News Home |
ਪਿੰਡ ਬੁੱਢਾਬੜ ਪੰਜਾਬ ਦੇ ਚੰਦਰ ਸ਼ੇਖਰ ਦੀ ਮਿਰਤਕ ਦੇਹ ਯੂ. ਏ. ਈ. ਤੋਂ ਪੰਜਾਬ ਭੇਜੀ। | ||
03 ਸਤੰਬਰ 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਦੇ ਨਾਲ ਪੰਜਾਬ ਦੇ ਪਿੰਡ ਬੁੱਢਾਬੜ ਦੇ ਮਿਰਤਕ ਚੰਦਰ ਸ਼ੇਖਰ ਦੀ ਮਿਰਤਕ ਦੇਹ ਪੰਜਾਬੀ ਭੇਜੀ ਗਈ। 14 ਅਗਸਤ ਨੂੰ ਇਹ 32 ਸਾਲਾ ਨੌਜਵਾਨ ਆਪਣੇ ਕਮਰੇ ਵਿੱਚ ਹੀ ਮਿਰਤਕ ਪਾਇਆ ਗਿਆ ਸੀ। ਇਹ ਘਟਨਾ ਅਜਮਾਨ ਸ਼ਹਿਰ ਦੀ ਹੈ। ਇਸਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਕੁਲਦੀਪ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਮਿਰਤਕ ਦੇਹ ਭੇਜਣ ਲਈ ਸੰਪਰਕ ਕੀਤਾ। ਮਿਰਤਕ ਦੀ ਕੰਪਣੀ ਵਾਲੇ ਵੀ ਹਰ ਤਰਾਂ ਦਾ ਸਹਿਯੋਗ ਕਰ ਰਹੇ ਸਨ ਪਰ ਇਸ ਤਰਾਂ ਦੇ ਕੇਸਾਂ ਵਿੱਚ ਪੁਲਿਸ ਵਲੋਂ ਪੋਸਟ-ਮਾਰਟਮ ਕਰਵਾਉਣਾ ਜ਼ਰੂਰੀ ਹੁੰਦਾ ਹੈ। ਰੂਪ ਸਿੱਧੂ ਵਲੋਂ ਇਸ ਕੇਸ ਵਿੱਚ ਹਰ ਜ਼ਰੂਰੀ ਮਦਦ ਕੀਤੀ ਗਈ ਅਤੇ ਭਾਰਤੀ ਕੌਂਸਲਖਾਨੇ ਵਲੋਂ ਵੀ ਹਰ ਲੋੜੀਦੀ ਮਦਦ ਮਿਲੀ। ਇੰਡੀਅਨ ਏਸੋਸੀਏਸ਼ਨ ਅਜਮਾਨ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਆਖ਼ਰਕਾਰ 28 ਅਗੱਸਤ ਨੂੰ ਇਹ ਮਿਰਤਕ ਦੇਹ ਭੇਜਣ ਵਾਸਤੇ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਗਈਆਂ ਅਤੇ 29 ਅਗੱਸਤ ਨੂੰ ਇਹ ਮਿਰਤਕ ਦੇਹ ਪੰਜਾਬ ਪਹੁੰਚ ਗਈ ਅਤੇ ਇਸਦਾ ਸੰਸਕਾਰ ਕਰ ਦਿੱਤਾ ਗਿਆ। ਰੂਪ ਸਿੱਧੂ ਦਾ ਕਹਿਣਾ ਹੈ ਕਿ ਅਗਰ ਏਥੇ ਕਿਸੇ ਵਿਅਕਤੀ ਦੀ ਕੁਦਰਤੀ ਮੌਤ ਹੋਈ ਹੋਵੇ ਅਤੇ ਉਸਦੇ ਸਪੌਂਸਰ ਵੀ ਸਹਿਯੌਗ ਕਰਨ ਵਾਲੇ ਹੋਣ ਤਾਂ ਮਿਰਤਕ ਦੇਹ 3-4 ਦਿਨਾਂ ਵਿੱਚ ਵੀ ਭੇਜੀ ਜਾ ਸਕਦੀ ਹੈ ਪਰ ਅਗਰ ਕੋਈ ਪੁਲਿਸ ਕੇਸ ਦੀਆਂ ਪੇਚੀਦਗੀਆਂ ਹੋਣ ਜਾਂ ਸਪੌਂਸਰਾਂ ਵਲੋਂ ਸਹਿਯੋਗ ਨਾ ਹੋਵੇ ਤਾਂ ਮਿਰਤਕ ਦੇਹਾਂ ਭੇਜਣ ਨੂੰ ਬਹੁਤ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਹੈ। ਜਲੰਧਰ ਦੇ ਨਜ਼ਦੀਕੀ ਪਿੰਡ ਕਡਿਆਣਾ ਦੇ ਇਕ ਨੌਜਵਾਨ ਦੀ 31 ਜੁਲਾਈ ਨੂੰ ਮੌਤ ਹੋ ਗਈ ਸੀ ਪਰ ਕੁਝ ਕਾਨੂੰਨੀ ਪੇਚੀਦਗੀਆਂ ਦੇ ਕਰਕੇ ਅਜੇ ਤੱਕ ਵੀ ਅਸੀਂ ਉਸਦੀ ਮਿਰਤਕ ਦੇਹ ਵਾਪਿਸ ਨਹੀ ਭੇਜ ਸਕੇ ਪਰ ਕੋਸ਼ਿਸ਼ਾਂ ਜਾਰੀ ਹਨ। ਰੂਪ ਸਿੱਧੂ ਨੇ ਕਿਹਾ ਕਿ ਉਹ ਭਾਰਤੀ ਕੌਂਸਲਖਾਨੇ ਦੇ ਕੌਂਸਲ ਜਨਰਲ ਸ਼੍ਰੀਮਾਨ ਵਿਪੁਲ ਜੀ ਅਤੇ ਸਾਰੇ ਹੀ ਕੌਂਸਲਰਾਂ ਦੇ ਬਹੁਤ ਬਹੁਤ ਧੰਨਵਾਦੀ ਹਨ ਜੋ ਅਜਿਹੇ ਕੇਸਾਂ ਵਿੱਚ ਹਰ ਸੰਭਵ ਮਦਦ ਕਰਦੇ ਹਨ।
|