ਅਸੀ ਇਕ ਸਮਾਜ ਦੇ ਹਾਂ
।
ਇਕ ਸਮਾਜ ਦੀਆਂ ਕਦਰਾਂ ਕੀਮਤਾ,ਆਪਣੇ
ਪੁਰਖਿਆਂ ਦੀਆਂ ਕੁਰਬਾਨੀਆਂ, ਜਿਹਨਾ ਸਾਨੂੰ ਅੱਜ ਕਿਧਰੇ ਖੜਨ,
ਗੱਲਬਾਤ ਕਰਨ,
ਅੱਛਾ ਖਾਣ ਪੀਣ ਅਤੇ ਆਪਣੀ ਗੱਲਬਾਤ ਕਿਸੇ ਅੱਗੇ ਰੱਖਣ ਲਈ ਆਪਣੇ
ਜੀਵਨ ਲਗਾ ਦਿੱਤੇ
।
ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅੱਜ ਦੀ ਸਾਡੀ ਲੜਾਈ ਖਤਮ
ਹੋਣ ਦੀ ਬਜਾਏ ਆਪਣੇ ਹੀ ਸਮਾਜ ਨਾਲ ਸਿੱਧੀ ਹੋ ਗਈ ਹੈ
।
ਅਸੀ ਪੜ੍ਹ ਲਿਖ ਕੇ ਵੀ ਕੀ ਸੋਚਦੇ ਹਾਂ?
ਸਾਡੇ ਰਹਿਬਰਾਂ ਨੇ ਸਾਨੂੰ ਕੀ ਸਿਖਾਣਾ ਚਾਹਿਆ ਅਤੇ ਅਸੀ ਅੱਜ ਕੀ
ਸਿੱਖੀ ਬੈਠੇ ਹਾਂ
?
ਆਪਣਿਆਂ ਵਿੱਚ ਨਫਰਤ ਦੇ ਬੀਜ ਬੋ ਰਹੇ ਹਾਂ
।
ਅਸੀ ਸਮਾਜ ਦੀਆਂ ਆਉਣ ਵਾਲੀਆਂ ਨਸਲਾਂ ਦੇ ਉਹਨਾਂ ਰਸਤਿਆਂ ਤੇ
ਕਿੱਨੇ ਕੰਡੇ ਖਿਲਾਰਨ ਦੀ ਕੋਸ਼ਿਸ਼ ਕਰ ਲਈ ਹੈ ਜਿਹਨਾਂ ਰਸਤਿਆਂ
ਤੋਂ ਸਾਡੇ ਰਹਿਬਰਾਂ ਨੇ ਆਪਣੇ ਸੀਨਿਆਂ ਨਾਲ ਕੰਡੇ ਸਾਫ ਕੀਤੇ ਸਨ
।
ਅਸੀ ਅੱਜ ਭਾਵੇਂ ਦੇਸ਼ ਵਿਦੇਸ਼ ਵਿੱਚ ਵੀ ਉਹਨਾਂ ਦੇ ਜਨਮ ਦਿਵਸ
ਏਨੀ ਵੱਡੀ ਪੱਧਰ ਤੇ ਮਨਾਉਦੇ ਹਾਂ ਪਰ ਦੁੱਖ ਦੀ ਗੱਲ ਤਾਂ ਇਹ ਹੈ
ਕਿ ਅਸੀ ਸਿਰਫ ਉਨ੍ਹਾ ਵਲੋਂ ਦਿਵਾਏ ਗਏ ਅਧਿਕਾਰਾਂ ਦਾ ਅਨੰਦ ਤਾਂ
ਮਾਣਦੇ ਹਾਂ ਪਰ ਕਦੇ ਵੀ ਉਨ੍ਹਾ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕੀਤੀ
।
ਅਜੇ ਤੱਕ ਸਾਡੀ ਵੰਡੀਆਂ ਵਾਲੀ ਲੜਾਈ ਨਹੀ ਮੁੱਕੀ । ਹੁਣ ਪਤਾ
ਨਹੀ ਇਸ ਲੜਾਈ ਨੇ ਕੀ ਰੂਪ ਲੈਣਾ ਹੈ
।
ਸਮਾਜ ਦੇ ਬੁੱਧੀਜੀਵੀ ਵਰਗ ਅਤੇ ਪੜ੍ਹੇ ਲਿਖੇ ਭਰਾਵਾਂ ਨੂੰ
ਬੇਨਤੀ ਹੈ ਕਿ ਸਮਾਜ ਨੂੰ ਇੱਕਮੁੱਠ ਕਰੀਏ
।
ਇਹੋ ਸਾਡੀ ਉਨ੍ਹਾ ਰਹਿਬਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
।