}
                                                                           

News

Home


ਅਰਪਨ ਸੋਸਾਇਟੀ ਨੇ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ

8 ਮਾਰਚ (ਕੁਲਦੀਪ) ਅਰਪਨ ਸੋਸਾਇਟੀ ਵਲੋਂ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜੀ ਕਮਿਉਨੀਕੇਸ਼ਨ, ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੌਲੌਜੀ ਭਾਰਤ ਸਰਕਾਰ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਸਤੀਸ਼ ਮੱਲੀ ਰਾਸਟਰੀ ਪ੍ਰਧਾਨ ਲੈਬੋਟਰੀ ਐਸੋਸਿਏਸ਼ਨ, ਐਡਵੋਕਟ ਨਰੇਸ਼ ਕੁਮਾਰ, ਇੰਜਨੀਅਰ ਤਰਸੇਮ ਸਹੋਤਾ, ਗੋਪਾਲ,  ਹੈਲਥ ਵਰਕਰ ਮਨੋਜ ਕੁਮਾਰ, ਹੇਮ ਰਾਜ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨ ਸੋਸਾਇਟੀ, ਸਰਪੰਚ ਸੁਦੇਸ਼ ਕੁਮਾਰੀ, ਬਲਵਿੰਦਰ ਲਾਖਾ, ਅਧਿਆਪਕ ਮੈਡਮ ਕੰਚਨ ਅਤੇ ਪੂਨਮ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਇੰਜਨੀਅਰ ਤਰਸੇਮ ਸਹੋਤਾ ਨੇ ਵਿਗਿਆਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਵਿਗਿਆਨ ਦੀਆਂ ਕਾਢਾਂ ਕਾਰਨ ਹੀ ਅੱਜ ਪੂਰੀ ਦੁਨੀਆਂ ਤਰੱਕੀ ਕਰ ਰਹੀ ਹੈ ਅਤੇ ਸਾਨੂੰ ਸਭਨੂੰ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਜੀਵਨ ਦੀ ਸੌਖ ਲਿਆਉਣ ਲਈ ਹਰ ਘਰ ਦੁਆਰਾ ਵਿਗਿਆਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਵਿਗਿਆਨ ਦਿਵਸ ਦੀ ਮਹੱਤਤਾ ਅਤੇ ਸਾਲ 2024 ਦੇ ਉਦੇਸ਼ ‘‘ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’’ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਇਹ ਥੀਮ ਨਾ ਸਿਰਫ਼ ਇੱਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਦਾ ਹੈ ਸਗੋਂ ਭਾਰਤ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਵਿੱਚ ਸਹਿਯੋਗ ਕਰਨ, ਮਿਲਕੇ ਕੰਮ ਕਰਨ ਅਤੇ ਯੋਗਦਾਨ ਪਾਉਣ ਲਈ, ਘਰੇਲੂ ਅਤੇ ਅੰਤਰਰਾਸ਼ਟਰੀ ਤੌਰ ਤੇ ਜਨਤਕ ਅਤੇ ਵਿਗਿਆਨਕ ਭਾਈਚਾਰੇ ਲਈ ਇੱਕ ਮੌਕਾ ਵੀ ਪੇਸ਼ ਕਰਦਾ ਹੈ ਉਨ੍ਹਾਂ ਦੱਸਿਆ ਕਿ  ਰਾਸ਼ਟਰੀ ਵਿਗਿਆਨ ਦਿਵਸ ਡਾਕਟਰ ਸੀ.ਵੀ. ਰਮਨ ਦੁਆਰਾ ਪ੍ਰਕਾਸ਼ ਫੈਲਾਉਣ ਦੀ ਇੱਕ ਘਟਨਾ ਦੀ ਖੋਜਰਮਨ ਪ੍ਰਭਾਵਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਸ ਖੋਜ ਨੇ ਡਾਕਟਰ ਸੀ.ਵੀ. ਰਮਨ ਨੂੰ 1930 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲਾ ਪਹਿਲਾ ਭਾਰਤੀ ਬਣਾ ਦਿੱਤਾ ਸਤੀਸ਼ ਮੱਲੀ ਨੇ ਕਿਹਾ ਕਿ ਵਿਗਿਆਨ ਦਾ ਦੇਸ਼ ਦੇ ਵਿਕਾਸ ਲਈ ਅਹਿਮ ਯੋਗਦਾਨ ਹੈ ਅਤੇ ਵਿਗਿਆਨ ਦੀ ਸਹਾਇਤਾ ਨਾਲ ਹੀ ਅਸੀਂ ਕਈ ਤਰਾਂ ਦੀਆਂ ਸਮਸਿਆਵਾਂ ਤੇ ਕਾਬੂ ਪਾਇਆ ਹੈ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਦੀ ਵਰਤੋਂ ਕਰਦੇ ਹਾਂ ਜੋ ਵਿਗਿਆਨ ਦੇ ਸਰਲ ਤਰੀਕੇ ਨਾਲ ਕੰਮ ਕਰਦੀਆਂ ਹਨ ਕੰਪਿਊਟਰ, ਸੈਟੇਲਾਈਟ, ਐਕਸ-ਰੇ, ਰੇਡੀਅਮ, ਪਲਾਸਟਿਕ ਸਰਜਰੀ, ਫੋਨ, ਬਿਜਲੀ, ਇੰਟਰਨੈੱਟ, ਫੋਟੋਗ੍ਰਾਫੀ ਆਦਿ ਵਿਗਿਆਨਕ ਕਾਢਾਂ ਸਾਡੇ ਲਈ ਬਹੁਤ ਲਾਭਦਾਇਕ ਸਾਬਤ ਹੋਈਆਂ ਹਨ ਵਿਗਿਆਨ ਦੀ ਬਦੌਲਤ ਹੀ ਅੱਜ ਅਸੀਂ ਕਈ ਬੀਮਾਰੀਆਂ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰ ਸਕਦੇ ਹਾਂ ਗੋਪਾਲ ਨੇ ਵਿਗਿਆਨ ਕਾਰਨ ਹੋਈਆਂ ਪ੍ਰਾਪਤੀਆਂ ਦਾ ਵੀ ਵਿਸਥਾਰ ਵਿੱਚ ਵਰਣਨ ਕੀਤਾ ਉਨ੍ਹਾਂ ਕਿਹਾ ਕਿ ਵਿਗਿਆਨ ਮਨੁੱਖ ਦੇ ਜੀਵਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ ਸਰਪੰਚ ਸੁਦੇਸ਼ ਕੁਮਾਰੀ ਨੇ ਵਿਗਿਆਨ ਨਾਲ ਮਨੁਖੀ ਜੀਵਨ ਵਿੱਚ ਆਏ ਬਦਲਾਓ ਬਾਰੇ ਦੱਸਿਆ ਮਨੋਜ ਕੁਮਾਰ ਨੇ ਵਿਗਿਆਨ ਦੁਆਰਾ ਸਿਹਤ ਅਤੇ ਮੈਡੀਕਲ ਖੇਤਰ ਵਿੱਚ ਕੀਤੀਆਂ ਗਈਆਂ ਕਾਢਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ ਗਈ ਉਨਾਂ ਨੇ ਦੱਸਿਆ ਕਿ ਵਿਗਿਆਨ ਦੀਆਂ ਖੋਜਾਂ ਕਾਰਨ ਅੱਜ ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਆਈ ਹੈ ਅਤੇ ਲੋਕਾਂ ਦਾ ਜੀਵਨ ਸੁਖਾਲਾ ਬਣ ਗਿਆ ਹੈ ਮੈਡਮ ਕੰਚਨ ਨੇ ਦੱਸਿਆ ਕਿ ਆਧੁਨਿਕ ਸਮਾਜ ਵਿੱਚ ਵਿਗਿਆਨ ਅਤੇ ਤਕਨਾਲੋਜੀ ਇੰਨੀ ਆਮ ਹੈ ਕਿ ਵਿਦਿਆਰਥੀਆਂ ਨੂੰ ਵਿਗਿਆਨ ਦੀਆਂ ਮੁੱਖ ਧਾਰਨਾਵਾਂ, ਉਲਝਣਾਂ ਅਤੇ ਉਪਯੋਗਾਂ ਵਿੱਚ ਚੰਗੀ ਸਿੱਖਿਆ ਦੀ ਲੋੜ ਹੁੰਦੀ ਹੈ ਵਕੀਲ ਨਰੇਸ਼ ਕੁਮਾਰ ਨੇ ਕਿਹਾ ਕਿ ਵਿਗਿਆਨ ਦੀਆਂ ਖੋਜਾਂ ਕਾਰਨ ਹੀ ਦੇਸ ਵਿੱਚ ਵੱਡੇ ਵੱਡੇ ਪ੍ਰਜੈਕਟ ਚੱਲ ਰਹੇ ਹਨ ਇਸ ਪ੍ਰੋਗਰਾਮ ਵਿੱਚ ਮੰਜੂ ਬਾਲਾ, ਸਲਮਾ, ਰਜਨੀ, ਸਿਮਰਨਜੀਤ ਕੌਰ, ਸ਼ਿੰਦੋ ਦੇਵੀ, ਪੁਸ਼ਪਾ, ਕਵਿਤਾ, ਜੋਤੀ, ਰਿੰਕੀ, ਮਧੂ, ਗੁਰਪ੍ਰੀਤ, ਕਮਲ, ਸ਼ਿਵ, ਕਰਨ, ਮਨਤ, ਅਭੀਜੀਤ, ਰਿਤੇਸ਼, ਕਿਰਨ, ਜਸ਼ਨ, ਮਹਿਕ, ਸਾਹਿਲ, ਰਾਜਨ, ਵਿਸ਼ਾਲ, ਪ੍ਰਿੰਸ, ਨਿਰਜ਼, ਤਰੁਣ, ਹਰਸ਼ ਆਦਿ ਆਦਿ ਹਾਜਰ ਸਨ