|
28
ਜਨਵਰੀ, 2017,( ਰਾਸ ਅਲ ਖੇਮਾਂ )
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
640ਵੇਂ
ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਦੇ ਕੰਪਣੀ ਦੇ ਕੈਂਪ
ਵਿੱਚ ਕਰਵਾਇਆ ਗਿਆ । ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਾਰਜਾ, ਅਜਮਾਨ ਅਤੇ
ਰਾਸ ਅਲ ਖੇਮਾਂ ਦੇ ਵੱਖ ਵੱਖ ਹਿੱਸਿਆਂ ਤੋਂ ਸੰਗਤਾਂ ਨੇ ਆਕੇ ਇਸ ਸਮਾਗਮ
ਦਾ ਅਨੰਦ ਮਾਣਿਆਂ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਤਿਗੁਰੂ ਰਵਿਦਾਸ
ਜੀ ਮਹਾਰਾਜ ਦੀ ਬਾਣੀ ਦੇ ਜਾਪ ਉਪਰੰਤ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ ।
ਭਾਈ ਕਮਲਰਾਜ ਸਿੰਘ ਗੁੱਡੂ, ਰਿੰਕੂ, ਵਿਨੋਦ ਕੁਮਾਰ, ਬਾਬਾ ਸੁਰਜੀਤ ਸਿੰਘ,
ਪਰਮਜੀਤ ਅਤੇ ਰਾਸ ਅਲ ਖੇਮਾਂ ਤੋਂ ਆਏ ਬੱਚਿਆਂ ਦੇ ਕੀਰਤਨੀ ਜਥੇ ਨੇ
ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਪਰਧਾਨ ਰੂਪ ਸਿੱਧੂ ਨੇ ਸੰਗਤਾਂ
ਨਾਲ ਵਿਚਾਰ ਸਾਂਝੇ ਕਰਦਿਆਂਹੋਇਆਂ ਸੰਗਤਾਂ ਨੂੰ 10 ਫਰਵਰੀ ਨੂੰ ਗੁਰਪੁਰਬ
ਸਮਾਗਮ ਵਿੱਚ ਹੁੰਮ ਹੁਮਾ ਕੇ ਹਾਜ਼ਰੀਆਂ ਲਗਵਾਉਣ ਦੀ ਬੇਨਤੀ ਕੀਤੀ।
ਰੂਪ ਸਿੱਧੂ ਨੇ ਸ਼੍ਰੀ ਬਖਸ਼ੀ ਰਾਮ ਜੀ ਦਾ ਇਹ ਸਮਾਗਮ ਕਰਵਾਉਣ ਲਈ ਧੰਨਵਾਦ
ਕੀਤਾ ਅਤੇ ਇਸ ਪ੍ਰਬੰਧ ਲਈ ਸੇਵਾਦਾਰਾਂ ਨੂੰ ਸਿਰੋਪੇ ਦਿੱਤੇ ਗਏ।
ਮਹਿੰਦਰ ਪਾਲ ਢੱਡਿਆਂ ਵਾਲੇ ਨੂੰ ਇਸ ਸਮਾਗਮ ਵਿਚ ਚਾਹ ਦੀ ਸੇਵਾ ਕਰਨ ਲਈ
ਗੁਰੂ ਘਰ ਵਲੋਂ ਸਿਰੋਪੇ ਨਾਲ ਨਿਵਾਜ਼ਿਆ ਗਿਆ।ਚਾਹ ਪਕੌੜੇ ਅਤੇ ਗੁਰੂ ਘਰ ਦੇ ਲੰਗਰ ਅਤੁੱਟ ਵਰਤਾਏ ਗਏ।ਆਗਮਨ ਦਿਵਸ ਅਤੇ
ਸੰਧਿਆ ਕੀਰਤਨ ਦਰਬਾਰਾਂ ਬਾਰੇ ਵਧੇਰੇ ਜਾਣਕਾਰੀ ਲਈ ਸੁਸਾਇਟੀ
ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਹ
ਜਾਣਕਾਰੀ
www.upkaar.com ਤੋਂ ਵੀ
ਪਰਾਪਤ ਕੀਤੀ ਜਾ
ਸਕਦੀ ਹੈ ।
       
|
|