News                                                                                               Home
ਪਿੰਡ ਕੰਡਿਆਣਾ ਦੇ ਅਸ਼ੋਕ ਕੁਮਾਰ ਦੀ ਮਿਰਤਕ ਦੇਹ ਯੂ. ਏ. ਈ. ਤੋਂ ਪੰਜਾਬ ਭੇਜੀ।
  

05 ਅਕਤੂਬਰ 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਦੇ ਪਿੰਡ ਕੰਡਿਆਣਾ ਜ਼ਿਲਾਂ ਜਲੰਧਰ ਦੇ ਅਸ਼ੋਕ ਕੁਮਾਰ ਦੀ ਮਿਰਤਕ ਦੇਹ ਉਸਦੇ ਪਿੰਡ ਕੰਡਿਆਣੇ ਭੇਜੀ ਗਈ। ਇਹ ਨੌਜਵਾਨ 31 ਜੁਲਾਈ ਨੂੰ ਅਜਮਾਨ ਸ਼ਹਿਰ ਵਿਖੇ ਆਪਣੇ ਕਮਰੇ ਵਿਚ ਮਿਰਤਕ ਪਾਇਆ ਗਿਆ ਸੀ। ਭੇਦਭਰੀ ਹਾਲਤ ਵਿਚ ਹੋਈ ਮੌਤ ਕਾਰਣ ਯੂ.ਏ.ਈ ਦੀ ਦੇ ਕਾਨੂੰਨਾਂ ਅਨੁਸਾਰ ਉਸਦੀ ਦੇਹ ਦਾ ਪੋਸਟ-ਮਾਰਟਮ ਹੋਣਾ ਜ਼ਰੂਰੀ ਸੀ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਪੋਸਟ ਮਾਰਟਮ ਰਿਪੋਰਟ ਮਿਲਣ ਤੋਂ ਬਾਦ ਸਿਰਫ ਤੀਸਰੇ ਦਿਨ ਹੀ ਮਿਰਤਕ ਦੇਹ ਪੰਜਾਬ ਭੇਜ ਦਿੱਤੀ ਗਈ। ਕੁਝ ਕਾਨੂੰਨੀ ਪੇਚੀਦਗੀਆਂ ਕਰਕੇ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਵਿੱਚ ਬਹੁਤ ਸਮਾਂ ਲੱਗ ਗਿਆ। ਮਿਰਤਕ ਦੀ ਕੰਪਣੀ ਵਾਲਿਆਂ ਵਲੋਂ ਵੀ ਹਰ ਤਰਾਂ ਦਾ ਸਹਿਯੋਗ ਦਿੱਤਾ ਗਿਆ। ਕੰਡਿਆਣਾ ਦਾ ਹੀ ਇਕ ਹੋਰ ਨੌਜਵਾਨ ਧਰਮਪਾਲ ਇਸ ਮਿਰਤਕ ਦੇਹ ਦੇ ਨਾਲ ਭੇਜਿਆ ਗਿਆ। ਇੰਡੀਅਨ ਏਸੋਸੀਏਸ਼ਨ ਅਜਮਾਨ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਆਖ਼ਰਕਾਰ 29ਸਤੰਬਰ ਨੂੰ ਇਹ  ਮਿਰਤਕ ਦੇਹ ਯੂ.ਏ.ਈ ਤੋਂ ਭੇਜ ਦਿੱਤੀ ਗਈ ਅਤੇ ਉਸੇ ਦਿਨ ਹੀ ਇਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਰੂਪ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਕੇਸ ਦੀਆਂ ਪੇਚੀਦਗੀਆਂ ਕਰਕੇ ਹੀ ਤਾਂ ਮਿਰਤਕ ਦੇਹ ਭੇਜਣ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਗਿਆ।ਰੂਪ ਸਿੱਧੂ ਨੇ ਕਿਹਾ ਕਿ ਉਹ ਭਾਰਤੀ ਕੌਂਸਲਖਾਨੇ ਦੇ ਕੌਂਸਲ ਜਨਰਲ ਸ਼੍ਰੀਮਾਨ ਵਿਪੁਲ ਜੀ ਅਤੇ ਸਾਰੇ ਹੀ ਕੌਂਸਲਰਾਂ ਦੇ ਬਹੁਤ ਬਹੁਤ ਧੰਨਵਾਦੀ ਹਨ ਜੋ ਅਜਿਹੇ ਕੇਸਾਂ ਵਿੱਚ ਹਰ ਸੰਭਵ ਮਦਦ ਕਰਦੇ ਹਨ।