News                                                                                               Home
  ਉਮ ਅਲ ਕੁਵੀਨ ਵਿਖੇ ਅਲ ਤਲਾਈ ਦੇ ਕੈਂਪ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 640ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ।   
 

27 ਜਨਵਰੀ, 2017,( ਉਮ ਅਲ ਕੁਵੀਨ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 640ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ ਉਮ ਅਲ ਕੁਵੀਨ ਸ਼ਹਿਰ ਵਿਖੇ ਅਲ ਤਲਾਈ ਕੰਪਣੀ ਦੇ ਕੈਂਪ ਵਿਖੇ ਕਰਵਾਇਆ ਗਿਆ।  ਕਈ ਸ਼ਹਿਰਾਂ ਤੋਂ ਸੰਗਤ ਨੇ ਆਕੇ ਕੀਰਤਨ ਦਰਬਾਰ ਵਿਚ ਹਾਜ਼ਰੀਆਂ ਲਗਵਾਈਆਂ । ਕੀਰਤਨੀਆਂ ਜਥਿਆਂ ਵਿਚ ਭਾਈ ਕਮਲਰਾਜ ਸਿੰਘ ਅਤੇ ਰੂਪ ਲਾਲ ਦੇ ਜਥਿਆਂ ਨੇ ਸਤਿਗੁਰੂ ਜੀ ਦੀ ਬਾਣੀ ਅਤੇ ਜੀਵਨ ਗਾਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਸ਼ਰਮਾ ਜੀ ਨੇ ਤਬਲਾ ਵਾਦਨ ਦੀ ਸੇਵਾ ਨਿਭਾਈ ।  ਭਾਈ ਰਾਮ ਲਾਲ ,ਰੇਸ਼ਮ ਅਤੇ ਸੁਰਜੀਤ ਜੀ ਦੇ ਉਪਰਾਲਿਆਂ ਨਾਲ ਇਹ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਤਰੀਕੇ ਨਾਲ ਹੋਇਆ।   ਸੰਗਤਾਂ ਨੇ ਮੰਤ੍ਰਮੁਗਧ ਹੋਕੇ ਕੀਰਤਨ ਦਾ ਅਨੰਦ ਮਾਣਿਆਂ ।  ਮਰਿਆਦਾ ਅਨੁਸਾਰ ਸੁਸਾਇਟੀ ਵਲੋਂ ਇਹ ਸਮਾਗਮ ਕਰਵਾਉਣ ਲਈ ਪਰਧਾਨ ਰੂਪ ਸਿੱਧੂ ਵਲੋਂ ਘਰ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਬੰਧਕਾਂ ਨੂੰ ਸਿਰੋਪਿਆਂ ਨਾਲ ਨਿਵਾਜ਼ਿਆ ਗਿਆ। ਪ੍ਰਬੰਧਕਾਂ ਵਲੋਂ ਵੀ ਸੁਸਾਇਟੀ ਮੈਂਬਰਾਂ ਅਤੇ ਕੀਰਤਨੀਆਂ ਨੂੰ ਸਿਰੋਪੇ ਭੇਟ ਕੀਤੇ ਗਏ ।  ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।