ।
ਪਰ
ਜਦੋਂ ਲਵ ਸਚ ਹੀ ਇਕ ਦਿਨ ਵਾਪਸ ਆ ਗਿਆ ਤਾਂ ਫਿਰ ਦੂਜੇ ਦਾ ਨਾਮ
ਕਸ਼ ਰਖਿਆ।
ਉਸ
ਸਮੇਂ ਵਿਚ ਲਵ ਦੇ ਨਾਮ ਤੇ ਲਵਪੁਰੀ ਜੋਕਿ ਅਜ ਪਾਕਿਸਤਾਨ ਵਿਚ
ਲਹੋਰ ਸ਼ਹਿਰ ਨਾਲ ਮਸ਼ਹੂਰ ਹੈ ਜਦਕਿ ਕੁਛ ਕਸੂਰ ਸ਼ਹਿਰ ਦੇ ਨਾਮ ਨਾਲ
ਜਾਣਿਆ ਜਾਂਦਾ ਹੈ।
ਆਸ਼ਰਮ ਵਿਚ ਸਭ ਹੀ ਬਚਿਆਂ ਨੂੰ ਪਿਆਰ ਕਰਨ ਲਗੇ ਤੇ ਇਹ ਸਭ ਦੇਖਦੇ
ਹੋਏ ਸੀਤਾ ਨੂੰ ਸਭ ਹੀ ਦੁਖ ਭੁਲ ਗਏ।
ਸਮੇਂ ਦੀ ਚਾਲ ਦੇ ਨਾਲ ਨਾਲ ਇਹ ਬਚੇ ਵਧਣ ਫੁਲਣ ਲਗੇ।
ਵਾਲਮੀਕ ਜੀ ਨੇ ਇਨ੍ਹਾਂ ਬਚਿਆਂ ਨੂੰ ਪੜਨਾ-ਲਿਖਣਾ ਤੇ ਲੜਾਈ
ਵਾਸਤੇ ਫੋਜੀ ਸਿਖਿਆ ਪ੍ਰਦਾਨ ਕੀਤੀ।
ਇਹ
ਬਚੇ ਵਾਲਮੀਕ ਜੀ ਦੇ ਲਿਖੇ ਹੋਏ ਸਲੋਕ ਆਰਤੀ ਦੇ ਰੂਪ ਵਿਚ ਗਾਇਨ
ਕਰਨ ਲਗੇ।
ਅਜਿਹਾ ਦੇਖ ਕੇ ਸੀਤਾ ਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ।
ਸਮੇਂ ਦੀ ਰਫਤਾਰ ਨਾਲ ਇਹ ਬਚੇ ਜੁਆਨ ਹੋਣ ਲਗੇ।
ਤੇ
ਇਸੇ ਸਮੇਂ ਦੁਰਾਨ ਰਮਾਇਣ ਵੀ ਪੂਰੀ ਹੋ ਗਈ ਸੀ।
ਹੁਣ ਇਹ ਬਚੇ ਸਾਰੀ ਹੀ ਰਮਾਇਣ ਮੂਹ ਜਬਾਨੀ ਜਾਣਦੇ ਸਨ।
ਇਹ
ਸੁਣਕੇ ਸੀਤਾ ਦੀਆਂ ਹੰਝੂਆਂ ਨਾਲ ਅਖਾਂ ਭਰ ਜਾਂਦੀਆਂ ਸਨ।
ਆਸ਼ਰਮ ਵਿਚ ਕੋਈ ਵੀ ਆਉਂਦਾ ਤਾਂ ਇਹ ਬਚੇ ਸਭ ਤੋਂ ਪਹਿਲਾਂ ਰਮਾਇਣ
ਗਾਉਂਦੇ।
ਜਦੋਂ ਰਾਮਾ
ਨੇ ਅਸ਼ਵਾਮੇਧਾ ਯਗਯਾ ਕੀਤਾ ਤਾਂ ਆਪਣਾ ਘੋੜਾ ਜੰਗਲ ਵਿਚ ਖੁਲਾ ਛਡ
ਦਿਤਾ ਤੇ ਨਾਲ ਹੀ ਉਸਦੇ ਗਲ ਵਿਚ ਪਟਾ ਲਿਖ ਕੇ ਪਾ ਦਿਤਾ ਕਿ
ਜਿਹੜਾ ਵੀ ਇਸ ਘੋੜੇ ਨੂੰ ਰੋਕੇਗਾ ਜਾਂ ਫੜੇਗਾ ਉਸਨੂੰ ਯੁਧ ਕਰਨਾ
ਹੋਵੇਗਾ।
ਉਹ
ਘੋੜਾ ਫਿਰਦਾ ਫਿਰਾਂਦਾ ਆਖਰ ਇਕ ਦਿਨ ਲਵ-ਕੁਛ ਦੇ ਨਿਗਾ ਪੈ ਗਿਆ
ਤੇ ਜੋ ਲਿਖਿਆ ਸੀ ਪੜਕੇ ਉਸ ਘੌੜੇ ਨੂੰ ਵਾਲਮੀਕ ਜੀ ਦੇ ਆਸ਼ਰਮ
ਵਿਚ ਬੰਨ ਦਿਤਾ ਤੇ ਲੜਾਈ ਕਰਨਾ ਮੰਜੂਰ ਕਰ ਲਿਆ।
ਗਲ
ਕੀ ਕਿ ਰਾਮ ਅਤੇ ਉਸਦੇ ਭਰਾ (ਭਰਤ,
ਸ਼ਤਰੂਘਨ
ਅਤੇ ਲਕਛਮਨ) ਫੋਜਾਂ ਨੇ ਲਵ-ਕੁਛ ਨਾਲ ਲੜਾਈ ਕੀਤੀ ਪਰ ਸਭ ਫੋਜ
ਮਾਰੀ ਗਈ ਜਿਸ ਵਿਚ ਰਾਮ ਦੇ ਭਰਾ ਵੀ ਸਨ।
ਆਖਰ ਰਾਮ ਨੂੰ ਸ਼ਿਕਸਤ ਝਲਣੀ ਪਈ ਉਹ ਵੀ ਆਪਣੇ ਬਚਿਆਂ ਲਵ-ਕੁਛ
ਕੋਲੋਂ।
ਇਥੇ ਰਾਮ ਆਪਣੇ ਪੁਤਰਾਂ ਦੀ ਪਛਾਣ ਕਰਦਾ ਹੋਇਆ ਕਿ ਜਿਸ ਵਾਲਮੀਕ
ਨੇ ਤੁਹਾਨੂੰ ਇਹ ਧਨੁਛ ਵਿਦਿਆ ਸਿਖਾਈ ਹੈ,
ਮਹਾਨ ਹੈ
ਵਾਲਮੀਕ ਜੀ।
ਹੁਣ ਇਥੇ ਸੀਤਾ ਨੁੰ ਪਤਾ ਸੀ ਕਿ ਸਾਰੀ ਫੋਜ ਜਿਸ ਵਿਚ ਰਾਮ ਦੇ
ਭਰਾ ਵੀ ਮਰ ਚੁਕੇ ਨੇ ਜੇ ਹੋ ਸਕੇ ਤਾਂ ਵਾਲਮੀਕ ਜੀ ਸਬਨਾਂ ਨੂੰ
ਜਿਉਂਦੇ ਵੀ ਕਰ ਸਕਦੇ ਹਨ।
ਤਾਂ ਕਹਿੰਦੇ ਨੇ ਕਿ ਵਾਲਮੀਕ ਜੀ ਨੇ ਇਹ ਦ੍ਰਿਸ਼ ਦੇਖਦੇ ਹੋਏ ਇਕ
ਅੰਮ੍ਰਿਤ ਤਿਆਰ ਕੀਤਾ ਤੇ ਸਾਰੀ ਹੀ ਮੈਦਾਨ ਵਿਚ ਮਰੀ ਪਈ ਸੈਨਾ
ਉੇਪਰ ਛਿੜਕ ਦਿਤਾ ਤੇ ਛਿੜਕਣ ਦੇ ਨਾਲ ਹੀ ਸਭ ਮੁੜ ਚਿੰਰੰਜੀਵ ਹੋ
ਗਏ ਤੇ ਵਾਲਮੀਕ ਜੀ ਦੀ ਜੈ ਜੈ ਕਾਰ ਹੋਣ ਲਗ ਪਈ।
ਜਿਥੇ ਇਹ ਜੰਗ ਹੋਇਆ ਭਾਵ ਜਿਥੇ ਲਵ ਤੇ ਕੁਛ ਪੈਦਾ ਹੋਏ ਸਨ ਅਜ
ਉਹ ਸਥਾਨ ਅੰਮ੍ਰਿਤਸਰ,
ਪੰਜਾਬ ਵਿਚ,
'ਰਾਮਤੀਰਥ'
ਨਾਮ ਨਾਲ
ਜਾਣਿਆ ਜਾਂਦਡਾ ਹੈ।
ਭਗਵਾਨ
ਵਾਲਮੀਕ ਜੀ ਨੂੰ ਕਹਾਣੀਆਂ ਵਿਚ ਚੋਰ-ਲੁਟੇਰਾ ਬਣਾ ਕੇ ਦਸਿਆ ਗਿਆ
ਹੈ।
ਜਦਕਿ ਇਹ ਸਰਾਸਰ ਨਿਰਅਧਾਰ ਹੈ।
ਭਗਵਾਨ ਵਾਲਮੀਕ ਜੀ ਭਾਰਤ ਦੇ ਆਦੀਵਾਸੀ ਦਰਾਵੜ ਭੀਲਾਂ ਵਿਚੋਂ ਸੀ
ਜਿਸ ਨੇ ਸਭ ਹੀ ਭੀਲ ਦਰਾਵੜਾਂ ਨੂੰ ਉਪਰ ਉਠਣ ਲਈ ਗਿਆਨ ਦਾ
ਪ੍ਰਗਟਾਵਾ ਦਿਤਾ।
ਜਿਸ ਨੇ ਰਾਮ ਚੰਦਰ ਦੀ ਸੈਨਾ ਅਤੇ ਪੁਤਰ ਲਵ ਕੁਸ਼ ਨੂੰ ਅਮ੍ਰਿੰਤ
ਜਲ ਦੇ ਛਟਿਆਂ ਰਾਹੀਂ ਸੰਜੀਵ ਕੀਤਾ ਆਪ ਜੀ ਦੇ ਹਿਰਦੇ ਵਿਚ ਕੀ
ਗਰੀਬ ਤੇ ਕੀ ਪੰਛੀਆਂ ਪ੍ਰਤੀ ਬਹੁਤ ਹੀ ਸੁਨੇਹ ਸੀ।
ਇਹ
ਜਾਣਿਆ ਜਾਂਦਾ ਸੀ ਕਿ ਆਪ ਜੀ ਦੇ ਆਸ਼ਰਮ ਵਿਚ ਸ਼ੇਰ ਅਤੇ ਹਿਰਨ
ਦੋਨੋਂ ਇਕਠੇ ਹੀ ਪਾਣੀ ਪੀ ਸਕਦੇ ਸਨ,
ਬਿਨਾਂ
ਕਿਸੇ ਭੋਅ ਤੋਂ।
ਕੁਝ ਖੋਜਕਾਰਾਂ ਮੁਤਾਬਕ ਇਹ ਮੰਨਿਆ ਗਿਆ ਹੈ ਕਿ ਸਤਿਯੁਗਾ ਵਿਚ
ਆਪ ਧਨੁਸ਼ ਵਿਦਿਆ ਦੀ ਮਾਹਰਤਾ ਕਾਰਨ ਆਪ ਦੇ ਕੋਲ ਕੋਈ ਤਿੰਨ ਲਖ
ਸ਼ਿਸ਼ ਸਨ ਅਤੇ ਤ੍ਰੇਤਾ ਯੁਗ ਵਿਚ ਹੋਰ ਵੀ ਵਧ ਕੇ ਚਾਰ ਲਖ ਹੋ ਗਏ
ਸਨ।
ਪੁਰਾਤਨ ਸਮੇਂ ਵਿਚ ਪ੍ਰਮਾਤਮਾ ਦੀ ਤਰਾਂ ਪੂਜਿਆ ਜਾਂਦਾ ਸੀ।
ਸਤਵੀਂ ਸਦੀ ਦੇ ਹਿੰਦ-ਚੀਨ ਚੰਪਾ ਰਾਜ ਵਿਚ ਵਾਲਮੀਕ ਮੰਦਰ ਵਿਚ
ਮੂਰਤੀ ਸਥਾਪਤ ਕਰਦੇ ਸਮੇਂ ਹਥ ਲਿਖਤ ਸ੍ਰੋਤਾਂ ਤੋਂ ਲਗਿਆ ਹੈ।
ਰਾਮ
ਤ੍ਰੇਤਾ ਯੁਗ ਵਿਚ ਆਇਆ ਜਦਕਿ ਵਾਲਮੀਕ ਜੀ ਹਜਰਾਂ ਸਾਲ ਪਹਿਲਾਂ
ਸਤਿ ਯੁਗ ਵਿਚ ਆਏ।
ਸਤਿਯੁਗ ਵਿਚ ਰਾਮ ਚੰਦਰ ਨੂੰ ਕਿਵੇਂ ਕੋਈ ਜਾਣ ਸਕਦਾ ਸੀ ਜੋਕਿ
ਹਜਾਰਾਂ ਸਾਲ ਪਿਛੋ ਜੰਮਿਆ।
ਕਿਉਂਕਿ ਸਤਿਯੁਗ ਵਿਚ ਲੋਗ ਕਦੇ ਵੀ ਝੂਠ ਨਹੀਂ ਬਲਕਿ ਸਚ ਬੋਲਦੇ
ਸਨ।
ਕੋਈ ਵੀ ਘਮਸਾਨ ਜਾਂ ਲੜਾਈ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ,
ਸਭ ਸ਼ਾਂਤੀ
ਹੀ ਵਰਸਦੀ ਸੀ।
ਹਰ
ਇਕ ਨੂੰ ਇਕ-ਦੂਜੇ ਉਪਰ ਪੂਰਨ ਵਿਸ਼ਵਾਸ ਹੁੰਦਾ ਸੀ।
ਹਰ
ਦਰਖਤ ਫਲਾਂ ਨਾਲ ਭਰਪੂਰ ਹੁੰਦਾ ਸੀ ਕੋਈ ਵੀ ਭੁਖਾ ਨਹੀਂ ਸੋਂਦਾ
ਸੀ।
ਉਹ
ਦੇਸ਼ ਜਿਥੇ ਬਰਾਬਰਤਾ,
ਸਚਾਈਪਨ,
ਸਹੀ ਨਿਯਾਂ,
ਸ੍ਰੋਤਾਂ
ਦੇ ਭੰਡਾਰ,
ਝੂਠ ਨੂੰ
ਕੋਈ ਸਥਾਨ ਨਹੀਂ,
ਕੋਈ ਕਤਲ
ਨਹੀਂ,
ਭਾਵ ਸਚ ਤੇ
ਸਚਿਆਈ ਦਾ ਬੋਲਬਾਲਾ ਹੁੰਦਾ ਸੀ।
ਇਸ
ਲਈ ਜਦ ਬੰਦੇ ਕੋਲ ਹਰ ਚੀਜ ਹੈ ਭਲਾਂ ਉਸਨੂੰ ਕੀ ਲੋੜ ਪਈ ਹੈ
ਲੁਟਣ ਜਾਂ ਮਾਰਨ ਦੀ?
ਇਸ ਲਈ ਉਸ
ਸਮੇਂ ਵਿਚ ਕੋਈ ਵੀ ਚੋਰ-ਲੁਟੇਰਾ ਨਹੀਂ ਹੁੰਦਾ ਸੀ।
ਇਸ
ਸੰਧਰਭ ਨੂੰ ਲੈਦਿਆਂ ਹੋਇਆਂ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ
ਵਾਲਮੀਕ ਜੀ 'ਮਰਾ
ਮਰਾ ਫਿਰ ਰਾਮ ਰਾਮ”
ਜਪਦੇ ਸੀ।
ਇਹ
ਹਾਲਤ ਤਦ ਪੈਦਾ ਹੁੰਦੇ ਨੇ ਜਦੋਂ ਭੁਖਮਰੀ ਪਈ ਹੋਵੇ।
ਜਿਥੇ ਹਰ ਚੀਜ ਦੀ ਘਾਟ ਹੋਵੇ।
ਜਾਂ ਫਿਰ ਜਾਤ-ਪਾਤ ਜਾਂ ਅਮੀਰੀ-ਗਰੀਬੀ ਦਾ ਫਰਕ ਹੋਵੇ।
ਵਾਲਮੀਕ ਜੀ ਦੇ ਜੀਵਨ ਸਬੰਧੀ ਕੁਝ ਲੋਕ ਦੋ ਤਰਾਂ ਦੇ ਵਿਚਾਰ
ਦਿੰਦੇ ਹਨ।
ਪਹਿਲਾ ਕਿ ਵਾਲਮੀਕ ਇਕ ਉਚੀ ਬ੍ਰਹਮਣ ਕੁਲ ਵਿਚ ਜਨਮਿਆ ਜਦਕਿ
ਦੂਜੇ ਪਾਸੇ ਵਾਲਮੀਕ ਜੀ ਨੂੰ ਇਕ ਪਾਪੀ,
ਚੋਰ-ਲੁਟੇਰਾ ਹੋਣ ਤੋਂ ਬਾਅਦ ਵਾਲਮੀਕ ਬਣਨਾ ਦਸਦੇ ਹਨ।
ਇਹੋ ਜਿਹੀਆਂ ਮਨ-ਘੜਤ ਕਹਾਣੀਆਂ ਵੈਸ਼ਨਵਖੰਡ,
ਅਵੰਤਿਆਂਖੰਡ,
ਪ੍ਰਭਾਸਖੰਡ
ਅਤੇ ਨਾਗਾਰਖੰਡ ਵਿਚ ਲਿਖੀਆਂ ਗਈਆਂ ਹਨ।
ਇਸ
ਲਈ ਇਹੋ ਜਿਹੀਆਂ ਕਾਡਾਂ ਮਨੂਵਾਦੀ ਜਾਂ ਬ੍ਰਹਮਣਵਾਦੀ ਰੋਗੀ
ਦਿਮਾਗਾਂ ਦੀਆਂ ਹੀ ਹੋ ਸਕਦੀਆਂ।
ਇਥੇ ਹੁਣ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਇਹੋ ਜਿਹੀਆਂ
ਕਹਾਣੀਆਂ ਨੂੰ ਕੋਣ ਤੇ ਕਿਉਂ ਘੜਿਆ ਜਾਦੀਆਂ ਹਨ?
ਇਕੋ ਹੀ
ਜੁਆਬ ਹੋ ਸਕਦਾ ਹੈ ਕਿ ਰਾਜਨੀਤਕ ਸਤਾ।
ਭੋਲੇ ਭਾਲੇ ਲੋਕਾਂ ਨੂੰ ਧਰਮ ਦਾ ਹਊਆ ਦੇ ਕੇ ਉਨ੍ਹਾਂ ਦੀ
ਪੋਲੀ-ਧੇਲੀ ਨੂੰ ਲੁਟਣ ਦਾ ਇਕ ਮਿਠੀ ਜ਼ਹਿਰ ਜਿਹਾ ਸਾਧਨ ਹੈ।
ਇਹ
ਵੀ ਸਚ ਹੈ ਕਿ ਮਨੂਵਾਦ ਸਮੇਂ ਚੌਥਾ ਵਰਣ ਬਿਲਕੁਲ ਹੀ ਰਬ ਜਾਂ
ਹੋਰਾਂ ਤਿੰਨਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਤੋਂ ਅਸਮਰਥ ਸੀ।
ਇਸ
ਲਈ ਹੋਰ ਵੀ ਸਾਫ ਹੋ ਜਾਂਦਾ ਹੈ ਕਿ ਇਹ ਸਭ ਰਾਮ ਦਾ ਨਾਮ ਮਸ਼ਹੂਰ
ਕਰਨ ਦੇ ਲਈ ਵਾਲਮੀਕ ਜੀ ਜਾਂ ਹੋਰ ਵੀ ਕਈ ਮਹਾਨ ਆਦੀਵਾਸੀ ਦੇ
ਨਾਮਾਂ ਨਾਲ ਇਹ ਮਨ-ਘੜਤ ਕਹਾਣੀਆਂ ਘੜ ਦਿਤੀਆਂ।
ਸੋ
ਬਿਨਾ ਕਿਸੇ ਵੀ ਅਤਿ-ਕਥਨੀ ਤੋਂ ਇਹ ਕਹਿਣਾ ਬਹੁਤ ਹੀ ਗਰਭ ਵਾਲੀ
ਗਲ ਹੋਵੇਗੀ ਕਿ ਸਤਿਗੁਰ ਵਾਲਮੀਕ ਜੀ ਇਕ ਬਹੁਤ ਹੀ ਮਹਾਨ
ਫਿਲਾਸਫਰ,
ਧਨੁਛ
ਵਿਦਿਅਕ,
ਸਂਗੀਤਕ
ਵਿਦਿਅਕ,
ਸੰਸਕਿਰਤਕ
ਵਿਦਿਅਕ ਅਤੇ ਯੋਗ (ਤਪਸਿਅਕ) ਵਿਦਿਅਕ ਅਤਿ ਆਦਿਕ ਦੇ ਮਾਲਕ ਸਨ।
ਵਾਲਮੀਕ ਜੀ ਦਲਿਤਾਂ ਭਾਵ ਭੀਲ ਦਰਾਵੜ ਸ਼ੂਦਰਾਂ ਵਿਚੋ ਹੁੰਦਾ
ਹੋਇਆ ਕਿਸ ਸਥਾਨ ਨੂੰ ਪ੍ਰਾਪਤ ਹੋਇਆ।
ਉਸ
ਸਮੇਂ ਅਨੁਸਾਰ ਤਿੰਨੇ ਵਰਣ ਸ਼ੂਦਰਾਂ ਤੋ ਜਾਲਮ ਘ੍ਰਿਣਾ ਕਰਦੇ ਸਨ
ਤੇ ਅਜੇ ਵੀ ਚਲ ਰਹੀ ਹੈ।
ਪਰ
ਘ੍ਰਿਣਾ ਕਰਨ ਵਾਲਿਆਂ ਦਾ ਰਾਜਾ 'ਰਾਮ'
ਖੁਦ ਚਲਕੇ
ਚਰਨੀ ਆਇਆ ਇਥੋਂ ਤਕ ਕਿ ਉਸਦੇ ਬਚਿਆਂ ਨੁੰ ਪਾਲਿਆ ਤੇ ਘਰਵਾਲੀ
'ਸੀਤਾ'
ਨੁੰ
ਬਾ-ਇਜ਼ਤ ਸ਼ਰਨ ਦਿਤੀ।
ਦਲਿਤਾਂ ਦੇ ਹਿਰਦੇ ਫਿਰ ਵੀ ਦਇਆ ਦੇ ਸਮੁੰਦਰ ਹੁੰਦੇ ਹਨ ਪਰ
ਮਨੂਵਾਦੀ ਸੋਚ ਇੰਨਾ ਕੁਝ ਦੇਖਦੀ ਹੋਈ ਫਿਰ ਵੀ ਛੂਆ-ਛਾਤ ਅਤੇ
ਜ਼ੁਲਮ ਕਰਨ ਤੋਂ ਬਾਜ ਨਹੀਂ ਆਉਂਦੀ।
ਸਤਿਗੁਰ ਵਾਲਮੀਕ ਜੀ ਦੀ ਹਰ ਇਕ ਪ੍ਰਬਲ ਤੇ ਪੂਰਨ ਯੋਗਤਾ ਨੂੰ
ਰਾਮ ਜਾਂ ਨਾਰਦ ਦੇ ਨਾਮ ਨਾਲ ਜੋੜ ਕੇ ਦਿਖਾਣੋ ਬਾਜ ਨਹੀਂ ਆਉਂਦੇ।
ਸੋ
ਭਾਰਤ ਵਰਸ ਦੇ ਮਹਾਨ ਤੇ ਸੂਰਬੀਰ ਆਦੀਵਾਸੀਆਂ ਸਭ ਨੂੰ ਫਕਰ ਹੋਣਾ
ਚਾਹੀਦਾ ਹੈ ਕਿ ਉਸ ਸਮੇਂ ਜਦੋਂ ਬ੍ਰਹਮਣਵਾਦ (ਤਿੰਨੇ ਵਰਣਾਂ) ਦਾ
ਬਹੁਤ ਹੀ ਤਸ਼ਦਦ ਸੀ,
ਉਸ ਸਮੇਂ
ਵਿਚ ਇਸ ਭਾਰਤ ਦੀ ਧਰਤੀ ਤੇ ਵਖ ਵਖ ਸਮਿਆਂ ਵਿਚ ਮਹਾਨ
ਆਦੀਵਾਸੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਹੋ ਜਿਹੇ ਜਾਲਮ ਤੇ
ਝੂਠੇ ਰਬਾਂ ਦਾ ਮੂਹ ਮੋੜਕੇ ਦਿਖਾਇਆ ਜਿਨ੍ਹਾਂ ਵਿਚੋਂ ਮਹਾਰਾਜਾ
ਲੰਕਾ ਦਾ ਮਾਲਕ ਰਾਵਣ ਜੀ (ਜਿਸਦੀ ਦੁਸਿਹਰੇ ਵਾਲੇ ਦਿਨ ਮੋਤ ਦਾ
ਜਸ਼ਨ ਹਰ ਸਾਲ ਬੇਇਜਤ ਤਰੀਕੇ ਨਾਲ ਮਨਾਉਂਦੇ ਆ ਰਹੇ ਹਨ ਜਦਕਿ
ਦੀਵਾਲੀ ਰਾਮ ਚੰਦਰ ਬਨਵਾਸ ਕਟਕੇ ਵਾਪਸ ਆਣ ਦੀ ਖੁਸ਼ੀ ਵਿਚ ਮਨਾਈ
ਜਾਂਦੀ ਹੈ)।
ਅਸਲ ਵਿਚ ਦੀਵਾਲੀ ਆਦੀਵਾਸੀਆਂ ਦਾ ਹੀ ਤਿਉਹਾਰ ਹੈ ਜੋਕਿ
ਆਦਿ-ਕਾਲ ਤੋਂ ਹੀ ਆਪਣੇ ਰਾਜੇ-ਮਹਾਰਾਜੇ ਅਤੇ ਰੂਹਾਨੀ ਪੂਰਵਜਾਂ
ਪ੍ਰਤੀ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਦੀਵੇ ਬਾਲ ਕੇ ਕੀਤਾ ਜਾਦਾ
ਸੀ।
ਇਸ
ਲਈ ਆਦੀਵਾਸੀਆਂ ਨੂੰ ਆਪਣੇ ਭਗਵਾਨਾਂ ਵਾਲੇ ਦਿਨ ਇਹ ਦੀਵੇ ਬਾਲਕੇ
ਖੁਸ਼ੀ ਮਨਾਣੀ ਚਾਹੀਦੀ ਹੈ ਨਾ ਕਿ ਮਨੂਵਾਦੀ ਜਾਲਮ ਵਿਚਾਰਧਾਰਕਾਂ
ਦੀ) ਰਾਜੇ ਅਤੇ ਯੋਧੇ ਬਾਲੀ-ਸਗਰੀਬ(ਦੋਨੋ ਸਕੇ ਭਾਈ) ਜਿਨ੍ਹਾਂ
ਵਿਚੋਂ ਉਸੇ ਰਾਮ ਨੇ ਸਗਰੀਬ ਨੂੰ ਧੋਖੇ ਨਾਲ ਮਾਰ ਦਿਤਾ ਸੀ),
ਸ਼ੰਭੂਕ
ਰਿਸ਼ੀ ਜੀ,
ਮਾਤਾ
ਭੀਲਣੀ,
ਛਿਬਰੀ ਜੀ,
ਭਾਈ ਜੈਤਾ
ਜੀ,
ਭਾਈ ਸੰਗਤ
ਜੀ ਅਤੇ ਹੋਰ ਵੀ ਅਣਗਿਣਤ ਅਤਿ ਆਦਿਕ ਹੋਏ ਹਨ।
ਪਰ
ਫਿਰ ਵੀ ਉਹੀ ਜਾਤ-ਪਾਤ ਤੇ ਜਾਲਮ ਕੀੜੇ ਜੋਕਿ ਅਜੇ ਵੀ ਹੰਕਾਰ
ਵਿਚ ਫਸੇ ਹੋਏ ਹਨ ਤੇ ਇਹੋ ਜਿਹੇ ਕਦੇ ਵੀ ਤੂਹਾਨੂੰ ਰਾਜ
ਸੁਲਾ-ਸਫਾਈ (ਨਾਲ ਨਹੀਂ ਦੇਣ ਵਾਲੇ) ਜਾਂ ਨਹੀਂ ਦੇ ਸਕਦੇ।
ਇਸ
ਲਈ ਜਿਵੇਂ ਸਤਿਗੁਰ ਵਾਲਮੀਕ ਜੀ ਨੇ ਹਰਇਕ ਵਿਦਿਆ ਦੇ ਨਾਲ ਨਾਲ
ਧਨੁਛ ਵਿਦਿਆ(ਮਿਲਟਰੀ ਅਤੇ ਅਰਟਿਲਰੀ) ਨੂੰ ਜਰੂਰੀ ਸਮਝਿਆ ਤੇ
ਰਾਮ ਚੰਦਰ ਤੇ ਜਿਤ ਪ੍ਰਾਪਤ ਕਰਕੇ ਇਕ ਮਹਾਨ ਧਨੁਛ ਵਿਦਿਅਕ
ਕਹਾਇਆ ਤੇ ਫਿਰ ਨਾਲ ਹੀ ਇਕ ਪਹਿਲਾ ਸੰਸਕ੍ਰਿਤਕ ਕਵਿ ਬਣਕੇ
'ਰਮਾਇਣ'
ਲਿਖਕੇ
ਦਿਖਾ ਮਾਰੀ ਜਿਸਨੁੰ ਅਜ ਸਾਰਾ ਹੀ ਸੰਸਾਰ ਚੇਤੇ ਕਰਦਾ ਤੇ
ਸਤਿਕਾਰਦਾ ਹੈ।
ਸੋ
ਅਜ ਉਸ ਮਹਾਨ ਸਤਿਗੁਰ ਭਗਵਾਨ ਵਾਲਮੀਕ ਜੀ ਦੇ ਪਵਿਤਰ ਆਗਮਨ ਪੁਰਬ
ਦਿਵਸ ਤੇ ਸਭ ਹੀ ਕਾਯਿਨਾਤ ਨੂੰ ਬਹੁਤ ਬਹੁਤ ਵਧਾਈ ਹੋਵੇ।
ਜੈ
ਗੁਰਦੇਵ! ਧੰਨ ਗੁਰਦੇਵ!!
ਰਚਯਤਾ: ਮਾਧੋਬਲਵੀਰਾ ਬਲਵੀਰਸਿੰਘ ਸੰਧੂ ਇਟਲੀ 29/10/2012
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ
ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ।
|