UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਸੋਹੰ

ਕੁਦਰਤੀ ਆਫਤਾਂ

 

     ਕੁਝ ਅਜਿਹੇ ਕਾਰਣ ਹੁੰਦੇ ਹਨ ਜਿਨਾਂ ਦੇ ਅਸੀ ਖੁਦ ਜਿੰਮੇਵਾਰ ਬਣ ਜਾਂਦੇ ਹਾਂ[ ਸਾਇੰਸ ਨੇ ਇਨਸਾਨ ਦੀ ਤਰੱਕੀ ਲਈ ਬਹੁਤ ਮਦਦ ਕੀਤੀ ਹੈ ਅਤੇ ਅਗੇ ਵਧ ਰਹੀ ਹੈ ਇਸ ਤਰੱਕੀ ਦੇ ਸਾਨੂੰ ਬਹੁਤ ਸਾਰੇ ਲਾਭ ਮਿਲੇ ਹਨ ਜਿਨਾਂ ਦਾ ਅਸੀ ਅਨੰਦ ਮਾਣ ਰਹੇ ਹਾਂ ਪਰ ਕੁਝ ਹਤੱਕ ਨੁਕਸਾਨ ਵੀ ਮਿਲ ਰਿਹਾ ਹੈ ਉਸ ਨੁਕਸਾਨ ਨੂੰ ਵੀ ਅਸੀ ਜਾਂਣਦੇ ਹੁੰਦੇ ਹਾਂ, ਭਾਵੇਂ ਹੋਰ ਕਿਸੇ ਨਵੀਂ ਕਾਢ ਦੀ ਖਬਰ ਮਿਲ ਜਾਵੇ ਅਸੀ ਉਸਦੇ ਅੰਦਾਜ਼ੇ ਲਗਾਣ ਲੱਗ ਪੈਂਦੇ ਹਾਂ ਭਾਵੇਂ ਕਿ ਸਾਡੇ ਅੰਦਾਜ਼ੇ ਸਾਡੀ ਸੋਚ ਮੁਤਾਬਿਕ ਹੀ ਹੁੰਦੇ ਹਨ। ਸੁੱਖਾਂ ਲਈ ਇਨਸਾਨ ਕੀ ਕੁ੍ਝ ਨਹੀ ਕਰ ਰਿਹਾ, ਸ਼ਹਿਰਾਂ ਨੂੰ ਕਿੱਥੋਂ ਤੱਕ ਵਧਾ ਲਿਆ ਹੈ ਅਤੇ ਹਰੇ ਭਰੇ ਜੰਗਲਾਂ ਨੂੰ ਕੱਟੀ ਜਾ ਰਿਹਾ ਹੈਨਦੀਆਂ ਨੂੰ ਦੂਸ਼ਿਤ ਕਰ ਦਿੱਤਾ ਹੈਆਪਣੀ ਜ਼ਿੰਦਗੀ ਸੁੱਖ ਭਰੀ ਬਨਾਉਣ ਲਈ ਇਨਸਾਨ ਜਰਾ ਮੌਕਾ ਨਹੀ ਗਵਾਂਉਦਾ ਪਰ ਇਸ ਸੱਕੁੱਝ ਦਬਦਲ਼ ਇਨਸਾਨ ਕੁਦਰਤੀ ਆਫਤਾਂ ਨੂੰ ਭੁਲਾ ਦੇਂਦਾ ਹੈਜਦੋ ਇਹ ਕੁਦਰਤੀ ਆਫਤਾਂ ਸੋਕਾ, ਭਾਰੀ ਬਾਰਿਸ਼, ਭੂਚਾਲ, ਸੁਨਾਮੀ, ਵੱਧ ਰਿਹਾ ਤਾਪਮਾਨ, ਪਿਘਲ ਰਹੇ ਗਲੇਸ਼ੀਅਰ ਆਦਿ ਸਭਨਾਂ ਵਿੱਚ ਇਨਸਾਨ ਬਹੁਤ ਵੱਡਾ ਜਿੰਮੇਵਾਰ ਹੈਸਾਨੂੰ ਇਹ ਕਿਊ ਭੁਲ ਗਿਆਂ ਹੈ ਕਿ ਆਉਣ ਵਾਲੀਆਂ ਪੀੜੀਆਂ ਇਸ ਸੱਭ ਦਾ ਕਿਵੇਂ ਟਾਕਰਾ ਕਰਨਗੀਆਂ ? ਭਾਵੇਂ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਹਰ ਇਹੋ ਜਿਹੇ ਸਮੇ ਤੇ ਅਗੇ ਆਉਦੀਆਂ ਹਨ, ਜਾਨ ਮਾਲ ਦੇ ਬਚਾ ਦੀ ਹਰ ਸੰਭਵ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ, ਅਗਰ ਹਰ ਕੋਈ ਇਸ ਤਰਾਂ ਦੀ ਸੋਚ ਰੱਖੇ ਤਾਂ ਆਫਤਾਂ ਘਟ ਸਕਦੀਆਂ ਹਨ ਕੁਦਰਤੀ ਆਫਤਾਂ ਨੇ ਹਰ ਕੋਈ, ਛੋਟਾ ਵੱਡਾ, ਪਸ਼ੂ ਪੰਛੀ, ਝੋਪੜੀ ਜਾਂ ਮਹਿਲ, ਜੋ ਵੀ ਉਸਦੀ ਚੁਪੇਟ ਵ੍ਨਿਚ ਆਵੇ ਉਸਦਾ ਨਿਸ਼ਾਨ ਹੀ ਮਿਟਾ ਦੇਣਾ ਹੁੰਦਾ ਹੈਇਨਸਾਨ ਸੁਪਨੇ ਵੇਖਦਾ ਵੇਖਦਾ ਹੀ ਕੁਦਰਤੀ ਆਫਤਾਂ ਦਾ ਸ਼ਿਕਾਰ ਹੋ ਜਾਂਦਾ ਹੈ
ਕੁਦਰਤੀ ਆਫਤਾਂ ਦਾ ਸ਼ਿਕਾਰ ਹੋਇਆ ਇਨਸਾਨ ਕਈ ਵਾਰੀ ਜ਼ਿੰਦਗੀ ਭਰ ਦੀ ਮਿਹਨਤ ਅਤੇ ਜਾਨ ਤੋਂ ਵੀ ਪਿਆਰੇ ਪ੍ਰੀਵਾਰ ਨੂੰ ਖੋਹਕੇ ਜੀਵਨ ਜੀਉਣ ਲਈ ਮਜਬੂਰ ਹੋ ਜਾਂਦਾ ਹੈ ਇਨਾਂ ਆਫਤਾਂ ਦਾ ਕਹਿਰ ਬਚੀ ਖੁਚੀ ਜ਼ਿੰਦਗੀ ਨੂੰ ਵੀ ਬੇਮਕਸਦ ਅਤੇ ਅਸਹਿ ਬਣਾ ਦੇਂਦਾ ਹੈਜਕਲ ਬਹੁਤ ਸਾਰੇ ਕਾਰਖਾਨਿਆਂ ਅਤੇ ਫੈਕਟਰੀਆਂ ਦੀਆਂ, ਅਨਿਯਮਤ, ਗੈਰ ਸੁਰ੍ਨਖਿਅਕ ਅਤੇ ਗੈਰ ਕਨੂੰਨੀ ਗਤੀਵਿਧੀਆਂ ਨੇ ਕਿੰਨੀ ਹੀ ਉਪਜਾਊ ਜਮੀਨ ਅਤੇ ਹਵਾ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ ਪੀਣ ਵਾਲਾ ਪਾਣੀ ਪਾਣੀ ਨਹੀ ਰਹਿ ਕੇ ਜ਼ਹਿਰ ਬਣ ਚੁ੍ਕਾ ਹੈ ਇਨਸਾਨ ਦੀ ਕੁਦਰਤ ਨਾਲ ਛੇੜਛਾੜ ਦੇ ਸਿੱਟੇ ਗੰਭੀਰ ਰੂਪ ਵਿੱਚ ਮਿਲ ਰਹੇ ਹਨ ਕੁਦਰਤ ਦੇ ਵਰਤਾਰਿਆਂ ਤੇ ਇਨਸਾਨ ਕੁ੍ਨਝ ਨਹੀ ਕਰ ਸਕਦਾ, ਹਾਂ ਇਹ ਕਰ ਸਕਦੇ ਹਾਂ ਕਿ ਕੁਦਰਤੀ ਆਫਤਾਂ ਦੇ ਸ਼ਿਕਾਰ ਹੋਇਆਂ ਨੂੰ ਕੁ੍ਨਝ ਸਹਿਯੋਗ ਦੇਈਏ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ ਵਲੋਂ ਇਹ ਇਕ ਚੰਗਾ ਕਦਮ ਚੁਕਿਆ ਗਿਆ ਹੈ ਇਨਸਾਨੀਅਤ ਦਾ ਦਰਦ ਜੋ ਕੁਦਰਤੀ ਆਫਤਾਂ ਦੇ ਜਾਂਦੀਆਂ ਹਨ, ਉਸ ਨੂੰ ਵੰਡਾਣ ਦਾ ਫਰਜ ਸਮਝਿਆ ਹੈ ਇਹ ਸਮਾਜਿਕ ਭਲਾਈ ਲਈ ਵਿਦੇਸ਼ ਵਿੱਚ ਰਹਿਕੇ ਜਗਾ ਜਗਾ ਜਾਕੇ, ਹਰ ਇਨਸਾਨ ਨੂੰ ਮਿਲਕੇ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਸੋਸਾਇਟੀ ਵਲੋਂ ਸਮਾਜ ਭਲਾਈ ਦੇ ਕਈ ਹੋਰ ਉਪਰਾਲੇ ਵੀ ਕੀਤੇ ਜਾ ਰਹੇ ਹਨ ਆਉ ਸੋਸਾਇਟੀ ਨਾਲ ਮਿਲਕੇ ਕਿਸੇ ਦਾ ਸਹਾਰਾ ਬਣੀਏ ਜਿਵੇਂ ਕਿ ਇਕ ਸ਼ਾਇਰ ਨੇ ਕਿਹਾ ਹੈ ਕਿ:
ਇਸ਼ਕ ਵਿੱਚ ਹੈ ਯਾਰ ਨੂੰ ਯਾਰ ਦਾ ਦਰਦ
ਗ੍ਰਿਹਸਥ ਵਿੱਚ ਹੈ ਗ੍ਰਿਹਸਥੀ ਨੂੰ ਪ੍ਰੀਵਾਰ ਦਾ ਦਰਦ,
ਨਿਜ ਲਈ ਜੀਊਣ, ਵੀ ਕੀ ਜੀਣ ਹੈ "ਹੋਸ਼"
ਆਉ ਰਲ ਵੰਡਾਈਏ ਸੰਸਾਰ ਦਾ ਦਰਦ

ਅਸ਼ੋਕ ਕੁਮਾਰ
ਅਜਮਾਨ ਯੂ. ਏ. ਈ