News                                                                                               Home
ਪਿੰਡ ਅੰਬ ਗੜ, ਜਲੰਧਰ ਦੀ ਇਕ ਲੜਕੀ ਦੀ ਸ਼ਾਦੀ ਲਈ 11000 ਰੁਪੈ ਦੀ ਮਾਲੀ ਮਦਦ ਦਿੱਤੀ।
 

04 ਸਤੰਬਰ 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਅਨਾਥ ਲੜਕੀਆਂ ਦੇ ਵਿਆਹ ਸਮੇਂ ਮਦਦ ਕਰਨ ਵਾਲੀ ਸਕੀਮ ਤਹਿਤ ਪਿੰਡ ਅੰਬ ਗੜ ਜ਼ਿਲਾ ਜਲੰਧਰ ਦੀ ਇਕ ਲੜਕੀ ਨੂੰ 11000 ਰੁਪੈ ਦੀ ਮਾਲੀ ਮਦਦ ਦਿੱਤੀ ਗਈ । ਇਸ ਲੜਕੀ ਜੋਤੀ ਦੇ ਪਿਤਾ ਪਿਤਾ ਮੁਸ਼ਤਾਕ ਦੀ ਮੌਤ ਹੋ ਚੁੱਕੀ ਹੈ। ਇਸ ਲੜਕੀ ਦੀ ਮਾਂ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੀਆਂ ਦੋ ਬੇਟੀਆਂ ਦਾ ਪਾਲਣ ਪੋਸ਼ਣ ਕਰਦੀ ਹੈ।ਘਰ ਵਿੱਚ ਬਹੁਤ ਗ਼ਰੀਬੀ ਹੈ। ਅਜਿਹੇ ਹਾਲਾਤਾਂ ਵਿੱਚ ਇਸ ਬੇਟੀ ਦੀ ਮਦਦ ਕਰਨਾ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਨਿਯਮਾਂ ਅਨੁਸਾਰ ਜਾਇਜ਼ ਹੈ।  ਇਸ ਲੜਕੀ ਦਾ ਵਿਆਹ 28 ਅਗੱਸਤ ਨੂੰ ਹੋਇਆ ਹੈ ਅਤੇ ਲੜਕੀ ਅਤੇ ਉਸਦੀ ਮਾਤਾ ਪਰਮਜੀਤ ਨੂੰ ਇਹ ਰਾਸ਼ੀ ਸੁਸਾਇਟੀ ਵਲੋਂ ਸੂਬੇਦਾਰ ਗਿਆਨ ਚੰਦ ਅਤੇ ਦੀਪਕ ਕੁਮਾਰ ਨੇ ਅੱਡਾ ਡੀਂਗਰੀਆਂ ਵਿਖੇ ਭੇਟ ਕੀਤੀ। ਇਸ ਸਮੇਂ ਬੀਬੀ ਜਗੀਰੋ, ਰਿੰਕੂ, ਸੁੰਦਰ ਕੁਮਾਰ, ਦਿਲਬਾਗ਼ ਸਿੰਘ ਅਤੇ ਬਲਦੇਵ ਸਿੰਘ ਵੀ ਹਾਜ਼ਿਰ ਸਨ। ਇਸ ਨੇਕ ਕਾਰਜ ਦਾ ਸਹਿਯੋਗ ਭਾਈ ਸਾਹਿਬ ਸੁਰਜੀਤ ਸਿੰਘ ਜੀ ਅਤੇ ਜੰਮੂ ਦੀਆਂ ਸਮੂਹ ਸੰਗਤਾਂ ਵਲੋਂ ਕੀਤਾ ਗਿਆ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਇਨਾਂ ਦਾਨੀਆਂ ਦੀ ਬਹੁਤ ਬਹੁਤ ਧੰਨਵਾਦੀ ਹੈ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਬੇਟੀਆਂ ਦੇ ਵਿਆਹਾਂ ਤੇ ਘੱਟ ਤੋਂ ਘੱਟ ਖਰਚੇ ਕਰਕੇ ਵੱਧ ਤੋਂ ਵੱਧ ਬੇਟੀਆਂ ਦੇ ਕਾਰਜਾਂ ਵਿੱਚ ਸਹਿਯੌਗ ਦੇਣਾ ਚਾਹੀਦਾ ਹੈ। ਸੁਸਾਇਟੀ ਅਜਿਹੇ ਮਾਮਲਿਆਂ ਵਿਚ ਆਪਣੀ ਸਮਰੱਥਾ ਅਨੁਸਾਰ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੀ ਹੈ।