|
ਸ਼੍ਰੀ ਗੁਰੂ ਰਵਿਦਾਸ ਮੰਦਿਰ
ਸੰਤੋਖਗੜ੍ਹ ਵਿਚ
22
ਜਨਵਰੀ ਨੂੰ ਮਨਾਇਆ ਜਾ ਰਿਹਾ ਜੋੜ੍ਹ ਮੇਲਾ ਕਮੇਟੀ ਦੇ ਸਾਬਕਾ ਚੇਅਰਮੈਨ
ਸਵਰਗੀ
ਪ੍ਰੀਤਮ
ਚੰਦ ਸੰਧੂ ਨੂੰ ਸਮ੍ਰਪਿਤ। |
22
ਜਨਵਰੀ, 2021,
ਭਾਰਤ ਵਿ¾ਚ
ਸਦੀਆਂ ਤੋ
ਚੱਲੀ
ਆ ਰਹੀ ਜਾਤ ਅਧਾਰਿਤ ਵਿਤਕਰੇ ਦੀ ਕੁਪ੍ਰਥਾ ਬੇਸ਼ੱਕ
ਸਮੇਂ ਦੇ ਨਾਲ ਅਤੇ ਕਨੂੰਨ ਦੀ ਸਖਤੀ ਕਾਰਨ
ਘੱਟ ਹੋ
ਰਹੀ ਹੈ
ਪਰ
ਮੁਕੰਮਲ ਤੋਰ ਤੇ ਖਤਮ ਨਹੀਂ ਹੋ ਰਹੀ
ਹੈ।
ਸਮੇਂ ਸਮੇਂ ਤੇ ਦਲਿਤਾਂ ਨਾਲ ਹੋ ਰਹੇ ਵਿਤਕਰੇ ਦੀਆਂ ਘਟਨਾਵਾਂ ਮੀਡੀਆ ਦੀਆਂ ਸੁਰਖੀਆਂ
ਬਣਦੀਆਂ ਹਨ। ਦਲਿਤਾਂ ਨਾਲ ਵਾਪਰ ਰਹੀਆਂ ਸਮਾਜਿਕ,
ਧਾਰਮਿਕ,
ਆਰਥਿਕ ਅਤਿਆਚਾਰ ਦੀਆਂ ਘਟਨਾਵਾਂ ਕਈ ਵਾਰ ਸੁਣਨ ਅਤੇ ਵੇਖਣ ਨੂੰ ਮਿਲਦੀਆਂ ਹਨ।
ਅਜਿਹੀ ਹੀ ਮੰਦਭਾਗੀ ਘਟਨਾ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਊਨਾ ਦੇ ਕਸਬਾ ਸੰਤੋਖਗੜ੍ਹ
ਵਿਚ
21-22
ਜਨਵਰੀ 2005
ਦੀ ਕੜਾਕੇ ਦੀ ਠੰਡ ਦੀ ਰਾਤ ਨੂੰ ਵਾਪਰੀ ਸੀ ਜਦੋਂ ਪ੍ਰਸ਼ਾਸ਼ਨ ਵਲੋਂ ਕੁਝ
ਮੰਨੂਵਾਦੀਆਂ ਦੇ ਦਬਾਅ ਅਧੀਨ ਸ਼੍ਰੀ ਗੁਰੂ ਰਵਿਦਾਸ ਦੇ ਮੰਦਿਰ ਨੂੰ ਢਹਿ ਢੇਰੀ ਕੀਤਾ
ਗਿਆ ਸੀ ਅਤੇ ਇਸਨੂੰ ਬਚਾਉਣ ਲਈ ਸੰਘਰਸ਼ ਕਰਨ ਵਾਲੇ ਹਜਾਰਾਂ ਇਲਾਕਾ ਵਾਸੀਆਂ ਨੂੰ
ਬੇਰਹਿਮੀ ਨਾਲ
ਕੁੱਟਿਆ
ਗਿਆ ਅਤੇ
ਲੱਗਭਗ
100
ਵਿਅਕਤੀਆਂ ਨੂੰ
ਵੱਖ ਵੱਖ ਕੇਸਾਂ ਵਿੱਚ
ਜੇਲ ਅੰਦਰ ਕੀਤਾ ਗਿਆ ਸੀ। ਪੰਜਾਬ
ਦੇ ਨੰਗਲ ਜਿਲ੍ਹਾ ਰੂਪਨਗਰ ਅਤੇ ਬੀਣੇਵਾਲ ਝੂੰਗੀਆਂ ਜਿਲ੍ਹਾ ਹੁਸਿਆਰਪੁਰ
ਨਾਲ ਲਗਦੇ ਸੰਤੋਖਗੜ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ ਜੋਕਿ ਪੰਜਾਬ ਵੰਡ ਤੋਂ ਪਹਿਲਾਂ
ਪੰਜਾਬ ਦੇ ਜਿਲ੍ਹਾ ਹੁਸਿਆਰਪੁਰ ਦਾ ਹੀ
ਹਿੱਸਾ
ਸੀ
ਵਿੱਚ
21-22
ਜਨਵਰੀ 2005
ਦੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਦੇ ਹਜਾਰਾਂ
ਪੈਰੋਕਾਰਾਂ ਤੇ ਅੰਨਾ ਤਸ਼ਦਦ ਕੀਤਾ ਜਿਸਨੂੰ ਯਾਦ ਕਰਕੇ ਹੁਣ ਵੀ ਕਈ ਵਾਰ ਇਲਾਕੇ ਦੇ
ਬੱਚੇ
ਰਾਤਾਂ ਨੂੰ ਡਰਦੇ
ਹਨ। 22
ਜਨਵਰੀ ਨੂੰ ਕੜਕਦੀ ਠੰਡ
ਵਿੱਚ ਸਵੇਰੇ ਤੜਕਸਾਰ ਲਗਭਗ
4
ਵਜੇ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ 1947
ਤੋਂ ਪਹਿਲਾਂ ਬਣੇ ਹੋਏ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਹਿ ਢੇਰੀ ਕਰ ਦਿਤਾ ਅਤੇ
ਜਦੋਂ ਸ਼੍ਰੀ ਗੁਰੂ ਰਵਿਦਾਸ ਦੇ ਪੈਰੋਕਾਰਾਂ ਨੇ ਇਸ ਮੰਦਿਰ ਨੂੰ ਬਚਾਉਣ ਦੀ ਕੋਸ਼ਿਸ
ਕੀਤੀ ਤਾਂ ਉਨ੍ਹਾਂ ਤੇ ਵੀ ਅੰਨਾ ਤਸ਼ੱਦਦ
ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਮਹਾਂ ਸਭਾ ਹਿਮਾਚਲ ਪ੍ਰਦੇਸ਼ ਦੇ ਊਨਾ ਜਿਲ੍ਹਾ ਦੇ
ਪ੍ਰਧਾਨ ਵਕੀਲ ਨਰੇਸ਼ ਕੁਮਾਰ,
ਬਲਦੇਵ ਚੰਦ ਰਿਟਾਇਰਡ ਤਹਿਸੀਲਦਾਰ,
ਸੁਲਿੰਦਰ
ਚੋਪੜਾ,
ਰਵੀ ਕਾਂਤ ਬਸੀ,
ਸੁਰੇਸ ਵਸਣ,
ਪ੍ਰਧਾਨ ਬਲਬੀਰ ਬਬਲੂ,
ਕਸ਼ਮੀਰੀ,
ਅਮਰਜੀਤ ਸਿੰਗਾ,
ਸੰਜੇ ਸਿੰਘ,
ਅਮਰੀਕ ਕੁਮਾਰ,
ਲੰਬੜਦਾਰ ਬਖਸ਼ੀ ਰਾਮ
ਭੱਟੀ
ਕੁੰਗੜਤ,
ਨਵੀਨ ਮਹੇ,
ਜਤਿੰਦਰ,
ਸੋਨੂੰ ਜੋੜ ਮੇਲਾ ਕਮੇਟੀ ਆਗੂਆਂ ਪ੍ਰਧਾਨ ਬਲਵੀਰ
ਬੱਗਾ,
ਬਲਰਾਮ ਮਹੇ,
ਮੰਗਤ ਰਾਮ,
ਜੋਲੀ ਰਾਮ,
ਸੁੱਖ
ਰਾਮ,
ਮੰਗਤ ਰਾਮ,
ਅਮਰਜੀਤ ਸਹਿਗਲ,
ਮਦਨ ਲਾਲ,
ਨਿਰਮਲਾ ਮਹੇ,
ਰਾਣੀ ਦੇਵੀ,
ਬਚਨੀ ਦੇਵੀ,
ਵਿਦਿਆ ਦੇਵੀ,
ਸੁਦੇਸ ਕੁਮਾਰੀ,
ਬਿੰਦੂ ਦੇਵੀ,
ਕੁਸਲਿਆ ਦੇਵੀ,
ਸੱਤਿਆ
ਦੇਵੀ,
ਅੰਜੂ ਬਾਲਾ ਆਦਿ ਨੇ ਦ¾ਸਿਆ
ਕਿ ਕਸਬਾ ਸੰਤੋਖਗੜ੍ਹ
ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਵਲੋਂ ਖਾਲੀ ਪਈ ਥਾਂ ਵਿ¾ਚ
ਅਜਾਦੀ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਮਦਿਰ ਬਣਾਇਆ ਗਿਆ ਸੀ।
1952
ਵਿੱਚ
ਰਵਿੰਦਰ ਕੁਮਾਰ ਪੁੱਤਰ
ਪ੍ਰਮੇਸ਼ਰ ਚੰਦ
ਨੇ ਮੰਦਿਰ ਵਾਲੀ ਥਾਂ ਖਾਲੀ ਕਰਵਾਉਣ ਲਈ ਅਦਾਲਤ
ਵਿੱਚ ਕੇਸ ਕੀਤਾ ਸੀ। ਇਸ ਕੇਸ
ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਵਲੋਂ ਵਤਨਾ ਰਾਮ ਪੁਤ¾ਰ
ਨਿਕੂ ਰਾਮ ਅਦਾਲਤ ਵਿ¾ਚ
ਹਾਜਰ ਹੁੰਦੇ ਸਨ। 21
ਅਪ੍ਰੈਲ 1991
ਨੂੰ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਵਰਗੀ ਸਾਹਿਬ ਕਾਂਸ਼ੀ
ਰਾਮ ਨੇ ਇਸ ਸਥਾਨ ਤੇ ਅਧੁਨਿਕ ਮੰਦਿਰ ਬਣਾਉਣ ਲਈ ਨੀਂਹ
ਪੱਥਰ
ਰੱਖਿਆ
ਸੀ। ਇਸਤੋਂ ਬਾਦ
ਚੱਬਾ
ਪਰਿਵਾਰ ਨੇ ਮੰਦਿਰ ਵਾਲੀ ਥਾਂ ਖਾਲੀ ਕਰਵਾਉਣ ਲਈ ਕਨੂੰਨੀ ਕਾਰਵਾਈ ਤੇਜ ਕਰ ਦਿਤੀ।
ਇਸ ਮੰਦਿਰ ਦਾ ਕੇਸ ਮਾਣਯੋਗ ਹਾਈ ਕੌਰਟ ਸ਼ਿਮਲਾ
ਤੱਕ
ਚੱਲਿਆ
ਜਿੱਥੇ
ਜਗ੍ਹਾ ਖਾਲੀ ਕਰਨ ਦੇ ਹੁਕਮ ਪਾਸ ਹੋਏ। ਮੰਦਿਰ ਕਮੇਟੀ ਆਗੂ ਇਸ ਮਾਮਲੇ ਨੂੰ ਲੈਕੇ
ਮਾਣਯੋਗ ਸੁਪਰੀਮ ਕੌਰਟ
ਵਿੱਚ
ਵੀ ਪੇਸ਼ ਹੋਏ ਪਰੰਤੂ ਉਥੇ ਕੇਸ ਖਾਰਜ ਹੋ ਗਿਆ। 28
ਦਸੰਬਰ ਨੂੰ ਮਾਣਯੋਗ ਹਿਮਾਚਲ ਹਾਈ ਕੌਰਟ ਦੇ ਜਗ੍ਹਾ ਖਾਲੀ ਕਰਨ ਦੇ ਹੁਕਮਾਂ ਤੋਂ ਬਾਦ
ਚ¾ਬਾ
ਪਰਿਵਾਰ ਨੇ ਜਗ੍ਹਾ ਖਾਲੀ ਕਰਵਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਦਬਾਅ ਬਣਾਇਆ
ਪਰੰਤੂ ਪ੍ਰਸ਼ਾਸ਼ਨਿਕ ਅਧਿਕਾਰੀ ਇਲਾਕੇ ਦੇ ਸ਼੍ਰੀ ਗੁਰੂ ਰਵਿਦਾਸ ਦੇ ਪੈਰੋਕਾਰਾਂ ਦੇ ਇਕੱਠ
ਨੂੰ ਵੇਖਕੇ ਵਾਪਸ ਚਲੇ ਗਏ। 22
ਜਨਵਰੀ 2005
ਨੂੰ ਕੜਕਦੀ ਠੰਡ
ਵਿੱਚ
ਤੜਕਸਾਰ ਜਦੋਂ ਲੋਕ ਅਜੇ ਬਿਸਤਰਿਆਂ
ਵਿੱਚ ਹੀ ਸਨ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਪਿੰਡ
ਵਿੱਚ
ਹੱਲਾ
ਬੋਲ ਦਿਤਾ ਅਤੇ ਮੰਦਿਰ ਢਹਿ ਢੇਰੀ ਕਰ ਦਿਤਾ। ਮੰਦਿਰ ਬਚਾਉਣ ਲਈ ਰੋਸ ਕਰ ਰਹੇ ਲੋਕਾਂ
ਤੇ ਅੰਨਾ ਤਸ਼ਦਦ ਕੀਤਾ ਗਿਆ।
ਲੱਗਭੱਗ
100
ਵਿਅਕਤੀਆਂ ਜਿਨ੍ਹਾਂ
ਵਿੱਚ 3
ਨਾਬਾਲਿਗ
ਬੱਚੇ,
24
ਮਹਿਲਾਵਾਂ ਵੀ ਸ਼ਾਮਿਲ ਸਨ ਨੂੰ ਪੁਲਿਸ ਨੇ
ਵੱਖ ਵੱਖ
ਮਾਮਲਿਆਂ ਅਤੇ ਧਾਰਾਵਾਂ
147,148,149,307,332,333,353
ਅਤੇ 120
ਬੀ ਅਧੀਨ ਗਿ੍ਰਫਤਾਰ ਕਰ ਲਿਆ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ
ਵੱਖ ਵੱਖ
ਇਲਾਕਿਆਂ ਦੇ 69
ਵਿਅਕਤੀ ਜਿਨ੍ਹਾਂ
ਵਿੱਚ ਸਾਬਕਾ ਵਿਧਾਇਕ ਸਿੰਗਾਰਾ ਰਾਮ ਸਹੂੰਗੜਾ ਵੀ ਸਾਮਿਲ ਸੀ 22
ਜਨਵਰੀ ਤੋਂ ਲੈਕੇ 26
ਫਰਵਰੀ, 2005
ਤੱਕ ਲੱਗਭੱਗ
35
ਦਿਨ ਕੰਡਾਘਾਟ ਜੇਲ,
ਊਨਾ ਜੇਲ ਅਤੇ ਸ਼ਿਮਲਾ ਜੇਲ
ਵਿੱਚ ਬੰਦ ਰਹੇ, 3
ਨਾਬਾਲਿਗ
ਬੱਚਿਆਂ
ਜਤਿੰਦਰ ਕੁਮਾਰ,
ਅਮਿ੍ਰਤ ਲਾਲ,
ਸੁਰੇਸ਼ ਕੁਮਾਰ ਨੂੰ 22
ਜਨਵਰੀ ਤੋਂ 27
ਜਨਵਰੀ
ਤੱਕ
ਪੁਲਿਸ ਨੇ ਹਿਰਾਸਤ
ਵਿੱਚ
ਰੱਖਿਆ।
22
ਮਹਿਲਾਵਾਂ ਨੂੰ 22
ਜਨਵਰੀ ਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਅਤੇ 23
ਜਨਵਰੀ 2005
ਨੂੰ ਜਮਾਨਤ ਤੇ ਰਿਹਾ ਕੀਤਾ। ਜੋਲੀ ਰਾਮ,
ਬਚਨ ਚੰਦ,
ਦਾਸ ਰਾਮ,
ਸ਼੍ਰੀਮਤੀ ਬਿੰਦੋ ਦੇਵੀ,
ਸ਼੍ਰੀਮਤੀ ਵਿਦਿਆ ਦੇਵੀ ਨੂੰ ਮਾਣਯੋਗ ਹਾਈ ਕੌਰਟ ਸ਼ਿਮਲਾ ਤੋਂ ਜਮਾਨਤ ਮਿਲੀ। ਸਰਕਾਰ
ਦੇ ਇਸ ਦਲਿਤ ਵਿਰੋਧੀ ਰਵਈਏ ਨੂੰ ਲੈਕੇ
ਵੱਖ ਵੱਖ
ਸਮਾਜਿਕ,
ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ ਜਿਲਾ þਡ
ਕੁਆਰਟਰ ਊਨਾਂ
ਵਿਚ
ਲਗਾਤਾਰ ਰੋਸ ਮੁਜਾਹਰਾ ਕੀਤਾ ਜਿਸ
ਵਿੱਚ ਬਲਬੀਰ
ਬੱਗਾ,
ਵਿਜੇ ਨਾਇਰ,
ਹਰੀ ਚੰਦ ਸੰਧੂ,
ਸਵਰਗੀ ਪ੍ਰੀਤਮ ਚੰਦ ਸੰਧੂ,
ਸਵਰਗੀ ਮਾੜੂ ਰਾਮ,
ਸਵਰਗੀ ਜਗਤ ਸਿੰਘ,
ਤਰਸੇਮ ਸਹੋਤਾ,
ਡਾਕਟਰ ਲੇਖ ਰਾਜ ਖੰਨਾ,
ਸਰਵਣ,
ਦਾਸ ਰਾਮ,
ਸਤੀਸ ਕੁਮਾਰ,
ਤਰਸੇਮ ਲਾਲ
ਵੱਸਣ,
ਰਾਮ ਆਸਰਾ ਭੀਸੀ,
ਵਤਨ ਚੰਦ ਪਟੇਲ,
ਡਾਕਟਰ ਕੇ ਆਰ ਆਰਿਆ,
ਕੁਲਦੀਪ ਚੰਦ ਨੰਗਲ,
ਬਲਵੰਤ ਕੁਮਾਰ,
ਬਾਬਾ ਸੰਤੋਖ ਦਾਸ
ਬਿੱਟੂ,
ਸੰਤ ਰਵਿੰਦਰ ਦਾਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸਮਾਜ ਹਿਮਾਚਲ,
ਅਮਰੀਕ ਦੇਹਲਾਂ ਆਦਿ ਨੇ ਅਗਵਾਈ ਕੀਤੀ ਅਤੇ ਸਰਕਾਰ ਨੂੰ ਗਿ੍ਰਫਤਾਰ ਵਿਅਕਤੀਆਂ ਨੂੰ
ਛੱਡਣ
ਲਈ ਮਜ਼ਬੂਰ ਕਰ ਦਿਤਾ। ਬਸਪਾ
ਪ੍ਰਮੁੱਖ
ਮਾਇਆਵਤੀ ਵੀ ਇਸ ਰੋਸ ਪ©ਦਰਸਨ
ਵਿੱਚ ਵਿਸੇਸ ਰੂਪ
ਵਿੱਚ ਪਹੁੰਚੀ ਅਤੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੂੰ ਚੇਤਾਵਨੀ
ਦਿੱਤੀ।
ਅਖੀਰ ਸਰਕਾਰ ਨੂੰ ਲੋਕਾਂ ਦੇ ਰੋਸ
ਅੱਗੇ
ਝੁਕਣਾ ਪਿਆ ਜਿਸਤੋਂ ਬਾਦ ਹਿਮਾਚਲ ਸਰਕਾਰ ਨੇ ਸਾਰੇ ਮਾਮਲੇ
ਰੱਦ
ਕਰ
ਦਿੱਤੇ
ਅਤੇ ਗਿ੍ਰਫਤਾਰ ਵਿਅਕਤੀਆਂ ਨੂੰ ਬਰੀ ਕਰ
ਦਿੱਤਾ।
ਸਰਕਾਰ ਨੇ ਪੁਲਿਸ ਚੌਂਕੀ ਵਾਲੀ ਥਾਂ ਮੰਦਿਰ ਕਮੇਟੀ ਨੂੰ ਦੇ ਦਿਤੀ ਅਤੇ
4
ਜੂਨ 2005
ਨੂੰ ਇਸ ਮੋਜੂਦਾ ਮੰਦਿਰ ਦਾ ਨੀਂਹ
ਪੱਥਰ
ਰੱਖਿਆ
ਗਿਆ ਜਿਸ
ਵਿੱਚ ਹਿਮਾਚਲ ਪ੍ਰਦੇਸ ਦੇ
ਮੁੱ
ਮੰਤਰੀ ਵੀਰਭਦਰ
ਸਿੰਘ ਅਪਣੇ ਹੋਰ ਮੰਤਰੀਆਂ ਨਾਲ ਵਿਸ਼ੇਸ਼ ਰੂਪ
ਵਿੱਚ
ਪਹੁੰਚੇ। ਹੁਣ ਮੰਦਿਰ ਕਮੇਟੀ ਵਲੋਂ ਹਰ ਸਾਲ 22
ਜਨਵਰੀ ਨੂੰ ਘਲੂਘਾਰਾ ਦਿਵਸ ਮਨਾਇਆ ਜਾਂਦਾ
ਹੈ
ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਸਮਾਗਮ ਕਰਵਾਏ ਜਾ ਰਹੇ ਹਨ ਜੋਕਿ ਜੋੜ੍ਹ ਮੇਲਾ
ਕਮੇਟੀ ਦੇ ਸਾਬਕਾ ਚੇਅਰਮੈਨ ਸਵਰਗੀ
ਪ੍ਰੀਤਮ
ਚੰਦ ਸੰਧੂ ਨੂੰ ਸਮਰਪਿਤ
ਹੈ
ਜਿਸ
ਵਿੱਚ 20
ਜਨਵਰੀ 2021
ਨੂੰ ਸਵੇਰੇ 10
ਵਜੇ ਸ਼੍ਰੀ ਆਦਿ ਪ੍ਰਕਾਸ਼ ਰਤਨਾਕਰ ਸਾਗਰ ਜੀ ਦਾ ਆਰੰਭ ਕੀਤਾ ਜਾਵੇਗਾ। 22
ਜਨਵਰੀ ਨੂੰ ਸਵੇਰੇ 9
ਵਜੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਜਾਵੇਗੀ,
ਸ਼੍ਰੀ ਆਦਿ ਪ੍ਰਕਾਸ਼ ਰਤਨਾਕਰ ਸਾਗਰ ਜੀ ਦਾ ਭੋਗ ਸਵੇਰੇ 10
ਵਜੇ ਪਾਇਆ ਜਾਵੇਗਾ ਅਤੇ ਸਾਧੂ ਸਮਾਜ ਵਲੋਂ ਪ੍ਰਵਚਨ ਕੀਤੇ ਜਾਣਗੇ ਅਤੇ ਗੁਰੂ ਦਾ
ਲੰਗਰ ਅਤੁੱਟ
ਵਰਤੇਗਾ। ਇਸ ਮੌਕੇ ਹਰ ਸਾਲ ਦੀ ਤਰਾਂ ਵਵੱਖ
ਵੱਖ
ਕਲਾਕਾਰ ਗੁਰੂ ਰਵਿਦਾਸ ਜੀ ਦਾ ਗੁਣਗਾਣ ਕਰਨਗੇ। ਦੇਸ਼ ਵਿਦੇਸ਼ ਤੋਂ ਆ ਰਹੇ ਸਮਾਜਿਕ,
ਧਾਰਮਿਕ ਅਤੇ ਰਾਜਨੀਤਿਕ ਆਗੂ ਸਮਾਜ ਅਤੇ ਦੇਸ ਦੀਆਂ ਸਮੱਸਿਆਵਾਂ
ਬਾਰੇ ਵਿਚਾਰ ਵਟਾਂਦਰਾ ਕਰਨਗੇ।
|
|