UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਪਾਠਕਾਂ ਦੇ ਪੱਤਰ  

 

                                                                                                                      

                                                                   

ਜੈ ਗੁਰੁਦੇਵ

ਜਗਤ ਗੁਰੁ ਰਵਿਦਾਸ ਜੀ ਮਹਾਰਾਜ ਜੀ ਪੂਰਨ ਸਤਿਗੁਰੂ ਹੋਏ ਹਨ ਉਹਨਾਂ ਨੇ ਇਨਸਾਨੀ ਜਾਮਾ ਲਿਆ ਸਾਨੂੰ ਸਮਝਾਉਣ ਦੇ ਲਈ ਉਹ ਆਪ ਉਦਾਹਰਣ ਬਣੇ ਸਾਨੂੰ ਦਿਖਉਣ ਦੇ ਲਈ ਕਿ ਭਗਤੀ ਮਾਰਗ ਕੀ ਹੈ ਇਕ ਸਦਾਚਾਰੀ ਮਨੁੱਖ ਪ੍ਰੀਵਾਰਿਕ ਜੁੰਮੇਵਾਰੀਆਂ ਨਿਭਾਉਦੇ ਹੋਏ ਧਰਮ ਦੇ ਮਾਰਗ ਤੇ ਚੱਲ ਕੇ ਉਸ ਪ੍ਰਭੂ ਨਾਲ ਅਭੇਦਤਾ ਪਾ ਲੈਂਦਾ ਹੈ ਇਹ ਅਵਸਥਾ ਪ੍ਰਾਪਤ ਕਰਨ ਲਈ ਉਹ ਯੋਗੀ, ਸਨਿਆਸੀ, ਭ੍ਰਮਚਾਰੀ ਜਾਂ ਕੋਈ ਭੇਖ ਧਾਰਨ ਨਹੀ ਕਰਦਾ ਸਗੋਂ ਗ੍ਰਿਹਸਥ ਜੀਵਨ ਵ੍ਨਿਚ ਰਹਿੰਦੇ ਹੋਏ ਆਪਣੇ ਅੰਦਰ ਸਤਿਸੰਤੋਖ, ਨਿਮਰਾਤਾ, ਸਦਾਚਾਰ, ਨਿਰਵੈਰ ਅਤੇ ਸੱਚੀ ਸੁੱਚੀ ਕਿਰਤ ਵਰਗੇ ਗੁਣਾਂ ਨੂੰ ਧਾਰਨ ਕਰਦਾ ਹੈ, ਜੋ ਇਹਨਾਂ ਗੁਣਾ ਨਾਲ ਭਰਪੂਰ ਹੁੰਦਾ ਹੈ ਇਹੋ ਜਿਹੇ ਮਾਨਵ ਦੇ ਸਿਰ ਤੇ ਬੇਗਮਪੁਰੇ ਵਰਗੇ ਆਦਰਸ਼ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਇਹ ਗੁਣ ਗੁਰੁ ਸਾਹਿਬ ਜੀ ਵਿੱਚ ਜਨਮ ਤੋਂ ਹੀ ਸਨ ਇਹੋ ਗੁਣ ਉਹਨਾਂ ਨੇ ਸਾਡੇ ਸਾਹਮਣੇ ਦਰਸਾਏ ਹਨ ਕਿ ਅਸੀ ਵੀ ਇਹਨਾਂ ਨੂੰ ਧਾਰਣ ਕਰੀਏ ਅਤੇ ਉਹਨਾਂ ਦਾ ਸੁਪਨਾ ਪੂਰਾ ਕਰੀਏ ਉਹ ਬੇਗਮਪੁਰਾ ਸ਼ਹਿਰ ਵਸਾਉਣ ਦਾ ਸੁਪਨਾ ਜਿਸਦੇ ਉਹ ਆਪ ਵਾਸੀ ਹਨ ਗੁਰੁ ਜੀ ਦੇ ਗੁਣ ਅਤੇ ਗਰੂ ਜੀ ਦੀ ਦਯਾ ਮਿਹਰ ਅਪਾਰ ਹੈ ਜਿਸਨੂੰ ਸ਼ਬਦਾ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ ਇਹ ਤਾਂ ਸਿਰਫ ਗੁਰੁ ਪਿਆਰਿਆਂ ਦਾ ਪਿਆਰ ਹੈ ਜੋ ਉਹਨਾਂ ਲਈ ਸ਼ਬਦ ਦਾ ਰੂਪ ਧਾਰਨ ਕਰ ਲੈਂਦਾ ਹੈਅਗਰ ਲਿਖਣ ਵ੍ਨਿਚ ਕੋਈ ਗਲਤੀ ਹੋ ਗਈ ਹੋਵੇ ਤਾਂ ਗੁਰਾਂ ਦਾ ਇਕ ਨਾਸਮਝ ਪਿਆਰਾ ਸਮਝ ਕੇ ਮਾਫ ਕਰ ਦੇਣਾ ਜੀ

ਰਵੀ ਪਾਲ

rvI pwl

mobile: 00971559592308      email ;- ravipal108@gmail.com

Punjab - India

 

   

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਰਵੀ ਜੀ ਦਾ ਧੰਨਵਾਦ ਹੈ