News                                                                                               Home
  ਏਜੰਟਾਂ ਵਲੋਂ ਨੌਕਰੀ ਦੇ ਝਾਸੇ ਇੱਕ ਹੋਰ ਲੜਕੀ ਸੈਰ ਦਾ ਵੀਜ਼ਾ ਲੈਕੇ ਯੂ.ਏ. ਈ ਵਿ ਆਕੇ ਮੁਸ਼ਕਿਲਾਂ ਵਿਚ ਫਸੀ।  
 

04 ਨਵੰਬਰ, ( ਅਜਮਾਨ)  ਇੱਕ ਹੋਰ ਪੰਜਾਬਣ ਲੜਕੀ ਯੂ.. ਵਿਚ ਵਿਜ਼ਟ ਵੀਜ਼ੇ ਤੇ ਆਕੇ ਮੁਸ਼ਕਿਲਾਂ ਵਿਚ ਫਸ ਗਈ।  ਇਹ ਲੜਕੀ ਕੰਚਨ ( ਕਲਪਨਿਕ ਨਾਂ) ਤਕਰੀਬਨ ਅੱਠ ਮਹੀਨੇ ਪਹਿਲਾਂ ਯੂ. . ਵਿਚ ਆਈ ਸੀ।  ਪੰਜਾਬ ਦੇ ਕਿਸੇ ਏਜੰਟ ਨੇ ਇਸਨੂੰ ਘਰੇਲੂ ਨੌਕਰਾਣੀ ਦੇ ਵੀਜ਼ੇ ਅਤੇ ਵਧੀਆ ਤਨਖਾਹ ਦਾ ਝਾਂਸਾ ਦੇਕੇ ਇਕ ਮਹੀਨੇ ਦੇ ਸੈਰ ਦੇ ਵੀਜ਼ੇ ਤੇ ਹੀ ਯੂ. . ਭੇਜ ਦਿਤਾ। ਲੜਕੀ ਨੂੰ ਏਥੇ ਦੀ ਏਜੰਸੀ ਵਾਲੇ ਘਰੇਲੂ ਨੌਕਰਾਣੀ ਦਾ ਕੰਮ ਦਿਵਾਉਣ ਵਿਚ ਨਾਕਾਮਯਾਬ ਰਹੇ। ਅਕਸਰ ਇਸ ਤਰਾਂ ਸੱਦੀਆਂ  ਲੜਕੀਆਂ ਨੂੰ ਏਜੰਸੀਆਂ ਵਾਲੇ ਪਹਿਰੇ ਹੇਠ ਹੀ ਰੱਖਦੇ ਹਨ ਤਾਂ ਕਿ ਉਹ ਉਨਾਂ ਕੋਲੋਂ ਫਰਾਰ ਨਾ ਹੋ ਜਾਣ।  ਇਸ ਲੜਕੀ ਦੇ ਕਹਿਣ ਅਨੁਸਾਰ ਇਸਨੂੰ ਵੀ ਏਨੀ ਦੇਰ ਤੋਂ ਇਸ ਤਰਾਂ ਹੀ ਪਹਿਰੇ ਹੇਠ ਹੀ ਰੱਖਿਆ ਗਿਆ ਅਤੇ ਖਾਣ ਪੀਣ ਨੂੰ ਵੀ ਗਿਣਤੀ ਦੇ ਬਰੈਡ ਅਅਤੇ ਚਾਹ ਵਗੈਰਾ ਹੀ ਮਿਲਦੀ ਸੀ ਪਿਛਲੇ ਦਿਨੀ ਇਸ ਲੜਕੀ ਨਾਲ ਬਦਸਲੂਕੀ ਇਸ ਸੀਮਾਂ ਤੱਕ ਪਹੁੰਚ ਗਈ ਕਿ ਇਸ ਲੜਕੀ ਨੇ ਇਮਾਰਤ ਦੀ ਖਿੜਕੀ ਚੋਂ ਬਾਹਰ ਛਾਲ ਮਾਰ ਦਿੱਤੀ ਜਿਸ ਕਰਕੇ ਉਸੀ ਖੱਬੀ ਲੱਤ ਦੀ ਹੱਡੀ ਟੁੱਟ ਗਈ।  ਹਸਪਤਾਲ ਵਿਖੇ ਉਸਦੀ ਲੱਤ ਨੂੰ ਪਲਸਤਰ ਕਰਨ ਤੋਂ ਬਾਦ ਲੜਕੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਉਹ ਖਤਮ ਹੋ ਚੁੱਕੇ ਸੈਰ ਦੇ ਵੀਜ਼ੇ ਤੇ ਹੀ ਏਥੇ ਰਹਿ ਰਹੀ ਹੈ ਜੋ ਕਿ ਗ਼ੈਰ ਕਾਨੂੰਨੀ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਇਸ ਲੜਕੀ ਨੂੰ ਪੁਲਿਸ ਥਾਣੇ ਵਿੱਚ ਮਿਲੇ ਅਤੇ ਉਸਦੀ ਮਦਦ ਕਰਨ ਦਾ ਵਾਅਦਾ ਅਤੇ ਹੌਸਲਾ ਦਿੱਤਾ।  ਲੜਕੀ ਨੂੰ ਬੰਦੀਆਂ ਵਾਂਗ ਪਹਿਰੇ ਹੇਠ ਰੱਖਣ ਅਤੇ ਬਦਸਲੂਕੀ ਕਰਨ ਦੇ ਜੁਰਮ ਅਧੀਨ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।  ਇਸ ਲੜਕੀ ਦਾ ਕੇਸ ਅਦਾਲਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਹੋ ਰਹੀ ਹੈ। ਸੁਸਾਇਟੀ ਇਸ ਲੜਕੀ ਦੇ ਕੇਸ ਦੀ ਪੂਰੀ ਦੇਖ ਰੇਖ ਕਰ ਕੇ ਇਸਨੂੰ ਇਨਸਾਫ ਦਿਲਵਾਉਣ ਵਿਚ ਹਰ ਸੰਭਵ ਮਦਦ ਕਰੇਗੀ।  ਸ਼੍ਰੀ ਰੂਪ ਸਿੱਧੂ ਵਲੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਧੀਆਂ, ਭੈਣਾ ਅਤੇ ਨੂਹਾਂ ਨੂੰ ਪਰਦੇਸਾਂ ਵਿਚ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਭੇਜਕੇ ਮੁਸੀਬਤਾਂ ਵਿਚ ਨਾ ਫਸਾਉਣ। ਯੂ.. ਹਰ ਤਰਾਂ ਦੀ ਮਜ਼ਦੂਰੀ ਲਈ ਬਹੁਤ ਹੀ ਵਧੀਆ ਅਤੇ ਸੁਰੱਖਿਅਤ ਦੇਸ਼ ਹੈ। ਏਥੇ ਕਾਮਿਆਂ ਦੇ ਹੱਕਾਂ ਦੀ ਕਾਨੂੰਨੀ ਤੌਰ ਤੇ ਰਾਖੀ ਕੀਤੀ ਜਾਂਦੀ ਹੈ ਪਰ ਸਿਰਫ ਉਨ੍ਹਾਂ ਕਾਮਿਆਂ ਦੀ ਜੋ ਕਾਨੂੰਨੀ ਤਰੀਕੇ ਨਾਲ ਇਸ ਦੇਸ਼ ਵਿੱਚ ਆਏ ਅਤੇ ਕੰਮ ਕਰਦੇ ਹੋਣ। ਸੈਰ ਦੇ ਵੀਜ਼ੇ ਤੇ ਆਕੇ ਏਥੇ ਕੰਮ ਕਰਨਾ ਕਾਨੂੰਨੀ ਜੁਰਮ ਹੈ। ਭਾਰਤ ਸਰਕਾਰ ਵੀ ਆਪਣੇ ਦੇਸ਼ਵਾਸੀਆਂ ਦੀ ਸੁਰੱਖਿਆ ਹਿੱਤ ਕਾਮਿਆਂ ਦੀ ਇਮੀਗ੍ਰੈਸ਼ਨ ਦੀ ਇਜ਼ਾਜ਼ਤ ਦੇਣ ਵੇਲੇ ਪੂਰਾ ਧਿਆਨ ਰੱਖਦੀ ਹੈ ਪਰ ਕਈ ਏਜੰਟ ਇਮੀਗ੍ਰੇਸ਼ਨ ਨਾ ਕਰਵਾਉਣ ਦੇ ਇਰਾਦੇ ਨਾਲ ਕਾਮਿਆਂ ਨੂੰ ਸੈਰ ਦੇ ਵੀਜ਼ੇ ਤੇ ਹੀ ਭੇਜੀ ਜਾ ਰਹੇ ਹਨ ਜੋ ਕਾਮਿਆਂ ਦੇ ਹੱਕਾਂ ਲਈ ਨੁਕਸਾਨਦਹ ਸਾਬਤ ਹੋ ਰਿਹਾ ਹੈ।  ਖਾਸ ਕਰਕੇ ਲੜਕੀਆਂ ਨੂੰ ਵਿਦੇਸ਼ ਭੇਜਣ ਵੇਲੇ ਪੂਰੀ ਕਾਨੂੰਨੀ ਜਾਣਕਾਰੀ ਲੈਕੇ, ਕਿਸਮਮ ਦਾ ਵੀਜ਼ਾ ਪ੍ਰਾਪਤ ਕਰਕੇ ਅਤੇ ਸਹੀ ਤਰੀਕੇ ਨਾਲ ਇਮੀਗ੍ਰੇਸ਼ਨ ਕਰਵਾਕੇ ਹੀ ਲੜਕੀਆਂ ਨੂੰ ਬਾਹਰ ਭੇਜਿਆ ਜਾਣਾ ਚਾਹੀਦਾ ਹੈ।