Upkaar -News                                                                                 Home
ਯੂ ਏ ਈ ਵਿਖੇ ਫਸੀ ਹੋਈ ਜਲੰਧਰ ਸ਼ਹਿਰ ਦੀ ਲੜਕੀ ਟੀਨਾ ਨੂੰ ਵਾਪਿਸ ਭੇਜਿਆ ।
  

18 ਦਿਸੰਬਰ, 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਇੰਡੀਅਨ ਏਸੋਸੀਏਸ਼ਨ ਅਜਮਾਨ ਦੇ ਉਪਰਾਲਿਆਂ ਨਾਲ ਜਲੰਧਰ ਸ਼ਹਿਰ ਦੀ ਇਕ ਮਜਬੂਰ ਲੜਕੀ ਨੂੰ ਪੰਜਾਬ ਵਾਪਿਸ ਭੇਜਿਆ ਗਿਆ। ਇਹ ਲੜਕੀ ਰੋਜ਼ਗਾਰ ਦੀ ਭਾਲ ਵਿਚ ਵਿਜ਼ਟ ਵੀਜ਼ਾ ਲੈਕੇ ਯੂ ਏ ਈ ਵਿਚ ਆਈ ਸੀ।ਕੰਮ ਦੀ ਭਾਲ ਕਰਦਿਆਂ ਕਰਦਿਆਂ ਇਹ ਦਿਨ ਬਦਿਨ ਮੁਸ਼ਕਿਲਾਂ ਵਿਚ ਫਸਦੀ ਗਈ।ਕਿਸੇ ਹੋਰ ਮਜਬੂਰ ਲੜਕੀ ਨੂੰ ਪੰਜਾਬ ਭੇਜਣ ਦੀ ਕੋਸ਼ਿਸ਼ ਵਿਚ ਇਹ ਆਪਣਾ ਪਾਸਪੋਰਟ ਵੀ ਫਸਾ ਬੈਠੀ ਸੀ। ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਦ ਇਸਦਾ ਪਾਸਪੋਰਟ ਨਾ ਮਿਲਿਆ ਤਾਂ ਆਖਰਕਾਰ ਇਸਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਸੰਪਰਕ ਕੀਤਾ। ਰੂਪ ਸਿੱਧੂ ਨੇ ਭਾਰਤੀ ਕੌਂਸੁਲੇਟ ਨਾਲ ਸੰਪਰਕ ਕਰਕੇ ਕਾਨੂੰਨੀ ਤੌਰ ਤੇ ਇਸ ਲੜਕੀ ਦੀ ਮਦਦ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਆਖਰਕਾਰ ਇਸ ਲੜਕੀ ਦਾ ਪਾਸਪੋਰਟ ਹਾਸਿਲ ਕਰਕੇ ਇਸ ਨੂੰ ਪੰਜਾਬ ਭੇਜਣ ਵਿਚ ਸਫਲ ਹੋਏ। ਟੀਨਾ ਨੂੰ ਸ਼ਾਰਜਾ ਤੋਂ ਏਅਰ ਅਰਬੀਆ ਦੀ ਉਡਾਨ ਰਾਹੀ ਦਿੱਲੀ ਭੇਜਿਆ ਗਿਆ।  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਕਮਲਰਾਜ ਸਿੰਘ ਅਤੇ ਰੂਪ ਸਿੱਧੂ ਇਸ ਲੜਕੀ ਨੂੰ ਆਪ ਏਅਰਪੋਰਟ ਤੱਕ ਛੱਡਕੇ ਆਏ।

ਏਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੰਸਥਾ ਵਲੋਂ ਬਹੁਤ ਸਾਰੀਆਂ ਲੜਕੀਆਂ ਨੂੰ ਏਥੋਂ ਵਾਪਿਸ ਭੇਜਿਆ ਜਾ ਚੁੱਕਾ ਹੈ ਪਰ ਕਿਸੇ ਵੀ ਕੇਸ ਵਿਚ ਏਜੰਟਾਂ ਨਾਲ ਸਮਝੌਤਾ ਨਹੀ ਕੀਤਾ ਗਿਆ।  ਇਹ ਸੁਸਾਇਟੀ ਸੰਨ 2003 ਤੋਂ ਸੇਵਾ ਨਿਭਾ ਰਹੀ ਹੈ। ਜਦ ਵੀ ਕੋਈ ਕਿਸੇ ਏਜੰਟ ਕੋਲ ਕੋਈ ਲੜਕੀ ਇਸ ਤਰਾਂ ਫਸ ਜਾਂਦੀ ਹੈ ਤਾਂ ਉਸਨੂੰ ਕਾਨੂੰਨੀ ਮਦਦ ਨਾਲ ਛੁਡਵਾਕੇ ਭੇਜਿਆ ਜਾਂਦਾ ਹੈ।

ਬਹੁਤ ਸਾਰੀਆਂ ਲੜਕੀਆਂ ਏਜੰਟਾਂ ਦੀਆਂ ਗੱਲਾਂ ਵਿਚ ਆਕੇ ਆਪਣੀ ਮਰਜੀ ਨਾਲ ਵਿਜ਼ਟ ਵੀਜ਼ੇ ਤੇ ਯੂ ਏ ਈ ਵਿਚ ਆਕੇ ਫਸਦੀਆਂ ਹਨ। ਸਾਡੀ ਪੰਜਾਬੀਆਂ ਨੂੰ  ਅਗਰ ਕਿਸੇ ਨੇ ਏਥੇ ਕੰਮ ਲਈ ਆਉਣਾ ਹੈ ਤਾਂ ਉਹ ਭਾਰਤ ਸਰਕਾਰ ਅਤੇ ਯੂ ਏ ਈ ਸਰਕਾਰ ਵਲੋਂ ਨਿਯਤ ਕੀਤੇ ਗਏ ਕਾਨੂੰਨਾਂ ਤਹਿਤ ਹੀ ਏਥੇ ਕੰਮ ਕਰਨ ਲਈ ਆਉਣ।