|
28
ਜਨਵਰੀ, 2017,( ਅਜਮਾਨ )
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ
ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
640ਵੇਂ
ਆਗਮਨ ਦਿਵਸ ਮਨਾਉਂਦਿਆਂ ਹੋਇਆ ਕੀਤੇ ਜਾ ਰਹੇ ਕੀਰਤਨ ਦਰਬਾਰਾਂ ਦੀ ਲੜੀ
ਵਿਚ 27 ਜਨਵਰੀ ਸ਼ੁੱਕਰਵਾਰ ਸਵੇਰ ਨੂੰ ਕੀਰਤਨ ਦਰਬਾਰ ਕਪੂਰ ਪਿੰਡ ਵਾਲੇ
ਸ਼੍ਰੀ ਜਗਤ ਰਾਮ ਜੀ
ਦੇ ਗ੍ਰਿਹ
ਵਿਖੇ ਕਰਵਾਇਆ ਗਿਆ । ਜਗਤ ਰਾਮ ਅਤੇ
ਉਨ੍ਹਾਂ ਦੇ ਸਪੁੱਤਰ ਲਖਵਿੰਦਰ ਲੱਕੀ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਹ
ਸੇਵਾ ਨਿਭਾਈ। ਜਗਤ ਰਾਮ ਜੀ ਸੁਸਾਇਟੀ ਦੇ ਮੁਢਲੇ ਮੈਂਬਰਾਂ ਵਿੱਚੋ ਇਕ
ਅਣਥੱਕ ਮੈਂਬਰ ਹਨ। ਕੀਰਤਨ ਦਰਬਾਰ ਉਪਰੰਤ ਚਾਹ ਪਕੌੜੇ ਅਤੇ ਲੰਗਰ ਸੀ ਸੇਵਾ
ਕੀਤੀ ਗਈ। ਇਹ ਸਮਾਗਮ ਬਹੁਤ ਸ਼ਰਧਾਪੂਰਵਕ ਤਰੀਕੇ ਨਾਲ ਸੰਪੂਰਣ ਹੋਇਆ ।
ਜਗਤ ਰਾਮ ਜੀ ਵਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਦ
ਪਰੋਗਰਾਮ ਲਈ ਬੇਅੰਤ ਮਾਇਆ ਵੀ ਭੇਟ ਕੀਤੀ ਗਈ। ਮੰਚ ਸਕੱਤਰ ਦੀ ਸੇਵਾ ਸੈਕਟਰੀ
ਬਲਵਿੰਦਰ ਸਿੰਘ ਅਤੇ ਅਰਦਾਸ ਦੀ ਸੇਵਾਂ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ
ਕਮਲਰਾਜ ਸਿੰਘ ਗੱਡੂ ਨੇ ਨਿਭਾਈ।
ਸਮਾਗਮ ਕਰਵਾਉਣ ਲਈ ਧੰਨਵਾਦ ਕਰਦੇ ਹੋਏ ਪਰਧਾਨ ਰੂਪ ਸਿੱਧੂ ਵਲੋਂ ਘਰ ਵਾਲਿਆਂ
ਨੂੰ ਗੁਰੂ ਘਰ ਦੇ ਸਿਰੋਪਿਆਂ ਨਾਲ ਨਿਵਾਜ਼ਿਆ ਗਿਆ। ਚਾਹ ਪਕੌੜੇ ਅਤੇ ਗੁਰੂ ਘਰ ਦੇ ਲੰਗਰ ਅਤੁੱਟ ਵਰਤਾਏ ਗਏ।ਆਗਮਨ ਦਿਵਸ ਅਤੇ
ਸੰਧਿਆ ਕੀਰਤਨ ਦਰਬਾਰਾਂ ਬਾਰੇ ਵਧੇਰੇ ਜਾਣਕਾਰੀ ਲਈ ਸੁਸਾਇਟੀ
ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਹ
ਜਾਣਕਾਰੀ
www.upkaar.com ਤੋਂ ਵੀ
ਪਰਾਪਤ ਕੀਤੀ ਜਾ
ਸਕਦੀ ਹੈ ।.
|
|