UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

 

ਹਜ਼ਰਤ ਯਿਸੂ ਮਸੀਹ ਜੀ

 

 

                         ਨਿਰਪਖੀ ਤੇ ਨਿਰਜਾਤੀ ਈਸਾਈ ਧਰਮ ਦੇ

 ਹਜ਼ਰਤ ਯਿਸੂ ਮਸੀਹ ਜੀ

       ਪਵਿਤਰ ਪੁਰਬ ਦਿਵਸ (ਕ੍ਰਿਸਮਿਸ ਡੇਅ) ਤੇ ਸਮੂਹ ਕਾਯਿਨਾਤ ਨੂੰ ਬਹਤ ਬਹੁਤ ਵਧਾਈ

ਧਰਤੀ ਉਪਰ ਵਸਦੇ ਇਸ ਸਬਜ਼ਬਾਗ ਦੇ ਅੰਦਰ ਸਮੂਹ ਕਾਯਿਨਾਤ ਜੋ ਕਿ ਕਈ ਕਿਸਮ ਦੀਆਂ ਖਾਣੀਆਂ ਵਿਚ ਵੰਡੀ ਹੋਈ ਹੈ ਜਿਹੜੀ ਆਦਿ ਅਦਲ ਤੋਂ ਚਲਦੀ ਹੋਈ ਅਜ਼ੋਕੇ ਸਮੇਂ ਵਿੱਚ ਵਿਚਰ ਰਹੀ ਹੈ  ਇਸ ਅਦਲੀ ਬਾਗ਼ ਅਤੇ ਇਸਦੇ ਵਾਸੀਆਂ ਨੂੰ ਇਕੋ ਹੀ ਸਚੇ ਪਰਮਾਤਮਾ ਨੇ ਸਿਰਜਿਆ ਹੈ  ਭਾਵ ਕੀ ਕਿ ਸਾਰੀ ਕਾਯਿਨਾਤ ਨੂੰ ਨਰ ਅਤੇ ਨਾਰੀ ਦੇ ਰੂਪ ਵਿਚ ਅਡ ਅਡ ਦਰਜਾ ਦਿਤਾ ਸੋ ਉਦੋਂ ਤੋਂ ਹੀ ਇਸ ਪ੍ਰਕ੍ਰਿਤੀਂ ਰਾਹੀਂ ਹਰ ਇਕ ਖਾਣੀ ਦੀ ਉਤਪਤੀ ਅਗੇ ਤੋਂ ਅਗੇ ਲਗਾਤਾਰ ਉਤਪਨ ਹੁੰਦੀ ਹੋਈ ਅਜ਼ੋਕੇ ਸਮਂ ਦੀ ਸਰਦਲ ਤੇ ਆ ਢੁਕੀ ਹੈ ਇਹਨਾਂ ਸਾਰੀਆਂ ਉਤਪਤੀਆਂ ਦੀਆਂ ਸਭੇ ਖਾਣੀਆਂ ਵਿੱਚੋਂ ਮਨੁੱਖ ਨੂੰ ਹੀ ਇਕ ਦੁਰਲਭ ਖਾਣੀ(ਜਨਮ) ਮੰਨਿਆ ਗਿਆ ਹੈ ਇਸ ਦੁਰਲਭ ਖਾਣੀ (ਮਨੁੱਖ) ਦਾ ਦੂਜੀਆਂ ਖਾਣੀਆਂ ਤੇ ਤਾਂ ਹਮੇਸ਼ਾਂ ਪੂਰਾ ਦਬ ਦਬਾਅ ਰਿਹਾ ਹੀ ਸੀ ਪਰ ਇਸ ਦੇ ਨਾਲੋ ਨਾਲ ਹੀ ਮਨੁੱਖ (ਬੰਦਿਆਂ) ਤੇ ਵੀ ਪੂਰੀ ਤਰਾਂ ਦਬਾਅ (ਜਾਬਰ-ਜ਼ੁਲਮ) ਅਤੇ ਕਟੜਵਾਦਤਾ ਪੂਰੀ ਤਰਾਂ ਛਾਅ ਗਿਆ ਅਜਿਹੇ ਤਸ਼ਦਦ ਦੀ ਮਿਸਾਲ ਭਾਵੇਂ ਇਕ ਛੋਟੇ ਜਿਹੇ ਕਸਬੇ ਵਿਚੋਂ ਲੈ ਲਉ ਜਾਂ ਫਿਰ ਵੱਡੇ ਤੋਂ ਵੱਡੇ ਤੋਂ ਵੱਡੇ ਸ਼ਹਿਰਾਂ ਜਾਂ ਦੇਸ਼ਾਂ ਵਿਚੋਂ ਦੂਜੇ ਸ਼ਬਦਾਂ ਵਿਚ ਇਸ ਧਰਤੀ ਤੇ ਮਨੁਖ ਦੁਆਰਾ ਕੀਤੇ ਹੋਏ ਕਬਜੇ ਨੂੰ ਲੈ ਕੇ ਦੂਜੀਆਂ ਖਾਣੀਆਂ ਤੇ ਘਿਨੋਣੀਆਂ ਵਧੀਕੀਆਂ ਤਾਂ ਹੁੰਦੀਆਂ ਹੀ ਸਨ ਪਰ ਮਨੁੱਖ ਨੇ ਮਨੁੱਖ ਤੇ ਵੀ ਤਰਸ ਨਹੀਂ ਕੀਤਾ ਅਤੇ ਨਾ ਹੀ ਕਰ ਰਿਹਾ ਹੈ ਇਹ ਇਸ ਕਰਕੇ ਹੋਇਆ ਕਿਉਂਕਿ ਮਨੁੱਖ ਉਸ ਸਿਰਜਨਹਾਰ ਦੇ ਕੀਤੇ ਹੋਏ ਅਹਮ ਵਾਕਾਂ ਨੂੰ ਭੁੱਲਕੇ ਪੰਜੇ ਵਿਕਾਰਾਂ ਦੇ ਮੋਹ ਵਿਚ ਪੈ ਕੇ ਹੰਕਾਰੀ, ਹੈਵਾਨੀ, ਸ਼ੈਤਾਨ, ਜ਼ਾਲਮ, ਲਾਲਚੀ ਅਤੇ ਕੁਕਰਮੀ ਬਣਦਾ ਹੋਇਆ ਰਬ-ਧ੍ਰੋਹੀ ਬਣਿਆ ਹੋਇਆ ਹੈ ਜ਼ਾਲਮ ਮਨੁਖ ਤੋਂ ਭਾਵ ਸਿਰਫ ਹੁਕਮਰਾਨ ਜਾਂ ਰਾਜੇ ਮਹਾਰਾਜੇ ਹੀ ਨਹੀਂ ਬਲਕਿ ਪਰਜਾ ਵੀ ਸ਼ਾਮਲ ਹੋ ਜਾਂਦੀ ਹੈ ਜਿਹਨਾਂ ਦੀਆਂ ਕਰਤੂਤਾਂ ਹੁਕਮਰਾਨਾਂ ਤੋਂ ਵੀ ਕਿਤੇ ਵਧ ਕੇ ਹੁੰਦੀਆਂ ਹਨ ਜੋਕਿ ਅਵਤਾਰਾਂ, ਸੰਤਾਂ ਜਾਂ ਨਬੀਆਂ ਦੇ ਖਿਲਾਫ਼ ਗਵਾਹੀ ਭਰਦੀਆਂ ਨੇ ਜ਼ਾਲਮ ਨੇ ਆਪਣੀਆਂ ਧਿੰਗੋਜੋਰੀਆਂ ਨਾਲ ਗਰੀਬ ਤੇ ਸਿਧੇ ਸਾਦੇ ਮਨੁਖ ਦਾ ਸ਼ਰੇਆਮ ਕਤਲ ਕੀਤਾ ਅਤੇ ਖੂਨ ਵਹਾਇਆ ਇਸ ਲਈ ਜਦੋਂ ਜ਼ੁਲਮ ਦੀ ਭਰਮਾਰ ਲਗਾਤਾਰ ਭੋਲੇ ਭਾਲੇ ਲੋਗਾਂ ਉਤੇ ਹੋਣ ਲਗ ਪਵੇ, ਇਨਸਾਨੀਯਤ ਦੀਅਂ ਕਦਰਾਂ ਕੀਮਤਾਂ ਵਾਂਝੀਆਂ ਹੋ ਜਾਣ ਅਤੇ ਜਦ ਰਤ ਇਸ ਧਰਤੀ ਤੇ ਸ਼ਰੇਆਮ ਡੁਲਣ ਲਗ ਪਵੇ, ਜਿਸ ਤੋਂ ਧਰਤੀ ਰੋਂਣ ਤੇ ਕੁਰਲਾਣ ਲਗ ਪਵੇ, ਜਿਸਦੀ ਦੁਹਾਈ ਉਸ ਸਚੇ ਪ੍ਰਬਰਦਿਗਾਰ ਦੀ ਦਰਗਾਹ ਵਿਚ ਜਾ ਸੁਣਾਈ ਦੇਵੇ, ਤਾਂ ਫਿਰ ਜਿਸ ਕਰਕੇ ਆਖਰ ਉਸ ਸਚੇ ਰਬ ਨੂੰ ਬਾਣਾ ਪਾ ਕੇ(ਇਨਸਾਨੀ ਭੇਸ ਵਿਚ) ਇਸ ਧਰਤੀ ਤੇ ਆਉਣਾ ਪੈਂਦਾ ਹੈ

ਇਸ ਧਰਤੀ ਤੇ ਰਬ-ਧ੍ਰੋਹੀ ਮਨੁਖ ਦੇ ਅਤੀਤ ਪਿਛੋਕੜ ਵਿਚੋਂ ਅਨੇਕਾਂ ਹੀ ਰੋਂਗਟੇ ਖੜੇ ਕਰ ਦੇਣ ਵਾਲੀਆਂ ਮਿਸਾਲਾਂ ਮਿਲਦੀਆਂ ਹਨ ਅਜਿਹੇ ਮਨੁਖਾਂ ਦੀ ਸੋਚ ਸਿਰਫ ਤੇ ਸਿਰਫ ਪੰਜੇ ਵਿਕਾਰਾਂ ਦੇ ਨਸ਼ੇ ਵਿਚ ਗੁਲਤਾਨ ਹੋ ਕੇ ਸਾਰੀ ਧਰਤੀ ਤੇ ਆਪਣਾ ਜ਼ੋਰ ਜਮਾਣਾ ਤੇ ਬਾਕੀ ਸੰਸਾਰ (ਸਚੇ ਸੁਚੇ ਤੇ ਧਰਮੀ ਬੰਦਿਆਂ) ਦੀਆਂ ਮਸੂਮ ਤੇ ਗਰੀਬ ਜ਼ਿੰਦੜ੍ਹੀਆਂ ਨਾਲ ਤਲਵਾਰ ਦੀ ਨੋਕ ਤੇ ਕੋਝਾ ਮਜ਼ਾਕ ਕਰਨਾ ਹੀ ਹੁੰਦਾ ਹੈ ਅਜਿਹੇ ਮਜ਼ਾਕ ਭੋਲੇ ਭਾਲੇ ਇਨਸਾਨਾਂ ਨਾਲ ਜਾਨਵਰਾਂ ਦੀ ਤਰਾਂ ਤਾਂ ਕਰਦੇ ਹੀ ਸਨ ਪਰ ਜਦੋਂ ਰਬ ਦੇ ਭੇਜੇ ਹੋਏ ਨਬੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ (ਉਨ੍ਹਾਂ ਨੂੰ ਸੂਲੀਆਂ ਤੇ ਚੜ੍ਹਾ ਦਿਤਾ ਜਾਂਦਾ ਹੈ) ਤੇ ਮਗਰੋਂ ਉਨ੍ਹਾਂ ਨਬੀਆਂ ਦੇ (ਨਾਵਾਂ ਤੇ ਜਗ੍ਹਾ ਜਾਂ ਪੂਜਾ ਸਥਾਨ ਬਣਾ ਬੈਹ ਜਾਂਦੇ ਹਨ) ਕੀਤੇ ਹੋਏ ਅਗਹਮ ਵਾਕਾਂ ਤੋਂ ਡਰਦੇ ਮਾਰੇ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਣੇ ਮਤਲਬ ਲਈ ਇਹ ਢਗੋਂਜ਼ ਬਣਾ ਲੈਂਦੇ ਹਨ ਕਿ "ਆਉ ਸਭ ਹੀ ਉਸ ਨਬੀ ਦੀ ਯਾਦ ਵਿਚ ਇਕ ਜਗ਼੍ਹਾ(ਘਰ) ਜਾਂ ਥਾਂ ਬਣਾਈਏ ਤੇ ਆਪਣੇ ਕੀਤੇ ਹੋਏ ਪਾਪਾਂ ਤੋਂ ਪਛਤਾਵੇ ਕਰੀਏ ਇਸ ਲਈ ਹਰ ਰੋਜ ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਕੁਝ ਨਾ ਕੁਝ ਇਸ ਜਗ੍ਹਾ(ਘਰ) ਤੇ ਭੇਟਾ ਕਰੀਏ. ਜ਼ਾਲਮ ਮਨੁਖਾਂ ਨੇ ਅਜਿਹੀ ਨੀਤੀ ਹਮੇਸ਼ਾਂ ਹੀ ਵਰਤੀ ਜਿਨਾਂ ਨੇ ਨਬੀਆਂ, ਸੰਤਾਂ, ਅਵਤਾਰਾਂ, ਔਲੀਏ, ਫ਼ਕਰ-ਫ਼ਕੀਰਾਂ ਨੂੰ ਜਿਉਂਦੇ ਜੀਅ ਸੰਗੀਨ ਸਜਾਵਾਂ ਦੇ ਕੇ ਸੂਲੀਆਂ ਤੇ ਚਾੜ ਦਿਤਾ ਅਜਿਹੀ ਮਿਸਾਲ ਅਜ ਤੋਂ ਦੋ ਹਜ਼ਾਰ ਤੋਂ ਵੀ ਵਧ ਵਰਸ ਪੁਰਬ ਇਸ ਧਰਤੀ ਤੇ ਇਕ ਮਹਾਨ ਰਬ ਦਾ ਪੁਤਰ ਨਬੀ ਆਇਆ ਸੀ ਜਿਸਨੇ ਅਧਰਮੀਆਂ (ਫਰੀਸੀਆਂ) ਦੀਆਂ ਢਗ਼ੋਂਜੀ ਕਰਤੂਤਾਂ ਨੂੰ ਜ਼ਾਹਰ ਕਰਦੇ ਹੋਏ ਹਲੂਣ ਕੇ ਰਖ ਦਿਤਾ ਸੀ ਸੋ ਉਹ ਸਚੀ ਤੇ ਪਾਕ ਪਵਿਤਰ ਰੂਹ ਹਜ਼ਰਤ ਯਿਸੂ ਮਸੀਹ ਜੀ ਸੀ ਜਿਸਨੇ ਮਹਾਨ ਕ੍ਰਿਸ਼ਮੇ ਕੀਤੇ ਤੇ ਅਸਲੀ ਪ੍ਰਮਾਤਮਾ ਦਾ ਪੁਤਰ ਕਹਾਇਆ ਸੋ ਆਉ ਉਸ ਮਹਾਨ ਨਬੀ ਹਜ਼ਰਤ ਯਿਸੂ ਮਸੀਹ ਜੀ ਦੇ ਜੀਵਨ ਬ੍ਰਿਤਾਂਤਾਂ ਅਤੇ ਉਪਦੇਸ਼ਾਂ ਨੂੰ ਸ਼ਿਦਤ ਨਾਲ ਜਾਣੀਏ

ਅਜ ਤੋਂ ਕੋਈ ਦੋ ਹਜ਼ਾਰ ਦਸ ਵਰਸ ਤੋਂ ਵੀ ਉਪਰ, ਯਹੂਦਿਆ ਵਿਚ ਪੈਂਦੇ ਬੈਤਲਹਮ ਵਿਖੇ ਇਕ ਮਹਾਨ ਮਾਤਾ ਮਰਿਯਮ (ਜੋ ਕਿ ਕਵਾਰੀ ਸੀ) ਜੀ ਦੀ ਉਦਰੋਂ ਪੈਦਾ ਹੋਇਆ ਜਿਸਦਾ ਨਾਮ ਯਿਸੂ ਸੀ ਜਨਮ ਬਾਰੇ ਜਾਣੀਏ ਤਾਂ ਇਸ ਪਿਛੇ ਵੀ ਇਕ ਅਸਲੀਅਤ ਮਿਲਦੀ ਹੈ ਮਾਤਾ ਮਰਿਯਮ ਦੀ ਮੰਗਣੀ ਯੂਸਫ਼ ਨਾਲ ਹੋ ਚੁਕੀ ਸੀ ਪਰ ਮਾਤਾ ਮਰਿਯਮ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ ਜਦੋਂ ਇਸ ਗਲ ਦਾ ਰਬ ਦੇ ਬੰਦੇ ਯੂਸਫ਼ ਨੂੰ ਪਤਾ ਲਗਾ ਤਾਂ ਉਸਨੂੰ ਬਹੁਤ ਨਮੋਸ਼ੀ ਹੋਈ ਤੇ ਇਸ ਗਲ ਤੋਂ ਬਚਣ ਲਈ ਉਸਨੇ ਮਰਿਯਮ ਨੂੰ ਚੁਪ ਚੁਪੀਤੇ ਹੀ ਤਿਆਗਣ ਦਾ ਫੈਸਲਾ ਕਰ ਲਿਆ ਇਸ ਫੈਸਲੇ ਤੋਂ ਬਾਅਦ ਕੀ ਹੋਇਆ ਕਿ ਇਕ ਰਾਤ ਪ੍ਰਮੇਸ਼ਵਰ ਦੇ ਇਕ ਦੂਤ ਨੇ ਸੁਫ਼ਨੇ ਵਿਚ ਯੂਸਫ਼ ਨੂੰ ਕਿਹਾ ਕਿ "ਹੇ ਯੂਸਫ਼ ਦਾਊਦ ਦੇ ਪੁਤਰ ਤੂੰ ਮਰਿਯਮ ਦੇ ਉਸ ਗਰਭ ਤੋਂ ਨਾ ਡਰ ਤੇ ਉਸਨੂੰ ਘਰ ਲੈ ਆ ਕਿਉਂਕਿ ਜੋ ਉਸਦੀ ਉਦਰ ਵਿਚ ਪਲ ਰਿਹਾ ਹੈ ਉਹ ਪਵਿਤ੍ਰ ਆਤਮਾ ਤੋਂ ਹੈ ਤੇਰੀ ਪਤਨੀ ਇਕ ਪੁਤਰ ਜਣੇਗੀ ਜਿਸਦਾ ਤੂੰ ਨਾਮ ਯਿਸੂ ਰਖੀਂ ਜੋਕਿ ਆਪਣੀ ਕੌਮ ਦੇ ਲੋਕਾਂ ਨੂੰ ਪਾਪਾਂ ਤੋਂ ਮੁਕਤ ਕਰਾਵੇਗਾ ਇਹ ਸਭ ਕੁਝ ਇਸ ਲਈ ਹੋਇਆ ਹੈ ਕਿਉਂਕਿ ਇਹ ਇਕ ਨਬੀ ਦਾ ਦਸਿਆ ਹੋਇਆ ਭਵਿਖੀ ਵਾਕ ਪੂਰਾ ਹੋਇਆ, "ਵੇਖੋ ਕਵਾਰੀ ਗਰਭਣੀ ਹੋਵੇਗੀ ਅਤੇ ਪੁਤ੍ਰ ਜਣੇਗੀ ਜਿਸਦਾ ਨਾਮ ਇੰਮਾਨੂਏਲ ਰਖਣਗੇ" ਤੋਂ ਭਾਵ "ਪ੍ਰਮੇਸ਼ਰ ਅਸਾਡੇ ਸੰਗ" ਇਸ ਸੁਪਨੇ ਤੋਂ ਬਾਅਦ ਯੂਸਫ਼ ਉਠਿਆ ਤੇ ਮਰਿਯਮ ਨੂੰ ਆਪਣੇ ਘਰ ਲੈ ਆਇਆ ਆਖਰ ਮਰਿਯਮ ਨੇ ਪੁਤ੍ਰ ਜਣਿਆ ਤੇ ਜਿਸਦਾ ਨਾਮ ਯਿਸੂ ਰਖਿਆ ਜਦ ਯਿਸੂ ਦਾ ਜ਼ਨਮ (ਬੈਤਲਹਮ ਵਿਚ) ਹੋਇਆ ਤਾਂ ਤਿੰਨ ਜੋਤਸ਼ੀਆਂ ਨੇ ਜ਼ਨਮ ਸਥਾਨ ਨੂੰ ਲਭ ਕੇ, ਉਸਦੇ ਪੈਰਾਂ ਨੂੰ ਜਾ ਕੇ ਮਥਾ ਟੇਕਿਆ ਤੇ ਸੋਨਾ, ਲੁਬਾਣ ਅਤੇ ਗੰਧਰਸ ਭੇਟ ਕੀਤਾ, ਤੇ ਫਿਰ ਉਹ ਸਿਧੇ ਹੀ ਆਪਣੇ ਦੇਸ਼ ਵਲ ਨੂੰ ਵਾਪਸ ਪਰਤ ਗਏ ਇਨ੍ਹਾਂ ਜੋਤਸ਼ੀਆਂ ਦੇ ਤੁਰ ਜਾਣ ਤੋਂ ਬਾਅਦ ਸਚੇ ਪ੍ਰਮਾਤਮਾ ਨੇ ਫਿਰ ਯੂਸਫ਼ ਨੂੰ ਸੁਪਨੇ ਚ' ਕਿਹਾ ਕਿ "ਉਠ! ਬਾਲਕ ਅਤੇ ਮਰਿਯਮ ਨੂੰ ਰਾਤੋ ਰਾਤ ਨਾਲ ਲੈ ਕੇ ਮਿਸਰ ਦੇਸ਼ ਨੂੰ ਭਜ ਜਾਹ ਤੇ ਜਦ ਤੀਕ ਮੈਂ ਤੈਨੂੰ ਨਾ ਆਖਾਂ ਉਦੋਂ ਤਕ ਨਹੀਂ ਕਿਤੇ ਵੀ ਜਾਣਾ ਕਿਉਂਕਿ ਹੇਰੋਦੇਸ ਰਾਜਾ ਇਸ ਬਾਲਕ ਨੂੰ ਖਤਮ ਕਰਨ ਲਈ ਭਾਲੇਗਾ" ਸੋ ਯੂਸਫ਼ ਨੇ ਅਜਿਹਾ ਹੀ ਕੀਤਾ ਤੇ ਹੇਰੋਦੇਸ ਰਾਜੇ ਦੇ ਮਰਨ ਤਕ ਮਿਸਰ ਦੇਸ਼ ਵਿਚ ਹੀ ਰਿਹਾ ਫਿਰ ਜਦੋਂ ਕੁਝ ਸਮਾਂ ਪੈਣ ਤੇ ਹੇਰੋਦੇਸ ਰਾਜਾ ਮਰ ਗਿਆ ਤਾਂ ਫਿਰ ਪ੍ਰਭੂ ਨੇ ਯੂਸਫ਼ ਨੂੰ ਸੁਪਨੇ ਵਿਚ ਅਵਾਜ਼ ਦਿਤੀ ਕਿ "ਉਠ! ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ ਜਾਹ ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਉਹ ਮਰ ਗਏ" ਇਸ ਲਈ ਯੂਸਫ਼ ਨੇ ਉਸੇ ਤਰਾਂ ਹੀ ਕੀਤਾ ਜਿਵੇਂ ਪ੍ਰਭੂ ਨੇ ਉਸਨੂੰ ਸੁਪਨੇ ਵਿਚ ਕਿਹਾ ਸੀ ਆਖਰ ਗਲੀਲ ਵਿਚ ਪੈਂਦੇ ਨਾਜ਼ਰਤ ਨਾਂ ਦੇ (ਆਪਣੇ ਅਸਲੀ) ਪਿੰਡ ਵਿਚ ਜਾ ਵਾਸਿਆ ਤੇ ਜੋ ਨਬੀਆਂ ਨੇ ਅਗ੍ਹਮ ਵਾਕ ਕੀਤਾ ਹੋਇਆ ਸੀ ਉਹ ਪੂਰਾ ਹੋਇਆ ਕਿ ਉਹ "ਨਾਜਰੀ" ਕਹਾਵੇਗਾ

ਇਸ ਤੋਂ ਬਾਅਦ ਯੂਹੰਨਾ ਬਤ-ਈਸਤਾ (ਜਿਹੜਾ ਮਰਿਯਮ ਦੀ ਰਿਸ਼ਤੇਦਾਰੀ ਵਿਚੋਂ ਦੂਰੋਂ ਲਗਦੀ ਭੈਣ ਦਾ ਪੁਤਰ ਸੀ) ਜੋਕਿ ਯਹੂਦਿਆ ਦੇ ਉਜਾੜ੍ਹਾਂ ਵਿਚ ਬਪਤਿਸਮਾ ਕਰਦਾ ਹੁੰਦਾ ਸੀ ਤੇ ਕਹਿੰਦਾ ਸੀ ਕਿ "ਤੋਬਾ ਕਰੋ ਕਿਉਂਕਿ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ" ਇਸ ਦਾ ਯਿਰਮਿਯਾ ਨਬੀ ਨੇ ਵੀ ਅਗਹਮ ਵਾਕ ਕੀਤਾ ਸੀ ਇਸ ਲਈ ਯੂਹੰਨਾ ਨੇ ਯਰਦਨ ਨਦੀ ਵਿਚੋਂ ਜਿਉਂ ਹੀ ਯਿਸੂ ਨੂੰ ਬਪਤਿਜਮਾ ਦਿਤਾ (ਭਾਵ ਸਿਰ ਤੇ ਪਾਣੀ ਪਾਇਆ) ਤਿਉਂ ਹੀ ਖੁਲੇ ਹੋਏ ਅਕਾਸ਼ ਵਿਚੋਂ ਇਕ ਕਬੂਤਰ ਡਿਠਾ ਜੋਕਿ ਯਿਸੂ ਦੇ ਸਿਰ ਤੇ ਬੈਠ ਗਿਆ ਤੇ ਧੁਰ ਕੀ ਬਾਣੀ ਆਈ ਕਿ "ਇਹ ਮੇਰਾ ਪਿਆਰਾ ਪੁਤ੍ਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ" ਬਸ ਇਸ ਤੋਂ ਬਾਅਦ ਯਿਸੂ ਉਜਾੜ ਵਿਚ ਚਲਾ ਗਿਆ ਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਭੁਖਾ ਰਿਹਾ ਅਤੇ ਨਾਲ ਹੀ ਸ਼ੈਤਾਨ ਨੇ ਵੀ ਵਖ ਵਖ ਤਰੀਕਿਆਂ ਵਿਚ ਲਾਲਚ ਦੇਕੇ ਯਿਸੂ ਨੂੰ ਪਰਤਾਣਾ ਚਾਹਿਆ, ਪਰ ਸ਼ੈਤਾਨ ਪਾਸ ਨਾ ਹੋ ਸਕਿਆ ਜਦੋਂ ਯਿਸੂ ਨੂੰ ਪਤਾ ਲਗਾ ਕਿ ਯੂਹੰਨਾ ਬਤ-ਈਸਤਾ ਫੜਿਆ ਗਿਆ ਅਤੇ ਕੈਦ ਵਿਚ ਸਿਰ ਕਟ ਦਿਤਾ ਗਿਆ ਤਾਂ ਫਿਰ ਉਹ ਗਲੀਲ ਚਲਾ ਗਿਆ ਕੁਝ ਸ੍ਰੋਤਾਂ ਅਨੁਸਾਰ ਯਿਸੂ ਜੀ ਦਾ ਪਹਿਲਾਂ ਚਮਤਕਾਰ "ਆਪ ਜੀ ਦੇ ਰਿਸ਼ਤੇਦਾਰੀ ਵਿਚ ਵਿਆਹ ਸੀ ਤੇ ਵਿਆਹ ਵਿਚ ਅੰਗੂਰੀ ਰਸ ਖਤਮ ਹੋ ਗਿਆ ਸੀ ਤੇ ਘਰ ਵਾਲਿਆਂ ਨੂੰ ਬੜੀ ਬੇ-ਇਜ਼ਤੀ ਮਹਿਸੂਸ ਹੋ ਰਹੀ ਸੀ ਹੁਣ ਇਥੇ ਅਚਾਨਕ ਯਿਸੂ ਅੰਗੂਰੀ ਰਸ ਬਰਤਨ ਕੋਲ ਜਾ ਪਹੁੰਚਾ ਜਿਥੇ ਪਿਆ ਸੀ ਤੇ ਕਹਿੰਦਾ "ਸੁਣੋ ਇਸ ਬਰਤਨ ਨੂੰ ਪਾਣੀ ਨਾਲ ਭਰ ਦੇਵੋ ਗਲ ਕੀ ਕਿ ਬਰਤਨ ਪਾਣੀ ਨਾਲ ਭਰ ਦਿਤਾ ਗਿਆ ਤਾਂ ਯਿਸੂ ਨੇ ਹਥ ਲਾਇਆ ਤੇ ਉਹ ਪਾਣੀ ਸਚ ਹੀ ਅੰਗੂਰੀ ਰਸ ਬਣ ਗਿਆ" ਜਦੋਂ ਇਸ ਚਮਤਕਾਰ ਦਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲਗਾ ਤਾਂ ਹੈਰਾਨ ਰਹਿ ਗਏ ਬਸ ਉਦੋਂ ਤੋਂ ਹੀ ਯਿਸੂ ਦੇ ਇਸ ਚਮਤਕਾਰ ਦੀਆਂ ਰਿਸ਼ਤੇਦਾਰੀ ਅਤੇ ਲੋਕਾਂ ਵਿਚ ਗਲਾਂ ਹੋਣ ਲਗ ਪਈਆਂ ਆਪ ਜੀ ਦੇ ਪਿਤਾ ਪੂਰੇ ਹੋਣ ਉਪਰੰਤ ਆਪ ਨਾਜ਼ਰਤ ਨੂੰ ਛਡ ਕੇ ਕਫ਼ਰਾਨਾਹੂਮ ਵਿਚ ਜਾ ਰਹਿਣ ਲਗਾ ਗਲੀਲ ਵਿਚ ਘੁੰਮਦਾ ਹੋਇਆ ਉਪਦੇਸ਼ ਕਰਦਾ ਅਤੇ ਲੋਗਾਂ ਨੂੰ ਉਸ ਰੂਹਾਨੀਯਤ ਦੀਆਂ ਕਰਾਮਾਤਾਂ ਬਾਰੇ ਦਸਦਾ ਬਸ ਉਦੋਂ ਤੋਂ ਯਿਸੂ ਨੇ ਸਚੇ ਪ੍ਰਭੂ ਦੀ ਵਡਿਆਈ ਦਾ ਪਰਚਾਰ ਕਰਨਾ ਸ਼ੁਰੂ ਕਰ ਦਿਤਾ ਤੇ ਚਲ ਸੋ ਚਲ ਕਦੇ ਵੀ ਪਿਛੇ ਨਹੀਂ ਮੁੜਿਆ

ਆਉ ਯਿਸੂ ਜੀ ਦਾ ਰੂਹਾਨੀਯਤ ਜੀਵਨ ਉਸਦੇ ਰਾਹੀਂ ਕੀਤੇ ਹੋਏ ਦ੍ਰਿਸ਼ਟਾਂਤਾਂ ਅਤੇ ਉਪਦੇਸ਼ਾਂ ਵਿਚੋਂ ਨਿਮਰਤਾ ਪੂਰਬਕ ਜਾਣੀਏ[ ਬਾਈਬਲ ਵਿਚੋਂ ਪਤਾ ਲਗਦਾ ਹੈ ਕਿ ਯਿਸੂ ਜੀ ਦੇ ਬਾਰ੍ਹਾਂ ਚੇਲੇ ਹੋਏ ਹਨ ਜਿਨ੍ਹਾਂ ਵਿਚੋਂ ਪਹਿਲੇ ਦੋ ਚੇਲੇ ਜੋਕਿ ਸਕੇ ਭਰਾ (ਮਾਛੀਫਾੜੇ) ਸ਼ਮਊਨ(ਜੋ ਪਤਰਸ ਸੀ) ਅਤੇ ਦੂਜਾ ਅੰਦ੍ਰਿਯਾਸ ਸੀ ਜਿਨ੍ਹਾਂ ਨੂੰ ਯਿਸੂ ਨੇ ਗਲੀਲ ਝੀਲ ਦੇ ਕੰਢੇ ਤੇ ਦੇਖਿਆ ਸੀ[ ਇਸੇ ਤਰਾਂ ਦੋ ਹੋਰ ਭਰਾ ਜਿਨ੍ਹਾਂ ਵਿਚੋਂ ਪਹਿਲੇ ਦਾ ਨਾਂ ਯਾਕੂਬ ਅਤੇ ਉਸਦੇ ਭਰਾ ਦਾ ਨਾਮ ਯੂਹੰਨਾ ਸੀ[ ਫਿਲਿਪਸ, ਬਰਥੁਲਮਈ, ਥੋਮਾ ਅਤੇ ਮਾਤੀ ਮਸੂਲੀਆ, ਹਲਫਈ ਦਾ ਪੁਤਰ ਯਾਕੂਬ ਅਤੇ ਥਾਦਈ, ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ[ ਹੁਣ ਯਿਸੂ ਗਲੀਲ ਦੀਆਂ ਗਲੀਆਂ ਵਿਚ ਦੀ ਭ੍ਰਮਣ ਕਰਦਾ ਹੋਇਆ ਲੋਗਾਂ ਵਿਚੋਂ ਭ੍ਰਿਸ਼ਟ ਰੂਹਾਂ, ਭੂਤ ਚੜੇਲਾਂ ਅਤੇ ਮਿਰਗੀ ਵਰਗੇ ਰੋਗਾਂ ਨੂੰ ਮਾਤ ਪਾਉਂਦਾ  ਜਿਸ ਕਰਕੇ ਆਪ ਦੀ ਸੁਰੀਆਦੇਸ, ਦਿਕਾਪੁਲਿਸ, ਯਰੂਸ਼ਲਮ, ਯਹੂਦਿਆ ਅਤੇ ਯਰਦਨ ਦਰਿਆ ਦੇ ਪਾਰੋਂ ਲੋਕਾਂ ਦੀ ਭੀੜ ਆਪ ਦੇ ਮਗਰ ਲਗ ਪਈ ਭੀੜਾਂ ਦੀਆਂ ਭੀੜਾਂ ਮਗਰ ਚਾਲਦੀਆਂ ਜਿਸ ਵਜੋਂ ਆਪ ਨੂੰ ਨਬੀ ਜਾਂ ਰਬੀ ਕਰਕੇ ਪੁਕਾਰਿਆ ਜਾਣ ਲਗਾ

ਮਹਾਨ ਯਿਸੂ ਮਸੀਹ ਜੀ ਉਪਦੇਸ਼ ਕਰਦੇ ਹੋਏ ਲੋਗਾਂ ਨੂੰ ਦ੍ਰਿਸ਼ਟਾਂਤਾਂ ਵਿਚ ਸਮਝਾਉਂਦੇ ਹੋਏ ਕਹਿੰਦੇ ਨੇ ਕਿ "ਦੋਸ਼ ਨਾ ਲਾਉ ਤਾਂ ਜੋ ਤੁਹਾਡੇ ਉਤੇ ਵੀ ਦੋਸ਼ ਨਾ ਲਗਾਇਆ ਜਾਵੇ" "ਜੋ ਕਖ ਦੂਜੇ ਦੀ ਅਖ ਵਿਚ ਹੈ ਕਿਉਂ ਵੇਖਦੇ ਹੋ ਪਰ ਉਹ ਸ਼ਤੀਰ ਜੋ ਤੁਹਾਡੀ ਅਖ ਵਿਚ ਹੈ ਉਸ ਵਲ ਕਿਉਂ ਨਹੀਂ ਦੇਖਦੇ ਭਾਵ ਸਮਝਾਉਂਦੇ ਹੋਏ ਦਸਦੇ ਨੇ ਕਿ "ਹੇ ਕਪਟੀ ਪਹਿਲੋਂ ਉਸ ਸ਼ਤੀਰ ਨੂੰ ਆਪਣੀ ਅਖੋਂ ਕਢ ਤੇ ਫਿਰ ਦੂਜੇ ਦੀ ਅਖ ਵਿਚੋਂ ਕਖ ਕਢ ਸਕੇਂਗਾ" ਫਿਰ ਕਹਿੰਦੇ ਨੇ ਕਿ "ਪਵਿਤ੍ਰ ਵਸਤਾਂ ਕੁਤਿਆਂ ਨੂੰ ਨਾ ਪਾਉ ਅਤੇ ਆਪਣੇ ਮੋਤੀ ਸੂਰਾਂ ਅਗੇ ਨਾ ਸੁਟੋ ਕਿਤੇ ਐਉਂ ਨਾ ਹੋਵੇ ਕਿ ਉਹ ਉਨਾਂ ਨੂੰ ਆਪਣਿਆਂ ਪੈਰਾਂ ਹੇਠਾਂ ਮਿਧ ਦੇਣ ਅਤੇ ਮੁੜਕੇ ਤੁਹਾਨੂੰ ਪਾੜਨ" ਇਸੇ ਤਰਾਂ ਚਲਦੇ ਹੋਏ ਅਗੇ ਇਕ ਕੋਹੜੀ ਨੂੰ ਠੀਕ ਕੀਤਾ ਇਸੇ ਤਰਾਂ ਜਿਉਂ ਹੀ ਯਿਸੂ ਕਾਫ਼ਰਾਨਾਹੂਮ ਵੜਿਆ ਤਾਂ ਇਕ ਰੋਮਨ ਸੂਬੇਦਾਰ ਉਸ ਕੋਲ ਆਇਆ ਤੇ ਕਹਿੰਦਾ ਕਿ "ਪ੍ਰਭੂ ਜੀ ਮੇਰਾ ਨੌਕਰ ਜਿਸਨੂੰ ਝੋਲਾ ਹੈ ਤੇ ਬਹੁਤ ਦੁਖੀ ਹੈ ਪਰ ਯਿਸੂ ਨੇ ਕਿਹਾ ਕਿ "ਮੈਂ ਆਣਕੇ ਚੰਗਾ ਕਰ ਦਿਆਂਗਾ ਪਰ ਸੂਬੇਦਾਰ ਨੇ ਕਿਹਾ ਕਿ "ਪ੍ਰਭੂ ਜੀ ਮੈਂ ਇਸ ਯੋਗ ਨਹੀਂ ਜੋ ਤੂੰ ਮੇਰੀ ਛਤ ਦੇ ਹੇਠ ਆਵੇਂ ਜੇ ਤੂੰ ਵਚਨ ਹੀ ਕਰ ਦੇਵੇਂ ਮੇਰਾ ਨੌਕਰ ਠੀਕ ਹੋ ਸਕਦਾ ਹੈ" ਤੇ ਯਿਸੂ ਨੇ ਕਿਹਾ ਕਿ "ਭਾਈ ਮੈਂ ਸਚ ਆਖਦਾ ਹਾਂ ਕਿ ਇਸਰਾਈਲ ਵਿਚ ਵੀ ਮੈਂ ਇੰਨੀ ਵਡੀ ਨਿਹਚਾ ਕਿਸੇ ਦੀ ਵੀ ਨਹੀਂ ਦੇਖੀ ਯਿਸੂ ਨੇ ਕਿਹਾ ਕਿ "ਜਾਹ ਜਿਹੋ ਜਿਹੀ ਤੇਰੀ ਨਿਹਚਾ ਤਿਹੀ ਹੀ ਹੋਵੇ" ਗਲ ਕੀ ਨੌਕਰ ਘਰ ਵਿਚ ਪਿਆ ਹੀ ਠੀਕ ਹੋ ਗਿਆ ਫਿਰ ਯਿਸੂ ਨੇ ਪਤਰਸ ਦੀ ਬੀਮਾਰ ਸਸ ਨੂੰ ਹਥ ਲਾਕੇ ਹੀ ਠੀਕ ਕਰ ਦਿਤਾ ਯਿਸੂ ਜੀ ਨੇ ਜਿਥੇ ਜਾਂ ਜਿਨ੍ਹਾਂ ਜਿਨ੍ਹਾਂ ਸ਼ਹਿਰਾਂ ਵਿਚ ਚਮਤਕਾਰ ਕੀਤੇ ਸਨ ਉਥੋਂ ਦੇ ਲੋਕਾਂ ਨੇ ਚਮਤਕਾਰ ਦੇਖ ਕੇ ਵੀ ਅਨਗੌਹਲ ਦਿਤਾ "ਅਰਥਾਤ ਜਿਨ੍ਹਾਂ ਨਗਰਾਂ (ਖੁਰਾਜਲ਼ੀਨ ਅਤੇ ਬੈਤਸੈਦਾ) ਵਿਚ ਬਹੁਤ ਹੀ ਕਰਾਮਾਤਾਂ ਵਿਖਾਈਆਂ, ਉਨ੍ਹਾਂ ਨੇ ਵੀ ਤੌਬਾ ਨਹੀਂ ਕੀਤੀ ਇਸੇ ਤਰਾਂ ਜੋ ਕਰਾਮਾਤਾਂ ਸੂਰ ਅਤੇ ਸੈਦਾ ਵਿਚ ਵਿਖਾਈਆਂ ਗਈਆਂ-ਉਥੋਂ ਦੇ ਬੈਠ ਕੇ ਕਦੀ ਤਾਂ ਤੌਬਾ ਕਰ ਲੈਂਦੇ ਇਸੇ ਤਰਾਂ ਕਾਫ਼ਰਨਾਹੂਮ ਕੀ ਤੂੰ ਅਕਾਸ਼ ਤਕ ਉਚਾ ਕੀਤਾ ਜਾਵੇਂਗਾ? ਨਹੀਂ ਸਗੋਂ ਪਾਤਾਲ ਵਿਚ ਉਤਰੇਂਗਾ ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿਚ ਵਿਖਾਂਈਆਂ ਗਈਆਂ ਜੇ ਉਹ ਸਦੂਮ ਵਿਚ ਵਿਖਾਈਆਂ ਜਾਂਦੀਆਂ ਤਾਂ ਉਹ ਅਜ ਤਾਈਂ ਬਣੀਆਂ ਰਹਿੰਦੀਆਂ" "ਇਸੇ ਤਰਾਂ ਸਬਤ ਦੇ ਦਿਨਾਂ ਵਿਚ ਯਿਸੂ ਖੇਤਾਂ ਵਿਚੋਂ ਦੀ ਲੰਘ ਰਿਹਾ ਸੀ ਅਤੇ ਉਸਦੇ ਚੇਲੇ ਭੁਖੇ ਹੋਏ ਸਨ ਤੇ ਉਹ ਸਿਟੇ ਤੌੜ ਕੇ ਚਬਣ ਲਗੇ ਫਰੀਸੀਆਂ ਨੇ ਉਨ੍ਹਾਂ ਨੂੰ ਵੇਖ ਕੇ ਕਿਹਾ "ਵੇਖ ਤੇਰੇ ਚੇਲੇ ਉਹ ਕੰਮ ਕਰਦੇ ਹਨ ਜੋ ਕਿ ਸਬਤ ਦੇ ਦਿਨ ਨਹੀਂ ਕਰਨਾ ਚਾਹੀਦਾ" ਇਹ ਸੁਣਕੇ ਯਿਸੂ ਨੇ ਜੁਆਬ ਦਿਤਾ ਕਿ "ਤੁਸੀਂ ਇਹ ਨਹੀਂ ਪੜਿਆ ਕਿ ਦਾਊਦ ਨੇ ਕੀ ਕੀਤਾ ਅਤੇ ਉਸਦੇ ਸਾਥੀ ਭੁਖੇ ਸਨ ਜਦੋਂ ਉਹ ਕੀਕਰ ਪ੍ਰਮੇਸ਼ਵਰ ਦੇ ਘਰ ਵਿਚ ਗਿਆ ਅਤੇ ਚੜਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਉਨ੍ਹਾਂ ਸਾਰਿਆਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਸੀ ਪਰ ਨਿਰੇ ਜਾਜਕਾਂ ਨੂੰ" ਯਿਸੂ ਦੇ ਵਿਰੋਧ ਵਿਚ ਉਸ ਸਮੇਂ ਦੇ ਧਰਮੀ ਠੇਕੇਦਾਰ ਫਰੀਸੀ ਹਰ ਇਕ ਗਲ ਤੇ ਯਿਸੂ ਨਾਲ ਈਰਖਾ ਕਰਦੇ ਕਿਉਂਕਿ ਅਜਿਹੇ ਫਰੀਸੀ ਸਿਰਫ ਧਰਮ ਦੇ ਠੇਕੇਦਾਰ ਹੀ ਸਨ ਅਤੇ ਕਦੇ ਵੀ ਕੋਈ ਚਮਤਕਾਰ ਜਾਂ ਸਚਿਆਈ ਦੀ ਗਲ ਨਹੀਂ ਕਰਦੇ ਸਨ "ਇਸੇ ਤਰਾਂ ਇਕ ਅੰਨ੍ਹਾ ਤੇ ਗੁੰਗਾ ਸੀ ਜਿਸਨੂੰ ਭੂਤ ਚਿੰਬੜਿਆ ਹੋਇਆ ਸੀ ਜਿਸਨੂੰ ਯਿਸੂ ਨੇ ਠੀਕ ਕਰ ਦਿਤਾ ਅਤੇ ਉਹ ਗੁੰਗਾ ਬੋਲਣ ਤੇ ਦੇਖਣ ਲਗ ਪਿਆ ਸਾਰੇ ਵਡਿਆਈ ਹੋਣ ਲਗ ਪਈ ਪਰ ਫਰੀਸੀਆਂ ਨੂੰ ਇਹ ਚੰਗੀ ਨਾ ਲਗੀ ਤੇ ਨੁਕਤਾ ਚੀਨੀ ਕਰਨ ਲਗੇ ਕਿ ਇਹ ਭੂਤਾਂ ਦੇ ਸਰਦਾਰ "ਬਆਲਜ਼ਬੂਲ" ਦੀ ਸਹਾਇਤਾ ਨਾਲ ਭੂਤ ਕਢਦਾ ਹੈ" ਇਸੇ ਤਰਾਂ ਇਕ ਵਾਰੀ ਯਿਸੂ ਲੋਗਾਂ ਵਿਚ ਪ੍ਰਭੂ ਦੀ ਵਡਿਆਈ ਕਰਦਾ ਸੀ ਤੇ ਜਦ ਨੂੰ ਕਿਸੇ ਨੇ ਕਿਹਾ ਕਿ "ਦੇਖ ਯਿਸੂ ਤੇਰੀ ਮਾਤਾ ਅਤੇ ਭਰਾ ਬਾਹਰ ਖੜੇ ਹਨ ਤੇ ਤੇਰੇ ਨਾਲ ਗਲ ਕਰਨੀ ਚਾਹੁੰਦੇ ਹਨ ਪਰ ਯਿਸੂ ਨੇ ਆਖਣ ਵਾਲੇ ਨੂੰ ਕਿਹਾ ਕਿ "ਕੌਣ ਮੇਰੀ ਮਾਤਾ, ਕੌਣ ਮੇਰੇ ਭਰਾ? ਆਪਣੇ ਚੇਲਿਆਂ ਵਲ ਹਥ ਰਖ ਕੇ ਕਹਿੰਦਾ ਕਿ ਵੇਖੋ ਮੇਰੀ ਮਾਤਾ ਅਤੇ ਭਰਾ ਕਿਉਂਕਿ ਜੇ ਕੋਈ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉਤੇ ਚਲਦਾ ਹੈ ਸੋਈ ਮੇਰੀ ਮਾਤਾ, ਭੈਣ ਤੇ ਭਰਾ ਹੈ" ਸੁਰਗ ਦੇ ਰਾਜ ਦਾ ਦ੍ਰਿਸ਼ਟਾਂਤ "ਇਕ ਬੀਜ ਬੀਜਣ ਲਈ ਨਿਕਲਿਆ, ਬੀਜਦਿਆਂ ਬੀਜਦਿਆਂ ਕੁਝ ਪਹੇ ਵਲ ਕਿਰ ਗਿਆ ਤੇ ਕੁਝ ਪੰਛੀ ਚੁਗ ਗਏ ਅਤੇ ਬਾਕੀ ਪਥਰੀਲੀ ਜ਼ਮੀਨ ਤੇ ਜਾ ਕਿਰਿਆ ਜਿਥੇ ਬਹੁਤੀ ਡੂੰਘੀ ਮਿਟੀ ਨਾ ਮਿਲੀ ਜਿਸ ਕਰਕੇ ਬੀਜ ਛੇਤੀ ਉਗ ਪਿਆ ਪਰ ਜਦ ਸੂਰਜ ਚੜਿਆ ਤੇ ਛੇਤੀ ਕਮਲਾ ਗਿਆ ਤੇ ਜੜ ਨਾ ਫੜਨ ਕਰਕੇ ਸੁਕ ਗਿਆ ਅਤੇ ਕੁਝ ਕੰਡਿਆਲਿਆਂ ਵਿਚ ਜਾ ਕਿਰਿਆ ਜਿਸ ਕਰਕੇ ਕੰਡਿਆਲਿਆਂ ਦੇ ਜਾਦਾ ਵਧਨ ਕਰਕੇ ਉਹ ਦਬ ਗਿਆ ਪਰ ਕੁਝ ਚੰਗੀ ਜ਼ਮੀਨ ਵਿਚ ਜਾ ਕਿਰਿਆ ਅਤੇ ਵਧਿਆ ਫੁਲਿਆ, ਕੁਝ ਸੌ ਗੁਣਾ, ਸਠ ਗੁਣਾ, ਤੇ ਕੁਝ ਤੀਹ ਕ ਗੁਣਾ ਵਧਿਆ" ਇਸੇ ਤਰਾਂ ਦਸ ਕੁਆਰੀਆਂ ਦੇ ਦਿਸ਼ਟਾਂਤ ਹੋਰ ਇਕ ਦਿਸ਼ਟਾਂਤ ਮਨੁਖ ਜੋ ਪ੍ਰਦੇਸ ਨੂੰ ਜਾਣ ਲਗਿਆ ਆਪਣੇ ਨੌਕਰਾਂ ਨੂੰ ਆਪਣਾ ਮਾਲ ਸੌਂਪਦਾ ਹੈ ਇਸੇ ਤਰਾਂ ਪਤਰਸ ਦਾ ਇਕਰਾਰ ਕਿ "ਤੂੰ ਮਸੀਹ ਪਰਮੇਸ਼ਵਰ ਦਾ ਪੁਤ੍ਰ ਹੈ" ਫਿਰ ਫਰੀਸੀਆਂ ਦੇ ਨਾਲ ਕਈ ਬਹਿਸਾਂ ਤੋਂ ਬਾਅਦ ਯਿਸੂ ਨੇ ਕੈਸਰੀਆ ਫਿਲਿਪੀ ਦੇ ਇਲਾਕੇ ਵਿਚ ਆਣ ਕੇ ਆਪਣਿਆਂ ਚੇਲਿਆਂ ਨੂੰ ਪੁਛਿਆ ਕਿ "ਲੋਗ ਮਨੁਖ ਦੇ ਪੁਤ੍ਰ ਨੂੰ ਕੀ ਆਖਦੇ ਜਾਂ ਸਮਝਦੇ ਹਨ?" ਉਹ ਬੋਲੇ ਕਿ ਕਈ ਤਾਂ ਯੂਹੰਨਾ, ਕਈ ਯਿਰਮਿਯਾਹ ਜਾਂ ਨਬੀਆਂ ਵਿਚੋਂ ਕੋਈ ਯਿਸੂ ਨੇ ਉਨ੍ਹਾਂ ਤੋਂ ਪੁਛਿਆ ਕਿ "ਤੁਸੀਂ ਮੈਨੂੰ ਕੀ ਸਮਝਦੇ ਹੋ?" ਤਾਂ ਸਾਰਿਆ ਤੋਂ ਬਾਅਦ ਚੇਲੇ ਪਤਰਸ ਨੇ ਕਿਹ ਕਿ "ਤੂੰ ਮਸੀਹ ਜਿਉਂਦੇ ਪ੍ਰਭੂ ਦਾ ਪੁਤ੍ਰ ਹੈਂ" ਫਿਰ ਯਿਸੂ ਕਹਿੰਦਾ ਕਿ "ਖਬਰਦਾਰ! ਤੁਸੀਂ ਆਪਣੇ ਧਰਮ ਦੇ ਕੰਮ ਮਨੁਖਾਂ ਦੇ ਸਾਹਮਣੇ ਉਨ੍ਹਾਂ ਨੂੰ ਵਿਖੋਣ ਲਈ ਨਾ ਕਰੋ" "ਜੇ ਕੋਈ ਜਗਵੇਦੀ ਉਪਰ ਆਪਣੀ ਭੇਟ ਚੜਾਵੇ ਤੇ ਉਥੇ ਚੇਤਾ ਆਵੇ ਕਿ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ ਤੇ ਜਗਵੇਦੀ ਛਡਕੇ ਪਹਿਲਾਂ ਆਪਣੇ ਭਰਾ ਤੋਂ ਮੁਆਫੀ ਮੰਗ ਕੇ ਆ" "ਤੁਸੀਂ ਪ੍ਰਾਥਨਾ ਕਰਨੀ ਹੈ ਤਾਂ ਕਪਟੀਆਂ ਵਾਂਗ ਨਹੀਂ ਕਿਉਂ ਜੋ ਉਹ ਸਮਾਜਾਂ ਅਤੇ ਚੌਕਾਂ ਵਿਚ ਖੜੇ ਹੋ ਕੇ ਕਰਦੇ ਹਨ ਕਿ ਲੋਗ ਉਨ੍ਹਾਂ ਨੂੰ ਵੇਖਣ" "ਆਪਣੇ ਲਈ ਧਰਤੀ ਉਤੇ ਧਨ ਨਾ ਜੋੜੋ ਜਿਥੇ ਕੀੜਾ ਅਤੇ ਜੰਗਲ ਵਿਗਾੜਦਾ ਹੈ" "ਝੂਠੇ ਧਰਮੀਆਂ ਜਾਂ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿਚ ਆਉਂਦੇ ਹਨ ਪਰ ਅੰਦਰੋਂ ਪਾੜਨ ਵਾਲੇ ਬਘਿਆੜ ਹਨ" ਇਸੇ ਤਰਾਂ ਇਕ ਗ੍ਰੰਥੀ ਨੇ ਕੋਲ ਆਣਕੇ ਯਿਸੂ ਨੂੰ ਕਿਹਾ ਕਿ "ਗੁਰੂ ਜੀ ਜਿਥੇ ਤੂੰ ਜਾਵੇਂ ਮੈਂ ਤੇਰੇ ਮਗਰ ਚਲਾਂਗਾ ਇਹ ਸੁਣਕੇ ਯਿਸੂ ਨੇ ਕਿਹਾ ਕਿ "ਭਈ ਲੂੰਬੜੀਆਂ ਦੇ ਘੁਰਨੇ ਅਤੇ ਪੰਛੀਆਂ ਦੇ ਆਲਣ੍ਹੇ ਹਨ ਪਰ ਮਨੁਖ ਦੇ ਪੁਤਰ ਦੇ ਸਿਰ ਧਰਨ ਨੂੰ ਥਾਂ ਵੀ ਨਹੀਂ ਹੈ" ਇਸੇ ਤਰਾਂ ਫਰੀਸੀਆਂ ਅਤੇ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯਿਸੂ ਕੋਲ ਆਣਕੇ ਕਿਹਾ ਕਿ "ਤੇਰੇ ਚੇਲੇ ਰੋਟੀ ਖਾਣ ਵੇਲੇ ਹਥ ਨਹੀਂ ਧੋਂਦੇ" ਯਿਸੂ ਨੇ ਜੁਆਬ ਦਿਤਾ ਕਿ "ਤੁਸੀਂ ਵੀ ਆਪਣੀ ਰੀਤ ਨਾਲ ਪ੍ਰਮਸ਼ਰ ਦੀ ਉਲੰਘਣਾ ਕਰਦੇ ਹੋ ਤੁਸੀਂ ਵੀ ਆਪਣੇ ਪਿਤਾ ਮਾਤਾ ਦਾ ਆਦਰ ਕਰੋ" ਯਿਸੂ ਗਲੀਲ ਦੀ ਝੀਲ ਦੇ ਨੇੜੇ ਪੈਂਦੇ ਪਹਾੜ ਉਤੇ ਬੈਠ ਗਿਆ ਦੇਖਦਿਆਂ ਹੀ ਅੰਨ੍ਹਿਆਂ, ਲੰਗਿਆਂ, ਗੁੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈਕੇ ਉਹਦੇ ਕੋਲ ਆਏ ਤੇ ਪ੍ਰਨਾਮ ਕੀਤਾ ਜਿਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਠੀਕ ਕੀਤਾ ਇਥੋਂ ਤਕ ਕਿ ਜਦੋਂ ਲੋਕਾਂ ਨੇ ਵੇਖਿਆ ਕਿ ਗੁੰਗੇ ਬੋਲਦੇ, ਟੁਡੇ ਚੰਗੇ ਹੁੰਦੇ, ਲੰਗੇ ਤੁਰਦੇ, ਅਤੇ ਅੰਨ੍ਹੇ ਵੇਖਦੇ, ਤਾਂ ਸਭ ਹੈਰਾਨ ਹੋਏ ਅਤੇ ਇਸਰਾਈਲ ਦੇ ਪਰਮੇਸ਼ਰ ਦੀ ਵਡਿਆਈ ਕੀਤੀ ਪ੍ਰਭੂ ਦੇ ਰੂਪ ਦਾ ਜਲਾਲੀ ਹੋਣਾ ਭਾਵ ਜਦੋ ਯਿਸੂ ਪਹਿਲੇ ਚਾਰ ਭਰਾਵਾਂ ਚੇਲਿਆਂ ਨੂੰ ਲੈ ਕੇ ਉਪਰ ਪਹਾੜ ਵਲ ਗਿਆ ਜਿਥੇ ਜਿਹਦਾ ਰੂਪ ਬਦਲਦਾ ਹੋਇਆ ਸੂਰਜ ਵਾਂਗ ਚਮਕ ਪਿਆ ਤੇ ਕੀ ਦੇਖਦੇ ਕਿ "ਨਬੀ ਮੂਸਾ ਅਤੇ ਨਬੀ ਏਲੀਯਾਹ" ਹੁਰਾਂ ਨਾਲ ਗਲਾਂ ਕਰ ਰਿਹਾ ਸੀ ਇਸੇ ਤਰਾਂ ਛੋਟੇ ਛੋਟੇ ਬਚਿਆਂ ਦੀ ਕਦਰ ਤੇ ਮਾਫ਼ੀ ਦਾ ਦ੍ਰਿਸ਼ਟਾਂਤ. ਫਿਰ ਧਨੀ ਜੁਆਨ ਤੇ ਸੁਰਗ ਦਾ ਰਾਜ ਕਿਸੇ ਨੇ ਯਿਸੂ ਨੇੜੇ ਆਣਕੇ ਅਚਾਨਕ ਕਿਹਾ ਕਿ "ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜਿਉਣ ਮਿਲੇ? ਤਾਂ ਯਿਸੂ ਨੇ ਕਿਹਾ ਕਿ "ਭਲਿਆਈ ਕਰਨ ਲਈ ਮੈਨੂੰ ਕੀ ਪੁਛਦਾ ਹੈ? ਭਲਾ ਤਾਂ ਇਕੋ ਹੀ ਹੈ ਪਰ ਜੇ ਤੂੰ ਜਿਊਣ ਵਿਚ ਯਕੀਨ ਰਖਦਾਂ ਹੈ ਤਾਂ ਹੁਕਮਾਂ ਦੀ ਪਾਲਣਾ ਕਰ  । ਖੂਨ ਨਾ ਕਰ, ਜ਼ਨਾਹ ਨਾ ਕਰ, ਚੋਰੀ ਨਾ ਕਰ, ਮਾਂ-ਬਾਪ ਦਾ ਆਦਰ ਕਰ, ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰ" ਜੁਆਨ ਨੇ ਕਿਹਾ ਕਿ "ਮੈਂ ਤਾਂ ਸਭ ਕੁਝ ਕਰਦਾ ਹਾਂ ਫਿਰ ਯਿਸੂ ਨੇ ਕਿਹਾ ਕਿ "ਜੇ ਤੂੰ ਪੂਰਾ ਬਣਨਾ ਚਾਹੁੰਦਾ ਹੈ ਤਾਂ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤੇ ਤੈਨੂੰ ਸੁਰਗ ਵਿਚ ਖਜ਼ਾਨਾ ਮਿਲੇਗਾ ਤੇ ਮੇਰੇ ਮਗਰ ਹੋ ਤੁਰ" ਜੁਆਨ ਨੇ ਇਹ ਸੁਣਕੇ ਉਦਾਸ ਹੋਕੇ ਵਾਪਸ ਚਲਾ ਗਿਆ ਕਿਉਂ ਕਿ ਉਹ ਅਮੀਰ ਸੀ ਤੇ ਯਿਸੂ ਨੇ ਕਿਹਾ ਕਿ "ਧਨੀ ਦਾ ਸੁਰਗ ਵਿਚ ਵੜਨਾ ਔਖਾ ਹੈ ਜਦਕਿ ਇਕ ਸੂਈ ਦੇ ਨਕੇ ਵਿਚ ਦੀ ਊਠ ਦਾ ਲੰਘਣਾ ਬੜਾ ਸੁਖਾਲਾ ਹੈ"

ਇਸੇ ਤਰਾਂ ਮਜ਼ਦੂਰ ਦੀ ਬਰਾਬਰੀ ਦਾ ਦਿਸ਼ਟਾਂਢਤਾਂ ਅਗਲਾ ਦ੍ਰਿਸ਼ਟਾਂਤ ਸ਼ਾਹੀ ਦਾਖਲਾ, ਹੈਕਲ ਨੂੰ ਪਾਕ ਸਾਫ਼ ਕਰਨਾ ਯਿਸੂ ਯਰੂਸ਼ਲਮ ਦੇ ਨੇੜੇ ਆਏ ਅਰ ਜ਼ੈਤੂਨ ਦੇ ਪਹਾੜ ਉਤੇ ਬੈਤਫ਼ਗਾ ਕੋਲ ਪਹੁੰਚੇ ਇਕ ਗਧੀ ਦੇ ਉਤੇ ਯਰੂਸ਼ਲਮ ਵਿਚ ਜਿਉਂ ਹੀ ਦਾਖਲ ਹੋਇਆ ਤਾਂ ਲੋਗਾਂ ਨੇ ਬਿਰਛਾਂ ਦੀਆਂ ਡਾਲੀਆਂ ਨਾਲ ਆਦਰ ਕੀਤਾ ਤੇ ਭੀੜ ਇਕਠੀ ਹੋ ਗਈ ਹਰ ਕੋਈ ਇਹੋ ਹੀ ਕਹਿ ਰਿਹਾ ਸੀ ਕਿ "ਹੋਸੰਨਾ ਦਾਊਦ ਦੇ ਪੁਤ੍ਰ ਮੁਬਾਰਕ!! ਉਹ ਜਿਹੜਾ ਪ੍ਰਭੂ ਦੇ ਨਾਮ ਉਤੇ ਆਂਉਦਾ ਹੈ ਪਰਮ ਧਾਮ ਵਿਚ ਹੋਸੰਨਾ" ਜਦ ਯਿਸੂ ਯਰੂਸ਼ਲਮ ਵਿਚ ਵੜਿਆ ਤਾਂ ਸਾਰਾ ਸ਼ਹਿਰ ਦੇਖ ਕੇ ਹਿਲ ਗਿਆ, ਖਾਸ ਕਰਕੇ ਧਰਮਾਂ ਦੇ ਠੇਕੇਦਾਰ (ਧਰਮ-ਪ੍ਰਧਾਨ, ਜਾਜਕ ਅਤੇ ਗ੍ਰੰਥੀ ਅਤਿ ਆਦਿ) ਯਰੂਸ਼ਲਮ ਵਿਚ ਹੋਰ ਵੀ ਬਹੁਤ ਸਾਰੀਆਂ ਸਾਚਿਆਈਆਂ ਨੂੰ ਉਘੇੜਿਆ ਅਗਲਾ ਦਿਸ਼ਟਾਂਤ ਰਾਜਕੁਮਾਰ ਦਾ ਵਿਆਹ ਤੇ ਪ੍ਰਤਾਵੇ ਲਈ ਪ੍ਰਸ਼ਨ ਕਿ ਸੁਰਗ ਦਾ ਰਾਜ ਇਕ ਪਾਤਸ਼ਾਹ ਵਰਗਾ ਹੈ ਜਿਸਨੇ ਆਪਣੇ ਪੁਤਰ ਦਾ ਵਿਆਹ ਕੀਤਾ ਹੈ ਨੋਕਰਾਂ ਨੂੰ ਘਾਲ ਕੇ ਰਿਸ਼ਤੇਦਾਰਾਂ ਨੂੰ ਸਦਿਆ, ਪਰ ਰਿਸ਼ਤੇਦਾਰ ਨਹੀਂ ਆਏ, ਕੋਈ ਕਿਤੇ ਚਲਾ ਗਿਆ ਤੇ ਕੋਈ ਕਿਤੇ ਪਰ ਕਈਆਂ ਨੇ ਨੋਕਰਾਂ ਨੂੰ ਫੜਕੇ ਬੰਨ ਲਿਆ ਤੇ ਮਾਰ ਸੁਟਿਆ ਇਹ ਦੇਖ ਕੇ ਪਾਤਸਾਹ ਨੂੰ ਗੁਸਾ ਆਇਆ ਤੇ ਸਭਨਾਂ ਨੂੰ ਮਾਰ ਸੁਟਿਆ ਤੇ ਉਨ੍ਹਾਂ ਦਾ ਸ਼ਹਿਰ ਫੂਕ ਸੁਟਿਆ ਤੇ ਉਹਨੇ ਆਪਣੇ ਚਾਕਰਾਂ ਨੂੰ ਕਿਹਾ ਕਿ "ਵਿਆਹ ਦਾ ਸਮਾਨ ਤਾਂ ਤਿਆਰ ਹੈ ਪਰ ਸਦੇ ਹੋਏ ਰਿਸ਼ਤੇਦਾਰ ਨਲਾਇਕ ਹਨ ਤੁਸੀਂ ਜਾਉ ਅਤੇ ਚੌਕਾਂ ਵਿਚੋਂ ਜਿੰਨੇ ਵੀ ਮਿਲਣ ਸਦ ਲਿਆਉ ਸੋ ਇਸੇ ਤਰਾਂ ਫਰੀਸੀਆ ਉਤੇ ਸਤ ਹਾਹਾ ਕਾਰ ਇਨ੍ਹਾਂ ਸਤ ਹਾਹਾਕਾਰਾਂ ਵਿਚੋਂ ਕੁਝ ਕ ਹਾਹਾਕਾਰਾਂ ਨੂੰ ਦੇਖੀਏ ਕਿ ਯਿਸੂ ਕਹਿੰਦਾ ਹੈ ਕਿ "ਹੇ ਕਪਟੀ ਗ੍ਰੰਥੀ ਅਤੇ ਫਰੀਸੀਓ ਤੁਹਾਡੇ ਉਤੇ ਹਾਇ! ਹਾਇ! ਕਿਉਂ ਜੋ ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਓਹ ਲੁਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ ਹੇ ਅੰਨੇ ਫਰੀਸੀਓ ਪਹਿਲਾ ਥਾਲੀ ਅਤੇ ਕਟੋਰੇ ਨੂੰ ਅੰਦਰੋਂ ਸਾਫ ਕਰੋ ਫਿਰ ਬਾਹਰੋਂ ਵੀ ਸਾਫ ਹੋ ਜਾਣਗੇ" ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜੋ ਬਾਹਰੋਂ ਸੋਹਣੀਆਂ ਤਾਂ ਹਨ ਪਰ ਅੰਦਰੋਂ ਬਦਬੋ ਭਰਪੂਰ ਹਨ" ਭਾਵ ਤੁਸੀਂ ਬਾਹਰੋਂ ਮਨੁਖਾਂ ਨੂੰ ਧਰਮੀ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਧਾਂ ਸਵਾਰਦੇ ਹੋ ਤੇ ਕਹਿੰਦੇ ਹੋ ਕਿ "ਜੇ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੇ ਖੂਨ ਵਿਚ ਸਾਂਝੀ ਨਾ ਹੁੰਦੇ ਇਸ ਤੋਂ ਭਾਵ ਤੁਸੀਂ ਆਪਣੇ ਉਤੇ ਗਵਾਹੀ ਭਰਦੇ ਹੋ ਕਿ ਅਸੀਂ ਨਬੀਆਂ ਦੇ ਖੂਨੀਆਂ ਦੇ ਪੁਤਰ ਹਾਂ "ਹੇ ਸਪੋ ਅਤੇ ਨਾਗਾਂ ਦੇ ਬਚਿਓ ਤੁਸੀਂ ਨਰਕ ਦੇ ਡੰਨੋ ਕਿਸ ਤਰਾਂ ਭਜੋਂਗੇ? ਇਸ ਲਈ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਗ੍ਰੰਥੀਆਂ ਨੂੰ ਤੁਹਾਜ਼ੇ ਕੋਲ ਭੇਜਦਾ ਹਾਂ ਜਿਨ੍ਹਾਂ ਵਿਚੋ ਕਈਆਂ ਨੂੰ ਤੁਸੀਂ ਮਾਰ ਸੁਟੋਂਗੇ ਅਤੇ ਸਲੀਬ ਉਤੇ ਚੜਾਉਂਗੇ ਅਤੇ ਕਈਆਂ ਨੂੰ ਆਪਣੇ ਸਮਾਜਾਂ ਵਿਚ ਕੋਰੜੇ ਮਾਰੋਂਗੇ ਅਤੇ ਸ਼ਹਿਰੋ ਸ਼ਹਿਰ ਉਨ੍ਹਾਂ ਦੇ ਮਗਰ ਪਉਂਗੇ ਤਾਂਕਿ ਧਰਮੀਆਂ ਦਾ ਜਿੰਨਾ ਵੀ ਖੂਨ ਵਹਾਇਆ ਗਿਆ ਜਿਵੇਂ ਹਾਬਲ ਧਰਮੀ ਦੇ ਖੂਨ ਤੋ ਲੈ ਕੇ ਬਰਕਯਾਹ ਦੇ ਪੁਤਰ ਯਕਰਯਾਹ ਦੇ ਲਹੂ ਤੀਕਰ ਜਿਸਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿਤਾ, ਸਭ ਤੇਹਾਡੇ ਜੁੰਮੇ ਆਵੇ ਮੈਂ ਤੁਹਾਨੂੰ ਸਤਿ ਆਖਦਾ ਹਾਂ ਕਿ "ਇਹ ਸਭ ਇਸ ਪੀੜ੍ਹੀ ਦੇ ਜੁੰਮੇ ਆਵੇਗਾ ਯਿਸੂ ਕਹਿੰਦਾ ਹੈ ਕਿ ਮਸੀਹ ਦੇ ਆਉਣ ਦੇ ਨਿਸ਼ਾਨ ਜਿਵੇਂ ਇਕ ਹੰਜ਼ੀਰ ਦਾ ਬ੍ਰਿਛ ਹੈ ਜਦ ਉਸਦੀ ਟਾਹਣੀ ਨਰਮ ਹੁੰਦੀ ਹੈ ਤਾ ਇਹ ਸਮਝ ਲਵੋ ਕਿ ਗਰਮੀ ਦੀ ਰੁਤ ਨੇੜੇ ਹੈ"

ਮਸੀਹ ਜੀ ਦਾ ਫੜਵਾਇਆ ਜਾਣਾ ਜਿਸਨੂੰ ੧੨ਵੇਂ ਚੇਲੇ ਯਹੂਦਾ ਇਸਕਰਿਯੋਤੀ ਸੀ (ਜੋ ਆਪਣੇ ਆਪ ਨੂੰ ਪੜਿਆ ਲਿਖਿਆ ਸਮਝਦਾ ਸੀ) ਜਿਸਨੇ ਉਸ ਸਮੇਂ ਦੇ ੩੦ ਚਾਂਦੀ ਦੇ ਸਿਕਿਆਂ ਬਦਲੇ ਫੜਵਾਇਆ ਸੀ ਪਰ ਬਾਅਦ ਵਿਚ ਜਦੋਂ ਯਿਸੂ ਦੀ ਸਜਾ ਬਾਰੇ ਪਤਾ ਲਗਾ ਤਾਂ ਉਨ੍ਹਾਂ ਤੀਹ ਸਿਕਿਆਂ ਨੂੰ ਪ੍ਰਧਾਨਾਂ ਜਾਂ ਜਾਜਕਾਂ ਨੂੰ ਵਾਪਸ ਕਰਨ ਆਇਆ ਕਿਹਾ ਕਿ "ਮੈਂ ਪਾਪ ਕੀਤਾ ਜੋ ਨਿਰਦੋਸ਼ ਜ਼ਿੰਦ ਨੂੰ ਫੜਵਾ ਦਿਤਾ" ਪਰ ਜਾਜਕ ਬੋਲੇ ਕਿ "ਸਾਨੂੰ ਕੀ? ਤੂੰ ਹੀ ਜਾਣ" ਇਹ ਸੁਣਕੇ ਯਹੂਦਾ ਨੇ ਉਹ ਤੀਹ ਰੁਪਏ ਹੈਕਲ ਵਿਚ ਸੁਟ ਦਿਤੇ ਤੇ ਬਾਹਰ ਜਾਕੇ ਫਾਹਾ ਲੈ ਲਿਆ ਆਗੇ ਚਲਦੇ ਹੋਏ ਜਦੋਂ ਯਿਸੂ ਹਾਕਮ ਸਾਹਮਣੇ ਖੜਾ ਸੀ ਹਾਕਮ ਪਿਲਾਤਸ ਨੇ ਪੁਛਿਆ ਕਿ "ਤੂੰ ਹੀ ਹੈ ਯਹੂਦੀਆਂ ਦਾ ਪਾਤਸਸ਼ਾਹ?" ਪਰ ਯਿਸੂ ਨੇ ਕੋਈ ਵੀ ਜੁਆਬ ਨਾ ਦਿਤਾ ਪਿਲਾਤਸ ਫਿਰ ਘਬਰਾ ਕੇ ਪੁਛਦਾ ਹੈ ਕਿ "ਤੈਨੂੰ ਸੁਣਦਾ ਨਹੀ, ਦੇਖ ਕਿੰਨੇ ਸਾਰੇ ਦੇ ਸਾਰੇ ਤੇਰੇ ਵਿਰੁਧ ਅਗਵਾਈਆਂ ਦੇ ਰਹੇ ਹਨ ਇਹ ਦੇਖ ਕੇ ਪਿਲਾਤਸ ਨੇ ਬੜੀ ਹੈਰਾਨੀ ਵੀ ਮੰਨੀ ਪਰ ਇਸ ਤਿਉਹਾਰ ਨੂੰ ਹਾਕਮ ਦਾ ਇਹ ਦਸਤੂਰ ਸੀ ਜੋ ਲੋਗਾਂ ਦੀ ਮਰਜੀ ਤੇ ਹਰੇਕ ਸਾਲ ਕਿਸੇ ਇਕ ਕੈਦੀ ਨੂੰ ਛਡਦਾ ਹੁੰਦਾ ਸੀ ਤੇ ਇਸ ਸਮੇਂ ਇਕ ਹੋਰ ਕਾਰਕੁੰਨ ਕੈਦੀ ਜਿਸਦਾ ਨਾਮ 'ਬਾ-ਰਬਾ' ਸੀ ਤੇ ਪਿਲਾਤੁਸ ਨੇ ਲੋਗਾਂ ਨੂੰ ਪੁਛਿਆ ਕਿ "ਮੇਰੇ ਕੋਲ ਦੋ ਕੈਦੀ ਹਨ ਇਕ ਯਿਸੂ ਤੇ ਦੂਜਾ ਬਾ-ਰਾਬਾ, ਦੋਹਾਂ ਵਿਚੋਂ ਕਿਸ ਨੂੰ ਛਡਾਂ " ਪਿਲਾਤੁਸ ਯਿਸੂ ਬਾਰੇ ਜਾਣਦਾ ਸੀ ਕਿ ਫਰੀਸੀਆਂ ਨੇ ਖਾਰ ਕਰਕੇ ਹਵਾਲੇ ਕੀਤਾ ਪਰ ਜਦੋਂ ਪਿਲਾਤੁਸ ਅਦਾਲਤੀ ਗਦੀ ਤੇ ਬੈਠਾ ਹੋਇਆ ਸੀ ਤਾਂ ਉਸਦੀ ਪਤਨੀ ਨੇ ਉਹਨੂੰ ਅਖਵਾ ਭੇਜਿਆ ਕਿ "ਜੋ ਮੈਂ ਸੁਪਨੇ ਵਿਚ ਇਸ ਦੇ ਕਾਰਨ ਵਡਾ ਦੁਖ ਦੇਖਿਆ ਹੈ" ਪਰ ਪ੍ਰਧਾਨ, ਗ੍ਰੰਥੀਆਂ, ਜਾਜਕਾਂ ਅਤੇ ਬਜੁਰਗਾਂ ਨੇ ਲੋਗਾਂ ਨੂੰ ਉਭਾਰਿਆ ਤੇ ਕਿਹਾ ਕਿ "ਸਿਰਫ ਬਾ-ਰਾਬਾ ਨੂੰ ਹੀ ਮੰਗੋ ਜਦਕਿ ਯਿਸੂ ਦਾ ਨਾਸ ਕਰੋ" ਆਖਰ ਪਿਲਾਤੁਸ ਨੇ ਯਿਸੂ ਨੂੰ ਸਜਾ ਸੁਣਾ ਦਿਤੀ ਤੇ ਮਗਰੋ ਪਾਣੀ ਨਾਲ ਹਥ ਧੋਂਦੇ ਹੋਏ ਕਿਹਾ ਕਿ "ਇਸ ਵਿਚ ਮੇਰਾ ਕੋਈ ਕਸੂਰ ਨਹੀਂ ਹੈ ਇਥੋਂ ਦੇ ਲੋਗਾਂ ਦਾ ਹੈ ਭਾਵ ਮੈਂ ਨਿਰਦੋਸ਼ ਹਾਂ" ਗਲ ਕੀ ਆਖਰ ਯਿਸੂ ਨੂੰ ਸਲੀਬ(ਸੂਲੀ) ਤੇ ਚੜਾ ਦਿਤਾ ਅਤੇ ਉਸਦੇ ਸਿਰ ਤੇ ਦੋਸ਼ ਪਤਰੀ (ਤਖਤੀ) ਲਾਈ ਜਿਸ ਉਪਰ ਲਿਖਿਆ ਹੋਇਆ ਸੀ ਕਿ "ਇਹ ਯਿਸੂ ਯਹੂਦੀਆਂ ਦਾ ਪਾਤਸ਼ਾਹ ਹੈ" ਇਸ ਸਮੇਂ ਯਿਸੂ ਦੇ ਸਜੇ ਅਤੇ ਖਬੇ ਪਾਸੇ ਦੋ ਡਾਕੂ ਵੀ ਸੂਲੀ ਤੇ ਸਨ ਲਿਖਿਆ ਹੋਇਆ ਹੈ ਕਿ ਦੁਪਹਿਰ ਤੋਂ ਲੈ ਕੇ ਤੀਸਰੇ ਪਹਿਰ ਤਕ ਘੁਪ ਹਨੇਰ ਹੀ ਛਾਇਆ ਹੋਇਆ ਸੀ ਪਰ ਜੋ ਫਰੀਸੀਆਂ (ਧਰਮਾਂ ਦੇ ਠੇਕੇਦਾਰ ਅਤੇ ਉਹਨਾਂ ਦੇ ਪਖੀ ਕੀ ਗਰੀਬ ਤੇ ਕੀ ਅਮੀਰ) ਸਭ ਹੀ ਜ਼ਾਲਮਤਾ ਦੀ ਨਜ਼ਰ ਵਿਚ ਮਜਾਕਾਂ ਅਤੇ ਠਠੇ ਕਰ ਰਹੇ ਸਨ ਆਖਰ ਯਿਸੂ ਨੇ ਉਚੀ ਅਵਾਜ ਦਿੰਦੇ ਹੋਏ ਪ੍ਰਾਣ ਤਿਆਗ ਦਿਤੇ ਤੇ ਉਧਰ ਹੈਕਲ ਪਾਟ ਕੇ ਦੋ ਜਗ੍ਹਾ ਹੋ ਗਿਆ, ਧਰਤੀ ਕੰਬੀ ਅਤੇ ਪਥਰ ਤਿੜਕ ਗਏ ਸਨ ਜਦੋਂ ਸੰਝ ਹੋਈ ਤਾਂ ਇਕ ਯੂਸਫ਼ ਨਾਮੀ ਅਰਿਮਥੈਆ ਦਾ ਇਕ ਧਨੀ ਬੰਦਾ ਆਇਆ, ਜੋਕਿ ਯਿਸੂ ਦਾ ਚੇਲਾ ਸੀ, ਨੇ ਲਾਸ਼ ਮੰਗੀ ਤੇ ਯੂਸਫ ਨੇ ਸਾਫ ਮਹੀਨ ਕਪੜੇ ਵਿਚ ਵਲੇਟ ਕੇ ਆਪਣੀ ਉਸ ਨਵੀਂ ਕਬਰ ਵਿਚ ਰਖਿਆ ਜੋਕਿ ਯੂਸਫ ਨੇ ਪਥਰ ਵਿਚ ਖੁਦਵਾਈ ਸੀ ਭਾਰਾ ਪਥਰ ਅਗੇ ਮਾਰ ਕੇ ਚਲੇ ਗਏ ਜਾਂ ਹੀ ਸਬਤ ਦਾ ਦਿਨ ਖਤਮ ਹੋਇਆ ਤਾਂ ਪਹੁ ਫੁਟਣ ਵੇਲੇ ਮਰਿਯਮ ਮਗਦਲੇਨਾ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ ਤੇ ਕੀ ਦੇਖਦੀਆਂ ਕਿ ਕਬਰ ਦੇ ਮੋਹਰਿਓਂ ਪਥਰ ਪਰੇ ਹਟਿਆ ਹੋਇਆ ਸੀ ਤੇ ਕਬਰ ਦੇ ਅੰਦਰ ਲਾਸ਼ (ਮੁਰਦਾ ਸਰੀਰ) ਨਹੀਂ ਸੀ ਸਿਰਫ ਕਪੜ੍ਹਾ ਹੀ ਸੀ ਜਿਸ ਵਿਚ ਯਿਸੂ ਦੀ ਲਾਛ ਲਪੇਟੀ ਹੋਈ ਸੀ ਅਜਿਹਾ ਦੇਖ ਕੇ ਹੈਰਾਨ ਰਹਿ ਗਈਆਂ ਤੇ ਅਚਾਨਕ ਕੀ ਦੇਖਦੀਆਂ ਕਿ ਯਿਸੂ ਨੇ ਦੋਹਾਂ ਮਿਰਯਮਾਂ ਨੂੰ ਦਰਸ਼ਣ ਦਿਤੇ ਤੇ ਕਿਹਾ ਕਿ "ਡਰੋ ਨਾ, ਜਾਉ ਮੇਰੇ ਭਾਈਆਂ (ਚੇਲਿਆਂ) ਨੂੰ ਆਖੋ ਕਿ ਉਹ ਗਲੀਲ ਨੂੰ ਜਾਣ ਤੇ ਉਥੇ ਮੈਨੂੰ ਵੇਖਣਗੇ" ਫਿਰ ਉਹ ਗਿਆਰ੍ਹਾਂ ਚੇਲੇ ਗਲੀਲ ਵਿਚ ਉਸ ਪਹਾੜ ਉਤੇ ਗਏ ਜਿਥੇ ਯਿਸੂ ਨੇ ਉਨ੍ਹਾਂ ਨਾਲ ਠਹਿਰਾਇਆ ਹੋਇਆ ਸੀ ਕੁਝ ਨੇ ਯਿਸੂ ਨੂੰ ਜਕਦਮ ਮਾਥਾ ਟੇਕਿਆ ਤੇ ਕੁਝ ਚੇਲਿਆਂ ਨੇ ਭਰਮ ਕੀਤਾ ਪਰ ਯਿਸੂ ਨੇ ਕੋਲ ਆਣ ਕੇ ਗਿਆਰਾਂ ਚੇਲਿਆਂ ਤੇ ਮਗਦੇਲੇਨਾ ਮਰਿਯਮ, ਸਾਰਿਆਂ ਨੂੰ ਦਰਸ਼ਨ ਦਿਤਾ ਤੇ ਕਿਹਾ ਕਿ "ਜਾਉ ਸਾਰੀਆਂ ਕੌਮਾਂ ਨੂੰ ਬਪਤਿਜਮਾ ਦਿਉ"

ਸੋ ਯਿਸੂ ਮਸੀਹ ਜੀ ਦੇ ਉਪਰ ਦਿਤੇ ਗਏ ਬ੍ਰਿਤਾਂਤਾਂ ਅਤੇ ਉਪਦੇਸ਼ਾਂ ਨੂੰ, ਜੇ ਇਕ ਇਨਸਾਨ ਸ਼ਿਦਤ ਨਾਲ ਜਾਣੇ ਤਾਂ ਪਤਾ ਚਲਦਾ ਹੈ ਕਿ ਸਚ ਹੀ ਉਹ ਇਕ ਪ੍ਰਭੂ ਦਾ ਪੁਤਰ ਸੀ ਜਿਨ੍ਹਾਂ ਨੇ ਸਿਰਫ ਤੇ ਸਿਰਫ ਇਕੋ ਹੀ ਪ੍ਰਭੂ ਪਿਤਾ ਦਾ ਹੁਕਮ ਕਬੂਲਦੇ ਹੋਏ, ਉਸਦੀ ਦੀ ਹੀ ਗਲ ਕੀਤੀ ਨਾ ਕਿ ਗ੍ਰੰਥਾਂ ਰਹਿਤਾਂ-ਮਰਿਯਾਦਾਂ ਅਤਿ ਆਦੀ ਦੀ ਇਕ ਵਾਰੀ ਫਰੀਸੀਆਂ (ਧਰਮਾਂ ਦੇ ਠੇਕੇਦਾਰਾਂ) ਨੇ ਯਿਸੂ ਨੂੰ ਪ੍ਰਸ਼ਨ ਕੀਤਾ ਕਿ "ਤੂੰ ਹਰ ਗਲ ਦ੍ਰਿਸ਼ਟਾਂਤ(ਉਦਾਹਰਣ) ਦੇ ਕਿਉਂ ਸਮਝਾਉਂਦਾ ਹੈ?" ਤਾਂ ਯਿਸੂ ਨੇ ਕਿਹਾ ਕਿ "ਇਸ ਲਈ ਕਿ ਤੁਹਾਡੀ ਸਮਝ ਵਿਚ ਪੈ ਜਾਵੇ ਪਰ ਜੇ ਮੈਂ ਬਿਨਾਂ ਦਿਸ਼ਟਾਂਤ ਤੋਂ ਦਸਾਂ ਤਾਂ ਤੁਹਾਡੀ ਸਮਝ ਵਿਚ ਬਿਲਕੁਲ ਹੀ ਨਹੀਂ ਪੈਣੀ ਇਸ ਲਈ ਮੈਂ ਜੋ ਵੀ ਸਮਝਉਂਦਾ ਹਾਂ ਦਿਸ਼ਟਾਂਤ ਵਿਚ ਸਮਝਾਉਂਦਾ ਹਾਂ" ਇਸ ਲਈ ਯਿਸੂ ਜੀ ਦੇ ਜੀਵਨ ਫ਼ਲਸਫੇ ਤੋਂ ਇਹੋ ਹੀ ਪਤਾ ਚਲਦਾ ਹੈ ਕਿ ਉਸਨੇ ਕਿਤੇ ਵੀ ਅਤੇ ਕੋਈ ਵੀ ਪੂਜਾ ਸਥਾਨ ਨਹੀਂ ਬਣਾਇਆ ਕਦੇ ਵੀ ਸੋਨਾ, ਚਾਂਦੀ, ਹੀਰੇ, ਜਵਾਹਰਾਤ ਜਾਂ ਮਾਇਆ ਅਤਿ ਆਦੀ ਸ੍ਰੋਤਾਂ ਨੂੰ ਇਕਠੇ ਨਹੀਂ ਕੀਤਾ ਇਥੋਂ ਤਕ ਕਿ ਕਦੇ ਵੀ ਤਲਵਾਰ ਜਾਂ ਹੋਰ ਕੋਈ ਹਥਿਆਰ ਨਹੀਂ ਅਪਣਾਇਆ ਉਸ ਨਬੀ ਨੇ ਪਿਛਲੀਆਂ ਰਹਿਤਾਂ-ਬਹਿਤਾਂ ਨੂੰ ਰਦ ਕਰਕੇ ਰਖ ਦਿਤਾ ਇਹੋ ਜਿਹੇ ਕ੍ਰਿਸ਼ਮੇ ਕਰ ਦਿਖਾਏ ਜੋਕਿ ਉਸ ਸਮੇਂ ਦੇ ਵਡੇ ਧਰਮੀਦਾਰਾਂ ਤੋਂ ਝਲੇ ਨਾ ਗਏ ਕਿਉਂਕਿ ਇਕ ਪਾਸੇ ਝੂਠ ਤੇ ਦੂਜੇ ਪਾਸੇ ਸਿਰਫ ਸਚ ਹੀ ਸਚ ਸੀ ਅਜਿਹਾ ਤਾਂ ਹਰੇਕ ਧਰਮ ਜਾਂ ਕੌਮ ਵਿਚ ਹੋਇਆ ਹੈ ਅਤੇ ਹੁੰਦਾ ਵੀ ਰਹੇਗਾ ਜਦ ਵੀ ਸਮੇਂ ਸਮੇਂ ਤੇ ਰਬ ਦੇ ਭੇਜੇ ਹੋਏ ਇਨਸਾਨ ਇਸ ਧਰਤੀ ਤੇ ਆਏ ਤਾਂ ਉਨ੍ਹਾਂ ਦੀ ਸਚਿਆਈ ਨੂੰ ਦਬਾਣ ਲਈ ਉਸ ਸਮੇਂ ਦੇ ਝੂਠੇ, ਜ਼ਾਲਮ, ਅਤੇ, ਜਾਤੀ-ਪਾਤੀ ਹੁਕਮਰਾਨਾਂ (ਜਾਬਰ-ਜ਼ੁਲਮੀ ਧਰਮੀ ਠੇਕੇਦਾਰਾਂ) ਨੇ ਆਪਣੀਆਂ ਬੋ-ਭਰੀਆਂ ਨੀਤੀਆਂ ਰਾਹੀਂ ਕਿਸੇ ਨਾ ਕਿਸੇ ਤਰਾਂ ਫਕਰ-ਫਕੀਰਾਂ, ਔਲੀਏ ਅਤੇ ਨਬੀਆਂ ਨੂੰ ਸੂਲੀਆਂ ਤੇ ਚਾੜ ਦਿਤਾ ਇਥੇ ਇਹ ਵੀ ਗਲ ਜਰੂਰੀ ਦਸਣੀ ਬਣ ਜਾਂਦੀ ਹੈ ਕਿ ਇਸ ਗਲ ਵਿਚ ਸਿਰਫ ਧਰਮਾਂ ਦੇ ਠੇਕੇਦਾਰ ਹੀ ਜਿੰਮੇਵਾਰ ਨਹੀਂ ਹੁੰਦੇ ਬਲਕਿ ੳਹ ਕੌਮ ਵੀ ਉਨ੍ਹੀ ਹੀ ਜੁਮੇਵਾਰ ਹੁੰਦੀ ਹੈ ਜਿਸ ਕੌਮ, ਦੇਸ਼ ਜਾਂ ਵਰਗ ਵਿਚ ਨਬੀ ਜਾਂ ਸੰਤ ਨੇ ਜ਼ਨਮ ਲਿਆ ਹੋਵੇ, ਤੇ ਫਿਰ ਜਿਸਦਾ ਸਰਾਪ ਕੌਮ ਨੂੰ ਪੀੜੀਆਂ ਦਰ ਪੀੜੀਆਂ ਜ਼ਨਮਾਂ ਜ਼ਨਮਾਂ ਤਕ ਭੋਗਣਾ ਪੈਂਦਾ ਹੈ ਜਿਵੇਂ ਕਿ ਅਜ ਇਸਰਾਏਲ ਅਤੇ ਪਾਲਸਤੀਨਾ ਵਿਚਕਾਰ ਖਿਚੋਤਾਣੀ ਮਿਟਦੀ ਨਹੀਂ ਇਹੋ ਜਿਹੀਆਂ ਨੀਤੀਆਂ ਦੇ ਉਪਾਸ਼ਕ ਕਦੇ ਵੀ ਦੀਦਾ ਨਹੀਂ ਕਰਨਗੇ ਯਿਸੂ ਮਸੀਹ ਨੇ ਬਿਨਾ ਕਿਸੇ ਹਥਿਆਰ, ਨੀਤੀ, ਲਾਲਚ ਜਾਂ ਵਿਤਕਰੇ (ਜ਼ਾਤੀਪਾਤੀ ਭੇਦਭਾਵ) ਤੋ ਉਪਰ ਉਠਕੇ ਰੂਹਨੀਯਤ ਦੇ ਸੋਮੇ ਵਿਚੋਂ ਵਡੇ ਵਡੇ ਚਮਤਕਾਰਾਂ ਨੂੰ ਉਜਾਗਰ ਕਰਕੇ ਦਿਖਾ ਦਿਤਾ ਸੀ ਪਰ ਇਸ ਦੇ ਉਲਟ ਅਜ ਦਾ ਇਨਸਾਨ ਅਜੇ ਵੀ ਕੁਝ ਨਹੀਂ ਸਿਖ ਪਾਇਆ ਬਲਕਿ ਆਪੋ-ਆਪਣੇ ਡੇਰੇ ਜਾਂ ਧਰਮਾਂ ਦੀ ਗਿਣਤੀ ਹੀ ਵਧਾਣ ਤੇ ਲਗਾ ਹੋਇਆ ਹੈ ਨਾ ਕਿ ਇਨਸਾਨ ਨੂੰ ਇਕ ਕਰਨਾ ਜਾਂ ਇਕ ਹੋਣਾ ਅਜ ਦੇ ਜ਼ਮਾਨੇ ਵਿਚ ਇਕ ਬੰਦੇ ਦਾ ਦੂਜੇ ਬੰਦੇ ਨੂੰ ਦੋਸ਼ ਲਾਉਣਾ ਇਕ ਆਮ ਜਿਹੀ ਗਲ ਹੋ ਗਈ ਹੈ ਪਰ ਜਦੋਂ ਕੋਈ ਸੰਤ ਸੰਤ ਨੂੰ ਦੋਸ਼ ਲਗਾਵੇ ਤਾਂ ਫਿਰ ਸੰਤ (ਸਚਿਆਈ) ਦੀ ਪਰੀਭਾਸ਼ਾ ਹੀ ਖਤਮ ਹੋ ਜਾਂਦੀ ਹੈ  ਅਜ ਰਬ ਦਾ ਡਰ ਤਾਂ ਹੈ ਹੀ ਨਹੀਂ ਕਿਸੇ ਨੂੰ ਹਰ ਕੋਈ ਇਕ ਦੂਜੇ ਨੂੰ ਦੂਸ਼ਣ ਬਾਜੀ ਲਾਉਣ ਤੇ ਤੁਲਿਆ ਹੋਇਆ ਹੈ ਹਰ ਕੋਈ ਇਕ ਦੂਜੇ ਨੂੰ ਡੇਰੇ, ਧਰਮ, ਜ਼ਾਤਪਾਤ, ਕੌਮ, ਦੇਸ਼, ਅਮੀਰੀ, ਗਿਆਨ-ਬੁਧੀ, ਚੁਸਤੀ-ਚਲਾਕੀ ਦੀ ਧੋਂਸ ਦਿਖਾਉਂਦਾ ਹੋਇਆ ਸਾਹ ਨਹੀ ਲੈਂਦਾ ਇਹੋ ਜਿਹੇ ਬੋਲ ਇਨਸਾਨੀਅਤ ਜਾਂ ਰਬ(ਸਚਿਆਈ) ਦੀ ਅਵਾਜ਼ ਨਹੀਂ ਬਲਕਿ ਕਟੜਵਾਦਤਾ ਦੀ ਨਿਸ਼ਾਨੀ ਦਰਸਾਉਂਦੇ ਹਨ ਸੋ ਆਉ ਅਜਿਹੀਆਂ ਜ਼ਹਿਰ ਭਰੀਆਂ ਪੰਜ ਵਿਕਾਰੀ ਮਿਠੀਆਂ ਪੂੜੀਆਂ ਤੋ ਗੁਰੇਜ ਕਰਦੇ ਹੋਏ ਹਰ ਇਕ ਇਨਸਾਨ ਇਹ ਪਰਨ ਕਰੇ ਕਿ ਸਭ ਹੀ ਸੰਤਾਂ, ਅਤੇ ਨਬੀਆਂ ਦੇ ਕੀਤੇ ਹੋਏ ਚਮਤਕਾਰਾਂ ਵਲ ਧਿਆਨ ਮਾਰਦੇ ਹੋਏ ਉਨ੍ਹਾਂ ਦੇ ਉਪਦੇਸ਼ਾਂ ਨੂੰ ਹਿਰਦੇ ਅੰਦਰ ਵਸਾਕੇ ਇਕਮਿਕ ਹੋ ਜਾਈਏ, ਜਿਸ ਦੇਸ਼ ਦੀ ਹਜ਼ਰਤ ਯਿਸੂ ਮਸੀਹ ਜੀ ਨੇ ਵਾਰ-ਵਾਰ ਗਲ ਦੁਹਰਾਈ ਹੈ ਅਜ ਹਜ਼ਰਤ ਯਿਸੂ ਮਸੀਹ ਜੀ ਦੇ ਮਹਾਨ ਪਾਕ ਪਵਿਤਰ ਪੁਰਬ ਦਿਵਸ (ਕ੍ਰਿਸਮਿਸ ਡੇਅ) ਉਪਰ ਸਭ ਹੀ ਕਾਯਿਨਾਤ ਨੂੰ ਬਹੁਤ ਬਹੁਤ ਨਿਘੀ ਵਧਾਈ ਹੋਵੇ

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

 ੨੫-੧੨-੨੦੧੦

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

                          

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ