News                                                                                               Home
 
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਵਲੋਂ ਇੱਕ ਗ਼ਰੀਬ ਲੜਕੀ ਦੇ ਵਿਆਹ ਸਮੇਂ 11000 ( ਗਿਆਰਾਂ ਹਜ਼ਾਰ ਰੁਪੈ ) ਦੀ ਰਕਮ ਅਸ਼ੀਰਵਾਦ ਵਜੋਂ ਪਹੁੰਚਾ ਦਿੱਤੀ ਗਈ । 
 
 

19 ਫਰਵਰੀ , 2017 (ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਚੱਕ ਰਾਜੂ ਸਿੰਘ ਦੀ ਇਕ ਗ਼ਰੀਬ ਲੜਕੀ ਖੁਸ਼ਵਿੰਦਰ ਕੌਰ ਦੇ ਵਿਆਹ ਸਮੇਂ  11000 ( ਗਿਆਰਾਂ ਹਜ਼ਾਰ ਰੁਪੈ) ਦੀ ਮਾਲੀ ਮਦਦ ਅਸ਼ੀਰਵਾਦ ਵਜੋਂ  ਦਿੱਤੀ ਗਈ । ਸੁਸਾਇਟੀ ਵਲੋਂ ਤਿਲਕ ਰਾਜ ਮਾਹੀ, ਸੂਬੇਦਾਰ ਗਿਆਨ ਚੰਦ ਜੀ, ਦਿਲਾਵਰ ਮੱਲ ਅਤੇ ਦੀਪਕ ਕੁਮਾਰ ਨੇ ਖ਼ੁਦ ਜਾਕੇ ਪਿੰਡ ਦੇ ਪਤਵੰਤੇ ਬਲਵਿੰਦਰ ਸਿੰਘ , ਮਨਜੀਤ ਸਿੰਘ ਨੰਬਰਦਾਰ, ਅਜੇ ਕੁਮਾਰ ਅਤੇ ਜਸਵਿੰਦਰ ਕੁਮਾਰ ਦੀ ਹਾਜ਼ਰੀ ਵਿਚ ਇਹਗ ਰਾਸ਼ੀ  ਲੜਕੀ ਅਤੇ ਉਸਦੀ ਮਾਤਾ ਨੂੰ ਭੇਟ ਕੀਤੀ । ਇਸ ਸ਼ੁੱਭ ਕਾਰਜ ਲਈ ਮਾਲੀ ਯੋਗਦਾਨ ਗੰਨਦੂਤ ਕੰਪਣੀ ਦੇ ਸਲਾਮ ਸਿਟੀ ਕੈਂਪ ਦੀ ਸੰਗਤ ਵਲੋਂ ਪਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਅਤੇ ਪਰਧਾਨ ਰੂਪ ਸਿੱਧੂ ਵਲੋਂ ਗੰਨਦੂਤ ਕੰਪਣੀ ਦੀ ਇਸ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ।  ਸੁਸਾਇਟੀ ਸਮਾਜ ਨੂੰ ਬਿਨਾਂ ਦਾਜ਼ ਅਤੇ ਘੱਟ ਤੋਂ ਘੱਟ ਖਰਚੇ ਵਾਲੇ ਵਿਆਹ ਕਰਨ ਲਈ ਬੇਨਤੀ ਕਰਦੀ ਹੈ।