News                                                                                               Home
  ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 640ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਸਮਾਗਮ ਅਜਮਾਨ ਯੂ.ਏ.ਈ ਵਿਖੇ 10 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।  
 

17 ਜਨਵਰੀ, 2017, ( ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 640ਵਾਂ ਆਗਮਨ ਦਿਵਸ ਯੂ. ਏ. ਈ ਦੇ ਅਜਮਾਨ ਸ਼ਹਿਰ ਵਿਖੇ 10 ਫਰਵਰੀ 2017 ਨੂੰ ਮਨਾਇਆ ਜਾਵੇਗਾ ।  ਹਰ ਸਾਲ ਦੀ ਤਰਾਂ ਹੀ ਯੂ.ਏ.ਈ ਦੇ ਕੋਨੇ ਕੋਨੇ ਤੋਂ ਸੰਗਤਾਂ ਅਜਮਾਨ ਪਹੁੰਚ ਕੇ ਸਮਾਗਮ ਨੂੰ ਸਫਲ ਕਰਨਗੀਆਂ।  ਬਾਣੀ ਦੇ ਜਾਪ, ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸਤਿਗੁਰਾਂ ਦੇ ਫ਼ਲਸਫ਼ੇ ਦਾ ਪਰਚਾਰ ਕੀਤਾ ਜਾਵੇਗਾ। ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ।  ਸਮੂਹ ਸੰਗਤਾਂ ਨੂੰ ਸਮਾਗਮ ਵਿਚ ਹਾਜ਼ਰੀਆਂ ਲਗਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਸਮਾਗਮ ਵਿਚ ਕਿਸੇ ਵੀ ਕਿਸਮ ਦੀ ਸੇਵਾ ਲੈਣ ਲਈ ਅਤੇ ਪਰੋਗਰਾਮ ਦਾ ਵੇਰਵਾ ਜਾਨਣ ਲਈ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਸਮਾਗਮ ਬਾਰੇ ਜਾਣਕਾਰੀ www,upkaar.co ਤੋਂ ਵੀ ਮਿਲ ਸਕਦੀ ਹੈ ।