|
06, ਮਈ 2017, (ਅਜਮਾਨ, ਯੂ.ਏ.ਈ) ਭਾਰਤੀ ਕੌਂਸਲੇਟ ਦੁਬਈ ਵਲੌ ਇੰਡੀਅਨ
ਐਸਸੀਏਸ਼ਨ ਅਜਮਾਨ ਨੂੰ ਅਤੇ ਇੰਡੀਅਨ ਐਸੋਸੀਏਸ਼ਨ ਅਜਮਾਨ ਵਲੋਂ ਰੂਪ ਸਿੱਧੂ
ਨੂੰ ਖਬਰ ਮਿਲਣ ਤੇ ਭਾਰਤੀ ਮਲਾਹਾਂ ਦੀ ਮਦਦ ਦਾ ਕੰਮ ਸ਼ੁਰੂ ਹੋਇਆ ।
ਇਹ ਮਲਾਹ ਇੱਕ ਸਮੁੰਦਰੀ ਜਹਾਜ਼ ਵਿਚ ਕੰਮ ਕਰਨ ਲਈ ਗਏ ਸਨ ਪਰ ਇਹਨਾਂ
ਨੂੰ ਜਹਾਜ਼ ਤੇ ਲਾਵਾਰਿਸ ਛੱਡ ਦਿੱਤਾ ਗਿਆ ਸੀ। ਇਨ੍ਹਾਂ ਚੋਂ ਕੁਝ ਮਲਾਹ 12
ਮਹੀਨੇ ਅਤੇ ਕੁਝ 18 ਮਹੀਨੇ ਤੋਂ ਸ਼ਿਪ ਵਿਚ ਫਸੇ ਹੋਏ ਸਨ। ਰੂਪ ਸਿੱਧੂ
ਵਲੋਂ ਕਈ ਦਿਨ ਅਤੇ ਰਾਤਾਂ ਦੀ ਮਿਹਨਤ ਤੋਂ ਬਾਦ ਇਨਾਂ ਮਲਾਹਾਂ ਦੀ
ਜਿੰਮੇਵਾਰ ਕੰਪਣੀ ਦੇ ਮਾਲਿਕ ਨੂੰ ਲੱਭਿਆ ਗਿਆ ਅਤੇ ਮਲਾਹਾਂ ਨੂੰ ਸ਼ਿਪ ਚੋਂ
ਬਾਹਰ ਲਿਆਂਦਾ ਗਿਆ। ਭਾਰਤੀ ਕੌਂਸਲਖਾਨੇ ਵਲੋਂ ਸ਼੍ਰੀਮਤੀ ਸੁਮਿਤੀ ਅਤੇ
ਕੌਂਸਲ ਜਨਰਲ ਸ਼੍ਰੀ ਵਿਪੁਲ ਜੀ ਦਿਨ ਰਾਤ ਰੂਪ ਸਿੱਧੂ ਦੇ ਸੰਪਰਕ ਵਿਚ ਰਹੇ
ਅਤੇ ਹਰ ਲੋੜੀਂਦੀ ਮਦਦ ਕਰਦੇ ਰਹੇ। ਆਖਰਕਾਰ ਰੂਪ ਸਿੱਧੂ ਅਤੇ
ਸੁਖਜਿੰਦਰ ਸਿੰਘ, ਇਨ੍ਹਾਂ ਮਲਾਹਾਂ ਅਤੇ ਕੰਪਣੀ ਦੇ ਮਾਲਿਕ ਨੂੰ ਲੈਕੇ 5
ਮਈ ਨੂੰ ਕੌਂਸਲਖਾਨੇ ਪਹੁੰਚੇ । ਏਥੇ ਜ਼ਿਕਰਯੋਗ ਹੈ ਕਿ ਉਸ ਦਿਨ ਸ਼ੁਕਰਵਾਰ
ਛੁੱਟੀ ਹੋਣ ਦੇ ਬਾਵਜੂਦ ਵੀ ਸ਼੍ਰੀਮਾਨ ਵਿਪੁਲ ਜੀ ਆਪਣੇ ਹੋਰ ਅਹੁਦੇਦਾਰਾਂ
ਸਮੇਤ 11 ਵਜੇ ਸਵੇਰ ਤੋਂ 5 ਵਜੇ ਸ਼ਾਮ ਤੱਕ ਇਸ ਮਸਲੇ ਨੂੰ ਸੁਲਝਾਉਣ
ਲਈ ਕੌਂਸੁਲੇਟ ਵਿਚ ਡਿਊਟੀ ਤੇ ਡਟੇ ਰਹੇ। ਸਾਰੀਆਂ ਕਾਰਵਾਈਆਂ ਪੂਰੀਆਂ ਕਰਨ
ਤੋਂ ਬਾਦ ਉਸੇ ਦਿਨ ਹੀ ਸ਼ਾਮ ਨੂੰ ਇਨ੍ਹਾਂ ਮਲਾਹਾਂ ਨੂੰ ਭਾਰਤ
ਵਾਪਿਸ ਭੇਜ ਦਿੱਤਾ ਗਿਆ। ਉਸ ਦਿਨ ਇਨ੍ਹਾਂ ਮਲਾਹਾਂ ਦੀਆਂ ਹਵਾਈ ਟਿਕਟਾਂ
ਅਤੇ ਜੁਰਮਾਨੇ ਦੇ ਪੈਸਿਆਂ ਦਾ ਇੰਤਜ਼ਾਮ ਭਾਰਤੀ ਕੌਂਸਲਖਾਨੇ ਦੁਬਈ ਵਲੋਂ
ਕੀਤਾ ਗਿਆ । ਇਸੇ ਤਰਾਂ ਹੋਰ ਵੀ ਬਹੁਤ ਸਾਰੇ ਮਲਾਹ ਵੱਖ ਵੱਖ ਸ਼ਹਿਰਾਂ ਦੇ
ਨਜ਼ਦੀਕ ਸ਼ਿੱਪਾਂ ਵਿਚ ਫਸੇ ਹੋਏ ਹਨ ਅਤੇ ਭਾਰਤੀ ਦੂਤਾਵਾਸ, ਭਾਰਤੀ
ਕੌਂਸਲਖਾਨਾ ਦੁਬਈ, ਇੰਡੀਅਨ ਐਸੋਸੀਏਸ਼ਨ ਅਜਮਾਨ ਅਤੇ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾਇਟੀ ਵਲੋਂ ਇਨਾਂ ਨੂੰ ਸੁਰੱਖਿਅਤ ਭਾਰਤ ਵਾਪਿਸ ਭੇਜਣ ਦੀਆਂ
ਕੋਸ਼ਿਸ਼ਾਂ ਜਾਰੀ ਹਨ।
|
|