|
14
ਅਪਰੈਲ 2017, (ਅਜਮਾਨ, ਯੂ.ਏ.ਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ
ਅਜਮਾਨ ਯੂ.ਏ.ਈ ਵਲੋਂ ਅੱਜ ਅਜਮਾਨ ਸ਼ਹਿਰ ਵਿਖੈ ਬਾਬਾ ਸਾਹਿਬ ਡਾਕਟਰ ਭੀਮ
ਰਾਓ ਅੰਬੇਡਕਰ ਜੀ ਦਾ 126ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।
ਸੁਸਾਇਟੀ ਦੇ ਮੈਂਬਰਾਂ ਵਲੋਂ ਇਹ ਉਪਰਾਲਾ ਬਹੁਤ ਹੀ ਜੋਸ਼ ਨਾਲ ਕੀਤਾ
ਗਿਆ। ਪਰੋਗਰਾਮ ਦਾ ਆਰੰਭ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ
ਦੇ ਸ਼ਬਦਾਂ ਨਾਲ ਕੀਤਾ ਗਿਆ । ਗੁਰਬਾਣੀ ਕੀਰਤਨ ਉਪਰੰਤ ਬਾਬਾ ਸਾਹਿਬ
ਜੀ ਦੀ ਜੀਵਨੀ ਬਾਰੇ ਇਕ ਡਾਕੂਮੈਂਟਰੀ ਫਿਲਮ ਦਿਖਾਈ ਗਈ । ਇਸ ਫਿਲਮ ਵਿਚ
ਬਾਬਾ ਸਾਹਿਬ ਜੀ ਦੀ ਜੀਵਨੀ ਦੇ ਮਹੱਤਵਪੂਰਣ ਤੱਥ ਪੇਸ਼ ਕੀਤੇ ਗਏ ਸਨ।
ਬਾਬਾ ਸਾਹਿਬ ਜੀ ਦੇ ਬਚਪਨ, ਉਨਾਂ ਦੀ ਪੜ੍ਹਾਈ ਦੇ ਮੁੱਢਲੇ ਦਿਨਾਂ ਵਿਚ
ਆਉਣ ਵਾਲੀਆਂ ਮੁਸੀਬਤਾਂ, ਜਾਤੀਵਾਦ ਅਤੇ ਛੂਆ-ਛਾਤ ਦੇ ਕਰਕੇ ਹੋਇਆ ਸੋਸ਼ਣ,
ਉਨ੍ਹਾਂ ਦੀ ਵਿਦਿਆ ਅਤੇ ਉਚ ਵਿਦਿਆ ਪ੍ਰਾਪਤੀ, ਉਨ੍ਹਾਂ ਦਾ ਸਰਵ-ਸ੍ਰੇਸ਼ਠ
ਵਿਦਿਆ ਪ੍ਰਾਪਤ ਕਰਨਾ, ਉਨਾਂ ਵਲੋਂ ਕੀਤੇ ਰਾਜਨੀਤਕ ਉਪਰਾਲਿਆਂ ਅਤੇ
ਕਾਮਯਾਬੀਆਂ ਅਤੇ ਉਨ੍ਹਾਂ ਦੀ ਸੰਵਿਧਾਨ ਕਮੇਟੀ ਦੇ ਚੇਅਰਮੈਨ ਵਜੋਂ ਭਾਰਤ
ਦੇਸ਼ ਨੂੰ ਸੰਵਿਧਾਨ ਦੀ ਦੇਣ ਬਾਰੇ ਬਹੁਤ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ
ਗਈ। ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਅਤੇ ਸਮਾਜ ਤੇ ਕੀਤੇ ਉਪਕਾਰਾਂ ਦਾ
ਧੰਨਵਾਦ ਕੀਤਾ ਗਿਆ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸਾਰੇ ਮੈਂਬਰਾਂ
ਦਾ ਧੰਨਵਾਦ ਕਰਦਿਆਂ ਸਮਾਜ ਨੂੰ ਸਤਿਗੁਰੂ ਰਵਿਦਾਸ ਜੀ ਅਤੇ ਬਾਬਾ
ਸਾਹਿਬ ਜੀ ਦੀਆਂ ਸਿਖਿਆਵਾਂ ਅਨੁਸਾਰ ਚੱਲਣ ਦੀ ਬੇਨਤੀ ਵੀ ਕੀਤੀ ।
ਸੁਸਾਇਟੀ ਦੇ ਹੈਡ ਗਰੰਥੀ ਭਾਈ ਕਮਲਰਾਜ ਸਿੰਘ ਜੀ, ਬਾਬਾ ਸੁਰਜੀਤ ਜੀ,
ਪਰਮਜੀਤ ਸ਼ਾਰਜਾ ਅਤੇ ਬਾਬਾ ਰਾਮ ਲੁਭਾਇਆ ਨੇ ਸੰਗਤਾਂ ਨੂੰ ਕੀਰਤਨ ਨਾਲ
ਨਿਹਾਲ ਕੀਤਾ। ਕਮਲ ਗੱਡੂ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ
ਗੀਤ ਰਾਹੀ ਚਾਨਣਾ ਪਾਇਆ ਗਿਆ । ਚਾਹ ਸਮੋਸੇ ਅਤੇ ਗੁਰੁ ਦੇ ਲੰਗਰ ਅਤੁੱਟ
ਵਰਤਾਏ ਗਏ।
|
|