|
24 ਮਈ, 2017, (ਅਜਮਾਨ, ਯੂ.ਏ.ਈ)
ਨੌਕਰਾਣੀ ਦਾ ਕੰਮ ਲੱਭਣ ਲਈ ਵਿਜ਼ਟ ਵੀਜੇ ਤੇ ਯੂ.ਏ.ਈ ਵਿਚ ਆਕੇ ਮੁਸ਼ਕਿਲਾਂ
ਵਿਚ ਫਸੀ ਕਪੂਰਥਲਾ ਜ਼ਿਲਾ ਦੀ ਸੁਨੀਤਾ ਨੂੰ ਪੰਜਾਬ ਵਾਪਿਸ ਭੇਜਿਆ ਗਿਆ ।
ਸੁਨੀਤਾ ਕਪੂਰਥਲੇ ਦੇ ਹੀ ਕਿਸੇ ਏਜੰਟ ਦੇ ਝਾਸੇ ਵਿਚ ਆਕੇ ਨੌਕਰਾਣੀ ਦੇ
ਕੰਮ ਲਈ ਵਿਜ਼ਟ ਵੀਜ਼ਾ ਲੈਕੇ 27ਅਪ੍ਰੈਲ ਨੂੰ ਯੂ.ਏ.ਈ ਵਿਖੇ ਆਈ ਸੀ। ਏਜੰਟ
ਨੇ ਕਈ ਜਗਾ ਉਸ ਲਈ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੰਮ ਨਹੀ ਮਿਲਿਆ। ਕੋਈ
ਵਾਹ ਨਾ ਚੱਲਦੀ ਦੇ਼੍ਖਕੇ ਸੁਨੀਤਾ ਦੇ ਪਤੀ ਨੇ ਭਾਰਤੀ ਦੂਤਾਵਾਸ ਨੂੰ ਮਦਦ
ਦੀ ਗੁਹਾਰ ਲਗਾਈ। ਇੰਡੀਅਨ ਕੌਂਸੁਲੇਟ ਦੁਬਈ ਵਲੋ ਇੰਡੀਅਨ ਐਸੋਸੀਏਸ਼ਨ
ਅਜਮਾਨ ਨੂੰ ਈ ਮੇਲ ਭੇਜੀ ਗਈ। ਆਖਰਕਾਰ ਇਹ ਸੇਵਾ ਐਸੋਸੀਏਸ਼ਨ ਦੇ ਡਿਸਟ੍ਰੈਸ
ਕੇਸਾਂਦੇ ਕਨਵੀਨੀਅਰ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ
ਪਰਧਾਨ ਰੂਪ ਸਿੱਧੂ ਨੂੰ ਸੌਂਪੀ ਗਈ। ਰੂਪ ਸਿੱਧੂ ਵਲੋਂ ਬਹੁਤ ਕੋਸ਼ਿਸ਼ਾਂ
ਕਰਨ ਤੇ ਏਜੰਟਾਂ ਨਾਲ ਸੰਪਰਕ ਹੋ ਸਕਿਆ । ਏਜੰਟਾਂ ਨਾਲ ਕਈ ਦਿਨ ਦੀਆਂ
ਕੋਸ਼ਿਸ਼ਾਂ ਤੋਂ ਬਾਦ ਸੁਨੀਤਾ ਦਾ ਪਾਸਪੋਰਟ ਮਿਲਿਆ। ਆਖਰਕਾਰ 23ਮਈ ਰਾਤ
ਸਾਢੈ ਗਿਆਰਾਂ ਵਜੇ ਸੁਨੀਤਾ ਦੀ ਅਮ੍ਰਿਤਸਰ ਦੀ ਫਲਾਈਟ ਕਰਵਾ ਦਿੱਤੀ ਗਈ।
ਕੌਂਸੁਲੇਟ ਦੇ ਅਫਸਰਾਂ ਅਨੁਸਾਰ ਸੁਨੀਤਾ ਨੂੰ ਭੇਜਣ ਵਾਲੇ ਭਾਰਤੀ ਏਜੰਟ
ਤੋਂ ਹੀ ਸੁਨੀਤਾ ਦੀ ਵਾਪਸੀ ਦੀ ਟਿਕਟ ਲੈਣੀ ਸੀ ਪਰ ਸੁਨੀਤਾ ਦੇ ਪਤੀ ਨੇ
ਏਜੰਟ ਨੂੰ ਵੀ ਘਰ ਦਾ ਹੀ ਬੰਦਾ ਦੱਸਦਿਆਂ ਹੋਇਆ ਵਾਪਸੀ ਦੀ ਟਿਕਟ ਆਪ
ਭੇਜੀ। ਏਥੇ ਦੱਸਣ ਯੋਗ ਹੈ ਕਿ ਅੱਜ ਕੱਲ ਬਹੁਤ ਸਾਰੀਆਂ ਭਾਰਤੀ ਮਹਿਲਾਵਾਂ
ਘਰਾਂ ਵਿਚ ਨੌਕਰਾਣੀਆਂ ਦਾ ਕੰਮ ਕਰਨ ਲਈ ਏਜੰਟਾਂ ਦੇ ਬਹਿਕਾਵੇ ਵਿਚ ਆਕੇ
ਵਿਜ਼ਟ ਵੀਜ਼ੇ ਤੇ ਯੂ.ਏ.ਈ ਆ ਰਹੀਆਂ ਹਨ । ਕੋਈ ਵੀ ਇਸਤਰੀ ਜਾਂ ਪੁਰਸ਼ ਅਗਰ
ਵਿਜ਼ਟ ਵੀਜ਼ੇ ਤੇ ਆਕੇ ਏਥੇ ਕੰਮ ਕਰਦਾ ਹੈ ਤਾਂ ਉਹ ਗ਼ੈਰਕਾਨੂੰਨੀ ਹੈ। ਸਾਰੇ
ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਕੋਈ ਵੀ ਇਨਸਾਨ ਏਜੰਟਾਂ ਦੇ ਬਹਿਕਾਵੇ
ਵਿਚ ਆਕੇ ਵਿਜ਼ਟ ਵੀਜ਼ੇ ਤੇ ਕੰਮ ਲਈ ਨਾ ਆਏ। ਅਗਰ ਕਿਸੇ ਨੇ ਏਥੇ ਕੰਮ ਕਰਨ
ਆਉਣਾ ਹੈ ਤਾਂ ਉਹ ਪੱਕਾ ਵੀਜ਼ਾ ਲੈਕੇ ਆਵੇ। ਕੰਮ ਦੇ ਪੱਕੇ ਵੀਜ਼ੇ ਵਾਲਿਆਂ
ਦੀ ਇਮੀਗ੍ਰੈਸ਼ਨ ਤੋਂ ਪਹਿਲਾਂ ਉਨਾਂ ਦੇ ਐਗਰੀਮੈਂਟ ਭਾਰਤੀ ਦੂਤਾਵਾਸ ਵਲੋਂ
ਤਸਦੀਕ ਹੋਣੇ ਜ਼ਰੂਰੀ ਹੁੰਦੇ ਹਨ। ਅਗਰ ਐਗਰੀਮੈਂਟ ਤਸਦੀਕ ਹੋਏ ਹੋਣ ਤਾਂ
ਭਾਤਰੀ ਸਰਕਾਰ ਆਪਣੇ ਦੇਸ਼ ਵਾਸੀਆਂ ਦੇ ਹੱਕਾਂ ਲਈ ਕੁਝ ਕਰ ਸਕਦੀ ਹੈ।ਪਰ
ਅਗਰ ਭਾਰਤੀ ਲੋਕ ਹੀ ਗ਼ੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਆਏ ਹੋਣਗੇ ਤਾਂ
ਫਿਰ ਸਭਾ ਸੁਸਾਇਟੀਆਂ ਅਤੇ ਸਰਕਾਰ ਵੀ ਉਨਾਂ ਦੀ ਕੋਈ ਮਦਦ ਨਹੀ ਕਰ
ਸਕਦੀ।ਸੋ ਜਨਹਿਤ ਵਿਚ ਇਹ ਬੇਨਤੀ ਹੈ ਕਿ ਜਿਸਨੇ ਵੀ ਏਥੇ ਕੰਮ ਕਰਨ ਆਉਣਾ
ਹੈ ਉਹ ਉਸ ਕੰਮ ਦਾ ਪੱਕਾ ਵੀਜ਼ਾ ਲਏ ਤੋਂ ਬਿਨਾ ਨਾ ਆਵੇ । ਯੂ.ਏ.ਈ ਕਾਮਿਆਂ
ਲਈ ਬਹੁਤ ਹੀ ਵਧੀਆ ਦੇਸ਼ ਹੈ ਪਰ ਗ਼ੈਰਕਾਨੂੰਨੀ ਕਾਮਿਆਂ ਲਈ ਨਹੀ। ਦੂਤਾਵਾਸ
ਜਾਂ ਭਲਾਈ ਸੰਸਥਾਵਾਂ ਵੀ ਕਾਨੂੰਨ ਦੇ ਦਾਇਰੇ ਵਿਚ ਰਹਿਣ ਵਾਲਿਆਂ ਦੀ ਹੀ
ਮਦਦ ਕਰ ਸਕਦੀਆਂ ਹਨ। ਖਬਰ ਵਿਚ ਮਹਿਲਾ ਦੀ ਤਸਵੀਰ ਲਾਉਣ ਤੋਂ ਜਾਣ ਬੁੱਝ
ਕੇ ਹੀ ਗੁਰੇਜ਼ ਕੀਤਾ ਗਿਆ ਹੈ।
|
|