|
22ਮਈ, 2017(ਅਜਮਾਨ,ਯੂ.ਏ.ਈ)ਅਜਨਾਲੇ ਦੇ ਨਜ਼ਦੀਕ ਦੇ ਪਿੰਡ ਗ਼ਾਲਿਬ ਦਾ
ਨੌਜਵਾਨ ਲਖਬੀਰ ਸਿੰਘ ਯੂ.ਏ.ਈ ਦੇ ਅਜਮਾਨ ਸ਼ਹਿਰ ਵਿਖੇ ਆਪਣੇ ਇੱਕ ਜਾਣਕਾਰ
ਮਹਿਬੂਬ ਦੇ ਕੋਲ ਵਿਜ਼ਟ ਵੀਜੇ ਤੇ ਆਇਆ ਸੀ ਅਤੇ ਅਚਾਨਕ 8 ਮਈ ਸਵੇਰੇ ਉਸ
ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮਹਿਬੂਬ ਵਲੋਂ ਉਸਨੂੰ ਏਥੋਂ ਦੇ ਥੱਮਬੇ
ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਸੀ। ਏਥੇ ਆਈ ਸੀ ਯੂ ਵਿਖੇ ਇਲਾਜ ਦੇ
ਖਰਚੇ ਬਹੁਤ ਹਨ। ਮਹਿਬੂਬ ਦੇ ਦੱਸਣ ਅਨੁਸਾਰ ਲਖਬੀਰ ਦੇ
ਘਰਦਿਆਂ ਨੇ ਦੋ ਲੱਖ ਚਾਲੀ ਹਜ਼ਾਰ ਰੁਪੈ ਮਹਿਬੂਬ ਨੂੰ ਲਖਬੀਰ ਦੇ ਇਲਾਜ
ਵਾਸਤੇ ਭੇਜੇ ਸਨ ਜਿਨਾਂ ਚੋਂ 5500 ਉਹ ਹਸਪਤਾਲ ਵਿਚ ਜਮ੍ਹਾਂ ਕਰਵਾ ਚੁੱਕਾ
ਸੀ। ਲਖਬੀਰ ਦੀ ਹਾਲਤ ਦਿਨ ਬਦਿਨ ਖਰਾਬ ਹੋ ਰਹੀ ਸੀ ਅਤੇ ਹਸਪਤਾਲ
ਦੇ ਖਰਚੇ ਵੀ ਵਧ ਰਹੇ ਸਨ ਜੋ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਬਾਹਰ ਹੁੰਦੇ
ਹਨ। ਲਖਬੀਰ ਦੇ ਪਰਿਵਾਰ ਨੇ ਪੰਜਾਬ ਤੋਂ Helping the Helpless
ਨਾਮੀ ਸੰਸਥਾ ਰਾਹੀ ਇੰਡੀਆਨ ਕੌਂਸੁਲੇਟ ਨੂੰ ਬੇਨਤੀ ਭੇਜੀ ਕਿ ਲਖਬੀਰ ਸਿੰਘ
ਨੂੰ ਕਿਸੇ ਤਰਾਂ ਇਲਾਜ ਲਈ ਵਾਪਿਸ ਪੰਜਾਬ ਭੇਜਿਆ ਜਾਵੇ। ਕੌਂਸੁਲੇਟ ਨੇ
ਇੰਡੀਅਨ ਐਸੋਸੀਏਸ਼ਨ ਅਜਮਾਨ ਨੂੰ ਈ ਮੇਲ ਭੇਜੀ ਅਤੇ ਐਸੋਸੀਏਸ਼ਨ ਨੇ 15 ਮਈ
ਨੂੰ ਆਪਣੇ ਡਿਸਟ੍ਰੈਸ ਕੇਸਾਂ ਦੇ ਕਨਵੀਨੀਅਰ ਅਤੇ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੂੰ ਲਖਬੀਰ ਦੇ ਕੇਸ ਦੀ ਪੈਰਵੀ
ਕਰਨ ਲਈ ਕਿਹਾ। 15 ਮਈ ਨੂੰ ਸੂਚਨਾ ਮਿਲਣ ਦੇ ਇੱਕ ਘੰਟਾ ਬਾਦ ਹੀ ਰੂਪ
ਸਿੱਧੂ ਨੇ ਹਸਪਤਾਲ ਜਾਕੇ ਇਸ ਕੇਸ ਦੀ ਪੈਰਵੀ ਸ਼ੁਰੂ ਕਰ ਦਿੱਤੀ ਸੀ। ਲਖਬੀਰ
ਦੀ ਹਾਲਤ ਬਹੁਤ ਖਰਾਬ ਹੋਣ ਕਰਕੇ ਉਸਨੂੰ ਵੈਨਟੀਲੇਟਰ ਅਤੇ ਡਾਇਲਸਸ ਦੇ
ਸਹਾਰੇ ਰੱਖਿਆ ਹੋਇਆ ਸੀ ਜਿਸ ਕਰਕੇ ਉਸਨੂੰ ਹੋਰ ਕਿਤੇ ਸ਼ਿਫਟ ਕਰਨਾ
ਨਾਮੁਮਕਿਨ ਸੀ। ਇਨ੍ਹਾਂ ਹਾਲਾਤਾਂ ਵਿਚ ਏਥੇ ਚੱਲ ਰਹੇ ਇਲਾਜ ਤੋਂ ਸਿਵਾ
ਹੋਰ ਕੁਝ ਵੀ ਕਰਨਾ ਸੰਭਵ ਨਹੀ ਸੀ। ਉਸੇ ਦਿਨ ਹੀ ਰੂਪ ਸਿੱਧੂ ਨੇ ਲਖਬੀਰ
ਦੀ ਭੈਣ ਨਾਲ ਪੰਜਾਬ ਫੋਨ ਤੇ ਗੱਲ ਕਰਕੇ ਸਾਰੀ ਗੱਲ ਸਮਝਾ ਵੀ ਦਿੱਤੀ ਸੀ।
ਬਦਕਿਸਮਤੀ ਨਾਲ 17 ਮਈ ਸਵੇਰੇ 10ਵਜੇ ਦੇ ਕਰੀਬ ਲਖਬੀਰ ਨੇ ਪ੍ਰਾਣ ਤਿਆਗ
ਦਿੱਤੇ। ਹਸਪਤਾਲ ਨੇ ਬਕਾਇਆ ਬਿੱਲ ਕੁਝ 78000 ਦਿਰਾਮ ਦੱਸਿਆ ਸੀ। 17 ਮਈ
ਸ਼ਾਮ ਨੂੰ ਹੀ ਰੂਪ ਸਿੱਧੂ ਨੇ ਹਸਪਤਾਲ ਦੇ ਅਦਾਰੀ ਮੈਨੇਜਰ ਨਾਲ ਮੀਟਿੰਗ
ਕਰਕੇ ਉਸ ਨੂੰ ਪਰਿਵਾਰ ਦੀ ਮਾਲੀ ਹਾਲਤ ਬਾਰੇ ਦੱਸਦਿਆਂ ਬਿੱਲ ਘਟਾਉਣ ਦੀ
ਬੇਨਤੀ ਕੀਤੀ। ਏਥੋਂ ਤੱਕ ਕਿ ਸਿੱਧੂ ਨੇ ਗ਼ਾਲਿਬ ਪਿੰਡ ਦੇ ਸਰਪੰਚ
ਸ.ਚਰਨਜੀਤ ਸਿੰਘ ਦਾ ਫੋਨ ਨੰਬਰ ਲੱਭਕੇ ਹਸਪਤਾਲ ਵਾਲਿਆਂ ਦੇ ਸਾਹਮਣੇ
ਬੈਠਕੇ ਸਰਪੰਚ ਸਾਹਿਬ ਤੋਂ ਘਰ ਦੀ ਗਰੀਬੀ ਅਤੇ ਹੋਰ ਕੋਈ ਕਮਾਊ ਨਾ ਹੋਣ ਦੀ
ਪੁਸ਼ਟੀ ਸਪੀਕਰ ਫੋਨ ਰਾਹੀ ਕਰਵਾਈ। ਇਸ ਤਰਾਂ ਦੇ ਹਾਲਾਤ ਜਾਣਕੇ ਅਦਾਰੀ
ਮੈਨੇਜਰ ਨੇ ਰੂਪ ਸਿੱਧੂ ਦੀ ਮੀਟਿੰਗ ਹਸਪਤਾਲ ਦੇ ਸੀਨੀਅਰ ਅਫਸਰਾਂ ਨਾਲ
18ਮਈ ਸਵੇਰੇ 10 ਵਜੇ ਕਰਵਾਈ। ਇਸ ਮੀਟਿੰਗ ਵਿਚ ਲਖਬੀਰ ਦਾ ਦੋਸਤ
ਮਹਿਬੂਨ ਵੀ ਸ਼ਾਮਿਲ ਸੀ। ਕਾਫੀ ਲੰਬੀ ਚੱਲੀ ਮੀਟਿੰਗ ਦੌਰਾਨ ਲਖਬੀਰ ਦੇ
ਪਰਿਵਾਰ ਦੀ ਗ਼ਰੀਬੀ ਅਤੇ ਸੁਸਾਇਟੀ ਅਤੇ ਕੌਂਸੁਲੇਟ ਵਲੋਂ ਬੇਨਤੀਆਂ ਦੇ
ਅਧਾਰ ਤੇ ਹਸਪਤਾਲ ਪ੍ਰਸ਼ਾਸ਼ਨ ਨੇ 78000 ਦਿਰਾਮ ਦਾ ਬਿੱਲ ਘਟਾ ਕੇ ਸਿਰਫ
ਦਵਾਈਆਂ ਦਾ ਖਰਚਾ 20000ਦਿਰਾਮ ਅਦਾ ਕਰਕੇ ਮਿਰਤਕ ਦੇਹ ਭੇਜਣ ਦੀ
ਇਜਾਜ਼ਤ ਦੇ ਦਿੱਤੀ। ਮਹਿਬੂਬ ਕੋਲ ਘਰਦਿਆਂ ਵਲੋਂ ਭੇਜੇ ਪੈਸਿਆਂ ਚੋਂ ਵੀ
8ਹਜ਼ਾਰ ਦੇ ਕਰੀਬ ਬਾਕੀ ਸਨ ਅਤੇ 15000ਦਿਰਾਮ ਕੁਝ ਹੋਰ ਸਮਾਜ ਸੇਵੀਆਂ ਨੇ
ਪਾਕੇ ਬਿੱਲ ਦੇ ਦਿੱਤਾ ਹੈ। ਮਹਿਬੂਬ ਦੇ ਦੱਸਣ ਅਨੁਸਾਰ ਕਾਨੂੰਨੀ
ਕਾਰਵਾਈਆਂ ਪੂਰੀਆਂ ਕਰਨ ਤੋਂ ਬਾਦ ਕੁਝ ਦਿਨਾਂ ਵਿਚ ਹੀ ਲਖਬੀਰ ਦੀ ਮਿਰਤਕ
ਦੇਹ ਪੰਜਾਬ ਪਹੁੰਚ ਜਾਵੇਗੀ । ਇਸ ਮੁਸ਼ਕਿਲ ਦੀ ਘ੍ਹੜੀ ਵਿੱਚ ਸੱਭ ਤੋਂ ਔਖਾ
ਕੰਮ 78000ਦਿਰਾਮ ਬਿੱਲ ਤੋਂ ਛੁਟਕਾਰੇ ਦਾ ਹੀ ਸੀ ਜੋ ਰੂਪ ਸਿੱਧੂ ਅਤੇ
ਕੌਂਸੁਲੇਟ ਦੀਆਂ ਕੋਸ਼ਿਸ਼ਾਂ ਨਾਲ ਸਿਰਫ 20000 ਦਿਰਾਮ ਹੋ ਗਿਆ। ਇਸ
ਦੁੱਖ ਅਤੇ ਸਦਮੇ ਦੀ ਘੜੀ ਵਿਚ ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ
ਅਤੇ ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ੇ।
|
|