|
26 ਮਈ, 2017, (ਅਜਮਾਨ, ਯੂ.ਏ.ਈ)
ਦਿਮਾਗ਼ੀ ਸੰਤੁਲਨ ਖੋਹ ਚੁੱਕੇ
ਇੱਕ ਭਾਰਤੀ ਨੌਜਵਾਨ ਉੱਦੀਨ ਨੂੰ ਗੁਹਾਟੀ ਵਾਪਿਸ ਭੇਜਿਆ ਗਿਆ।
9 ਮਈ ਨੂੰ ਇੰਡੀਅਨ ਐਸੋਸੀਏਸ਼ਨ ਦੇ ਡਿਸਟ੍ਰੈਸ ਕੇਸਾਂ ਦੇ ਕਨਵੀਨੀਅਰ ਅਤੇ
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ
ਨੂੰ ਅਜਮਾਨ ਪੁਲਿਸ ਵਲੋਂ ਖਬਰ ਮਿਲੀ ਕਿ ਇੱਕ ਭਾਰਤੀ ਨੌਜਵਾਨ ਜਿਸਦਾ
ਦਿਮਾਗ਼ੀ ਸੰਤੁਲਨ ਠੀਕ ਨਹੀ ਹੈ ਉਹ ਅਜਮਾਨ ਪੁਲਿਸ ਦੀ ਹਿਰਾਸਤ ਵਿਚ ਹੈ।
ਰੂਪ ਸਿੱਧੂ ਨੇ ਤੁਰੰਤ ਪੁਲਿਸ ਨਾਲ ਰਾਬਤਾ ਕੀਤਾ। ਇਸ ਨੌਜਵਾਨ ਦੀ
ਪਛਾਣ ਬਾਰੇ ਕੋਈ ਪਤਾ ਥੌਹ ਨਹੀ ਸੀ। ਦਿਮਾਗ਼ੀ ਹਾਲਤ ਠੀਕ ਨਾ ਹੋਣ
ਕਰਕੇ ਇਹ ਆਪਣੇ ਬਾਰੇ ਕੁਝ ਦੱਸ ਵੀ ਨਹੀ ਸੀ ਸਕਦਾ। ਪੁਲਿਸ ਨੇ ਇਸ
ਨੂੰ ਇਲਾਜ ਲਈ ਦੁਬਈ ਦੇ ਅਲ ਅਮਲ ਹਸਪਤਾਲ ਵਿਚ ਭੇਜ ਦਿੱਤਾ। 22 ਮਈ ਨੂੰ
ਇਸਦੀ ਹਾਲਤ ਵਿਚ ਕੁਝ ਸੁਧਾਰ ਆਉਣ ਕਰਕੇ ਇਸਨੂੰ ਵਾਪਿਸ ਅਜਮਾਨ ਪੁਲਿਸ ਕੋਲ
ਭੈਜ ਦਿੱਤਾ ਗਿਆ। ਇਸੇ ਸਮੇਂ ਦੌਰਾਨ ਰੂਪ ਸਿੱਧੂ ਨੇ ਇਸਦੀ ਕੰਪਣੀ
ਬਾਰੇ ਪਤਾ ਕਰ ਲਿਆ ਸੀ ਅਤੇ ਇਸਦੀ ਕੰਪਣੀ ਇਸਦਾ ਪਾਸਪੋਰਟ ਦੇਣ ਲਈ ਵੀ ਮੰਨ
ਗਈ ਸੀ। 23 ਮਈ ਨੂੰ ਇਸਦਾ ਪਾਸਪੋਰਟ ਤਾਂ ਮਿਲ ਗਿਆ ਪਰ ਦੁਬਈ ਤੋਂ ਦਿੱਲੀ
ਅਤੇ ਦਿੱਲੀ ਤੋਂ ਗੁਹਾਟੀ ਜਾਣ ਦੀ ਟਿਕਟ ਦਾ ਕੋਈ ਇੰਤਜ਼ਾਮ ਨਹੀ ਸੀ।
ਬਹੁਤ ਹੀ ਕੋਸ਼ਿਸ਼ਾਂ ਦੇ ਬਾਦ ਕੰਪਣੀ ਦੇ ਮਾਲਿਕ ਨੂੰ ਹਵਾਈ ਟਿਕਟਾਂ ਲਈ ਵੀ
ਰਾਜ਼ੀ ਕਰ ਲਿਆ ਗਿਆ ਅਤੇ ਆਖਰਕਾਰ 26 ਮਈ ਸਵੇਰੇ 5 ਵਜੇ ਉੱਦੀਨ ਕੁਤਬ ਨੂੰ
ਗੁਹਾਟੀ (ਭਾਰਤ) ਵਾਪਿਸ ਭੈਜ ਦਿੱਤਾ ਗਿਆ। ਹੁਣ ਇਸਦੀ ਦਿਮਾਗੀ
ਹਾਲਤ ਠੀਕ ਸੀ।
|
|