ਸਿੰਧੂ ਘਾਟੀ ਦੀ ਸੱਭਿਯਤਾ ਦੇ ਵਾਰਸ ਦਲਿਤ
ਆਦਿ-ਵਾਸੀਓ
ਉੱਠੋ! ਜਾਗੋ!
ਕਿਉਂ?
ਕਿਉਂਕਿ
ਪੰਜਾਬ ਵਿਚ ਮਨੂਵਾਦੀ ਸੋਚ ਜਿਹਾ ਬਦ-ਬੂ ਭਰਿਆ,
ਖ਼ੂਨੀ,
ਕਲਯੁਗੀ
ਅਤੇ ਕਾਲਾ ਅੰਧਾ ਕਨੂੰਨ (੧੫੩-ਏ ਅਤੇ ੨੯੫-ਏ) ਦਲਿਤਾਂ ਦੀ ਸੱਚੀ
ਚੜ੍ਹਤ ਨੂੰ ਨੱਪਣ ਲਈ ਆ ਰਿਹਾ ਹੈ
।
ਭਾਰਤ ਦੇਸ਼ ਜਿਸ ਦੀ ਧਰਤੀ ਨੂੰ ਹਜ਼ਾਰਾਂ ਸਾਲ
ਪਹਿਲਾਂ ਦੇ ਮਹਾਨ ਸੰਤਾਂ,
ਭਗਤਾਂ
ਫ਼ਕਰ,
ਫ਼ਕੀਰਾਂ,
ਰਿਸ਼ੀਆਂ-ਮੁਨੀਆਂ,
ਅਤੇ
ਗੁਰੂਆਂ-ਪੀਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ
।
ਸਭ ਹੀ ਮਹਾਪੁਰਸ਼ਾਂ ਨੇ ਇਨਸਾਨੀਅਤ ਵਿਚ ਰਹਿਣ ਦੀ ਸਿਖਿਆ ਦਿਤੀ
ਹੈ ਅਰਥਾਤ ਅਹਿੰਸਾ,
ਸਦਾਚਾਰਤਾ,
ਭਾਈਵਾਲਤਾ,
ਸਮਾਨਤਾ
ਅਤੇ ਬਰਾਬਰਤਾ ਦਾ ਸੰਦੇਸ਼ ਦਿਤਾ ਹੈ
।
ਗੁਰਬਾਣੀ ਬੰਦੇ ਨੂੰ ਹਰ ਸ਼ਬਦ ਵਿਚ ਜਾਂ ਸਲੋਕ ਵਿਚ ਸਿਖਿਆ
ਦਿੰਦੀ ਹੈ ਜਿਵੇਂ ਕਿ ਸਤਿਗੁਰ ਰਵਿਦਾਸ ਜੀ ਮਹਰਾਜ ਦੇ ਪਵਿਤਰ
ਸਬਦ “ਸਤ
ਸੰਗਤ ਮਿਲ ਰਹੀਏ ਮਾਦੋ ਜੈਸੇ ਮਧਮ ਮਖੀਰਾ”
ਤੋਂ ਹੀ
ਇਨਸਾਨ ਨੂੰ ਸੇਧ ਮਿਲ ਜਾਂਦੀ ਹੈ ਕਿ ਇਨਸਾਨ ਨੂੰ ਕਿਸ ਅਤੇ ਕਿਸ
ਸੰਗਤ ਵਿਚ ਆ ਕੇ ਬੈਠਣਾ ਚਾਹੀਦਾ ਹੈ?
ਇਸੇ ਤਰਾਂ ਦੂਸਰੇ ਸ਼ਬਦ ਵਿਚ ਦਸਦੇ ਨੇ ਕਿ :
ਐਸਾ ਚਾਹੂੰ ਰਾਜ ਮੈ ਜਹਾਂ ਮਿਲੇ
ਸਭਨ ਕੁ ਅਨ
॥
ਛੋਟ ਵਡੇ ਸਭ ਸਮ ਵਸੇ ਰਵਿਦਾਸ
ਰਹੇ ਪ੍ਰਸੰਨ
॥
ਇਸੇ ਤਰਾਂ ਹੋਰ ਵੀ ਸਭ ਮਹਾਪੁਰਸ਼ਾਂ ਨੇ
ਸਮਾਨਤਾ,
ਬਰਾਬਰਤਾ,
ਭਾਈਚਾਰਾ
ਅਤੇ ਇਕਠੇ ਬੈਠ ਕੇ ਵਿਚਾਰ ਸਰਵਣ ਕਰਨ ਦਾ ਸੰਦੇਸ਼ ਦਿਤਾ ਹੈ
।
ਸਚੇ ਮਾਦੋ ਨੇ ਹਰ ਇਨਸਾਨ ਨੂੰ ਇਕ ਸਮਾਨ ਘ੍ਰਿੜਆ ਹੈ ਨਾ ਕਿ
ਵਖਰੇ-ਵਖਰੇ ਰੂਪ ਵਿਚ
।
ਇਸ ਲਈ ਇਨਸਾਨ ਦਾ ਅਸਲ ਵਿਚ ਇਕ ਹੀ ਧਰਮ ਹੈ ਉਹ ਹੈ ਸਦਾਚਾਰਤਾ,
ਬੋਲਚਾਲ,
ਰਹਿਣੀ-ਬਹਿਣੀ ਅਤੇ ਸਹਿਣੀ
।
ਪਰ ਅਜ ਦਾ ਇਨਸਾਨ ਇੰਨਾ ਪੜ ਲਿਖ ਕੇ ਵੀ,
ਹਰ ਰੋਜ
ਗੁਰਬਾਣੀ ਸੁਣਦਾ ਹੋਇਆ ਵੀ ਫਿਰ ਵੀ ਪੁਠੇ ਰਾਹ ਨੂੰ ਤੁਰੀ ਜਾ
ਰਿਹਾ ਹੈ
।
ਸਚੇ ਪਰਮਾਤਮਾ ਨੇ ਹਰ ਇਕ ਜੀਵ ਨੂੰ ਸੁਣਨ ਲਈ ਕੰਨ,
ਦੇਖਣ ਲਈ
ਅਖਾਂ ਅਤੇ ਬੋਲਣ ਲਈ ਜੀਭ ਦਿਤੀ ਹੈ
।
ਇਨਸਾਨ ਅਨੁਸਾਰ ਸਿਰਫ ਬੰਦਾ ਹੀ ਦੁਰਲਭ ਜੀਵ ਹੈ
।
ਪਰ ਅਸਲ ਵਿਚ ਬੰਦੇ ਦੀ ਤਰਾਂ ਹੋਰ ਜੀਵ ਵੀ ਆਪਣੀ ਭਾਸ਼ਾ ਬੋਲਦੇ
ਅਤੇ ਸਮਝਦੇ ਹਨ ਫਰਕ ਸਿਰਫ ਇਹ ਹੈ ਕਿ ਬੰਦਾ ਉਹਨਾਂ ਦੀ ਬੋਲੀ
ਨਹੀਂ ਸਮਝਦਾ ਤੇ ਉਹ ਬੰਦੇ ਦੀ ਬੋਲੀ ਨਹੀਂ ਸਮਝਦੇ
।
ਇਹ ਸਿਰਫ ਇਨਸਾਨ ਦੀ ਆਪਣੀ ਹੀ ਸੋਚ ਹੈ ਕਿ ਇਨਸਾਨੀ ਜੀਵਨ ਦੁਰਲਭ
ਹੈ ਪਰ ਹੋਰ ਤਿੰਨੇ ਖਾਣੀਆਂ ਦੇ ਮੁਤਾਬਕ ਇਨਸਾਨੀ ਜੀਵਨ ਤੋਂ ਕੀ
ਮਤਲਬ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ
।
ਚਲੋ ਮੰਨ ਲੈਂਦੇ ਹਾਂ ਕਿ ਇਨਸਾਨੀ ਜੀਵਨ ਦੁਰਲਭ ਹੈ (ਦੁਰਲਭ ਸ਼ਬਦ
ਦੀ ਮਿਸਾਲ ਸਿਰਫ-ਤੇ-ਸਿਰਫ ਸਚੇ ਸੰਤਾਂ-ਪੀਰ-ਫਕੀਰਾਂ ਅਤੇ
ਮਹਾਂਪੁਰਸ਼ਾਂ ਤੇ ਹੀ ਪੂਰੀ ਉਤਰਦੀ ਹੈ
।
ਪਰ ਇਕ ਆਮ ਸੰਸਾਰੀ ਬੰਦੇ ਦੀ ਆਪਣੇ ਰਾਹੀਂ ਦਿਤੀ ਹੋਈ
ਪ੍ਰੀਭਾਸ਼ਾ ਉਦੋਂ ਫੇਲ ਹੋ ਜਾਂਦੀ ਹੈ ਜਦੋਂ ਇਸ ਪ੍ਰੀਭਾਸ਼ਾ ਦਾ
ਗਲਤ ਮਤਲਬ ਸਮਝਕੇ ਹਉਂ ਮੈਂ,
ਹੰਕਾਰ,
ਜਤਾਪਾਤ,
ਛੂਆਛਾਤ
ਅਤੇ ਪੰਜੇ ਵਿਕਾਰਾਂ ਨਾਲ ਲੈਸ ਹੋ ਕੇ ਬੜੇ ਹੀ ਘਿਨੋਣੇ ਜ਼ੁਲਮ
ਢਾਉਂਣ ਲਗ ਪੈਂਦਾ ਹੈ[ ਇਹੋ ਜਿਹੇ ਪੈਂਤੜੇ ਚਲਾਣੇ ਸੁਰੂ ਕਰ
ਦਿੰਦਾ ਹੈ ਜਿਨ੍ਹਾਂ ਦਾ ਕੋਈ ਵੀ ਅੰਤ ਨਹੀਂ ਰਹਿੰਦਾ
।
ਪਰਮਾਤਮਾ ਨੇ ਹਰ ਇਕ ਇਨਸਾਨ ਨੂੰ ਬੋਲਣ ਲਈ ਜੀਭ ਲਾਈ ਹੈ,
ਇਹ ਨਹੀਂ
ਕਿ ਅਮੀਰ ਜਾਂ ਉਚੀ ਜ਼ਾਤੀ ਵਾਲੇ ਦੀਆਂ ਚਾਰ ਜੀਭਾਂ ਜਾਂ ਸੋਨੇ
ਦੀਆਂ ਬਣੀਆਂ ਹੋਈਆਂ ਹਨ,
ਜਦਕਿ ਇਕ
ਗਰੀਬ ਦੀ ਲੋਹੇ ਜਾਂ ਘਾਹ-ਫੂਸ ਦੀ ਬਣੀ ਹੋਈ ਹੈ
।
ਨਹੀਂ! ਅਜਿਹਾ ਕੁਝ ਵੀ ਨਹੀਂ ਹੈ ਰਬ ਨੇ ਹਰ ਇਕ ਬੰਦੇ ਨੂੰ ਬੋਲਣ
ਲਈ ਇਕੋ ਹੀ ਜੀਭ ਲਾਈ ਹੈ ਜਿਸ ਨੂੰ ਕੁਦਰਤੀ ਨਿਯਮ ਅਨੁਸਾਰ ਪੂਰੀ
ਅਜ਼ਾਦੀ ਹੈ
।
ਆਉੁ ਸਿਰਜਣਹਾਰੇ ਦੀ ਸਿਰਜੀ ਸਿਰਜਨਾ ਵਿਚੋਂ
ਆਦਮੀ ਦੀ ਉਤਮ ਖਾਣੀ ਵਲ ਨਜ਼ਰ ਮਾਰੀਏ ਕਿ ਇਸ ਆਦਮੀ ਜਾਂ ਬੰਦੇ ਨੇ
ਇਸ ਧਰਤੀ ਤੇ ਜਨਮ ਲੈ ਕੇ ਕੀ ਸਿਰਜਿਆ ਹੈ,
ਕੀ ਕਰ
ਰਿਹਾ ਹੈ?
ਬੰਦੇ ਦੀ
ਸਿਰਜਣਾ ਨੇ ਧਰਤੀ ਉਪਰ ਬੜਾ ਹੀ ਦਿਮਾਗ ਚਲਾਕੇ,
ਸਾਰੀ ਧਰਤੀ
ਉਪਰ ਆਪੋ ਆਪਣਾ ਕਬਜਾ ਕਰ ਲਿਆ ਹੈ
।
ਜਿਸਦੀ ਮਸਾਲ ਇਹ ਧਰਤੀ ਬੰਦੇ ਦੇ ਜੋਰ-ਧਗਾਣੇ ਕਨੂੰਨਾਂ ਵਿਚ
ਅਧੀਨ ਹੁੰਦੀ ਹੋਈ ਹਿਸਿਆਂ ਵਿਚ ਵੰਡੀ ਗਈ ਭਾਵ ਅਨੇਕਾਂ
ਮਹਾਂਦੀਪਾਂ ਅਤੇ ਦੇਸ਼ਾਂ ਦੀਆਂ ਹਦਾਂ ਵਿਚ ਵੰਡੀ ਗਈ
।
ਕਰੀਬਨ ਕਰੀਬਨ ਅਜ ਧਰਤੀ ਬੰਦੇ ਰਾਹੀਂ ਲੋਕਤੰਤਰ ਦੇਸ਼ਾਂ ਵਿਚ ਹੋ
ਗਈ ਹੈ ਅਤੇ ਹੁੰਦੀ ਜਾ ਰਹੀ ਹੈ
।
ਇਸ ਲਈ ਲੋਕਤੰਤਰ ਤੋਂ ਭਾਵ ਲੋਕਾਂ ਦੀ ਤਾਕਤ,
ਲੋਕਾਂ
ਦੁਆਰਾ ਅਤੇ ਲੋਕਾਂ ਲਈ
।
ਪਰ ਭਾਰਤੀ ਲੋਕਤੰਤਰ ਪ੍ਰਣਾਲੀ ਦੀ ਇਕ ਖਾਸ ਹੀ ਵਿਲਖਣਤਾ ਹੈ
।
ਇਸ ਅਜ਼ਾਦ ਭਾਰਤ ਦੇ ਸੰਵਿਧਾਨ ਜਿਸਨੂੰ ਬਾਬਾ ਸਾਹਿਬ ਅੰਬੇਡਕਰ
ਭੀਮ ਰਾਉ ਜੀ ਨੇ ਸਿਰਜਿਆ ਸੀ ਜਿਸ ਵਿਚ ਹਰ ਇਕ ਨਾਗਰਿਕ ਨੂੰ
ਬਰਾਬਰਤਾ,
ਸਮਾਨਤਾ
ਅਤੇ ਸਮਾਜਿਕ ਅਜ਼ਾਦੀ ਦਿਤੀ ਗਈ ਹੈ
।
ਸੰਵਿਧਾਨ ਦੀ ਅਠਾਰਵੀਂ ਅਤੇ ਉਨੀਵੀਂ ਦਫ਼ਾ ਵਿਚ ਹਰ ਇਕ ਨਾਗਰਿਕ
ਨੂੰ ਆਪੋ-ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਖੁਲ ਹੈ
।
ਪਰ ਅਜ ਦੇ ਦੌਰ ਵਿਚ ਅਜੋਕੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ
ਮਿਲੀ ਭੁਗਤ ਪੰਜਾਬ ਸਰਕਾਰ ਨੇ ਤਾਂ ਭਾਰਤੀ ਨਾਗਰਿਕ ਦੀ ਜੀਭ ਕਟਣ
ਵਾਲੀ ਜਾਂ ਸੰਘੀ ਤੇ ਗੂਠਾ ਰਖਣ ਵਾਲੀ ਗਲ ਕਰ ਦਿਤੀ ਹੈ
।
ਅਜਿਹੇ ਜ਼ਾਲਮ,
ਕਲਯੁਗੀ
ਅਤੇ ਕਾਲੇ ਕਨੂੰਨ ਨੂੰ ਪੰਜਾਬ ਵਿਚ ਅਪਣਾ ਕੇ ਇਨਸਾਨ ਅਤੇ ਪ੍ਰੇਸ
ਦੀ ਅਜ਼ਾਦੀ ਨੂੰ ਸ਼ਰੇਆਮ ਖਤਮ ਕਰਦੇ ਹੋਏ,
ਵਿਪਰਵਾਦੀ
ਸੋਚ ਨੂੰ ਮੁੜ ਸੁਰਜੀਤ ਕਰਕੇ,
ਜ਼ਾਲਮਤਾ ਦੀ
ਪਿਛਲੀ ਬਦ-ਬੂ ਰੂਪੀ ਕਨੂੰਨ ਦਾ ਢਕਣ ਖੋਲ ਦਿਤਾ ਹੈ
।
ਉਹ ਬਦ-ਬੂ ਵਾਲੀ ਕਿਹੜ ਭੂਤ-ਬਲਾ ਜਾਂ ਜਿੰਨ ਹੈ ਆਉ ਦੇਖੀਏ
।
ਉਹ ਭੂਤ-ਜਿੰਨ ਇਹ ਹੈ ਕਿ ਪੰਜਾਬ ਸਰਕਾਰ ਨੇ ਸੰਵਿਧਾਨ ਵਿਚ ਦਰਜ
““ਕੋਡ
ਆਫ ਕ੍ਰਿਮੀਨਲ ਪਰੋਸੀਜਰ ੧੯੭੩”ਦੀ
ਦਫਾ ੧੫੩-ਏ ਅਤੇ ੨੯੫-ਏ(ਦੋਹਾਂ) ਵਿਚ ਸੋਧ ਕੀਤੀ ਹੈ
।
ਇਹਨਾਂ ਦੋਹਾਂ ਧਾਰਾਵਾਂ ਦੀ ਤਰਮੀਮ ਵਿਚ ਪੰਜਾਬ ਸਰਕਾਰ ਨੇ ਕੀ
ਕੀ ਨਿਯਮ ਨਿਯਮਤ ਕੀਤੇ ਹਨ?
ਇਹਨਾਂ ਵਿਚ
ਪ੍ਰੇਸ ਦੀ ਅਜ਼ਾਦੀ ਭਾਵ ਪ੍ਰੇਸ ਦੀ ਜ਼ਬਾਨ ਬੰਦ ਕਰਨ ਲਈ,
ਸਚਿਆਈ
ਕੁਚਲੀ ਹੈ
।
ਇਹ ਸਿਰਫ ਇਥੋਂ ਤਕ ਹੀ ਨਹੀਂ ਬਲਕਿ ਕਤਾਬਾਂ,
ਰਸਾਲਿਆਂ,
ਅਖ਼ਬਾਰਾਂ,
ਲੇਖਕਾ ਜਾਂ
ਵਿਦਵਾਨਾਂ ਅਤੇ ਪ੍ਰਚਾਰਕਾਂ ਦੀਆਂ ਲਿਖਤਾਂ ਵਿਚ ਧਾਰਮਿਕ
ਭਾਵਨਾਵਾਂ ਨੂੰ ਭੜਕਾਣ ਵਾਲੇ ਦੋਸ਼ੀ ਵਿਆਕਤੀ ਨੂੰ ਪੁਲਸ ਜਦੋਂ ਵੀ
ਚਾਹੇ ਫੜ ਸਕਦੀ ਹੈ
।
ਇਸ ਤੋਂ ਇਹੋ ਹੀ ਭਾਵ ਨਿਕਲਦਾ ਹੈ ਕਿ ਪੁਲਸ ਨੂੰ ਜਿਆਦਾ
ਹਕ-ਹਕੂਕ ਦਿਤੇ ਗਏ ਹਨ
।
ਅਗੇ ਚਲਦੇ ਹੋਏ ਜੋ ਸਜਾ ਤਿੰਨ ਸਾਲ ਦੀ ਸੀ ਉਹ ਵਧਾ ਕੇ ਦਸ ਸਾਲ
ਦੀ ਹੋਵੇਗੀ
।
ਅਗੇ ਜੋ ਕੇਸ ਨਿਆਂਪਾਲਿਕਾ ਮਜਸਟ੍ਰੇਟ ਦੇ ਕੋਲ ਹੁੰਦਾ ਸੀ ਉਹ
ਹੁਣ ਸਿਧਾ ਹੀ ਸੈਸ਼ਨ ਜਜ ਦੇ ਕੋਲ ਹੋਵੇਗਾ
।
ਜਮਾਨਤ ਨਹੀਂ ਮਿਲੇਗੀ
।
ਪੁਲਿਸ ਨੂੰ ਇਨੇ ਹਕ-ਹਕੂਕ ਦਿਤੇ ਗਏ ਹਨ ਕਿ ਦੋਸ਼ੀ ਦਾ ਪਰਚਾ ਦਰਜ
ਹੋਣ ਤੋਂ ਪਹਿਲਾਂ ਹੀ ਤਫਤੀਸ਼ ਹੋ ਸਕੇਗੀ”
।
ਇਕ ਗਲ ਆਮ ਸੁਣੀ,
ਪੜੀ ਜਾਂ
ਦੇਖੀ ਜਾ ਰਹੀ ਹੈ ਕਿ ੧੫੩-ਏ ਅਤੇ ੨੯੫-ਏ ਦੋਵੇਂ ਧਾਰਾਵਾਂ ਨੂੰ
ਜਲਦਬਾਜੀ ਵਿਚ ਕਿਉਂ ਤਰਮੀਮ ਕੀਤਾ ਗਿਆ ਹੈ?
ਇਸ ਤਤਪਰਤਾ
ਪਿਛੇ ਵੀ ਤਾਂ ਕੋਈ ਨਾ ਕੋਈ ਡਗਮਗਾ ਵਾਲਾ ਰਾਜ (ਭੇਤ) ਤਾਂ ਜਰੂਰ
ਹੋਵੇਗਾ
।
ਉਹ ਰਾਜ ਹੈ ਦਲਿਤਾਂ ਵਲੋਂ ਚਲਾਏ ਜਾ ਰਹੇ ਅਖ਼ਬਾਰ ਅਤੇ ਰੋਜ਼ਾਨਾ
ਸਪੋਕਸਮੈਨ ਅਖ਼ਬਾਰ ਵਰਗੇ,
ਜੋ ਸਚ
ਲਿਖਦੇ ਨੇ ਜੋ ਪੰਜਾਬ ਸਰਕਾਰ (ਅਕਾਲੀ-ਦਲ ਪਾਰਟੀ,
ਸ਼ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਭਾਰਤੀ ਜਨਤਾ ਪਾਰਟੀ) ਦੇ
ਪੋਤੜੇ ਫਰੋਲਦੇ ਨੇ
।
ਇਸ ਕਨੂਨ ਦੀ ਮਾਰ ਹੇਠ ਸਭ ਹੀ ਦਲਿਤਾਂ ਦੇ ਚਲਾਏ ਹੋਏ ਅਖ਼ਬਾਰਾਂ
ਦੀ ਇਸ ਜੁਰਤ ਭਾਵ ਸਚਿਆਈ ਨੂੰ ਦੇਖ ਕੇ ਲੋਗਾਂ ਵਿਚ ਬਹੁਤ ਹੀ
ਉਤਸ਼ਾਹ ਆ ਰਿਹਾ ਹੈ
।
ਇਹ ਵੀ ਕਿ ਪਹਿਲਾਂ ਕਦੇ ਵੀ ਕਿਸੇ ਅਖ਼ਬਾਰ ਨੇ ਦਲਿਤਾਂ ਤੇ ਹੋ
ਰਹੇ ਤਸ਼ਦਦਾਂ ਅਤੇ ਵਧੀਕੀਆਂ ਨੂੰ ਖੁਲਾ ਕਰਕੇ ਨਹੀਂ ਲਿਖਿਆ ਸੀ
।
ਇਹ ਸਭ ਸਚਿਆਈ ਦੀ ਪ੍ਰਸਿਧੀ ਹੋਣ ਕਰਕੇ ਲੀਡਰਾਂ ਜਾਂ ਕੁਝ
ਸੰਸਥਾਵਾਂ ਨੂੰ ਇਹ ਪ੍ਰਸਿਧੀ ਚੰਗੀ ਨਹੀਂ ਲਗ ਰਹੀ ਇਸ ਕਰਕੇ
ਅਕਾਲੀ-ਦਲ ਅਤੇ ਭਾਜਪਾ ਦੋਹਾਂ ਦੀ ਰਲੀਮਿਲੀ ਸਰਕਾਰ ਨੇ ਇਸ ਸਚ
ਦੀਆਂ ਅਖ਼ਬਾਰਾਂ ਦਾ ਮੂੰਹ ਬੰਦ ਕਰਨ ਲਈ ਅਜਿਹਾ ਕਦਮ ਪੁਟਿਆ ਹੈ
।
ਪੰਜਾਬ ਸਰਕਾਰ ਦਾ ਅਜਿਹਾ ਕਰਨਾ ਕਿਥੋਂ ਤਕ
ਸਹੀ ਹੈ,
ਆਉ ਝਾਤ
ਮਾਰੀਏ?
ਕੀ ਬਾਦਲ
ਸਰਕਾਰ ਨੇ ਸਿਰਫ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੂੰ ਬੰਦ ਕਰਾਣ ਲਈ
ਹੀ ਅਜਿਹਾ ਕਦਮ ਪੁਟਿਆ ਹੈ ਜਾਂ ਹੋਰ ਵੀ ਕੋਈ ਡੂੰਘੀ ਚਾਲ ਇਸ
ਆੜ੍ਹ ਵਿਚ ਹੋਵੇਗੀ
।
ਜੇ ਹੋਵੇਗੀ ਤਾਂ ਫਿਰ ਕੌਣ ਹੋ ਸਕਦਾ ਹੈ?
ਇਸ ਵਿਚ
ਡੂੰਘੀ ਨਜਰ ਮਾਰਨ ਦੀ ਲੋੜ ਹੈ
।
ਇਹ ਜੋ ਕਾਲਾ ਕਨੂੰਨ ਜਾਂ ਐਂਮਰਜੰਸੀ ਦੀ ਛਾਇਆ ਵੀ ਕਹਿ ਸਕਦੇ
ਹਾਂ
।
ਬੜੇ ਸੋਚਣਵਾਲੀ ਗਲ ਹੈ ਕਿ “ਸਿਰਫ
ਇਕ ਅਖ਼ਬਾਰ ਦੀ ਸਚਿਆਈ ਨੇ ਝੁਠਿਆਂ ਦੀ ਜੜਾਂ ਵਿਚੋਂ ਅਸਲੀ ਸਚ
ਬਾਹਰ ਲਿਆ ਕੇ ਦੁਨੀਆਂ ਦੇ ਕਟਿਹਰੇ ਵਿਚ ਸ਼ਰੇ-ਆਮ ਜ਼ਾਹਰ ਕਰ ਦਿਤਾ
ਹੈ ਜਿਸ ਨੇ ਪੰਜਾਬ ਸਰਕਾਰ ਨੂੰ ੨੯੫-ਏ ਜਿਹੀ ਧਾਰਾ ਵਿਚ ਤਰਮੀਮ
ਕਰਨ ਲਈ ਮਜ਼ਬੂਰ ਕਰ ਦਿਤਾ ਹੈ
।
ਭਾਵ ਕਿ ਇਹ ਅਖ਼ਬਾਰ ਝੂਠਿਆਂ ਜਾਂ ਸੋਹੜੀ ਸੋਚਾਂ ਦੇ ਠੇਕੇਦਾਰਾਂ
ਦੀਆਂ ਕਰਤੂਤਾਂ ਨੂੰ ਲੋਗਾਂ ਦੇ ਕਟਿਹਰੇ ਵਿਚ ਲਿਆ ਕੇ ਰਖ ਦਿੰਦਾ
ਹੈ”
।
ਇਸ ਕਰਕੇ
ਇਸ ਅਖ਼ਬਾਰ ਦੀ ਇਸ ਸਚ ਬੋਲਣ ਜਾਂ ਜੁਰਤ ਨੂੰ ਦੇਖਦੇ ਹੋਏ ਪੰਜਾਬ
ਸਰਕਾਰ ਜਾਂ ਝੂਠੇ ਥਰਥਰਾਣ ਲਗੇ ਹਨ ਕਿ ਜੇ ਉਹਨਾਂ ਦੇ ਸਾਰੇ ਹੀ
ਪਾਜ ਖੁਲ ਗਏ ਤਾਂ ਫਿਰ ਕੋਈ ਜੀਣ ਦਾ ਹਜ ਨਹੀਂ ਰਹੇਗਾ
।
ਇਸ ਸਰਕਾਰ ਨੇ ਸੋਚਿਆ ਕਿ ਇਸ ਸਚ ਬੋਲਣ ਵਾਲਿਆਂ ਜਾਂ ਅਖਬਾਰਾਂ
ਨੂੰ ਨਥ ਪਾਈ ਜਾਵੇ ਨਹੀਂ ਤਾਂ ਸਥਿਤੀ ਬਿਗੜ ਜਾਵੇਗੀ
।
ਇਸ ਲਈ ਇਸ ਰਲੀ ਮਿਲੀ ਸਰਕਾਰ ਨੇ ਆਪਣੇ ਹੀ ਬਹੁਮਤ ਨਾਲ ਇਸ ੧੯੭੩
ਦੇ ਐਕਟ ਦੀ ਧਾਰਾ ੧੫੩-ਏ ਅਤੇ ੨੯੫-ਏ ਵਿਚ ਤਰਮੀਮ ਨੂੰ ਪਾਸ ਕਰ
ਦਿਤਾ
।
“ਰੋਜ਼ਾਨਾ
ਸਪੋਕਸਮੈਨ”
ਅਖਬਾਰ ਦਾ
ਲਿਖਿਅ ਸਚ ਬਾਦਲ ਸਰਕਾਰ ਤੋਂ ਸਹਿ ਨਹੀ ਹੁੰਦਾ ਕਿਉਂਕਿ ਇਹ
ਅਖ਼ਬਾਰ ਸਚ ਬੋਲਣ ਜਾਂ ਮੁਕਾਬਲਾ ਕਰਨ ਦਾ ਭੇਤੀ ਹੋ ਗਿਆ ਹੈ ਜਿਸ
ਕਰਕੇ ਇਹ ਕਦਮ ਪੁਟਿਆ ਗਿਆ ਹੈ
।
ਇਹ ਗਲ(ਤਰਮੀਮ) ਸਿਰਫ ਇਥੇ ਹੀ ਨਹੀਂ ਰੁਕ ਜਾਂਦੀ
।
ਅਗੇ ਹੋਰ ਝਾਤ ਮਾਰਕੇ ਦੇਖੀਏ ਤਾਂ ਪਤਾ ਲਗਦਾ ਹੈ ਕਿ ਕੀ ਤਰਮੀਮ
ਵਿਚ ਹੋਰ ਵੀ ਕੁਝ ਦਰਜ ਹੈ?
ਹਾਂ! ਹੈ
ਉਹ ਹੈ ਕਿ “ਅਗਰ
ਕੋਈ ਕਿਸੇ ਦੋ ਫਿਰਕਿਆਂ ਜਾਂ ਬਰਾਦਰੀਆਂ ਵਿਚ ਧਰਮ,
ਕੌਮ,
ਜਨਮ ਸਥਾਨ,
ਰਿਹਾਇਸ਼,
ਭਾਸ਼ਾ ਦੇ
ਨਾਮ ਉਤੇ ਸਦਭਾਵਨਾ ਅਤੇ ਭਾਈਚਾਰੇ ਵਿਚ ਮਤਭੇਦ ਪੈਦਾ ਕਰਦਾ ਹੈ,
ਅਪ੍ਰਾਧ
ਮੰਨਿਆ ਜਾਵੇਗਾ
।
ਧਾਰਮਿਕ ਸੰਗਠਨਾਂ ਵਿਚ ਵੀ ਨਫ਼ਰਤ ਫੈਲਾਣਾ ਅਤੇ ਜਾਣਬੁਝ ਕੇ ਮਾੜੀ
ਨੀਤ ਕਰਕੇ ਇਕ ਦੂਜੇ ਨੂੰ ਭੜਕਾਉਣ ਉਪਰ ਸਖਤ ਪਾਬੰਦੀ ਲਾਈ
ਜਾਵੇਗੀ
।
ਇਹ ਵੀ ਸਮਿਲਤ ਹੈ ਕਿ ਪਿਛਲੇ ਕੁਝ ਸਮੇਂ ਵਿਚ ਅਖ਼ਬਾਰਾਂ ਅਤੇ
ਕਤਾਬਾਂ ਦੀਆਂ ਲਿਖਤਾਂ ਕਰਕੇ ਵਖ ਵਖ ਬਰਾਦਰੀਆਂ ਵਿਚ ਨਫ਼ਰਤ ਫੈਲ
ਗਈ ਸੀ ਜਿਸ ਕਰਕੇ ਇਹਨਾਂ ਉਪਰ ਪਾਬੰਧੀ ਲਗਾਉਣੀ ਜਰੂਰੀ ਹੋ ਗਈ
ਸੀ”
।
ਇਸ ਲਈ
ਪੰਜਾਬ ਸਰਕਾਰ ਨੇ ੧੯੭੩ ਦੇ (ਕ੍ਰਿਮੀਨਲ ਪਰੋਸੀਜਰ ਕੋਡ) ਦਾ
ਸਹਾਰਾ ਲੈਂਦੇ ਹੋਏ ਇਹਨਾਂ ੧੭੩-ਏ ਅਤੇ ੨੯੫-ਏ (ਦੋਵੇਂ)
ਧਾਰਾਵਾਂ ਦੀ ਤਰਮੀਮ ਕਰਨ ਵਿਚ ਹੀ ਕਨੂੰਨ ਅਵਸਥਾ ਦੀ ਸਥਿਤੀ ਨੂੰ
ਗੁੰਜਲ ਹੋਣ ਤੋਂ ਬਚਾਣ ਲਈ ਇਹ ਕਦਮ ਪੁਟਿਆ ਹੈ
।
ਅਖ਼ਬਾਰਾਂ ਦੀਆਂ ਰੋਜ਼ਾਨਾ ਸੁਰਖੀਆਂ ਤੋਂ ਛਕ ਪੈਦਾ ਹੋ ਜਾਂਦਾ ਹੈ
ਕਿ ਅਜਿਹਾ ਅਸਲੀ ਮਨੁਖ-ਮਾਰੂ ਬੰਬ ਸਿਰਫ “ਸਪੋਕਸਮੈਨ”
ਅਖ਼ਬਾਰ ਨੂੰ
ਬੰਦ ਕਰਾਣ ਲਈ ਹੀ ਨਹੀ ਸਿਰਫ ਕੀਤਾ ਗਿਆ ਬਲਕਿ ਇਸ ਤੋਂ ਵੀ ਹੋਰ
ਕਿਤੇ ਬਹੁਤ ਵਡੀ ਘਿਨੋਣੀ ਸੋਚੀ ਹੋਈ ਸਾਜਸ਼ ਹੋ ਸਕਦੀ ਹੈ
।
ਇਸਦਾ ਅਸਰ (ਨੁਕਸਾਨ) ਬਾਕੀ ਹੋਰ ਧਾਰਮਕ,
ਰਾਜਨੀਤਕ
ਅਤੇ ਸਮਾਜਿਕ ਸਭਾ ਅਤੇ ਸੰਸਥਾਵਾਂ ਤੇ ਵੀ ਜਰੂਰ ਪੈ ਸਕਦਾ ਹੈ
।
ਤਰਮੀਮ ਵਿਚੋਂ ਘੋਖਿਆਂ ਪਤਾ ਲਗਦਾ ਹੋਇਆ ਛਕ
ਪੈਦਾ ਹੋ ਜਾਂਦਾ ਹੈ ਕਿ ਇਸਦਾ ਅਸਰ ਕੀ ਪੰਜਾਬ ਦੇ ਦਲਿਤਾਂ ਉਪਰ
ਪਹਾੜ ਬਣਕੇ ਤਾਂ ਨਹੀਂ ਡਿਗ ਪਵੇਗਾ
।
ਇਹ ਇਸ ਲਈ ਡਿਗ ਸਕਦਾ ਹੈ ਕਿ ਪੰਜਾਬ ਦੇ ਦਲਿਤ ਹੁਣ ਪੜ ਲਿਖ ਗਏ
ਹਨ,
ਪਛਮੀ
ਦੇਸ਼ਾਂ ਜਿਵੇਂ ਕਿ ਅਰਬ,
ਯੋਰਪ,
ਕਨੇਡਾ
ਅਮਰੀਕਾ,
ਅਸਟਰੇਲੀਆ
ਅਤੇ ਨਿਉਜੀਲੈਂਡ ਵਰਗੇ ਦੇਸ਼ਾ ਵਿਚ ਜਾ ਕੇ ਮਿਹਨਤ ਕਰਕੇ,
ਆਪਣੇ ਪਿਛੇ
ਪੰਜਾਬ ਵਿਚ ਅਮੀਰ ਹੋ ਗਏ ਹਨ,
ਦਲਿਤਾਂ ਨੇ
ਇਹ ਸਾਬਤ ਕਰ ਦਿਤਾ ਹੈ
।
ਦਲਿਤਾਂ ਨੂੰ ਆਪਣੇ ਦਾਦਿਆਂ ਪੜਦਾਦਿਆਂ ਦੀ ਵਗਾਰ ਜਿਹੜੀ ਕਿ
ਤਿੰਨੇ ਸ਼੍ਰੇਣੀਆਂ ਦੀ ਕਰਨੀ ਪੈਂਦੀ ਸੀ ਜੋਕਿ ਹੁਣ ਅਜਿਹਾ ਨਹੀਂ
ਰਿਹਾ
।
ਦਲਿਤਾਂ ਦੀ ਦਲੇਰੀ ਦਾ ਉਦੋਂ ਪਤਾ ਲਗਾ ਜਦੋਂ ਪਿਛਲੇ ਸਾਲ ੨੪ ਮਈ
੨੦੦੯ ਨੂੰ ਵੀਆਨਾ ਕਾਂਡ ਹੋਇਆ
।
ਜਿਸ ਵਿਚ ਕੁਝ ਸਿਖਾਂ ਵਲੋਂ ੧੦੮ ਸੰਤ ਰਾਮਾ ਨੰਦ ਜੀ ਅਤੇ ਸੰਤ
ਨਿਰੰਜਨ ਦਾਸ ਜੀ (ਦੋਵੇਂ) ਡੇਰਾ ਬਲਾਂ,
ਪੰਜਾਬ,
ਉਪਰ ਹਮਲਾ
ਕੀਤਾ ਗਿਆ
।
ਜਿਸ ਵਿਚ ੧੦੮ ਸ੍ਰੀ ਰਾਮਾ ਨੰਦ ਜੀ ਨੂੰ ਮੌਤ ਦੀ ਘਾਟ ਉਤਾਰ
ਦਿਤਾ ਗਿਆ ਸੀ ਜਦਕਿ ਸੰਤ ਨਰੰਜਨ ਦਾਸ ਜੀ ਬਚ ਗਏ ਸਨ
।
ਇਹੋ ਜਿਹੀ ਘਟੀਆ ਤੇ ਘਿਨੋਣੀ ਸੋਚ ਰਖਣ ਵਾਲੇ ਅਮਨੁਖ ਹੀ ਕਰ
ਸਕਦੇ ਸਨ,
ਉਹ ਵੀ
ਗੁਰੂ ਗ੍ਰੰਥ ਸਾਹਬ ਜੀ ਦੀ ਹਜ਼ੂਰੀ ਵਿਚ,
ਜਿਥੇ ਬੰਦਾ
ਜਾਕੇ ਭੁਲ ਬਖਸ਼ਾਉਂਦਾ ਹੈ
।
ਗੁਰੂ ਗ੍ਰੰਥ ਜੀ ਦੀ ਹਜ਼ੂਰੀ ਵਿਚ ਇਹੋ ਜਿਹੀ ਘਿਨੋਣੀ ਸੋਚ ਰਖਣ
ਵਾਲੇ ਤਾਂ ਉਹ ਲੋਗ ਹੀ ਹੋ ਸਕਦੇ ਹੋਣਗੇ ਜੋ ਪ੍ਰਮਾਤਮਾ ਤੋਂ ਨਹੀ
ਡਰਦੇ,
ਹੋ ਸਕਦਾ
ਹੈ ਕਿ ਉਹ ਲੋਕ ਗੁਰੂ ਗ੍ਰੰਥ ਤੋਂ ਵੀ ਉਪਰ ਹੋਣਗੇ
।
ਗਲ ਕੀ ਕਿ ਇਸ ਵਿਆਨਾ ਕਾਂਡ ਦੀ ਚੰਗਿਆੜੀ
ਰਾਮਾਨੰਦ ਜੀ ਦੀ ਮੌਤ ਮਗਰੋਂ ਸੁਲਘਦੀ ਹੋਈ ਪੰਜਾਬ ਵਿਚ ਸਾਰੇ
ਸੰਸਾਰ ਵਿਚ ਫੈਲ ਗਈ ਖਾਸ ਕਰਕੇ ਪੰਜਾਬ ਵਿਚ
।
ਇਥੇ ਇਹ ਗਲ ਵਰਣਨਯੋਗ ਹੈ ਕਿ ਪੰਜਾਬ,
ਦਿਲੀ,
ਹਰਿਅਣੇ
ਜਾਂ ਹੋਰ ਜਿਥੇ-੨ ਵੀ ਇਹ ਪ੍ਰਤੀ ਕਰਮ ਹੋਇਆ,
ਇਹ
ਪ੍ਰਤੀਕਰਮ ਸਿਰਫ ਬਲਾਂ ਵਾਲੇ ਡੇਰੇ ਦੇ ਸੇਵਕਾਂ ਕਰਕੇ ਹੀ ਨਹੀਂ
ਹੋਇਆ ਸੀ ਬਲਕਿ ਸਮੂਹ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਸੋਚ ਤੇ
ਪਹਿਰਾ ਦੇਣ ਵਾਲੀ ਕੌਮ ਕਰਕੇ ਹੋਇਆ ਸੀ
।
ਕੌਮ ਨੂੰ ਦਰਕਾਰਿਆ ਗਿਆ ਸੀ,
ਖਤਮ ਕਰ
ਦਿਤਾ ਗਿਆ ਸੀ,
ਇਹੋ ਹੀ
ਕਾਰਨ ਸੀ ਕਿ ਪੰਜਾਬ ਅਗ ਦੀਆਂ ਲਪਟਾਂ ਵਿਚ ਜਲ ਰਿਹਾ ਸੀ
।
ਸਮੂਹ ਦਲਿਤ ਵਰਗ (ਸਭ ਹੀ ਛੋਟੀ ਜਾਤੀਆਂ ਨੇ) ਇਹ ਦਿਖਾ ਦਿਤਾ ਕਿ
“ਹੁਣ
ਅਸੀਂ ਉਹ ਦਲਿਤ ਚੂੜੇ ਚਮਾਰ ਨਹੀਂ ਰਹੇ ਜਿਨਾਂ ਤੋਂ ਉਚੀਆਂ
ਜ਼ਾਤਾਂ ਵਾਲੇ ਧੋਂਸ ਨਾਲ ਵਗਾਰ ਕਰਵਾਉਂਦੇ ਸਨ”
।
ਦਲਿਤਾਂ ਦੀ
ਇਸ ਸੰਤ ਮਤ ਦੀ ਅਣਖ ਨੂੰ ਵਿਦਰੋਹ ਵਿਚ ਬਦਲ ਦਿਤਾ ਸੀ ਤੇ ਦਿਖਾ
ਦਿਤਾ ਸੀ ਕਿ ਸਾਡੇ ਆਦਿ ਗੁਰੂਆਂ ਦੀ ਸ਼ਾਨ ਵਲ ਇਹ ਜੁਰਤ ਕੀਤੀ ਹੈ,
ਇਕ ਵਾਰੀ
ਦਿਖਾ ਦਿਤਾ ਕਿ ਸਾਡਾ ਗੁਰੂ ਰਵਿਦਾਸ ਹੈ,
ਸੰਤ ਨੂੰ
ਮਾਰਨ ਦੀ ਕੀ ਸਜਾ ਹੋ ਸਕਦੀ ਹੈ ਉਹ ਰਬ ਵੀ ਜਾਣਦਾ ਹੈ ਤੇ ਜਗ ਵੀ
ਜਾਣਦਾ ਹੈ,
ਭਾਵ ਇਹ ਸਭ
ਵਿਦਰੋਹ ਗੁਰੂ ਰਵਿਦਾਸ ਜੀ ਦੀ ਸਮੂਹ ਕੌਮ ਵਲੋਂ ਕੀਤਾ ਗਿਆ ਸੀ
ਨਾ ਕਿ ਸਿਰਫ ਬਲਾਂ ਡੇਰੇ ਵਾਲਿਆਂ ਵਲੋਂ
।
ਇਸ ਵੀਆਨਾ ਕਾਂਡ ਤੋਂ ਸਮੂਹ ਦਲਿਤ ਸਮਾਜ
(ਕੌਮ) ਨੂੰ ਪਤਾ ਲਗ ਗਿਆ ਹੈ ਕਿ ਭਾਵੇਂ ਦਲਿਤ ਕਿੰਨਾ ਵੀ
ਸਤਿਕਾਰ ਕਰ ਲੈਣ ਪਰ ਜਾਤਪਾਤ ਅਤੇ ਭਿਟ ਦੇ ਮਰੀਜ਼ ਅਜਿਹੇ ਲੋਕ
ਜਿਨ੍ਹਾਂ ਦੇ ਦਿਮਾਗ ਵਿਚੋਂ ਇਹੋ-ਜਿਹਾ ਜ਼ਹਿਰੀਲਾ ਤੇ ਜ਼ਾਲਮ ਫ਼ਤੂਰ
ਕਦੇ ਵੀ ਨਹੀ ਜਾ ਸਕਦਾ
।
ਹਿੰਦੂਵਾਦ ਜਾਂ ਮਨੂੰਵਾਦ ਦੀਆਂ ਅਮਨੁਖੀ ਹਰਕਤਾਂ ਤੋਂ ਤਾ ਦਲਿਤ
ਚੰਗੀ ਤਰਾਂ ਜਾਣੂ ਸਨ
।
ਪਰ ਸਿਖ ਧਰਮ ਵਿਚ ਵੀ ਅਜੇ ਅਜਿਹੀ ਊਚ-ਨੀਚ ਦੀ ਬੀਮਾਰੀ ਹੋਵੇਗੀ
ਨਹੀਂ ਸੀ ਪਤਾ
।
ਇਸ ਗਲ ਦੀ ਪੁਸ਼ਟੀ ਵਲ ਝਾਤ ਮਾਰਦੇ ਹੋਏ ਦੇਖੀਏ ਤਾਂ ਪਤਾ ਲਗਦਾ
ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ੧੯੩੬ ਵਿਚ ਕੀਤੀ ਉਸ
ਬੇ-ਇਜ਼ਤੀ ਨੂੰ ਵੀ ਭੁਲਕੇ,
ਇਸ ਸਿਖ
ਧਰਮ ਵਿਚ ਵਿਸ਼ਵਾਸ ਕਰਦੇ ਹੋਏ ਸਿਖ ਕਹਾਣ ਲਗ ਪਏ ਸਨ,
ਇਥੋ ਤਕ ਕਿ
ਸਿਖ ਗਿਣਤੀ ਵਿਚ ਤਦ ਹੀ ਵਾਧਾ ਹੋਇਆ ਜਦੋਂ ਦਲਿਤ ਆਪਣੇ ਆਪ ਨੂੰ
ਸਿਖ ਸਮਝਣ ਅਤੇ ਕਹਾਣ ਲਗ ਪਏ
।
ਵੈਸੇ ਤਾਂ ਮਾਝੇ ਅਤੇ ਮਾਲਵੇ ਦੇ ਇਲਾਕਿਆਂ ਵਿਚ ਭਿਟ-ਬੁਧੀ
ਬਧੀਕੀਆਂ ਆਮ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਨੇ ਪਰ ਦੋਹਾਂ
ਇਲਾਕਿਆਂ ਦੇ ਮੁਕਾਬਲੇ ਦੁਆਬੇ ਇਲਾਕੇ ਵਿਚ ਬਹੁਤ ਘਟ ਹੈ ਕਿਉਂਕਿ
ਇਸ ਇਲਾਕੇ ਵਿਚੋਂ ਦਲਿਤ ਬਾਹਰਲੇ ਦੇਸ਼ਾਂ ਵਿਚ ਜਿਆਦਾ ਗਏ ਹੋਏ ਹਨ
।
ਇਹ ਸਭ ਦੇਖਦੇ ਹੋਏ ਵੀ ਦਲਿਤ ਸਿਖ ਧਰਮ ਵਿਚ ਵਿਸ਼ਵਾਸ ਰਖਦੇ ਸਨ
।
ਪਰ ਅਜਿਹੀ ਜ਼ਹਿਰ ਉਗਲ ਸਕਦੀ ਹੋਵੇਗੀ,
ਉਹ ਵੀ
ਗੁਰੂ ਗ੍ਰੰਥ ਸਾਹਬ ਜੀ ਦੀ ਹਜ਼ੂਰੀ ਵਿਚ,
ਇਸਦਾ
ਅੰਦਾਜਾ ਵੀ ਨਹੀਂ ਸੀ
।
ਇਸ ਲਈ ਇਹ ਵੀ ਸਾਫ ਜਾਹਰ ਹੋ ਜਾਂਦਾ ਹੈ ਕਿ ਸਿਖ ਧਰਮ ਕਦੇ ਵੀ
ਦਲਿਤਾਂ ਨੂੰ ਇਕ ਬਰੋਬਰ ਨਹੀਂ ਸਮਝੇਗਾ
।
ਸਿਟੇ ਵਜੋਂ ਸਾਲ ੨੦੧੦ ਵਿਚ ਬਲਾਂ ਦੇ ਡੇਰੇ ਵਲੋਂ ਨਵਾਂ ਧਰਮ
“ਰਵਿਦਾਸੀਆ”
ਅਤੇ
ਧਾਰਮਿਕ ਪੁਸਤਕ “ਅਮਰਿਤ
ਬਾਣੀ”
ਐਲਾਨਿਆ
ਗਿਆ
।
ਜਿਸ ਵਿਚ ਸਮੂਹ ਰਵਿਦਾਸ ਲੇਵਾ ਸੰਤਾਂ ਅਤੇ ਸੰਗਤ ਨੂੰ ਨਹੀਂ
ਪੁਛਿਆ ਗਿਆ,
ਪਿਛਲੇ ਸਭ
ਹੀ ਮਹਾਂਪੁਰਸ਼ਾਂ ਨੂੰ ਅਖਾਂ ਮੀਟ ਕੇ ਇਕ ਪਾਸੇ ਕਰ ਦਿਤਾ ਗਿਆ ਹੈ
।
ਪਰ ਜੇ ਕੁਝ ਲੋਗਾਂ ਦੀ(ਜਿਵੈ ਵੀਆਨਾ ਕਾਂਡ) ਅਜਿਹੀ ਹੀ ਸੋਚ ਰਹੀ
ਤਾਂ ਫਿਰ ਇਸਦੇ ਕੀ ਸਿਟੇ ਨਿਕਲ ਸਕਣਗੇ ਇਹ ਤਾ ਸਮਾਂ ਹੀ ਦਸੇਗਾ
।
ਕਹਿਣ ਤੋਂ ਭਾਵ ਵੀਆਨਾ ਕਾਂਡ ਤੋਂ ਹਰ ਇਕ ਦਲਿਤ ਚੋਕਸ ਅਤੇ
ਹੋਸਲੇ ਬੁਲੰਦ ਹੋ ਗਿਆ ਹੈ
।
ਸਚ ਬੋਲਣ ਲਈ ਅਤੇ ਝੂਠ ਜਾਂ ਜੋਰ-ਧਗਾਣੇ ਜਿਹੀਆਂ ਕਰਤੂਤਾਂ ਦਾ
ਮੁਕਾਬਲਾ ਕਰਨ ਲਈ ਤਿਆਰ ਹੋ ਗਿਆ ਹੈ
।
ਪੜ ਲਿਖ ਗਿਆ ਹੈ,
ਅਜ ਦਾ
ਦਲਿਤ ਉਹ ਦਲਿਤ ਨਹੀਂ ਰਿਹਾ ਜੋ ਧੋਂਸ ਦਿਖਾਵਣ ਵਾਲੇ ਲੋਕ ਸਮਝਦੇ
ਸਨ
।
ਅਜ ਦੇ ਨੌ-ਜੁਆਨ ਪੜ ਲਿਖ ਕੇ ਜਾਗਰਤ ਅਤੇ ਅਣਖੀਲੇ ਹੋ ਗਏ ਹਨ
।
ਜ਼ਾਤਪਾਤ ਅਤੇ ਛੂਆਛਾਤ ਦੇ ਪੁਜਾਰੀਆਂ ਜ਼ਹਿਰਲੇ ਜਾਤੀਵਾਦਕ ਜਾਂ
ਮਾਨਹਾਨੀ ਜਿਹੇ ਭੈੜੇ ਤੋਂ ਭੈੜੇ ਸਬਦ ਦਲਿਤਾਂ ਨੂੰ ਕਹਿੰਦੇ ਆ
ਰਹੇ ਹਨ,
ਜਣਾ-ਖਣਾ
ਦਲਿਤਾਂ ਨੂੰ ਜ਼ਾਤੀ ਸੂਚਕ ਸ਼ਬਦ ਬੋਲਕੇ ਬੇਇਜ਼ਤ ਕਰਦਾ ਆ ਰਿਹਾ ਹੈ
ਪਰ ਦਲਿਤ ਫਿਰ ਵੀ ਸਤਿਕਾਰ ਕਰਦੇ ਸਨ
।
ਇਸ ਲਈ ਵੀਆਨਾ ਕਾਂਡ ਮਗਰੋਂ ਅਜੋਕੇ ਨੌਜਵਾਨਾਂ ਵਿਚ ਇਕ ਅਣਖ ਦਾ
ਭਾਬੜ ਮਚ ਗਿਆ,
ਜੋ ਅਜ ਰੂਪ
ਧਾਰਨ ਕਰ ਚੁਕਾ ਹੈ
।
ਇਸ ਕਰਕੇ ਅਜ ਆਮ ਕਰਕੇ ਚਮਾਰਾਂ ਜਾਂ ਬਾਲਮੀਕੀਆਂ ਦੇ ਮਨਾਂ ਵਿਚ
ਜ਼ਬਰਦਸਤੀ ਜ਼ਾਤੀਵਾਦਕਾਂ ਵਲੋਂ ਥੋਪੇ ਹੋਏ ਜੋ ਭੇੜੇ ਸ਼ਬਦਾਂ ਦਾ ਇਕ
ਹਊਆ ਜਾਂ ਭੂਤ ਸੀ ਜਿਸ ਨਾਲ ਬੇਇਜ਼ਤ ਕਰਦੇ ਆ ਰਹੇ ਸਨ,
ਇਸ ਕਰਕੇ
ਹੀ ਅਜ ਹਰ ਚਮਾਰ ਆਪਣੇ ਆਪ ਨੂੰ ਚਮਾਰ ਜਾਂ ਬਾਲਮੀਕੀਆਂ ਕਹਾਣ ਲਗ
ਪਿਆ ਹੈ
।
ਇਸ ਕਰਕੇ ਹੀ ਤਾਂ ਅਜ ਚਮਾਰਾਂ ਦੇ ਨਾਵਾਂ ਤੇ ਗੀਤ ਫਿਲਮਾਂ ਬਣਨ
ਲਗ ਪਈਆਂ ਹਨ
।
ਜਿਵੇਂ ਕਿ ਪਹਿਲਾਂ ਜਟ ਜਾਤੀ ਨੂੰ ਬੜਾ ਹੀ ਗੀਤਾਂ,
ਬੋਲੀਆਂ,
ਗਿਧਿਆਂ
ਜਾਂ ਫਿਲਮਾਂ ਵਿਚ ਦੇਖਿਆਂ,
ਸੁਣਿਆ ਅਤੇ
ਪੜਿਆ ਜਾਂਦਾ ਸੀ ਅਤੇ ਹੁਣ ਵੀ ਹੈ
।
ਗਲ ਧਿਆਨਯੋਗ ਹੈ ਕਿ”ਉਦੋਂ
ਤਾਂ ਕਿਸੇ ਵੀ ਸੰਸਥਾ ਜਾਂ ਸਰਕਾਰ ਨੂੰ ਇਹੋ ਜਿਹੇ ਜਾਤੀਵਾਦਕ
ਭੈੜੇ ਸ਼ਬਦਾਂ ਦਾ ਕੋਈ ਵੀ ਨਜਰੀਆ ਨਜਰ ਨਹੀਂ ਅਇਆ ਕਿ ਇੰਜ ਠੀਕ
ਨਹੀਂ ਹੈ ਹਾਲਾਤ ਵਿਗੜ ਸਕਦੇ ਹਨ ਪਰ ਅਜ ਕਿਉਂ ਅਜਿਹੇ ਕਨੂਨ
ਰਾਹੀ ਦਲਿਤਾਂ ਦੀ ਚੜਦੀ ਹੋਈ ਚੜਤ (ਭਿਟ ਜਾਂ ਛੂਆਛਾਤ ਵਾਦੀਆਂ
ਨੂੰ) ਰੜਕਣ ਲਗ ਪਈ ਹੈ
।
ਕੀ ਉਦੋਂ ਨਹੀਂ ਸੀ ਕੋਈ ਉਹਨਾਂ ਨੂੰ ਨਥ ਪਾਣ ਵਾਲਾ?
ਨਹੀਂ!
ਕਿਉਂ,
ਕਿਉਂਕਿ ਉਹ
ਉਚੀ ਜਾਤ ਵਿਚ ਪੈਰ ਰਖਾਉਂਦੇ ਸਨ
।
ਇਸ ਲਈ ਇਹ ਸਾਫ ਹੋ ਜਾਂਦਾ ਹੈ ਕਿ ਦਲਿਤਾਂ ਅਤੇ ਗਰੀਬਾਂ ਨੂੰ
ਦਬਾਣ ਜਾਂ ਅਵਾਜ ਉਠਾਣ ਨੂੰ ਰੋਕਿਆ ਜਾਂ ਦਬਿਆ ਜਾ ਸਕੇ
।
ਇਹ ਵੀ ਮੰਨ ਸਕਦੇ ਹਾਂ ਕਿ “ਰੋਜ਼ਾਨਾ
ਸਪੋਕਸਮੈਨ”
ਅਖ਼ਬਾਰ ਨੂੰ
ਬੰਦ ਕਰਾਣ ਲਈ ਇਹ ਤਰਮੀਮ ਕੀਤੀ ਗਈ ਹੈ
।
ਬਿਲਕੁਲ ਇਸੇ ਤਰਾਂ ਹੀ ਹੁਣ ਦਲਿਤ ਚਮਾਰ ਜਾਂ ਚੂਹੜੇ ਵੀ ਗੀਤਾਂ,
ਫਿਲਮਾਂ
ਵਿਚ ਧੜਾ ਧੜ ਬੜੇ ਹੀ ਫਕਰ ਨਾਲ ਨਾਮ ਲੈ ਰਹੇ ਨੇ
।
ਬੇ-ਸ਼ਕ ਸਟੇਜਾਂ ਜਾਂ ਹੋਰ ਧਾਰਮਕ,
ਸਮਾਜਕ ਜਾਂ
ਰਾਜਨੀਤਕ ਸੰਗਠਨਾਂ ਦੇ ਇਕਠਾਂ ਵਿਚ ਕਹਿ ਤਾ ਦਿਤਾ ਜਾਂਦਾ ਹੈ ਕਿ
ਸਭ ਇਨਸਾਨ ਬਰਾਬਰ ਹਨ,
ਕੋਈ ਵੀ
ਜ਼ਾਤ-ਪਾਤ ਨਹੀਂ ਹੈ
।
ਇਹ ਕਹਿਣੀ ਸਿਰਫ ਸਟੇਜ ਤਕ ਹੀ ਸੀਮਤ ਰਹਿ ਜਾਂਦੀ ਹੈ ਪਰ ਕਰਨੀ
ਵਿਚ ਅਜਿਹਾ ਕਦੇ ਵੀ ਨਹੀਂ ਹੋਇਆ ਅਤੇ ਨਾਹੀ ਉਮੀਦ ਹੈ
।
ਸਭ ਧਾਰਮਿਕ ਗ੍ਰੰਥ ਦਸਦੇ ਨੇ ਕਿ ਹਰ ਇਕ ਇਨਸਾਨ ਬਰਾਬਰ ਹੈ,
ਇਕ ਸਮਾਨ
ਹੈ
।
ਜੋ ਗ੍ਰੰਥ ਸਾਹਬ ਦਸਦਾ ਹੈ ਉਹ ਨਹੀ ਕਰਦੇ
।
ਸੰਗਤ-ਪੰਗਤ ਦੀ ਗਲ ਤਾ ਸਿਰਫ ਕਹਿਣੀ ਹੀ ਕਰਦੇ ਨੇ ਪਰ ਕਰਨੀ ਵਿਚ
ਫਿਰ ਉਹੀ ਜ਼ਾਤ-ਪਾਤ ਜਾਂ ਭਿਟ ਦਾ ਭੂਤ ਸਵਾਰ ਰਹਿੰਦਾ ਹੈ
।
ਇਸ ਲਈ ਦਲਿਤਾਂ ਅਤੇ ਸਿਖ ਭਾਈਚਾਰੇ ਵਿਚ ਉਦੋਂ ਤਕ ਬਰਾਬਰਤਾ
ਨਹੀਂ ਆਵੇਗੀ ਜਿਨਾਂ ਚਿਰ ਦਲਿਤਾਂ ਨਾਲ “ਰੋਟੀ
ਅਤੇ ਬੇਟੀ”
ਦੀ
ਸਾਂਝੀਵਾਲਤਾ ਨਹੀਂ ਕਰਦੇ
।
ਫਿਰ ਹੀ ਸੰਗਤ-ਪੰਗਤ ਦੀ ਪ੍ਰੀਭਾਸ਼ਾ ਠੀਕ ਉਤਰ ਸਕਦੀ ਹੈ
।
ਸੰਗਤ-ਪੰਗਤ ਦੀ ਪ੍ਰੀਭਾਸ਼ਾ ਨੂੰ ਸਿਰਫ ਸਤਿਗੁਰ ਰਵਿਦਾਸ ਜੀ
ਮਹਾਰਾਜ ਨੇ ਰਾਜੇ ਅਤੇ ਰੰਕ ਨੂੰ ਇਕ ਪੰਗਤੀ ਵਿਚ ਬੈਠਾ ਕੇ ਲੰਗਰ
ਛਕਾਇਆ ਸੀ
।
ਇਸ ਗਲ ਦੀ ਹੋਰ ਪੁਸ਼ਟੀ ਸਾਨੂੰ ਬਾਬਾ ਸਹਿਬ ਅੰਬੇਡਕਰ ਜੀ ਦੇ
ਜੀਵਨ ਤੋਂ ਹੀ ਮਿਲ ਜਾਂਦੀ ਹੈ
।
੧੯੩੬ ਵਿਚ ਜਦੋਂ ਬਾਬਾ ਸਾਹਿਬ ਅੰਬੇਡਕਰ ਜੀ ਅਮ੍ਰਿਤਸਰ ਸਿਖ ਧਰਮ
ਨੂੰ ਅਪਨਾਣ ਲਈ ਗਏ ਸਨ ਤਾਂ ਉਥੇ ਧਰਮ ਦੇ ਠੇਕੇਦਾਰਾਂ ਵਿਚੋਂ
ਮਾਸਟਰ ਤਾਰਾ ਸਿੰਘ ਨੇ ਇਹ ਗਲ ਮੰਨਣ ਤੋਂ ਇਨਕਾਰ ਕਰ ਦਿਤਾ ਸੀ
ਕਿ “ਰੋਟੀ
ਅਤੇ ਬੇਟੀ”
ਦੀ ਦਲਿਤਾਂ
ਨਾਲ ਅਸੀਂ ਸਾਂਝੀਵਾਲਤਾ ਨਹੀ ਕਰ ਸਕਦੇ,
ਬਾਕੀ ਸਭ
ਠੀਕ ਹੈ
।
ਜਿਸ ਕਰਕੇ ਬਾਬਾ ਸਹਿਬ ਜੀ ਉਦਾਸ ਹੋ ਕੇ ਵਾਪਸ ਆ ਗਏ ਸਨ ਤੇ ਫਿਰ
ਆਖਰ ਬੁਧ ਫਿਲੋਸਫੀ ਨੂੰ ਅਪਣਇਆ ਸੀ
।
ਜਦੋਂ ਵੀ ਇਤਿਹਾਸ ਦੇ ਪੰਨਿਆਂ ਵਿਚ ਝਾਤ
ਮਾਰਦੇ ਹਾਂ ਤਾਂ ਇਹ ਪਤਾ ਲਗਦਾ ਹੈ ਕਿ ਜਦੋਂ ਵੀ ਦਲਿਤਾਂ ਨੇ
ਆਪਣੇ ਹੋਂਸਲੇ ਬੁਲੰਦ ਕਰਨ ਦੀ ਜੁਰਤ ਕੀਤੀ ਉਦੋਂ ਹੀ ਮਨੂਵਾਦੀ
ਘਿਨੌਣੀ ਸੋਚਾਂ ਨੇ ਮਹਾਨ ਦਲਿਤ ਯੋਧਿਆਂ,
ਸੂਝਵਾਨਾਂ
ਅਤੇ ਆਦਿ ਗੁਰੂਆਂ ਦੀ ਸਚ ਦੀ ਅਵਾਜ਼ ਨੂੰ ਜ਼ਾਲਮਤਾ,
ਨੀਚ
ਘਿਨੋਣੀਆਂ ਚਾਲਾਂ ਰਾਹੀ ਦਬਾਇਆ ਗਿਆ
।
ਇਸ ਕਰਕੇ ਹੀ ਪਿਛਲੇ ਸਮੇਂ ਵਿਚ ਦਲਿਤਾਂ ਨੂੰ ਬਹੁਤ ਹੀ
ਬੇ-ਤਹਾਸ਼ਾ ਕਸ਼ਟ ਦਿਤਾ ਜਾਂਦਾ ਸੀ[ ਕੋਈ ਵੀ ਪੜਾਈ ਨਹੀਂ ਕਰ ਸਕਦਾ
ਸੀ,
ਰਬ ਦਾ ਨਾਮ
ਜਪ ਜਾਂ ਸੁਣ ਨਹੀਂ ਸਕਦਾ ਸੀ,
ਕੋਈ ਸਾਫ
ਸੁਥਰਾ ਕਪੜਾ ਨਹੀਂ ਸੀ ਪਾ ਸਕਦਾ
।
ਇਹ ਦਲਿਤ ਜਿਸਨੂੰ ਅਛੂਤ ਜਾਂ ਸ਼ੁਦਰ ਕਿਹਾ ਜਾਂਦਾ ਸੀ,
ਜਿਸਦੇ ਫ਼ਰਜ਼
ਸਿਰਫ ਉਪਰਲੀਆਂ ਤਿੰਨੇ (ਬ੍ਰਹਮਣ,
ਖਤਰੀ ਅਤੇ
ਵੈਸ਼) ਸ਼ਰੇਣੀਆਂ ਦੀ ਸੇਵਾ ਹੀ ਕਰਨਾ ਹੁੰਦਾ ਸੀ
।
ਸ਼ੁਦਰਾਂ ਵਿਚੋਂ ਜਿਹੜਾ ਵੀ ਸਚ ਜਾਂ ਇਨਸਾਨੀਯਤ ਦੀ ਅਵਾਜ ਉਠਾਂਦਾ
ਸੀ ਉਸਦੀ ਜੀਭ ਕਟ ਦਿਤੀ ਜਾਂਦੀ ਸੀ,
ਉਸਨੂੰ
ਜਾਨੋ ਖਤਮ ਹੀ ਕਰ ਦਿਤਾ ਜਾਦਾ ਸੀ ਤਾਂ ਕਿ ਅਗੋ ਤੋਂ ਹੋਰ ਕੋਈ
ਜੁਰਤ ਨਾ ਕਰ ਸਕੇ
।
ਇਹਨਾਂ ਤਿੰਨੇ ਸ਼੍ਰੇਣੀਆਂ ਨੇ ਕਦੇ ਵੀ ਦਲਿਤਾਂ ਉਪਰ ਦੀਦਾ ਨਹੀਂ
ਕੀਤਾ
।
ਪਿਛਲੇ ਇਤਹਾਸ ਵਿਚੋਂ ਉਦਾਹਰਣ ਹੀ ਲੈ ਲਵੋ ਜਿਵੇਂ ਕਿ ਰਾਮ ਚੰਦਰ
ਨੇ,
ਦੋ ਦਲਿਤ
ਯੋਧੇ ਭਰਾਵਾਂ ਦਾ ਆਪਸੀ ਯੁਧ ਕਰਾ ਕੇ ਵਡੇ ਭਰਾ ਬਾਲੀ ਨੂੰ
ਸਕਰੀਵ ਕੋਲੋਂ ਮਰਵਾ ਦਿਤਾ ਸੀ
।
ਇਸੇ ਤਰਾਂ ਰਾਮ ਚੰਦਰ ਅਤੇ ਲਛਮਣ ਨੇ ਕੂਟਨੀਤਕ ਚਾਲ ਦੇ ਨਾਲ
ਰਾਵਣ ਦੇ ਭਰਾ ਮੇਘ ਨਾਥ ਕੋਲੋਂ ਸਾਰਾ ਹੀ ਭੇਤ ਲੈ ਕੇ,
ਕਿ ਰਾਵਣ
ਨੂੰ ਕਿਸ ਤਰਾਂ ਮਾਰਿਆ ਜਾ ਸਕਦਾ ਹੈ,
ਕਿਉਂਕਿ
ਰਾਵਣ ਇਨੀ ਛੇਤੀ ਮਰਨ ਵਾਲਾ ਨਹੀਂ ਸੀ,
ਨੂੰ ਧੋਖੇ
ਨਾਲ ਮਾਰ ਦਿਤਾ ਸੀ
।
ਇਸੇ ਤਰਾਂ ਰਾਮਚੰਦਰ ਦੇ ਕਹਿਣ ਤੇ ਲਛਮਣ ਨੇ ਰਾਵਣ ਦੀ ਭੈਣ
ਸਰੂਪਨਖ਼ਾ ਦਾ ਨਕ ਤੇ ਕੰਨ ਵਢ ਦਿਤੇ ਸਨ
।
ਭਾਵ ਕਿ ਜੋ ਵੀ ਮਨੂਵਾਦੀ ਵੇਦਾਂ,
ਸਮ੍ਰਿਤੀਆਂ
ਵਿਚ ਦਰਜ ਕਨੂੰਨ ਕਾਏਦਿਆਂ ਨੂੰ ਝੂਠ ਕਹਿੰਦਾ ਸੀ,
ਜਾਂ ਅਵਾਜ਼
ਉਠਾਂਦਾ ਸੀ (ਦਲਿਤ ਇੰਨਾ ਦਰੜਿਆ ਜਾ ਰਿਹਾ ਸੀ ਜਿਸਦੀ ਕੋਈ ਵੀ
ਹਦ ਨਹੀਂ ਸੀ ਰਹੀ) ਤਾਂ ਉਸ ਮਨੁਖੀ ਜਾਤ ਨੂੰ ਦੈਂਤ ਜਾਂ ਰਾਕਸ਼
ਦਾ ਨਾਮ ਦੇ ਕੇ ਖਤਮ ਕਰ ਦਿਤਾ ਜਾਂਦਾ ਸੀ
।
ਜਿਵੇ ਮੁਸਲਮਾਨ ਹਿੰਦੂਆਂ ਨੂੰ ਕਾਫ਼ਰ ਤੇ ਹਿੰਦੂ ਮੁਸਲਮਾਨ ਨੂੰ
ਕਾਫ਼ਰ ਆਖਦੇ ਸਨ
।
ਭਾਵ ਕੀ ਕਿ ਦੈਂਤ ਜਾਂ ਰਾਕਸ਼ ਕਰਾਰ ਦੇ ਕੇ ਖਤਮ ਕਰ ਦਿਤਾ ਜਾਂਦਾ
ਸੀ
।
ਸੋ ਬਿਲਕੁਲ ਇਸੇ ਤਰਾਂ ਹੀ ਅਜ ਵੀ ਜੋ ਪੰਜਾਬ
ਸਰਕਾਰ ਦੁਆਰਾ ਦੋ (੧੫੩-ਏ ਅਤੇ ੨੯੫-ਏ) ਧਾਰਾਵਾਂ ਵਿਚ ਤਰਮੀਮ
ਕੀਤੀ ਗਈ ਹੈ,
ਇਹਨਾਂ
ਵਿਚੋਂ ਜਰਾ ਧਿਆਨ ਨਾਲ ਸੋਚ ਕੇ ਦੇਖੀਏ ਤਾਂ ਪਿਛੋਕੜ ਸਮੇਂ ਦੀਆਂ
ਮਨੂਵਾਦੀ ਘਿਨੋਣੀਆਂ ਜ਼ਾਲਮ ਹਰਕਤਾਂ ਦੀ ਬਦ-ਬੂ ਆਉਦੀ ਹੈ
।
ਉਦੋਂ ਅਤੇ ਹੁਣ ਦੇ ਸਮੇਂ ਵਿਚ ਫਰਕ ਸਿਰਫ ਇਹ ਹੈ ਕਿ ਪਿਛਲੇ
ਸਮੇਂ ਵਿਚ ਮਨੂਵਾਦ ਦਲਿਤਾਂ ਉਪਰ ਸਿਧਾ ਹੀ ਜ਼ੁਲਮ ਢਾਈ ਜਾ ਰਿਹਾ
ਸੀ ਜਿਸਨੂੰ ਕੋਈ ਸੁਣਨ ਵਾਲਾ ਨਹੀਂ ਸੀ
।
ਜਦਕਿ ਹੁਣ ਦੇਸ਼ ਲੋਕਤੰਤਰ ਹੋਣ ਕਰਕੇ ਆਪਣੇ ਸਵਾਰਥੀ ਮਕਸਦਾਂ ਦੀ
ਪੂਰਤੀ ਨੂੰ ਪੂਰਾ ਕਰਨ ਲਈ ਅਸਿਧੇ ਤੌਰ ਤੇ ਇਹਨਾਂ ਕਨੂੰਨਾ ਦੀ
ਭਾਲ ਕਰਕੇ ਮਦਦ ਲੈਦੇ ਹਨ,
ਜਿਵੇਂ ਕਿ
ਤਰਮੀਮ ਕੀਤੀ ਗਈ ਹੈ
।
ਕਿਉਂਕਿ ਵੀਆਨਾ ਕਾਂਡ ਕਰਕੇ ਦਲਿਤ ਹੁਣ ਖੁਲਮਖੁਲੇ ਅਜ਼ਾਦ ਹੋਕੇ
ਆਪਣੇ ਆਪ ਨੂੰ ਆਪਣੀ ਜਾਤ ਦਾ ਫਕਰ ਦਸ ਰਹੇ ਹਨ ਅਤੇ ਜੋ ਲੋਕ
ਹਮੇਸ਼ਾਂ ਹੀ ਇਸ ਹਊਏ ਦੀ ਧੋਂਸ ਦੇਂਦੇ ਸਨ ਅਜ ਉਹਨਾਂ ਦੇ ਖ਼ੂਨ
ਪਤਲੇ ਪੈਣ ਲਗ ਪਏ ਹਨ
।
ਦਲਿਤ ਜੋਂ ਕਿਤਾਬਾਂ,
ਅਖ਼ਬਾਰਾਂ
ਰਾਹੀਂ ਆਪਣੀ ਦਲਿਤ ਕੌਮ ਨੂੰ ਉਜਾਗਰ ਕਰ ਰਹੇ ਹਨ
।
ਖਾਸ ਕਰਕੇ ਵੀਆਨਾ ਕਾਂਡ ਜੋ ਹੌਇਆ ਹੈ,
ਇਸ ਤੋਂ
ਪੈਦਾ ਹੋਏ ਵਡੇ ਅੰਦੋਲਨ ਤੋਂ ਪੰਜਾਬ ਦੀ ਅਕਾਲੀ-ਦਲ ਅਤੇ ਭਾਜਪਾ
ਸਰਕਾਰ ਇਹਨਾਂ ਨੂੰ ਦਬਾਉਣਾ ਚਾਹਉਦੀ ਹੈ ਤਾਂ ਕਿ ਦਲਿਤ ਫਿਰ ਉਠ
ਨਾ ਖੜਨ
।
ਇਕ ਹੋਰ ਮਹਾਨ ਇਤਿਹਾਸ ਦੇ ਪੰਨੇ ਨੂੰ ਪਲਟ
ਕੇ ਦੇਖੀਏ
।
ਉਹ ਹੈ ਆਦਿ ਧਰਮ ਦੇ ਬਾਨੀ ਮਰਹੂਮ ਯੋਧਾ ਬਾਬਾ ਮੰਗੂ ਰਾਮ
ਮੂਗੋਵਾਲੀਆ ਜੀ
।
ਬਾਬਾ ਮੰਗੂਰਾਮ ਜੀ ਦੀ ਆਪਣੀ ਜਬਾਨੀ ਦਸੀ ਹੋਈ ਜੀਵਨ ਬਿਰਤਾਂਤਾ
ਤੋਂ ਪਤਾ ਲਗਦਾ ਹੈ ਕਿ ੧੯੦੫ ਵਿਚ ਆਪ ਜੀ ਨਾਲ ਇਕ ਅਜਿਹੀ ਘਟਨਾ
ਵਾਪਰੀ ਜਿਸਨੇ ਜੀਵਨ ਹੀ ਬਦਲ ਕੇ ਰਖ ਦਿਤਾ ਸੀ
।
ਇਕ ਦਿਨ ਸਿਖਰ ਦੁਪਹਿਰੇ ਗਰਮੀਆਂ ਦੇ ਦਿਨਾਂ ਵਿਚ ਮੂਸਲੇਧਾਰ
ਵਰਖਾ ਵਿਚ ਆਪ ਜੀ ਦੀ ਛਤਰੀ ਟੁਟਣ ਕਰਕੇ,
ਆਪ ਗੜਿਆਂ
ਤੇ ਮੀਂਹ ਤੋਂ ਬਚਣ ਲਈ ਦੋੜ ਕੇ ਸਕੂਲ ਦੇ ਕਮਰੇ ਵਿਚ ਵੜ ਗਏ
।
ਪਰ ਸਕੂਲ ਦੇ ਬ੍ਰਹਮਣ ਅਧਿਆਪਕ ਉਸੇ ਵੇਲੇ ਹੀ ਕਮਰੇ ਵਿਚੋਂ
ਕੁਟਦਾ ਹੋਇਆ ਬਾਬੂ ਮੰਗੂ ਰਾਮ ਜੀ ਨੂੰ ਬਾਹਰ ਕਢ ਦਿਤਾ ਸੀ
।
ਆਪ ਜੀ ਦੇ ਕਾਫੀ ਸਟਾਂ ਵੀ ਲਗੀਆਂ ਸਨ
।
ਪਰ ਉਨਾਂ ਦੁਖ ਆਪ ਜੀ ਨੂੰ ਸਟਾਂ ਦਾ ਨਹੀਂ ਹੋਇਆ ਸੀ ਜਿਨਾਂ ਕਿ
ਉਸ ਬ੍ਰਹਮਣ ਦੇ ਬੋਲੇ ਹੋਏ ਬੇਹੂਦੇ ਸ਼ਬਦਾਂ ਦਾ ਜਿਹੜੇ ਕਿ
“ਜੇ
ਚੂਹੜੇ ਚਮਾਰ ਪੜਨ ਲਗ ਗਏ ਤਾਂ ਸਾਡੀਆਂ ਬੁਤੀਆਂ ਕੋਣ ਕਰੂੰਗਾ”
।
ਦੂਜੇ
ਦਿਨ ਬਾਬਾ ਜੀ ਸਕੂਲ ਗਿਆ ਪਰ ਇਹ ਦੇਖ ਕੇ,
ਕਿ ਮਾਸਟਰ
ਨੇ ਕਮਰੇ ਵਿਚੋਂ ਸਾਰੇ ਮੇਜ਼ ਕੁਰਸੀਆਂ ਬਾਹਰ ਕਢਵਾ ਕੇ ਪਾਣੀ
ਛਿੜਕਾਇਆ ਤੇ ਫਿਰ ਅੰਦਰ ਰਖੇ,
ਬਾਬਾ ਜੀ
ਨੂੰ ਮਾਸਟਰ ਨੇ ਦੇਖ ਕੇ ਗਾਲੀ-ਗਲੋਚ ਹੋਇਆ ਜਿਸ ਵਜੋਂ ਮੰਗੂ ਰਾਮ
ਜੀ ਵਾਪਸ ਘਰ ਆ ਗਿਆ
।
ਫਿਰ ਆਪ “੧੯੦੯
ਵਿਚ ਅਮਰੀਕਾ ਚਲੇ ਗਏ,
ਉਥੇ ਕਿਸੇ
ਪੰਜਾਬ ਤੋਂ ਹੀ ਪੰਜਾਬੀ ਜਿਮੀਦਾਰ ਦੇ ਨੋਕਰੀ ਕਰਨ ਲਗੇ,
ਪਰ ਉਥੇ ਵੀ
ਉਹੀ ਜਾਤ-ਪਾਤ ਦਾ ਘਮੰਡੀ ਕੋਹੜ ਮਨਾਂ ਵਿਚੋਂ ਨਹੀਂ ਗਿਆ ਸੀ
।
ਅਮਰੀਕਾ ਵਿਚ ਹੀ ਆਪ ਜੀ ਦੀ ਲਾਲਾ ਹਰਦਿਆਲ ਨਾਲ ਮੁਲਾਕਾਤ ਹੋਈ
।
੧੯੧੪ ਵਿਚ ਪਹਿਲਾ ਸੰਸਾਰਕ ਯੁਧ ਛਿੜ ਜਾਣ ਕਰਕੇ ਆਪ ਜੀ
ਕਾਮਾਗਾਟਾ ਮਾਰੂ ਜ਼ਹਾਜ ਬਾਰੂਦ ਨਾਲ ਭਰਕੇ ਭਾਰਤ ਨੂੰ ਰਵਾਨਾ ਹੋਏ
।
ਪਰ ਸ਼ੈਅ ਮਿਲਣ ਤੇ ਅੰਗਰੇਜ਼ਾਂ ਨੇ ਪਹਿਲਾਂ ਹੀ ਜਹਾਜ ਨੂੰ ਨਸ਼ਟ ਕਰ
ਦਿਤਾ ਸੀ
।
ਜਿਸ ਵਿਚ ਕਰੀਬਨ ਸਾਰੇ ਹੀ ਬੰਦੇ ਮਾਰੇ ਗਏ ਸਨ ਪਰ ਆਪ
ਚੰਗੀ-ਕਿਸਮਤ ਨਾਲ ਬਚ ਨਿਕਲੇ
।
੧੯੧੮ ਵਿਚ ਆਪ ਮਨੀਲੇ ਪਹੁੰਚ ਕੇ ਸਮਾਂ ਪੈਣ ਤੇ ਸਿਲੋਨ ਰਾਹੀ
ਭਾਰਤ ਬੰਦਰਗਾਹ ਤੇ ਪਹੁੰਚ ਗਏ
।
ਗਲ ਕੀ ਆਖਰ ੧੯੨੫ ਵਿਚ ਜਿਉਂ ਹੀ ਬੰਦਰਗਾਹ ਤੋਂ ਬਾਹਰ ਆਏ ਤਾਂ
ਇੰਡੀਆ ਵਿਚ ਦਲਿਤਾਂ ਦੀ ਉਹੀ ਹਾਲਤ ਦੇਖਕੇ ਫਿਰ ਮੰਨ ਦੁਖੀ ਹੋਇਆ
।
ਆਖਰ ਆਪਣੇ ਪਿੰਡ ਮੂਗੋਵਾਲ ਪਹੁੰਚ ਗਿਆ
।
ਪਰ ਇਥੇ ਵੀ ਬਾਬਾ ਮੰਗੂਰਾਮ ਜੀ ਦਾ ਮੰਨ ਨਹੀਂ ਸੀ ਲਗਦਾ ਕਿਉਂਕਿ
ਬਾਹਰਲੇ ਦੇਸ਼ਾਂ ਦਾ ਮਹੋਲ ਦੇਖ ਬੜੀ ਹੈਰਾਨਗੀ ਅਤੇ ਦੁਖ ਮਹਿਸੂਸ
ਹੋ ਰਿਹਾ ਸੀ ਕਿ ਇੰਜ ਦਲਿਤ ਜਾਤੀਪਾਤੀ ਦੇ ਹਊਆਂ ਤੋਂ ਬਚ ਨਹੀਂ
ਸਕਣਗੇ
।
ਆਪ ਜੀ ਜਾਣਦੇ ਸਨ ਕਿ ਇਥੇ ਵੀ ਗਦਰ ਲਹਿਰ ਹੀ ਕੰਮ ਕਰ ਸਕਦੀ ਹੈ
।
ਇਕ ਦਿਨ ਕੀ ਹੋਇਆ ਕਿ
“ਆਪ
ਜੀ ਦੇ ਪ੍ਰਿਵਾਰ ਦੇ ਲੋਕ ਚੋਅ ਵਿਚੋਂ ਪਸ਼ੂਆਂ ਵਾਸਤੇ ਪਠੇ ਵਢ
ਰਹੇ ਸਨ ਤਾਂ ਇੰਨੇ ਨੂੰ ਇਕ ਜਟ ਆਇਆ ਉਸਨੇ ਪਠੇ ਅਤੇ ਦਾਤੀਆਂ
ਦੋਵੇਂ ਹੀ ਖੋਹ ਲਏ”
।
ਬਾਬਾ
ਮੰਗੂਰਾਮ ਜੀ ਨੂੰ ਪਤਾ ਲਗਣ ਤੇ ਜਟ ਨੂੰ ਜਾ ਕੇ ਪੁਛਿਆ
।
ਜਟ ਨੇ ਜੁਆਬ ਦਿਤਾ ਕਿ”ਇਹ
ਚੋਅ ਮੇਰਾ ਹੈ,
ਚਮਾਰਾ
ਚੂੜਿਆਂ ਨੂੰ ਪਠੇ ਵਢਣ ਦਾ ਕੋਈ ਹਕ ਨਹੀਂ ਹੈ”
।
ਗਲ ਕੀ ਕਿ
ਆਖਰ ਬਾਬਾ ਮੰਗੂ ਰਾਮ ਜੀ ਦੇ ਅੰਦਰ ਇਕ ਅਣਖ-ਏ-ਅਦਿਵਾਸੀ ਜਾਗੀ
।
੧੯੨੬ ਵਿਚ ਆਪ ਜੀ ਨੇ ਸਭ ਹੀ ਦਲਿਤ ਸ਼ਰੇਣੀਆਂ ਨੂੰ ਇਕਠੇ ਕਰਕੇ
ਅਦਿ-ਧਰਮ ਮੰਡਲ ਸੰਸਥਾ ਸ਼ੁਰੂ ਕਰ ਦਿਤੀ
।
ਆਪ ਜੀ ਨੇ ਅਦਿਵਾਸੀ ਦਲਿਤਾਂ ਲਈ ਪੂਰਾ ਸੰਘਰਸ਼ ਕੀਤਾ
।
ਇਸ ਅੰਦੋਲਨ ਦਾ ਪਾਕਿਸਤਾਨ ਲਾਇਲਪੁਰ ਤਕ ਫੇਲਾਅ ਹੋ ਚੁਕਾ ਸੀ
।
ਆਪ ਜੀ ਦੀ ਬਾਬਾ ਸਾਹਿਬ ਅੰਬੇਡਕਰ ਜੀ ਨਾਲ ਵੀ ਕਈ ਵਾਰ ਮੁਲਾਕਾਤ
ਹੋਈ ਸੀ
।
ਗਲ ਕੀ ਕਿ ਉਸ ਸਮੇਂ ਦਲਿਤਾਂ ਦੀ ਇਸ ਵਖਰੀ ਪਛਾਣ “ਅਦਿ
ਧਰਮ”
ਦੀ ਪੰਜਾਬ
ਵਿਚ ਚੜਤ ਹੋ ਗਈ ਸੀ,
ਇਸ ਅੰਦੋਲਨ
ਵਿਚ ਉਸ ਸਮੇ ਕਈ ਆਦਿਧਰਮੀਆਂ ਨੂੰ ਜਾਨਾਂ ਤੋਂ ਹਥ ਵੀ ਧੋਣੇ ਪਏ
ਸਨ
।
ਪਰ ਜਦੋਂ ਹਿੰਦੂਆਂ ਅਤੇ ਸਿਖਾਂ ਨੇ ਦਲਿਤਾਂ ਦੇ ਅਦਿ-ਧਰਮ ਦੀ
ਚੜਤ ਵਧਦੀ ਦੇਖੀ ਤਾਂ ਫਿਰ ਕਈ ਤਰਾਂ ਦੀਆਂ ਚਾਲਾ ਅਤੇ ਤਸ਼ਦਦ
ਢਾਣੇ ਸੁਰੂ ਕਰ ਦਿਤੇ
।
ਬਾਬਾ ਅੰਬੇਡਕਰ ਜੀ ਨੇ ਬਾਬਾ ਮੰਗੂਰਾਮ ਜੀ ਨਾਲ ਲਾਹੋਰ ਵਿਖੇ
ਕਮਿਸ਼ਨ ਦੇ ਸਾਹਮਣੇ ਸਵਾਲਾ ਦੇ ਜੁਆਬ ਬੜੀ ਜੁਰਤ ਨਾਲ ਦਿਤੇ ਸਨ
ਅਤੇ ਇਹ ਸਾਬਤ ਕਰ ਦਿਤਾ ਸੀ ਕਿ ਅਸੀ ਇਸ ਦੇਸ਼ ਦੇ ਅਸਲੀ ਆਦਿਵਾਸੀ
ਹਾਂ
।
ਇਹ ਉਚੀਆਂ ਜਾਤਾਂ ਵਾਲੇ ਸਾਨੂੰ ਸਦੀਆਂ ਤੋਂ ਦਬਾਉਂਦੇ ਆ ਰਹੇ ਹਨ
।
ਸਾਡੇ ਨਾਲ ਅਮਨੁਖਾ ਵਿਵਹਾਰ ਕੀਤਾ ਜਾ ਰਿਹਾ ਹੈ
।
ਅਸੀ ਨਾਹੀ ਹਿੰਦੂ,
ਨਾਹੀ
ਮੁਸਲਮਾਨ,
ਨਾ ਹੀ
ਈਸਾਈ ਅਤੇ ਨਾ ਹੀ ਸਿਖ ਹਾਂ
।
ਅਸੀ ਸਿਰਫ ਇਸ ਦੇਸ਼ ਦੇ ਅਸਲੀ ਵਾਸੀ ਹਾਂ ਅਤੇ ਸਾਡਾ ਧਰਮ
ਆਦਿ-ਧਰਮ ਹੈ
।
ਪਰ ਇਹੋ ਆਦਿਧਰਮ ਤੋਂ ਬੁਖਰਾਲੇ ਹੋਏ ਉਚੀਆਂ ਜਾਤਾਂ ਵਾਲਿਆਂ ਨੇ
ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਆਦਿਦਰਮ ਨੂੰ ਢਾਹ ਲਾ ਦਈਏ
।
ਪਰ ਅਜ ਦਾ ਦਲਿਤ ਇਸ ਆਦਿ-ਧਰਮ ਦੇ ਬਾਨੀ ਬਾਬਾ ਮੰਗੂ ਰਾਮ ਜੀ,
ਬਾਬਾ
ਸਾਹਿਬ ਅੰਬੇਡਕਰ ਜੀ,
ਅਤੇ ਸਤਿ
ਗੁਰੂ ਰਵਿਦਾਸ ਜੀ ਮਹਾਰਾਜ ਹੁਰਾਂ ਕਿਸੇ ਵੀ ਅਜਿਹੇ ਧਰਮ (ਜੋ
ਜ਼ਾਲਮਤਾ ਉਗਲਦਾ ਹੋਵੇ) ਨੂੰ ਕਿਸੇ ਨੇ ਵੀ ਨਹੀਂ ਅਪਣਾਇਆ
।
ਪਰ ਅਜੋਕੇ ਪੈਰੋਕਾਰ ਕੀ ਉਹਨਾਂ ਦੀ ਸੋਚ ਦੇ ਮੁਤਾਬਕ ਚਲ ਜਾਂ ਕਰ
ਰਹੇ ਹਨ ਜਾਂ ਕਿਵੇਂ?
ਇਹ ਸਵਾਲ
ਬੁਹੁਤ ਹੀ ਅਣਖੀਲਾ ਹੈ
।
ਅਣਖ ਦੀ ਕੀ ਪ੍ਰੀਭਾਸ਼ਾ ਹੋ ਸਕਦੀ ਹੈ?
ਸਭ ਪੜੇ
ਲਿਖੇ ਦਲਿਤ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ
।
ਜੋ ਦਲਿਤ ਅਜ ਗਲ ਆਦਿਵਾਸੀ ਪੁਰਾਣੀ ਸਭਿਯਤਾ ਸਿੰਧੂ ਘਾਟੀ ਦੀ ਗਲ
ਕਰਦਾ ਹੈ ਕਿ ਦਲਿਤ ਸਮਾਜ ਬੇਗ਼ਮਪੁਰਾ ਬਨਾਣਾ ਹੈ
।
ਪਰ ਜੋ ਦਲਿਤ ਆਪੋ ਆਪਣੀਆਂ ਗਦੀਆਂ ਦੇ ਲਾਲਚਾਂ ਲਈ ਦੂਜਿਆਂ ਦੇ
ਧਰਮਾਂ ਦੀ ਗਲਾਂ ਕਰਦੇ ਥਕਦੇ ਨਹੀਂ,
ਤਾਂ ਫਿਰ
ਆਪਣਾ ਧਰਮ ਜਾਂ ਪੁਹਿਚਾਣ ਆਪਣੇ ਆਪ ਹੀ ਖਤਮ ਕਰ ਰਹੇ ਹਨ
।
ਜੋਕਿ ਅਜਿਹਾ ਕਰਨਾ ਦਲਿਤ ਸਮਾਜ ਦੇ ਨਾਲ ਇਕ ਬਹੁਤ ਹੀ ਵਡਾ ਧੋਖਾ
ਹੋਵੇਗਾ
।
ਜੋਕਿ ਆਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪਵੇਗਾ
।
ਜੋ ਅਜਿਹਾ ਹੀ ਕਰਨਾ ਚਾਹੁੰਦੇ ਨੇ ਫਿਰ ਉਹ ਇਹ ਗਲ ਕਹਿਣੀ ਬੰਦ
ਕਰ ਦੇਣ ਕਿ ਅਸੀਂ ਦਲਿਤ ਸਮਾਜ ਨੂੰ ਖੁਸੀ ਹੋਈ ਸਭਿਅਤਾ ਲੈ ਕੇ
ਦੇਣੀ ਹੈ ਜਾਂ ਬੇਗ਼ਮਪੁਰਾ ਸ਼ਹਿਰ ਵਸਾਣਾ ਹੈ,
ਅਜਿਹਾ ਕਦੇ
ਵੀ ਮੁਮਕਨ ਨਹੀਂ ਹੋ ਸਕੇਗਾ
।
ਪਰ ਫਿਰ ਵੀ ਜ਼ਾਤਾਂ-ਪਾਤਾਂ ਵਰਗੇ ਧਰਮਾਂ ਨੂੰ ਛਡਦੇ ਹੋਏ,
ਦਲਿਤ
ਸੂਝਵਾਨਾਂ ਨੂੰ ਸਿਰਫ ਆਪਣੇ ਹੀ ਦਲਿਤ ਸਮਾਜ ਦੀ ਗਲ ਕਰਨੀ
ਚਾਹੀਦੀ ਹੈ ਇਸ ਲਈ ਸਭਨੂੰ ਇਕਠੇ ਹੋ ਜਾਣਾ ਚਾਹੀਦਾ ਹੈ
।
ਬਾਬਾ ਸਾਹਿਬ ਅੰਬੇਡਕਰ ਜੀ ਨੂੰ ਖਤਮ ਕਰਨ ਲਈ ਇਹਨਾਂ ਉਚੀਆਂ
ਜਾਤਾਂ ਵਾਲਿਆਂ ਨੇ ਪਤਾ ਨਹੀਂ ਕਿੰਨੇ ਕ ਦੁਖ ਦਿਤੇ
।
ਦਲਿਤਾਂ ਯੋਧਿਆਂ ਨੇ ਸਿਖ ਇਤਿਹਾਸ ਵਿਚ ਕਿੰਨੀਆਂ ਕੁਰਬਾਨੀਆਂ
ਦਿਤੀਆਂ ਹੋਈਆਂ ਨੇ
।
ਉਹ ਯੋਧੇ ਪੰਜਾਂ ਪਿਆਰਿਆਂ ਵਿਚ ਅਤੇ ਬਾਬਾ ਬੰਦਾ ਸਿੰਘ ਬਹਾਦਰ
ਜੀ,
ਭਾਈ ਜੀਵਨ
ਸਿੰਘ ਜੀ,
ਭਾਈ ਸੰਗਤ
ਸਿਘ,
ਪ੍ਰੋ:
ਗਿਆਨੀ ਦਿਤ ਸਿੰਘ ਜੀ ਅਤੇ ਹੋਰ ਬਹੁਤ ਹੀ ਅਨੇਕਾਂ ਨੇ
।
ਪਰ ਜੇ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਦਲਿਤ ਦਲਿਤ ਹੀ ਨੇ
ਤਾਂ ਫਿਰ ਇਸ ਤੋਂ ਕੀ ਭਾਵ ਹੋ ਸਕਦਾ ਹੈ
।
ਭਾਵ ਇਹੋ ਹੀ ਹੈ ਕਿ ਜ਼ਾਤਪਾਤ ਦੇ ਪੁਜਾਰੀ ਜੋਕਿ ਮਨੂਵਾਦੀ
ਸਮ੍ਰਿਤੀਆਂ ਵਾਲੇ ਕਨੂਨਾਂ ਨੂੰ ਮੁੜ ਉਜਾਗਰ ਕਰਕੇ ਸਚ ਵਿਰੁਧ
ਅਵਾਜ਼ ਉਠਾਣ ਵਾਲਿਆਂ ਨੂੰ ਦਬਾਉਣਾ ਚਾਹੁੰਦੇ ਨੇ
।
ਸੋ ਐ ਦਲਿਤ ਭਰਾਵੋ! ਜਰਾ ਹੋਸ਼ਿਆਰ ਹੋ ਜਾਵੋ
।
ਇਕਲੇ ਇਕਲੇ ਹੋ ਕੇ ਆਪਣੀ ਸਿੰਧੂ ਘਾਟੀ ਦੀ ਸਭਿਯਤਾ ਗੁਆਵੋ ਨਾ
ਬਲਕਿ ਏਕਤਾ ਨਾਲ ਹਾਸਲ ਕਰੋ
।
ਤੁਹਾਨੂੰ ਕਿਸੇ ਨੇ ਵੀ ਨਹੀ ਇਹ ਕਹਿਣਾ ਕਿ ਅਸੀਂ ਤੁਹਾਡੀ ਮਦਦ
ਕਰਦੇ ਹਾਂ
।
ਹਾਂ! ਜੇ ਕੋਈ ਮਦਦ ਕਰਦਾ ਹੈ ਤਾਂ ਇਸਤੋਂ ਭਾਵ ਉਸਨੂੰ ਕੋਈ ਬਹੁਤ
ਵਡੇ ਲਾਲਚ ਦੀ ਲੋੜ ਹੁੰਦੀ ਹੈ
।
ਅਜ ਦਲਿਤ ਆਪਣੇ ਆਪ ਨੂੰ ਫਕਰ ਨਾਲ ਕਹਿੰਦੇ
ਹਨ ਕਿ ਅਸੀਂ ਚਮਾਰ ਹਾਂ,
ਬਾਲਮੀਕੀਏ
ਹਾਂ
।
ਸਤਿਗੁਰ ਰਵਿਦਾਸ ਜੀ ਮਹਾਰਾਜ ਨੇ ਖੁਦ ਆਪਣੇ ਆਪ ਨੂੰ ਚਮਾਰ ਸ਼ਬਦ
ਲਗਾ ਕੇ ਅਸਲੀ ਦਸਿਆ ਹੈ
।
ਦਲਿਤਾਂ ਨੇ ਉਸ ਹਊਏ ਨੂੰ ਬਾਹਰ ਕਢ ਵਗ੍ਹਾਇਆ ਹੈ,
ਜੋ ਜ਼ਾਤ ਦੇ
ਘਮੰਡੀ ਧੋਂਸ ਦਿਖਾਉਂਦੇ ਹੁੰਦੇ ਸਨ
।
ਬਾਬਾ ਮੰਗੂ ਰਾਮ ਜੀ ਵਾਂਗਰ ਅਜ ਦਲਿਤ ਲੋਗ (ਨੋਜੁਆਨ) ਇਹ ਜਰੂਰ
ਸਮਝ ਗਿਆ ਹੈ ਕਿ “ਹੁਣ
ਹਕਾਂ ਨੂੰ ਲੈਣ ਲਈ ਕਿਸੇ ਇੰਨਕਲਾਬ ਦੀ ਲੋੜ ਹੈ”
। ਇਸੇ
ਤਰਾਂ ਬਾਬਾ ਸਹਿਬ ਜੀ ਨੇ ਕਿਹਾ ਸੀ ਕਿ “ਗ਼ੁਲਾਮ
ਨੂੰ ਇਹ ਅਹਿਸਾਸ ਕਰਾ ਦਿਉ ਕਿ ਉਹ ਗ਼ੁਲਾਮ ਹੈ ਫਿਰ ਉਹ ਆਪ ਹੀ
ਬਗ਼ਾਵਤ ਕਰ ਦੇਵੇਗਾ”
।
ਅਜਿਹੀ ਸੋਚ
ਹੁਣ ਦਲਿਤ ਸਮਾਜ ਵਿਚ ਆ ਚੁਕੀ ਹੈ ਤਾਹੀਉਂ ਤਾਂ ਜਾਤੀਪਾਤੀ
ਵਾਲਿਆਂ ਨੂੰ ਫਿਕਰ ਪੈ ਗਏ ਹਨ ਕਿ ਜੇ ਇਹ ਦਲਿਤ ਉਠ ਖੜੇ ਤਾਂ
ਸਾਡੀ ਹੋਂਦ ਜਾਂਦੀ ਲਗਣੀ ਹੈ
।
ਸੋ ਇਸ ਕਰਕੇ ਹੀ ਮਨੂਵਾਦੀ ਸੋਚ ਵਾਲਾ ਇਹ ਕਨੂਨ ੧੫੩-ਏ ਅਤੇ
੨੯੫-ਏ ਜੋਕਿ ਦਲਿਤ ਨੂੰ ਨਪਣ ਲਈ ਲਿਆਂਦਾ ਜਾ ਰਿਹਾ ਹੈ
।
ਇਸ ਤੋਂ ਹੁਸ਼ਿਆਰ ਹੋ ਜਾਉ
।
ਅਜਿਹਾ ਕਨੂੰਨ ਦਲਿਤਾਂ ਲਈ ਬਿਲਕੁਲ ਹੀ ਮਾਰੂ ਹਥਿਆਰ ਹੋਵੇਗਾ
।
ਇਸ ਵਿਚੋ ਐਮਰਜੈਂਸੀ ਦਾ ਕਾਲਾ ਪ੍ਰਛਾਵਾਂ ਨਜ਼ਰ ਆ ਰਿਹਾ ਹੈ
।
ਇਸ ਤੋਂ ਹੋਰ ਵੀ ਵਧਕੇ ਮਨੂਵਾਦੀ ਸਮ੍ਰਿਤੀਆਂ ਜਿਹੇ ਜ਼ਾਤੀਵਾਦ,
ਜ਼ਾਲਮਤਾ
ਅਤੇ ਘਾਤਕਤਾ ਦੀ ਬਦ-ਬੂ ਆ ਰਹੀ ਹੈ
।
ਸੋ ਆਉ ਸਾਰੇ ਹੀ ਦਲਿਤ ਲੋਗ ਇਸ ਜ਼ਾਬਰ-ਜ਼ੁਲਮੀ ਕਨੂਨ ਦੀ ਸਖਤ
ਨਿੰਦਿਆ ਕਰਦੇ ਹੋਏ ਪਰਣ ਕਰੀਏ ਕਿ ਅਜਿਹੇ ਮਨੁਖੀ-ਘਾਣ ਰੂਪੀ
ਕਨੂਨ ਨਹੀਂ ਬਲਕਿ ਜਨ ਕਲਿਆਣਕਾਰੀ ਹੋਣੇ ਚਾਹੀਦੇ ਹਨ
।
ਮਾਧੋਬਲਵੀਰਾ
ਬਲਵੀਰ ਸਿੰਘ ਸੰਧੂ ਇਟਲੀ
17-10-2010
ਲੇਖਕ ਦੀ ਇਸ ਰਚਨਾ ਨੂੰ ਬਿਨਾਂ ਕਿਸੇ ਕੱਟ
ਵੱਢ ਜਾਂ ਸੌਧ ਸੁਧਾਈ ਦੇ ਇਨ-ਬਿਨ ਛਾਪਿਆ ਗਿਆ ਹੈ
।
ਰਚਨਾ ਵਿਚ ਵਿਅਕਤ ਕੀਤੇ ਵਿਚਾਰ,
ਤੱਥ,
ਘਟਨਾਵਾਂ
,ਤਾਰੀਖਾਂ
ਅਤੇ ਟਿਪਣੀਆਂ ਲੇਖਕ ਦੀ ਜੁਮੰਮੇਵਾਰੀ ਹੁੰਦੀ ਹੈ
।
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ
ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ
|