News Home |
ਪੱਤਰਕਾਰ ਕੁਲਦੀਪ ਚੰਦ ਯੁਨਾਇਟਡ ਨੇਸ਼ਨਜ਼ ਪਾਪੁਲੇਸ਼ਨ ਫੰਡ ਅਤੇ ਪਾਪੁਲੇਸ਼ਨ ਫਸਟ ਵਲੋਂ "ਲਾਡਲੀ ਮੀਡੀਆ ਐਵਾਰਡ" ਨਾਲ ਸਨਮਾਨਿਤ। | ||
ਪੰਜਾਬੀ ਭਾਸ਼ਾ ਦੇ ਪੱਤਰਕਾਰ
ਕੁਲਦੀਪ ਚੰਦ ਦੀ ਚੌਣ ਸਮੂਹ ਪੰਜਾਬੀਆਂ ਲਈ ਮਾਣ ਸਨਮਾਨ ਦੀ ਗੱਲ।
26
ਮਾਰਚ 2017, ਯੁਨਾਇਟਡ ਨੇਸ਼ਨਜ਼ ਪਾਪੁਲੇਸ਼ਨ ਫੰਡ ਅਤੇ ਪਾਪੁਲੇਸ਼ਨ ਫਸਟ ਵਲੋਂ
ਸਮਾਜਿਕ ਮੁੱਦਿਆਂ ਵਿਸ਼ੇਸ ਤੌਰ ਤੇ ਮਹਿਲਾਵਾਂ ਦੇ ਮੁੱਦਿਆਂ ਤੇ ਲਿਖਣ ਵਾਲੇ
ਪੱਤਰਕਾਰਾਂ ਨੂੰ ਸਨਮਾਨਿਤ ਕਰਨ ਲਈ ਦਿੱਲੀ ਵਿੱਚ ਕਰਵਾਏ ਗਏ ਇੱਕ ਸਮਾਰੋਹ
ਵਿੱਚ ਪੰਜਾਬ ਤੋਂ ਇੱਕਲੇ ਪੱਤਰਕਾਰ ਕੁਲਦੀਪ ਚੰਦ ਨੂੰ ਸਨਮਾਨਿਤ ਕੀਤਾ ਗਿਆ
ਜੋਕਿ ਸਮੂਹ ਪੰਜਾਬ ਵਾਸੀਆਂ ਅਤੇ ਪੰਜਾਬ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ
ਲਈ ਮਾਣ ਸਨਮਾਨ ਵਾਲੀ ਗੱਲ ਹੈ। ਇਸ ਮੌਕੇ ਉੱਤਰ ਪੂਰਬੀ ਭਾਗ ਅਤੇ ਉੱਤਰੀ
ਭਾਰਤ ਦੇ ਸੂਬਿੱਆਂ ਵਿੱਚੋਂ ਵੰਦਨਾ,
ਸ਼੍ਰੇਆ ਇਲਾ ਅਨੁਸੂਇਆ,
ਅਨਿਮਾ ਪੀ,
ਰਾਹਿਬਾ ਰਸ਼ੀਦ,
ਜਸਮਿਨ ਲਵਲੀ ਜਾਰਜ਼,
ਰੀਤਿਕਾ ਚੋਪੜਾ,
ਸੋਨਾਲੀ ਜੈਨ,
ਚਿਤਰਗਾਂਡਾ ਚੌਧਰੀ,
ਆਗਾਮੋਨੀ ਬਾਰਬੁਰਾਹ,
ਅਵਦੁਲ ਗਨੀ,
ਅਨਵੇਸਾ ਅੰਵੈਲੀ,
ਕੁੰਜਿਲਾ ਮਾਸਕੀਲਮਨੀ,
ਤਜ਼ੀਨ ਕੂਰੈਸ਼ੀ,
ਗਰਿਮਾ ਪੰਕਜ਼,
ਸਿੰਧੂ ਵਾਸਿਨੀ,
ਪੂਨਮ ਪਾਂਡੇ,
ਸਚਿਨ ਕੁਮਾਰ ਜੈਨ,
ਪੁਰਨਿਮਾ ਸ਼ਰਮਾ,
ਦਿਵਾਂਸ਼ੂ ਮਨੀ ਤਿਵਾੜੀ,
ਸਮਿਰਤੀ ਅਦਿਤਿਆ,
ਪ੍ਰਿਅੰਕਾ ਕੌਸ਼ਲ,
ਦਿਵਿਆ ਆਰਿਆ,
ਡਾਕਟਰ ਦੇਵ ਕੰਨਿਆ ਠਾਕੁਰ,
ਡਾਕਟਰ ਸਈਅਦ ਮੁਵੀਨ ਜ਼ਾਹਿਰਾ,
ਮੋਹੰਮਦ ਤਾਰਿਕ ਜ਼ਾਰਗਰ,
ਕੁਲਦੀਪ ਚੰਦ,
ਅਨੁਵੇਸਾ ਬੈਨਰਜ਼ੀ,
ਮੋਸਮੀ ਮੋਹਾਂਤੀ,
ਸੁਪ੍ਰੀਆ ਦਾਸ਼,
ਨਵਾ ਕਿਸ਼ੋਰ ਪੁਜਾਰੀ, ਆਖੰਡ,
ਅਨੁਪਮ ਕੁਮਾਰੀ,
ਪੁਸ਼ਿਆ ਮਿਤਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪਾਪੁਲੇਸਨ ਫਸਟ ਦੀ
ਡਾਇਰੈਕਟਰ ਡਾਕਟਰ ਏ ਐਲ ਸ਼ਾਰਧਾ ਨੇ ਦੱਸਿਆ ਕਿ ਪਿਛਲੇ 08
ਸਾਲਾਂ ਤੋਂ ਹਰ ਸਾਲ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ ਜਿਸ
ਵਿੱਚ ਮਹਿਲਾਵਾਂ ਦੇ ਮੁਦਿੱਆਂ ਤੇ ਲਿਖਣ ਵਾਲੇ ਅਤੇ ਇਲੈਕਟ੍ਰਾਨਿਕ ਮੀਡੀਆ
ਵਿੱਚ ਇਨ੍ਹਾਂ ਮੁਦਿੱਆਂ ਨੂੰ ਵਿਸ਼ੇਸ ਥਾਂ ਦੇਣ ਵਾਲੇ ਪੱਤਰਕਾਰਾਂ ਦੀ ਚੌਣ
ਕੀਤੀ ਜਾਂਦੀ ਹੈ ਅਤੇ ਸਨਮਾਨਿਤ ਕੀਤਾ ਜਾਂਦਾ ਹੈ। ਕਲਰਜ਼ ਵਾਇਆਕਾਮ
18 ,
ਦਾ ਟੈਲੀਗ੍ਰਾਫ ਦੀ ਸਹਾਇਤਾ ਨਾਲ ਕਰਵਾਏ ਗਏ ਸਾਲ 2015-2016
ਲਈ ਸਨਮਾਨ ਸਮਾਰੋਹ ਵਾਸਤੇ ਉੱਤਰ ਪੂਰਬੀ ਭਾਗ ਅਤੇ ਉੱਤਰੀ ਭਾਰਤ ਦੇ ਵੱਖ
ਵੱਖ ਸੂਬਿਆਂ ਅਤੇ ਵੱਖ ਵੱਖ ਭਾਸ਼ਾਵਾਂ ਨਾਲ ਜੁੜ੍ਹੇ ਕੁੱਲ 638
ਪੱਤਰਕਾਰਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ ਚੌਣ ਕਮੇਟੀ ਵਲੋਂ
ਸਿਰਫ 35
ਪੱਤਰਕਾਰਾਂ ਦੀ ਹੀ ਚੌਣ ਕੀਤੀ ਗਈ ਹੈ। ਇਨ੍ਹਾਂ 35
ਪੱਤਰਕਾਰਾਂ ਵਿੱਚੋਂ 15
ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਅਤੇ ਚੈਨਲਾਂ ਤੇ ਕੰਮ ਕਰਨ ਵਾਲੇ, 12
ਹਿੰਦੀ ਵਿੱਚ ਕੰਮ ਕਰਲ ਅਤੇ ਲਿਖਣ ਵਾਲੇ, 02
ਉਰਦੂ ਵਿੱਚ ਲਿਖਣ ਅਤੇ ਕੰਮ ਕਰਨ ਵਾਲੇ, 04
ਉੜੀਆ ਵਾਲੇ, 01
ਬੰਗਾਲੀ ਭਾਸ਼ਾ ਅਤੇ 01
ਪੰਜਾਬੀ ਭਾਸ਼ਾ ਵਿੱਚ ਲਿਖਣ ਅਤੇ ਕੰਮ ਕਰਲ ਵਾਲੇ ਪੱਤਰਕਾਰਾਂ ਦੀ ਚੌਣ ਕੀਤੀ
ਗਈ ਹੈ। ਵਰਣਨਯੋਗ ਹੈ ਕਿ ਉਤੱਰੀ ਭਾਰਤ ਵਿੱਚੋਂ ਵੱਖ ਵੱਖ 05
ਭਾਸ਼ਾਵਾਂ ਅੰਗ੍ਰੇਜ਼ੀ,
ਹਿੰਦੀ,
ਉਰਦੂ,
ਪੰਜਾਬੀ,
ਅਤੇ ਛਤੀਸਗੜੀ ਲਈ ਕੁੱਲ 533
ਪੱਤਰਕਾਰਾਂ ਨੇ ਇਸ ਐਵਾਰਡ ਲਈ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ
22
ਦੀ ਚੌਣ ਕੀਤੀ ਗਈ। ਪੂਰਬੀ ਭਾਗਾਂ ਤੋਂ ਵੱਖ ਵੱਖ ਭਾਸਾਵਾਂ ਅੰਗ੍ਰੇਜ਼ੀ,
ਹਿੰਦੀ,
ਉਰਦੂ,
ਉੜੀਆ,
ਬੰਗਾਲੀ ਅਤੇ ਅਸਾਮੀ ਦੇ ਕੁੱਲ 105
ਪੱਤਰਕਾਰਾਂ ਨੇ ਇਸ ਐਵਾਰਡ ਲਈ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ
13
ਪੱਤਰਕਾਰਾਂ ਦੀ ਚੌਣ ਕੀਤੀ ਗਈ। ਇਸ ਸਨਮਾਨ ਸਮਾਰੋਹ ਵਿੱਚ ਯੁਨਾਇਟਡ ਨੇਸ਼ਨਜ਼
ਪਾਪੁਲੇਸ਼ਨ ਫੰਡ ਦੇ ਭਾਰਤ ਦੇ ਪ੍ਰਤੀਨਿਧੀ ਡਿਆਗੋ ਪਾਲਾਸੀਅਸ,
ਡਾਕਟਰ ਸਈਦਾ ਹਾਮੀਦ ਮੈਂਬਰ ਰਾਸ਼ਟਰੀ ਯੋਜਨਾ ਆਯੋਗ,
ਐਸ ਵੀ ਸਿਸਟਾ ਫਾਂਉਡਰ ਪਾਪੁਲੇਸ਼ਨ ਫਸਟ,
ਡਾਕਟਰ ਇਸ਼ਮਿਤ ਨਾਗਪਾਲ, ਆਦਿ
ਵਿਸ਼ੇਸ ਤੋਰ ਤੇ ਹਾਜ਼ਰ ਸਨ ਅਤੇ ਸਮੂਹ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ। ਇਸ
ਮੌਕੇ ਮੈਡਮ ਪੰਡਿਤ ਅਨੁਰਾਧਾ ਪਾਲ ਤਬਲਾਵਾਦਕ ਅਤੇ ਗੋਰੀ ਬੈਨਰਜ਼ੀ ਸਾਰੰਗੀ
ਮਾਸਟਰ ਨੇ ਤਬਲਾ ਜੁਗਲਬੰਦੀ ਦੁਆਰਾ ਆਏ ਮਹਿਮਾਨਾਂ ਦਾ ਮੰਨੇਰਜੰਨ ਕੀਤਾ।
|