|
18 ਅਗਸਤ
2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰਰ
ਸੁਸਾਇਟੀ ਨੇ ਬੀਤੇ
ਦਿਨੀ ਜ਼ਿਲਾ ਜਲੰਧਰ ਦੇ ਖਿੱਚੀ ਪੁਰ ਪਿੰਡ ਦੀ ਇਕ
ਗ਼ਰੀਬ ਲੜਕੀ ਦੇ ਵਿਆਹ ਸਮੇਂ 11000
ਰੁਪੈ ਦੀ ਮਾਲੀ ਮਦਦ ਕੀਤੀ ।ਇਸ ਲੜਕੀ ਦੇ ਸਿਰ ਤੇ
ਬਾਪ ਦਾ ਸਾਇਯਾ ਨਹੀ ਹੈ ਅਤੇ ਇਸਦਾ ਪਾਲਣ ਪੋਸ਼ਣ ਇਸਦੀ ਮਾਂ ਨੇ ਹੀ ਕੀਤਾ
ਹੈ।ਸੁਸਾਇਟੀ ਦੇ ਵਲੋਂ ਤਿਲਕ ਰਾਜ ਮਾਹੀ, ਸੂਬੇਦਾਰ ਗਿਆਨ ਚੰਦ
ਜੀ, ਦੀਪਕ ਕੁਮਾਰ ਅਤੇ ਦਿਲਾਵਰ ਮੱਲ ਨੇ ਇਹ ਰਾਸ਼ੀ ਖੁਦ ਲੜਕੀ ਦੀ ਮਾਂ
ਨੂੰ ਪਹੁੰਚਾਈ। ਸੁਸਾਇਟੀ ਵਲੋਂ ਸ਼ਗਨ ਸਕੀਮ ਤਹਿਤ ਕੀਤਾ ਗਿਆ ਇਹ 309ਵਾਂ
ਉਪਰਾਲਾ ਹੈ। ਸੁਸਾਇਟੀ ਦੇ
ਚੇਅਰਮੈਨ ਬਖਸ਼ੀ ਰਾਮ ਪਾਲ ਅਤੇ ਪਰਧਾਨ ਰੂਪ ਸਿੱਧੂ ਵਲੋਂ ਸਮੂਹ ਸਮਾਜ ਨੂੰ
ਬੇਨਤੀ ਹੈ ਕਿ ਦਾਜ-ਰਹਿਤ ਵਿਆਹਾਂ ਵਲ ਰੁਝਾਨ ਵਧਾਇਆ ਜਾਵੇ ਤਾਂ ਕਿ ਗ਼ਰੀਬ
ਧੀਆਂ ਦੇ ਵਿਆਹਾਂ ਵਿਚ ਦੇਰੀਆਂ ਨਾ ਹੋਣ ਅਤੇ ਮਾਪੇ ਧੀਆਂ ਨੂੰ ਬੋਝ ਨਾ
ਸਮਝਣ। ਇਸ ਮੌਕੇ ਤੇ ਅਮਰਜੀਤ ਕੌਰ, ਚਮਨ ਕੌਰ ਸਾਬਕਾ ਸਰਪੰਚਮ
ਲਖਵੀਰ ਕੌਰ ਅਤੇ ਚਮਨ ਕੌਰ ਵੀ ਹਾਜ਼ਰ ਸਨ । ਇਸ ਸ਼ੁੱਭ ਕਾਰਜ ਵਿਚ ਮਾਲੀ
ਸਹਿਯੋਗ ਪਾਉਣ ਲਈ ਸੁਸਾਇਟੀ ਵਲੋਂ ਸੁਸਾਇਟੀ ਦੇ ਅਣਥੱਕ ਮੈਂਬਰ ਸ਼੍ਰੀ
ਧਰਮਿੰਦਰ ਵਾਲੀਆ ਦਾ ਨਹੁਤ ਬਹੁਤ ਧੰਨਵਾਦ ਹੈ।ਇਸ ਕਾਰਜ ਲਈ ਮਾਲੀ ਯੋਗਦਾਨ
ਉਨ੍ਹਾਂ ਵਲੋਂ ਹੀ ਪਾਇਆ ਗਿਆ ਹੈ। ਇਨ੍ਹਾਂ ਸ਼ੁੱਭ
ਕਾਰਜਾਂ ਵਿਚ ਸੁਸਾਇਟੀ ਦੀ ਮਾਲੀ ਮਦਦ ਕਰਨ ਵਾਲੇ ਸਾਰੇ ਮੈਂਬਰਾਂ ਦਾ
ਧੰਨਵਾਦ ਹੈ।
|
|