ਇੰਡੀਅਨ ਕੌਨਸੁਲੇਟ ਦੁਬਈ ਦੀ
ਮਦਦ ਨਾਲ ਹੀ ਇਹ ਸੇਵਾ ਸੰਭਵ ਹੋ ਸਕੀ ।
20
ਮਈ, 2017
(ਅਜਮਾਨ, ਯੂ.ਏ.ਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ
ਅਜਮਾਨ ਯੂ.ਏ.ਈ ਵਲੋਂ
ਹਾਦਸੇ ਦਾ ਸ਼ਿਕਾਰ ਪੰਜਾਬੀ ਨੌਜਵਾਨ ਨੂੰ ਇਲਾਜ ਲਈ ਪੰਜਾਬ ਵਾਪਿਸ ਭੇਜਿਆ
ਗਿਆ । ਇਹ ਨੌਜਵਾਨ ਸੁਰਿੰਦਰ ਕੁਮਾਰ ਆਪਣੀ ਰਿਹਾਇਸ਼ ਵਿਖੇ 1ਮਈ ਨੂੰ ਛੱਤ
ਤੋਂ ਡਿਗਣ ਕਰਕੇ ਗੰਭੀਰ ਜ਼ਖਮੀ ਹੋ ਗਿਆ ਸੀ । ਇਸਦੇ ਸਾਥੀਆਂ ਵਲੋਂ ਇਸਨੂੰ
ਤੁਰੰਤ ਸ਼ਾਰਜਾ ਦੇ ਕੁਵੇਤੀ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਸੀ।
ਇਸਦੀ ਇੱਕ ਬਾਂਹ ਦੋ ਜਗਾ ਤੋਂ ਟੁੱਟ ਗਈ ਸੀ ਅਤੇ ਰੀੜ ਦੀ ਹੱਡੀ ਤੇ ਗੰਭੀਰ
ਸੱਟਾਂ ਹੋਣ ਕਾਰਣ ਇਹ ਬੈਠ ਨਹੀ ਸਕਦਾ ਸੀ । ਸੁਰਿੰਦਰ ਹਾਦਸੇ ਕਾਰਣ ਏਨਾ
ਦਿੱਲ ਛੱਡ ਗਿਆ ਸੀ ਕਿ ਉਹ ਆਪਣਾ ਇਲਾਜ ਪੰਜਾਬ ਜਾਕੇ ਹੀ ਕਰਵਾਉਣਾ
ਚਾਹੁੰਦਾ ਸੀ। ਬੈਠ ਨਾ ਸਕਣ ਦੀ ਹਾਲਤ ਵਿੱਚ ਇਸਦਾ ਹਵਾਈ ਸਫਰ ਸਿਰਫ ਸਪੈਸ਼ਲ
ਸਟ੍ਰੈਚਰ ਤੇ ਹੀ ਸੰਭਵ ਸੀ । ਇਸਦੇ ਚਾਚੇ ਰੇਸ਼ਮ ਲਾਲ ਨੇ ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਸੰਪਰਕ ਕਰਕੇ ਮਦਦ
ਮੰਗੀ । ਰੂਪ ਸਿੱਧੂ ਅਤੇ ਕਮਲਰਾਜ ਗੱਡੂ ਨੇ ਹਸਪਤਾਲ ਜਾਕੇ ਲੜਕੇ ਦੀ ਹਾਲਤ
ਦਾ ਜਾਇਜ਼ਾ ਲਿਆ। ਰੇਸ਼ਮ ਲਾਲ ਦੇ ਦੱਸਣ ਅਨੁਸਾਰ ਏਅਰ ਇੰਡੀਆਂ ਦੀ ਸਟ੍ਰੈਚਰ
ਵਾਲੀ ਟਿਕਟ ਦਾ ਖਰਚਾ 20ਹਜ਼ਾਰ ਦਿਰਾਮ ਤੋਂ ਵੱਧ ਸੀ ਜੋ ਕਿ ਭਾਰਤ ਦੇ ਪੌਣੇ
ਚਾਰ ਲੱਖ ਬਣਦਾ ਹੈ। ਇਸਤੋਂ ਇਲਾਵਾ ਸਫਰ ਲਈ ਸਪੈਸ਼ਲ ਸੁਪੋਰਟਿੰਗ ਬੈਲਟ
ਵਗੈਰਾ ਵੀ ਕਾਫੀ ਮਹਿੰਗੀਆਂ ਸਨ। ਰੂਪ ਸਿੱਧੂ ਵਲੋਂ ਸੱਭ ਤੋਂ ਪਹਿਲਾਂ
ਸੁਰਿੰਦਰ ਦੇ ਸਪੌਂਸਰ ਨਾਲ ਮੀਟਿੰਗ ਕੀਤੀ ਤਾਂ ਪਤਾ ਲੱਗਾ ਕਿ ਸੁਰਿੰਦਰ ਦੀ
ਕੋਈ ਇਨਸ਼ੂਅਰੈਂਸ ਨਹੀ ਹੋਈ ਹੈ। ਹਾਦਸਾ ਘਰ ਵਿਖੇ ਆਪਣੇ ਘਰੇਲੂ ਕੰਮ
ਕਰਦਿਆਂ ਵਾਪਰਿਆ ਹੋਣ ਕਰਕੇ ਸਪੌਂਸਰ ਨੇ ਆਪਣੀ ਜੁੰਮੇਵਾਰੀ ਤੋਂ ਇਨਕਾਰ
ਕੀਤਾ ਪਰ ਫਿਰ ਵੀ 8000 ਦਿਰਾਮ ਦੀ ਤੁਰੰਤ ਮਦਦ ਕੀਤੀ ਅਤੇ ਹੋਰ ਵੀ ਥੋੜੀ
ਬਹੁਤ ਮਦਦ ਦਾ ਵਾਅਦਾ ਕੀਤਾ ਪਰ ਹਵਾਈ ਟਿਕਟ ਦੇਣ ਲਈ ਰਾਜ਼ੀ ਨਹੀ ਹੋਇਆ।
ਹਾਲਾਤਾਂ ਨੂੰ ਦੇਖਦਿਆਂ ਹੋਇਆਂ ਰੂਪ ਸਿੱਧੂ ਨੇ ਇੰਡੀਅਨ ਕੌਂਸੁਲੇਟ
ਦੁਬਈ ਨੂੰ ਮਦਦ ਦੀ ਗੁਹਾਰ ਲਗਾਈ। ਭਾਵੇਂ ਸਰਕਾਰੀ ਕਾਰਜਾਂ ਵਿਚ ਬਹੁਤ
ਸਾਰੀਆਂ ਕਾਰਵਾਈਆਂ ਕਰਨੀਆਂ ਹੁੰਦੀਆਂ ਹਨ ਪਰ ਕੌਂਸੁਲੇਟ ਦੇ ਅਫਸਰਾਂ ਨੇ
ਸੁਰਿੰਦਰ ਦੀ ਮਦਦ ਦਾ ਵਾਅਦਾ ਕਰ ਦਿੱਤਾ ਸੀ। ਬਹੁਤ ਸਾਰੀਆਂ ਏਅਰਲਾਈਨ
ਦੀਆਂ ਅਤੇ ਦੂਤਾਵਾਸ ਦੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਦ ਕੌਂਸੁਲੇਟ
ਨੇ ਹਵਾਈ ਟਿਕਟ ਲਈ ਪੱਤਰ ਜਾਰੀ ਕਰ ਦਿੱਤਾ ਅਤੇ ਆਖਰਕਾਰ ਏਅਰਲਾਈਨ ਵਲੋਂ
18 ਮਈ ਰਾਤ ਦੀ ਟਿਕਟ ਬੁੱਕ ਕਰ ਦਿੱਤੀ ਗਈ। ਸੁਰਿੰਦਰ ਦਾ ਹਸਪਤਾਲ ਦਾ
ਬਿੱਲ ਵੀ ਬਹੁਤ ਬਣ ਚੁੱਕਾ ਸੀ ਜੋ ਸ਼ਪੌਂਸਰ ਵਲੋਂ ਮਿਲੇ ਪੈਸੇ ਤੇ
ਰਿਸ਼ਤੇਦਾਰਾਂ ਦੀ ਮਦਦ ਨਾਲ ਅਦਾ ਕੀਤਾ ਗਿਆ। ਆਖਰਕਾਰ 18 ਮਈ ਰਾਤ ਨੂੰ
ਸੁਰਿੰਦਰ ਕੁਮਾਰ ਦੀ ਦਿੱਲੀ ਦੀ ਫਲਾਈਟ ਕਰਵਾ ਦਿੱਤੀ ਗਈ । ਉਸਦਾ
ਚਾਚਾ ਰੇਸ਼ਮ ਲਾਲ ਉਸਦੇ ਨਾਲ ਪੰਜਾਬ ਗਿਆ ਹੈ। ਉਸਦੇ ਚਾਚੇ ਨੇ ਫੋਨ ਕਰਕੇ
ਦੱਦਿਆ ਕਿ 19ਮਈ ਨੂੰ ਸੁਰਿੰਦਰ ਦੀ ਬਾਂਹ ਦਾ ਲੁਧੀਆਣਾ ਵਿਖੇ ਸਫਲ
ਅਪ੍ਰੈਸ਼ਨ ਹੋ ਗਿਆ ਹੈ ਅਤੇ ਬਾਕੀ ਸਾਰਾ ਇਲਾਜ ਵੀ ਚੱਲ ਰਿਹਾ ਹੈ ।
ਸੁਸਾਇਟੀ ਸੁਰਿੰਦਰ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੀ ਹੈ
|